ਇੱਟਲੀ ਤੋਂ ਸਪੱਸ਼ਟੀਕਰਣ ਸੰਬੰਧੀ - ਜੱਟ ਜਵਾਬ

ਯੌਰਪ ਦਾ ਸਾਰਾ ਮੀਡੀਆ:
ਰਿਆਤ ਟੀਵੀ, ਵੀਨਸ ਟੀਵੀ ਅਤੇ ਰਾਜ ਰੇਡੀਓ ਨੂੰ ਯੌਰਪ ਦਾ ਸਾਰਾ ਮੀਡੀਆ ਦੱਸਿਆ ਜਾ ਰਿਹਾ ਹੈ। ਆਪਣੇ ਆਪ ਨੂੰ ਪੁੱਛੋ ਤੁਸੀਂ ਇਸ ਨਾਲ ਸਹਿਮਤ ਹੋ? ਹਾਂ ਵੀਨਸ ਟੀਵੀ ਥੋੜੇ ਬਹੁਤ ਜ਼ਰੂਰ ਜਾਣਦੇ ਹੋਣਗੇ। ਪਰ ਤੁਸੀਂ ਕਿੰਨਾ ਕੁ ਦੇਖਦੇ ਹੋ? ਜਾਂ ਰਾਜ ਰੇਡੀਓ ਨੂੰ ਸਿੱਖ ਕਿੰਨਾ ਕੁ ਸੁਣਦੇ ਹਨ? ਮੁੱਕਦੀ ਗੱਲ ਜਦ ਸਿੱਖਾਂ ਨੇ ਇਹ ਗ਼ਲਤ ਪ੍ਰਚਾਰ ਸੁਣਿਆ ਜਾਂ ਦੇਖਿਆ ਹੀ ਨਹੀਂ ਤਾਂ ਉਹ ਇਸ ਦਾ ਵਿਰੋਧ ਕਿਵੇਂ ਕਰਦੇ?

ਵਿਆਨਾ ਕਾਂਡ:
ਮੇਰਾ ਵਿਸ਼ਾ (ਵਿਆਨਾ ਕਾਂਡ ਕਿਉਂ ਹੋਇਆ?) ਨਹੀਂ ਸੀ, ਪਰ ਹੁਣ ਲੱਗਦਾ ਆਰ ਜਾਂ ਪਾਰ ਵਾਲੀ ਗੱਲ ਕਰਨੀ ਪੈਣੀ। ਮੇਰਾ ਮਕਸਦ 24-25 ਮਈ ਨੂੰ ਪੰਜਾਬ ਵਿਚ ਹੋਏ ਤਾਕਤ ਪ੍ਰਦਰਸ਼ਨ ਦੇ ਕਾਰਣ ਅਤੇ ਤਸਵੀਰਾਂ ਰਾਹੀ ਸੱਚ ਅੱਗੇ ਕਰਨਾ ਹੈ। ਜੋ ਕਿ ਮੈਂ ਪਹਿਲੇ ਦਿਨ ਤੋਂ ਹੀ ਲਿਖਿਆ ਹੈ।

ਗੁਰੂਆਂ ਪ੍ਰਤੀ ਸ਼ਰਧਾ:
ਜੇ ਭਾਸ਼ਣ ਦੌਰਾਨ ਕਮਲੇਸ਼ ਅਹੀਰ ਨੇ ਗੁਰੂਆਂ ਪ੍ਰਤੀ ਚੰਗੀਆਂ ਗੱਲਾਂ ਵੀ ਕਹੀਆਂ ਹਨ, ਜੋ ਝੂਠਾ ਭੱਟੀ ਵੀ ਕਹਿ ਰਿਹਾ ਸੀ ਤਾਂ ਉਹ ਵੀਡੀਓ ਆਨ ਲਾਈਨ ਕਿਉਂ ਨਹੀਂ ਕਰ ਰਹੇ? ਮੈਂ ਤਾਂ AmbedkarMovements ਵਾਲਿਆਂ ਨੇ ਜਿਹੜੇ 10 ਭਾਗ ਲਾਏ ਸਨ ਉਨ੍ਹਾਂ ਵਿਚੋਂ ਹੀ ਕੱਟ ਕੇ ਤਿੰਨ ਵੀਡੀਓ ਬਣਾਏ ਹਨ। ਪਰ ਉਨ੍ਹਾਂ ਵਿਚ ਤਾਂ ਕਿਤੇ ਚੰਗੀਆਂ ਗੱਲਾਂ ਨਹੀਂ ਸਨ। ਸਵਾਲ ਇਹ ਵੀ ਹੈ ਕਿ ਜਦੋਂ ਮੈਂ ਸ਼ੁਰੂ ਹੋਇਆ ਤਾਂ AmbedkarMovements ਵਾਲਿਆਂ ਨੇ ਵੀਡੀਓ ਹਟਾ ਕਿਉਂ ਲਈਆਂ?

ਖੋਜ ਮਸ਼ੀਨ Google ਹਾਲੇ ਵੀ ਦੱਸ ਰਹੀ ਹੈ ਕਿ AmbedkarMovements ਵਾਲਿਆਂ ਨੇ Mrs. Kamlesh Ahir Live Part ਵੀਡੀਓ ਲਾਏ ਸਨ। ਮੁੱਕਦੀ ਗੱਲ ਸ਼ਰ੍ਹੇਆਮ ਝੂਠ ਬੋਲ ਕੇ ਸਾਰਿਆਂ ਨੂੰ ਬੇਵਕੂਫ਼ ਬਣਾਇਆ ਜਾ ਰਿਹਾ। ਕੱਲ੍ਹ ਨੂੰ ਇਹ Google ਦੇ ਨਤੀਜਿਆਂ ਤੇ ਵੀ ਸਵਾਲੀਆ ਚਿੰਨ੍ਹ ਲਾ ਦੇਣਗੇ ਤਾਂ ਉਹ ਵੀ ਮੰਨ ਲਿਓ।

ਹੱਕਾਂ ਦੀ ਰਾਖੀ:
ਜਿਸ ਤਰ੍ਹਾਂ ਤੁਸੀਂ ਆਪਣੇ ਹੱਕਾਂ ਦੀ ਰਾਖੀ ਕਰਦੇ ਹੋ ਇਹ ਸਭ ਨੇ 24-25 ਮਈ ਨੂੰ ਪੰਜਾਬ ਵਿਚ ਹੋਏ ਤਾਕਤ ਪ੍ਰਦਰਸ਼ਨ ਵਿਚ ਸਾਰਿਆਂ ਨੇ ਦੇਖ ਲਿਆ ਹੈ।

ਹੱਕ ਸੱਚ ਦੀ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼:
ਮੈਂ ਤਾਂ ਸ਼ੁਰੂ ਤੋਂ ਕਹਿ ਰਿਹਾ ਹਾਂ। ਮੇਰਾ ਧੰਨਵਾਦ ਕਰਨ ਦੀ ਕੋਈ ਲੋੜ ਨਹੀਂ। ਮੈਂ ਤਾਂ ਤੁਹਾਡੀ 'ਹੱਕ ਸੱਚ ਦੀ ਅਵਾਜ਼ ਨੂੰ' ਧੱਕਾ ਲਾ ਕੇ ਸਾਰੀ ਦੁਨੀਆ ਨੂੰ ਦਿਖਾ ਅਤੇ ਸੁਣਾ ਦਿੱਤਾ ਹੈ। ਇਹ ਵੱਖਰੀ ਗੱਲ ਹੈ ਕਿ ਤੁਸੀਂ (AmbedkarMovements) ਆਪਣੀ 'ਹੱਕ ਸੱਚ ਦੀ ਅਵਾਜ਼' ਯੂ ਟੂਬ ਤੋਂ ਹਟਾ ਲਈ ਭਾਵ Mrs. Kamlesh Ahir Live ਦੇ 10 Part ਅਤੇ Casteism and Sikhism ਦੇ 7 Part ਹਟਾ ਕੇ ਕਾਇਰਤਾ ਦਾ ਸਬੂਤ ਦਿੱਤਾ ਹੈ ਅਤੇ ਆਪਣੇ ਆਪ ਨੂੰ ਨਿਰਦੋਸ਼ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਪਰ ਹਾਲੇ Google ਆਪਣੇ ਨਾਲ ਹੈ।

ਕੋਸ਼ਿਸ਼ ਕਰਾਂਗੇ:
ਢੀਠਪੁਣੇ ਦੀ ਹੱਦ ਕਰ ਦਿੱਤੀ। ਜਨਾਬ ਲਿਖਦੇ ਹਨ 'ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਤਿੱਖੇ ਸ਼ਬਦਾਂ ਦਾ ਇਸਤੇਮਾਲ ਨਾ ਕੀਤਾ ਜਾਵੇ' ਮਤਲਬ ਆਪਣੀ ਜੁਬਾਨ ਤੇ ਕੰਟਰੋਲ ਨਹੀਂ ਹੈ। ਇਸ ਕਰਕੇ ਕੋਸ਼ਿਸ਼ ਕਰਾਂਗੇ। ਕੋਈ ਗਰੰਟੀ ਨਹੀਂ ਕਿ ਤਿੱਖੇ ਸ਼ਬਦ ਨਿਕਲ ਜਾਣ।



ਇੱਟਲੀ ਤੋਂ ਕਮਲੇਸ਼ ਅਹੀਰ ਦੇ ਹੱਕ ਵਿੱਚ ਸਪੱਸ਼ਟੀਕਰਣ