ਸੱਭ ਤੋਂ ਪਹਿਲਾਂ ਮੈ ਸਰਦਾਰ ਸਤਨਾਮ ਸਿੰਘ ਬੱਬਰ ਜਰਮਨੀ ਦਾ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਅਤੇ ਬੁੱਧ ਧਰਮ ਅਤੇ ਸਿੱਖ ਧਰਮ ਵਿਚ ਫਰਕ ਨੂੰ ਬਹੁਤ ਹੀ ਸਪੱਸ਼ਟ ਤਰੀਕੇ ਨਾਲ ਦਰਸਾਉਣ ਲਈ ਧੰਨਵਾਦੀ ਹਾਂ । ਸ਼੍ਰੀ ਵਿਸ਼ਾਲ, ਇਟਲੀ ਨੇ ਜਿਸ ਤਰਾਂ ਆਪਣੇ ਵਿਚਾਰ ਬੀਬੀ ਦੇ ਇਸ ਬੇਹੂਦਾ ਭਾਸ਼ਣ ਵਾਰੇ ਦਿੱਤੇ ਹਨ ਉਨਾਂ ਨਾਲ ਮੈ ਪੂਰੀ ਤਰਾਂ ਨਾਲ ਸਹਿਮਤ ਹਾਂ । ਇਹਨਾਂ ਸਾਰਿਆਂ ਦੀ ਵਿਚਾਰ ਗੋਸ਼ਟੀ ਤੋਂ ਇਹ ਪੂਰੀ ਤਰਾਂ ਸਪਸ਼ੱਟ ਹੋ ਗਿਆ ਹੈ ਕਿ ਇਸ ਬੀਬੀ ਦਾ ਭਾਸ਼ਣ ਬਿਲਕੁੱਲ ਬੇਬੁਨਿਆਦ ਹੈ ਇਸ ਬੀਬੀ ਦੀ ਜਾਣਕਾਰੀ ਵਿਚ ਵੀ ਕਮੀ ਹੈ ।
ਕਿਸੇ ਵੀਰ ਦਾ ਮੇਰੇ ਤੋਂ ਬੜੇ ਹੀ ਟਾਂਚ ਵਾਲੇ ਤਰੀਕੇ ਨਾਲ ਪੁਛਿਆ ਕਿ ਮੈ ਇੱਕ ਸਿੱਖ ਲੜਕੀ ਹਾਂ ਪਰ ਮੈਨੂੰ ਬਰਾਹਮਣ ਜਾਤੀ ਲਈ ਵਰਤੇ ਗਏ ਸ਼ਬਦ "ਕੁੱਤੇ" ਦਾ ਇੱਨਾਂ ਕਿਉ ਦੁਖ ਲੱਗਾ ਹੈ । ਮੈ ਸਰਦਾਰ ਬੱਬਰ ਜੀ ਵਰਗੀ ਧਰਮ ਦੀ ਜਾਣਕਾਰੀ ਦੇ ਮਾਮਲੇ ਵਿੱਚ ਬੁਧਜੀਵੀ ਵਿਦਵਾਨ ਨਹੀਂ ਹਾਂ ਅਤੇ ਭਾਵੇਂ ਕਿ ਧਰਮ ਦੇ ਮਾਮਲੇ ਵਿਚ ਮੇਰੀ ਜਾਣਕਾਰੀ ਉਨਾਂ ਨਾਲੋਂ ਕੋਹਾਂ ਘੱਟ ਹੈ ਪਰ ਇਸ ਦੇ ਬਾਵਜੂਦ ਵੀ ਮੈ ਇਸ ਗੱਲ ਨੂੰ ਸਪਸ਼ਟ ਕਰਦੇ ਹੋਏ ਇਹ ਕਹਿਣਾ ਚਾਹੁਂਦੀ ਹਾਂ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿਂਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਕੀਤੀ । ਗੁਰੂ ਜੀ ਨੇ ਅਸਲ ਵਿਚ ਮਨੁਖੱਤਾ ਦੇ ਅਧਿਕਾਰਾਂ ਦੀ ਰੱਖਿਆ ਲਈ ਕੁਰਬਾਨੀ ਦਿੱਤੀ ਅਤੇ ਕਸ਼ਮੀਰੀ ਪਡਿੰਤਾਂ ਦੀ ਜਗ੍ਹਾ ਕਿਸੇ ਹੋਰ ਧਰਮ ਦੇ ਲੋਕ ਵੀ ਇਹੋ ਜਿਹੀ ਮੁਸ਼ਕਲ ਵਿਚ ਹੁੰਦੇ ਤਾਂ ਵੀ ਗੁਰੂ ਜੀ ਪਿੱਛੇ ਨਾ ਹਟਦੇ । ਜਿਸ ਤੋਂ ਭਾਵ ਇਹੀ ਹੈ ਕਿ ਹਰ ਮਨੁੱਖ ਨੂੰ ਉਸਦੀ ਇੱਛਾ ਅਨੁਸਾਰ ਧਰਮ ਅਪਨਾਉਣ ਦੀ ਆਗਿਆ ਹੈ ਜੋ ਕਿ ਸਾਡੇ ਦੇਸ਼ ਦੇ ਸੰਵਿਧਾਨ ਹੁਣ ਸਿਰਫ 59 ਕੁ ਸਾਲ ਪਹਿਲਾਂ ਲਿਖਿਆ ਗਿਆ ਹੈ ਅਤੇ ਅਪਣੇ ਧਰਮ ਦੀ ਰੱਖਿਆ ਕਰਨਾ ਵੀ ਹਰ ਮਨੁੱਖ ਦਾ ਫਰਜ਼ ਹੈ ।
ਜੇ ਸਾਡੇ ਗੁਰੂ ਜੀ ਹਿਂਦੂ ਧਰਮ ਦੀ ਰੱਖਿਆ ਲਈ ਸ਼ਹੀਦ ਹੋ ਸਕਦੇ ਹਨ ਤਾਂ ਇਸ ਦਾ ਮਤਲਬ ਸਿੱਖ ਕੌਮ ਦਾ ਫਰਜ਼ ਹੈ ਕਿ ਬੀਬੀ ਵਲੋਂ ਗਲਤ ਭਾਸ਼ਾ ਦੀ ਵਰਤੋਂ ਅਤੇ ਮਰਿਆਦਾ ਦੀ ਉਲੰਘਣਾ ਕਰਨ ਦੀ ਗਲਤ ਜੁਰਅੱਤ ਨੂੰ ਨਜ਼ਰਅਂਦਾਜ਼ ਨਹੀਂ ਕੀਤਾ ਜਾ ਸਕਦਾ। ਜੇ ਅਸੀਂ ਇਸ ਬੀਬੀ ਦੀ ਇਸ ਗਲਤੀ ਨੂੰ ਨਜ਼ਰਅੰਦਾਜ਼ ਕਰਦੇ ਹਾਂ ਤਾਂ ਇਸ ਤੋੰ ਭਾਵ ਹੈ ਕਿ ਸਾਨੂੰ ਸਾਡੇ ਗੁਰੂ ਜੀ ਵਲੋਂ ਦਿੱਤੀ ਗਈ ਕੁਰਬਾਨੀ ਦੀ ਕੋਈ ਕਦਰ ਨਹੀਂ ਹੈ । ਇਸ ਬੀਬੀ ਨੁੰ ਕਿਸੇ ਧਰਮ ਦੀ ਨਿੰਦਾ ਜਾਂ ਤੁਲਨਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ । ਇਸ ਬੀਬੀ ਵਲੋਂ ਖੁੱਲੇ ਸ਼ਬਦਾਂ ਵਿਚ ਸਿੱਖ ਅਤੇ ਹਿਂਦੂ ਧਰਮ ਦਾ ਮਜ਼ਾਕ ਉਡਾਇਆ ਗਿਆ ਹੈ ਅਤੇ ਗਲਤ ਤਰੀਕੇ ਨਾਲ ਟਾਂਚਾ ਗਈਆਂ ਹਨ । ਬੀਬੀ ਦੀ ਇਸ ਘਟੀਆ ਹਿਮਾਕਤ ਨੂੰ ਸਹਿਜੇ ਹੀ ਨਜ਼ਰਅਂਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਬੀਬੀ ਵਲੋਂ ਭੇਜਿਆ ਗਏ ਸਪਸ਼ਟੀਕਰਨ ਇਸ ਗੱਲ ਨੂੰ ਨਹੀਂ ਸਪਸ਼ਟ ਕਰਦਾ ਕਿ ਬੀਬੀ ਮਾਫੀ ਮੰਗ ਰਹੀ ਹੈ ਕਿਉਂਕਿ ਉਸ ਵਿਚ ਬੀਬੀ ਆਪਣੇ ਆਪ ਨੂੰ ਹੀ ਸਹੀ ਸਾਬਤ ਕਰਨ ਦੀ ਕੋਸ਼ਿਸ ਕਰ ਰਹੀ ਹੈ ।
ਬੀਬੀ ਕਹਿ ਰਹੀ ਹੈ ਕਿ ਯੂਟਿਊਬ ਤੇ ਵੀਡੀੳ ਕੱਟ ਵੱਢ ਕੇ ਗਲਤ ਤਰੀਕੇ ਨਾਲ ਪਾਈ ਗਈ ਹੈ । ਇਸ ਕਰਕੇ ਇਸ ਬੀਬੀ ਦੀ ਜਾਣਕਾਰੀ ਲਈ ਮੈ ਦੱਸਣਾ ਚਾਹੁਦੀ ਹਾਂ ਕਿ ਭੈਣਜੀ ਸੱਭ ਤੋੰ ਪਹਿਲਾਂ ਇਸ ਵੀਡੀੳ ਦੀ ਪੂਰੀ ਡੀ.ਵੀ.ਡੀ ਅਬੇਂਦਕਰਮੂਵਮੈਂਟ ਨਾਮੀ ਯੂਟਿਊਬ ਚੈਨਲ ਵਲਂ ਪਾਈ ਗਈ ਸੀ । ਉਸ ਚੈਨਲ ਵਲੋਂ ਬੀਬੀ ਦੇ ਭਾਸ਼ਣ ਦੇ ਨਾਲ ਨਾਲ ਅਬੇਂਦਕਰ ਮੂਵਮੈਂਟ ਨਾਲ ਸੰਬੰਧਤ ਹੋਰ ਵੀਡੀੳ ਅਤੇ ਬੀਬੀ ਦੀ ਹੀ ਭਾਸ਼ਣ ਵਿਚ ਰਿਕਮੈਂਡ ਕੀਤੀ ਹੋਈ ਹਿਂਦੀ ਫਿਲਮ ਤੀਸਰੀ ਅਜ਼ਾਦੀ ਵੀ ਪਾਈ ਗਈ ਸੀ । ਤੀਸਰੀ ਅਜ਼ਾਦੀ ਫਿਲਮ ਜਿਸਦਾ ਅਧਾਰ ਪੁਰਾਣੇ ਸਮੇਂ ਵਿਚ ਮਨੂਂਵਾਦੀ ਬ੍ਰਹਾਮਣਾਂ ਵਲੋਂ ਕੀਤਾ ਜਾਂਦਾ ਅਤਿੱਆਚਾਰ ਸੀ ਅਤੇ ਬੀਬੀ ਨੇ ਆਪਣਾ ਪੂਰਾ ਭਾਸ਼ਣ ਇਸ ਫਿਲਮ ਦੀ ਹੂ ਬ ਹੂ ਤਰਜ ਤੇ ਦੇ ਦਿੱਤਾ । ਪਰ ਜੋ ਇਸ ਨੇ ਮਸਾਲਾ ਫਿਲਮ ਤੋਂ ਬਿਨਾਂ ਆਪਣੇ ਕੋਲੋਂ ਆਪਣੇ ਭਾਸ਼ਣ ਵਿਚ ਲਾਇਆ ਉਹ ਵਿਵਾਦ ਦਾ ਵਿਸ਼ਾ ਬਣ ਗਿਆ । ਜੇ ਬੀਬੀ ਕਹਿੰਦੀ ਹੈ ਕਿ ਕੱਟ ਵੱਡ ਕੀਤੀ ਹੈ ਤਾਂ ਅਬੇਂਦਕਰ ਮੂਵਮੈਂਟ ਵਾਲਿਆਂ ਨੂੰ ਕਹੋ ਕਿ ਵੀਡੀੳ ਦੁਬਾਰਾ ਪਾਈ ਜਾਵੇ ਕਿੳਕਿ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਜਿਵੇਂ ਹੀ ਮੀਡੀਆ ਪੰਜਾਬ ਵਿਚ ਬੀਬੀ ਦੇ ਘਟੀਆ ਭਾਸ਼ਣ ਵਾਰੇ ਖਬਰ ਲੱਗੀ ਸਾਰੀਆਂ ਵੀਡੀੳ ਯੂਟਿਊਬ ਤੋਂ ਖਤਮ ਕਰ ਦਿੱਤੀਆਂ ਗਈਆਂ।
ਇਹ ਗੱਲ ਮੰਨਣਯੋਗ ਹੈ ਕਿ ਕੋਈ ਵੀ ਅਜਿਹੀ ਫਿਲਮ ਦੇਖੇਗਾ ਤਾਂ ਜਿਸ ਜ਼ਮਾਨੇ ਦੀ ਉਹ ਫਿਲਮ ਬਣੀ ਹੈ ਉਸਦੀ ਜਿਂਦਗੀ ਜੀਣ ਲੱਗ ਪਵੇਗਾ ਅਤੇ ਉਹ ਗੱਲ ਦਿਮਾਗ ਤੇ ਅਸਰ ਕਰ ਜਾਂਦੀ ਹੈ ਜਿਵੇਂ ਕਿ 1984 ਦੇ ਦੰਗਿਆ ਅਤੇ ਸਿੱਖਾਂ ਉੱਤੇ ਕੀਤੇ ਅਤਿਆਚਾਰਾਂ ਨਾਲ ਸੰਬੰਧਤ ਫਿਲਮਾਂ ਦੇਖਣ ਤੋੰ ਬਾਅਦ ਮਨ ਵਿਚ ਨਫਰਤ ਪੈਦਾ ਹੋ ਜਾਂਦੀ ਹੈ । ਪਰ ਇਹ ਸਭ ਕੁਝ ਕੁ ਰਾਜਸੀ ਨੇਤਾਵਾਂ ਦੀ ਵਜ੍ਹਾ ਨਾਲ ਹੁਂਦਾ ਹੈ ਪੁਰਾਣੇ ਜ਼ਮਾਨੇ ਵਿਚ ਇਹ ਸਭ ਕੁਝ ਰਾਜੇ ਮਹਾਰਾਜੇ ਕਰਦੇ ਸਨ ਅਤੇ ਅਜਕੱਲ ਜਨਤਾ ਦੇ ਚੁਣੇ ਹੋਏ ਅਖੌਤੀ ਸੇਵਕ ਜੋ ਕਿ ਜੋ ਸਾਡੇ ਤੇ ਰਾਜ ਕਰਦੇ ਹਨ ਅਤੇ ਉਨ੍ਹਾਂ ਨੂੰ ਅਸੀਂ ਮਾਡਰਨ ਰਾਜੇ ਮਹਾਰਾਜੇ ਵੀ ਕਹਿ ਸਕਦੇ ਹਾਂ । ਮਾਡਰਨ ਰਾਜੇ ਮਹਾਰਜਿਆਂ ਦਾ ਨਾਂ ਤੇ ਕੋਈ ਧਰਮ ਹੈ ਅਤੇ ਨਾਂ ਹੀ ਜਾਤ । ਉਨਾਂ ਦਾ ਬੱਸ ਇਕ ਧਰਮ ਹੈ ਕੁਰਸੀ ।
ਸਾਡੇ ਮਾਡਰਨ ਜਨਤਾ ਦੇ ਸੇਵਕ ਬਨਾਮ ਮਹਾਰਾਜਿਆ ਵਿਚ ਦਲਿਤ, ਹਿੰਦੂ , ਸਿੱਖ ਅਤੇ ਮੁਸਲਿਮ ਸ਼ਾਮਲ ਹਨ । ਜਦ ਤੱਕ ਇਨ੍ਹਾਂ ਦਾ ਰਾਜਨੀਤੀ ਦਾ ਕਾਰੋਬਾਰ ਵਧੀਆ ਚੱਲਦਾ ਹੈ ਨਾਂ ਤੇ ਇਨ੍ਹਾਂ ਨੂੰ ਨਾਂ ਤੇ ਧਰਮ ਯਾਦ ਆਉਂਦਾ ਹੈ ਨਾ ਜਾਤ ਅਤੇ ਨਾਂ ਹੀ ਅਪਣਾ ਧਰਮ ਜਾਂ ਜਾਤੀ ਦੇ ਲੋਕ ਜਿਨ੍ਹਾਂ ਦੀਆਂ ਵੋਟਾਂ ਸਦਕਾ ਪੰਜ ਸਾਲ ਮਹਾਰਾਜੇ ਬਨਣ ਦਾ ਮੌਕਾ ਮਿਲਿਆ ਹੁਂਦਾ ਹੈ । ਪੁਰਾਣੇ ਜ਼ਮਾਨੇ ਵਿਚ ਵੋਟਿੰਗ ਸਿਸਟਮ ਤੇ ਹੁਂਦਾ ਨਹੀਂ ਸੀ ਪਰ ਉਨ੍ਹਾਂ ਰਾਜਿਆਂ ਤੇ ਅੱਜ ਦੇ ਰਾਜਿਆਂ ਵਿਚ ਕੁਝ ਖਾਸ ਫਰਕ ਨਹੀਂ ਹੈ । ਫਿਰ ਸਾਡੇ ਮਾਡਰਨ ਰਾਜਿਆਂ ਨੂੰ ਧਰਮ ਕਦੋਂ ਯਾਦ ਆਉਂਦਾ ਹੈ , ਪੰਜ ਸਾਲ ਬਾਅਦ, ਜਦੋੰ ਪੰਜ ਸਾਲ ਦੇਸ਼ ਨੂੰ ਚੰਗੀ ਤਰਾਂ ਖਾ ਕਿ ਇੱਕ ਵਾਰ ਹੋਰ ਖਾਣ ਦਾ ਮੌਕਾ ਪਾਉਣ ਦੀ ਕੋਸ਼ਿਸ਼ ਵਿਚ ਇਹ ਲੋਕ ਫਿਰ ਧਰਮ ਅਤੇ ਜਾਤੀ ਦੇ ਮੁੱਦੇ ਉਠਾਉਂਦੇ ਹਨ ।
ਜਿਹੜੇ ਹਾਰ ਜਾਂਦੇ ਹਨ ਅਤੇ ਜਿਨ੍ਹਾਂ ਤੇ ਫਿਰ ਰਿਸ਼ਵਤਖੋਰੀ, ਹੇਰਾਫੇਰੀ ਅਤੇ ਘਪਲੇ ਦੇ ਇਲਜ਼ਾਮ ਲਗਦੇ ਹਨ, ਉਹ ਧਰਮ ਅਤੇ ਜਾਤ ਦਾ ਸਹਾਰਾ ਲੈ ਕਿ ਅਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰਦੇ ਹਨ । ਜਿਵੇਂ ਪਿੱਛੇ ਜਿਹੇ ਇਕ ਦਲਿਤ ਨੇਤਾ ਨੇ ਕਿਹਾ ਕਿ ਉਸਦਾ 1200 ਕਰੋੜ ਦੇ ਘੋਟਾਲੇ ਚਿ ਕੋਈ ਹੱਥ ਨਹੀਂ ਹੈ ਬਲਕਿ ਦਲਿਤ ਹੋਣ ਦੀ ਵਜ੍ਹਾ ਕਰਕੇ ਬਿਨ੍ਹਾਂ ਵਜ੍ਹਾ ਉਸਦਾ ਨਾਮ ਇਸ ਘਪਲੇ ਵਿਚ ਘੜੀਸਿਆ ਜਾ ਰਿਹਾ ਹੈ ,ਕੋਈ ਇਸ ਲੀਡਰ ਤੋਂ ਪੁੱਛੱਣ ਵਾਲਾ ਹੋਵੇ ਕਿ ਭਾਜੀ ਤੁਸੀਂ ਇਕੋ ਇਲਾਕੇ ਵਿਚੋ 4 - 5 ਵਾਰ ਜਿੱਤੇ ਅਤੇ ਕਰੀਬ 10 ਸਾਲ ਮਂਤਰੀ ਰਹੇ ਹੋ ਉਦੋਂ ਤੇ ਤੁਸੀਂ ਕਿਹਾ ਨਹੀਂ ਕਿ ਮੈ ਦਲਿਤ ਹਾਂ ।
ਇੱਕ ਮੁਸਲਿਮ ਖਿਡਾਰੀ ਨੇ ਮੈਚ ਫਿਕਸਿੰਗ ਵਿਚ ਫਸ ਜਾਣ ਤੇ ਕਿਹਾ ਕਿ ਉਸਨੂੰ ਇਸ ਸਕੈਂਡਲ ਵਿਚ ਇਸ ਕਰਕੇ ਫਸਾਇਆ ਜਾ ਰਿਹਾ ਹੈ ਕਿਉਂਕਿ ਉਹ ਘੱਟ ਗਿਣਤੀ ਵਿੱਚ ਹੈ । ਕੋਈ ਪੁੱਛੇ ਕਿ ਪਾਕਿਸਤਾਨ ਨਾਲੋਂ ਜ਼ਿਆਦਾ ਮੁਸਲਿਮ ਤੇ ਭਾਰਤ ਵਿਚ ਨੇ ਫਿਰ ਉਹ ਘੱਟ ਗਿਣਤੀ ਕਿਸ ਤਰ੍ਹਾਂ ਹੋਇਆ । ਸਾਡੇ ਦੇਸ਼ ਦੇ ਇਕ ਹਿੰਦੂ ਪਰਿਵਾਰ ਦੀ ਪੋਤੀ ਦੋਹਤੀ ਜਿਨ੍ਹਾਂ ਦਾ ਪਰਿਵਾਰ 62 ਸਾਲ ਤੋਂ ਸਾਡੇ ਦੇਸ਼ ਤੇ ਰਾਜ ਕਰ ਰਿਹਾ ਹੈ ਨੇ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਮੇਰੀ ਦਾਦੀ ਦੀ ਮਿਹਨਤ ਅਤੇ ਕੁਰਬਾਨੀ ਦਾ ਫਲ ਉਹ ਝੋਲੀ ਫਿਲਾ ਕਿ ਮੰਗ ਰਹੀ ਹੈ ਕੋਈ ਪੁੱਛੇ ਕਿ ਬੀਬੀ ਜੀ 50 ਸਾਲ ਤੋਂ ਆਪਦਾ ਪਰਿਵਾਰ ਹੀ ਤਾਂ ਸਾਡੇ ਦੇਸ਼ ਤੇ ਸਿੱਧੇ ਜਾਂ ਅਸਿੱਧੇ ਰੂਪ ਵਿਚ ਰਾਜ ਕਰ ਰਿਹਾ ਹੈ , ਹੋਰ ਤੁਹਾਨੂੰ ਸਾਡੇ ਦੇਸ਼ ਦੀ ਗਰੀਬ ਜਨਤਾ ਕੀ ਦੇ ਸਕਦੀ ਹੈ ਜਦਕਿ ਜਿਸ ਨੂੰ ਤੁਸੀਂ ਆਪਣੀ ਦਾਦੀ ਦੀ ਕੁਰਬਾਨੀ ਕਹਿ ਰਹੇ ਹੋ ਉਸ ਦਾਦੀ ਜੀ ਦੀ ਵਜ੍ਹਾ ਨਾਲ ਇੱਕ ਧਰਮ ਦੇ ਲੋਕਾਂ ਦੀਆ ਧਾਰਮਿਕ ਭਾਵਨਾਵਾਂ ਨੂੰ ਬਹੁਤ ਠੇਸ ਪਹੁਂਚੀ ਸੀ ਅਤੇ ਕੁਝ ਗਰਮ ਖੂਨ ਵਾਲੇ ਧਰਮ ਦੇ ਰਖਵਾਲੇ ਨੋਜੁਆਂਨਾ ਤੋੰ ਆਪਦੀ ਦਾਦੀ ਜੀ ਦੀ ਇਹ ਗਲਤੀ ਮਾਂਫ ਨਹੀਂ ਕਰ ਹੋਈ । ਇਸੇ ਤਰ੍ਹਾਂ ਹੀ ਸਿੱਖ ਨੇਤਾਵਾਂ ਨੂੰ 1984 ਦੇ ਦੰਗੇ ਪੀੜਤ ਲੋਕਾਂ ਦਾ ਦਰਦ ਸਿਰਫ ਚੋਣਾਂ ਦੇ ਸਮੇਂ ਹੀ ਜਾਗਦਾ ਹੈ ਅਤੇ ਉਨਾਂ ਨੂੰ ਇਨਸਾਫ ਦਿਵਾਉਣ ਦੀ ਚੇਸ਼ਟਾ ਵੀ ਬੱਸ ਉਂਨੇ ਕੁ ਸਮੇਂ ਲਈ ਜਾਗਦੀ ਹੈ । ਮੇਰੇ ਕਹਿਣ ਤੋਂ ਭਾਵ ਕਿ ਅੱਜ ਭਾਰਤ ਦੇ ਕਾਨੂਂਨ ਵਿਚ ਕੋਈ ਜਾਤੀਵਾਦ ਨਹੀਂ ਹੈ ਅਤੇ ਜੇ ਕਿਤੇ ਕੋਈ ਫਸਾਦ ਪੈਦਾ ਹੁਂਦਾ ਹੈ ਤਾਂ ਇਹ ਸੱਭ ਲੀਡਰਾਂ ਦੀ ਦੇਣ ਹੈ।
ਬੀਬੀ ਕਮਲੇਸ਼ ਅਹੀਰ ਦੁਆਰਾ ਦਿੱਤੇ ਗਏ ਸਪੱਸ਼ਟੀਕਰਨ ਵਿਚ ਇਸ ਬੀਬੀ ਦੁਆਰਾ ਇਹ ਕਿਹਾ ਗਿਆ ਕਿ ਉਹ ਬ੍ਰਾਹਮਣਵਾਦ ਦੇ ਖਿਲਾਫ ਹਨ ਅਤੇ ਨਾਲ ਹੀ ਇਸ ਬੀਬੀ ਨੇ ਕਿਹਾ ਕਿ ਉਹ ਮਹਾਨ ਵਿਦਵਾਨ ਰਾਵਣ ਦੇ ਪੈਰੋਕਾਰ ਹਨ ਅਤੇ ਬੀਬੀ ਵਲੋਂ ਸ੍ਰੀ ਰਾਮ ਚੰਦਰ ਜੀ ਦੇ ਰਾਜ ਨੂੰ ਕਾਤਲ ਰਾਜ ਦੱਸਿਆ ਗਿਆ । ਬੀਬੀ ਜੀ ਗੱਲ ਇਸ ਤਰਾਂ ਹੈ ਕਿ ਬਚਪਨ ਵਿਚ ਰਮਾਇਣ ਤਾਂ ਅਸੀ ਵੀ ਦੇਖੀ ਸੀ , ਜਿਥੋਂ ਤੱਕ ਮੈਨੂੰ ਯਾਦ ਹੈ ਸ੍ਰੀ ਰਾਮ ਚੰਦਰ ਜੀ ਕਸ਼ਤਰੀਆ ਸਨ ਅਤੇ ਮਹਾਨ ਵਿਦਵਾਨ ਰਾਵਣ ਬ੍ਰਹਾਮਣ ਸੀ । ਭਾਵ ਕਿ ਬੀਬੀ ਜੀ ਇਸ ਗੱਲ ਨੂੰ ਸਪਸੱਟ ਕਰੋ ਕਿ ਤੁਸੀ ਬ੍ਰਹਾਮਣ ਰਾਵਣ ਦੇ ਪੈਰੋਕਾਰ ਹੋ ਜਾਂ ਫਿਰ ਬ੍ਰਹਾਮਣਵਾਦ ਦੇ ਖਿਲਾਫ ।
ਚਲੋ ਜੇ ਮੈ ਗਲਤ ਹੋਵਾਂ ਤਾਂ ਮੈ ਖਿਮਾ ਦੀ ਜਾਚਕ ਹਾਂ ਕਿਉਂਕਿ ਮੈਂਨੂ ਹਿੰਦੂ ਧਰਮ ਦੀ ਕੋਈ ਵਧੇਰੇ ਜਾਣਕਾਰੀ ਨਹੀਂ ਹੈ ਪਰ ਇਨਸਾਨੀਅਤ ਅਤੇ ਮਨੁਖਤਾ ਦੇ ਨਾਤੇ ਸ੍ਰੀ ਰਾਮ ਚੰਦਰ ਜੀ ਦੀ ਜਿੱਤ ਨੂੰ ਬੁਰਾਈ ਤੇ ਸਚਾਈ ਦੀ ਜਿੱਤ ਨਾਲ ਜਾਣਿਆ ਜਾਂਦਾ ਹੈ । ਕੁਰਕਸ਼ੇਤਰ ਦੇ ਯੁੱਧ ਨੂੰ ਧਰਮ ਯੁਧ ਆਖਿਆ ਜਾਂਦਾ ਹੈ ਕਿਉਂਕਿ ਹੋ ਸਕਦਾ ਬੀਬੀ ਆਪਣੇ ਅਗਲੇ ਭਾਸ਼ਣ ਦੀ ਪ੍ਰੇਰਨਾ ਮਹਾਂ ਭਾਰਤ ਤੋਂ ਲਵੇ ਅਤੇ ਦੁਰਯੋਦਨ ਦੀ ਸਾਈਡ ਲੈਣ ਲੱਗ ਪਵੇ। ਇਹ ਜੋ ਅਸੀ ਕਿਤਾਬਾਂ ਵਿਚ ਪੜਿਆ ਅਤੇ ਰਮਾਇਣ ਵਿਚ ਦੇਖਿਆ ਮੈਂ ਉਹ ਵਰਣਨ ਕੀਤਾ ਹੈ। ਸ਼ਾਇਦ ਬੀਬੀ ਨੇ ਕੋਈ ਵੱਖਰੀ ਕਿਤਾਬ ਜਾਂ ਇਤਿਹਾਸ ਪੜਿਆ ਹੋਵੇ ਜਾਂ ਨਵੇਂ ਨੂੰ ਸਿਰਜਣ ਦੀ ਕੋਸ਼ਿਸ ਕਰ ਰਹੀ ਹੋਵੇ। ਪਰ ਇਹ ਜਿਹੜਾ ਮਰਜ਼ੀ ਇਤਿਹਾਸ ਸਿਰਜੇ ਪਰ ਕਿਸੇ ਦੇ ਧਰਮ ਨੂੰ ਨਾਂ ਤੇ ਟਾਂਚ ਕਰੇ, ਨਾਂ ਮਜ਼ਾਕ ਉਡਾਵੇ ਅਤੇ ਨਾਂ ਹੀ ਗਲਤ ਸ਼ਬਦਾਵਲੀ ਦੀ ਵਰਤੋਂ ਕਰੇ।
ਸਿੱਖ ਧਰਮ ਅਤੇ ਬੁੱਧ ਧਰਮ ਵਾਰੇ ਜੋ ਟਿੱਪਣੀਆ ਬੀਬੀ ਵਲੋਂ ਕੀਤੀਆਂ ਗਈਆਂ ਹਨ ਅਤੇ ਉਨਾਂ ਨੂੰ ਰਲਗੱਡ ਕਰਨ ਦੀ ਬੀਬੀ ਵਲੋਂ ਪੂਰੀ ਕੋਸ਼ਿਸ਼ ਅਧੂਰੀ ਜਾਣਕਾਰੀ ਦੇ ਨਾਲ ਕੀਤੀ ਗਈ ਹੈ ਉਸਦਾ ਜਵਾਬ ਸ: ਸਤਨਾਮ ਸਿੰਘ ਬੱਬਰ ਵਲੋਂ ਅਤੇ ਰੇਡੀੳ ਹਮਸਫਰ ਅਤੇ ਯੂਟਿਊਬ ਤੇ ਵੀ ਦਿੱਤਾ ਜਾ ਚੁੱਕਾ ਹੈ ਜੋ ਕਿ ਬੀਬੀ ਦੀ ਸਿੱਖ ਧਰਮ ਉਪਰ ਧਾਰਨਾ ਅਤੇ ਵਿਚਾਰਾਂ ਦੇ ਨਾਲ ਮੇਲ ਨਹੀਂ ਖਾਂਦਾ ਅਤੇ ਜਿਸ ਤੋੰ ਪਤਾ ਲਗਦਾ ਹੈ ਕਿ ਬੀਬੀ ਨੇ ਮਨਘੜਤ ਕਹਾਣੀ ਬਣਾ ਕਿ ਸੁਣਾ ਦਿੱਤੀ ਅਤੇ ਬੀਬੀ ਦੀ ਜਾਣਕਾਰੀ ਇਸ ਮਾਮਲੇ ਵਿਚ ਘੱਟ ਹੈ ਅਤੇ ਇਸ ਸੱਭ ਉਸਨੇ ਪ੍ਰਚਾਰ ਨਹੀਂ ਬਲਕਿ ਪਬਲੀ ਸਿਟੀ ਲੈਣ ਲਈ ਯਤਨ ਹੈ।
ਜੇ ਮੈ ਕੁਝ ਗਲਤ ਕਿਹਾ ਹੋਵੇ ਜਾਂ ਜੋ ਮੈ ਲਿਖਿਆ ਹੈ ਉਸ ਸੰਬੰਧ ਵਿਚ ਮੇਰੀ ਜਾਣਕਾਰੀ ਘੱਟ ਹੋਵੇ ਤਾਂ ਮੈ ਖਿਮਾ ਦੀ ਜਾਚਕ ਹਾਂ।
ਰਾਜਵੀਰ ਕੌਰ, ਸਪੇਨ
ਲੇਖ ਲਿੰਕ