ਲੁਧਿਆਣਾ ਕਾਂਡ ਸੰਬੰਧੀ ਵੀਡੀਓ ਫੋਟੂਆਂ ਰੇਡਿਓ ਗੱਲਬਾਤ

12 ਵੀਡੀਓ ਦੀ ਇਕ ਖਿੜਕੀ



ਸਾਰੀਆਂ ਵੀਡੀਓ ਦਾ Playlist ਲਿੰਕ

1) 1/8 ਲੁਧਿਆਣਾ ਗੋਲੀ ਕਾਂਡ PANJAB RADIO UK 05.12.09 (ਸਿਮਰਨਜੀਤ ਸਿੰਘ ਮਾਨ)



2) 2/8 ਲੁਧਿਆਣਾ ਗੋਲੀ ਕਾਂਡ PANJAB RADIO UK 05.12.09 (ਕੁਲਵੀਰ ਸਿੰਘ ਬੜਾ ਪਿੰਡ)



3) 3/8 ਲੁਧਿਆਣਾ ਗੋਲੀ ਕਾਂਡ PANJAB RADIO UK 05.12.09
(ਕੁਲਵੀਰ ਸਿੰਘ ਬੜਾ ਪਿੰਡ, ਕੌਂਸਲਰ ਗੁਰਦਿਆਲ ਅਟਵਾਲ)



4) 4/8 ਲੁਧਿਆਣਾ ਗੋਲੀ ਕਾਂਡ PANJAB RADIO UK 05.12.09 (ਸਰੋਤੋ)



5) 5/8 ਲੁਧਿਆਣਾ ਗੋਲੀ ਕਾਂਡ PANJAB RADIO UK 05.12.09 (ਹਰਪਾਲ ਸਿੰਘ ਚੀਮਾ)



6) 6/8 ਲੁਧਿਆਣਾ ਗੋਲੀ ਕਾਂਡ PANJAB RADIO UK 05.12.09 (ਗੁਰਨਾਮ ਸਿੰਘ)



7) 7/8 ਲੁਧਿਆਣਾ ਗੋਲੀ ਕਾਂਡ PANJAB RADIO UK 05.12.09 (ਸਰੋਤੇ) 



8) 8/8 ਲੁਧਿਆਣਾ ਗੋਲੀ ਕਾਂਡ PANJAB RADIO UK 05.12.09 (ਸਰੋਤੇ)



1) 1/4 ਲੁਧਿਆਣਾ ਗੋਲੀ ਕਾਂਡ PANJAB RADIO UK 20.12.09 (ਹਰਵਿੰਦਰ ਸਿੰਘ ਸਰਨਾ)



2) 2/4 ਲੁਧਿਆਣਾ ਗੋਲੀ ਕਾਂਡ PANJAB RADIO UK 20.12.09 (ਹਰਵਿੰਦਰ ਸਿੰਘ ਸਰਨਾ)



3)3/4 ਲੁਧਿਆਣਾ ਗੋਲੀ ਕਾਂਡ PANJAB RADIO UK 20.12.09 (ਹਰਵਿੰਦਰ ਸਿੰਘ ਸਰਨਾ)



4)4/4 Doabia ਲੁਧਿਆਣਾ ਗੋਲੀ ਕਾਂਡ PANJAB RADIO UK 20.12.09 (T S Doabia)



... ਅੱਗੇ ਪੜ੍ਹੋ

ਛਾਪ ਮੀਡੀਆ ਦੀਆਂ ਖ਼ਬਰ-ਕਾਤਰਾਂ

ਜਦੋਂ ਇਟਲੀ ਦੇ ਸਿੱਖਾਂ ਨੇ ‘ਬਾਦਲ ਹਟਾਓ ਪੰਥ ਬਚਾਓ’ ਦਾ ਨਾਅਰਾ ਬੁਲੰਦ ਕੀਤਾ
ਬਾਦਲ ਆਟੇ ‘ਚ ਲੂਣ ਬਣ ਕੇ ਰਹਿ ਜਾਵੇਗਾ : ਭਾਈ ਰਣਜੀਤ ਸਿੰਘ
ਬਾਦਲ ਸਰਕਾਰ ਨੇ ਨਿਰਦੋਸ਼ ਸਿੰਘਾਂ ਉਪਰ ਫਾਈਰਿੰਗ ਕਰਵਾ ਕੇ ਆਪਣਾ ਪੰਥਕ ਮਖੋਟਾ ਸ਼ਰੇਆਮ ਲਾਹਿਆ : ਭਾਈ ਨਰੈਣ ਸਿੰਘ
At Bhog, Darshas’s kin given Rs 40 Lakh
Radical Sikh Bodies Call For Social Boycott Of Badel


ਜਦੋਂ ਇਟਲੀ ਦੇ ਸਿੱਖਾਂ ਨੇ ‘ਬਾਦਲ ਹਟਾਓ ਪੰਥ ਬਚਾਓ’ ਦਾ ਨਾਅਰਾ ਬੁਲੰਦ ਕੀਤਾ



ਬਾਦਲ ਆਟੇ ‘ਚ ਲੂਣ ਬਣ ਕੇ ਰਹਿ ਜਾਵੇਗਾ : ਭਾਈ ਰਣਜੀਤ ਸਿੰਘ


ਬਾਦਲ ਸਰਕਾਰ ਨੇ ਨਿਰਦੋਸ਼ ਸਿੰਘਾਂ ਉਪਰ ਫਾਈਰਿੰਗ ਕਰਵਾ ਕੇ ਆਪਣਾ ਪੰਥਕ ਮਖੋਟਾ ਸ਼ਰੇਆਮ ਲਾਹਿਆ : ਭਾਈ ਨਰੈਣ ਸਿੰਘ



Radical Sikh Bodies Call For Social Boycott Of Badel


At Bhog, Darshas’s kin given Rs 40 Lakh


... ਅੱਗੇ ਪੜ੍ਹੋ

ਬੈਲਜ਼ੀਅਮ ਦੀਆਂ ਸੰਗਤਾਂ ਵੱਲੋ ਪਾਸ ਕੀਤੇ ਮਤੇ

ਬੈਲਜ਼ੀਅਮ ਦੀਆਂ ਸੰਗਤਾਂ ਵੱਲੋ ਬਾਦਲ ,ਇਸ ਦੇ ਦਾਸ ਅਵਤਾਰ ਸਿੰਘ ਮੱਕੜ ,ਤੇ ਜਥੇਦਾਰਾਂ ਦੇ ਬਾਈਕਾਟ ਤੇ ਖਾਲਸਾ ਰਾਜ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦੇ ਕੀਤੇ ਮਤੇ ਪਾਸ।

ਬਰਸੱਲ 28 ਦਸੰਬਰ (ਮਪ) ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਫਰਜ਼ੰਦ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦੇ ਸ਼ਹੀਦੀ ਦਿਹਾੜੇ ਤੇ ਸਿੱਖ ਕੌਮ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਬੈਲਜ਼ੀਅਮ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਮੂਹ ਪੰਥਕ ਜਥੇਬੰਦੀਆਂ ਨੇ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਬਰਸੱਲ ਵਿਖੇ ਮਹਾਨ ਸ਼ਹੀਦੀ ਸਮਾਗਮ ਕਰਵਾਇਆ ਗਿਆ ।ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਦੀਵਾਨ ਸਜਾਏ ਗਏ ਸਜੇ ਦੀਵਾਨ ਵਿੱਚ ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਨੇ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਤੇ ਭਾਈ ਲਖਵੀਰ ਸਿੰਘ ਜੀ ਨੇ ਗੁਰਬਾਣੀ ਦੀ ਕਥਾ ਦੁਆਰਾ ਸ਼ਹੀਦਾਂ ਨੂੰ ਪ੍ਰਣਾਮ ਕੀਤਾ ।ਇਸ ਸ਼ਹੀਦੀ ਸਮਾਗਮ ਵਿੱਚ ਬੈਲਜ਼ੀਅਮ ਦੇ ਗੁਰਦੁਆਰਾ ਸੰਗਤ ਸਾਹਿਬ ਸਿਤੰਰੂਦਨ, ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਲੀਹ, ਗੁਰਦੁਆਰਾ ਗੁਰੂ ਨਾਨਕ ਦੇਵ ਬਰੱਸਲ , ਪੰਥਕ ਜਥੇਬੰਦੀਆਂ ਇੰਟਰਨੈਸ਼ਨਲ ਸਿੱਖ ਕੌਸਲ ਬੈਲਜ਼ੀਅਮ, ਬੱਬਰ ਖਾਲਸਾ ਇੰਟਰਨੈਸ਼ਨਲ (ਜਥੇ. ਤਲਵਿੰਦਰ ਸਿੰਘ), ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਪੋਰਟਸ ਕਲੱਬ, ਸਿੱਖ ਫੈਡਰੇਸ਼ਨ ਜਰਮਨੀ, ਸਵਿਟਜ਼ਰਲੈਡ, ਦਲਖਾਲਸਾ ਇੰਟਰਨੈਸ਼ਨਲ,ਗੁਰੂ ਨਾਨਕ ਸਿੱਖ ਸੁਸਾਇਟੀ, ਸਿੱਖ ਮਿਸ਼ਨਰੀ ਸਰਕਲ ਬੈਲਜ਼ੀਅਮ ਦੇ ਅਗੂਆਂ ਨੇ ਸ਼ਮੂਲੀਅਤ ਕੀਤੀ ।

ਸਟੇਜ ਦੀ ਸੇਵਾ ਭਾਈ ਜਗਮੋਹਣ ਸਿੰਘ ਮੰਡ ਨੇ ਜੋਸ਼ੀਲੀ ਕਵਿਤਾ ਸਰਵਣ ਕਰਕੇ ਸੰਭਾਲੀ ਦਲ ਖਾਲਸਾ ਹਿਊਮਨ ਰਾਈਟਸ ਸਵਿਟਜ਼ਲੈਡ ਦੇ ਚੇਅਰਮੈਨ ਭਾਈ ਪ੍ਰਿਤਪਾਲ ਸਿੰਘ ਖਾਲਸਾ ਨੇ ਆਪਣੇ ਵੀਚਾਰਾਂ ਦੁਆਰਾਂ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਅਰਪਣ ਕਰਦੇ ਹੋਏ ਕਿਹਾ ਕਿ ਡੇਰਾਵਾਦ ਦੇ ਖਾਤਮੇ ਦਾ ਅੰਤ ਸਿੱਖ ਕੌਮ ਦੇ ਅਜ਼ਾਦ ਵਤਨ ਖਾਲਿਸਤਾਨ ਬਣਨ ਨਾਲ ਹੀ ਹੋ ਸਕਦਾ ਹੈ । ਗੁਰਦੁਆਰਾ ਸੰਗਤ ਸਾਹਿਬ ਸਿੰਤਰੂਦਨ ਦੇ ਪ੍ਰਧਾਨ ਭਾਈ ਮਹਿੰਦਰ ਸਿੰਘ ਖਾਲਸਾ ਨੇ ਆਪਣੇ ਵੀਚਾਰਾਂ ਦੁਆਰਾ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਅਰਪਣ ਤੇ ਬੈਲਜ਼ੀਅਮ ਵਿੱਚ ਸਿੱਖ ਬੱਚਿਆਂ ਨੂੰ ਸਕੂਲਾਂ ਵਿੱਚ ਆਰਿਹੀਆਂ ਸਮੱਸਿਆਵਾਂ ਤੇ ਇਸ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਸੰਗਤਾਂ ਨਾਲ ਵੀਚਾਰ ਸਾਝੇ ਕੀਤੇ ।ਸ਼ਰੋਮਣੀ ਅਕਾਲੀ ਦਲ ਅੰਮਿਰਤਸਰ ਦੇ ਆਗੂ ਭਾਈ ਸੁਖਵਿੰਦਰ ਸਿੰਘ ਮੁਲਤਾਨੀ ਨੇ ਬਹੁਤ ਹੀ ਸੁਲਝੇ ਹੋਏ ਵੀਚਰਾਂ ਦੁਆਰਾ ਸ਼ਹੀਦਾਂ ਨੂੰ ਪ੍ਰਣਾਮ ਤੇ ਪੰਜਾਬ ਵਿੱਚੋ ਕੌਮ ਘਾਤਕ ਬਾਦਲ ਦਾ ਸਫਾਇਆਂ ਕੌਮ ਲਈ ਬਹੁਤ ਜਰੂਰੀ ਹੈ ।

ਸਿੱਖ ਫੈਡਰੇਸ਼ਨ ਸਵਿਟਜ਼ਲੈਂਡ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਨੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਸੰਗਤਾਂ ਨੂੰ ਸਿਰਫ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਵਾਏ ਹੋਰ ਕਿਸੇ ਅੱਗੇ ਸਿਰ ਨਹੀ ਝੁਕਾਉਣਾ ਚਾਹੀਦਾ ।ਸਿੱਖ ਕੌਮ ਦੇ ਅਜ਼ਾਦ ਵਤਨ ਵਾਸਤੇ ਸੰਘਰਸ਼ਸ਼ਲਿ ਧਿਰਾਂ ਦਾ ਸਾਥ ਦੇਣਾ ਚਾਹੀਦਾ ਹੈ । ਦਲ ਖਾਲਸਾ ਜਰਮਨੀ ਦੇ ਬੁਲਾਰੇ ਭਾਈ ਗੁਰਦੀਪ ਸਿੰਘ ਹਾਈਜੈਕਰ ਨੇ ਸ਼ਹੀਦਾਂ ਨੂੰ ਪ੍ਰਣਾਮ ਤੇ ਬਾਦਲ ਦੀਆਂ ਪੰਥਕ ਵਿਰੋਧੀ ਕਾਰਵਾਈਆਂ ਤੇ ਚਾਨਣਾ ਤੇ ਇੰਗਲੈਡ ਤੋਂ ਚਲ ਰਹੇ ਸਿੱਖ ਚੈਨਲ ਵੱਲੋ ਲੁਧਿਆਣੇ ਗੋਲੀ ਕਾਡ ਦੀ ਸਹੀ ਜਾਣਕਾਰੀ ਲਈ ਸ਼ਲਾਘਾ ਤੇ ਗੁਰਮਤਿ ਸਿਧਾਤਾਂ ਅਨੁਸਾਰ ਹੀ ਸਿੱਖੀ ਦੇ ਪ੍ਰਚਾਰ ਕਰਨ ਦੀ ਅਪੀਲ ਵੀ ਕੀਤੀ ।ਭਾਈ ਮਲਕੀਤ ਸਿੰਘ, ਭਾਈ ਜਗਰੂਪ ਸਿੰਘ ,ਭਾਈ ਕੁਲਜਿੰਦਰ ਸਿੰਘ, ਭਾਈ ਜਗਦੀਸ਼ ਸਿੰਘ ਭੁਰਾ ,ਭਾਈ ਗੁਰਮੀਤ ਸਿੰਘ ਗੁਰਦੁਆਰਾ ਗੁਰੂ ਨਾਨਕ ਦੇਵ ਬਰੱਸਲ ਦੇ ਸੇਵਾਦਾਰ ਭਾਈ ਜਰਨੈਲ ਸਿੰਘ ਜੀ ਨੇ ਆਪਣੇ ਵੀਚਾਰਾਂ ਰਾਹੀ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਅਰਪਣ ਕੀਤੇ ਬੈਲਜ਼ੀਅਮ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਨੇ ਸਮਾਗਮ ਤੋ ਪਹਿਲਾਂ ਵੀਚਰਾਂ ਕਰਕੇ ਸਰਬਸੰਮਤੀ ਨਾਲ 9 ਮਤੇ ਤਿਆਰ ਕਰਕੇ ਸੰਗਤਾਂ ਤੋਂ ਪ੍ਰਵਾਨਗੀ ਲਈ ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਸੰਗਤਾਂ ਵਿੱਚ ਪੇਸ਼ ਕੀਤੇ ਜੋ ਕਿ ਸੰਗਤਾਂ ਨੇ ਜੈਕਾਰਿਆਂ ਦੀ ਗੰਜੂ ਵਿੱਚ ਪ੍ਰਵਾਨਗੀ ਦਿੱਤੀ ।

ਭਾਈ ਗੁਰਚਰਨ ਸਿੰਘ ਗੁਰਾਇਆ ਨੇ ਮਤੇ ਰੱਖਣ ਤੋਂ ਪਹਿਲਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਕਿਹਾ ਕਿ ਸੰਗਤ ਜੀ ਕੀ ਉਹਨਾਂ ਸ਼ਹੀਦਾਂ ਪ੍ਰਤੀ ਸਾਡੀ ਸ਼ਰਧਾਂ ਸਿਰਫ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾ ਲਏ , ਲੰਗਰ ਚਲਾ , ਸਟੇਜਾਂ ਤੋਂ ਬੋਲ ਕੇ ਸਿਰਫ ਮੇਲੇ ਦਾ ਰੂਪ ਦੇਕੇ ਹੀ ਸਾਡਾ ਫਰਜ਼ ਪੂਰਾ ਹੋ ਜਾਦਾ ਹੈ ਨਹੀ ਸੰਗਤ ਜੀ ਨਿੱਕੀਆ ਜਿੰਦਾਂ ਵੱਡੇ ਸਾਕੇ ਕਰਨ ਵਾਲੇ ਗੁਰੂ ਦੇ ਲਾਡਲਿਆਂ ਦਾ ਅਸਲ ਸਨੇਹਾ ਕਿ ਧਰਮ ਵਿੱਚ ਪ੍ਰਪੱਕਤਾ ਹਕੂਮਤ ਦੇ ਕਿਸੇ ਲਾਲਚ ਜਾਂ ਡਰ ਤਸਹਿਆਂ ਅੱਗੇ ਨਾ ਝੁਕਣਾ ਨੂੰ ਅਪਣਾ ਕੇ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਜ਼ਾਲੀ ਹੈ ਤੇ ਉਹਨਾਂ ਲੋਕਾਂ ਤੋਂ ਵੀ ਸੰਗਤ ਜੀ ਬਚੱਣਾ ਚਾਹੀਦਾ ਹੈ ਜੋ ਅੱਖਾਂ ਹੰਦੇ ਹੋਏ ਵੀ ਅੰਨੇ ਹਨ ਜਿਨ੍ਹਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋ ਸੰਤ ਤੇ ਸਿਪਾਹੀ ਦਾ ਉਪਦੇਸ਼ ਨਜ਼ਰ ਨਹੀ ਆਉਦਾ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸਿਰਫ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਗੁਰਗੱਦੀ ਤੋਂ ਮੁਨਕਰ ਹੋਕੇ ਇਸਦੇ ਬਰਾਬਰ ਹੋਰ ਗ੍ਰੰਥ ਨੂੰ ਸ਼ਰੀਕ ਬਣਾ ਰਹੇ ਹਨ ।ਸੰਗਤ ਜੀ ਆਪ ਜੀ ਦੀ ਪ੍ਰਵਾਨਗੀ ਲਈ ਮਤੇ ਪੇਸ਼ ਹਨ ।

1) ਅੱਜ ਦਾ ਪੰਥਕ ਇਕੱਠ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋ ਲੈ ਕੇ ਸ਼ਹੀਦ ਭਾਈ ਦਰਸ਼ਨ ਸਿੰਘ ਲੁਹਾਰਾ ਜੀ ਤੱਕ ਸਿੱਖ ਕੌਮ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਅਰਪਣ ਕਰਦਾ ਹੋਇਆ ਲੱਖ ਲੱਖ ਪ੍ਰਣਾਮ ਕਰਦਾ ਹੈ ।

2) ਅੱਜ ਦਾ ਪੰਥਕ ਇਕੱਠ ਲੁਧਿਆਣੇ ਵਿੱਚ ਸਿੱਖ ਧਰਮ ਦੇ ਖਿਲਾਫ ਆਸ਼ੂਤੋਸ਼ ਦੇ ਕੂੜ ਪ੍ਰਚਾਰ ਨੂੰ ਰੋਕਣ ਵਾਲੇ ਸਿੰਘਾਂ ਤੇ ਗੋਲੀ ਚਲਾਉਣ ਲਈ ਪੰਜਾਬ ਦੀ ਬਾਦਲ ਭਾਜਪਾ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਦੋਸ਼ੀ ਕਰਾਰ ਦਿੰਦਾ ਹੋਇਆਂ ਪ੍ਰਕਾਸ਼ ਸਿੰਘ ਬਾਦਲ ਦਾ ਪੂਰਨ ਬਾਈਕਾਟ ਕਰਦਾ ਹੈ ਤੇ ਇਸਦੇ ਕਿਸੇ ਵੀ ਨਮਿੰਦੇ ਨੂੰ ਬੈਲਜ਼ੀਅਮ ਦੀ ਕਿਸੇ ਵੀ ਸਟੇਜ ਤੋਂ ਬੋਲਣ ਨਹੀ ਦਿੱਤਾ ਜਾਵੇਗਾ ।

3) ਅੱਜ ਦਾ ਪੰਥਕ ਇਕੱਠ ਪੰਜਾਬ ਅੰਦਰ ਡੇਰਾਵਾਦ ਦੇ ਪਸਾਰ ਤੇ ਵਾਧੇ ਲਈ ਸ਼ਰੋਮਣੀ ਅਕਾਲੀ ਦਲ ਬਾਦਲ ਤੇ ਇਸ ਦੇ ਅਧੀਨ ਇਸ ਦੇ ਇਸ਼ਾਰਿਆਂ ਤੇ ਚਲੱਣ ਵਾਲੇ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਤਖਤਾਂ ਦੇ ਜਥੇਦਾਰਾਂ ਨੂੰ ਵੀ ਬਰਾਬਰ ਦੇ ਦੋਸ਼ੀ ਮੰਨਦਾ ਹੋਇਆ ਇਹਨਾ ਦੀ ਵੀ ਪੂਰਨ ਰੂਪ ਵਿੱਚ ਬਾਈਕਾਟ ਕਰਦਾ ਹੋਇਆ ਸਮੂਹ ਗੁਰੂ ਨਾਨਕ ਲੇਵਾ ਸੰਗਤਾਂ ਨੂੰ ਵੀ ਬਾਈਕਾਟ ਕਰਨ ਦੀ ਅਪੀਲ ਕਰਦਾ ਹੈ ।

4) ਅੱਜ ਦਾ ਪੰਥਕ ਇਕੱਠ ਗੁਰਮਤਿ ਸਿਧਾਤਾਂ ਦੇ ਖਿਲਾਫ ਪ੍ਰਚਾਰ ਕਰਨ ਵਾਲੇ ਅਖੌਤੀ ਡੇਰਾਵਾਦ ਦੇ ਖਿਲਾਫ ਸੰਘਰਸ਼ ਕਰ ਰਿਹੀਆਂ ਪੰਥਕ ਜਥੇਬੰਦੀਆਂ , ਸਿੱਖ ਸੰਸਥਾਵਾਂ ਦੀ ਸ਼ਲਾਘਾਂ ਕਰਦਾ ਹੋਇਆ ਸਿੱਖ ਸੰਗਤਾਂ ਨੂੰ ਇਹਨਾਂ ਦਾ ਸਾਥ ਦੇਣ ਦੀ ਅਪੀਲ ਕਰਦਾ ਹੈ ।

5) ਅੱਜ ਦਾ ਪੰਥਕ ਇਕੱਠ ਸਿੱਖ ਕੌਮ ਦੇ ਮੱਸਲਿਆਂ ਦੇ ਫੈਸਲੇ ਬੰਦ ਕਮਰਿਆਂ ਵਿੱਚ ਕਰਨ ਦੀ ਬਜਾਏ ਸਿਰਫ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੀ ਹੋਣ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੀ ਚੋਣ ਸਰਬੱਤ ਖਾਲਸਾ ਦੁਆਰਾ ਕਰਨ ਦੀ ਪੁਰਜ਼ੋਰਦਾਰ ਅਪੀਲ ਕਰਦਾ ਹੈ ।

6) ਅੱਜ ਦਾ ਪੰਥਕ ਇਕੱਠ ਸਿੱਖ ਕੌਮ ਦੇ ਅਜ਼ਾਦ ਵਤਨ ਖਾਲਸਾ ਰਾਜ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਲਈ ਵਚਨਬੱਧਤਾ ਪ੍ਰਗਟਾਉਦਾ ਹੈ ।

7) ਅੱਜ ਦਾ ਪੰਥਕ ਇਕੱਠ ਯੂਰਪ ਦੇ ਸਮੂਹ ਗੁਰਦੁਆਰਾ ਪ੍ਰਬੰਧਕਾਂ ਤੇ ਸੰਗਤਾਂ ਨੂੰ ਯੂਰਪ ਪੱਧਰ ਦੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਧਾਤਾਂ ਤੇ ਪਹਿਰਾਂ ਦੇਣ ਵਾਲੀ ਯੂਰਪੀਅਨ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੀ ਅਪੀਲ ਕਰਦਾ ਹੈ ।

8) ਅੱਜ ਦਾ ਪੰਥਕ ਇਕੱਠ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆ ਰਿਹੀਆਂ ਚੋਣਾਂ ਵਿੱਚ ਪੰਥ ਘਾਤਕ ਬਾਦਲ ਤੋਂ ਅਜ਼ਾਦ ਕਰਾਉਣ ਲਈ ਗੁਰਮਤਿ ਸਿਧਾਤਾਂ ਨੂੰ ਮੰਨਣ ਤੇ ਇਸ ਤੇ ਪਹਿਰਾਂ ਦੇਣ ਵਾਲੇ ਗੁਰਸਿੱਖਾਂ ਦੀ ਗੁਰੂ ਨਾਨਕ ਲੇਵਾ ਗੁਰਸਿੱਖਾਂ ਨੂੰ ਮਦੱਦ ਕਰਨ ਦੀ ਅਪੀਲ ਕਰਦਾ ਹੈ ।

9) ਅੱਜ ਦਾ ਪੰਥਕ ਇਕੱਠ ਸਿੱਖ ਚੈਨਲ ਇੰਗਲੈਂਡ ਵੱਲੋ ਲੁਧਿਆਣਾ ਗੋਲੀ ਕਾਂਡ ਦੀ ਸਹੀ ਜਾਣਕਾਰੀ ਸੰਗਤਾਂ ਤੱਕ ਪੰਹੁਚਾਉਣ ਦੀ ਸ਼ਲਾਘਾ ਕਰਦਾ ਹੋਇਆ ਇਸ ਦੇ ਪ੍ਰਬੰਧਕਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਯਾਦਾ ਤੇ ਗੁਰਮਤਿ ਸਿਧਾਤਾਂ ਅਨੁਸਾਰ ਹੀ ਪ੍ਰਚਾਰ ਕਰਨ ਦੀ ਅਪੀਲ ਕਰਦਾ ਹੈ ।

ਇਹਨਾਂ ਮਤਿਆਂ ਨੂੰ ਸੰਗਤਾਂ ਨੇ ਜੈਕਾਰਿਆਂ ਨਾਲ ਪ੍ਰਵਾਨਗੀ ਦਿੱਤੀ ।ਸ਼ਹੀਦੀ ਸਮਾਗਮ ਵਿੱਚ ਪੰਹੁਚੇ ਬੈਲਜ਼ੀਅਮ ਦੇ ਸਿੱਖ ਆਗੂ ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਗੁਰਦਿਆਲ ਸਿੰਘ ਢਕਾਸੂ,ਭਾਈ ਕਰਨੈਲ ਸਿੰਘ, ਭਾਈ ਮਲਕੀਤ ਸਿੰਘ ,ਭਾਈ ਰਜਿੰਦਰ ਸਿੰਘ ਬਾਬਾ, ਹਰਜਿੰਦਰ ਸਿੰਘ ਜਿੰਦਾ ,ਜਸਪਾਲ ਸਿੰਘ ,ਭਾਈ ਗੁਰਦੇਵ ਸਿੰਘ ਜਥੇਦਾਰ ,ਬਲਿਹਾਰ ਸਿੰਘ, ਭਾਈ ਗੁਰਮੁੱਖ ਸਿੰਘ, ਬਲਜਿੰਦਰ ਸਿੰਘ ਜਿੰਦੂ, ਬਖਤਾਵਰ ਸਿੰਘ ਬਲੌਰਾ, ਕੁਲਦੀਪ ਸਿੰਘ ਵੀਕਾ, ਜਗਰੂਪ ਸਿੰਘ ਦੋਦਰ, ਗੁਰਜੀਤ ਸਿੰਘ ਸ਼ਰੋਮਣੀ ਅਕਾਲੀ ਦਲ ਅਮਮ੍ਰਿਤਸਰ ਦੇ ਭਾਈ ਸੁਰਜੀਤ ਸਿੰਘ ਬਰਨਾਲਾ ਭਾਈ ਨਿਸ਼ਾਨ ਸਿੰਘ, ਭਾਈ ਅਮਰੀਕ ਸਿੰਘ, ਡਾ. ਅਜੈਬ ਸਿੰਘ ਗੁਰਦੁਆਰਾ ਗੁਰੂ ਨਾਨਕ ਦੇਵ ਬਰੱਸਲ ਦੇ ਸੇਵਾਦਾਰ ਭਾਈ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਗੋਰਾ ,ਭਾਈ ਬਲਜੀਤ ਸਿੰਘ, ਭਾਈ ਦਿਆਲ ਸਿੰਘ ਭਾਈ ਸੰਪੂਰਨ ਸਿੰਘ,ਗੁਰਦੁਆਰਾ ਸੰਗਤ ਸਾਹਿਬ ਸਿੰਤਰੂਦਨ ਦੇ ਪ੍ਰਧਾਨ ਭਾਈ ਮਹਿੰਦਰ ਸਿੰਘ ਖਾਲਸਾ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਲੀਹ ਦੇ ਸੇਵਾਦਾਰ ਭਾਈ ਨਰਿੰਦਰ ਸਿੰਘ ਜੱਜ ਭਾਈ ਚੂਹੜ ਸਿੰਘ ,ਭਾਈ ਇੰਦਰ ਸਿੰਘ ਭਾਈ ਰਜਿੰਦਰ ਸਿੰਘ, ਭਾਈ ਦਇਆ ਸਿੰਘ , ਜਰਮਨੀ ਦੇ ਭਾਈ ਅੰਗਰੇਜ਼ ਸਿੰਘ ਭਾਈ ਪ੍ਰਤਾਪ ਸਿੰਘ ਬੱਬਰ, ਸ਼ਿਵਦੇਵ ਸਿੰਘ ਕੰਗ ਸਵਿਟਜ਼ਲੈਡ ਦੇ ਭਾਈ ਅਮੋਲਕ ਸਿੰਘ ਭਾਈ ਗੁਰਮੁੱਖ ਸਿੰਘ ਸ਼ਹੀਦੀ ਸਮਾਗਮ ਦੇ ਅੰਤ ਵਿੱਚ ਇੰਟਰਨੈਸ਼ਨਲ ਸਿੱਖ ਕੌਸਲ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੂਰਾ ਨੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਸਮਾਗਮ ਵਿੱਚ ਪੰਹੁਚੀਆਂ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ ।

... ਅੱਗੇ ਪੜ੍ਹੋ

ਸਾਊਥਾਲ 12.12.09 ਪੰਥਕ ਇਕੱਠ ਦੇ ਅਹਿਮ ਫ਼ੈਸਲੇ

ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ 12 ਦਸੰਬਰ 2009 ਦੇ ਪੰਥਕ ਇਕੱਠ ਵਿਚ ਕੀਤੇ ਗਏ ਅਹਿਮ ਫ਼ੈਸਲੇ

ਅੱਜ ਦਾ ਪੰਥਕ ਇਕੱਠ ਇਹ ਮਹਿਸੂਸ ਕਰਦਾ ਹੈ ਕਿ

'ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ ॥'

12-12-2009 ਜ਼ਿੰਦਗੀ ਵਿਚ ਗ਼ੈਰਤਮੰਦ ਕੌਮਾਂ ਵੱਡੀ ਤੋਂ ਵੱਡੀ ਚੁਣੌਤੀ ਨੂੰ ਵੀ ਖਿੜੇ ਮੱਥੇ ਪ੍ਰਵਾਨ ਕਰਦੀਆਂ ਹਨ । 5 ਦਸੰਬਰ 2009 ਨੂੰ ਲੁਧਿਆਣੇ ਵਿਖੇ ਬਾਦਲ-ਬੀ ਜੇ ਪੀ ਸਰਕਾਰ ਨੇ ਹਕੂਮਤ ਦੇ ਨਸ਼ੇ ਦੀ ਮਸਤੀ ਵਿਚ ਆਪਣੇ ਕਰਿੰਦਿਆਂ ਰਾਹੀਂ ਬੁਰਸ਼ਾ-ਗਰਦੀ ਕਰਕੇ ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਕਰਦੇ ਸਿੰਘਾਂ ਦੇ ਸੀਨਿਆਂ ਅਤੇ ਸਿਰਾਂ ਵਿਚ ਸਿੱਧੀਆਂ ਗੋਲੀਆਂ ਮਾਰ ਕੇ ਸ: ਦਰਸ਼ਣ ਸਿੰਘ ਲੁਹਾਰਾ ਨੂੰ ਸ਼ਹੀਦ ਅਤੇ ਦਰਜਣਾਂ ਹੋਰ ਸਿੰਘ ਨੂੰ ਜਖਮੀ ਕੀਤਾ ਹੈ । ਇਸ ਸਾਕੇ ਨੇ ਵਿਸਾਖੀ 1978 ਦੇ ਨਰਕਧਾਰੀ ਕਾਂਡ ਦੀ ਖੂਨੀ ਯਾਦ ਨੂੰ ਹੂ-ਬਾ-ਹੂ ਤਾਜ਼ਾ ਕੀਤਾ ਹੈ, ਉਸ ਵਕਤ ਤੇਰਾਂ ਸਿੰਘਾਂ ਨੂੰ ਸ਼ਹੀਦ ਕਰਾ ਕੇ ਗੁਰਬਚਨੇ ਨੂੰ ਹਿਫ਼ਾਜ਼ਤ ਨਾਲ ਬਾਹਰ ਕੱਢਣ ਵਾਲੀ ਵੀ ਬਾਦਲ ਸਰਕਾਰ ਸੀ ਅਤੇ ਅੱਜ ਵੀ ਬਦਕਿਸਮਤੀ ਨਾਲ ਉਹੋ ਜੁੰਡਲੀ ਹੀ ਰਾਜ ਭਾਗ ਦੀ ਮਾਲਕ ਹੈ, ਜਿਹੜੀ:

''ਸੰਤਾ ਨਾਲਿ ਵੈਰੁ ਕਮਾਵਦੇ, ਦੁਸਟਾ ਨਾਲਿ ਮੋਹ ਪਿਆਰੁ ॥''

ਵਾਲੀ ਨੀਤੀ 'ਤੇ ਚਲਦੀ ਹੈ । ਬਾਦਲ ਨੇ ਲੋਕਾਂ ਦੇ ਪੁੱਤਰ ਮਰਵਾ ਕੇ ਅਤੇ ਜੇਹਲਾਂ ਵਿਚ ਪਾ ਕੇ ਆਪਣੇ ਪੁੱਤਰ ਨੂੰ ਰਾਜ ਤਿਲਕ ਦਿੱਤਾ ਅਤੇ ਬੁੱਚੜ ਖੂਨੀ ਪੁਲਸ ਅਫ਼ਸਰਾਂ ਨੂੰ ਤਰੱਕੀਆਂ ਦੇ ਕੇ ਨਿਵਾਜਿਆ ਹੈ । ਇਹਨਾਂ ਦੀ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ 1984 ਦੇ ਬਲਿਊ ਸਟਾਰ ਅਪ੍ਰੇਸ਼ਨ ਵਾਰੇ ਹਿੱਕ ਥਾਪੜ ਕੇ ਆਖ ਰਹੀ ਹੈ ਕਿ ਅਕਾਲ ਤਖ਼ਤ 'ਤੇ ਹਮਲਾ ਅਸੀਂ ਜ਼ੋਰ ਪਾ ਕੇ ਕਰਵਾਇਆ ਸੀ । ਇਹ ਦੇਰ ਨਾਲ ਚੁੱਕਿਆ 'ਦਰੁਸਤ ਕਦਮ' ਆਖ ਕੇ ਇਹਨੀਂ ਹਰਿਮੰਦਰ ਸਾਹਿਬ 'ਤੇ ਹਮਲੇ ਵੇਲੇ ਮਠਿਆਈਆਂ ਵੰਡੀਆਂ ਅਤੇ ਲੰਗਰ ਲਾਏ । ਅੱਜ ਇਸੇ ਪਾਰਟੀ ਦੇ ਵਿਧਾਇਕ ਹਰੀਸ਼ ਬੇਦੀ ਅਤੇ ਉਸ ਦੇ ਲੜਕੇ ਹਨੀ ਬੇਦੀ ਨਾਲ ਸਾਜਿਸ਼ ਕਰਕੇ ਬਾਦਲ ਨੇ ਇਕ ਪਾਖੰਡੀ ਸਾਧ ਆਸ਼ੂਤੋਸ਼ ਨੂੰ ਲੁਧਿਆਣੇ ਵਿਚ ਸੱਦ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਨਜ਼ਰ ਅੰਦਾਜ ਕਰਕੇ ਜਨਰਲ ਡਾਇਰ ਵਾਂਗ ਸ਼ਰੇਆਮ ਗੋਲੀਆਂ ਮਾਰਕੇ ਸਿੰਘ ਸ਼ਹੀਦ ਕੀਤੇ ਅਤੇ ਆਸ਼ੂਤੋਸ਼ ਨੂੰ ਹਿਫ਼ਾਜ਼ਤ ਨਾਲ ਉਸ ਦੇ ਡੇਰੇ ਪਹੁੰਚਾਇਆ ਹੈ ।

ਇਹ ਕੋਈ ਪਹਿਲੀ ਵਾਰ ਨਹੀਂ ਹੋਇਆ, ਸਾਕਾ ਭਾਵੇਂ 1978 ਦਾ ਹੋਵੇ, ਪਾਖੰਡੀ ਸਾਧ ਰਾਮ ਰਹੀਮ ਦਾ ਹੋਵੇ ਜਾਂ ਆਸ਼ੂਤੋਸ਼ੀਏ ਠੱਗ ਦਾ, ਬਾਦਲ ਜੁੰਡਲੀ ਵੱਲੋਂ ਗੋਲੀਆਂ ਸਦਾ ਸਿੱਖਾਂ ਨੂੰ ਹੀ ਮਾਰੀਆਂ ਜਾਂਦੀਆਂ ਹਨ ।

ਪੰਜਾਬ ਵਿਚ ਨਿੱਤ ਆਏ ਦਿਨ ਵੱਖ ਵੱਖ ਧਰਮਾਂ ਦੇ ਪ੍ਰਚਾਰਕ ਆਪਣੇ ਸੰਮੇਲਨ ਕਰਦੇ ਹਨ, ਕਿਸੇ ਵੀ ਸਿੱਖ ਨੇ ਕਿਸੇ ਵੀ ਧਰਮ ਜਾਂ ਪ੍ਰਚਾਰਕ ਦਾ ਕਦੇ ਵਿਰੋਧ ਨਹੀਂ ਕੀਤਾ ।

ਸਿੱਖ ਤਾਂ 'ਏਕੁ ਪਿਤਾ ਏਕਸ ਕੇ ਹਮ ਬਾਰਿਕ' ਦਾ ਹੋਕਾ ਦੇ ਕੇ ਰੋਜ਼ਾਨਾ ਸਰਬੱਤ ਦਾ ਭਲਾ ਮੰਗਦਾ ਹੈ । ਪਰ ਇਹ ਆਸ਼ੂਤੋਸ਼, ਪਿਆਰਾ, ਭਨਿਆਰਾ ਜਾਂ ਸੌਦਾ ਸਾਧ ਗੁਰੂ ਸਾਹਿਬਾਨ ਦੀ ਨਿੰਦਿਆ ਕਰਨ ਦੇ ਨਾਲ ਨਾਲ ਹਰ ਗੁਰੂ, ਪੀਰ, ਪੈਗੰਬਰ ਦਾ ਸਗੋਂ ਮਜ਼ਾਕ ਉਡਾਉਂਦੇ ਹਨ । ਸਿੱਖ ਕਦੇ ਵੀ ਆਪਣੇ ਸਤਿਗੁਰੂ ਸਾਹਿਬਾਨ ਦੀ ਨਿੰਦਾ ਸੁਣ ਕੇ ਚੁੱਪ ਨਹੀਂ ਬੈਠ ਸਕਦਾ । ਜਿੱਥੇ ਹਰ ਕਿਸੇ ਨੂੰ ਆਪਣਾ ਧਰਮ ਪ੍ਰਚਾਰਨ ਦੀ ਖੁੱਲ੍ਹ ਹੈ, ਉਥੇ ਦੂਜੇ ਦੇ ਧਰਮ ਜਾਂ ਧਰਮ ਗੁਰੂਆਂ ਦੀ ਨਿੰਦਿਆ ਕਰਕੇ ਮਖੌਲ ਉਡਾਉਣ ਵਾਲੇ ਮਾੜੇ ਅਨਸਰਾਂ ਦਾ ਮੂੰਹ ਤੋੜਨਾ ਵੀ ਹਰ ਧਰਮੀ ਦਾ ਫ਼ਰਜ਼ ਹੈ । ਤਿੰਨ ਅਤੇ ਚਾਰ ਦਸੰਬਰ 2009 ਨੂੰ ਲੁਧਿਆਣਾ ਵਿਖੇ ਬਿਹਾਰੀ ਮਜ਼ਦੂਰਾਂ ਨੇ ਦੋ ਦਿਨ ਲਗਾਤਾਰ ਪੁਲਸ ਨੂੰ ਘੇਰ ਘੇਰ ਕੇ ਕੁੱਟਿਆ, ਗੱਡੀਆਂ, ਬੱਸਾਂ, ਟਰੱਕਾਂ, ਕਾਰਾਂ ਅਤੇ ਹੋਰ ਸੰਪਤੀ ਦਾ 400 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਕੀਤਾ, ਪਰ ਕਿਸੇ ਮਜ਼ਦੂਰ ਦੇ ਪੁਲਸ ਦੀ ਗੋਲੀ ਨਹੀਂ ਲੱਗੀ, ਪ੍ਰੰਤੂ ਸਿੱਖਾਂ ਦੇ ਬਿਨਾ ਕਿਸੇ ਭੜਕਾਹਟ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ । ਗੋਲੀਆਂ ਨਾਲ ਜਖਮੀ ਹੋਏ ਸਿੰਘਾਂ ਦੇ ਸਿਰਾਂ ਵਿਚ ਵਾਰੀ ਵਾਰੀ ਪੁਲਸ ਵਾਲੇ ਡਾਂਗਾਂ ਮਾਰਦੇ ਸਾਰੇ ਸੰਸਾਰ ਨੇ ਵੇਖੇ ਹਨ ।

ਇਕ ਪਾਸੇ ਸਿੱਖਾਂ ਸਿਰ ਝੂਠੇ ਕੇਸ ਪਾ ਕੇ ਪਰਿਵਾਰਾਂ ਸਮੇਤ ਜੇਹਲੀਂ ਬੰਦ ਕਰਕੇ ਤਸ਼ੱਦਦ ਕੀਤਾ ਜਾ ਰਿਹਾ ਹੈ ਜਦ ਕਿ ਦੂਜੇ ਪਾਸੇ ਸਿੱਖੀ ਦੇ ਦੁਸ਼ਮਣਾਂ; ਸੌਦਾ ਸਾਧ, ਭਨਿਆਰੇ ਵਾਲਾ ਜਾਂ ਆਸ਼ੂਤੋਸ਼ ਵਰਗਿਆਂ ਨੂੰ ਜ਼ੈੱਡ ਸੁਰੱਖਿਆ ਦੇ ਕੇ ਪੁਲਿਸ ਡੇਰਿਆਂ ਦੀ ਰਾਖੀ ਕਰ ਰਹੀ ਹੈ ।

ਸਿੰਘੋ ਜਾਗੋ ! ਸਮਾਂ ਆ ਗਿਆ ਹੈ ਕਿ:-

''ਡਗਮਗ ਛਾਡਿ ਰੇ ਮਨ ਬਉਰਾ ॥''

ਲੋਕਾਂ ਦੀ ਇੱਜ਼ਤ ਮਾਲ ਦੀ ਰਾਖੀ ਕਰਨ ਵਾਲਾ ਖਾਲਸਾ ਅੱਜ ਬੇਬਸ ਕਿਉਂ ?
ਹੁਣ:
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਓ ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥


ਆਓ ਆਪਾਂ ਸਾਰੇ ਰਲ-ਮਿਲ, ਆਪਸੀ ਮਤ-ਭੇਦ ਭੁਲਾ ਕੇ ਇਹਨਾਂ ਪੰਥ ਵਿਰੋਧੀ ਸਾਜਸ਼ਾਂ ਰਚਣ ਵਾਲੇ ਮਨੁੱਖਾਂ ਨੂੰ ਮੂੰਹ ਤੋੜ ਜਵਾਬ ਦੇਈਏ ॥

ਅੱਜ ਦੇ ਇਕੱਠ ਵਿਚ ਯੂ ਕੇ ਦੀ ਸੰਗਤ ਵੱਲੋਂ ਪਾਸ ਕੀਤੇ ਮਤੇ:

1) ਅਸੀਂ ਅੱਜ ਲੁਧਿਆਣਾ ਕਾਂਡ ਵਿਚ ਸ਼ਹੀਦ ਦਰਸ਼ਣ ਸਿੰਘ ਜੀ ਦੀ ਗੁਰੂ ਚਰਨਾਂ ਵਿਚ ਸਮਾਈ ਲਈ ਅਤੇ ਜ਼ਖਮੀ ਸਿੰਘਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ । ਸ: ਦਰਸ਼ਣ ਸਿੰਘ ਹੋਰਾਂ ਨੂੰ ਇੱਕੀਵੀਂ ਸਦੀ ਵਿਚ ਸਿੱਖ ਵਿਰੋਧੀ ਡੇਰਾਵਾਦ ਦਾ ਚੌਥਾ ਕੌਮੀ ਸ਼ਹੀਦ ਐਲਾਨਦੇ ਹਾਂ ।

2) ਸਾਰੇ ਤੱਥਾਂ ਦੀ ਰੌਸ਼ਨੀ ਵਿਚ ਅੱਜ ਦਾ ਇਹ ਪੰਥਕ ਇਕੱਠ ਇਸ ਕਾਂਡ ਲਈ ਪਿਓ ਪੁੱਤਰ ਬਾਦਲ, ਬੀ ਜੇ ਪੀ ਵਿਧਾਇਕ ਹਰੀਸ਼ ਬੇਦੀ ਇਸ ਦਾ ਲੜਕਾ ਹਨੀ, ਠੱਗ ਆਸ਼ੂਤੋਸ਼, ਡੀ ਸੀ ਗਰਗ, ਐਸ ਐਸ ਪੀ, ਅਤੇ ਡੀ ਐਸ ਪੀ ਸੁਖਦੇਵ ਸਿੰਘ ਆਦਿ ਨੂੰ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਉਂਦਾ ਹੈ ਅਤੇ ਪੁਰਜ਼ੋਰ ਲਫ਼ਜ਼ਾਂ ਵਿਚ ਬਾਦਲ ਦੇ ਅਸਤੀਫ਼ੇ ਦੀ ਮੰਗ ਕਰਦਾ ਹੈ ।

3) ਅੱਜ ਅਸੀਂ ਇਹ ਵੀ ਪੁਰਜ਼ੋਰ ਲਫ਼ਜ਼ਾਂ ਵਿਚ ਮੰਗ ਕਰਦੇ ਹਾਂ ਕਿ ਉਪਰੋਕਤ ਵਿਅਕਤੀਆਂ ਉੱਤੇ ਕਤਲ ਦਾ ਅਤੇ ਇਰਾਦਾ ਕਤਲ ਦਾ ਮੁਕੱਦਮਾ ਦਰਜ ਕਰਕੇ ਫੌਰੀ ਗ੍ਰਿਫ਼ਤਾਰ ਕੀਤਾ ਜਾਵੇ ।

4) ਆਸ਼ੂਤੋਸ਼ ਜਾਂ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੇ ਪ੍ਰੋਗਰਾਮਾਂ ਉੱਤੇ ਪੂਰਨ ਤੌਰ 'ਤੇ ਪਾਬੰਦੀ ਲਾਈ ਜਾਵੇ । ਅਗਰ ਅਜਿਹਾ ਨਾ ਹੋਇਆ ਤਾਂ ਸਿੱਖ ਕੌਮ ਨੂੰ ਮਜ਼ਬੂਰ ਹੋ ਕੇ ਕੋਈ ਹੋਰ ਹੀਲਾ ਵਰਤਣਾ ਪਵੇਗਾ ਅਤੇ ਅਮਨ ਕਾਨੂੰਨ ਭੰਗ ਹੋਣ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ । ਇਸ ਦੇ ਨਾਲ ਹੀ ਦੇਸ਼ ਵਿਚ ਵਿਚਰ ਰਹੀਆਂ ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਨੂੰ ਪੁਰਜ਼ੋਰ ਬੇਨਤੀ ਕਰਦੇ ਹਾਂ ਕਿ ਬਾਦਲ ਪਰਿਵਾਰ ਦੀਆਂ ਨੀਤੀਆਂ ਕੌਮ ਘਾਤਕ ਹਨ ਇਸ ਲਈ ਬਾਦਲ ਪਰਿਵਾਰ ਦਾ ਪੂਰਨ ਤੌਰ ਤੇ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਬਾਈਕਾਟ ਕੀਤਾ ਜਾਵੇ ।

5) ਬਾਦਲ ਦਲ, ਭਾਜਪਾ ਕਾਂਗਰਸ ਪਾਰਟੀ ਦਾ ਕੋਈ ਨੁਮਾਇੰਦਾ ਜਾਂ ਉਹ ਪੁਲਿਸ ਅਫ਼ਸਰ ਜੋ ਸਿੱਖਾਂ ਦੀ ਨਸਲਕੁਸ਼ੀ, ਤਸ਼ੱਦਦ ਜਾਂ ਸਿੱਖ ਵਿਰੋਧੀ ਸਾਜਸ਼ਾਂ ਵਿਚ ਸ਼ਾਮਿਲ ਹਨ ਦਾ ਬਾਹਰਲੇ ਮੁਲਕਾਂ ਵਿਚ ਆਉਣ ਤੇ ਪੂਰਨ ਤੌਰ ਤੇ ਬਾਈਕਾਟ ਅਤੇ ਵਿਰੋਧ ਕੀਤਾ ਜਾਵੇਗਾ ।

6) ਤਖ਼ਤਾਂ ਦੇ ਜਥੇਦਾਰ ਸਿੰਘ ਸਾਹਿਬਾਨ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਬਿਖੜੇ ਸਮੇਂ ਬਾਬਾ ਫੂਲਾ ਸਿੰਘ ਜੀ ਵਾਂਗ ਅਗਵਾਈ ਕਰਕੇ ਬਾਦਲ ਸਰਕਾਰ ਦੀਆਂ ਪੰਥ ਮਾਰੂ ਨੀਤੀਆਂ ਅਤੇ ਗਲਤ ਕੰਮਾਂ ਨੂੰ ਅੱਗੇ ਲੱਗ ਕੇ ਰੋਕੋ । ਅਗਰ ਜਥੇਦਾਰੀਆਂ ਨੂੰ ਬਾਦਲ ਦੀ ਮਿਹਰਬਾਨੀ ਜਾਣ ਕੇ ਭਾਈਵਾਲੀ ਪਾਲਦਿਆਂ ਤੁਸਾਂ ਆਪਣਾ ਫਰਜ਼ ਨਾ ਨਿਭਾਹਿਆ ਤਾਂ ਕੌਮ ਆਪਣਾ ਫਰਜ਼ ਨਿਭਾਉਣਾ ਜਾਣਦੀ ਹੈ ਅਤੇ ਇਤਿਹਾਸ ਤੁਹਾਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ ।

7) ਅੱਜ ਦਾ ਇਹ ਇਕੱਠ ਪੰਥਕ ਸੋਚ ਅਤੇ ਜਮੀਰ ਵਾਲੇ ਹਰ ਪੰਥ ਦਰਦੀ ਨੂੰ ਬੇਨਤੀ ਕਰਦਾ ਹੈ ਕਿ ਪਾਰਟੀ, ਗਰੁੱਪ ਜਾਂ ਧੜੇ ਨਾਲ ਬੱਝ ਕੇ ਕੌਮ ਦਾ ਹੋਰ ਨੁਕਸਾਨ ਨਾ ਕਰੋ । ਇਨ੍ਹਾਂ ਉਪਰੋਕਤ ਲੋਕਾਂ ਦੀਆਂ ਸਾਜਿਸ਼ਾਂ ਨੂੰ ਸਮਝੋ ਅਤੇ ਇਹਨਾਂ ਨੂੰ ਛੱਡ ਕੇ ਕੌਮ ਦੇ ਨਾਲ ਖੜ੍ਹੇ ਹੋਵੋ, ਤਾਂ ਜੋ ਸਾਰੇ ਇਕੱਠੇ ਹੋ ਕੇ ਕੌਮ ਦੇ ਗਲੇ ਨਾਲ ਚਿੰਬੜੀਆਂ ਇਨ੍ਹਾਂ ਜੋਕਾਂ ਨੂੰ ਲਾਹ ਸਕੀਏ ।

8) ਅੱਜ ਦੀ ਇਕੱਤਰਤਾ ਵਿਚ ਇਹ ਫ਼ੈਸਲਾ ਕੀਤਾ ਗਿਆ ਕਿ ਯੂ ਕੇ ਦੀ ਸੰਗਤ ਵੱਲੋਂ ਸ਼ਹੀਦ ਦਰਸ਼ਨ ਸਿੰਘ ਹੋਰਾਂ ਦੇ ਪਰਿਵਾਰ ਨੂੰ ਪੰਜ ਲੱਖ ਅਤੇ ਜਿਸ ਸਿੰਘ ਦੇ ਗੁਰਦੇ ਵਿਚ ਗੋਲੀ ਲੱਗ ਕੇ ਗੁਰਦਾ ਖਰਾਬ ਹੋ ਗਿਆ ਹੈ ਨੂੰ ਦੋ ਲੱਖ ਰੁਪਏ ਅਤੇ ਬਾਕੀ ਜਖਮੀ ਸਿੰਘਾਂ ਨੂੰ ਇਕ-ਇਕ ਲੱਖ ਰੁਪਏ ਮਾਇਕ ਸਹਾਇਤਾ ਦਿੱਤੀ ਜਾਵੇਗੀ ।

9) ਵਿਆਨਾ ਕਾਂਡ ਸਮੇਂ ਖਰੂਦੀਆਂ ਵੱਲੋਂ ਸਾਰਾ ਪੰਜਾਬ ਸਾੜ-ਫੂਕ ਕੇ ਤਬਾਹ ਕੀਤਾ ਗਿਆ ਤੇ ਤਕਰੀਬਨ 500 ਕਰੋੜ ਰੁਪਏ ਦੀ ਸਰਕਾਰੀ ਤੇ ਗ਼ੈਰ-ਸਰਕਾਰੀ ਜਾਇਦਾਦ ਦਾ ਨੁਕਸਾਨ ਕੀਤਾ ਗਿਆ, ਪਰ ਉਹਨਾਂ ਉੱਤੇ ਕੋਈ ਲਾਠੀ ਜਾਂ ਗੱਲੀ ਨਹੀਂ ਚਲਾਈ ਗਈ । ਦੂਜੇ ਪਾਸੇ 5 ਦਸੰਬਰ 2009 ਨੂੰ ਸਿੱਖ ਸੰਗਤਾਂ ਦੇ ਸ਼ਾਂਤੀਪੂਰਨ ਰੋਸ ਮੁਜ਼ਾਹਰੇ ਉੱਤੇ ਪੁਲਿਸ ਵੱਲੋਂ ਲਾਠੀਆਂ ਤੇ ਗੋਲੀਆਂ ਵਰ੍ਹਾਈਆਂ ਗਈਆਂ ਤੇ ਸਿੱਖਾਂ ਨੂੰ ਜ਼ਖਮੀ ਅਤੇ ਸ਼ਹੀਦ ਕੀਤਾ ਗਿਆ । ਅਸੀਂ ਪੰਜਾਬ ਸਰਕਾਰ ਵੱਲੋਂ ਸਿੱਖਾਂ ਨਾਲ ਦੂਜੇ ਦਰਜੇ ਵਾਲੇ ਕੀਤੇ ਜਾਂਦੇ ਸਲੂਕ ਦੀ ਜ਼ੋਰਦਾਰ ਨਿੰਦਾ ਕਰਦੇ ਹਾਂ ।

10) ਆਸ਼ੂਤੋਸ਼ ਦੇ ਡੇਰੇ ਤੇ ਸਾਲਾਨਾ ਸਮਾਗਮ ਵਿਚ ਅਕਾਲੀ ਤੇ ਕਾਂਗਰਸੀ ਐਮ ਐਲ ਏ ਹਾਜ਼ਰੀਆਂ ਭਰਦੇ ਹਨ । ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਤੇ ਤਲਬ ਕੀਤਾ ਜਾਵੇ ਤੇ ਇਥੇ ਯੂ ਕੇ ਵਿਚ ਉਨ੍ਹਾਂ ਆਇਆਂ ਨੂੰ ਪੁੱਛਗਿੱਛ ਕਰਨੀ ਚਾਹੀਦੀ ਹੈ ।

ਨੋਟ: ਇਨ੍ਹਾਂ ਉਪ੍ਰੋਕਤ ਮਤਿਆਂ ਨੂੰ ਇਟਲੀ ਸਿੱਖ ਕੌਂਸਲ ਅਤੇ ਸਬੰਧਿਤ ਗੁਰਦੁਆਰਾ ਸਾਹਿਬਾਨ, ਫਰਾਂਸ ਦੇ ਗੁਰਦੁਆਰਾ ਸਾਹਿਬਾਨ ਅਤੇ ਜਰਮਨੀ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਵੀ ਸਹਿਮਤੀ ਦਿੱਤੀ ਗਈ ਹੈ ।

... ਅੱਗੇ ਪੜ੍ਹੋ

ਜਰਮਨੀ ਦੀਆਂ ਸਮੂਹ ਪੰਥਕ ਜਥੇਬੰਦੀਆਂ ਦੀ ਮੀਟਿੰਗ ਫੈਸਲੇ

ਜਰਮਨ ਦੀਆਂ ਸਮੂਹ ਪੰਥਕ ਜਥੇਬੰਦੀਆ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਜਰੂਰੀ ਮੀਟਿੰਗ ਗੁਰਦੁਆਰਾ ਫਰੈਂਕਫੋਰਟ ਵਿੱਖੇ ਹੋਈ।
ਜਰਮਨੀ ਫਰੈਂਕਫੋਰਟ 10 ਦਸੰਬਰ (ਬਾਜਵਾ) ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਜਰਮਨ ਵਿਚ ਅੱਜ ਇਕ ਹੰਗਾਮੀ ਮੀਟਿੰਗ ਹੋਈ ਜਿਸ ਵਿਚ ਜਰਮਨ ਦੀਆਂ ਸਮੂਹ ਪੰਥਕ ਜਥੇਬੰਦੀਆ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਭਾਗ ਲਿਆਂ। ਇਹ ਮੀਟਿੰਗ ਜੋ ਪਿਛਲੇ ਸਮੇ ਪੰਜਾਬ ਦੇ ਸ਼ਹਿਰ ਲੁਧਿਆਣੇ ਵਿਚ ਖੂਨੀ ਕਾਂਡ ਪੰਜਾਬ ਦੀ ਪੁਲਿਸ ਨੇ ਸਿੰਘਾਂ ਤੇ ਗੋਲੀ ਚਲਾ ਕੇ ਇੱਕ ਸਿੰਘ ਸ਼ਹੀਦ ਕਰ ਦਿੱਤਾ ਅਤੇ ਦਰਜਨਾਂ ਹੀ ਸਿੰਘਾਂ ਨੂੰ ਜਖਮੀ ਕਰ ਦਿੱਤਾ ਸੀ, ਉਸ ਦੇ ਸਬੰਧ ਵਿਚ ਕੀਤੀ ਗਈ। ਇਸ ਮੀਟਿੰਗ ਦੀ ਸ਼ੁਰੂਆਤ ਭਾਈ ਸਤਨਾਮ ਸਿੰਘ ਬੱਬਰ ਮੁੱਖ ਸੇਵਾਦਾਰ ਗੁਰੂ ਘਰ ਕਲੋਨ ਨੇ ਕੀਤੀ। ਇਹਨਾ ਨੇ ਲੁਧਿਆਣੇ ਕਾਂਡ ਬਾਰੇ ਸਾਰਿਆਂ ਨੂੰ ਵਿਸਥਾਰ ਨਾਲ ਦੋਖੀ ਗੁਰੂ ਨਿੰਦਕ ਆਸ਼ੂਤੋਸ਼ ਬਾਰੇ ਜਾਣੂ ਕਰਵਾਇਆ ਅਤੇ ਸਟੇਜ ਦੀ ਸੇਵਾ ਨਿਭਾਈ।

ਭਾਈ ਗੁਰਮੀਤ ਸਿੰਘ ਖਨਿਆਣ ਪ੍ਰਧਾਨ ਸਿੱਖ ਫੈਡਰੇਸ਼ਨ ਜਰਮਨੀ ਨੇ ਕਿਹਾ ਕਿ ਸਾਨੂੰ ਇਸ ਕਾਂਡ ਦੇ ਦੋਸ਼ੀਆ ਨੂੰ ਸਫ਼ਤ ਤੋ ਸਫ਼ਤ ਸਜਾ ਦਵਾਉਣ ਲਈ ਠੋਸ ਮਤੇ ਪਾਸ ਕਰਨੇ ਚਾਹੀਦੇ ਹਨ। ਗੁਰੁਦਆਰਾ ਸਿੱਖ ਸੈਟਰ ਫਰੈਕਫਰਟ ਦੇ ਪ੍ਰਧਾਨ ਭਾਈ ਅਨੂਪ ਸਿੰਘ, ਮੀਤ ਪ੍ਰਧਾਨ ਭਾਈ ਕਮਲਜੀਤ ਸਿੰਘ ਰਾਏ, ਭਾਈ ਸੱਜਣ ਸਿੰਘ ਲੰਗਰ ਮੈਨਜਰ, ਜਨਰਲ ਸਕੱਤਰ ਭਾਈ ਹੀਰਾ ਸਿੰਘ ਮੱਤੇਵਾਲ, ਕੈਸ਼ੀਅਰ ਭਾਈ ਕਰਨੈਲ ਸਿੰਘ ਚੇਅਰਮੈਨ ਭਾਈ ਮਨਜੀਤ ਸਿੰਘ ਹੋਠੀ ਵੀ ਹਾਜ਼ਰ ਸਨ । ਭਾਈ ਗੁਰਦੀਪ ਸਿੰਘ ਪ੍ਰਦੇਸੀ ਹਾਈਜੈਕਰ , ਗੁਰਮਤਿ ਪ੍ਰਚਾਰ ਸਭਾ ਫਰੈਕਫਰਟ ਦੇ ਭਾਈ ਨਰਿੰਦਰ ਸਿੰਘ, ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ , ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ,ਭਾਈ ਜਤਿੰਦਰਬੀਰ ਸਿੰਘ ਭਾਈ ਅਵਤਾਰ ਸਿੰਘ ਪ੍ਰਧਾਨ, ਭਾਈ ਗੁਰਦਿਆਲ ਸਿੰਘ ਲਾਲੀ , ਭਾਈ ਮਨਜੀਤ ਸਿੰਘ ਜੋਧਪੁਰੀ, ਭਾਈ ਮਨਜੀਤ ਸਿੰਘ ਹੋਠੀ, ਭਾਈ ਜਤਿੰਦਰਵੀਰ ਸਿੰਘ, ਭਾਈ ਅਵਤਾਰ ਸਿੰਘ ਪ੍ਰਧਾਨ ਤੇ ਬੱਬਰ ਖਾਲਸਾ ਜਰਮਨੀ ਦੇ ਮੁੱਖੀ ਜਥੇਦਾਰ ਰੇਸ਼ਮ ਸਿੰਘ ਬੱਬਰ ,ਭਾਈ ਅਵਤਾਰ ਸਿੰਘ ਬੱਬਰ, ਭਾਈ ਜਸਵੰਤ ਸਿੰਘ ਬੱਬਰ ਅਤੇ ਇੰਟਰਨੈਸ਼ਨਲ ਬੱਬਰ ਖਾਲਸਾ ਦੇ ਜੱਥੇਦਾਰ ਭਾਈ ਹਰਦਵਿੰਦਰ ਸਿੰਘ ਅਤੇ ਭਾਈ ਗੁਰਪਾਲਾ ਸਿੰਘ ਬੱਬਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ, ਦੇ ਪ੍ਰਧਾਨ ਭਾਈ ਜਗਤਾਰ ਸਿੰਘ ਮਾਹਲ, ਅਤੇ (ਅ) ਯੂਥ ਵਿੰਗ ਜਰਮਨੀ ਦੇ ਪ੍ਰਧਾਨ ਭਾਈ ਭੁਪਿੰਦਰ ਸਿੰਘ, ਜਨਰਲ ਸਕੱਤਰ ਭਾਈ ਸੁਖਪ੍ਰੀਤ ਸਿੰਘ ਅਤੇ ਹੋਰ ਮੈਬਰ ਵੀ ਹਾਜਰ ਸਨ।

ਦਲ ਖਾਲਸਾ ਇੰਟਰਨੈਸ਼ਨਲ ਦੇ ਭਾਈ ਅੰਗਰੇਜ਼ ਸਿੰਘ ਸ੍ਰ ਹਰਮੀਤ ਸਿੰਘ ਭਾਈ ਸੁਰਿੰਦਰਪਾਲ ਸਿੰਘ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਅਵਤਾਰ ਸਿੰਘ ਹੁੰਦਲ, ਭਾਈ ਲਖਵਿੰਦਰ ਸਿੰਘ ਮੱਲ਼੍ਹੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਦੇ ਭਾਈ ਸੁਰਜੀਤ ਸਿੰਘ ਮਾਹਲ ਕਨਵੀਨਰ, ਭਾਈ ਗੁਰਵਿੰਦਰ ਸਿੰਘ ਕੋਹਲੀ ਸੀਨੀਅਰ ਮੀਤ ਪ੍ਰਧਾਨ ਅਤੇ ਜਨਰਲ ਸੈਕਟਰੀ, ਭਾਈ ਸਰਦੁਲ ਸਿੰਘ ਸੇਖੋਂ, ਭਾਈ ਤਰਸੇਮ ਸਿੰਘ ਅਟਵਾਲ, ਭਾਈ ਬਲਦੇਵ ਸਿੰਘ ਬਾਜਵਾ, ਮੁੱਖ ਸੇਵਾਦਾਰ ਗੁਰੂ ਘਰ ਮਨਹਾਇਮ ਭਾਈ ਗੋਲਡੀ, ਭਾਈ ਭਗਵਾਨ ਸਿੰਘ, ਭਾਈ ਅਵਤਾਰ ਸਿੰਘ, ਭਾਈ ਹਰਪਾਲ ਸਿੰਘ, ਭਾਈ ਸੋਹਣ ਸਿੰਘ, ਭਾਈ ਬਲਕਾਰ ਸਿੰਘ ਫਰੈਨਕਫੋਰਟ, ਭਾਈ ਬਲਵੀਰ ਸਿੰਘ ਖਾਲਸਾ, ਬੀਬੀ ਬਲਵਿੰਦਰ ਕੌਰ, ਭਾਈ ਕੁਲਜੀਤ ਸਿੰਘ, ਭਾਈ ਨਾਨਕ ਸਿੰਘ ਮੁਲਤਾਨੀ, ਭਾਈ ਦਿਲਕਾਰ ਸਿੰਘ, ਭਾਈ ਗੁਰਧਿਆਨ ਸਿੰਘ, ਭਾਈ ਨਿਰਮਲ ਸਿੰਘ, ਭਾਈ ਸਤਿੰਦਰ ਸਿੰਘ, ਭਾਈ ਸਰਬਜੀਤ ਸਿੰਘ ਹਾਜਰ ਸਨ।

ਇਹਨਾਂ ਸਾਰਿਆਂ ਨੇ ਇਹ ਮਤੇ ਪਾਸ ਕੀਤੇ ਹਨ।
ਅੱਜ ਮਿਤੀ 10 ਦਸੰਬਰ 2009 ਦਿਨ ਵੀਰਵਾਰ ਨੂੰ ਜਰਮਨ ਦੀਆਂ ਸਮੂਹ ਪੰਥਕ ਜਥੇਬੰਦੀਆ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਜਰੂਰੀ ਮੀਟਿੰਗ ਪਿਛਲੇ ਦਿਨੀ ਪੰਜਾਬ ਦੇ ਸ਼ਹਿਰ ਲੁਧਿਆਣਾ ਚ ਪੰਥ ਦੋਖੀ ਗੁਰੂ ਨਿੰਦਕ ਆਸ਼ੂਤੋਸ਼ ਦੇ ਕੂੜ ਪ੍ਰਚਾਰ ਖਿਲਾਫ਼ ਸਿੰਘਾਂ ਦੇ ਸ਼ਾਤਮਈ ਰੌਸ ਮਾਰਚ ਤੇ ਪੰਜਾਬ ਸਰਕਾਰ ਦੀ ਸ਼ਹਿ ਤੇ ਪੰਜਾਬ ਪੁਲਿਸ ਵੱਲੋ ਕੀਤਾ ਅਤਿਆਚਾਰ ਅਤੇ ਗੋਲੀਆਂ ਮਾਰਕੇ ਸਿੰਘ ਸ਼ਹੀਦ ਕੀਤਾ ਅਤੇ ਦਰਜਨਾਂ ਸਿੰਘਾਂ ਨੂੰ ਜਫ਼ਮੀ ਕਰਕੇ ਸਮੁੱਚੀ ਸਿੱਖ ਕੌਮ ਦੇ ਹਿਰਦੇ ਵਲੂੰਧਰ ਕਿ ਰੱਖ ਦਿੱਤੇ ਹਨ। ਜਿਸ ਦੀ ਅੱਜ ਜਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਿੰਘਾਂ ਵੱਲੋਂ ਸਖਤ ਸ਼ਬਦਾ ਵਿਚ ਨਿਖੇਧੀ ਕੀਤੀ ਗਈ ਅਤੇ ਹੇਠ ਲਿੱਖੇ ਮਤੇ ਪਾਏ ਗਏ ਹਨ।

1) ਅੱਜ ਦਾ ਇਕੱਠ ਗੋਲੀ ਕਾਂਡ ਦੀ ਨਿਖੇਧੀ ਕਰਦਾ ਹੈ ਅਤੇ ਦੋਸ਼ੀਆਂ ਖਿਲਾਫ਼ ਸਫ਼ਤ ਕਰਵਾਈ ਦੀ ਮੰਗ ਕਰਦਾ ਹੈ।

2) ਇਸ ਗੋਲੀ ਕਾਡ ਚ ਸ਼ਹੀਦ ਭਾਈ ਦਰਸ਼ਨ ਸਿੰਘ ਨੂੰ ਸ਼ਰਧਾਜਲੀ ਭੇਟ ਕਰਦਾ ਹੋਇਆ ਭਾਈ ਦਰਸ਼ਨ ਸਿੰਘ ਨੂੰ ਪੰਧ ਦਾ ਮਹਾਨ ਸ਼ਹੀਦ ਕਰਾਰ ਦਿੰਦਾ ਹੈ ਅਤੇ ਪ੍ਰਵਾਰ ਦੇ ਦੁੱਖ ਵਿਚ ਸ਼ਰੀਕ ਹੁੰਦਾ ਹੈ।

3) ਘੱਟ ਗਿਣਤੀ ਕਮਿਸ਼ਨ ਵੱਲੋਂ ਪਿਛਲੇ ਸਮੇ ਚ ਆਸ਼ੂਤੋਸ਼ ਦੇ ਡੇਰੇ ਤੋ ਬਹਾਰ ਦੇ ਸਮਾਗਮਾ ਤੇ ਪਬੰਦੀ ਲਗਾਈ ਗਈ ਸੀ। ਪਰ ਪੰਜਾਬ ਦੀ ਅਕਾਲੀ ਸਰਕਾਰ ਵੱਲੋਂ ਪਬੰਦੀ ਸ਼ੁਦਾ ਸੰਸਥਾ ਦਾ ਸਮਾਗਮ ਕਰਵਾਕੇ ਪੰਜਾਬ ਦਾ ਜੋ ਮਹੋਲ ਫ਼ਰਾਬ ਕੀਤਾ ਅਤੇ ਸਿੰਘਾਂ ਦਾ ਖੂਨ ਫ਼ਰਾਬਾ ਕੀਤਾ ਹੈ। ਇਸ ਲਈ ਬਾਦਲ ਸਰਕਾਰ ਨੂੰ ੰਿਜਮੇਵਾਰ (ਦੋਸ਼ੀ) ਠਹਰਾਇਆ ਜਾਦਾ ਹੈ।

4) ਅੱਜ ਦਾ ਇਕੱਠ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀਆਂ ਸਮੂਹ ਜਰਮਨੀ ਇਕਾਈਆਂ ਨੂੰ ਅਪੀਲ ਕਰਦਾ ਹੈ ਕਿ ਬਾਦਲ ਦਾ ਸਾਥ ਛੱਡ ਕੇ ਪੰਥਕ ਧਿਰਾ ਦਾ ਸਾਥ ਦੇਣ। ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰਦਾ ਹੈ ਕਿ ਉਹ ਬਾਦਲ ਪ੍ਰਵਾਰ ਦੀਆਂ ਪੰਥਕ ਵਿਰੋਧੀ ਕਾਰਵਾਈ ਨੂੰ ਸਾਹਮਣੇ ਰੱਖ ਕਿ ਉਸ ਦਾ ਵਿਰੋਧ ਕਰਨ ਅਤੇ ਪੰਥ ਦੀ ਚੜਦੀ ਕਲਾ ਲਈ ਪੰਥ ਦਾ ਸਾਥ ਦੇਣ ਦੀ ਅਪੀਲ ਕਰਦਾ ਹੈ।

5) ਅੱਜ ਦੇ ਪੰਥਕ ਇਕੱਠ ਵਿਚ ਇਹ ਸਰਬਸੰਮਤੀ ਨਾਲ ਫੈਸਲਾ ਲਿਆ ਗਿਆਂ ਹੈ ਕਿ ਬਾਦਲ ਪ੍ਰਵਾਰ ਦੀਆਂ ਪੰਥ ਵਿਰੋਧੀ ਕਾਰਵਾਈਆ ਕਾਰਨ ਉਸ ਨੂੰ ਸ਼੍ਰੀ ਅਕਾਲ ਤਫ਼ਤ ਸਾਹਿਬ ਤੇ ਤਲਬ ਕੀਤਾ ਜਾਵੇ।

6) ਅੱਜ ਦਾ ਇਕੱਠ ਪੰਜਾਬ ਵਿਚਲੀਆ ਪੰਥਕ ਧਿਰਾਂ ਨੂੰ ਅਪੀਲ ਕਰਦਾ ਹੈ ਕਿ ਉਹ ਇਸ ਨਾਜ਼ਕ ਮੋਕੇ ਤੇ ਪੰਥ ਦਾ ਸਾਥ ਰਲਮਿਲ ਕੇ ਦੇਣ ਨਾ ਕਿ ਇਕ ਦੁਜੇ ਖਿਲਾਫ ਬਿਆਨ ਦੇ ਕਿ ਪੰਥ ਦੀ ਸ਼ਕਤੀ ਨੂੰ ਖੇਰੂ-ਖੇਰੂ ਕਰਨ। ਉਹਨਾ ਕਿਹਾ ਇਸ ਮੌਕੇ ਪੰਥਕ ਜਥੇਬੰਦੀਆ ਅਤੇ ਸੰਤ ਸਮਾਜ ਨੇ ਜੋ ਸਟੈਡ ਲਿਆ ਹੈ ਉਹ ਸ਼ਲਾਘਾਯੋਗ ਹੈ। ਪਰ ਆਪਸ ਵਿਚ ਉਲਝ ਕੇ ਕੌਮੀ ਸ਼ਕਤੀ ਨੂੰ ਕਮਜੋਰ ਕਰ ਕਿ ਪੰਥ ਵਿਰੋਧੀ ਸ਼ਕਤੀਆ ਨੂੰ ਉਤਸ਼ਾਹ ਨਾ ਦਿਉ।

7) ਅੱਜ ਦਾ ਇਕੱਠ ਸ਼੍ਰੀ ਅਕਾਲ ਤਫ਼ਤ ਸਾਹਿਬ ਨੂੰ ਅਪੀਲ ਕਰਦਾ ਹੈ ਕਿ ਪੰਜ ਸਿੰਘ ਸਾਹਿਬਾਨ ਨੇ ਜੋ ਵੀ ਫੈਸਲਾ ਲੈਣਾ ਹੈ ਉਹ ਸ਼੍ਰੀ ਅਕਾਲ ਤਫ਼ਤ ਸਾਹਿਬ ਤੇ ਬੈਠ ਕਿ ਲੈਣ ਨਾ ਕਿ ਦਫ਼ਤਰ ਦੇ ਕਮਰੇ ਵਿਚ। ਜਿਸ ਨਾਲ ਪੰਥ ਚ ਏਕਤਾ ਅਤੇ ਇਕਸਾਰਤਾ ਬਣੀ ਰਹਿ ਸਕੇ।

8) ਅੱਜ ਦੇ ਪੰਥਕ ਇਕੱਠ ਵਿਚ ਇਹ ਸਰਬਸੰਮਤੀ ਨਾਲ ਫੈਸਲਾ ਲਿਆ ਗਿਆਂ ਹੈ ਕਿ ਜਿੰਨਾਂ ਚਿਰ ਸਰਕਾਰ ਲੁਧਿਆਣਾ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਨਹੀਂ ਦਿੰਦੀ ਉਨਾਂ ਚਿਰ ਕਿਸੇ ਵੀ ਅਕਾਲੀ ਵਿਧਾਇਕ ਨੂੰ ਜਰਮਨ ਦੀ ਕਿਸੇ ਵੀ ਸਟੇਜ ਤੋਂ ਬੋਲਣ ਦੀ ਪੂਰਨ ਤੌਰ ਤੇ ਪਾਬੰਦੀ ਹੋਏਗੀ।

ਸਮਾਪਤੀ ਤੋ ਬਾਅਦ 40 ਵਿਅਕਤੀਆਂ ਨੇ ਇਸ ਮਤੇ ਤੇ ਦਸਖਤ ਕਰਕੇ ਇਸ ਮਤੇ ਨੂੰ ਮਾਨਤਾ ਦਿੱਤੀ ਅਤੇ ਇਕ ਕਮੇਟੀ ਤਿਆਰ ਕਰਨ ਦਾ ਵੀ ਮਤਾ ਪਾਇਆ ਹੈ। ਜਿਸ ਦੀ ਡਿਉਟੀ ਗੁਰਦੁਆਰਾ ਕਮੇਟੀ ਫਰੈਕਫੋਰਟ ਦੀ ਲਾਈ ਹੈ ਕਿ ਉਹ ਜਰਮਨ ਦੇ ਸਾਰੇ ਗੁਰਦੁਵਾਰਿਆਂ ਨੂੰ ਚਿੱਠੀਆਂ ਪਾ ਕੇ ਸੁਚਿਤ ਕਰਨ ਕਿ ਹਰ ਇਕ ਗੁਰੂ ਘਰ ਇੱਕ ਇੱਕ ਵਿਆਕਤੀ ਜਰਮਨ ਦੀ ਕਮੇਟੀ ਵਾਸਤੇ ਦੇਣ। ਸਾਰੀਆਂ ਜੱਥੇਬੰਦੀਆਂ ਨੂੰ ਵੀ ਚਿੱਠੀਆਂ ਰਾਹੀ ਅਪੀਲ ਕਰਨ ਕਿ ਇੱਕ ਇੱਕ ਵਿਅਕਤੀ ਜਰਮਨ ਕਮੇਟੀ ਲਈ ਦੇਣ। ਇਹਨਾ ਦੇ ਜਵਾਬ ਤੋ ਬਾਅਦ ਇਕ ਮੀਟਿੰਗ ਬਲਾਉਣ ਅਤੇ ਜਰਮਨ ਦੀ ਇੱਕ ਕਮੇਟੀ ਦਾ ਸੰਗਠਨ ਕਰਨ।

ਲੁਧਿਆਣਾ ਚ ਨਿਰਦੋਸ਼ ਸਿੱਖਾਂ ਤੇ ਅੰਨੇਵਾਹ ਗੋਲੀਆਂ ਚਲਵਾਉਣ ਵਾਲੀ ਬਾਦਲ ਸਰਕਾਰ ਤੁਰੰਤ ਅਸਤੀਫਾ ਦੇਵੇ,ਪੰਜਾਬ ਦੀ ਜਨਤਾ ਅਕਾਲੀਆਂ ਤੋਂ ਦੁੱਖੀ ਹੋ ਗਈ-ਬਲਵਿੰਦਰ ਸਿੰਘ ਗੁਰਦਾਸਪੁਰੀ
ਜਰਮਨ- 10 ਦਸੰਬਰ (ਮਪ) ਇੰਡੀਅਨ ਉਵਰਸ਼ੀਜ ਕਾਂਗਰਸ ਜਰਮਨੀ ਦੇ ਚੇਅਰਮੈਂਨ ਸ:ਬਲਵਿੰਦਰ ਸਿੰਘ ਗੁਰਦਾਸਪੁਰੀ ਨੇ ਪ੍ਰੈਸ ਨੂੰ ਕਿਹਾ ਕਿ ਪਿਛਲੇ ਦਿਨੀਂ ਨੂਰਮਹਿਲੀਏ ਸਾਧ ਆਸੂਤੋਸ਼ ਦੇ ਲੁਧਿਆਣਾ ਚ ਸਮਾਗਮ ਨੂੰ ਬੰਦ ਕਰਵਾਉਣ ਦੇ ਲਈ ਸਾਂਤਮਈ ਢੰਗ ਨਾਲ ਜਾ ਰਹੇ ਨਿਰਦੋਸ਼ ਸਿੱਖਾਂ ਤੇ ਅੰਨੇਵਾਹ ਗੋਲੀਆਂ ਚਲਵਾਉਣ ਵਾਲੀ ਪੰਜਾਬ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੀ ਜੁਮੇਂਵਾਰ ਹੈ । ਜਿਸ ਲਈ ਤੁਰੰਤ ਬਾਦਲ ਸਰਕਾਰ ਨੂੰ ਆਪਣਾ ਅਸਤੀਫਾ ਦੇ ਦੇਣਾ ਚਾਹੀਦਾ ਹੈ । ਸ:ਬਲਵਿੰਦਰ ਸਿੰਘ ਗੁਰਦਾਸਪੁਰੀ ਨੇ ਕਿਹਾ ਕਿ ਜਦੋਂ ਵੀ ਬਾਦਲ ਦੀ ਸਰਕਾਰ ਰਾਜ ਸੱਤਾ ਵਿੱਚ ਆਉਂਦੀ ਹੈ ਤਾਂ ਉਸ ਵਕਤ ਨਿਰਦੋਸ਼ ਸਿੰਘਾਂ ਉਪਰ ਗੋਲੀਆਂ ਚਲਾਈਆਂ ਜਾਂਦੀਆਂ ਹਨ । ਇਸ ਲਈ ਤੁਰੰਤ ਪੰਜਾਬ ਸਰਕਾਰ ਨੂੰ ਬਰਖਾਸਤ ਕਰਕੇ ਪੰਜਾਬ ਅੰਦਰ ਰਾਸ਼ਟਰਪਤੀ ਰਾਜ ਲਾਇਆ ਜਾਵੇ ।

ਸ:ਬਲਵਿੰਦਰ ਸਿੰਘ ਗੁਰਦਾਸਪੁਰੀ ਨੇ ਕਿਹਾ ਕਿ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਅੰਦਰ ਅਪਣੇ ਆਪ ਨੂੰ ਪੰਥਕ ਸਰਕਾਰ ਅਖਵਾਉਣ ਵਾਲੀ ਸਰਕਾਰ ਦੇ ਬੰਦਿਆਂ ਵਲੋਂ ਪੱਗਾਂ ਉਛਾਲਣ ਦੀ ਘਟਨਾ ਸਮੁੱਚੀ ਸਿੱਖ ਕੌਮ ਲਈ ਸ਼ਰਮ ਵਾਲੀ ਗੱਲ ਹੈ ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜੀ ਹੈ । ਲੁਧਿਆਣਾ ਵਿਖੇ ਵਾਪਰੇ ਸਮੁੱਚੇ ਦੁਖਦਾਈ ਕਾਂਡ ਦੀ ਸੱਚਾਈ ਲੋਕਾਂ ਦੇ ਸਾਹਮਣੇ ਲਿਆਉਣ ਤੇ ਉਕਤ ਕਾਂਡ ਦੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਸੈਂਟਰ ਸਰਕਾਰ ਤੋਂ ਮੰਗ ਕੀਤੀ।

... ਅੱਗੇ ਪੜ੍ਹੋ

ਅਮੈਰਿਕਨ ਸਿੱਖ, ਸਰਕਾਰੇ ਕਾਰੇ, ਸ਼ਹੀਦ ਅੰਤਮ ਅਰਦਾਸ

ਬਾਦਲ ਆਪਣੇ 83ਵੇਂ ਜਨਮ ਦਿਨ ਦੇ ਜਸ਼ਨ ਮਨਾ ਰਿਹਾ ਸੀ, ਕੌਂਮ ਦੇ ਹੀਰੇ ਹਸਪਤਾਲਾਂ ਵਿੱਚ ਜਿੰਦਗੀ-ਮੌਂਤ ਨਾਲ ਜੂਝ ਰਹੇ ਸਨ:- ਅਮੈਰਿਕਨ ਸਿੱਖ ਆਰਗੇਨਾਈਜੇਸ਼ਨ
ਦੂਸਰਿਆਂ ਦੇ ਘਰ ਨੂੰ ਲੱਗੀ ਅੱਗ ਬੈਸੰਤਰ ਹੀ ਲੱਗਦੀ ਹੈ, ਸੇਕ ਉਦੋਂ ਲੱਗਦਾ ਹੈ ਜਦੋਂ ਇਹ ਆਪਣੇ ਘਰ ਨੂੰ ਲੱਗੇ ।ਲੁਧਿਆਣਾ ਕਾਂਡ ਚ ਜੋ ਵੀ ਅੱਗ ਲੱਗੀ, ਬਾਦਲ ਨੂੰ ਉਹ ਬੈਸੰਤਰ ਹੀ ਜਾਪੀ ।ਖੈਰ ! ਇਸਨੂੰ ਸੇਕ ਲੱਗਦਾ ਵੀ ਕਿਵੇਂ, ਕਿਉਕਿ ਇਸ ਕਾਂਡ ਨੂੰ ਲਾਂਬੂ ਤਾਂ ਬਿਹਾਰੀ ਭਈਏ ਆਸ਼ੂਤੋਸ਼ ਦੀ ਹਮਾਇਤ ਵਿੱਚ ਇਸ ਹਿੰਦੂਤਵੀ ਏਜੰਟ ਨੇ ਆਪਣੇ ਹੱਥੀ ਲਾਏ ਸਨ ।ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਅਮੈਰਿਕਨ ਸਿੱਖ ਆਰਗੇਨਾਈਜੇਸ਼ਨ ਦੇ ਆਗੂਆਂ ਜਥੇਦਾਰ ਦਵਿੰਦਰ ਸਿੰਘ, ਭਾਈ ਸੁਰਿੰਦਰ ਸਿੰਘ “ਜੌਹਲ”,ਪ੍ਰੋ. ਰਜਿੰਦਰਪਾਲ ਸਿੰਘ, ਭਾਈ ਜਸਦੇਵ ਸਿੰਘ, ਭਾਈ ਦਿਦਾਰ ਸਿੰਘ ਕੈਲੀਫੋਰਨੀਆਂ, ਭਾਈ ਸੁਰਜੀਤ ਸਿੰਘ, ਭਾਈ ਪ੍ਰਿਤਪਾਲ ਸਿੰਘ, ਭਾਈ ਸਤਪ੍ਰਕਾਸ਼ ਸਿੰਘ, ਭਾਈ ਕਰਨੈਲ ਸਿੰਘ “ਸਲੇਮਪੁਰ”,ਭਾਈ ਬਲਜਿੰਦਰਪਾਲ ਸਿੰਘ, ਚਰਨਜੀਤ ਸਿੰਘ “ਸਮਰਾ” ਨਿਊਯਾਰਕ, ਭਾਈ ਸੁਖਦੇਵ ਸਿੰਘ, ਭਾਈ ਇੰਦਰਪਾਲ ਸਿੰਘ ਸਿਆਟਲ ਅਤੇ ਭਾਈ ਭਪਿੰਦਰ ਸਿੰਘ ਵਰਜੀਨੀਆਂ ਨੇ ਸਾਝੇ ਤੌਰ ਤੇ ਕੀਤਾ ।

ਸਿੱਖ ਆਗੂਆਂ ਨੇ ਕਿਹਾ ਕੌਂਮ ਸਹਿਜੇ ਹੀ ਅੰਦਾਜਾ ਲਗਾ ਸਕਦੀ ਹੈ ਕਿ ਬਾਦਲ ਕਿੰਨਾਂ ਬੇ-ਰਹਿਮ, ਬੇ-ਸ਼ਰਮ, ਬੇ-ਹਯਾ, ਬੇ-ਈਮਾਨ, ਅਤੇ ਦਰਿੰਦਾ ਹੈ ਆਦਮੀ ਹੋ ਸਕਦਾ ਹੈ ਜਿਸਦੇ ਤਾਨਾਸ਼ਾਹੀ ਰਾਜ ਅੰਦਰ ਚੱਲੀਆਂ ਗੋਲੀਆਂ ਨਾਲ ਜਿਥੇ ਇੱਕ ਸਿੰਘ ਸ਼ਹੀਦੀ ਪ੍ਰਾਪਤ ਕਰ ਚੁੱਕਾ ਸੀ ਅਤੇ ਖੁੂਨ ਨਾਲ ਲੱਥ-ਪੱਥ ਹੋਏ ਬਾਕੀ ਕੌਂਮ ਦੇ ਹੀਰੇ ਹਸਪਤਾਲਾਂ ਵਿੱਚ ਜਿੰਦਗੀ ਮੌਤ ਨਾਲ ਜੂਝ ਰਹੇ ਸਨ, ਇਹ ਕਮੀਨਾ ਆਪਣੇ ਜੱਦੀ ਪਿੰਡ ਵਿੱਚ 83ਵੇਂ ਜਨਮ ਦਿਨ ਦੇ ਕੇਕ ਕੱਟਕੇ ਜ਼ਸ਼ਨ ਮਨਾ ਰਿਹਾ ਸੀ । ਉਨ੍ਹਾਂ ਕਿਹਾ ਕਿ ਸਿੱਖ ਤਵਾਰੀਖ ਅੰਦਰ ਬਾਦਲ ਗਦਾਰ-ਏ-ਕੌਂਮ ਅਤੇ ਮਨਹੂਸ ਵਿਅੱਕਤੀ ਤਸਲੀਮ ਹੋਵੇਗਾ ਕਿਉਕਿ 83 ਸਾਲ ਦੀ ਉਮਰ ਤੱਕ ਰਾਜ-ਸਤਾ ਦੀ ਪ੍ਰਾਪਤੀ ਲਈ ਜਿਨਾਂ ਇਸਨੇ ਸਿੱਖ ਕੌਂਮ ਦਾ ਨੁਕਸਾਨ ਕੀਤਾ ਉਨਾਂ ਸ਼ਾਇਦ ਹੀ ਕਿਸੇ ਨੇ ਕੀਤਾ ਹੋਵੇ ।

“ਗਦਾਰਾਂ ਨਾਲ ਯਾਰੀ-ਪੰਥ ਨਾਲ ਗਦਾਰੀ” ਇਸਦਾ ਪੱਕਾ ਨਾਅਰਾ ਬਣ ਚੁੱਕਿਆ ਹੈ ।


1978 ਦੇ ਖੂਨੀਂ ਸਾਕੇ ਤੋਂ ਲੈ ਕੇ 5 ਦਸੰਬਰ 2009 ਦੇ ਲੁਧਿਆਣਾ ਕਾਂਡ ਦੀਆਂ ਘਟਨਾਵਾਂ ਇਸੇ ਕੜੀ ਦਾ ਹਿੱਸਾ ਹਨ ।

ਸੁਖਬੀਰ ਬਾਦਲ ਦੇ ਪੰਜਾਬ ਕੈਬਨਿਟ ਅੰਦਰ ਦਿੱਤੇ ਬਿਆਨ ਜਿਸ ਵਿਚ ਉਸ ਨੇ ਕਿਹਾ ਕਿ “ਜੇਕਰ ਗੋਲੀ ਨਾ ਚਲਾਈ ਜਾਂਦੀ ਤਾਂ ਕਿਸੇ ਵੱਡੇ ਨੁਕਸਾਨ ਦਾ ਖਤਰਾ ਸੀ,ਤੇ ਤਿੱਖਾ ਪ੍ਰਤੀਕਰਮ ਜਾਹਿਰ ਕਰਦਿਆਂ

ਸਿੱਖ ਆਗੂਆਂ ਨੇ ਕਿਹਾ ਕਿ ਸਿੱਖਾਂ ਨੇ ਤਾਂ ਇਸ ਵਿਚ ਜਰਾ ਵੀ ਨੁਕਸਾਨ ਨਹੀ ਕੀਤਾ ਇਨਾਂ ਦੇ ਫਿਰ ਵੀ ਗੋਲੀਆਂ ਮਾਰੀਆ ਗਈਆ ,

  • ਜਦੋਂ ਕਿ 4 ਦਸੰਬਰ ਨੂੰ ਪ੍ਰਵਾਸੀ ਭਈਆਂ ਨੇ ਪੰਜਾਬ ਦੀ ਅਮਨ ਸ਼ਾਂਤੀ ਭੰਗ ਹੀ ਨਹੀ ਕੀਤੀ ਸਗੋਂ ਮਿਲਟਰੀ ਦੀਆਂ ਗੱਡੀਆਂ ਅਤੇ ਹੋਰ ਵਾਹਨਾਂ ਨੂੰ ਵੀ ਅੱਗਾ ਨਾਲ ਸਾੜਿਆ ਫੂਕਿਆ,
  • ਇਥੇ ਹੀ ਬੱਸ ਨਹੀ ਕੁਝ ਮਹੀਨੇ ਪਹਿਲਾਂ ਵਿਆਨਾ ਕਾਂਡ ਵਿਚ ਰਾਮਾਨੰਦ ਦੀ ਹੱਤਿਆ ਤੋਂ ਬਾਅਦ ਪੰਜਾਬ ਪੂਰੇ ਦੋ ਦਿਨ ਅੱਗ ਦੀਆਂ ਲਾਟਾਂ ਵਿਚ ਸੜਦਾ ਰਿਹਾ।ਜਿਸ ਵਿਚ ਪੰਜਾਬ ਦਾ ਕਰੀਬ 700 ਕਰੋੜ ਰੁਪਏ ਦਾ ਨੁਕਸਾਨ ਹੋਇਆ,
  • ਉਦੋਂ ਗੋਲੀਆਂ ਕਿਉ ਨਹੀ ਚੱਲੀਆਂ?
  • ਉਦੋਂ ਤਾਂ ਸਾੜ ਫੂਕ ਕਰਨ ਵਾਲੇ ਲੋਕਾਂ ਤੇ ਪਾਏ ਕੇਸ ਵਾਪਸ ਹੀ ਨਹੀ ਲਏ ਸਗੋਂ ਪੰਜਾਬ ਨੂੰ ਸਾੜਨ ਵਾਲੇ ਮਾਰੇ ਗਏ ਇੱਕਾ ਦੁੱਕਾ ਲੋਕਾਂ ਨੂੰ ਸਰਕਾਰੀ ਮੁਆਵਜੇ ਨਾਲ ਵੀ ਨਿਵਾਜਿਆ ਗਿਆ।
ਉਨਾਂ ਸਿੱਖਾਂ ਦੀ ਜ਼ਮੀਰ ਨੂੰ ਹਲੂਣਦਿਆਂ ਕਿਹਾ ਕਿ ਸਿੱਖੋ ! ਇਹ ਬਾਦਲੀ ਰਾਜ ਹਮੇਸ਼ਾ ਲਈ ਨਹੀਂ ਰਹਿਣਾ,ਇਨਾਂ ਪਿਉ-ਪੁੱਤ ਗਦਾਰਾਂ ਨੇ ਤੁਹਾਨੂੰ ਵੋਟਾਂ ਲਈ ਛੋਟੇ-ਛੋਟੇ ਅਹੁਦਿਆਂ ਨਾਲ ਨਿਵਾਜ ਕੇ ਰਖੇਲ ਬਣਾਇਆ ਹੋਇਆ ਹੈ।ਜਾਗੋ !ਆਪਣੇ ਆਪ ਨੂੰ ਪੁਛੋ!ਕਿ ਅਸੀ ਨੀਲੇ ਦੇ ਸ਼ਾਹ ਅਸਵਾਰ ਬਾਜਾਂ ਵਾਲੇ ਦੇ ਸੱਚੇ ਸਿੱਖ ਹਾਂ ,ਜਾਂ ਬਾਦਲ ਦੇ ਗੁਲਾਮ?

ਬਿਆਨ ਦੇ ਅਖੀਰ ਵਿਚ ਸਿੱਖ ਆਗੂਆਂ ਨੇ ਦੇਸ਼-ਵਿਦੇਸ਼ ਵਿਚ ਵੱਸ ਰਹੇ ਬਾਦਲ ਨਾਲ ਸਬੰਧਿਤ ਆਪਣੇ ਵੀਰਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ

ਵੀਰੋ ! ਬਿਖੜੇ ਸਮੇ ਅੱਜ ਪੰਥ ਨੂੰ ਇੱਕ ਇੱਕ ਸਿੱਖ ਦੀ ਲੋੜ ਹੈ। ਆਉ!ਇਸ ਗਦਾਰ ਨਾਲੋਂ ਨਾਤਾ ਤੋੜ ਕੇ ਖਾਲਸਾ ਪੰਥ ਨਾਲ ਖਲੋਵੋ!

ਅਤੇ ਇਕੱਠਿਆਂ ਹੋ ਕੇ ਪੰਥ ਦੀ ਚੜਦੀ ਕਲਾ ਜੂਝੀਏ, ਇਹ ਹੀ ਅੱਜ ਵਕਤ ਦਾ ਤਕਾਜ਼ਾ ਹੈ ਅਤੇ ਇਹ ਹੀ ਖਾਲਸਾ ਪੰਥ ਪ੍ਰਤੀ ਵਫਾਦਾਰੀ ਅਤੇ ਫਰਜਾਂ ਦੀ ਪੂਰਤੀ ਹੈ।

ਅਖੌਤੀ ਬਾਦਲ ਸਰਕਾਰੇ-ਤੇਰੇ ਨਿੱਤ ਨਵੇਂ ਕਾਰੇ

(ਨਿਊਯਾਰਕ):- ਦੋਆਬੀਆ ਕਮਿਸ਼ਨ ਤੇ ਪਾਬੰਦੀ ਲਾਉਣੀ, ਜਗਨ ਨਾਥ ਦੀ ਯਾਤਰਾ ਅੱਗੇ ਝਾੜੂ ਫੇਰਨਾ ਕਿਹੜੀ ਸਿੱਖੀ ਹੈ-ਅਮੈਰਿਕਨ ਸਿੱਖ ਆਰਗੇਨਾਈਜੇਸ਼ਨ

ਸਿੱਖ ਸਿਧਾਤਾਂ ਦਾ ਘਾਣ ਕਰਨ ਵਾਲੇ ਪ੍ਰਕਾਸ਼ ਸਿੰਹੁ ਬਾਦਲ ਨੂੰ ਸਿੱਖ ਆਖੋਗੇ ਜਾਂ ਪਗੜੀਧਾਰੀ ਹਿੰਦੂ ਜੋ ਪੰਥ ਦੋਖੀਆ ਨਾਲ ਜੂਝਣ ਵਾਲੇ ਸਿੱਖਾਂ ਤੇ ਗੋਲੀਆਂ ਚਲਵਾਉਂਦਾ ਹੈ ਅਤੇ ਹਿੰਦੂਆਂ ਦੀਆਂ ਯਾਤਰਾਵਾਂ ਅੱਗੇ ਆਪ ਜਾ ਕੇ ਝਾੜੂ ਫੇਰਦਾ ਹੈ।ਓੁਪਰੋਕਤ ਬਿਆਨ ਏ.ਐਸ.ਓ.ਦੇ ਆਗੂਆ ਜਥੇਦਾਰ ਦਵਿੰਦਰ ਸਿੰਘ, ਭਾਈ ਸੁਰਿੰਦਰ ਸਿੰਘ ''ਜੌਹਲ'',ਪ੍ਰੋ. ਰਜਿੰਦਰਪਾਲ ਸਿੰਘ, ਭਾਈ ਜਸਦੇਵ ਸਿੰਘ, ਭਾਈ ਦਿਦਾਰ ਸਿੰਘ ਕੈਲੀਫੋਰਨੀਆਂ, ਭਾਈ ਸੁਰਜੀਤ ਸਿੰਘ, ਭਾਈ ਪ੍ਰਿਤਪਾਲ ਸਿੰਘ, ਭਾਈ ਸਤਪ੍ਰਕਾਸ਼ ਸਿੰਘ, ਭਾਈ ਕਰਨੈਲ ਸਿੰਘ ''ਸਲੇਮਪੁਰ'',ਭਾਈ ਬਲਜਿੰਦਰਪਾਲ ਸਿੰਘ, ਚਰਨਜੀਤ ਸਿੰਘ ''ਸਮਰਾ'' ਨਿਊਯਾਰਕ, ਭਾਈ ਸੁਖਦੇਵ ਸਿੰਘ, ਭਾਈ ਇੰਦਰਪਾਲ ਸਿੰਘ ਸਿਆਟਲ ਅਤੇ ਭਾਈ ਭਪਿੰਦਰ ਸਿੰਘ ਵਰਜੀਨੀਆਂ ਨੇ ਦੋ ਵੱਖ ਵੱਖ ਘਟਨਾਵਾਂ ਤੇ ਪ੍ਰਤੀਕਰਮ ਜਾਹਿਰ ਕਰਦਿਆਂ ਇਸ ਦੇ ਘਟੀਆ ਕਿਰਦਾਰ ਦੀ ਨਿਖੇਧੀ ਕਰਦਿਆਂ ਕਹੇ।

ਸਿੱਖ ਆਗੂਆ ਨੇ ਕਿਹਾ ਇਕ ਪਾਸੇ ਲੁਧਿਆਣਾ ਕਾਂਡ ਅੰਦਰ ਆਸ਼ੂਤੋਸ਼ ਭਈਏ ਦੀ ਵੰਗਾਰ ਨੂੰ ਕਬੂਲਦਿਆਂ ਜਿਥੇ ਪੰਥ ਦੇ ਮਰਜੀਵੜੇ ਗੁਰਸਿੱਖਾਂ ਦੀਆਂ ਛਾਤੀਆਂ ਵਿਚ ਇਸਦੇ ਹੁਕਮ ਨਾਲ ਗੋਲੀਆਂ ਮਾਰੀਆਂ ਗਈਆ ਉਥੇ ਬਿਪਰਾਂ ਦੇ ਇਸ ਏਜੰਟ ਨੇ ਲੁਧਿਆਣਾ ਵਿਚ ਹੀ ਜਗਨਨਾਥ ਦੀ ਯਾਤਰਾ ਨੂੰ ਹਰੀ ਝੰਡੀ ਹੀ ਨਹੀ ਦਿਤੀ ਸਗੋਂ ਹਿੰਦੂਆਂ ਦਾ ਨਿਮਾਣਾ ਸੇਵਕ ਬਣ ਕੇ ਯਾਤਰਾ ਦੇ ਅੱਗੇ ਝਾੜੂ ਵੀ ਫੇਰਿਆ।ਸਿੱਖ ਆਗੂਆ ਨੇ ਕਿਹਾ ਇਸ ਦੀ ਸਿੱਖਾਂ ਪ੍ਰਤੀ ਗਦਾਰੀ ਅਤੇ ਮਕਾਰੀ ਦੀ ਹੱਦ ਤਾਂ ਉਦੋ ਹੋਰ ਵੀ ਸਿਖਰਾਂ ਛੂਹ ਗਈ ਜਦੋ ਲੁਧਿਆਣਾ ਕਾਂਡ ਵਿਚ ਜ਼ਖਮੀ ਹੋਏ ਮਰਜੀਵੜਿਆਂ ਨਾਲ ਹੋਈ ਸਿਤਮਜਰੀਫੀ ਦੀ ਨਿਰਪੱਖ ਜਾਂਚ ਕਰਾਉਣ ਲਈ 19 ਦਸੰਬਰ ਨੂੰ ਲੁਧਿਆਣਾ ਵਿਚ ਬਿਠਾਏ ਦੋਆਬੀਆ ਕਮਿਸ਼ਨ ਤੇ ਇਹ ਕਹਿ ਕੇ ਪਾਬੰਦੀ ਲਗਵਾ ਦਿਤੀ ਕਿ ਇਸ ਨਾਲ ਪੰਜਾਬ ਦਾ ਮਾਹੋਲ ਖਰਾਬ ਹੋ ਸਕਦਾ ਹੈ।

ਇਥੇ ਜਿਕਰਯੋਗ ਹੈ ਕਿ ਲੁਧਿਆਣਾ ਕਾਂਡ ਅੰਦਰ ਪਥੰਕ ਜਥੇਬੰਦੀਆਂ ਦੇ ਜੋਰ ਪਾਉਣ ਤੇ ਜਦੋਂ ਸਿੱਖਾਂ ਦੇ ਕਾਤਲਾਂ ਤੇ ਕੋਈ ਵੀ ਐਫ ਆਈ ਦਰਜ ਨਾ ਹੋਈ ਤਾਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਵਲੋ ਸਿੱਖ ਜਥੇਬੰਦੀਆਂ ਦੀ ਮਦਦ ਨਾਲ ਜੰਮੂ ਕਸ਼ਮੀਰ ਦੇ ਸਾਬਕਾ ਜੱਜ ਜਸਟਿਸ ਟੀ.ਐਸ.ਦੁਆਬੀਆ ਰਾਹੀਂ ਦੁਆਬੀਆ ਕਮਿਸ਼ਨ ਬਣਾ ਕੇ ਕੋਰਟ ਦਾ ਦਰਵਾਜਾ ਖੜਕਾਉਣ ਲਈ ਚਸ਼ਮਦੀਨ ਗਵਾਹਾਂ ਤੋਂ ਹਲਫੀਆ ਬਿਆਨ ਲੈਣੇ ਸਨ। ਬਾਦਲ ਨੇ ਆਪਣੇ ਗੁਨਾਹਾਂ ਨੂੰ ਛੁਪਾਉਣ ਲਈ ਸਵੇਰ ਤੋਂ ਹੀ ਭਾਰੀ ਗਿਣਤੀ ਵਿੱਚ ਪੁਲੀਸ ਫੋਰਸਾਂ ਲਗਾ ਕੇ ਸਿੱਖਾਂ ਨੂੰ ਉਥੇ ਪਹੁੰਚਣ ਹੀ ਨਾ ਦਿਤਾ। ਜਦੋਂ ਕਿ ਸ਼੍ਰੋਮਣੀ ਤੱਤ ਖਾਲਸਾ ਦੇ ਆਗੂ ਭਾਈ ਜਰਨੈਲ ਸਿੰਘ ਖਾਲਸਾ ਕੁਝ ਕੁ ਸਿੱਘ ਪੁਲਿਸ ਦੀ ਅੱਖੀਂ ਘਟਾ ਪਾ ਕੇ ਬਿਆਨ ਦਰਜ ਕਰਵਾ ਗਏ । ਇਸ ਘਿਨਾਉਣੀ ਹਰਕਤ ਨੂੰ ਜਸਟਿਸ ਦੁਆਬੀਆ ਵਲੋ ਵੀ ਪ੍ਰੈਸ ਕਾਨਫਰੰਸ ਵਿਚ ਨਸ਼ਰ ਕੀਤਾ ਗਿਆ ਕਿ ਮੈਂ ਪਹਿਲਾ ਪੰਜਾਬ ਅੰਦਰ ਧੱਕੇਸ਼ਾਹੀ ਦੀਆਂ ਕਹਾਣੀਆ ਪੜੀਆ ਸਨ ਪਰ ਅੱਜ ਅੱਖੀਂ ਵੇਖ ਲਿਆ ਹੈ।ਸਿੱਖ ਆਗੂਆ ਨੇ ਕਿਹਾ ਕਿ ਬਾਦਲ ਦੇ ਗੁਨਾਹਾਂ ਦੀ ਮੂੰਹ ਬੋਲਦੀ ਤਸਵੀਰ ਅੱਜ ਸਭ ਦੇ ਸਾਹਮਣੇ ਹੈ।

ਜੇਕਰ ਸਿੱਖ ਕੌਮ ਨੇ ਇਸ ਪੰਥ-ਦੋਖੀ ਨੂੰ ਸਿੱਖਾਂ ਦੇ ਧਾਰਮਿਕ ਅਤੇ ਰਾਜਸੀ ਖੇਤਰ ਵਿਚੋ ਚਲਦਾ ਨਾ ਕੀਤਾ ਤਾਂ ਇਹ ਪੰਥ ਦੀ ਕਿਸ਼ਤੀ ਨੂੰ ਹਿੰਦੂਤਵ ਦੇ ਖਾਰੇ ਸਮੁੰਦਰ ਵਿਚ ਲਿਜਾ ਕੇ ਹੀ ਖੜੀ ਕਰੇਗਾ। ਸਿੱਖ ਆਗੂਆ ਨੇ ਸਮੂੰਹ ਪੰਥਕ ਜਥੇਬੰਦੀਆਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਆਪਣੇ ਸੌੜੇ ਹਿੱਤਾਂ ਤੋ ਉਤੇ ਉਠ ਕੇ ਇਕ ਸਾਝਾ ਪੰਥਕ-ਫਰੰਟ ਬਣਾ ਕੇ ਆਉਦੀਆਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚੋੰ ਇਸ ਆਰ.ਐਸ.ਐਸ.ਦੇ ਏਜੰਟ ਨੂੰ ਚਲਦਾ ਕਰੋ ਇਹੋ ਹੀ ਲੁਧਿਆਣਾ ਕਾਂਡ ਦੇ ਸ਼ਹੀਦ ਭਾਈ ਦਰਸ਼ਨ ਸਿੰਘ ਨੂੰ ਸੱਚੀ ਸ਼ਰਧਾਜਲੀ ਹੋਵੇਗੀ ਅਤੇ ਜ਼ਖਮੀ ਸਿੱਖ-ਯੋਧਿਆਂ ਨਾਲ ਸੱਚੀ ਹਮਦਰਦੀ ਹੋਵੇਗੀ।

ਲੁਧਿਆਣਾ ਗੋਲੀ ਦੇ ਸ਼ਹੀਦ ਭਾਈ ਦਰਸ਼ਨ ਸਿੰਘ ਲੋਹਾਰਾ ਦੀ ਅੰਤਮ ਅਰਦਾਸ 'ਚ ਪੰਥਕ ਜਥੇਬੰਦੀਆਂ ਨੇ ਦਿੱਤੀ ਸ਼ਰਧਾਝਲੀ
ਪੰਥ ਦੋਖੀਆ ਖਿਲਾਫ ਸਾਂਝਾ ਪਲੇਟਫਾਰਮ ਉਲੀਕਣ ਦੀ ਤਾਈਦ ਕੀਤੀ ਗਈ
ਲੁਧਿਆਣਾ 14 ਦਸੰਬਰ:- 5 ਦਸੰਬਰ ਨੂੰ ਲਧਿਆਣਾ ਵਿਖੇ ਸਰਕਾਰੀ ਸ਼ਹਿ ਤੇ ਪੰਥ ਦੋਖੀ ਅਤੇ ਗੁਰੂ ਨਿੰਦਕ ਆਸ਼ੂਤੋਸ਼ ਨੂਰਮਹਿਲੀਏ ਦੇ ਸਮਾਗਮ ਨੂੰ ਰੋਕਣ ਲਈ ਗਏ ਸਿੰਘਾਂ ਦੇ ਕਾਫਲੇ ਤੇ ਬਿਨਾਂ ਕਿਸੇ ਚਿਤਾਵਣੀ ਦੇ ਗੋਲੀਆ ਚਲਾ ਕਿ ਸ਼ਹੀਦ ਕੀਤੇ ਗਏ ਭਾਈ ਦਰਸ਼ਨ ਸਿੰਘ ਲੋਹਾਰਾ ਦੀ ਅੰਤਿੰਮ ਅਰਦਾਸ ਅਤੇ ਅਖੰਡਪਾਠ ਦਾ ਭੋਗ ਅੱਜ ਉਨ੍ਹਾਂ ਦੇ ਪਿੰਡ ਲੋਹਾਰਾ ਵਿਖੇ ਪਾਇਆ ਗਿਆ। ਇਸ ਮੋਕੇ ਸਿੱਖ ਪੰਥ ਦੀਆਂ ਸਾਰੀਆ ਹੀ ਪੰਥਕ ਜਥੇਬੰਦੀਆ, ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ, ਸੰਤ ਸਮਾਜ, ਅਕਾਲੀ ਦਲ ਅੰਮਿਤਸਰ, ਦਲ ਖਾਲਸਾ, ਤੱਤ ਖਾਲਸਾ, ਅਕਾਲੀ ਦਲ ਪੰਚ ਪ੍ਰਧਾਨੀ, ਖਾਲਸਾ ਐਕਸ਼ਨ ਕਮੇਟੀ ਸਮੇਤ ਵਡੀ ਗਿਣਤੀ ਵਿਚ ਨਿਹੰਗ ਸਿੰਘ ਜਥੇਬੰਦੀਆ ਅਤੇ ਸਿੰਘਾਂ ਦੇ ਕਾਫਲੇ ਵਹੀਰਾ ਘਤ ਕਿ ਪਹੁੰਚੇ। ਸਟੇਜ ਸਕੱਤਰ ਦੀ ਭੁਮੀਕਾ ਭਾਈ ਹਰਚਰਨ ਸਿੰਘ ਲੋਹਾਰਾ ਦੇ ਨਿਭਾਈ।

ਇਸ ਮੌਕੇ ਸਾਰਿਆ ਹੀ ਜਥੇਬੰਦੀਆ ਦੇ ਬੁਲਾਰਿਆ ਨੇ ਸ਼ਹੀਦ ਭਾਈ ਦਰਸ਼ਨ ਸਿੰਘ ਨੂੰ ਸ਼ਰਧਾ ਦੇ ਫੁਲ ਭੇਂਟ ਕੀਤੇ ਅਤੇ ਸਾਰਿਆ ਨੇ ਇਕ ਸਾਝਾਂ ਪਲੇਟਫਾਰਮ ਤੇ ਇਕਠੇ ਹੋਣ ਤੇ ਜੋਰ ਦਿੱਤਾ ਮਗਰ ਸਾਂਝਾ ਪਲੇਟਫਾਰਮ ਹੋਂਦ 'ਚ ਕਿਵੇ ਆਏਗਾ ਇਸ ਪਾਸੇ ਕਿਸੇ ਬੁਲਾਰੇ ਨੇ ਕੁਝ ਨਹੀ ਕਿਹਾ। ਇਸ ਮੋਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਭਾਈ ਦਰਸ਼ਨ ਸਿੰਘ ਦੀ ਸ਼ਹਾਦਤ ਸਿੱਖ ਕੌਮ ਲਈ ਇਕ ਸੰਕੇਤ ਹੈ ਕਿ ਸਾਨੂੰ ਫਿਰ ਇਨ੍ਹਾਂ ਪੰਥ ਦੋਖੀਆ ਖਿਲਾਫ ਮੈਦਾਨ ਵਿਚ ਨਿਤਰਨਾ ਪਵੇਗਾ। ਉਨ੍ਹਾਂ ਕਿਹਾ ਕਿ ਇਸ ਗੋਲੀ ਕਾਢ ਲਈ ਸਿਧੇ ਤੌਰ ਤੇ ਬਾਦਲ ਪਰਿਵਾਰ ਜਿੰਮੇਦਾਰ ਹੈ। ਜਿਸ ਦੀ ਗੋਲੀਆ ਹਮੇਸ਼ਾ ਸਿੰਘਾਂ ਦੇ ਹੀ ਹਿੱਕਾਂ 'ਚ ਹੀ ਵਜਦੀਆ ਹੈ। ਉਨ੍ਹਾਂ ਇਸ ਮੋਕੇ ਸੰਗਤ ਨੂੰ ਕਿਹਾ ਕਿ ਇਨ੍ਹਾਂ ਬਾਦਲਕਿਆ ਅਤੇ ਪਾਖੰਡੀ ਡੇਰੇਦਾਰਾ ਖਿਲਾਫ ਕੋਈ ਵੀ ਪ੍ਰੋਗਰਾਮ ਉਲੀਕ ਲਿਆ ਜਾਵੇ ਮੈਂ ਉਸ ਦੀ ਅਗਵਾਈ ਕਰਗਾਂ। ਅਖੰਡ ਕਰਿਤਨੀ ਜਥਾ ਇੰਟਰਨੈਸ਼ਲ ਦੇ ਮੁਖੀ ਜਥੇਦਾਰ ਬਲਦੇਵ ਸਿੰਘ ਨੇ ਕਿਹਾ ਕਿ ਸ਼ਹੀਦਾ ਦੇ ਪਰਿਵਾਰਾਂ ਨੂੰ ਭੋਗ ਤੱਕ ਨਹੀ ਭੋਗ ਉਪਰੰਤ ਵੀ ਯਾਦ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਾਈ ਦਰਸ਼ਨ ਸਿੰਘ ਆਪਣੀ ਡਿਉਟੀ ਨਿਭਾ ਗਿਆ ਹੈ। ਹੁਣ ਸਮਾਂ ਅਤੇ ਹਵਾ ਸਾਡੇ ਹਕ 'ਚ ਹੈ ਲੌੜ ਸਿਰਫ ਇਕ ਮੁਠ ਹੋਣ ਦੀ ਹੈ।

ਉਨ੍ਹਾ ਕਿਹਾ ਕਿ ਪਹਿਲਾ 1978 ਵੇਲੇ 13 ਸ਼ਹੀਦ ਸਿੰਘਾਂ ਦੀ ਸ਼ਹਾਦਤ ਹੋਈ ਉਸੇ ਤਰਾ ਹੀ ਲੁਧਿਆਣਾ ਕਾਢ ਵੀ ਵਾਪਰਿਆ। ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਦੇ ਸਮੇਂ ਕਿਉ ਕੋਈ ਪਾਖੰਡੀ ਸਾਧ ਨਹੀ ਉਠਿਆ ਕਿਉ ਕਿ ਉਨ੍ਹਾ ਨੂੰ ਪਤਾਂ ਸੀ ਕਿ ਅਗਲੇ ਦਿਨ ਭੁੱੜ-ਭੁੱੜੀ ਤੇ ਗੋਲੀ ਵੱਜਣੀ ਸੀ। ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਹੋਰਾ ਕੋਲ ਇਕ ਪੰਥ ਦੋਖੀਆ ਦੀ ਦੁਸ਼ਟ ਸੋਧ ਸੁਧਾਈ ਲਿਸਟ ਹੁੰਦੀ ਸੀ ਤੇ ਉਹ ਕਿਹਾ ਕਰਦੇ ਸਨ ਕਿ ਇਨ੍ਹਾਂ ਦੁਸ਼ਟਾ ਦੀ ਸੋਧ ਸੁਧਾਈ 'ਚ ਦੇਰ ਤਾਂ ਹੋ ਸਕਦੀ ਹੈ ਪਰ ਹਨੇਰ ਨਹੀ ਹੋ ਸਕਦੀ। ਗਿਆਨੀ ਬਲਦੇਵ ਸਿੰਘ ਨੇ ਕਿਹਾ ਕਿ ਜਿਹੜੇ ਪਾਖੰਡੀ ਡੇਰੇਦਾਰਾ, ਗੁਰੂ ਨਿੰਦਕ ਦੁਸ਼ਟਾ ਦੀ ਲਿਸਟ 'ਚ ਸ਼ਾਮਲ ਹੋ ਗਏ ਹਨ ਉਨ੍ਹਾਂ ਦੀ ਸੌਧਾ ਅੱਜ ਨਹੀ ਤੇ ਕੱਲ ਤੈਅ ਹੈ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਸਿੱਖ ਨਿਸ਼ਾਨੇ ਦੀ ਪਰਾਪੱਤੀ ਖਾਲੀਸਤਾਨ ਤੋਂ ਬਿਨ੍ਹਾਂ ਸੰਭਵ ਨਹੀ। ਉਨ੍ਹਾਂ ਕਿਹਾ ਕਿ ਇਕ ਸੋਚੀ ਸਮਝੀ ਸ਼ਾਜਿਸ਼ ਤਹਿਤ ਸਿੱਖ ਕੋਮ ਨੂੰ ਗੁਲਾਮ ਬਣਾਈਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਥ ਦਾ ਨਿਸ਼ਾਨਾ ਹੁਣ ਸ਼੍ਰੋਮਣੀ ਕਮੇਟੀ ਦੀ ਚੋਣਾ ਹੀ ਹੋਣਾ ਚਾਹੀਦਾ ਹੈ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕਾਬਜ ਹੋ ਕਿ ਇਨ੍ਹਾਂ ਡੇਰੇਦਾਰਾ ਅਤੇ ਬਾਦਲਾਂ ਨੂੰ ਪੰਜਾਬ ਚੋਂ ਭਜਾਉਣ ਦੀ ਜਿੰਮੇਦਾਰੀ ਮੈਂ ਚੁਕਦਾ ਹਾਂ। ਇਸ ਮੌਕੇ ਦਮਦਮੀ ਟਕਸਾਲ ਦੇ ਮੁਖ਀ਿ ਹਰਨਾਮ ਸਿੰਘ ਧੁੰਮਾ, ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ, ਖਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਭਾਈ ਮੋਹਕਮ ਸਿੰਘ, ਭਾਈ ਜਸਬਰਿ ਸਿੰਘ ਖੰਡੁਰ, ਅਕਾਲੀ ਦਲ ਪੰਚ ਪ੍ਰਧਾਨੀ ਦੇ ਹਰਪਾਲ ਸਿੰਘ ਚੀਮਾ, ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ, ਅਮਰੀਕ ਸਿੰਘ ਇਸਰੂ, ਸੁਲਤਾਨ ਸਿੰਘ ਸੋਢੀ, ਸਤਨਾਮ ਸਿੰਘ ਪੋਂਟਾ ਸਾਹਿਬ, ਮਨਜੀਤ ਸਿੰਘ ਭੋਮਾ ਦੱਲ ਖਾਲਸਾ, ਬਲਜੀਤ ਸਿੰਘ ਦਾਦੂਵਾਲ, ਰਣਜੀਤ ਸਿੰਘ ਢਡਰੀਆ ਹਾਜ਼ਰ ਸਨ।

... ਅੱਗੇ ਪੜ੍ਹੋ

ਸ਼ਹੀਦ ਭਾਈ ਦਰਸ਼ਨ ਸਿੰਘ ..., ਬਾਦਲ ਨੂੰ ਤਲਬ ਕਰਨ ਦੀ ਮੰਗ

ਸ਼ਹੀਦ ਭਾਈ ਦਰਸ਼ਨ ਸਿੰਘ ਬੋਪਾਰਾਏ ਦੀ ਸ਼ਹੀਦੀ ਨੇ ਰਾੜਾ ਸਾਹਿਬ ਦੀ ਧਰਤੀ ਦਾ ਮਾਣ ਵਧਾਇਆ

ਜਲੰਧਰ, 9 ਦਸੰਬਰ (ਮਲਕੀਤ ਸਿੰਘ ਬਰਾੜ)-ਸਿੱਖੀ ਨੂੰ ਢਾਅ ਲਗਾਉਣ ਵਾਲੇ ਕਥਿਤ ਸਾਧ ਆਸ਼ੂਤੋਸ਼ ਵਿਰੁੱਧ ਲੁਧਿਆਣਾ ਵਿਖੇ 5 ਦਸੰਬਰ ਨੂੰ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਸ਼ਹੀਦ ਹੋਏ ਭਾਈ ਦਰਸ਼ਨ ਸਿੰਘ ਬੋਪਾਰਾਏ ਦੀ ਸ਼ਹੀਦੀ ਨੇ ਇਲਾਕਾ ਰਾੜਾ ਸਾਹਿਬ ਦੀ ਧਰਤੀ ਦੀ ਇੱਜ਼ਤ ਅਤੇ ਮਾਣ ਦੇਸ਼-ਵਿਦੇਸ਼ ਵਿੱਚ ਵਧਾਉਂਦਿਆਂ ਹੋਇਆ ਉਨ੍ਹਾਂ ਸੰਤਾਂ ਮਹਾਂਪੁਰਸ਼ਾਂ ਦੇ ਉਪਦੇਸ਼ਾਂ ਦੀ ਲਾਜ ਰੱਖ ਲਈ ਹੈ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਦਿਆਂ ਦੇਸ਼-ਵਿਦੇਸ਼ ਦੀ ਸੰਗਤ ਨੂੰ ਗੁਰੂ ਲੜ ਲਾਉਂਦਿਆਂ ਆਪਣਾ ਤਨ ਮਨ ਗੁਰੂ ਜੀ ਦੇ ਅਰਪਣ ਕਰਕੇ ਜੀਵਨ ਸਫ਼ਲਾ ਕਰਨ ਦੇ ਵਚਨ ਕੀਤੇ ਸਨ।

‘ਅੱਜ ਦੀ ਆਵਾਜ਼’ ਵੱਲੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸ਼ਹੀਦ ਭਾਈ ਦਰਸ਼ਨ ਸਿੰਘ ਬੋਪਾਰਾਏ ਦਾ ਜੱਦੀ ਪਿੰਡ ਘੁੜਾਨੀ ਨੇੜੇ ਰਾੜਾ ਸਾਹਿਬ ਵਿਖੇ ਹੈ। ਪ੍ਰੰਤੂ ਉਹ ਆਪਣੀ ਕਿਰਤ ਕਮਾਈ ਕਰਨ ਦੀ ਸਹੂਲਤ ਕਾਰਨ ਪਿਛਲੇ 15 ਸਾਲਾਂ ਤੋਂ ਲੁਧਿਆਣਾ ਨੇੜੇ ਪਿੰਡ ਲੋਹਾਰਾ ਵਿਖੇ ਰਹਿ ਰਹੇ ਸਨ। ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਉਹ ਆਟੋ ਰਿਕਸ਼ਾ ਚਲਾਉਂਦੇ ਸਨ। ਉਨ੍ਹਾਂ ਦੇ ਦੋ ਸਪੁੱਤਰ ਵੱਡਾ ਗੁਰਪ੍ਰੀਤ ਸਿੰਘ ਅਤੇ ਛੋਟਾ ਜਸਵੰਤ ਸਿੰਘ ਹੈ। ਲੜਕੀ ਅਮਨਪ੍ਰੀਤ ਕੌਰ ਵਿਆਹੀ ਹੋਈ ਹੈ ਅਤੇ ਮੁੱਲਾਂਪੁਰ ਵਿਖੇ ਰਹਿ ਰਹੀ ਹੈ। ਭਾਈ ਦਰਸ਼ਨ ਸਿੰਘ ਬੋਪਾਰਾਏ ਦਾ ਇਕ ਭਰਾ ਮੁਖਤਿਆਰ ਸਿੰਘ ਬੋਪਾਰਾਏ ਯੂ.ਪੀ. ਵਿੱਚ ਜ਼ਿਲ੍ਹਾ ਛਾਇਆਪੁਰ ਦੇ ਪਿੰਡ ਬੰਡਾ ਵਿਖੇ ਰਹਿ ਰਿਹਾ ਹੈ ਅਤੇ ਖੇਤੀਬਾੜੀ ਦੇ ਕੰਮ ਵਿੱਚ ਰੁਝਿਆ ਹੋਇਆ ਹੈ। ਉਸ ਦੇ ਵੀ ਦੋ ਪੁੱਤਰ ਹਨ ਜਸਵਿੰਦਰ ਸਿੰਘ ਅਤੇ ਕੁਲਵਿੰਦਰ ਹਨ।

ਉਨ੍ਹਾਂ ਨੇ ਦੱਸਿਆ ਕਿ ਭਾਈ ਦਰਸ਼ਨ ਸਿੰਘ ਬੀਤੇ 15 ਸਾਲਾਂ ਤੋਂ ਲੁਧਿਆਣਾ ਵਿਖੇ ਆਟੋ ਰਿਕਸ਼ਾ ਚਲਾ ਰਿਹਾ ਸੀ। ਇਸ ਦੇ ਨਾਲ ਹੀ ਉਨ੍ਹਾਂ ਦੀ ਸਿੱਖੀ ਪ੍ਰਤੀ ਵੀ ਅਤੁੱਟ ਸ਼ਰਧਾ ਸੀ। ਆਪਣੀ ਸਿੱਖੀ ਸੇਵਾ ਸਿਮਰਨ ਦੀ ਰੂਹਾਨੀ ਖੁਰਾਕ ਦੀ ਪੂਰਤੀ ਲਈ ਉਹ ਗੁਰਬਾਣੀ ਅਤੇ ਸਿੱਖ ਇਤਿਹਾਸ ਨੂੰ ਜਾਣਨ ਅਤੇ ਵੱਧ ਤੋਂ ਵੱਧ ਗੁਰੂ ਜਸ ਸੁਣਨ ਲਈ ਦੇਸ਼-ਵਿਦੇਸ਼ ਵਿੱਚ ਸਿੱਖੀ ਪ੍ਰਚਾਰ ਲਈ ਪ੍ਰਮੁੱਖ ਸਥਾਨ ਰੱਖਦੇ ਸਨ। ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨਾਂ ਵਿੱਚ ਅਕਸਰ ਹੀ ਜਾਂਦੇ ਰਹਿੰਦੇ ਸਨ।

ਲੁਧਿਆਣਾ ਵਿਖੇ ਰੋਸ ਮਾਰਚ ਬਾਰੇ ਵੀ ਜਦੋਂ ਉਨ੍ਹਾਂ ਨੇ ਸੰਤ ਢੱਡਰੀਆਂ ਵਾਲਿਆਂ ਦੀ ਅਪੀਲ ਪੜ੍ਹੀ ਤਾਂ ਉਹ ਆਪਣੇ-ਆਪ ਨੂੰ ਰੋਕ ਨਹੀਂ ਸਕੇ ਅਤੇ ਉਸ ਜੱਥੇ ਦੀ ਪਹਿਲੀ ਕਤਾਰ ਵਿੱਚ ਸ਼ਾਮਿਲ ਹੋ ਗਏ ਜੋ ਪੁਲਿਸ ਦੀਆਂ ਗੋਲੀਆਂ ਅਤੇ ਖਿੱਚ ਧੂਹ ਦਾ ਸਭ ਤੋਂ ਪਹਿਲਾਂ ਸ਼ਿਕਾਰ ਹੋਇਆ। ਭਾਈ ਦਰਸ਼ਨ ਸਿੰਘ ਦੀ ਸ਼ਹੀਦੀ ਨੇ ਇਤਿਹਾਸ ਦੇ ਉਨ੍ਹਾਂ ਵਰਕਿਆਂ ਨੂੰ ਫੇਰ ਦੁਹਰਾਇਆ ਹੈ ਕਿ ਸਿੱਖੀ ਦੀ ਜੜ੍ਹ ਗ਼ਰੀਬ ਸਿੱਖਾਂ ਵਿੱਚ ਹੈ ਅਤੇ ਇਨ੍ਹਾਂ ਗ਼ਰੀਬ ਸਿੱਖਾਂ ਦੀ ਬਦੌਲਤ ਹੀ ਸਿੱਖੀ ਹੋਰ ਧਰਮਾਂ ਤੋਂ ਵਧੇਰੇ ਆਤਮਿਕ ਅਤੇ ਅਧਿਆਤਮਕ ਤੌਰ ’ਤੇ ਮਜਬੂਤ ਹੋ ਰਹੀ ਹੈ।

ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਭਾਈ ਦਰਸ਼ਨ ਸਿੰਘ ਜੀ ਸ਼ਹੀਦੀ ਸਮੇਂ ਵਿੱਤੀ ਮਦਦ ਦੇ ਐਲਾਨ ਕੀਤੇ ਗਏ ਜਿਨ੍ਹਾਂ ਵਿੱਚੋਂ ਸ਼੍ਰੋਮਣੀ ਕਮੇਟੀ ਵੱਲੋਂ 5 ਲੱਖ ਰੁਪਏ ਅਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਢਾਈ ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਗਿਆ ਹੈ। ਸੰਭਵ ਹੈ ਕਿ 14 ਦਸੰਬਰ ਨੂੰ ਸ਼ਹੀਦੀ ਭਾਈ ਦਰਸ਼ਨ ਸਿੰਘ ਦੇ ਨਮਿੱਤ ਹੋ ਰਹੀ ਅੰਤਿਮ ਅਰਦਾਸ ਦੌਰਾਨ ਹੋਰ ਵੀ ਦੇਸ਼-ਵਿਦੇਸ਼ ਦੀਆਂ ਜਥੇਬੰਦੀਆਂ ਅਤੇ ਅਨੇਕਾਂ ਵਿਅਕਤੀਆਂ ਵੱਲੋਂ ਨਿੱਜੀ ਤੌਰ ’ਤੇ ਭਾਈ ਦਰਸ਼ਨ ਸਿੰਘ ਦੇ ਪਰਿਵਾਰ ਦੀ ਵੱਧ ਤੋਂ ਵੱਧ ਵਿੱਤੀ ਮਦਦ ਕੀਤੀ ਜਾਵੇ। ਇਸੇ ਦੌਰਾਨ ਪੰਜਾਬ ਦੇ ਉਪ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੀ ਪੀੜ੍ਹਤ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ।

ਇਸ ਪਰਿਵਾਰ ਨੂੰ ਦਿੱਤੀ ਜਾ ਰਹੀ ਇਸ ਨੈਤਿਕ ਅਤੇ ਆਰਥਿਕ ਮਦਦ ਦੇ ਸੰਕੇਤ ਦੱਸ ਰਹੇ ਹਨ ਕਿ ਸਿੱਖੀ ਲਈ ਮਰਨ ਵਾਲਿਆਂ ਦੇ ਪਰਿਵਾਰਾਂ ਦਾ ਸਿੱਖ ਕੌਮ ਵੱਲੋਂ ਕਿਸ ਤਰ੍ਹਾਂ ਕੌਮੀ ਪਰਿਵਾਰ ਦੇ ਰੂਪ ਵਿੱਚ ਮਾਣ ਸਤਿਕਾਰ ਕੀਤਾ ਜਾਂਦਾ ਹੈ। ਇਸ ਨਾਲ ਇਹ ਵੀ ਭਾਵਨਾ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਸ਼ਹੀਦੀਆਂ ਨਾਲ ਅਮੀਰ ਹੋਈ ਸਿੱਖੀ ਵਿੱਚ ਧਰਮ ਦੀ ਸ਼ਾਨ ਅਤੇ ਅਣਖ ਦੀ ਰਾਖੀ ਲਈ ਸਮੁੱਚੀ ਸਿੱਖ ਕੌਮ ਇਕਮੁੱਠ ਹੋ ਕੇ ਸਿੱਖੀ ਦੇ ਦੁਸ਼ਮਣਾਂ ਵਿਰੁੱਧ ਡਟ ਕੇ ਖੜ੍ਹ ਸਕਦੀ ਹੈ। ਸ਼ਹੀਦ ਭਾਈ ਦਰਸ਼ਨ ਸਿੰਘ ਦੇ ਪਰਿਵਾਰ ਵੱਲੋਂ ਜੋ ਸਿਦਕ ਅਤੇ ਸਬਰ ਵਿਖਾਇਆ ਜਾ ਰਿਹਾ ਹੈ, ਉਹ ਇਸ ਗੱਲ ਦਾ ਪ੍ਰਤੀਕ ਹੈ ਕਿ ਸਮੁੱਚੇ ਪਰਿਵਾਰ ਵਿੱਚ ਸਿੱਖੀ ਦੀ ਮੂਲ ਭਾਵਨਾ ਤਿਆਗ ਅਤੇ ਕੁਰਬਾਨੀ ਕੁੱਟ-ਕੁੱਟ ਕੇ ਭਰੀ ਹੋਈ ਹੈ।

ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰਨ ਦੀ ਮੰਗ

ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਵਿਖੇ ਹੋਈ ਮੀਟਿੰਗ
ਸੰਤ ਸਮਾਜ ਅਤੇ ਵੱਖ-ਵੱਖ ਸਿੱਖ ਜੱਥੇਬੰਦੀਆਂ ਦੇ 50 ਦੇ ਲਗਭਗ ਸੰਤ ਮਹਾਂਪੁਰਸ਼ ਪੁੱਜੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੋਲ ਦੀ ਵੀ ਸਖਤ ਸ਼ਬਦਾਂ ਵਿੱਚ ਨਿੰਦਾ
ਹਰੀਸ਼ ਬੇਦੀ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ 30 ਨੂੰ ਫਤਹਿਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੱਕ ਰੋਸ ਮਾਰਚ ਹੋਵੇਗਾ
ਮਹਿਤਾ ਚੌਂਕ, ਅੰਮ੍ਰਿਤਸਰ, 12 ਦਸੰਬਰ (ਮੋਤਾ ਸਿੰਘ) ਇੱਥੇ ਦਮਦਮੀ ਟਕਸਾਲ (ਜੱਥਾ ਭਿੰਡਰਾਂ) ਦੇ ਹੈੱਡਕੁਆਟਰ ਵਿਖੇ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਅਤੇ ਹੋਰ ਪੰਥਕ ਜੱਥੇਬੰਦੀਆਂ ਦੀ ਸ਼ਾਂਤਪੂਰਵਕ ਮੀਟਿੰਗ ਵਿੱਚ ਲੁਧਿਆਣਾ ਦੀਆਂ ਘਟਨਾਵਾਂ ਵਿੱਚ ਆਸ਼ੂਤੋਸ਼ ਦੀ ਮਦਦ ਕਰਨ ਅਤੇ ਮਾੜੇ ਰੋਲ ਤੇ ਸਖਤ ਰੋਸ ਪ੍ਰਗਟ ਕਰਦਿਆਂ ਇੱਕ ਮਤੇ ਰਾਹੀ ਸ੍ਰੋਮਣੀ ਅਕਾਲੀ ਦਲ ਦੇ ਸ੍ਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਸਖਤ ਸਜਾ ਦੇਣ ਦੀ ਮੰਗ ਕੀਤੀ ਗਈ। ਇਹ ਮੀਟਿੰਗ ਵਿੱਚ ਸੰਤ ਸਮਾਜ ਅਤੇ ਵੱਖ-ਵੱਖ ਸਿੱਖ ਜੱਥੇਬੰਦੀਆਂ ਦੇ 50 ਦੇ ਲਗਭਗ ਸੰਤ ਮਹਾਂਪੁਰਸ਼, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਜਸਵੀਰ ਸਿੰਘ ਖਾਲਸਾ,
ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦਲ ਖਾਲਸਾ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਵੱਖ-ਵੱਖ ਪ੍ਰਤੀਨਿਧ ਸ਼ਾਮਲ ਹੋਏ ਸਨ। ਮੀਟਿੰਗ ਵਿੱਚ ਸਰਕਾਰ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੋਲ ਦੀ ਵੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ 30 ਦਸੰਬਰ ਤੱਕ ਲੁਧਿਆਣਾ ਦੇ ਭਾਜਪਾ ਵਿਧਾਇਕ ਹਰੀਸ਼ ਬੇਦੀ ਜਿਸ ਦਾ ਆਸੂਤੋਸ਼ ਦਾ ਸਮਾਗਮ ਕਰਾਉਣ ਵਿੱਚ ਅਹਿਮ ਰੋਲ ਹੈ, ਗ੍ਰਿਫਤਾਰ ਨਾ ਕੀਤਾ ਤਾਂ ਸਿੱਖ ਜੱਥੇਬੰਦੀਆਂ 30 ਦਸੰਬਰ ਨੂੰ ਫਤਹਿਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੱਕ ਰੋਸ ਮਾਰਚ ਕਰਨਗੀਆਂ।

ਮੀਟਿੰਗ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦੇ ਰੋਲ ਦੀ ਵੀ ਨਿਖੇਧੀ ਕੀਤੀ। ਮੀਟਿੰਗ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿੱਚ ਚੰਗੀ ਦਿਖ ਵਾਲੇ ਸਿੱਖ ਧਰਮ ਦਾ ਪ੍ਰਚਾਰ ਕਰਨ ਵਾਲੇ ਪ੍ਰਤੀਨਿਧ ਚੁਣਨ ਦਾ ਵੀ ਨਿਰਣਾ ਲਿਆ। ਸ਼੍ਰੋਮਣੀ ਕਮੇਟੀ ਤੇ ਧਰਮ ਪ੍ਰਚਾਰ ਦੇ ਮਾਮਲੇ ਵਿੱਚ ਫੇਲ੍ਹ ਹੋਣ ਦੇ ਦੋਸ਼ ਲਾਉਂਦਿਆਂ ਸਿੱਖ ਜੱਥੇਬੰਦੀਆਂ ਨੇ ਰੋਸ ਪ੍ਰਗਟ ਕੀਤਾ ਕਿ ਲੁਧਿਆਣਾ ਕਾਂਡ ਵਿੱਚ ਜ਼ਖਮੀ ਸਿੱਖ ਦੀ ਵੀ ਸ਼੍ਰੋਮਣੀ ਕਮੇਟੀ ਨੇ ਕੋਈ ਸਾਰ ਨਹੀਂ ਲਈ। ਇਹ ਵੀ ਦੋਸ਼ ਲਾਇਆ ਕਿ ਬਾਦਲ ਦੀ ਸਰਕਾਰ ਪੰਥਕ ਸਰਕਾਰ ਆਖਵਾਉਂਦੀ ਹੈ, ਪਰ ਇਸ ਦਾ ਕੋਈ ਕੰਮ ਪੰਥਕ ਨਹੀਂ ਸੰਤ ਸਮਾਜ ਹੀ ਸਿੱਖਾਂ ਦੇ ਮਾਮਲਿਆਂ ਲਈ ਮੋਹਰੀ ਹੋ ਕੇ ਵਿਚਰਦਾ ਹੈ।

ਮੀਟਿੰਗ ਨੇ ਸਮੂਹ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ 14 ਨਵੰਬਰ ਨੂੰ ਲੁਧਿਆਣਾ (ਲੁਹਾਰਾ ਵਿਖੇ) ਸ਼ਹੀਦ ਭਾਈ ਦਰਸ਼ਨ ਸਿੰਘ ਦੇ ਭੋਗ ਮੌਕੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ। ਅੱਜ ਚੌਂਕ ਮਹਿਤਾ ਵਿਖੇ ਹੋਈ ਮੀਟਿੰਗ ’ਚ ਜਿਹੜੀਆਂ ਸਖ਼ਸ਼ੀਅਤਾਂ ਹਾਜ਼ਰ ਹੋਈਆਂ ਉਨ੍ਹਾਂ ’ਚ ਬਾਬਾ ਹਰਨਾਮ ਸਿੰਘ ਮੁਖੀ ਦਮਦਮੀ ਟਕਸਾਲ, ਭਾਈ ਜਸਵੀਰ ਸਿੰਘ ਖਾਲਸਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਬਾਬਾ ਪਰਮਜੀਤ ਸਿੰਘ ਮਾਹਲਪੁਰ,ਸੰਤ ਰਣਜੀਤ ਸਿੰਘ ਢੱਡਰੀਆਂਵਾਲੇ, ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਬਾਬਾ ਬੂਟਾ ਸਿੰਘ ਗੁਰਥੜੀ, ਸੰਤ ਸੁਖਚੈਨ ਸਿੰਘ ਧਰਮਪੁਰਾ, ਬਾਬਾ ਬਲਜੀਤ ਸਿੰਘ ਦਾਦੂ, ਭਾਈ ਮੋਹਕਮ ਸਿੰਘ, ਬਾਬਾ ਚਰਨਜੀਤ ਸਿੰਘ ਹੁਸ਼ਿਆਰਪੁਰ, ਬਾਬਾ ਮਨਮੋਹਨ ਸਿੰਘ ਗੁੰਬਦਸਰ, ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਪ੍ਰਮਜੀਤ ਸਿੰਘ ਸਹੋਲੀ, ਭਾਈ ਹਰਨਾਮ ਸਿੰਘ ਚੀਮਾ ਪੰਚ ਪ੍ਰਧਾਨਗੀ, ਭਾਈ ਕੰਵਰਪਾਲ ਸਿੰਘ ਦਲ ਖਾਲਸਾ, ਭਾਈ ਮਨਜੀਤ ਸਿੰਘ ਭੋਮਾ, ਭਾਈ ਕਰਨੈਲ ਸਿੰਘ ਪੀਰ ਮੁਹੰਮਦ, ਭਾਈ ਸਵਰਨ ਸਿੰਘ ਖਾਲਸਾ, ਭਾਈ ਨਰਾਇਣ ਸਿੰਘ ਚੌੜਾ, ਭਾਈ ਤੇਜਵੰਤ ਸਿੰਘ ਗਰੇਵਾਲ, ਭਾਈ ਬਲਦੇਵ ਸਿੰਘ ਸਰਸਾ, ਭਾਈ ਅਜੈਬ ਸਿੰਘ ਅਭਿਆਸੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਹਾਜ਼ਰ ਸੀ।

... ਅੱਗੇ ਪੜ੍ਹੋ