25 ਜੁਲਾਈ 2009 ਸਰੀ, (ਪੇਸ਼ਕਰਤਾ: ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ)
ਕਮਲੇਸ਼ ਅਹੀਰ ਪਿਛਲੇ ਹਫਤੇ ਯੂ ਟਿਊਬ ’ਤੇ ਪਾਈ ਗਈ ਬੀਬੀ ਕਮਲੇਸ਼ ਅਹੀਰ ਦੀ ਇੱਕ ਵੀਡੀਓ ਨੂੰ ਲੈ ਕੇ ਕਾਫੀ ਵਿਵਾਦ ਛਿੜਿਆ ਰਿਹਾ। ਯੂ. ਟਿਊਬ, ਈ-ਮੇਲਜ਼ ਬਲੌਗਜ ’ਤੇ ਇਸ ਸਬੰਧੀ ਕਾਫੀ ਚਰਚਾ ਹੋਈ। ਇਸ ਉਪਰੰਤ ਕਮਲੇਸ਼ ਅਹੀਰ ਨੇ ਇਸ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਉਹ ਕਦੇ ਵੀ ਸਿੱਖ ਕੌਮ ਬਾਰੇ ਅਪਸ਼ਬਦ ਨਹੀਂ ਬੋਲ ਸਕਦੀ। ਉਨਾਂ ਕਿਹਾ ਕਿ ਜਿਵੇਂ ਭਾਰਤ ’ਚੋਂ ਬੁੱਧ ਧਰਮ ਦੀ ਹੋਂਦ ਮਿਟਾਈ ਉਸੇ ਤਰਾਂ ਅੱਜ ਸਿੱਖ ਧਰਮ ਦੁਆਲੇ ਮਨੂੰਵਾਦ ਅਜਗਰੀ ਨਾਗਵਲ ਪਾ ਕੇ ਬੈਠਾ ਹੈ। ਸਿੱਖ ਧਰਮ ਅਤੇ ਬੁੱਧ ਧਰਮ ਦੀ ਸਿੱਖਿਆ ਅਤੇ ਸੋਚ ਹੀ ਹੈ, ਜੋ ਮਨੂੰਵਾਦ ਨਾਲ ਲੜ ਸਕਦੀ ਹੈ ਅਤੇ ਮਨੂੰਵਾਦ ਨੂੰ ਭਾਂਜ ਦੇ ਸਕਦੀ ਹੈ। ਉਨਾਂ ਬਹੁਤ ਭਾਵੁਕ ਹੁੰਦਿਆਂ ਕਿਹਾ ਕਿ ਮੈਂ ਸਿੱਖਾਂ ਪ੍ਰਤੀ ਅਜਿਹੀ ਸੋਚ ਨਹੀਂ ਰੱਖਦੀ, ਜਿਵੇਂ ਕਿ ਮੈਨੂੰ ਪੇਸ਼ ਕੀਤਾ ਗਿਆ ਹੈ। ਪੈਦਾ ਹੋਏ ਇਸ ਵਿਵਾਦ ਸਬੰਧੀ ਉਨਾਂ ਜੋ ਸਪੱਸ਼ਟੀਕਰਨ ਦਿੱਤਾ ਹੈ, ਉਸਨੂੰ ਹੂਬਹੂ ਪਾਠਕਾਂ ਦੀ ਨਜ਼ਰ ਕੀਤਾ ਜਾ ਰਿਹਾ ਹੈ।
‘‘ਸਿੱਖ ਧਰਮ ਬਾਰੇ ਟਿੱਪਣੀਆਂ ਸਬੰਧੀ ਸਪੱਸ਼ਟੀਕਰਨ’’
ਮਨੁੱਖਤਾ ਨੂੰ ਜਾਤੀਵਾਦ ਅਤੇ ਨਫ਼ਰਤ ਦੇ ਦਲਦਲ ’ਚੋਂ ਬਾਹਰ ਕੱਢਣ ਲਈ ਸਿੱਖ ਧਰਮ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ। ਭਾਰਤ ਦੇ ਮਨੂੰਵਾਦੀ ਸਮਾਜ ਵਿੱਚ ਜਾਤਾਂਪਾਤਾਂ ਅਤੇ ਰੰਗਾਂ ਨਸਲਾਂ ਕਰਕੇ ਜੋ ਨਫਰਤ ਕੁੱਟ-ਕੁੱਟ ਕੇ ਭਰੀ ਹੋਈ ਸੀ, ਦਸਮੇਸ਼ ਪਿਤਾ ਜੀ ਨੇ ਪੰਜ ਪਿਆਰੇ ਸਾਜ ਕੇ ਹਮੇਸ਼ਾ ਵਾਸਤੇ ਖਤਮ ਕਰਨ ਦੀ ਕੋਸ਼ਿਸ਼ ਕੀਤੀ।
ਮੈਂ ਵਿਅਕਤੀਗਤ ਤੌਰ ’ਤੇ ਬਾਬਾ ਸਾਹਿਬ ਡਾ. ਅੰਬੇਦਕਰ ਜੀ ਦੇ ਮਿਸ਼ਨ ਨੂੰ ਸਮਰਪਿਤ ਹਾਂ ਅਤੇ ਬੁੱਧ ਧਰਮ ਦੀ ਪੈਰੋਕਾਰ ਹਾਂ। ਪ੍ਰੰਤੂ ਮੇਰਾ ਇਹ ਵਿਸ਼ਵਾਸ ਹੈ ਕਿ ਜਾਤਪਾਤ ਖਿਲਾਫ 1500 ਸਾਲ ਪਹਿਲਾਂ ਜੋ ਕੰਮ ਬੁੱਧ ਧਰਮ ਨੇ ਕੀਤਾ ਸੀ, ਨਵੀਨਤਮ ਸਿੱਖ ਧਰਮ ਨੇ ਬ੍ਰਾਹਮਣੀ ਸਮਾਜ ਨੂੰ ਰੱਦ ਕਰਦੇ ਹੋਏ ਵੇਖਰੇ ਢੰਗ ਨਾਲ ਹਾਲਾਤਾਂ ਅਨੁਸਾਰ ਉਸ ਕਾਰਜ ਨੂੰ ਨਿਭਾਇਆ। 20ਵੀਂ ਸਦੀ ਵਿੱਚ ਬਾਬਾ ਸਾਹਿਬ ਡਾ. ਅੰਬੇਦਕਰ ਜੀ ਨੇ ਵੀ ਉਸੇ ਸੰਦੇਸ਼ ਨੂੰ ਅੱਗੇ ਤੋਰਦਿਆਂ ਭਾਰਤ ਦੇ ਦੱਬੇ-ਕੁਚਲੇ ਅਤੇ ਬਾਕੀ ਲੋਕਾਂ ਨੂੰ ਹੱਕ ਦਿਵਾਉਣ ਅਤੇ ਮਨੂੰਵਾਦ ਦੇ ਫੈਲਾਏ ਜਾਲ ਨੂੰ ਖਤਮ ਕਰਨ ਲਈ ਉਹੀ ਕੰਮ ਕੀਤਾ।
ਮੇਰੀ ਇਹ ਸੋਚ ਹੈ ਕਿ ਸਿੱਖ ਧਰਮ ਅਤੇ ਬੁੱਧ ਧਰਮ ਵਿੱਚ ਬਹੁਤ ਸਮਾਨਤਾਵਾਂ ਹਨ ਜਿਹੜੀਆਂ ਇਹ ਸਿੱਧ ਕਰਦੀਆਂ ਹਨ ਕਿ ਸੰਸਾਰ ਦੇ ਨਫ਼ਰਤ ਵੈਰ-ਵਿਰੋਧ ਅਸ਼ਾਂਤੀ, ਹਿੰਸਾ ਅਤੇ ਜਾਤੀਵਾਦ ਖਿਲਾਫ ਇਹ ਦੋਨੋਂ ਧਰਮ ਮਿਲ ਕੇ ਮਹਾਨ ਕਾਰਜ ਕਰ ਸਕਦੇ ਹਨ। ਸਿੱਖ ਧਰਮ ਸਬੰਧੀ ਮੇਰੀਆਂ ਕੁਝ ਟਿੱਪਣੀਆਂ ਨੂੰ ਲੈ ਕੇ ਮੀਡੀਏ ’ਚ ਬੜਾ ਤਿੱਖਾ ਵਾਵੇਲਾ ਖੜਾ ਕੀਤਾ ਗਿਆ ਹੈ, ਜਿਸ ਦਾ ਸਪੱਸ਼ਟੀਕਰਨ ਜ਼ਰੂਰੀ ਹੈ।
ਇਸ ਤੋਂ ਬਾਅਦ ਮੈਂ ਉਸ ਅਸਲੀਅਤ ਨੂੰ ਲੋਕਾਂ ਸਾਹਮਣੇ ਲਿਆਉਣਾ ਚਾਹੁੰਦੀ ਹਾਂ ਕਿ ਮੈਂ ਆਪਣੇ ਆਪ ਨੂੰ ਕਦੀ ਵਿਦਵਾਨ ਨਹੀਂ ਕਿਹਾ ਤੇ ਨਾ ਹੀ ਮੈਂ ਹਾਂ। ਇਹ ਬੜੀ ਕੋਝੀ ਸਾਜ਼ਿਸ਼ ਰਚੀ ਗਈ ਹੈ ਕਿ ਮੈਨੂੰ ਗੁਰੂ ਸਾਹਿਬਾਨਾਂ ਦੀ ਵਿਰੋਧੀ ਦੱਸਿਆ ਗਿਆ। ਇੱਥੋਂ ਤੱਕ ਕਿ ਕਈਆਂ ਨੇ ਤਾਂ ਵਿਆਨਾ ’ਚ ਹੋਏ ਹਿੰਸਕ ਕਾਰੇ ਨਾਲ ਵੀ ਮੇਰਾ ਜ਼ਿਕਰ ਕਰਨ ਦੀ ਸੋਚੀ ਸਮਝੀ ਚਾਲ ਘੜ ਲਈ ਹੈ।
ਕਿੰਨੀ ਹਾਸੋਹੀਣੀ ਗੱਲ ਹੈ ਕਿ ਭਾਰਤ ਰਤਨ ਡਾ. ਬੀ. ਆਰ. ਅੰਬੇਦਕਰ ਵੈਲਫੇਅਰ ਐਸੋਸੀਏਸ਼ਨ ਇਟਲੀ (ਰਜਿ.) ਵਲੋਂ 20 ਅਪਰੈਲ, 2008 ਨੂੰ ਮਨਾਏ ਗਏ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੇ ਪ੍ਰੋਗਰਾਮ ਵਿੱਚ ਦਿੱਤੇ ਭਾਸ਼ਣ ਨੂੰ ਪੂਰੇ ਇੱਕ ਸਾਲ ਬਾਅਦ ਵਾਪਰੀ ਘਟਨਾ ਨਾਲ ਜੋੜਿਆ ਜਾ ਰਿਹਾ ਹੈ। ਉਂਝ ਮੈਂ ਇਹ ਗੱਲ ਲਿਖਣ ਤੋਂ ਗੁਰੇਜ਼ ਨਹੀਂ ਕਰਾਂਗੀ ਕਿ ਸਾਡੇ ਸਮਾਜ ਨੂੰ ਬਾਬਾਵਾਦ ਨੇ ਬੇਹੱਦ ਗਹਿਰੀ ਸੱਟ ਮਾਰੀ ਹੈ। ਮੈਂ ਬੁਨਿਆਦੀ ਤੌਰ ’ਤੇ ਡੇਰੇਵਾਦ ਦੇ ਖਿਲਾਫ ਰਹੀ ਹਾਂ ਤੇ ਰਹਾਂਗੀ ਵੀ। ਪਰ ਮੇਰਾ ਇਹ ਮੰਨਣਾਹੈ ਕਿ ਇਨਾਂ ਸਮੱਸਿਆਵਾਂ ਦਾ ਹੱਲ ਹਿੰਸਾ ਨਹੀਂ, ਵਿਚਾਰ ਹੈ।
ਰਹੀ ਗੱਲ ਮੇਰੇ ਭਾਸ਼ਣ ’ਚੋਂ ਕੱਟ-ਵੱਢ ਕੇ 9 ਕੁ ਮਿੰਟਾਂ ਦੀ ਸਪੀਚ ਵੱਖਰੀ ਕਰਦਿਆਂ ਇਸ ਨੂੰ ਸਿੱਖਾਂ ਵਿਰੁੱਧ ਪ੍ਰਚਾਰ ਦਾ ਨਾਂ ਦੇਣ ਦੀ, ਇਸ ਦੇ ਜਵਾਬ ਵਿੱਚ ਮੈਂ ਕਹਿਣਾ ਚਾਹਾਂਗੀ ਕਿ ਜੇਕਰ ਸਾਰੇ ਪੱਖਾਂ ਨੂੰ ਜਾਨਣਾ ਹੈ ਤਾਂ ਚੰਗਾ ਹੋਵੇਗਾ ਕਿ ਲਗਭਗ ਡੇਢ ਘੰਟਾ ਲੰਬਾ ਭਾਸ਼ਣ ਸੁਣ ਲਿਆ ਜਾਵੇ। ਜਿੱਥੇ ਤੱਕ ਨਿੱਕੇ-ਨਿੱਕੇ ਹਿੱਸਿਆਂ ਵਿੱਚ ਵੰਡ ਕੇ ਪੇਸ਼ ਕੀਤੀਆਂ ਗਈਆਂ ਗੱਲਾਂ ’ਚੋਂ ਅਰਥਾਂ ਦੇ ਅਨਰਥ ਕੀਤੇ ਗਏ ਹਨ, ਉਨਾਂ ਬਾਰੇ ਵੀ ਉਤਰ ਦੇਣਾ ਮੈਂ ਜ਼ਰੂਰੀ ਸਮਝਾਂਗੀ।
ਪਹਿਲੀ ਗੱਲ ਮੇਰੇ ’ਤੇ ਇਹ ਦੋਸ਼ ਲਾਇਆ ਗਿਆ ਹੈ ਕਿ ਮੈਂ ਸਿੱਖ ਧਰਮ ਨੂੰ ਬੁੱਧ ਧਰਮ ’ਚੋਂ ਹੀ ਪੈਦਾ ਹੋਇਆ ਮੰਨਦੀ ਹਾਂ, ਮੈਂ ਇਸ ਤਰਾਂ ਨਹੀਂ ਕਹਿੰਦੀ ਪਰ ਇਹ ਸੱਚ ਹੈ ਕਿ ਬੁੱਧ ਧਰਮ ਅਤੇ ਸਿੱਖ ਧਰਮ ਹੀ ਐਸੇ ਧਰਮ ਹਨ ਜੋ ਮਨੂੰਵਾਦ ਦੇ ਖਿਲਾਫ ਲੜ ਸਕਦੇ ਹਨ। ਮੈਨੂੰ ਦੋਹਾਂ ਧਰਮਾਂ ਵਿੱਚ ਬਹੁਤ ਸਮਾਨਤਾਵਾਂ ਮਿਲੀਆਂ ਹਨ। ਉਦਾਹਰਣ ਵਜੋਂ ਸਿੱਖ ਸ਼ਬਦ ਦਾ ਜ਼ਿਕਰ ਸਿੱਖ ਧਰਮ ਦੀ ਹੋਂਦ ਤੋਂ ਪਹਿਲਾਂ ਪਾਲੀ ਭਾਸ਼ਾ ਵਿੱਚ ਵੀ ਪੰਜਸੀਲਾਂ ਵਿੱਚ ਸਿੱਖਾ ਸ਼ਬਦ ਨਾਲ ਆਇਆ ਹੈ ਅਤੇ ਮਗਰੋਂ ਪੰਜਾਬੀ ਵਿੱਚ ਇਹ ਅਪਣਾਇਆ ਗਿਆ। ਇਸ ਵਾਸਤੇ ਪੰਜਾਬੀ ਦੇ ਕਿੰਨੇ ਕੁ ਸ਼ਬਦ ਪਾਲੀ ਭਾਸ਼ਾ ਨਾਲ ਮਿਲਦੇ ਹਨ, ਕਿਤਾਬਾਂ ਪੜੀਆਂ ਜਾ ਸਕਦੀਆਂ ਹਨ।
ਹੈਰਾਨੀ ਇਸ ਗੱਲ ਦੀ ਹੈ ਕਿ ਜੇਕਰ ਸਿੱਖ ਸ਼ਬਦ ਦੀ ਹੋਂਦ ਬੋਧੀਆਂ ਦੀ ਭਾਸ਼ਾ ਵਿੱਚ ਆਈ ਹੋਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਸ ਦਾ ਇਹ ਅਰਥ ਕੱਢਣਾ ਕਿੱਥੋਂ ਤੱਕ ਸਹੀ ਹੈ ਕਿ ਸਿੱਖ ਧਰਮ ਨੂੰ ਬੁੱਧ ਧਰਮ ਵਿੱਚੋਂ ਨਿੱਕਲਿਆ ਦੱਸਣ ਦਾ ਵਿਵਾਦ ਖੜਾ ਕੀਤਾ ਜਾਵੇ। ਬਿਲਕੁਲ ਏਸੇ ਤਰਾਂ ਹੀ ਪੰਜ ਭਿਖਸ਼ੂਆਂ ਦੀ ਬੁੱਧ ਧਰਮ ਵਿੱਚ ਅਤੇ ਪੰਜ ਪਿਆਰਿਆਂ ਦੀ ਸਿੱਖ ਧਰਮ ਵਿੱਚ ਮਹੱਤਤਾ ਦੀ ਗੱਲ ਹੈ। ਜੇਕਰ ਕੋਈ ਇਸ ਦਾ ਇਹ ਅਰਥ ਕੱਢਦਾ ਹੈ ਕਿ ਪੰਜ ਪਿਆਰੇ ਵੀ ਉਹੀ ਹਨ ਜੋ ਪੰਜ ਭਿਖਸ਼ੂ ਸਨ ਤਾਂ ਇਹ ਉਸਦੀ ਸੋਚਣੀ ਹੈ, ਮੇਰੀ ਨਹੀਂ। ਤਥਾਗਤ ਗੋਤਮ ਬੁਧ ਦੇ ਗਿਆਨ ਅਸਥਾਨ ਬੋਧਗਯਾ ਅਤੇ ਦਸਮੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਥਾਨ ਪਟਨਾ ਸਾਹਿਬ ਦਾ ਬਿਹਾਰ ਵਿੱਚ ਹੋਣਾ ਇਤਿਹਾਸਕ ਸੱਚ ਹੈ, ਪਰ ਮੈਂ ਕਿਧਰੇ ਇਹ ਨਹੀਂ ਕਿਹਾ ਕਿ ਗੁਰੂ ਸਾਹਿਬ ਬੁੱਧ ਦਾ ਅਵਤਾਰ ਹਨ। ਪ੍ਰੰਤੂ ਨਾਲ ਹੀ ਮੈਂ ਇਹ ਵੀ ਕਹਾਂਗੀ ਕਿ ਗੁਰੂ ਸਾਹਿਬਾਨਾਂ ਅਤੇ ਸਿੱਖਾਂ ਨੂੰ ਲਵਕੁਸ਼ ਦੀ ਸੰਤਾਨ ਕਹਿਣਾ ਅਤੇ ਗੁਰੂਆਂ ਨੂੰ ਦੇਵੀ-ਦੇਵਤਿਆਂ ਦੇ ਅਵਤਾਰ ਕਹਿਣਾ ਕੀ ਇਹ ਸਿੱਖ ਕੌਮ ਨੂੰ ਪ੍ਰਮਾਣ ਹੈ। ਆਰ. ਐਸ. ਐਸ. ਦੇ ਟੋਲਿਆਂ ਅਤੇ ਉਨਾਂ ਨਾਲ ਰਲੇ ਸਿੱਖਾਂ ਦੇ ਪਹਿਰਾਵੇ ਵਿੱਚ ਸਿੱਖ ਵਿਰੋਧੀ ਅਨਸਰਾਂ ਵਲੋਂ ਇਹ ਕਿਹਾ ਜਾਣਾ ਕਿ ਸਿੱਖ ਧਰਮ ਹਿੰਦੂ ਧਰਮ ’ਚ ਨਿੱਕਲਿਆ ਹੈ, ਕੀ ਇਹ ਝੂਠ ਨੂੰ ਸਵੀਕਾਰ ਕੀਤਾ ਜਾ ਸਕਦਾ ਹੈ।
ਅੰਮ੍ਰਿਤਧਾਰੀ ਸਿੱਖਾਂ ਨੂੰ ਬਖਸ਼ੇ ਪੰਜ ਕਕਾਰਾਂ ਸਬੰਧੀ ਮੇਰੀ ਗੱਲ ਦੇ ਅਰਥ ਵੀ ਗਲਤ ਕੱਢੇ ਗਏ ਹਨ, ਜਿਨਾਂ ਨੂੰ ਮੈਂ ਸਪੱਸ਼ਟ ਕਰਨਾ ਚਾਹੁੰਦੀ ਹਾਂ। ਕ੍ਰਿਪਾਨ ਕ੍ਰਿਪਾ+ਆਨ ਤੋਂ ਬਣਿਆ ਸ਼ਬਦ ਹੈ, ਸਿੱਖ ਕੌਮ ਸਾਰੀ ਜਾਣਦੀ ਹੈ ਅਤੇ ਪੰਜ ਕਕਾਰ ਅੰਮ੍ਰਿਤਧਾਰੀ ਸਿੰਘਾਂ ਲਈ ਬਹੁਤ ਜ਼ਰੂਰੀ ਹਨ।
ਸਿੱਖ ਧਰਮ ਨੇ ਬ੍ਰਾਹਮਣੀ ਸਮਾਜ ’ਚ ਪੈਰ ਦੀ ਜੁੱਤੀ ਸਮਝੀ ਜਾਣ ਵਾਲੀ ਅਤੇ ‘ਢੋਲ ਗਵਾਰ ਪਸੂ ਸੂਦਰ ਨਾਰੀ ਪਾਂਚੋ ਤਾੜਨ ਕੇ ਅਧਿਕਾਰੀ’ ਦੇ ਉਲਟ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਬਾਣੀ ਰਾਹੀਂ
ਅਖੀਰ ਵਿੱਚ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਅੰਬੇਡਕਰੀਆਂ ਦਾ ਸੰਘਰਸ਼ ਅਤੇ ਸਿੱਖਾਂ ਦੀ ਲੜਾਈ ਨੂੰ ਖਤਮ ਕਰਨ ’ਤੇ ਤੁਲੇ ਬ੍ਰਾਹਮਣਵਾਦੀ ਸਮਾਜ ਵਿਰੁੱਧ ਹੈ ਨਾ ਕਿ ਆਪਸ ਵਿੱਚ ਕਿਸੇ ਅਭੇਦ ਕਰਕੇ। ਸਿੱਖ ਧਰਮ ਅਤੇ ਬੁੱਧ ਧਰਮ ਦਾ ਸੰਘਰਸ਼ ਮਨੂੰਵਾਦੀ ਤਾਕਤਾਂ ਵਿਰੁੱਧ ਜੂਝਣ ਦਾ ਹੈ ਨਾ ਆਪਸ ਵਿੱਚ ਉਲਝਣ ਦਾ। ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੂੰ ਮੰਨਣ ਵਾਲੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਮੈਂ ਜ਼ਰੂਰ ਆਖਿਆ ਸੀ ਕਿ ਤੁਹਾਡਾ ਦਿਮਾਗ ਕਿਉਂ ਖਰਾਬ ਹੋ ਗਿਆ ਹੈ ਕਿ ਆਪਣੇ ਗੁਰੂ ਨੂੰ ਛੱਡ ਕੇ ਤੁਸੀਂ ਤਵੀਤਾਂ ਵਾਲੇ ਪਖੰਡੀ ਬਾਬਿਆਂ ਮਗਰ ਲੱਗੇ ਹੋਏ ਹੋ ਤੇ ਇਹ ਸ਼ਬਦ ਮੈਂ ਸਿੱਖ ਧਰਮ ਨੂੰ ਮੰਨਣ ਵਾਲਿਆਂ ਨੂੰ ਨਹੀਂ ਕਹੇ ਸਨ ਜਿਵੇਂ ਕਿ ਪ੍ਰਚਾਰਿਆ ਗਿਆ ਹੈ। ਉਨਾਂ ਹੀ ਅੰਬੇਡਕਰੀ ਪੂਜਕਾਂ ਨੂੰ ਮੈਂ ਜ਼ੋਰ ਦੇ ਕੇ ਪੁੱਛਿਆ ਸੀ ਕਿ ਤੁਹਾਨੂੰ ਹੱਕ ਦਿਵਾਉਣ ਵਾਲਾ ਤੁਹਾਡਾ ਗੁਰੂ ਕੌਣ ਹੈ - ਬਾਬਾ ਸਾਹਿਬ ਅੰਬੇਡਕਰ ਜੀ। ਇਹ ਕਥਨ ਵੀ ਮੈਂ ਅੰਬੇਡਕਰ ਜੀ ਦੇ ਪੈਰੋਕਾਰਾਂ ਨੂੰ ਕਹੇ ਸਨ ਨਾ ਕਿ ਸਿੱਖਾਂ ਨੂੰ।
ਮੈਂ ਇਹ ਸਮਝਦੀ ਹਾਂ ਕਿ ਇਹ ਸਾਰੀ ਸਾਜ਼ਿਸ਼ ਮੇਰੇ ਵਿਰੁੱਧ ਜਾਤੀਵਾਦੀ ਅਤੇ ਮਨੂੰਵਾਦੀ ਤਾਕਤਾਂ ਦੀ ਦੇਣ ਹੈ, ਜਿਹੜੇ ¦ਬੇ ਸਮੇਂ ਤੋਂ ਮੇਰੇ ਵਿਰੁੱਧ ਚਾਲਾਂ ਘੜ ਰਹੇ ਸਨ। ਪ੍ਰੰਤੂ ਮੈਂ ਉਨਾਂ ਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਮੈਂ ਬੁੱਤ ਪੂਜਕ ਨਹੀਂ ਹਾਂ, ਨਾ ਹੀ ਮੈਂ ਉਸ ਮਿਥਿਹਾਸ ਨੂੰ ਮੰਨਦੀ ਹਾਂ ਜਿੱਥੇ ਸ਼ੰਬੂਕ ਵਰਗੇ ਮਹਾਂਰਿਸ਼ੀ ਨੂੰ ਸਿਰਫ ਇਸ ਕਰਕੇ ਰਾਮਚੰਦਰ ਜੀ ਨੇ ਕਤਲ ਕੀਤਾ ਕਿ ਉਸ ਨੂੰ ਸ਼ੂਦਰ ਹੋਣ ਦੇ ਨਾਤੇ ਰੱਬ ਦਾ ਨਾਂ ਲੈਣ ਦਾ ਹੱਕ ਨਹੀਂ। ਨਾ ਹੀ ਮੈਂ ਉਸ ਸਮਾਜ ਨੂੰ ਮੰਨਦੀ ਹਾਂ ਜਿੱਥੇ ਦੁਨੀਆਂ ਦੇ ਮਹਾਨ ਵਿਦਵਾਨ ਰਾਵਣ ਨੂੰ ਹਰ ਸਾਲ ਪੁਤਲਾ ਜਲਾ ਕੇ ਅਪਮਾਨਿਤ ਕੀਤਾ ਜਾਂਦਾ ਹੈ, ਇਸੇ ਕਾਰਨ ਹੀ ਮੈਂ ਇਕੱਲਿਆਂ ਇਹ ਤਹੱਈਆ ਕੀਤਾ ਸੀ ਕਿ ਮਹਾਤਮਾ ਰਾਵਣ ਦਾ ਪੁਤਲਾ ਨਾ ਜਲਾਉਣ ਦਿੱਤਾ ਜਾਵੇ ਅਤੇ ਪਹਿਲੀ ਵਾਰ ਮਹਾਂਰਿਸ਼ੀ ਸੰਬੂਕ ਦਾ ਸ਼ਹੀਦੀ ਦਿਨ ਮਨਾ ਕੇ ਉਸ ਨੂੰ ਕਤਲ ਕਰਨ ਵਾਲੇ ਰਾਜਾ ਰਾਮ ਦੇ ਅੱਤਿਆਚਾਰੀ ਰਾਜ ਖਿਲਾਫ ਸਚਾਈ ਸਾਹਮਣੇ ਲਿਆਂਦੀ ਜਾਏ। ਇਨਾਂ ਕਦਮਾਂ ਤੋਂ ਬੁਖਲਾਏ ਹੋਏ ਮਨੂੰਵਾਦੀਆਂ ਦੇ ਘ²ੜੇ ਜਾਲ ’ਚ ਫਸਣ ਤੋਂ ਬਚਾਉਣ ਲਈ ਮੈਂ ਲੋਕਾਂ ਵਾਸਤੇ ਆਖਰੀ ਦਮ ਤੱਕ ਆਵਾਜ਼ ਬੁੰਲਦ ਕਰਦੀ ਰਹਾਂਗੀ। ਮੈਂ ਸੱਚਾ ਅੰਬੇਡਕਰੀ ਵੀ ਉਸ ਨੂੰ ਮੰਨਦੀ ਹਾਂ ਜੋ ਉਸ ਦੀਆਂ 22 ਪ੍ਰੱਤਿਗਿਆਵਾਂ ਨੂੰ ਮੰਨਦਾ ਹੈ ਤੇ ਉਸ ਦੇ ਚਲਾਏ ਮਾਰਗ ਤੇ ਚੱਲਦਾ ਹੈ। ਝੂਠੇ ਅੰਬੇਡਕਰੀਆਂ ਨਾਲ ਮੇਰਾ ਕੋਈ ਵਾਸਤਾ ਨਹੀਂ।
ਅੰਤ ’ਚ ਮੇਰੇ ਕਹੇ ਕਿਸੇ ਸ਼ਬਦ ਕਾਰਨ ਸਿੱਖ ਕੌਮ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਖਿਮਾ ਦੀ ਜਾਚਕ ਹਾਂ, ਕਿਉਂਕਿ ਬੁੱਧ ਧਰਮ ਮੈਨੂੰ ਇਹ ਹੀ ਸਿਖਾਉਂਦੇ ਹਨ ਅਤੇ ਮੈਂ ਅੰਬੇਡਕਰੀ ਬੋਧੀ ਹਾਂ - ਕਮਲੇਸ਼ ਅਹੀਰ
ਕਮਲੇਸ਼ ਦੇ ਮਾਫ਼ੀਨਾਮੇ ਸੰਬੰਧੀ - ਜੱਟ ਜਵਾਬ
ਮਾਫ਼ੀਨਾਮਾ ਨੰ. 2
20 ਅਪ੍ਰੈਲ 2008 ਨੂੰ ਇਟਲੀ ਵਿਖੇ ਮਨਾਏ ਗਏ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਤੇ ਦਿਤੇ ਗਏ ਭਾਸ਼ਣ ਨੂੰ ਕੁੱਝ ਸ਼ਰਾਰਤੀ ਅਨਸਰਾਂ ਨੇ ਕੱਟ ਵੱਢ ਕੇ ਯੂ ਟਿਊਬ ਤੇ ਪਾ ਦਿੱਤਾ ਗਿਆ, ਜਿਸ ਨਾਲ ਕਾਫੀ ਵਾਦ ਵਿਵਾਦ ਛਿੜਿਆ ਪਿਆ ਹੈ। ਜਿਸ ਦਾ ਸਪੱਸ਼ਟੀਕਰਨ ਵਿਸਥਾਰ ਸਾਹਿਤ ਮੈਂ ਮੁੱਖ ਮੀਡੀਏ ਤੇ ਦੇ ਚੁੱਕੀ ਹਾਂ। ਕਨੇਡਾ ਵਿੱਚ ਰੇਡੀਓ ਤੇ ਵੀ ਸਪੱਸ਼ਟੀਕਰਨ ਦਿੱਤਾ ਸੀ ਜੋ ਕਿ ਸਿੱਖ ਭਾਈਚਾਰੇ ਨੇ ਮੰਨਜੂਰ ਕੀਤਾ ਹੈ। ਹੋ ਸਕਦਾ ਹੈ ਕੋਈ ਉਹ ਪੜਨੋ ਸੁਣਨੋ ਵਾਝਾਂ ਰਹਿ ਗਿਆ ਹੋਵੇ।
ਇਸ ਲਈ ਉਹ ਹੀ ਸ਼ਬਦ ਦੁਬਾਰਾ ਦੁਹਰਾਉਣਾ ਚਾਹੁੰਦੀ ਹਾਂ ਕਿ ਅਗਰ ਮੇਰੇ ਕਿਸੇ ਸ਼ਬਦ ਦੇ ਕਾਰਣ ਸਮੁੱਚੇ ਸਿੱਖ ਭਾਈਚਾਰੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਖਿਮਾ ਦੀ ਜਾਚਕ ਹਾਂ।
ਕਮਲੇਸ਼ ਅਹੀਰ, ਕਨੈਡਾ ।
ਕਮਲੇਸ਼ ਦੇ ਮਾਫ਼ੀਨਾਮੇ ਸੰਬੰਧੀ ਡਾ. ਸੁਖਪ੍ਰੀਤ ਸਿੰਘ ਉਧੋਕੇ ਜੀ ਦਾ ਪ੍ਰਤੀਕਰਮ
ਵੀਡੀਓ ਮਾਫ਼ੀਨਾਮਾ
ਕਮਲੇਸ਼ ਅਹੀਰ ਦੇ 2 ਲਿਖਤੀ, 1 ਵੀਡੀਓ ਮਾਫ਼ਨਾਮਾ
‘ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨੁ।’