1) ਸਿੱਖ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ
ਫਗਵਾੜਾ, 6 ਅਗਸਤ (ਹਰੀਪਾਲ ਸਿੰਘ)-ਫਗਵਾੜਾ ਦੀਆਂ ਸਿੱਖ ਜਥੇਬੰਦੀਆਂ ਨੇ ਅੱਜ ਵੈਨਕੂਵਰ ਕੈਨੇਡਾ ਵਾਸੀ ਕਮਲੇਸ਼ ਅਹੀਰ ਦੇ ਖਿਲਾਫ ਐਨ.ਐਸ.ਏ. ਤਹਿਤ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਅਤੇ ਐਸ.ਡੀ.ਐਮ ਫਗਵਾੜਾ ਨੂੰ ਮੰਗ ਪੱਤਰ ਦਿੱਤਾ। ਸਿੱਖ ਜਥੇਬੰਦੀਆਂ ਨੇ ਦੱਸਿਆ ਕਿ ਕੈਨੇਡਾ ਵਾਸੀ ਕਮਲੇਸ਼ ਅਹੀਰ ਨੇ ਕੁਝ ਮਹੀਨੇ ਪਹਿਲਾਂ ਇਟਲੀ ‘ਚ ਇਕ ਵਰਗ ਦੇ ਲੋਕਾਂ ਨੂੰ ਇਕੱਠਾ ਕਰਕੇ ਭਾਰਤ ਰਤਨ ਡਾ: ਬੀ ਅਰ ਅੰਬੇਡਕਰ ਦਾ ਬੈਨਰ ਲਗਾ ਕੇ ਸਿੱਖ ਧਰਮ, ਹਿੰਦੂ ਧਰਮ ਅਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਖਿਲਾਫ ਭੜਕਾਉ ਭਾਸ਼ਣ ਦਿੱਤਾ ਅਤੇ ਇਸ ਭਾਸ਼ਣ ਦੀਆਂ ਸੀ.ਡੀਜ਼ ਤਿਆਰ ਕਰਕੇ ਇਨ੍ਹਾਂ ਨੂੰ ਪੰਜਾਬ ਦੇ ਵੱਖਰੇ-ਵੱਖਰੇ ਸ਼ਹਿਰਾਂ ਵਿਚ ਕਮਲੇਸ਼ ਅਹੀਰ ਦੇ ਕਹਿਣ ‘ਤੇ ਹੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਧੜੱਲੇ ਨਾਲ ਵੰਡੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਉਕਤ ਭਾਸ਼ਣ ‘ਚ ਕਮਲੇਸ਼ ਅਹੀਰ ਨੇ ਸਿੱਖ ਧਰਮ, ਗੁਰੂਆਂ ਅਤੇ ਪੰਜ ਪਿਆਰਿਆਂ ਦਾ ਅਪਮਾਨ ਕੀਤਾ ਹੈ। ਉਕਤ ਭਾਸ਼ਣ ਵਿਚ ਭਗਵਾਨ ਰਾਮ ਅਤੇ ਲਛਮਣ ਬਾਰੇ ਵੀ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਅਤੇ ਭਗਵਾਨ ਰਾਮ ਦੇ ਪੁਤਲੇ ਸਾੜਨ ਬਾਰੇ ਵੀ ਕਿਹਾ ਗਿਆ। ਉਕਤ ਭੜਕਾਉ ਭਾਸ਼ਣ ਦੀ ਸੀ.ਡੀ ਦੇ ਰਾਹੀਂ ਪ੍ਰਚਾਰ ਨਾਲ ਦੇਸ਼ ਦੇ ਭਾਈਚਾਰੇ ਅਤੇ ਪੰਜਾਬ ਸੂਬੇ ਦੇ ਅਮਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਰੋਸ ਮੁਜ਼ਾਹਰੇ ਵਿਚ ਸਿੱਖ ਵੈਲਫੇਅਰ ਕੌਂਸਲ, ਏਕਮ ਇੰਟਰਨੈਸ਼ਨਲ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸ੍ਰੀ ਰਾਮ ਦਾਸ ਸੇਵਾ ਸੁਸਾਇਟੀ, ਮਿਸ਼ਨ ਏ ਖਾਲਸਾ ਆਰਗੇਨਾਈਜੇਸ਼ਨ, ਸਰਬ ਨੌਜਵਾਨ ਸਭਾ ਬਾਬਾ ਗਧੀਆ, ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਖੇੜਾ ਰੋਡ, ਪ੍ਰਬੰਧਕ ਕਮੇਟੀ ਗੁਰਦੁਆਰਾ ਪ੍ਰੇਮ ਨਗਰ , ਅਖੰਡ ਕੀਰਤਨੀ ਜਥੇ, ਸੁਖਵਿੰਦਰ ਸਿੰਘ ਬਿੱਟੂ, ਮਨਜੀਤ ਸਿੰਘ ਖਾਲਸਾ, ਏਕਮ ਸਿੰਘ ਬਰਮੀ, ਮਨਜਿੰਦਰ ਸਿੰਘ ਖਾਲਸਾ, ਸਤਵਿੰਦਰ ਸਿੰਘ ਲੱਕੀ, ਹਰਦੀਪ ਸਿੰਘ, ਪਰਮਜੀਤ ਸਿੰਘ ਖਾਲਸਾ, ਸੁਖਦੇਵ ਸਿੰਘ, ਇਕਬਾਲ ਸਿੰਘ, ਹਰਪ੍ਰੀਤ ਸਿੰਘ, ਰਜਿੰਦਰ ਸਿੰਘ, ਮਨਜੀਤ ਸਿੰਘ ਹੈਪੀ, ਗੁਰਵਿੰਦਰ ਸਿੰਘ, ਮੋਹਣ ਸਿੰਘ, ਉਂਕਾਰ ਸਿੰਘ, ਨਰਿੰਦਰ ਸਿੰਘ, ਤਜਿੰਦਰ ਸਿੰਘ, ਜਸਵੀਰ ਸਿੰਘ, ਸੁਖਦੇਵ ਸਿੰਘ, ਗੁਰਬਚਨ ਸਿੰਘ, ਅਮਨਦੀਪ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਜਥੇਬੰਦੀਆਂ ਦੇ ਨੁਮਾਂਇੰਦੇ ਸ਼ਾਮਿਲ ਸਨ।
ਉਕਤ ਜਥੇਬੰਦੀਆਂ ਨੇ ਗੁਰਦੁਆਰਾ ਨਿੰਮਾਵਾਲਾ ਚੌਕ ਤੋਂ ਰੋਸ ਮੁਜ਼ਾਹਰਾ ਸ਼ੁਰੂ ਕੀਤਾ ਜੋ ਕੇ ਵੱਖ-ਵੱਖ ਬਾਜ਼ਾਰਾਂ ਅਤੇ ਜੀ.ਟੀ.ਰੋਡ ਤੋਂ ਹੁੰਦਾ ਹੋਇਆ ਤਹਿਸੀਲ ਕੰਪਲੈਕਸ ਪਹੁੰਚਿਆ ਜਿਥੇ ਐਸ.ਡੀ.ਐਮ ਅਮਰਜੀਤਪਾਲ ਅਤੇ ਤਹਿਸੀਲਦਾਰ ਅਮਨਪਾਲ ਸਿੰਘ ਨੂੰ ਮੰਗ ਪੱਤਰ ਦੇ ਕੇ ਕਮਲੇਸ਼ ਅਹੀਰ ਦੇ ਖਿਲਾਫ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰਨ ਅਤੇ ਐਨ.ਐਸ.ਏ ਅਧੀਨ ਕਾਰਵਾਈ ਕਰਕੇ ਹਿਰਾਸਤ ਵਿਚ ਲੈਣ ਦੀ ਮੰਗ ਕੀਤੀ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਤਾੜਨਾ ਕੀਤੀ ਕਿ ਜੇਕਰ 16 ਅਗਸਤ ਤੱਕ ਕਮਲੇਸ਼ ਅਹੀਰ ਦੇ ਖਿਲਾਫ ਬਣਦੀ ਕਾਰਵਾਈ ਨਾ ਕੀਤੀ ਤਾਂ 17 ਅਗਸਤ ਨੂੰ ਫਗਵਾੜਾ ਬੰਦ ਕਰਵਾਇਆ ਜਾਵੇਗਾ।
ਅਜੀਤ ਖ਼ਬਰ ਵੈੱਬ ਪੰਨਾ
2) ਵੱਖ-ਵੱਖ ਜਥੇਬੰਦੀਆਂ ਦੇ ਸੱਦੇ ‘ਤੇ ਫਗਵਾੜਾ ਮੁਕੰਮਲ ਬੰਦ ਰਿਹਾ
ਐਸ. ਡੀ. ਐਮ. ਨੂੰ ਦਿੱਤਾ ਮੰਗ-ਪੱਤਰ
ਫਗਵਾੜਾ, 17 ਅਗਸਤ (ਹਰੀਪਾਲ ਸਿੰਘ)-ਕੈਨੇਡਾ ਵਾਸੀ ਕਮਲੇਸ਼ ਅਹੀਰ ਵੱਲੋਂ ਹਿੰਦੂ ਅਤੇ ਸਿੱਖ ਧਰਮ ਪ੍ਰਤੀ ਕੀਤੀਆਂ ਗਈਆਂ ਇਤਰਾਜ਼ਯੋਗ ਟਿੱਪਣੀਆਂ ਦੇ ਰੋਸ ਵਿਚ ਅੱਜ ਜਨਰਲ ਸਮਾਜ ਮੰਚ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸਿੱਖ ਵੇਲਫੈਅਰ ਕੌਂਸਲ, ਸ੍ਰੀ ਗੁਰੂ ਰਾਮ ਦਾਸ ਸੇਵਾ ਸਿਮਰਨ ਸੁਸਾਇਟੀ, ਏਕਮ ਇੰਟਰਨੈਸ਼ਨਲ, ਅਖੰਡ ਕੀਰਤਨੀ ਜਥਾ, ਮਹਾਂਵੀਰ ਗੱਤਕਾ ਪਾਰਟੀ, ਨੌਜਵਾਨ ਸਭਾ ਬਾਬਾ ਗਧੀਆ, ਪਰਸੂਰਾਮ ਸੈਨਾਂ, ਸ਼ਿਵ ਸੈਨਾਂ, ਕਰਿਆਨਾ ਤੇ ਕਲਾਥ ਅਤੇ ਸਰਾਫ ਮਰਚੈਂਟਸ ਦੇ ਸੱਦੇ ‘ਤੇ ਫਗਵਾੜਾ ਮੁਕੰਮਲ ਤੌਰ ਤੇ ਸ਼ਾਂਤਮਈ ਬੰਦ ਰਿਹਾ।
ਸਮੂਹ ਜਥੇਬੰਦੀਆਂ ਦੇ ਨੁਮਾਂਇੰਦੇ ਰੋਸ ਵਜੋਂ ਗੁਰਦੁਆਰਾ ਨਿੰਮਾਂ ਵਾਲਾ ਤੋਂ ਜਾਪ ਕਰਦੇ ਹੋਏ ਨਿਕਲੇ ਅਤੇ ਸਾਰੇ ਸ਼ਹਿਰ ਵਿਚੋਂ ਹੁੰਦੇ ਹੋਏ ਐਸ. ਡੀ. ਐਮ. ਦਫਤਰ ਵਿਖੇ ਪਹੁੰਚੇ, ਜਿਥੇ ਉਨ੍ਹਾਂ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਹਿੰਦੂ ਅਤੇ ਸਿੱਖ ਧਰਮ ਦਾ ਅਪਮਾਨ ਕਰਨ ਵਾਲੀ ਕਮਲੇਸ਼ ਅਹੀਰ ਦੇ ਖਿਲਾਫ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਸਬੰਧੀ ਕੇਸ ਦਰਜ ਕੀਤਾ ਜਾਵੇ ਅਤੇ ਵਿਆਨਾ ਦੀ ਘਟਨਾ ਪਿਛੋਂ ਪੰਜਾਬ ਵਿਚ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਕਰਨ ਵਾਲਿਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ। ਅੱਜ ਦੇ ਰੋਸ ਮੁਜ਼ਾਹਰੇ ਦੌਰਾਨ ਨਾ ਤੇ ਕਿਸੇ ਦਾ ਪੁਤਲਾ ਸਾੜਿਆ ਗਿਆ ਅਤੇ ਨਾ ਹੀ ਕਿਸੇ ਤਰ੍ਹਾਂ ਨਾਲ ਟਰੈਫਿਕ ਜਾਮ ਕੀਤਾ ਗਿਆ। ਅੱਜ ਦੇ ਇਸ ਰੋਸ ਮਾਰਚ ਵਿਚ ਅਕਾਲੀ ਦਲ ਸ਼ਾਮਿਲ ਨਹੀਂ ਹੋਇਆ।
ਇਸ ਰੋਸ ਮਾਰਚ ਵਿਚ ਜਨਰਲ ਸਮਾਜ ਮੰਚ ਦੇ ਪ੍ਰਧਾਨ ਫਤਿਹ ਸਿੰਘ, ਨਿਰਮਲ ਸਿੰਘ, ਗਿਰੀਸ਼ ਸ਼ਰਮਾ, ਡਾ.ਅਸ਼ੋਕ ਸ਼ਰਮਾ, ਪ੍ਰੋ: ਪੀ. ਕੇ. ਬਾਂਸਲ, ਰਵਿੰਦਰ ਗੁਪਤਾ, ਅਰੁਣ ਵਰਮਾ,ਕੇ.ਕੇ ਮਲਹੋਤਰਾ, ਪਵਨ ਮਲਹੋਤਰਾ, ਮੇਘ ਰਾਜ, ਪ੍ਰਦੀਪ ਅਹੂਜਾ, ਸਾਬਕਾ ਕੌਂਸਲਰ ਅਤੇ ਭਾਜਪਾ ਆਗੂ ਕੁਸਮ ਸ਼ਰਮਾ, ਮਨਜੀਤ ਸਿੰਘ ਖਾਲਸਾ, ਸੁਖਵਿੰਦਰ ਸਿੰਘ ਬਿੱਟੂ, ਪਰਮਜੀਤ ਸਿੰਘ, ਏਕਮ ਸਿੰਘ, ਜਸਵੀਰ ਸਿੰਘ, ਤਜਿੰਦਰ ਸਿੰਘ ਬਬਲੂ, ਮਨਜਿੰਦਰ ਸਿੰਘ, ਮਨਜੀਤ ਸਿੰਘ, ਸੁਖਦੇਵ ਸਿੰਘ, ਗੁਰਜੀਤ ਸਿੰਘ ਵਾਲੀਆ, ਗੁਰਜੀਤ ਸਿੰਘ ਪਲਾਹਾ, ਕੌਂਸਲਰ ਰਾਜਵਿੰਦਰ ਸਿੰਘ ਕੁੱਕੂ, ਹਤਿੰਦਰ ਸਿੰਘ ਰਾਣਾ, ਅਮਿਤ ਸ਼ੁਕਲਾ, ਹਰਦੀਪ ਸਿੰਘ ਬਸਰਾ, ਬੱਲੂ ਵਾਲੀਆ, ਦੀਪਕ ਭਾਰਦਵਾਜ, ਸੰਜੀਵ ਜੋਨੀ, ਭਾਜਪਾ ਪ੍ਰਧਾਨ ਜਗਦੀਸ਼ ਵੀਰਜੀ ਸਮੇਤ ਜਨਰਲ ਸਮਾਜ ਦੇ ਅਨੇਕ ਨੁਮਾਇੰਦੇ ਸ਼ਾਮਿਲ ਸਨ। ਇਸ ਦੌਰਾਨ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।
ਅਜੀਤ ਖ਼ਬਰ ਵੈੱਬ ਪੰਨਾ ਜਗ ਬਾਣੀ ਖ਼ਬਰ ਵੈੱਬ ਪੰਨਾ
3) ਏਕਸ ਜਥਾ ਅੰਤਰਰਾਸ਼ਟਰੀ ਦੇ ਬੁਲਾਰੇ ਮਨਜਿੰਦਰ ਸਿੰਘ ਖਾਲਸਾ ਨੇ 17 ਅਗਸਤ 09 ਨੂੰ ਫਗਵਾੜਾ ਅਦਾਲਤ ਸਾਹਮਣੇ ਭਾਸ਼ਣ ਦਿੱਤਾ।
4) ਕਮਲੇਸ਼ ਅਹੀਰ ਨੂੰ ਗ੍ਰਿਫ਼ਤਾਰ ਕੀਤਾ ਜਾਵੇ - ਸਿੱਖ ਜਥੇਬੰਦੀਆਂ
ਸਿੱਖ ਸੰਗਠਨ ਜਥੇਬੰਦੀਆਂ ਵਲੋਂ ਸ਼ਾਤੀ ਪੂਰਵਕ ਰੋਸ ਪ੍ਰਦਰਸ਼ਨ, ਐਸ.ਡੀ.ਐਮ ਨੂੰ ਸੌਪਿਆਂ ਮੰਗ ਪੱਤਰ
ਕਪੂਰਥਲਾ, 21 ਅਗਸਤ (ਰਜਨੀਸ਼ ਚੌਧਰੀ) : ਬੀਤੇ ਦਿਨ ਕੈਨੇਡਾ 'ਚ ਹੋਏ ਪ੍ਰੋਗਰਾਮ ਦੋਰਾਨ ਇੱਕ ਕੈਨੇਡਾ ਮਹਿਲਾ ਵਲੋਂ ਦਿੱਤੇ ਬਿਆਨਾਂ ਨੇ ਬਵਾਲ ਖੜਾ ਕਰ ਦਿੱਤਾ ਹੈ। ਜਿਸ ਕਰਕੇ ਹਿੰਦੂ ਅਤੇ ਸਿੱਖ ਸੰਗਠਨ ਵਿੱਚ ਕਾਫ਼ੀ ਰੋਸ਼ ਪਾਇਆ ਜਾ ਰਿਹਾ ਹੈ। ਜਿਸ ਕਰਕੇ ਕਪੂਰਥਲਾ ਦੇ ਸਿੱਖ ਸੰਗਠਨਾਂ ਨੇ ਸ਼੍ਰੀ ਸਟੇਟ ਗੁਰਦੁਆਰਾ ਸਾਹਿਬ ਤੋ ਸ਼ਾਤੀ ਪੂਰਵਕ ਮਾਰਚ ਕੱਢ ਕੇ ਮੁੱਖ ਮੰਤਰੀ ਦੇ ਨਾਮ ਤੇ ਐਸ.ਡੀ.ਐਮ ਤਨੂ ਕਸ਼ਅਪ ਨੂੰ ਮੰਗ ਪੱਤਰ ਸੌੰਪਿਆ। ਇਸ ਮੰਗ ਪੱਤਰ ਦੇ ਵਿੱਚ ਅਲੱਗ-ਅਲੱਗ ਸਿੱਖ ਜਥੇਬੰਦੀਆਂ ਵਲੋਂ ਮੰਗ ਕੀਤੀ ਗਈ ਕਿ ਕੈਨੇਡਾ ਦੀ ਔਰਤ ਕਮਲੇਸ਼ ਅਹੀਰ ਨੇ ਹਿੰਦੂ ਅਤੇ ਸਿੱਖ ਧਰਮ ਦੇ ਬਾਰੇ ਅਪਸ਼ਬਦ ਕਹੇ ਗਏ ਸੀ।
ਸਮੂਹ ਜਥੇਬੰਦੀਆਂ ਨੇ ਪੰਜਾਬ ਸਰਕਾਰ ਅੱਗੇ ਬੇਨਤੀ ਕੀਤੀ ਹੈ ਕਿ ਕਮਲੇਸ਼ ਅਹੀਰ ਅਤੇ ਉਸਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਪੰਜਾਬ ਵਿੱਚ ਆਉਣ ਤੇ ਪਾਬੰਦੀ ਲਗਾਈ ਜਾਵੇ। ਉਕਤ ਔਰਤ ਦੇ ਖਿਲਾਫ਼ ਨੈਸ਼ਨਲ ਸਕਿਉਰਟੀ ਐਕਟ ਦੇ ਅਨੁਸਾਰ ਮੁਕਦੱਮਾ ਵੀ ਚਲਾਇਆ ਜਾਵੇ ਤਾਂ ਜੋ ਆਪਸੀ ਭਾਈਚਾਰਾ ਬਣਿਆ ਰਹੇ ਅਤੇ ਪੰਜਾਬ ਵਿੱਚ ਸੁੱਖ ਸ਼ਾਤੀ ਦਾ ਮਾਹੌਲ ਕਾਇਮ ਰਹੇ। ਉਹਨਾਂ ਨੇ ਕਿਹਾ ਕਿ ਅਗਰ ਪੰਜਾਬ ਸਰਕਾਰ ਕੋਈ ਕਦਮ ਕਮਲੇਸ਼ ਅਹੀਰ ਨੂੰ ਗ੍ਰਿਫ਼ਤਾਰ ਕਰਨ ਲਈ ਨਹੀ ਚੁੱਕਦੀ ਤਾਂ ਇਸ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ 'ਤੇ ਨੌਜਵਾਨ ਸਿੱਖ ਸਭਾ, ਗੁਰੂ ਨਾਨਕ ਨਿਸ਼ਕਾਮ ਕੀਰਤਨ, ਇੰਟਰਨੈਸ਼ਨਲ ਸਿੱਖ ਸਭਾ, ਸਰਵ ਨੌਜਵਾਨ ਸਭਾ (ਫਗਵਾੜਾ) ਦਸ਼ਮੇਸ਼ ਖਾਲਸਾ ਦਲ ਆਦਿ ਸੰਗਠਨ ਹਾਜਰ ਸਨ।
ਅਜੀਤ ਖ਼ਬਰ ਵੈੱਬ ਪੰਨਾ ਜਗ ਬਾਣੀ ਖ਼ਬਰ ਵੈੱਬ ਪੰਨਾ
5) ਇਤਰਾਜਯੋਗ ਧਾਰਮਿਕ ਟਿੱਪਣੀਆਂ ਖਿਲਾਫ ਸਿੱਖ ਜਥੇਬੰਦੀਆਂ ਰੋਸ ਮਾਰਚ ਕੱਢਿਆ
ਕਰਤਾਰਪੁਰ,27 ਅਗਸਤ (ਗੁਰਮਲਕੀਅਤ ਸਿੰਘ ਕਾਹਲੋਂ)
ਸਮੂਹ ਜਥੇਬੰਦੀਆਂ ਨੇ ਪੰਜਾਬ ਸਰਕਾਰ ਅੱਗੇ ਬੇਨਤੀ ਕੀਤੀ ਹੈ ਕਿ ਕਮਲੇਸ਼ ਅਹੀਰ ਅਤੇ ਉਸਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਪੰਜਾਬ ਵਿੱਚ ਆਉਣ ਤੇ ਪਾਬੰਦੀ ਲਗਾਈ ਜਾਵੇ। ਉਕਤ ਔਰਤ ਦੇ ਖਿਲਾਫ਼ ਨੈਸ਼ਨਲ ਸਕਿਉਰਟੀ ਐਕਟ ਦੇ ਅਨੁਸਾਰ ਮੁਕਦੱਮਾ ਵੀ ਚਲਾਇਆ ਜਾਵੇ ਤਾਂ ਜੋ ਆਪਸੀ ਭਾਈਚਾਰਾ ਬਣਿਆ ਰਹੇ ਅਤੇ ਪੰਜਾਬ ਵਿੱਚ ਸੁੱਖ ਸ਼ਾਤੀ ਦਾ ਮਾਹੌਲ ਕਾਇਮ ਰਹੇ। ਉਹਨਾਂ ਨੇ ਕਿਹਾ ਕਿ ਅਗਰ ਪੰਜਾਬ ਸਰਕਾਰ ਕੋਈ ਕਦਮ ਕਮਲੇਸ਼ ਅਹੀਰ ਨੂੰ ਗ੍ਰਿਫ਼ਤਾਰ ਕਰਨ ਲਈ ਨਹੀ ਚੁੱਕਦੀ ਤਾਂ ਇਸ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ 'ਤੇ ਨੌਜਵਾਨ ਸਿੱਖ ਸਭਾ, ਗੁਰੂ ਨਾਨਕ ਨਿਸ਼ਕਾਮ ਕੀਰਤਨ, ਇੰਟਰਨੈਸ਼ਨਲ ਸਿੱਖ ਸਭਾ, ਸਰਵ ਨੌਜਵਾਨ ਸਭਾ (ਫਗਵਾੜਾ) ਦਸ਼ਮੇਸ਼ ਖਾਲਸਾ ਦਲ ਆਦਿ ਸੰਗਠਨ ਹਾਜਰ ਸਨ।
ਅਜੀਤ ਖ਼ਬਰ ਵੈੱਬ ਪੰਨਾ ਜਗ ਬਾਣੀ ਖ਼ਬਰ ਵੈੱਬ ਪੰਨਾ
5) ਇਤਰਾਜਯੋਗ ਧਾਰਮਿਕ ਟਿੱਪਣੀਆਂ ਖਿਲਾਫ ਸਿੱਖ ਜਥੇਬੰਦੀਆਂ ਰੋਸ ਮਾਰਚ ਕੱਢਿਆ
ਕਰਤਾਰਪੁਰ,27 ਅਗਸਤ (ਗੁਰਮਲਕੀਅਤ ਸਿੰਘ ਕਾਹਲੋਂ)
ਇੱਕ ਭਾਰਤੀ ਔਰਤ ਵਲੋਂ ਵਿਦੇਸ਼ 'ਚ ਦਿਤੇ ਗਏ ਭਾਸ਼ਣ ਦੌਰਾਨ ਕਥਿੱਤ ਤੌਰ ਤੇ ਸਿੱਖ ਧਰਮ ਖਿਲਾਫ ਕੀਤੀਆਂ ਗਈਆਂ ਇਤਰਾਜਯੋਗ ਟਿੱਪਣੀਆਂ ਵਿਰੱਧ ਆਪਣਾ ਰੋਸ ਪ੍ਰਗਟਾਉਣ ਅਤੇ ਸਰਕਾਰ ਤੋਂ ਉਸਨੂੰ ਬਣਦੀ ਸਜ਼ਾ ਦਿਵਾਉਣ ਦੀ ਮੰਗ ਨੂੰ ਲੈ ਕੇ ਅੱਜ ਵਿਸ਼ਾਲ ਪੱਧਰ ਤੇ ਰੋਸ ਮਾਰਚ ਕੱਢਿਆ ਜਿਸਦੀ ਅਗਵਾਈ ਗੁਰਦਵਾਰਾ ਬੁੰਗਾ ਸਾਹਿਬ ਦਿਆਲਪੁਰ ਦੇ ਮੁੱਖ ਸੇਵਾਦਾਰ ਭਾਈ ਅਜੀਤ ਸਿੰਘ (ਦਮਦਮੀ ਟਕਸਾਲ) ਵਾਲਿਆਂ ਕੀਤੀ ਤੇ ਇਸ ਵਿਚ ਸਿੱਖ ਯੂਥ ਫੈਡਰੇਸ਼ਨ, ਸਟੂਡੈਟਸ ਐਸੋਸੀਏਸ਼ਨ ਆਫ ਇੰਡੀਆ, ਨਿਸ਼ਕਾਮ ਸੇਵਾ ਸੁਸਾਇਟੀ ਅਤੇ ਹੋਰ ਧਾਰਮਿਕ ਜਥੇਬੰਦੀਆਂ ਨੇ ਵੱਧ ਕੇ ਹਿੱਸਾ ਲਿਆ ਤੇ ਗਰਮ ਖਿਆਲੀ ਨਾਅਰੇਬਾਜੀ ਵੀ ਕੀਤੀ।
ਰੋਸ ਮਾਰਚ ਬੁੰਗਾ ਸਾਹਿਬ ਤੋਂ ਚਲ ਕੇ ਕਰਤਾਰਪੁਰ ਪਹੁੰਚਾ ਤੇ ਸ਼ਹਿਰ ਦੇ ਬਜਾਰਾਂ ਚੋਂ ਹੁੰਦੇ ਹੋਏ ਥਾਣੇ ਮੂਹਰੇ ਰੋਸ ਰੈਲੀ ਕਰਕੇ ਸਮਾਪਤ ਹੋਇਆ। ਪੁਲੀਸ ਵਲੋਂ ਇਸ ਸਬੰਧੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਤੇ ਹਲਕਾ ਡੀ ਐਸ ਪੀ ਬਲਕਾਰ ਸਿੰਘ ਸੋਹਲ ਖੁੱਦ ਇਸਦੇ ਅੱਗੇ ਅੱਗੇ ਚਲਦੇ ਰਹੇ ਤਾਂ ਜੋ ਕਿਸੇ ਸ਼ਰਾਰਤੀ ਅਨਸਰ, ਜੋ ਅਜਿਹੇ ਮੌਕਿਆਂ ਤੇ ਖੁਲ ਖੇੜਣ ਦੀ ਤਾਕ 'ਚ ਰਹਿੰਦੇ ਹਨ, ਕਾਰਣ ਕੋਈ ਅਣਸੁਖਾਂਵੀ ਘਟਨਾ ਨਾ ਵਾਪਰੇ। ਹੱਥਾਂ 'ਚ ਕਾਲੇ ਝੰਡੇ ਲੈ ਕੇ ਰੋਸ ਮਾਰਚ 'ਚ ਸ਼ਾਮਲ ਹੋਏ ਵਿਅਕਤੀਆਂ ਦੇ ਜ਼ਜਬਾਤ ਕਾਬੂ 'ਚ ਰੱਖਣ ਲਈ ਭਾਈ ਅਜੀਤ ਸਿੰਘ ਵਲੋਂ ਵਾਰ ਵਾਰ ਵਾਹਿਗੁਰੂ ਦਾ ਜਾਪ ਕਰ ਲਈ ਬੇਨਤੀਆਂ ਕੀਤੀਆਂ ਗਈਆਂ, ਜਿਸ ਕਾਰਣ ਕਈ ਵਾਰ ਗਰਮ ਹੋਇਆ ਮਹੌਲ ਸ਼ਾਂਤ ਹੋ ਜਾਂਦਾ ਰਿਹਾ।
ਰੋਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਭਾਈ ਅਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜਿਸ ਬੀਬੀ ਕਮਲੇਸ਼ ਅਹੀਰ ਨੇ ਸਿੱਖਾਂ ਦੇ ਧਾਰਮਿਕ ਜ਼ਜਬਾਤ ਭੜਕਾਉਣ ਲਈ ਗੁਰੂ ਸਾਹਿਬਾਨ ਅਤੇ ਸਿੱਖ ਧਰਮ ਬਾਰੇ ਗਲਤ ਅਤੇ ਗੁਮਰਾਹਕੁੰਨ ਸ਼ਬਦਾਵਲੀ ਵਰਤੀ ਹੈ, ਉਸ ਨਾਲ ਸਿੱਖ ਹਿਰਦੇ ਵਿਲੂੰਦਰੇ ਗਏ ਹਨ ਤੇ ਕੋਈ ਵੀ ਸੱਚਾ ਸਿੱਖ ਆਪਣੇ ਧਰਮ ਜਾਂ ਗੁਰੂ ਸਾਹਿਬਾਨ ਬਾਰੇ ਅਜਿਹੀਆੰ ਗਲਤ ਗਲਾਂ ਸਹਿਣ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਇਹ ਸਾਰਾ ਕੁਝ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਉਸ ਬੀਬੀ ਤੋਂ ਬੁਲਵਾਇਆ ਗਿਆ ਹੈ ਤੇ ਜੋਕਰ ਇਸ ਬੀਬੀ ਨੂੰ ਸਖਤ ਸਜ਼ਾ ਨਾ ਦਿਵਾਈ ਗਈ ਤਾਂ ਕਈ ਹੋਰ ਆਪਹੁਦਰੇ ਲੋਕ ਵੀ ਅਜਿਹੀਆਂ ਕਮੀਨੀਆਂ ਹਰਕਤਾਂ ਤੇ ਉੱਤਰ ਆਉਣਗੇ ਜਿਸਦਾ ਅੰਜਾਮ ਚੰਗਾ ਨਹੀਂ ਹੋਏਗਾ, ਇਸ ਲਈ ਉਹ ਮੰਗ ਕਰਦੇ ਹਨ ਕਿ ਸਰਕਾਰ ਇਸ ਸਬੰਧੀ ਸਖਤ ਕਦਮ ਚੁੱਕੇ ਅਤੇ ਉੱਕਤ ਬੀਬੀ ਵਿਰੁੱਧ ਮਾਮਲੇ ਦਰਜ ਕਰਕੇ ਸਖਤ ਸਜ਼ਾ ਦਿਵਾਈ ਜਾਏ।
ਰੋਸ ਮਾਰਚ ਬੁੰਗਾ ਸਾਹਿਬ ਤੋਂ ਚਲ ਕੇ ਕਰਤਾਰਪੁਰ ਪਹੁੰਚਾ ਤੇ ਸ਼ਹਿਰ ਦੇ ਬਜਾਰਾਂ ਚੋਂ ਹੁੰਦੇ ਹੋਏ ਥਾਣੇ ਮੂਹਰੇ ਰੋਸ ਰੈਲੀ ਕਰਕੇ ਸਮਾਪਤ ਹੋਇਆ। ਪੁਲੀਸ ਵਲੋਂ ਇਸ ਸਬੰਧੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਤੇ ਹਲਕਾ ਡੀ ਐਸ ਪੀ ਬਲਕਾਰ ਸਿੰਘ ਸੋਹਲ ਖੁੱਦ ਇਸਦੇ ਅੱਗੇ ਅੱਗੇ ਚਲਦੇ ਰਹੇ ਤਾਂ ਜੋ ਕਿਸੇ ਸ਼ਰਾਰਤੀ ਅਨਸਰ, ਜੋ ਅਜਿਹੇ ਮੌਕਿਆਂ ਤੇ ਖੁਲ ਖੇੜਣ ਦੀ ਤਾਕ 'ਚ ਰਹਿੰਦੇ ਹਨ, ਕਾਰਣ ਕੋਈ ਅਣਸੁਖਾਂਵੀ ਘਟਨਾ ਨਾ ਵਾਪਰੇ। ਹੱਥਾਂ 'ਚ ਕਾਲੇ ਝੰਡੇ ਲੈ ਕੇ ਰੋਸ ਮਾਰਚ 'ਚ ਸ਼ਾਮਲ ਹੋਏ ਵਿਅਕਤੀਆਂ ਦੇ ਜ਼ਜਬਾਤ ਕਾਬੂ 'ਚ ਰੱਖਣ ਲਈ ਭਾਈ ਅਜੀਤ ਸਿੰਘ ਵਲੋਂ ਵਾਰ ਵਾਰ ਵਾਹਿਗੁਰੂ ਦਾ ਜਾਪ ਕਰ ਲਈ ਬੇਨਤੀਆਂ ਕੀਤੀਆਂ ਗਈਆਂ, ਜਿਸ ਕਾਰਣ ਕਈ ਵਾਰ ਗਰਮ ਹੋਇਆ ਮਹੌਲ ਸ਼ਾਂਤ ਹੋ ਜਾਂਦਾ ਰਿਹਾ।

ਦੂਸਰੇ ਦੇ ਧਰਮ ’ਤੇ ਇਕੱਲਿਆਂ ਬੈਠ ਕੇ ਕੋਈ ਭਾਸ਼ਣ ਦੇਣ ਦੀ ਥਾਂ ਚੰਗਾ ਹੋਵੇ ਜੇ ਬੀਬੀ ਅਹੀਰ ਮੀਡੀਏ ਦੇ ਸਾਹਮਣੇ ਮੇਜ ’ਤੇ ਬੈਠ ਕੇ ਗੱਲ ਕਰੇ
ਬੁੱਧ ਧਰਮ ਬਦਲੇ ਦੀ ਭਾਵਨਾ ’ਚੋਂ ਪੈਦਾ ਹੋਇਆ ਜਦੋਂ ਕਿ ਸਿੱਖ ਧਰਮ ਸਰਬੱਤ ਦੇ ਭਲੇ ਲਈ ਪਰਉਪਕਾਰ ਦੀ ਭਾਵਨਾ ਨਾਲ : ਪ੍ਰੋ: ਸਰਬਜੀਤ ਸਿੰਘ ਧੂੰਦਾ
ਬਠਿੰਡਾ, 3 ਸਤੰਬਰ - (ਕਿਰਪਾਲ ਸਿੰਘ) : ਦੂਸਰੇ ਦੇ ਧਰਮ ’ਤੇ ਇਕੱਲਿਆਂ ਬੈਠ ਕੇ ਕੋਈ ਭਾਸ਼ਣ ਦੇਣ ਦੀ ਥਾਂ ਚੰਗਾ ਹੋਵੇ ਜੇ ਬੀਬੀ ਕਮਲੇਸ਼ ਅਹੀਰ ਮੀਡੀਏ ਦੇ ਸਾਹਮਣੇ ਮੇਜ ’ਤੇ ਬੈਠ ਕੇ ਗੱਲ ਕਰੇ। ਇਹ ਸ਼ਬਦ ਅੱਜ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਲੜੀਵਾਰ ਚੱਲ ਰਹੀ ਕਥਾ ਦੌਰਾਨ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰੋ: ਸਰਬਜੀਤ ਸਿੰਘ ਧੂੰਦਾ ਨੇ ਕਹੇ। ਉਨਾਂ ਕਿਹਾ ਕਿ ਹਰ ਵਿਅਕਤੀ ਨੂੰ ਹੱਕ ਹੈ ਕਿ ਉਹ ਆਪਣੇ ਧਰਮ ਦਾ ਪ੍ਰਚਾਰ ਕਿਸੇ ਵੀ ਢੰਗ ਨਾਲ ਕਰੇ ਪਰ ਆਪਣੇ ਧਰਮ ਨੂੰ ਸ੍ਰੇਸ਼ਟ ਦੱਸਣ ਲਈ ਇਹ ਕਹਿਣਾ ਕਿ ਦੂਸਰੇ ਧਰਮ ਦੇ ਕੋਈ ਮੌਲਿਕ ਸਿਧਾਂਤ ਨਹੀਂ ਬਲਕਿ ਉਸ ਨੇ ਸਾਡੇ ਧਰਮ ਦੀ ਨਕਲ ਕੀਤੀ ਹੈ, ਬਿਲਕੁਲ ਵਾਜ਼ਬ ਨਹੀਂ।
ਇੱਥੇ ਇਹ ਵਰਣਨਯੋਗ ਹੈ ਕਿ ਕੁਝ ਸਮਾਂ ਪਹਿਲਾਂ ਬੁੱਧ ਧਰਮ ਦੀ ਪ੍ਰਚਾਰਕ ਬੀਬੀ ਕਮਲੇਸ਼ ਅਹੀਰ ਨੇ ਕਿਹਾ ਸੀ ਕਿ ਸਿੱਖ ਧਰਮ ’ਚ ਕੁਝ ਵੀ ਨਵਾਂ ਨਹੀਂ ਬਲਕਿ ਬੁੱਧ ਧਰਮ ਦੀ ਨਕਲ ਹੈ। ਪ੍ਰੋ: ਧੂੰਦਾ ਨੇ ਉਨਾਂ ਇਤਰਾਜਯੋਗ ਟਿੱਪਣੀਆਂ ’ਚੋਂ ਕੁਝ ਕੁ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਬੀਬੀ ਅਹੀਰ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਕੋਈ ਨਵੇਂ ਨਹੀਂ ਸਾਜੇ, ਸਗੋਂ ਮਹਾਤਮਾ ਬੁੱਧ ਨੇ ਪਹਿਲਾਂ ਹੀ ਪੰਜ ਭਿਕਸ਼ੂ ਬਣਾਏ ਸਨ। ਸਿੱਖ ਦਾਅਵਾ ਕਰਦੇ ਹਨ ਕਿ ਉਨਾਂ ਦੇ ਧਰਮ ’ਚ ਇਸਤਰੀਆਂ ਨੂੰ ਬਰਾਬਰ ਦਾ ਸਥਾਨ ਪ੍ਰਾਪਤ ਹੈ ਪਰ ਅੱਜ ਵੀ ਇਸਤਰੀਆਂ ਨੂੰ ਦਰਬਾਰ ਸਾਹਿਬ ’ਚ ਕੀਰਤਨ ਨਹੀਂ ਕਰਨ ਦਿੱਤਾ ਜਾਂਦਾ।
ਪ੍ਰੋ: ਧੂੰਦਾ ਨੇ ਬੁੱਧ ਧਰਮ ਦੇ ਪਿੱਛੋਕੜ ’ਤੇ ਚਾਨਣਾਂ ਪਾਉਂਦੇ ਹੋਏ ਕਿਹਾ ਕਿ ਇਨਾਂ ਦੇ ਹੀ ਧਰਮ ਗੰਰਥਾਂ ਅਨੁਸਾਰ ਮਹਾਤਮਾ ਬੁੱਧ ਦਾ ਦਾਦਾ ਸਾਕਿਆਮੁਨੀ ਜਦੋਂ ਜੰਗ ਦੇ ਮੈਦਾਨ ’ਚੋਂ ਬ੍ਰਾਹਮਣ ਦਾ ਅਸ਼ੀਰਵਾਦ ਲੈਣ ਲਈ ਆਇਆ ਤਾਂ ਉਸ ਨੂੰ ਇਹ ਵੇਖ ਕੇ ਬੜਾ ਕ੍ਰੋਧ ਆਇਆ ਕਿ ਉਸ ਦੇ ਰਾਜ ਮਹਲਾਂ ’ਚ ਬ੍ਰਾਹਮਣ, ਰਾਣੀਆਂ ਨਾਲ ਰੰਗ ਰਲੀਆਂ ਮਨਾ ਰਿਹਾ ਸੀ, ਇਸ ਲਈ ਉਸ ਨੂੰ ਮਾਰਨਾ ਚਾਹੁੰਦਾ ਸੀ ਪਰ ਮਾਰ ਨਾ ਸਕਿਆ ਕਿਉਂਕਿ ਧਰਮ ਅਨੁਸਾਰ ਉਸ ਨੁੰ ਉਚ ਜਾਤੀਏ ਬ੍ਰਾਹਮਣ ’ਤੇ ਵਾਰ ਕਰਨ ਦਾ ਹੁਕਮ ਨਹੀਂ ਸੀ। ਪ੍ਰੋ: ਧੂੰਦਾ ਨੇ ਕਿਹਾ ਕਿ ਸਾਕਿਆਮੁਨੀ ਬ੍ਰਾਹਮਣ ਨੂੰ ਕਤਲ ਤਾਂ ਨਾ ਕਰ ਸਕਿਆ, ਪ੍ਰੰਤੂ ਉਸ ਦੇ ਗਿਰੇ ਆਚਰਣ ਕਾਰਨ ਉਸ ਵਿਰੁੱਧ ਵਿਦਰੋਹ ਉਤਪਨ ਹੁੰਦਾ ਰਿਹਾ ਅਤੇ ਇਸੇ ਵਿਦਰੋਹ ਵਿੱਚੋਂ ਹੀ ਬੁੱਧ ਧਰਮ ਪੈਦਾ ਹੋਇਆ, ਜਿਸ ਨੇ ਬ੍ਰਾਹਮਣ ਵਿਰੁੱਧ ਬਗਾਵਤ ਕੀਤੀ।
ਪਰ ਦੂਸਰੇ ਪਾਸੇ ਸਿੱਖ ਧਰਮ ਕਿਸੇ ਨਿਜੀ ਰੰਜ਼ਸ਼ ਕਾਰਨ ਨਹੀਂ ਬਲਕਿ ਸਰਬੱਤ ਦੇ ਭਲੇ ਲਈ ਪਰਉਪਕਾਰ ਦੀ ਭਾਵਨਾ ਨਾਲ ਪੈਦਾ ਹੋਇਆ। ਭਿਕਸ਼ੂਆਂ ਦੀ ਪੰਜ ਪਿਆਰਿਆਂ ਨਾਲ ਤੁਲਨਾ ਕਰਦੇ ਹੋਏ ਉਨਾਂ ਨੇ ਕਿਹਾ ਕਿ ਮਹਾਤਮਾ ਬੁੱਧ ਦਾ ਉਪਦੇਸ਼ ਸੀ ਕਿ ਉਨਾਂ ਨੇ ਮੰਗ ਕੇ ਖਾਣਾ ਹੈ, ਜਦੋਂ ਕਿ ਸਿੱਖਾਂ ਨੂੰ ਗੁਰੂ ਸਾਹਿਬ ਦਾ ਉਪਦੇਸ਼ ਹੈ
ਗੁਰੁ ਪੀਰੁ ਸਦਾਇ, ਮੰਗਣ ਜਾਇ॥
ਤਾ ਕੈ ਮੂਲਿ ਨ ਲਗੀਐ ਪਾਇ॥
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥
ਪ੍ਰੋ: ਧੂੰਦਾ ਨੇ ਕਿਹਾ ਕਿ ਬੁੱਧ ਦੇ ਉਪਦੇਸ਼ ਸਦਕਾ ਥਾਈਲੈਂਡ ’ਚ ਇਤਨੇ ਭਿਕਸ਼ੂ ਦੇ ਰੂਪ ’ਚ ਮੰਗਤੇ ਪੈਦਾ ਹੋ ਗਏ ਕਿ ਥਾਈਲੈਂਡ ਸਰਕਾਰ ਨੂੰ ਹੀ ਉਨਾਂ ਵਿਰੁੱਧ ਕਾਨੁੰਨ ਬਣਾਉਣਾ ਪਿਆ। ਗੁਰੂ ਗੋਬਿੰਦ ਸਿੰਘ ਜੀ ਨੇ ਮੰਗ ਖਾਣੇ ਭਿਕਸ਼ੂ ਪੈਦਾ ਨਹੀਂ ਕੀਤੇ ਸਗੋਂ ਐਸਾ ਖ਼ਾਲਸਾ ਸਾਜਿਆ, ਜਿਸ ਨੇ ਦੂਸਰਿਆਂ ਦੀਆਂ ਧੀਆਂ-ਭੈਣਾਂ ਦੀ ਇੱਜ਼ਤ ਦੀ ਰਾਖੀ ਲਈ ਤਲਵਾਰ ਦੀ ਵਰਤੋਂ ਕੀਤੀ। ਔਰਤ ਸਬੰਧੀ ਬੁੱਧ ਮਤ ਦੇ ਉਪਦੇਸ਼ਾਂ ਦੀ ਗੱਲ ਕਰਦਿਆਂ ਪ੍ਰੋ: ਧੂੰਦਾ ਨੇ ਕਿਹਾ ਕਿ ਬੁੱਧ ਦਾ ਭਿਕਸ਼ੂਆਂ ਨੂੰ ਹੁਕਮ ਸੀ ਕਿ ਉਹ 4 ਫੁੱਟ ਤੋਂ ਉੱਚਾ ਨਾ ਦੇਖਣ ਤਾਂ ਕਿ ਕਦੀ ਉਨਾਂ ਦੀ ਨਜ਼ਰ ਔਰਤ ’ਤੇ ਨਾ ਪਏ ਅਤੇ ਜੇ ਨਜ਼ਰ ਪੈ ਵੀ ਜਾਵੇ ਤਾਂ ਉਸ ਨੂੰ ਛੂਹਣਾ ਨਹੀਂ।
ਉਨਾਂ ਦੱਸਿਆ ਕਿ ਮਹਾਤਮਾ ਬੁੱਧ ਦੀ ਚਾਚੀ ਗੌਤਮੀ, ਜਿਸ ਨੇ ਬੁੱਧ ਦੀ ਪਾਲਣਾ ਕੀਤੀ ਸੀ, ਨੇ ਬੁੱਧ ਤੋਂ ਗੁਰ ਦੀਖਿਆ ਦੀ ਮੰਗ ਕੀਤੀ ਤਾਂ ਬੁੱਧ ਨੇ ਕਿਹਾ ਕਿ ਚਾਚੀ! ਔਰਤਾਂ ਨੂੰ ਗੁਰੂ ਦੀਖਿਆ ਨਹੀਂ ਸੀ ਦੇਣੀ ਪਰ ਤੂੰ ਕਿਉਂਕਿ ਮੇਰੀ ਮਾਂ ਮਰਨ ਪਿੱਛੋਂ ਮੈਨੂੰ ਪਾਲਿਆ ਹੈ, ਇਸ ਲਈ ਤੈਨੂੰ ਦੀਖਿਆ ਦੇ ਰਿਹਾਂ ਹਾਂ ਪਰ ਸੁਣ! ਉਸ ਤਰਾਂ ਤਾਂ ਬੁੱਧ ਧਰਮ ਨੇ 5 ਹਜ਼ਾਰ ਸਾਲ ਚੱਲਣਾ ਸੀ ਪਰ ਹੁਣ ਕਿਉਂਕਿ ਭਿਖਸ਼ੂਆਂ ਵਿੱਚ ਔਰਤ ਸਾਮਲ ਹੋ ਗਈ ਹੈ, ਇਸ ਲਈ ਸਿਰਫ਼ 500 ਸਾਲ ਹੀ ਚੱਲੇਗਾ।
ਦੂਸਰੇ ਪਾਸੇ ਸਿੱਖ ਧਰਮ ’ਚ ਇਸਤਰੀ ਨੂੰ ਗੁਰੂ ਨਾਨਕ ਸਾਹਿਬ ਨੇ ਬਰਾਬਰ ਦਾ ਸਥਾਨ ਦੇ ਕੇ ਸਤਿਕਾਰ ਦਿੰਦਿਆਂ ਕਿਹਾ ਕਿ
ਸੋ ਕਿਉ ਮੰਦਾ ਆਖੀਐ,
ਜਿਤੁ ਜੰਮਹਿ ਰਾਜਾਨ॥
ਉਨਾਂ ਦੱਸਿਆ ਕਿ ਗੁਰੂ ਨਾਨਕ ਸਾਹਿਬ ਨੇ ਤਾਂ ‘‘
ਇਸੁ ਜਗ ਮਹਿ ਪੁਰਖੁ ਏਕੁ ਹੈ,
ਹੋਰ ਸਗਲੀ ਨਾਰਿ ਸਬਾਈ॥’’
ਕਹਿ ਕੇ ਪ੍ਰਮਾਤਮਾ ਨੂੰ ਪਤੀ ਅਤੇ ਆਪਣੇ ਸਮੇਤ ਸਾਰੇ ਹੀ ਵਿਅਕਤੀਆਂ ਨੂੰ ਪ੍ਰਮਾਤਮਾ ਦੀਆਂ ਪਤਨੀਆਂ ਦੇ ਰੂਪ ਵਿੱਚ ਪੇਸ਼ ਕਰਦਿਆਂ ਫੁਰਮਾਇਆ : ‘‘
ਆਵਹੁ ਭੈਣੇ ਗਲ ਮਿਲਹ ਅੰਕਿ ਸਹੇਲੜੀਆਹ॥
ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ॥