ਭੱਟੀ ਸਪਸ਼ਟੀਕਰਨ ਸੰਬੰਧੀ - ਜੱਟ ਜਵਾਬ

ਮੇਰੇ 'ਤੇ ਇਲਜ਼ਾਮ - ਭੱਟੀ ਬਿਆਨ: ਕਮਲੇਸ਼ ਦੀ ਗਲਤ ਸ਼ਬਦਾਵਲੀ ਵਾਲੇ ਕਲਿੱਪ ਯੂ ਟੂਬ ਤੇ ਪਾ ਦਿੱਤੇ ਹਨ। ਜੋ ਕਿ ਇਸ ਨੇ ਸਿੱਖ ਧਰਮ ਬਾਰੇ ਚੰਗੀਆਂ ਗੱਲਾਂ ਵੀ ਕੀਤੀਆਂ ਸਨ। ਪਰ ਕਿਸੇ ਨੇ ਉਹ ਕੱਟ ਕੇ ਭੜਕਾਊ ਸ਼ਬਦਾਵਲੀ ਵਾਲਾ ਹਿੱਸਾ ਯੂ ਟਿਊਬ ਤੇ ਚਾੜ੍ਹ ਦਿੱਤਾ। ਪਰ ਇਸ ਪਿੱਛੇ ਉਸ ਵਿਅਕਤੀ ਦਾ ਕੀ ਮਕਸਦ ਹੋ ਸਕਦਾ ਹੈ। ਇਸ ਬਾਰੇ ਕੁਝ ਕਹਿਣਾ ਮੁਸ਼ਕਲ ਹੈ। ... ਸ੍ਰੀ ਭੱਟੀ ਨੇ ਕਿਹਾ ਕਿ ਚੰਗਾ ਹੁੰਦਾ ਜੇ ਵੀਡੀਓ ਦੇ ਸਾਰੇ ਪਾਰਟ ਯੂ ਟੂਬ ਤੇ ਚੜ੍ਹਾਏ ਹੁੰਦੇ, ਪਰ ਭੜਕਾਊ ਸ਼ਬਦਾਵਲੀ ਵਾਲੀ ਵੀਡੀਓ ਧਰਮਾਂ ਜਾਤ-ਪਾਤ ਵਿਚ ਨਫ਼ਰਤੀ ਪਾੜਾ ਪਾਉਣ ਦਾ ਕੰਮ ਕਰੇਗੀ।

ਸ੍ਰੀ ਸ੍ਰੀ ਸ੍ਰੀ ਭੱਟੀ ਜੀ, ਸਭ ਤੋਂ ਪਹਿਲਾਂ ਗੱਲ ਵੀਡੀਓ ਕਦੇ ਝੂਠ ਨਹੀਂ ਬੋਲਦੀ। ਜੇ ਮੈਂ ਕਮਲੇਸ਼ ਵਲੋਂ ਸਿੱਖ ਧਰਮ ਬਾਰੇ ਚੰਗੀਆਂ ਗੱਲਾਂ ਕੱਟ ਦਿੱਤੀਆਂ ਤਾਂ ਤੁਸੀਂ ਆਪਣੇ ਮਿਸ਼ਨਰੀ ਸਾਥੀਆਂ ਨੂੰ ਕਹੋ ਕਿ ਉਹ ਯੂ ਟੂਬ ਤੇ ਪਾ ਦੇਣ ਜਾਂ AmbedkarMovements ਵਾਲੇ ਦੁਬਾਰਾ 10 ਭਾਗ ਚਾੜ੍ਹ ਦੇਣ। ਚਾੜ੍ਹਦੇ ਕਿਉਂ ਨਹੀਂ? ਜਾਂ ਜਿਸ ਵੀਡੀਓ ਦਾ ਮੈਂ ਨਾਮ ਲੈਂਦਾ ਹਾਂ ਉਹ ਫਟਾਫਟ ਹਟਾ ਕਿਉਂ ਲਈ ਜਾਂਦੀ ਹੈ? ਜੱਟ ਨੇ ਜਵਾਬ ਦੇਣਾ ਸ਼ੁਰੂ ਕੀਤਾ ਤਾਂ ਪਿੱਛੇ ਕਿਉਂ ਹਟ ਗਏ?

ਵੀਡੀਓ ਕੱਟ ਕੇ ਸੀਨ ਅੱਗੇ ਪਿੱਛੇ ਕਰ ਕੇ, ਮੈਂ ਪਹਿਲਾਂ ਦਿਨ ਤੋਂ ਲਿਖਿਆ ਹੈ ਕਿ ਇਹ ਦੋਸਤਾਂ ਦੀ ਸਹੂਲਤ ਵਾਸਤੇ ਕੀਤਾ ਗਿਆ ਹੈ ਤਾਂ ਕਿ ਜਿਹੜੇ ਮਿੰਟਾਂ ਦੇ ਹਿਸਾਬ ਨਾਲ ਇੰਟਰਨੈੱਟ ਦੇ ਪੈਸੇ ਦਿੰਦੇ ਹਨ ਉਨ੍ਹਾਂ ਨੂੰ 100 ਮਿੰਟ ਦੀ ਫਿਲਮ ਨੂੰ ਜ਼ਰੂਰੀ ਸੀਨ ਕੱਟ ਕੇ 30 ਮਿੰਟ ਵਿਚ ਦਿਖਾਈ ਜਾਵੇ। ਹੋਰ ਵੀ ਕਈ ਫਾਇਦੇ ਹਨ ਜਿਵੇਂ ਸਮੇਂ ਦੀ ਬਚਤ।

ਮੇਰਾ ਮਕਸਦ, ਮੈਂ ਪਹਿਲੇ ਦਿਨ ਤੋਂ ਆਪਣੇ ਚੈਨਲ ਤੇ ਲਿਖਿਆ ਹੈ। ਉਸ ਵਿਚ ਕੋਈ ਤਬਦੀਲੀ ਨਹੀਂ ਕੀਤੀ। ਜਿਹੜੇ ਮੇਰੇ ਨਾਲ ਸ਼ੁਰੂ ਤੋਂ ਜੁੜੇ ਹਨ। ਉਹ ਹਾਮੀ ਭਰ ਸਕਦੇ ਹਨ।

ਉਮੀਦ ਹੈ ਕਿ ਜਿਹੜੇ ਹੁਣ ਡੀਵੀਡੀ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੂੰ ਤੁਸੀਂ ਡੀਵੀਡੀ ਵੇਚ ਰਹੇ ਹੋਵੋਗੇ। ਜੇ ਨਹੀਂ ਵੇਚ ਰਹੇ ਤਾਂ ਦੋਸਤਾਂ ਨੂੰ ਹੋਰ ਕੁਝ ਲਿਖਣ ਦੀ ਲੋੜ ਨਹੀਂ। ਸਮਝਦਾਰ ਨੂੰ ਇਸ਼ਾਰਾ ਹੀ ਕਾਫ਼ੀ ਹੈ। ਹੁਣ ਭਾਵੇਂ ਮੈਂ ਜਿੰਨੀਆਂ ਮਰਜ਼ੀ ਦਲੀਲਾਂ ਲਿਖੀ ਜਾਵਾ, ਸਬੂਤ ਦੇਈ ਜਾਵਾਂ, ਸਮਝਣ ਵਾਲੇ ਸਮਝ ਗਏ ਹੋਣਗੇ। ਜਿਹੜੇ ਨਹੀਂ ਸਮਝੇ ਉਨ੍ਹਾਂ ਦਾ ਹਾਲਾਤ ਉਸ ਕਬੂਤਰ ਵਰਗੇ ਹਨ ਜਿਹੜੇ ਬਿੱਲੀ ਦੇਖ ਅੱਖਾਂ ਬੰਦ ਕਰ ਲੈਂਦੇ ਹਨ ਅਤੇ ਕਹਿੰਦੇ ਹਨ ਕਿ ਬਿੱਲੀ ਚਲੇ ਗਈ। ਤੁਸੀਂ ਮੈਨੂੰ ਜਾਤ-ਪਾਤ ਵਿਚ ਨਫ਼ਰਤੀ ਪਾੜਾ ਪਾਉਣ ਵਾਲਾ ਦੱਸ ਰਹੇ ਹੋ। ਤੁਹਾਡੇ ਸਾਥੀਆਂ ਦੀ ਵੈਬਸਾਈਟ ਤੇ ਜਾ ਕੇ ਦੇਖੋ ਕਿਹੜੀਆਂ ਖ਼ਬਰਾਂ ਲੱਗੀਆਂ ਹਨ। ਉਹ ਹੋਰ ਵੈਬਸਾਈਟਾਂ ਤੋਂ ਆਪਣੇ ਮਤਲਬ ਦੀਆਂ ਖ਼ਬਰਾਂ ਚੱਕ ਇੱਕ ਥਾਂ ਲਾ ਕੇ ਕਿਵੇਂ ਨਫ਼ਰਤ ਫੈਲਾ ਰਹੇ ਹਨ।

ਖ਼ਬਰਾਂ:
1) ਜੱਟਾਂ ਨੇ ਦਲਿਤਾਂ ਪਰਿਵਾਰਾਂ ਦੀ ਝੁੱਗੀਆਂ ਨੂੰ ਤਹਿਸ਼ ਨਹਿਸ਼ ਕਰ ਦਿੱਤਾ। ਜੱਟਾਂ ਨੇ ਦਲਿਤਾਂ ਉੱਤੇ ਕ੍ਰਿਪਾਨਾਂ ਨਾਲ ਹਮਲਾ ਕਰ ਦਿੱਤਾ। ਆਮ ਤੌਰ ਤੇ ਖ਼ਬਰਾਂ ਨਾਮ ਨਾਲ ਲਿਖੀਆਂ ਜਾਂਦੀਆਂ ਹਨ ਨਾਕਿ ਜਾਤਾਂ ਨਾਲ।

2) ਸਰਕਾਰ ਦਲਿਤਾਂ ਨੂੰ ਕੱਟੀਆਂ ਦੇ ਨਾਲ ਘਾਹ ਪੱਠਾ ਬੀਜਣ ਲਈ ਜਮੀਨ ਵੀ ਉਪਲਬਧ ਕਰਵਾਊ ਜਾਂ ਫਿਰ 21ਵੀ ਸਦੀ ਵਿੱਚ ਵੀ ਇਹ ਲੋਕ ਜੱਟ ਜ਼ਿਮੀਂਦਾਰਾਂ ਦੇ ਅਧੀਨ ਹੀ ਰਹਿਣਗੇ ਜਿੰਨਾਂ ਕੋਲ ਪੰਜਾਬ ਦੀ 80 ਪ੍ਰਤੀਸ਼ਤ ਜਮੀਨ ਹੈ। ਇਨ੍ਹਾਂ ਕੱਟੀਆਂ ਦੀ ਖਰੀਦ ਦਾ ਮੁੱਖ ਮੰਤਵ ਵੀ ਸ਼ਾਇਦ ਧਨਾਢ ਲੋਕਾਂ ਨੂੰ ਲਾਭ ਪਹੁੰਚਾਉਣਾ ਹੀ ਹੋਵੇਗਾ।

ਨਫ਼ਰਤ ਕੋਣ ਫੈਲਾ ਰਿਹਾ ਹੁਣ ਤੱਕ ਸਮਝਦਾਰ ਸਮਝ ਗਏ ਹਨ। ਮੇਰਾ ਧੰਨਵਾਦ ਕਰਨ ਦੀ ਕੋਈ ਲੋੜ ਨਹੀਂ ਕਿ ਮੈਂ ਤੁਹਾਡਾ ਸੁਨੇਹਾ ਸਾਰੀ ਦੁਨੀਆ ਵਿਚ ਪਹੁੰਚਾ ਦਿੱਤਾ ਹੈ। ਪਤਾਸੇ ਲੈਣ ਲਈ ਤਿਆਰ ਰਹੋ। ਧੰਨਵਾਦ।