ਦੋ ਖ਼ਬਰਾਂ - ਕਮੇਟੀ ਆਸਟ੍ਰੀਆ ਭੇਜਾਂਗੇ, ਸਰੂਪ ਹਟਾਏ

ਸਿੱਖਾਂ ਨੂੰ ਦੇਸ਼ 'ਚੋਂ ਕੱਢਣ ਲੱਗੀ ਆਸਟ੍ਰੀਆ ਸਰਕਾਰ
ਇਕ ਕਮੇਟੀ ਆਸਟ੍ਰੀਆ ਭੇਜਾਂਗੇ: ਮੱਕੜ








ਵਿਆਨਾ ਦੇ ਗੁਰਦੁਆਰੇ 'ਚੋਂ ਰਵਿਦਾਸ ਭਾਈਚਾਰੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹਟਾਏ
ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਤੇ ਬਾਦਲ ਦੇ ਰਵੱਈਏ ਤੋਂ ਵਿਦੇਸ਼ੀ ਸਿੱਖ ਸੰਗਤਾਂ 'ਚ ਰੋਸ






ਵਿਆਨਾ 'ਚ ਸਿੱਖ ਨੌਜਵਾਨਾਂ 'ਤੇ ਜ਼ੁਲਮ ਹੋਇਆ
ਸ਼੍ਰੋਮਣੀ ਕਮੇਟੀ, ਸ੍ਰੀ ਅਕਾਲ ਤਖ਼ਤ ਅਤੇ ਅਕਾਲੀ ਦਲ ਨੇ ਜ਼ਿੰਮੇਵਾਰੀ ਨਹੀਂ ਨਿਭਾਈ-ਵਿਆਨਾ ਤੋਂ ਆਏ ਸਿੱਖ ਨੇਤਾ ਦਾ ਦੋਸ਼
ਅੰਮ੍ਰਿਤਸਰ-ਵਿਆਨਾ 'ਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ ਉਥੋਂ ਦੇ ਰਵੀਦਾਸ ਭਾਈਚਾਰੇ ਵੱਲੋਂ ਸ੍ਰੀ ਗਰੂ ਗ੍ਰੰਥ ਸਾਹਿਬ ਜੀ ਦੇ ਸਰਪੂ ਆਪਣੇ ਗੁਰਦੁਆਰਿਆਂ 'ਚੋਂ ਹਟਾ ਦਿੱਤੇ ਗਏ ਹਨ । ਦਲ ਖਾਲਸਾ ਦੇ ਦਫਤਰ ਵਿਆਨਾ ਤੋਂ ਪੁੱਜੇ ਸੁਖਦੇਵ ਸਿੰਘ ਨੇ ਦੱਸਿਆ ਕਿ ਵਿਆਨਾ ਕਾਂਡ ਦੀ ਅਸਲੀਅਤ ਨੂੰ ਜਾਣਬੁੱਝ ਕੇ ਛੁਪਾਇਆ ਗਿਆ ਹੈ।

ਇਸ ਨਾਲ ਸੰਗਤਾਂ 'ਚ ਭਾਰੀ ਨਿਰਾਸ਼ਾ ਹੋਈ ਹੈ। ਇਸ ਮੌਕੇ ਭਾਈ ਕੰਵਰਪਾਲ ਸਿੰਘ ਬਿੱਟੂ ਅਤੇ ਭਾਈ ਮੋਹਕਮ ਸਿੰਘ ਵੀ ਮੌਜੂਦ ਸਨ । ਉਨ੍ਹਾਂ ਨੇ ਆਸਟ੍ਰੀਆ ਦੇ ਹਜ਼ਾਰਾਂ ਸਿੱਖਾਂ ਦੇ ਦਸਤਖਤਾਂ ਵਾਲਾ ਪੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇੰਡੀਅਨ ਕੌਂਸਲ ਨੂੰ ਸੌਂਪਿਆ। ਉਨ੍ਹਾਂ ਕਿਹਾ ਕਿ ਜੋ ਘਟਨਾ ਉਥੇ ਵਾਪਰੀ, ਉਸ ਬਾਰੇ ਵਿਵਾਦ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਿਹਾ ਸੀ। ਉਸ ਸਾਰੇ ਮਾਮਲੇ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਾਉਣ ਦੀ ਲੋੜ ਹੈ। ਸੁਖਦੇਵ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਬਾਦਲ ਦੀ ਭੂਮਿਕਾ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਇਨ੍ਹਾਂ ਤਿੰਨਾਂ ਸੰਸਥਾਵਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ । ਉਸ ਨੇ ਕਿਹਾ ਕਿ ਉਥੋਂ ਦੀ ਸਰਕਾਰ ਵੀ ਇਹ ਮੰਨ ਚੁੱਕੀ ਹੈ ਕਿ ਇਹ ਘਟਨਾ ਕਿਸੇ ਹੋਰ ਕਾਰਨ ਨਹੀਂ, ਸਗੋਂ ਧਾਰਮਿਕ ਰਹਿਤ ਮਰਿਯਾਦਾ ਕਾਰਨ ਵਾਪਰੀ ਹੈ।

ਵਿਆਨਾ ਦੀਆਂ ਸਿੱਖ ਸੰਸਥਾਵਾਂ ਵਾਰ-ਵਾਰ ਰਵੀਦਾਸ ਭਾਈਚਾਰੇ ਤੋਂ ਮੰਗ ਕਰ ਰਹੀਆਂ ਸਨ ਕਿ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਗੱਦੀ ਲਾਉਣੀ ਬੰਦ ਕਰ ਦਿੱਤੀ ਜਾਵੇ ਜਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹਟਾ ਦਿੱਤੇ ਜਾਣ । ਉਨ੍ਹਾਂ ਦੱਸਿਆ ਕਿ ਛੇ ਸਿੱਖ ਨੌਜਵਾਨ ਜਸਪਾਲ ਸਿੰਘ, ਸਤਵਿੰਦਰ ਸਿੰਘ, ਤਰਸੇਮ ਸਿੰਘ, ਹਰਜੀਤ ਸਿੰਘ, ਹਰਦੀਪ ਸਿੰਘ ਤੇ ਸੁਖਵਿੰਦਰ ਸਿੰਘ ਅਜੇ ਵੀ ਉਥੋਂ ਦੀ ਜੇਲ੍ਹ ਵਿੱਚ ਹਨ ਅਤੇ ਉਥੋਂ ਦੇ ਵਕੀਲ ਇਨ੍ਹਾਂ ਲਈ ਕਾਨੂੰਨੀ ਲੜਾਈ ਲੜ ਰਹੇ ਹਨ। ਸੁਖਦੇਵ ਸਿੰਘ ਨੇ ਦੱਸਿਆ ਕਿ ਵਿਆਨਾ 'ਚ ਤਿੰਨ ਗੁਰਦੁਆਰੇ ਹਨ। ਦੋ ਗੁਰਦੁਆਰੇ ਡਿਸਟ੍ਰਿਕਟ 22 ਅਤੇ ਡਿਸਟ੍ਰਿਕਟ 12 ਵਿੱਚ ਹਨ। ਜਿਥੇ ਇਹ ਘਟਨਾ ਵਾਪਰੀ, ਉਹ ਗੁਰਦੁਆਰਾ ਰਵੀਦਾਸ ਨਾਲ ਸੰਬੰਧਿਤ ਹੈ, ਜਿਥੇ ਮਰਿਯਾਦਾ ਦੀ ਪਾਲਣਾ ਨਹੀਂ ਸੀ ਹੋ ਰਹੀ ।

24 ਮਈ ਨੂੰ ਜਦੋਂ ਘਟਨਾ ਵਾਪਰੀ ਤਾਂ ਉਸ ਵੇਲੇ ਹਾਜ਼ਰ ਛੇ ਸਿੱਖ ਨੌਜਵਾਨਾਂ ਨੇ ਮਰਿਯਾਦਾ ਦੀ ਉਲੰਘਣਾ ਦਾ ਵਿਰੋਧ ਕੀਤਾ, ਜਿਸ ਦੇ ਸਿੱਟੇ ਵਜੋਂ ਪ੍ਰਬੰਧਕਾਂ ਤੇ ਉਨ੍ਹਾਂ ਦੇ ਹਮਾਇਤੀਆਂ ਨੇ ਇਨ੍ਹਾਂ ਨੌਜਵਾਨਾਂ ਦੀ ਮਾਰਕੱਟੁ ਕੀਤੀ। ਵਿਆਨਾ ਪੁਲਸ ਅਤੇ ਜ਼ਖਮੀ ਹੋਏ ਸਿੱਖ ਨੌਜਵਾਨਾਂ ਤੋਂ ਪ੍ਰਾਪਤ ਜਾਣਕਾਰੀ ਪਿੱਛੋਂ ਇਨ੍ਹਾਂ ਨੌਜਵਾਨਾਂ ਨੂੰ ਕਾਬੂ ਕਰਕੇ ਇਨ੍ਹਾਂ 'ਤੇ ਉਬਲਦਾ ਪਾਣੀ ਅਤੇ ਉਬਲਦੀ ਦਾਲ ਤੱਕ ਪਾਈ ਗਈ । ਜਸਪਾਲ ਸਿੰਘ ਦੇ ਸਿਰ ਤੋਂ ਸਾਰੇ ਕੇਸ ਹੀ ਨੋਚ ਲਏ ਗਏ। ਛੇ ਨੌਜਵਾਨਾਂ 'ਚੋਂ ਪੰਜ ਸਿੱਖ ਨੌਜਵਾਨ ਪੰਜਾਬ ਦੇ ਹਨ । ਜਸਪਾਲ ਸਿੰਘ ਤੇ ਤਰਸੇਮ ਸਿੰਘ ਦੀ ਹਾਲਤ ਅਜੇ ਵੀ ਚਿੰਤਾਜਨਕ ਹੈ।

ਸੁਖਦੇਵ ਸਿੰਘ ਨੇ ਰੋਸ ਪ੍ਰਗਟ ਕੀਤਾ ਕਿ ਇਸ ਘਟਨਾ 'ਚ ਉਥੇ ਵੱਸਦੇ ਸਿੱਖ ਭਾਈਚਾਰੇ ਦਾ ਪੱਖ ਜਾਨਣ ਦਾ ਯਤਨ ਹੀ ਨਹੀਂ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਇਸ ਬਾਰੇ ਸਿੱਖਾਂ ਦੇ ਦਸਤਖਤਾਂ ਵਾਲਾ ਇਕ ਪੱਤਰ ਭਾਰਤੀ ਸਫਾਰਤਖਾਨੇ ਦੇ ਮੁਖੀ ਨੂੰ ਸੌਂਪਿਆ ਗਿਆ ਹੈ। ਉਨ੍ਹਾਂ ਦੁਨੀਆ ਭਰ ਦੀਆਂ ਸਿੱਖ ਜਥੇਬੰਦੀਆਂ ਤੋਂ ਮੰਗ ਕੀਤੀ ਕਿ ਇਸ ਘਟਨਾ ਦੀ ਨਿਰਪੱਖ ਜਾਂਚ ਹੋਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਆਪਣੀ ਟੀਮ ਉਥੇ ਭੇਜੀ, ਜੋ ਕਿ ਉਥੋਂ ਦੇ ਸਿੱਖਾਂ ਨੂੰ ਹੌਸਲਾ ਦੇਵੇ। ਇਸ ਮੌਕੇ ਜਸਪਾਲ ਸਿੰਘ ਵਾਸੀ ਪੱਟੀ ਦੇ ਪਿਤਾ ਸਤਨਾਮ ਸਿੰਘ ਨੇ ਦੱਸਿਆ ਕਿ ਜਸਪਾਲ ਛੇ ਸਾਲ ਪਹਿਲਾਂ ਵਿਆਨਾ ਗਿਆ ਸੀ ਅਤੇ ਉਸ ਪਿੱਛੋਂ ਕਦੇ ਘਰ ਨਹੀਂ ਆਇਆ ਅਤੇ ਉਥੇ ਵਾਪਰੀ ਘਟਨਾ ਬਾਰੇ ਵੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ। ਪਰਿਵਾਰ ਦੀ ਮਾੜੀ ਆਰਥਿਕ ਹਾਲਤ ਕਾਰਨ ਉਹ ਉਥੇ ਜਾ ਕੇ ਉਸ ਦਾ ਪਤਾ ਵੀ ਨਹੀਂ ਲੈ ਸਕਦੇ।