ਇਕ ਸਂਦੇਸ਼ ਇਸ ਨਿਮਾਣੀ ਵਲੋ ਸਤਿਕਾਰਯੋਗ ਸ਼੍ਰੀਮਤੀ ਵਾਸਤੇ ਕਮਲੇਸ਼ ਅਹੀਰ ਵਾਸਤੇ
ਰਾਜਵੀਰ ਕੌਰ, ਸਪੇਨ
ਬਾਰਸਿਲੋਨਾ : 16 ਜੁਲਾਈ : ਰਾਜਵੀਰ: ਅੱਜ ਮੈਂ ਸਤਿਕਾਰਯੋਗ ਸ਼੍ਰੀਮਤੀ ਕਮਲੇਸ਼ ਅਹੀਰ ਵਲੋਂ ਇਟਲੀ ਵਿਚ ਦਿੱਤਾ ਗਿਆ ਭਾਸ਼ਣ ਸੁਣ ਰਹੀ ਸੀ। ਇਸ ਬੀਬੀ ਦਾ ਹੋਂਸਲਾ, ਸਾਹਸ ਤੇ ਜਾਣਕਾਰੀ ਪ੍ਰਸ਼ਂਸਾਯੋਗ ਹੈ ਪਰ ਇਸ ਦੇ ਨਾਲ ਹੀ ਇਹ ਗੱਲ ਬੜੇ ਅਫਸੋਸ ਨਾਲ ਕਹਿਣੀ ਪੈ ਰਹੀ ਹੈ ਕਿ ਇਸ ਬੀਬੀ ਦਾ ਭਾਸ਼ਣ ਦੇਣ ਦਾ ਲਹਿਜਾ ਬੇਹੱਦ ਨਫਰਤ ਭਰਪੂਰ , ਨਿਹਾਇਤ ਹੀ ਭੜਕਾਓ ਅਤੇ ਸ਼ਰਮਨਾਕ ਕਿਸਮ ਦਾ ਹੈ। ਇਸ ਬੀਬੀ ਨੂੰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ ਕੋਈ ਹੱਕ ਨਹੀ ਹੈ। ਇਸ ਬੀਬੀ ਦੇ ਦਸੱਣ ਮੁਤਾਬਕ ਇਹ ਬਹੁਤ ਜ਼ਿਆਦਾ ਪੜੀ ਲਿਖੀ ਹਸਤੀ ਹਨ ਪਰ ਇਨ੍ਹਾਂ ਦੇ ਇਹੋ ਜਿਹੇ ਵਿਚਾਰਾਂ ਅਤੇ ਲਹਿਜ਼ੇ ਤੋਂ ਇਹ ਗੱਲ ਝੂਠੀ ਸਾਬਤ ਹੁੰਦੀ ਲਗਦੀ ਹੈ।
ਸਤਿਕਾਰਯੋਗ ਬੀਬੀ ਵਲੋਂ ਬ੍ਰਾਹਮਣਾਂ ਵਾਰੇ ਵਰਤਿਆ ਗਿਆ ਸ਼ਬਦ “ਕੁਤਾ” ਬੇਹੱਦ ਮਂਦਭਾਗਾ ਹੈ। ਭਾਰਤ ਵਰਗੇ ਮਹਾਨ ਦੇਸ਼ ਵਿਚ ਸਦੀਆਂ ਤੋਂ ਅਨੇਕਾਂ ਧਰਮਾਂ ਦੇ ਲੋਕ ਰਹਿੰਦੇ ਆਏ ਹਨ ਅਤੇ ਕਦੇ ਕਦੇ ਆਪਸੀ ਮੱਤਭੇਦ ਜਿਨ੍ਹਾਂ ਦੀ ਵਜ੍ਹਾ ਜਿਆਦਾਤਰ ਤੌਰ ਤੇ ਲੀਡਰਾਂ ਵਲੋਂ ਦਿਤੇ ਗਏ ਭੜਕਾਊ ਭਾਸ਼ਣ ਹੁੰਦੇ ਹਨ ਵੱਡੇ ਪੱਧਰ ਤੇ ਹਿੰਸਾ ਅਤੇ ਦੰਗਿਆਂ ਦਾ ਕਾਰਨ ਬਣਦੇ ਹਨ। ਸਾਡੇ ਦੇਸ਼ ਵਿਚ ਹਰ ਜਾਤ ਤੇ ਧਰਮ ਦਾ ਬੰਦਾ ਕਹਿੰਦਾ ਹੈ ਕਿ ਸਾਨੂੰ ਸਾਡਾ ਲੋੜੀਂਦਾ ਹੱਕ ਨਹੀਂ ਮਿਲ ਰਿਹਾ ਅਤੇ ਲੋਕ ਆਪਣੇ ਹੱਕਾਂ ਦੀ ਲੜਾਈ ਜ਼ਾਰੀ ਰੱਖਦੇ ਹਨ, ਪਰ ਫਿਰ ਵੀ ਇਸ ਬੀਬੀ ਵਰਗੇ ਲੀਡਰ ਬਹੁਤ ਘੱਟ ਹਨ ਜੋ ਸਿੱਧੇ ਸਿੱਧੇ ਗਲਤ ਸ਼ਬਦ ਵਰਤਦੇ ਹਨ। ਇਸ ਗੱਲ ਤੋਂ ਨਾ ਤੇ ਇਹ ਬੀਬੀ ਦੀ ਸਿਆਣਪ ਨਜ਼ਰ ਆਉਂਦੀ ਹੈ ਅਤੇ ਨਾ ਹੀ ਇਹ ਪੜੀ ਲਿਖੀ ਹਸਤੀ ਨਜ਼ਰ ਆਉਂਦੀ ਹੈ।
ਸਾਡੇ ਦੇਸ਼ ਭਾਰਤ ਮਹਾਨ ਵਿਚ ਕਿਤੇ ਹਿੰਦੂ , ਕਿਤੇ ਮੁਸਲਿਮ ਤੇ ਕਿਤੇ ਸਿੱਖ ਬੇਇਨਸਾਫੀ ਦੇ ਸ਼ਿਕਾਰ ਹੁੰਦੇ ਹਨ, ਸਿਰਫ ਭਾਰਤ ਹੀ ਨਹੀਂ ਸਾਰੀ ਦੁਨੀਆ ਵਿਚ ਇਹੋ ਜਿਹੇ ਕੇਸ ਸਾਹਮਣੇ ਆਉਂਦੇ ਹਨ । ਮੈਂ ਇਸ ਬੀਬੀ ਦਾ ਇਕ ਗੱਲ ਵੱਲ ਧਿਆਨ ਦਿਵਾਉਣਾ ਚਾਹੁਂਦੀ ਹਾਂ ਕਿ ਸਾਡੇ ਭਾਰਤ ਦੇਸ਼ ਵਿਚ ਦਲਿਤਾਂ ਵਾਸਤੇ ਹਰ ਜਗ੍ਹਾ ਸੀਟਾਂ ਰਾਖਵੀਆਂ ਹਨ, ਇਹੀ ਵਜ੍ਹਾ ਹੈ ਸਾਡੇ ਵਰਗੇ ਜਿਆਦਾਤਰ ਲੋਕ ਬਾਹਰ ਆ ਕਿ ਪੜ੍ਹਨਾ ਪਸੰਦ ਕਰਦੇ ਹਨ ਕਿਉਂਕਿ ਸਾਨੂੰ ਭਾਰਤ ਮਹਾਨ ਵਿਚ ਦਿਨ ਰਾਤ ਮਿਹਨਤ ਕਰਕੇ ਵੀ ਨੌਕਰੀ ਨਹੀਂ ਮਿਲਦੀ ਕਿਉਂਕਿ ਸਾਡੇ ਲਈ ਸੀਟਾਂ ਰਾਖਵੀਆਂ ਨਹੀਂ ਹਨ, ਪਰ ਫਿਰ ਵੀ ਬਾਹਰ ਰਹਿ ਕੇ ਸਂਘਰਸ਼ ਕਰਕੇ ਵੀ ਅਸੀ ਇਸ ਬੀਬੀ ਵਾਂਗੂ ਇਹ ਨਹੀਂ ਕਹਿਂਦੇ ਕਿ ਇਹ ਦੇਸ਼ ਸਿਰਫ ਦਲਿਤਾਂ ਦਾ ਹੈ । ਅਸੀ ਵੀ ਕਹਿ ਸਕਦੇ ਹਾਂ ਕਿ ਸਾਨੂਂ ਸਾਡਾ ਹੱਕ ਨਹੀਂ ਮਿਲ ਰਿਹਾ। ਇਸ ਬੀਬੀ ਨੇ ਕੀ ਕਦੇ ਇਸ ਗੱਲ ਵਲ ਧਿਆਨ ਦਿੱਤਾ ਹੈ ਕਿ ਸਾਡੇ ਦੇਸ਼ ਵਿਚ ਗਰੀਬੀ ਦਾ ਮੁੱਖ ਕਾਰਨ ਵੱਧ ਰਹੀ ਜਨਸੰਖਿਆ ਹੈ । ਜੇ ਇਹ ਪੜੀ ਲਿਖੀ ਬੀਬੀ ਇਸ ਗੱਲ ਤੋਂ ਜਾਣੂ ਹੈ ਤਾਂ ਇਸ ਨੂੰ ਇਸ ਗੱਲ ਦਾ ਇਲਮ ਹੋਣਾ ਵੀ ਜ਼ਰੂਰੀ ਹੈ ਕਿ ਜਨਸੰਖਿਆ ਕਿਸ ਜਾਤ ਦੀ ਜ਼ਿਆਦਾ ਹੈ। ਜਿੰਨੇ ਬੱਚੇ ਜ਼ਿਆਦਾ ਹੋਣਗੇ, ਉਨ੍ਹਾਂ ਦੀ ਪਰਵਿਰਸ਼ ਵੀ ਉਦਾਂ ਦੀ ਹੀ ਹੋਵੇਗੀ।
ਅੰਤ ਵਿਚ ਇਸ ਬੀਬੀ ਤੇ ਕੋਈ ਵੀ ਟਿਪੱਣੀ ਕੀਤੇ ਬਿਨ੍ਹਾਂ ਮੈ ਸਾਰੀਆਂ ਧਾਰਮਿਕ ਜਥੇਬੰਦੀਆਂ, ਭਾਰਤ ਤੇ ਪੰਜਾਬ ਸਰਕਾਰ ਨੂੰ ਇਹੋ ਜਿਹੇ ਲੀਡਰਾਂ ਖਿਲਾਫ ਸਖਤ ਕਾਰਵਾਈ ਕਰਕੇ ਇਨ੍ਹਾਂ ਦੇ ਗਲਤ ਇਰਾਦਿਆਂ ਨੂੰ ਨੱਥ ਪਾਉਣ ਦੀ ਬੇਨਤੀ ਕਰਦੀ ਹਾਂ ਅਤੇ ਇਨ੍ਹਾਂ ਦੇ ਭੜਕਾਊ ਭਾਸ਼ਣਾਂ ਤੇ ਪਾਬੰਦੀ ਦੀ ਮੰਗ ਕਰਦੀ ਹਾਂ ਤਾਂ ਜੋ ਸਾਡੇ ਦੇਸ਼ ਵਿਚ ਅਮਨ ਤੇ ਸ਼ਾਂਤੀ ਕਾਇਮ ਰਹੇ । ਬੀਬੀ ਦਾ ਭਾਸ਼ਣ ਸਾਰੇ ਯੂਟਿਊਬ ਤੇ ਸੁਣ ਸਕਦੇ ਹਨ।
ਪੱਤਰ ਲਿੰਕ
ਸਿੱਖਾਂ ਤੇ ਸਿੱਖੀ ਦਾ ਅਪਮਾਨ ਨਿੰਦਣਯੋਗ !
ਪਰਮਵੀਰ ਸਿੰਘ ਆਹਲੂਵਾਲੀਆ, ਮੈਲਬੌਰਨ
ਇਟਲੀ ਦੀ ਅੰਬੇਦਕਰ ਵੈਲਫੇਅਰ ਐਸ਼ੋਸੀਏਸਨ ਵੱਲੋ ਕਰਵਾਏ ਗਏ ਇੱਕ ਸਮਾਗਮ ਜਿਸ ਵਿੱਚ ਇੱਕ ਔਰਤ ਜੋ ਕਿ ਆਪਣੇ ਆਪ ਨੂੰ ਅੰਬੇਦਕਰ ਦੀ ਧੀ ਸਮਝਦੀ ਹੈ ਅਤੇ ਉਸ ਦਾ ਨਾਂ ਕਮਲੇਸ ਅਹੀਰ ਹੈ ਜੋ ਕਿ ਅਸਲ ਵਿੱਚ ਕਨੇਡਾ ਤੋ ਇਟਲੀ ਆਈ ਸੀ। ਉਸ ਨੇ ਖੁੱਲ੍ਹ ਕੇ ਸਿੱਖਾਂ ਦਾ ਅਤੇ ਸਿੱਖ ਧਰਮ ਦਾ ਅਪਮਾਨ ਕੀਤਾ । ਉਸ ਨੇ ਆਪਣੇ ਭਾਸ਼ਣ ਵਿੱਚ ਇਥੋ ਤੱਕ ਕਹਿ ਦਿੱਤਾ ਕਿ ਸਿੱਖ ਧਰਮ ਕੋਈ ਧਰਮ ਹੀ ਨਹੀ ਹੈ ਜੋ ਕਿ ਬੁੱਧ ਧਰਮ ਦੀ ਹੀ ਨਿਕਲ ਹੈ । ਇਸ ਦੀ ਵੀਡੀੳ ਯੂ ਟਿਊਬ ਤੇ ਵੀ ਦੇਖੀ ਜਾ ਸਕਦੀ ਹੈ । ਉਸ ਨੇ ਸਿੱਖ ਗੁਰੂਆਂ ਦੀ ਵੀ ਸ਼ਰ੍ਹੇਆਮ ਨਿੰਦਾ ਕੀਤੀ ਹੈ ਪਤਾ ਨਹੀ ਅਜੋਕੇ ਸਿੱਖੀ ਦੇ ਠੇਕੇਦਾਰ ਕਹਾਉਣ ਵਾਲੇ ਲੋਕ ਕਿਹੜੀ ਨੀਂਦਰ ਸੁੱਤੇ ਪਏ ਹਨ । ਇਹ ਸਾਡੇ ਲਈ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਅੱਜ ਹਰ ਕੋਈ ਦੁੱਕੀ ਤਿੱਕੀ ਉੱਠਕੇ ਸਿੱਖ ਧਰਮ ਬਾਰੇ ਗਲਤ ਬਿਆਨਬਾਜ਼ੀ ਕਰਨ ਲੱਗ ਪੈਂਦਾ ਹੈ ।
ਕਮਲੇਸ਼ ਅਹੀਰ ਸੰਬੰਧੀ ਰਾਜਵੀਰ, ਪਰਮਵੀਰ ਬੇਨਤੀ ਪੱਤਰ
"ਤੇਰੇ ਖੰਡੇ ਨੇ ਜਿਹਨਾਂ ਦੇ ਮੂੰਹ ਮੋੜੇ
ਅੱਜ ਜ਼ਾਲਮ ਫੇਰ ਉਹਨਾਂ ਨੂੰ ਲਲਕਾਰਦੇ ਨੇ
ਬਾਜ਼ਾਂ ਵਾਲਿਆ ਬਾਜ਼ ਨੂੰ ਭੇਜ ਮੁੜਕੇ
ਤਿੱਤਰ ਫੇਰ ਉੱਡਾਰੀਆ ਮਾਰਦੇ ਨੇ"