ਕਮਲੇਸ਼ ਦੇ ਮਾਫ਼ੀਨਾਮੇ ਸੰਬੰਧੀ - ਜੱਟ ਜਵਾਬ

ਕਮਲੇਸ਼ ਦੇ ਮਾਫ਼ੀ, ਨਾਕਾਫ਼ੀ ਹੈ।
ਬੀਬਾ ਕਮਲੇਸ਼ ਦਾ ਮਾਫ਼ੀਨਾਮਾ ਪੜ੍ਹ ਕੇ ਜੋ ਸਮਝ ਪੈਂਦੀ ਹੈ, ਉਹ ਕੁਝ ਇਸ ਤਰ੍ਹਾਂ ਹੈ।
ਕਮਲੇਸ਼ ਅਹੀਰ - ਮੇਰੇ ਭਾਸ਼ਣ 'ਚੋਂ ਕੱਟ-ਵੱਢ ਕੇ 9 ਕੁ ਮਿੰਟਾਂ ਦੀ ਸਪੀਚ …
ਜੱਟ- ਇਹੀ ਗੱਲ ਅੰਬੇਦਕਰ ਐਸੋਸੀਏਸ਼ਨ ਇਟਲੀ ਅਤੇ ਭੱਟੀ ਨੇ ਕਹੀ ਸੀ ਕਿ ਪੂਰਾ ਭਾਸ਼ਣ ਸੁਣ ਲਿਆ ਜਾਵੇ ਤਾਂ ਮਤਲਬ ਹੋਰ ਨਿਕਲਦਾ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਹਾਲੇ ਤੱਕ ਕਿ ਕਿਸੇ ਸਿੱਖ ਜਥੇਬੰਦੀ ਨੂੰ ਭੱਟੀ ਨੇ ਡੀਵੀਡੀ ਵੇਚੀ ਵੀ ਹੈ। ਜੇਕਰ ਸੱਚ ਝੂਠ ਦਾ ਫੈਸਲਾ ਕਰਨ ਲਈ ਹਾਲੇ ਪ੍ਰੋਗਰਾਮ ਡੀਵੀਡੀ ਕਿਸੇ ਸਿੱਖ ਜਥੇਬੰਦੀ ਨੂੰ ਨਹੀਂ ਦਿੱਤੀ ਗਈ ਤਾਂ ਇਹ ਭਾਸ਼ਣ 'ਚੋਂ ਸੀਨ ਕੱਟ-ਵੱਢ ਕੇ ਗ਼ਲਤ ਢੰਗ ਨਾਲ ਪੇਸ਼ ਕਰਨ ਦਾ ਬਹਾਨਾ ਲਾਉਣਾ ਬੰਦ ਕਰਨ।

ਦੂਜੀ ਗੱਲ, ਡੇਢ ਘੰਟੇ ਦਾ ਇਹ ਲੰਬਾ ਭਾਸ਼ਣ ਅੰਬੇਦਕਰ ਦੇ ਜਨਮ ਦਿਨ ਦੇ ਪ੍ਰੋਗਰਾਮ ਤੇ ਦਿੱਤਾ ਗਿਆ ਸੀ, ਸੋ ਡੇਢ ਘੰਟੇ ਵਿਚ ਸਿੱਖ ਧਰਮ ਬਾਰੇ ਸੰਬੰਧੀ ਗੱਲਾਂ ਦਾ ਸਮਾਂ ਕਿੰਨਾ ਕੁ ਹੋ ਸਕਦਾ, ਆਪ ਹੀ ਅੰਦਾਜ਼ਾ ਲਾ ਸਕਦੇ ਹੋ।

ਕਮਲੇਸ਼ ਅਹੀਰ- ਸਿੱਖ ਧਰਮ ਅਤੇ ਬੁੱਧ ਧਰਮ ਦਾ ਸੰਘਰਸ਼ ਮਨੂੰਵਾਦੀ ਤਾਕਤਾਂ ਵਿਰੁੱਧ ਜੂਝਣ ...
ਜੱਟ- ਬੀਬਾ ਹਾਲੇ ਵੀ ਸੰਘਰਸ਼-ਲੜਨ ਦੀਆਂ ਗੱਲ੍ਹਾਂ ਕਰੀ ਜਾਂਦੀ ਹੈ। ਸਿੱਖਾਂ ਨੂੰ ਵੀ ਨਾਲ ਰਲਣ ਨੂੰ ਕਹਿ ਰਹੀ ਹੈ। ਬੀਬਾ ਜੀ, ਤੁਹਾਡੇ ਸੰਘਰਸ਼ ਪ੍ਰੋਗਰਾਮ ਬਨਾਮ 'ਪੰਜਾਬ ਦਾ ਸਤਿਆਨਾਸ ਕਿਵੇਂ ਕਰੀਏ' ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵਿਕਾਸ ਅਤੇ ਪਸਾਰ ਦੀ ਗੱਲ ਵੀ ਕਿਤੇ ਹੈ? ਇਨ੍ਹਾਂ ਸੰਘਰਸ਼ ਪ੍ਰੋਗਰਾਮਾਂ ਕਰਕੇ ਹੀ ਅੱਜ ਪੰਜਾਬ ਦਾ ਅਰਬਾਂ ਦਾ ਨੁਕਸਾਨ ਕਰਵਾ ਕੇ ਕਈ ਸਾਲ ਪਿੱਛੇ ਚਲਾ ਗਿਆ, ਹੁਣ ਹੋਰ ਕੀ ਕਰਨਾ ਬਾਕੀ ਹੈ?

ਕਮਲੇਸ਼ ਅਹੀਰ - ਅੰਤ 'ਚ ਮੇਰੇ ਕਹੇ ਕਿਸੇ ਸ਼ਬਦ ਕਾਰਨ ਸਿੱਖ ਕੌਮ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਖਿਮਾ ਦੀ ਜਾਚਕ ਹਾਂ, ਕਿਉਂਕਿ ਬੁੱਧ ਧਰਮ ਮੈਨੂੰ ਇਹ ਹੀ ਸਿਖਾਉਂਦੇ ਹਨ ਅਤੇ ਮੈਂ ਅੰਬੇਡਕਰੀ ਬੋਧੀ ਹਾਂ।
ਜੱਟ- ਮਾਫ਼ੀਨਾਮਾ ਪੂਰਾ ਤਦ ਹੁੰਦਾ ਹੈ, ਜਦੋਂ ਉਸ ਵਿਚ ਅੱਗੋਂ ਤੋਂ ਉਹੀ ਗ਼ਲਤੀ ਨਾ ਕਰਨ ਦੀ ਤੋਬਾ ਕੀਤੀ ਜਾਵੇ। ਅੰਬੇਦਕਰ ਐਸੋਸੀਏਸ਼ਨ ਇਟਲੀ ਵਾਲਿਆਂ ਨੇ ਲਿਖਿਆ ਸੀ 'ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਤਿੱਖੇ ਸ਼ਬਦਾਂ ਦਾ ਇਸਤੇਮਾਲ ਨਾ ਕੀਤਾ ਜਾਵੇ'। ਪਰ ਬੀਬਾ ਦਾ ਮਾਫ਼ੀਨਾਮਾ ਪੜ੍ਹ ਕੇ ਕੁਝ ਇਸ ਤਰ੍ਹਾਂ ਸਮਝ ਆਉਂਦੀ ਹੈ ਕਿ ਮੈਂ ਤੇ ਕੁਝ ਗ਼ਲਤ ਕਿਹਾ ਨਹੀਂ, ਸਿਰਫ਼ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਸ ਕਰਕੇ ....ਮੈਂ ਖਿਮਾ ਦੀ ਜਾਚਕ ਹਾਂ।

ਮੁੱਕਦੀ ਗੱਲ ਜੇ 'ਅਖੌਤੀ ਮਾਫ਼ੀਨਾਮਾ' ਨੂੰ ਮਾਫ਼ੀਨਾਮਾ ਮੰਨ ਲਿਆ ਜਾਵੇ ਤਾਂ ਵੀ ਇਹ ਅਧੂਰਾ ਹੈ ਕਿਉਂਕਿ ਇਸ ਵਿਚ ਅੱਗੇ ਤੋਂ ਗ਼ਲਤੀ ਨਾ ਕਰਨ ਦਾ ਬਚਨ ਨਹੀਂ ਹੈ। ਜੇਕਰ ਅੱਗੋਂ ਤੋਂ ਦਾ ਵਾਅਦਾ ਜਾਂ ਕੋਸ਼ਿਸ਼ ਦਾ ਜ਼ਿਕਰ ਹੁੰਦਾ ਤਾਂ ਸਮਝਿਆ ਜਾ ਸਕਦਾ ਸੀ ਕਿ ਗ਼ਲਤੀ ਮੰਨ ਲਈ ਹੈ। ਪਰ ਇੱਥੇ ਤਾਂ ਅੰਤ ਵਿਚ ਇਹ ਕਹਿ ਦਿੱਤਾ ਗਿਆ ਬੁੱਧ ਧਰਮ ਮੈਨੂੰ ਇਹ ਹੀ ਸਿਖਾਉਂਦੇ ਹਨ...

ਜ਼ਿਕਰਯੋਗ ਹੈ ਕਿ ਅਸੀਂ ਸਿਰਫ਼ ਕਮਲੇਸ਼ ਅਹੀਰ ਦੀ ਗੱਲ ਕਰ ਰਹੇ ਹਾਂ। ਜਦ ਕਿ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਮਲੇਸ਼ ਅਹੀਰ ਖ਼ੁਦ ਕਹਿ ਰਹੀ ਹੈ ਕਿ ਮੇਰੇ ਨਾਲੋਂ 'ਵੱਡਾ ਬੰਬ' ਤਾਂ ਇੱਥੇ ਹੀ ਬੋਲ ਗਿਆ। ਇਸ ਇਟਲੀ ਵਾਲੇ 'ਵੱਡੇ ਬੰਬ' ਬਾਰੇ ਵੀ ਖੋਜ ਪਤਾ ਕਰਨਾ ਚਾਹੀਦਾ ਹੈ ਤਾਂ ਕਿ ਉਹ ਥਾਂ ਥਾਂ ਕੇ ਜਾ ਸਿੱਖਾਂ ਵਿਰੁੱਧ ‘ਸ਼ਬਦਾਂ ਦੇ ਬੰਬ’ ਨਾ ਚਲਾ ਸਕੇ।

ਸਿੱਖ ਧਰਮ ਦੁਆਲੇ ਮਨੂੰਵਾਦ ਅਜਗਰੀ ਨਾਗਵਲ ਪਾ ਕੇ ਬੈਠਾ ਹੈ। - ਕਮਲੇਸ਼
ਬੀਬਾ, ਸਿੱਖ ਧਰਮ ਦੁਆਲੇ ਭਾਂਵੇ ਕੋਬਰਾ ਵਲ ਪਾ ਕੇ ਬੈਠਾਂ ਹੋਵੇ। ਤੂੰ ਟੈਸ਼ਨ ਕਿਉਂ ਲੈਂਦੀ ਆਂ। ਅਸੀਂ ਆਪ ਹੀ ਸਾਰੇ ਵੱਲ ਖੋਲ ਲਾਵਾਗੇ। - ਚਾਚਾ ਭੇਡਾਂ ਵਾਲਾ …lolz...

ਕਮਲੇਸ਼ ਅਹੀਰ- ਆਰ. ਐਸ. ਐਸ. ਦੇ ਟੋਲਿਆਂ ਅਤੇ ਉੱਨਾਂ ਨਾਲ ਰਲੇ ਸਿੱਖਾਂ ਦੇ ਪਹਿਰਾਵੇ ਵਿੱਚ ਸਿੱਖ ਵਿਰੋਧੀ ਅਨਸਰਾਂ ਵਲੋਂ ਇਹ ਕਿਹਾ ਜਾਣਾ ਕਿ ਸਿੱਖ ਧਰਮ ਹਿੰਦੂ ਧਰਮ ਚੋਂ ਨਿਕਲਿਆ ਹੈ, ਕੀ ਇਹ ਝੂਠ ਨੂੰ ਸਵੀਕਾਰ ਕੀਤਾ ਜਾ ਸਕਦਾ ਹੈ?
ਜੱਟ- ਬੀਬਾ ਆਪਣੇ ਗੱਲੋਂ ਢੋਲ ਲਾ ਕੇ ਆਰ. ਐਸ. ਐਸ. ਅਤੇ ਬ੍ਰਾਹਮਣਵਾਦ ਸਮਾਜ ਦੇ ਗੱਲ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਕਮਲੇਸ਼ ਅਹੀਰ ਦੇ 2 ਲਿਖਤੀ, 1 ਵੀਡੀਓ ਮਾਫ਼ਨਾਮਾ