ਰਾਉ ਬਰਿੰਦਰਾ, ਰਾਜਵੀਰ, ਪਰਮਵੀਰ, ਕੋਹਲੀ ਪੱਤਰ ਜਵਾਬ

ਸ਼੍ਰੀਮਤੀ ਕਮਲੇਸ਼ ਅਹੀਰ ਦੇ ਸੰਬੰਧ ਵਿੱਚ ਰਾਜਵੀਰ ਤੇਜਾ ਤੇ ਪਰਮਵੀਰ ਸਿੰਘ ਆਹਲੂਵਾਲੀਆ ਵਲੋਂ ਕੀਤੀਆ ਗਈਆਂ ਟਿਪਣੀਆਂ ਦੇ ਜਵਾਬ ਵਿੱਚ - ਰਾਉ ਬਰਿੰਦਰਾ
ਸਭ ਤੋਂ ਪਹਿਲਾ ਸ਼੍ਰੀਮਤੀ ਰਾਜਵੀਰ ਤੇਜਾ ਜੀ ਦੀ ਟਿੱਪਣੀ ਜਿਸ ਵਿੱਚ ਉਸਨੇ ਕਿਹਾ ਕਿ ਬ੍ਰਾਹਮਣਾਂ ਲਈ ਵਰਤਿਆ ਸ਼ਬਦ 'ਕੁੱਤਾ' ਬਹੁਤ ਹੀ ਨਿੰਦਣਯੋਗ ਹੈ। ਮੈਂ ਇਸ ਭੈਣ ਦੀ ਗੱਲ ਨਾਲ ਸਹਿਮਤ ਹਾਂ ਪਰ ਇਹਨਾਂ ਤੋਂ ਇੱਕ ਗੱਲ ਦਾ ਜਵਾਬ ਮੰਗਦਾ ਹਾਂ ਕਿ ਇਹਨਾਂ ਨੂੰ ਇਸ ਸ਼ਬਦ ਨੇ ਬਹੁਤ ਹੀ ਤਕਲੀਫ ਦਿੱਤੀ ਪਰ ਜੇ ਕਿਤੇ ਇਹ ਦਲਿਤ ਲੋਕਾਂ ਦੇ ਵਾਂਗ ਜੀਵਨ ਜਿਉ ਕੇ ਦੇਖਣ ਤਾਂ ਆਪ ਜੀ ਨੂੰ ਸਹਿਜੇ ਹੀ ਪਤਾ ਲੱਗ ਜਾਊਗਾ ਕਿ ਸਦੀਆਂ ਤੋਂ ਉਹ ਕਿਸ ਤਰ੍ਹਾਂ ਦੀਆਂ ਤਕਲੀਫਾਂ 'ਚੋ ਗੁਜਰਦੇ ਰਹੇ ਹਨ। ਜਿਹੜੇ ਨਸਲੀ ਵਿਤਕਰੇ ਇਹਨਾਂ ਦਲਿਤਾਂ ਨੇ ਹੰਢਾਏ ਹਨ ਸਾਇਦ ਹੀ ਕਿਸੇ ਕੌਮ ਦੇ ਹਿੱਸੇ ਆਏ ਹੋਣ। ਬੀਵੀ ਰਾਜਵੀਰ ਤੇਜਾ ਜੀ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਹਿੰਦੁਸਤਾਨ ਦਾ ਜਾਤੀ ਸਿਸਟਮ ਦਲਿਤਾਂ ਨੇ ਪੈਦਾ ਨਹੀਂ ਕੀਤਾ ਤੇ ਜਿਸ ਨੇ ਪੈਦਾ ਕੀਤਾ ਉਹ ਮਨੂੰ ਸੀ ਤੇ ਉਸ ਦੀ ਲਿਖੀ ਹੋਈ ''ਮਨੂੰ ਸਿਮ੍ਰਤੀ'' ਜਿਹੜੀ ਕਿ ਬਾਬਾ ਸਾਹਿਬ ਅੰਬੇਡਕਰ ਨੇ ਆਪ ਲੂਹ ਦਿੱਤੀ ਸੀ ਬੇਸੱਕ ਇਹ ਕਿਸੇ ਧਰਮ ਦੇ ਲੋਕਾਂ ਦੇ ਲਈ ਪਵਿੱਤਰ ਕਿਤਾਬ ਹੀ ਕਿਉਂ ਨਾ ਹੋਵੇ।

ਇਸ ਦੇਸ਼ ਦੇ ਹੁਕਮਰਾਨਾਂ ਤੇ ਸੂਝਵਾਨ ਵਿਦਵਾਨਾਂ ਨੂੰ, ਜਿਸ ਵਿੱਚ ਭੈਣ ਰਾਜਵੀਰ ਤੇਜਾ ਤੁਸੀਂ ਵੀ ਆਉਂਦੇ ਹੋ,ਦਲਿਤਾਂ ਪ੍ਰਤੀ ਬੇ-ਇਨਸਾਫੀ ਵਾਲਾ ਸਿਸਟਮ ਤੁਹਾਨੂੰ ਨਜ਼ਰ ਕਿਉਂ ਨਹੀਂ ਆਇਆ? ਲਾਹਨਤ ਹੈ ਇਸ ਤਰ੍ਹਾਂ ਦੀ ਵਿਦਵਤਾ ਤੇ, ਜਿਹੜੀ ਸਿਰਫ ਆਪਣੇ ਕੁਨਬੇ ਤਕ ਹੀ ਸੀਮਤ ਹੈ।

ਦੂਸਰੀ ਗੱਲ ਭੈਣ ਰਾਜਵੀਰ ਤੇਜਾ ਜੀ ਜਿਹੜੀ ਬੁੱਧ ਧਰਮ ਨਾਲ ਸੰਬੰਧਤ ਤੁਸੀਂ ਗੱਲ ਕੀਤੀ ਹੈ ਕਿ ਲੱਗਦਾ ਹੈ ਕਿ ਤੁਹਾਡੀ ਪੜਾਈ ਲਿਖਾਈ ਵਿਚ ਕਿਤੇ ਕਮੀ ਰਹਿ ਗਈ ਹੈ ਜੇ ਤੁਸੀਂ ਪੰਥ ਦੇ ਵਿਦਵਾਨ ਸਿਰਦਾਰ ਕਪੂਰ ਸਿੰਘ ਦੀਆਂ ਕਿਤਾਬਾਂ ਪੜੀਆ ਹੁੰਦੀਆਂ ਤਾਂ ਫਿਰ ਉਹਨਾਂ ਦੇ ਕਥਨ ਮੁਤਾਬਕ ਕਿ ''ਸਿੱਖ ਧਰਮ ਦੇ ਵਿੱਚ ਬੁੱਧ ਧਰਮ ਦੀ ਰੂਹ ਵਸਦੀ ਹੈ' ਦਾ ਮਤਲਬ ਸਮਝ ਵਿੱਚ ਆ ਜਾਂਦਾ।

ਤੀਸਰੀ ਗੱਲ ਰਜਿਰਵੇਸ਼ਨ ਦੀ, ਦਲਿਤ ਵੀਰਾਂ ਨੂੰ ਮਿਲਿਆ ਰਾਖਵਾਕਰਨ ਉਹਨਾਂ ਦੀ ਆਬਾਦੀ ਦੇ ਮੁਤਾਬਕ 15% ਹੈ ਤੇ ਜੇ ਸਰਕਾਰੀ ਰਿਪੋਰਟਾਂ ਤੇ ਨਿਗਾਂ ਮਾਰੀਏ ਤਾਂ ਆਪ ਜੀ ਨੂੰ ਪਤਾ ਲੱਗ ਜਾਊਗਾ ਕਿ ਇਹ ਕਦੀ ਪੂਰਾ ਨਹੀਂ ਹੋਇਆ ਤੇ ਸਿਰਫ ਇੱਕ ਥਾਂ ਤੇ ਇਹ ਰਾਖਵਾਕਰਨ 15% ਤੋਂ ਵੀ ਜਿਆਦਾ ਹੈ,ਉਹ ਹੈ ਸਫਾਈ ਕਰਮਚਾਰੀਆਂ ਦੀ ਪੋਸਟਾਂ, ਜਿੱਥੇ ਭੈਣ ਜੀ ਤੁਹਾਡੇ ਵਰਗੇ ਲੋਕ ਕੰਮ ਕਰਨਾ ਕਦੀ ਪਸ਼ੰਦ ਨਹੀਂ ਕਰਦੇ। ਇਹਨਾਂ 4 ਕਲਾਸ ਨੌਕਰੀਆਂ ਵਿੱਚ ਰਾਖਵਾਕਰਨ 60% ਤੋਂ ਵੀ ਜਿਆਦਾ ਹੈ। ਬਾਕੀ ਰਾਖਵਾਕਰਨ ਜਿਹੜਾ ਮਿਲਿਆ ਹੈ ਉਹ ਇਸ ਕੌਮ ਦਾ ਹੱਕ ਹੈ ਕਿਉਂਕਿ ਹਜ਼ਾਰਾਂ ਸਾਲਾਂ ਤੋਂ ਇਸ ਕੌਮ ਨੇ ਤੁਹਾਡਾ ਸਿਰਫ ਗੰਦ ਹੀ ਚੁੱਕਿਆ ਹੈ ਤੇ ਹੁਣ ਜਿਹੜੇ ਅਧਿਕਾਰ ਇਹਨਾਂ ਨੂੰ ਰਾਖਵਾਕਰਨ ਤਹਿਤ ਮਿਲ ਗਏ ਤੇ ਸਾਇਦ ਤੁਹਾਡੇ ਵਰਗੀ ਸੋਚ ਦੇ ਲੋਕ, ਜੇ ਰਾਖਵਾਕਰਨ ਨਾ ਮਿਲਦਾ, ਕਦੀ ਵੀ ਇਹਨਾਂ ਨੂੰ ਅੱਜ ਤਕ ਉੱਠਣ ਨਾ ਦਿੰਦੇ।

ਉੱਚ ਵਰਗ ਦਾ ਸਮਾਜ ਸਦਾ ਇਹੀ ਚਾਹੁੰਦਾ ਕਿ ਇਹ ਲੋਕ ਮੈਲ ਖਾਣ ਤੇ ਮੈਲ ਪੀਣ। ਬਾਕੀ ਜਿਹੜੇ ਤੁਸੀਂ ਵਿਦੇਸ਼ਾਂ 'ਚ ਆਏ ਹੋ ਇਹ ਦਲਿਤਾਂ ਕਰਕੇ ਨਹੀਂ ਸਿਰਫ ਆਪਣੀ ਆਰਥਕ ਸਥਿਤੀ ਨੂੰ ਬਿਹਤਰ ਕਰਨ ਲਈ ਆਏ ਹੋ। ਜੇ ਪੜਾਈ ਲਿਖਾਈ ਦੀ ਗੱਲ ਕਰਨੀ ਹੈ ਤੇ ਮੈਂਨੂੰ ਪੱਕਾ ਯਕੀਨ ਹੈ ਕਿ ਮੇਰੀ ਪੜਾਈ ਲਿਖਾਈ ਤੇਰੇ ਨਾਲੋਂ ਜਿਆਦਾ ਹੈ ਤੇ ਮੈਂ ਵੀ ਬਾਹਰ ਬੈਠਾ ਹਾਂ ਪਰ ਖੇਤਾ ਵਿੱਚ ਗੰਢੇ ਨਹੀਂ ਪੁੱਟਦਾ।

ਬਾਕੀ ਜਿਹੜੀ ਆਬਾਦੀ ਦੀ ਗੱਲ ਕੀਤੀ ਹੈ ਕਿਸ ਜਾਤ ਦੇ ਬੱਚੇ ਜਿਆਦਾ ਹਨ? ਹਿੰਦੁਸਤਾਨ ਦੇ ਵਿੱਚ ਸਡਿੳਲਡ ਕਾਸਟ ਲੋਕਾਂ ਦੀ ਆਬਾਦੀ 1947 ਵੇਲੇ 6 ਕਰੋੜ ਸੀ ਤੇ ਅੱਜ ਇਹਨਾਂ ਦੀ ਆਬਾਦੀ 16 ਕਰੋੜ ਹੈ ਤੇ ਅੱਜ ਹਿੰਦੁਸਤਾਨ ਦੀ ਆਬਾਦੀ 115 ਕਰੋੜ ਹੈ ਤੇ ਬਾਕੀ ਆਬਾਦੀ ਆਪੇ ਲੱਭੀ ਜਾ ਕਿਸ ਦੀ ਹੈ ਜਾਂ ਕਿਹੜੀ ਜਾਤ ਦੀ ਹੈ ਪਰ ਤੇਰੀ ਜਾਣਕਾਰੀ ਲਈ ਦੱਸ ਦਈਏ ਕਿ ਜਿੰਨੀ ਪਾਕਿਸਤਾਨ ਦੀ ਆਬਾਦੀ ਹੈ ਉਨੇ ਮੁਸਲਮਾਨ ਹਿੰਦੁਸਤਾਨ ਦੇ ਵਿੱਚ ਰਹਿੰਦੇ ਹਨ। ਬਾਕੀ ਜਿਹੜੀ ਪਰਿਵਰਿਸ਼ ਦੀ ਗੱਲ ਹੈ ਤੇ ਭੈਣ ਮੇਰੀਏ ਤੈਨੂੰ ਇਸ ਗੱਲ ਦਾ ਜਵਾਬ ਦੇਣਾ ਹੀ ਪਵੇਗਾ ਕਿ ਕਿਹੜੇ ਕਾਨੂੰਨ,ਧਰਮ ਤਹਿਤ ਇਹਨਾਂ ਦਲਿਤ ਲੋਕਾਂ ਨੇ ਇੰਨਾ ਜੁਲਮ ਸਹਿਆ। ਕਿਤੇ ਉਹ ਕਾਨੂੰਨ ਜਾਂ ਧਰਮ ਤੇਰਾ ਤਾਂ ਨਹੀਂ? ਕੀ ਬਹੁਤਾਤ ਵਿੱਚ ਛੋਟੇ ਹੁੰਦਿਆ ਹੀ ਬੱਚਿਆਂ ਨੂੰ ਨਹੀਂ ਸਿਖਾਇਆ ਜਾਂਦਾ ਕਿ ਫਲਾਨਾ ਇਸ ਜਾਤ ਦਾ ਹੈ ਤੇ ਤੂੰ ਉਸ ਨਾਲ ਖੇਡੀ।

ਹਾਲੇ ਵੀ ਮਾਲਵੇ ਪੰਜਾਬ ਦੇ ਇਲਾਕਿਆਂ ਵਿੱਚ ਇਹੀ ਵਰਤਾਰਾ ਸ਼ਰੇਆਮ ਚੱਲਦਾ ਹੈ ਭੈਣ ਮੇਰੀਏ ਜਰਾ ਨਿਗਾਂ ਘੁਮਾ ਤੇ ਤੈਨੂੰ ਪਤਾ ਲੱਗੇ ਕਿ ਗੁਰਬਾਣੀ ਦਾ ਫੁਰਮਾਨ ਹੈ ''ਜਬੈ ਬਾਣ ਲਾਗੇ ਤਬੈ ਰੋਸਿ ਜਾਗੈ। ਤੇ ਇਸ ਕਰਕੇ ਹਿੰਦੁਸਤਾਨ ਅੱਜ ਬਾਰੂਦ ਦੇ ਢੇਰ ਤੇ ਬੈਠਾ ਹੈ,ਕਿਸੇ ਵੀ ਦੁਆਰਾ ਕੋਈ ਛੋਟੀ ਜਿਹੀ ਚੰਗਿਆੜੀ ਸਿੱਟੀ ਹੋਈ ਪੂਰੇ ਹਿੰਦੁਸਤਾਨ ਨੂੰ ਆਪਣੇ ਕਲਾਵੇ ਵਿੱਚ ਲੈ ਲਵੇਗੀ। ਇਸ ਕਰਕੇ ਇਹਨਾਂ ਦਲਿਤਾਂ ਦਾ ਦਰਦ ਪਛਾਣੋ ਨਾ ਕਿ ਤਾਹਨੇ ਮਹਿਣੇ ਮਾਰੋ।
ਰਾਉ ਬਰਿੰਦਰਾ ਸਵੈਨ ਗਰੀਸ -- raomrx@yahoo.co.in
0030 6942041075

ਪੜ੍ਹਾਈ ਲਿਖਾਈ ਦੀ ਗੱਲ ਸੰਬੰਧੀ - ਰਾਉ ਬਰਿੰਦਰਾ ਜੀ ਜੇਕਰ ਰਾਜਵੀਰ ਨੂੰ ਵੀ ਮੁਫ਼ਤ ਦੀ ਪੜ੍ਹਾਈ ਕਰਨ ਦਾ ਮੌਕਾ ਮਿਲਿਆ ਹੁੰਦਾ ਤਾਂ ਰਾਜਵੀਰ ਦੀ ਪੜ੍ਹਾਈ ਤੁਹਾਡੇ ਨਾਲੋਂ ਕਿਤੇ ਜ਼ਿਆਦਾ ਹੋਣੀ ਸੀ ਅਤੇ ਉਸ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਹੋਰ ਜ਼ਿਆਦਾ ਵੱਡਮੁੱਲਾ ਯੋਗਦਾਨ ਪਾਇਆ ਹੋਣਾ ਸੀ। ਕਿਉਂਕਿ ਹੁਣ ਤਾਂ ਸਿੱਧ ਵੀ ਹੋ ਚੁੱਕਾ ਹੈ, ਜੇ ਇੱਕ ਜੱਟ ਪੱਲਿਓ ਪੈਸੇ ਖ਼ਰਚ ਕੇ ਪੜ੍ਹ-ਲਿਖ ਜਾਂਦਾ ਹੈ ਤਾਂ ਉਹ ਪੰਜਾਬ ਦੇ ਵਿਕਾਸ ਦੀ ਗੱਲ ਕਰਦਾ ਹੈ। 

ਪਰ ਤੁਸੀਂ ਤੇ ਤੁਹਾਡੇ ਸਾਥੀ ਮੁਫ਼ਤ ਦੀ ਪੜ੍ਹਾਈ ਕਰਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਛਿੱਕੇ ਤੇ ਟੰਗ ਕੇ ਸਿਰਫ਼ ਦਲਿਤਾਂ ਦਾ ਰਾਗ ਗਾ ਕੇ ਦੋ ਦਿਨਾਂ ਵਿਚ ਪੰਜਾਬ ਦਾ ਅਰਬਾਂ ਨੁਕਸਾਨ ਹੀ ਕਰਵਾਉਂਦੇ ਹਨ - ਜਾਗਰੂਕ ਜੱਟ

ਰਾਉ ਬਰਿੰਦਰਾ ਦੇ ਨਾਂ ਰਾਜਵੀਰ ਤੇਜਾ ਵੱਲੋਂ ਚਿੱਠੀ
ਮੀਡੀਆ ਪੰਜਾਬ ਵਿੱਚ ਭਾਈ ਸਾਹਿਬ ਰਾਉ ਬਰਿੰਦਰਾ ਨੇ ਇੱਕ ਖੱਤ ਲਿਖਿਆਂ ਉਹਨਾਂ ਨੂੰ ਮੇਰਾ ਬੀਬੀ ਕਮਲੇਸ਼ ਅਹੀਰ ਦੇ ਭਾਸ਼ਣ ਦੇਣ ਦੇ ਲਹਿਜੇ ਨੂੰ ਨਫਰਤ ਭਰਪੂਰ, ਖੁਦਗਰਜ਼, ਭੜਕਾਊ ਤੇ ਨਿਹਾਇਤ ਸ਼ਰਮਨਾਕ ਕਿਸਮ ਦਾ ਕਹਿਣਾ ਅਤੇ ਸਤਿਕਾਰਯੋਗ ਸ਼੍ਰੀਮਤੀ ਕਮਲੇਸ਼ ਅਹੀਰ ਨੂੰ ਨਿਹਾਇਤ ਬਦਤਮੀਜ਼ ਔਰਤ ਦਾ ਖਿਤਾਬ ਬਖਸ਼ਿਆ ਕਿਉਂਕਿ ਉਨ੍ਹਾਂ ਨੂੰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁਚਾਉਣ ਦਾ ਕੋਈ ਹੱਕ ਨਹੀਂ। ਉਹ ਆਪਣੇ ਧਰਮ ਦਾ ਪ੍ਰਚਾਰ ਜੀ ਸਦਕੇ ਜਿਦ੍ਹਾਂ ਮਰਜ਼ੀ ਕਰਨ ਪਰ ਉਹ ਕਿਸੇ ਧਰਮ ਜਾਂ ਜਾਤ ਦੀ ਨਿੰਦਾ ਜਾਂ ਆਲੋਚਨਾ ਨਾ ਕਰਨ ਅਤੇ ਕਿਸੇ ਹੋਰ ਧਰਮ ਦੀ ਨਕਲ ਨਾ ਦਸੱਣ। ਵੀਡੀੳ ਦੇ ਮੁਤਾਬਕ ਇਹ ਬੀਬੀ ਜੀ ਤੇ ਰੱਬ ਨੂੰ ਮੰਨਦੀ ਨਹੀਂ ਹੈ ਪਰ ਫਿਰ ਵੀ ਮੈ ਕਹਿਣਾ ਚਾਹੁੰਦੀ ਹਾਂ ਕਿ ਰੱਬ ਇੱਕ ਹੀ ਹੈ , ਪਰ ਧਰਮ ਇਕ ਵਿਸ਼ਵਾਸ ਹੈ ਜੋ ਬੰਦੇ ਨੂੰ ਸਚਾਈ ਦੇ ਰਾਹ ਤੇ ਚਲੱਣ ਲਈ ਪ੍ਰੇਰਨਾ ਦਿੰਦਾ ਹੈ ਅਤੇ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਆਦਰਯੋਗ ਡਾ. ਬੀ.ਆਰ.ਅੰਬੇਦਕਰ ਨੇ ਸਾਡੇ ਦੇਸ਼ ਦਾ ਸਵਿੰਧਾਨ ਲਿਖਿਆ ਜਿਸ ਵਿਚ ਲਿਖਿਆ ਹਰ ਬੰਦੇ ਨੂੰ ਕੋਈ ਵੀ ਧਰਮ ਬਦਲਣ ਜਾਂ ਅਪਨਾੳਣ ਦਾ ਹੱਕ ਹੈ ।

ਰਹੀ ਗੱਲ ਭਾਰਤੀ ਸਮਾਜ ਵਿੱਚ ਦਲਿਤਾਂ ਦੀ ਇਸ ਗੱਲ ਨਾਲ ਹਰ ਵਿਆਕਤੀ ਸਹਿਮਤ ਹੈ ਕਿ ਉਹਨਾਂ ਦੇ ਨਾਲ ਸਦੀਆਂ ਤੋਂ ਵਿਤਕਰਾ ਹੁੰਦਾ ਰਿਹਾ ਹੈ ਪਰ ਅੱਜ ਹਲਾਤ ਬਦਲ ਚੁੱਕੇ ਹਨ। ਅੱਜ ਜੇਕਰ ਕੋਈ ਕਿਸੇ ਲਈ ਜਾਤੀ ਸੂਚਕ ਸ਼ਬਦ ਵੀ ਵਰਤਦਾ ਹੈ ਤਾਂ ਉਸ ਲਈ ਭਾਰਤੀ ਸੰਵਿਧਾਨ ਵਿੱਚ ਸਜ਼ਾ ਆਇਦ ਹੈ। ਪੂਰੇ ਭਾਰਤ ਦੀ ਗੱਲ ਨਾ ਕਰਕੇ ਮੈਂ ਜੇ ਸਿਰਫ ਪੰਜਾਬ ਦੀ ਗੱਲ ਕਰਾਂ ਤਾਂ ਅੰਕੜੇ ਇਹ ਦੱਸਦੇ ਹਨ ਕਿ ਪੰਜਾਬ ਦੇ ਖੇਤਾਂ ਦਾ ਰਾਜਾ ਜੱਟ ਆਰਥਿਕ ਤੌਰ ਤੇ ਦਲਿਤਾਂ ਨਾਲੋਂ ਵੀ ਪਿੱਛੇ ਚਲਾ ਗਿਆ ਹੈ? ਇਹ ਬੀਬੀ ਕਮਲਿਆਂ ਵਾਂਗ ਸਟੇਜ ਤੇ ਵਾਲ ਖਿਲਾਰ ਕਿਸ ਨਵੇਂ ਇਤਿਹਾਸ ਨੂੰ ਸਿਰਜਣਾ ਚਾਹੰਦੀ ਹੈ, ਮੈਂ ਇਹ ਜਾਨਣਾ ਚਾਹੁੰਦੀ ਹਾਂ। ਇਹ ਬੀਬੀ ਡਾ. ਬੀ.ਆਰ.ਅੰਬੇਦਕਰ ਦੀਆਂ ਸਿਖਿਆਵਾਂ ਦਾ ਪ੍ਰਚਾਰ ਕਰੇ ਜਾਂ ਬੁੱਧ ਧਰਮ ਦੀਆਂ ਦਾ, ਪਰ ਕਰੇ ਕਿਸੇ ਢੰਗ ਨਾਲ ਤਾਂ ਜੋ ਦੂਸਰੇ ਧਰਮਾਂ ਦੇ ਲੋਕਾਂ ਦੇ ਮਨਾਂ ਨੂੰ ਠੇਸ ਨਾ ਪਹੁੰਚੇ । ਕੋਈ ਇਸ ਬੀਬੀ ਨੂੰ ਮੰਚ ਤੇ ਚੜਾਉਣ ਤੋਂ ਪਹਿਲਾਂ ਇਸ ਨੂੰ ਧਾਰਮਿਕ ਗੁਰੂਆਂ, ਦੇਵਤਿਆਂ ਅਤੇ ਪ੍ਰਚਾਰਕ ਵਿਚ ਫਰਕ ਸਮਝਾਵੇ ਅਤੇ ਇਸ ਨੂੰ ਥੋੜੀ ਜਿਹੀ ਤਮੀਜ਼ ਸਿਖਾਵੇ ਕਿ ਸਟੇਜ ਤੇ ਜਾ ਕਿ ਗਾਲ਼ਾਂ ਵਾਲੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ।

ਠੀਕ ਹੈ ਕਿ ਪਹਿਲਾਂ ਦਲਿਤਾਂ ਨਾਲ ਬੁਰਾ ਵਿਵਹਾਰ ਹੁੰਦਾ ਸੀ , ਪਰ ਉਹ ਸਭ ਅਜ਼ਾਦੀ ਤੋਂ ਪਹਿਲਾਂ ਦੀਆ ਗੱਲਾਂ ਹਨ । ਡਾ. ਬੀ.ਆਰ.ਅੰਬੇਦਕਰ ਨੇ ਸਾਡੇ ਦੇਸ਼ ਦਾ ਸੰਵਿਧਾਨ ਲਿਖਿਆ ਜਿਸ ਵਿਚ ਸਭ ਦੇ ਅਧਿਕਾਰ ਬਰਾਬਰ ਹਨ। ਮੈਨੂੰ ਇਹ ਬੀਬੀ ਕੋਈ ਇੱਕ ਅਧਿਕਾਰ ਦੱਸ ਦੇਵੇ ਜੋ ਦਲਿਤਾਂ ਕੋਲ ਬਾਕੀਆਂ ਦੇ ਮੁਕਾਬਲੇ ਘੱਟ ਹੈ । ਸਗੋਂ ਹਰ ਜਗ੍ਹਾ ਦਲਿਤਾਂ ਲਈ ਸੁਵਿਧਾਵਾਂ ਜਿਆਦਾ ਹਨ ਅਤੇ ਹਰ ਜਗ੍ਹਾ ਦਲਿਤਾਂ ਨੂੰ ਪਹਿਲ ਦਿੱਤੀ ਜਾਂਦੀ ਹੈ । ਅਤੇ ਮੈਨੂੰ ਇਹ ਬੀਬੀ ਇਹ ਵੀ ਦੱਸ ਦੇਵੇ ਕਿ ਬਾਕੀ ਜਾਤੀਆਂ ਨੂੰ ਵੀ ਇਹੋ ਜਿਹੀ ਕਹਿੜੀ ਸੁਵਿਧਾ ਜ਼ਿਆਦਾ ਹੈ ਜੋ ਦਲਿਤਾਂ ਨੂੰ ਨਹੀਂ ਹੈ ।

ਅੱਜ ਦਾ ਭਾਰਤ 50 ਸਾਲ ਪਹਿਲਾਂ ਦੇ ਭਾਰਤ ਨਾਲੋਂ ਵੱਖਰਾ ਹੈ । ਰਹੀ ਗੱਲ ਅਮੀਰੀ ਤੇ ਗਰੀਬੀ ਦੀ ਦੁਨੀਆ ਵਿਚ ਅਜਿਹਾ ਕੋਈ ਦੇਸ਼ ਨਹੀਂ, ਕੋਈ ਜਗ੍ਹਾ ਨਹੀ ਜਿੱਥੇ ਅਮੀਰ ਗਰੀਬ ਨਾ ਹੋਣ। ਡਾ. ਬੀ.ਆਰ.ਅੰਬੇਦਕਰ ਜਿਨ੍ਹਾਂ ਨੂੰ ਅਸੀਂ ਇੱਕ ਫਿਲਾਸਫਰ , ਸਮਾਜ ਸੁਧਾਰਿਕ, ਸਕੋਲਰ, ਰਾਜਨੀਨਿਤ ਨੇਤਾ , ਆਰਥਿਕ ਵਿਗਿਆਨੀ ਦੇ ਰੂਪ ਵਿਚ ਜਾਣਦੇ ਹਨ, ਇਸ ਬੀਬੀ ਲਈ ਰੱਬ ਹਨ ਤਾਂ ਠੀਕ ਹੈ ਸਾਨੂੰ ਇਸ ਗੱਲ ਨਾਲ ਕੋਈ ਸ਼ਿਕਵਾ ਨਹੀਂ। ਪਰ ਇਸ ਬੀਬੀ ਨੂੰ ਕੋਈ ਹੱਕ ਨਹੀਂ ਕਿ ਇਹ ਗੁਰੂ ਨਾਨਕ ਦੇਵ ਜੀ ਅਤੇ ਦਸ਼ਮੇਸ਼ ਪਿਤਾ ਦਾ ਮੁਕਾਬਲਾ ਕਿਸੇ ਵੀ ਹੋਰ ਸ਼ਖਸੀਅਤ ਨਾਲ ਕਰੇ । ਜੇ ਬੀਬੀ ਦੀ ਆਪਣੀ ਸੋਚ ਮੁਤਾਬਕ ਇਸ ਵਿਚ ਕੋਈ ਫਰਕ ਨਹੀਂ ਹੈ ਤਾਂ ਇਹ ਇਸ ਸੋਚ ਨੂੰ ਆਪਣੇ ਤੱਕ ਸੀਮਿਤ ਰੱਖੇ ਨਾਂ ਕਿ ਜਨਤਕ ਤੌਰ ਤੇ ਬਦਤਮੀਜ਼ ਕਿਸਮ ਨਾਲ ਭਾਸ਼ਣ ਦੇ ਕਿ ਲੋਕਾਂ ਦੇ ਦਿਲਾਂ ਵਿਚ ਨਫਰਤ ਪੈਦਾ ਕਰੇ ਅਤੇ ਧਾਰਮਿਕ ਦੰਗੇ ਫਸਾਦਾਂ ਦੀ ਜੜ੍ਹ ਬਣੇ ।

ਇਸ ਤਰਾਂ ਦੇ ਭਾਸ਼ਣ ਲੋਕਾਂ ਨੂੰ ਇਕੱਠੇ ਕਰਨ ਦੀ ਬਜਾਏ ਪਾੜਦੇ ਹਨ । ਬੀਬੀ ਪਬਲੀਸਿਟੀ ਚਹੁੰਦੀ ਹੈ ਤਾਂ ਕੋਈ ਹੋਰ ਤਰੀਕਾ ਵਰਤੇ, ਇਹ ਲੋਕਾਂ ਨੂੰ ਆਪਸ ਵਿਚ ਲੜਾਉਣ ਦਾ ਤਰੀਕਾ ਗਲਤ ਹੈ । ਇਸ ਬੀਬੀ ਦੀ ਸ਼ੋਹਰਤ ਉਦੋਂ ਜ਼ਿਆਦਾ ਹੋਵੇਗੀ ਜਦੋਂ ਇਹ ਲੋਕਾਂ ਵਿਚ ਏਕਤਾ ਦੀ ਅਪੀਲ ਕਰੇ ਨਾਂ ਕਿ ਨਿੰਦਾ ਕਰਕੇ ਨਫਰਤ ਦੇ ਬੀਜ ਬੀਜੇ । ਦੁਨੀਆ ਵਿਚ ਹਮੇਸ਼ਾ ਹਰ ਜਗ੍ਹਾ ਨਸਲੀ ਵਿਤਕਰੇ ਦੇ ਕੇਸ ਸਾਹਮਣੇ ਆਉਂਦੇ ਹਨ । ਪਰ ਇਹ ਸਮਝਦਾਰੀ ਨਹੀਂ ਕਿ ਕਿਸੇ ਜਾਤ ਲਈ ਜਨਤਕ ਤੌਰ ਤੇ ਗਲਤ ਸ਼ਬਦਾਬਲੀ ਵਰਤੀ ਜਾਵੇ । ਅੱਜ ਦੇ ਭਾਰਤ ਵਿਚ ਇਹੋ ਜਿਹਾ ਕੋਈ ਵੀ ਖੇਤਰ ਨਹੀਂ ਹੈ ਜਿੱਥੇ ਦਲਿਤਾਂ ਨੂੰ ਕਿਸੇ ਵੀ ਜਾਤ ਤੋਂ ਘੱਟ ਸਮਝਿਆ ਜਾਂਦਾ ਹੈ ਜਾਂ ਅਸ਼ੂਤ ਕਿਹਾ ਜਾਂਦਾ ਹੈ । ਜੇ ਇਹ ਗਲ੍ਹਾਂ ਹੁਣ ਸਾਡੇ ਦੇਸ਼ ਵਿਚ ਨਹੀਂ ਹੋ ਰਹੀਆਂ ਤਾਂ ਫਿਰ ਇਸ ਬੀਬੀ ਨੂੰ ਨਫਰਤ ਫੈਲਾਉਣ ਦੀ ਕੀ ਜ਼ਰੂਰਤ ਹੈ । ਇਸ ਬੀਬੀ ਵਲੋਂ ਘਟੀਆ ਸ਼ਬਦਾਬਲੀ ਅਤੇ ਲਹਿਜੇ ਵਿਚ ਸਿੱਖ ਧਰਮ ਨੂੰ ਕਿਸੇ ਹੋਰ ਧਰਮ ਦੀ ਨਕਲ ਦੱਸਣਾ ਇਕ ਪਬਲੀਸਿਟੀ ਸਟੰਟ ਜਾਂ ਲੋਕਾਂ ਵਿਚ ਨਫਰਤ ਪੈਦਾ ਕਰਨ ਦੀ ਸਾਜਿਸ਼ ਨਹੀਂ ਹੈ ਤਾਂ ਫਿਰ ਕੀ ਹੈ ।

ਬੀਬੀ ਬਾਹਰ ਬੈਠੀ ਹੈ, ਇਸ ਬੀਬੀ ਨੂੰ ਇਹੋ ਜਿਹੇ ਭਾਸ਼ਣ ਤੋਂ ਬਾਅਦ ਪੰਜਾਬ ਵਿਚ ਟ੍ਰੇਨਾਂ ਜਲਣ, ਦੰਗੇ ਫਸਾਦ ਹੋਣ ਜਾਂ ਲੋਕਾਂ ਦੇ ਬੱਚੇ ਅਨਾਥ ਹੋਣ ਕੋਈ ਫਰਕ ਨਹੀਂ ਪੈਣਾ, ਜਿਵੇਂ ਸਦੀਆਂ ਤੋਂ ਚੱਲਿਆ ਆ ਰਿਹਾ ਕਿ ਲੋਕ ਦੰਗੇ ਫਸਾਦਾਂ ਵਿਚ ਲੜ੍ਹ ਲੜ੍ਹ ਮਰ ਜਾਂਦੇ, ਲੀਡਰ ਇਹੋ ਜਿਹੇ ਭੜਕਾਊ ਭਾਸ਼ਣ ਦੇ ਕੇ ਏ.ਸੀ ਚਲਾ ਕਿ ਸੁੱਤੇ ਰਹਿੰਦੇ । ਇਸ ਤਰਾਂ ਦੇ ਹੀ ਇਰਾਦੇ ਇਸ ਬੀਬੀ ਦੇ ਲੱਗਦੇ ਹਨ । ਇਸ ਬੀਬੀ ਨੂੰ ਮੁਫਤ ਵਿਚ ਪਬਲੀਸਿਟੀ ਮਿਲ ਜਾਣੀ ਚੋਣਾਂ ਲੜਨ ਵਾਸਤੇ । ਸੋਚਿਆ ਜਾਵੇ ਤਾਂ 1984 ਵਿਚ ਸਿੱਖਾਂ ਨਾਲ ਕੀ ਨਹੀਂ ਬੀਤੀ, ਪਰ ਇਸ ਲਈ ਅਸੀਂ ਸਾਰੇ ਹਿੰਦੂ ਕੌਮ ਨੂੰ ਜਿੰਮੇਵਾਰ ਨਹੀਂ ਠਹਿਰਾ ਸਕਦੇ ਜਾਂ ਸਾਰੀ ਹਿੰਦੂ ਕੌਮ ਨੂੰ ਨਫਰਤ ਨਹੀਂ ਕਰ ਸਕਦੇ। ਇਦ੍ਹਾਂ ਹੀ ਜਦੋਂ ਹਿੰਦੂ ਜਾਂ ਮੁਸਲਮਾਨਾਂ ਨਾਲ ਬੇਇਸਾਫੀ ਹੁੰਦੀ ਹੈ ਤਾਂ ਉਸ ਵਾਸਤੇ ਕੁਝ ਕੁ ਸ਼ਰਾਰਤੀ ਅਨਸਰ ਜਿੰਮੇਵਾਰ ਹੁੰਦੇ ਹਨ ਪਰ ਉਸਦੀ ਸਜ਼ਾ ਸਾਰੀ ਭੋਲੀ ਭਾਲੀ ਜਨਤਾ ਨੂੰ ਕਿਉਂ ਮਿਲੇ ।

ਹਜ਼ਾਰਾਂ ਸਿੱਖ 1984 ਤੋਂ ਬਾਅਦ ਹਾਲਾਤ ਤੋਂ ਮਜ਼ਬੂਰ ਹੋ ਆਪਣੇ ਬਣੇ ਬਣਾਏ ਘਰ ਜ਼ਮੀਨਾਂ ਛੱਡ ਕੇ ਦੇਸ਼ ਛਡੱਣ ਲਈ ਮਜ਼ਬੂਰ ਹੋ ਗਏ ਤੇ ਅੱਜ ਤੱਕ ਦੇਸ਼ ਵਾਪਸ ਨਹੀਂ ਜਾ ਸਕੇ । ਇਨ੍ਹਾਂ ਨੇ ਦਿਨ ਰਾਤ ਦੀ ਮਿਹਨਤ ਤੋਂ ਬਾਅਦ ਬਾਹਰਲੇ ਦੇਸ਼ਾਂ ਵਿਚ ਆ ਕੇ ਆਪਣੀ ਨਵੀਂ ਦੁਨੀਆ ਵਸਾ ਲਈ ਅਤੇ ਅੱਜ ਵਧੀਆ ਜ਼ਿੰਦਗੀ ਜੀ ਰਹੇ ਹਨ, ਇਹ ਉਨ੍ਹਾਂ ਦੀ ਆਪਣੀ ਮਿਹਨਤ ਦਾ ਨਤੀਜਾ ਹੈ । ਜੇ ਸਿੱਖਾਂ ਦੀ ਸਫਲਤਾ ਨਾਲ ਕਿਸੇ ਨੂੰ ਕੋਈ ਨਿਰਾਸ਼ਾ ਹੈ ਤਾਂ ਇਸ ਦਾ ਮਤਲਬ ਉਹ ਆਪਣੀ ਜ਼ਿੰਦਗੀ ਤੋਂ ਨਰਾਜ਼ ਹੈ ।

ਮੈਂ ਇਸ ਬੀਬੀ ਦਾ ਧਿਆਨ ਇੱਕ ਹੋਰ ਗੱਲ ਵੱਲ ਵੀ ਦਿਵਾਉਣਾ ਚਾਹੁਂਦੀ ਹਾਂ, ਹਰ ਬੰਦੇ ਨੂੰ ਆਪਣੀ ਕਿਸਮਤ ਤੇ ਮਿਹਨਤ ਦਾ ਫਲ ਮਿਲਦਾ ਹੈ , ਸਾਰੇ ਹਿੰਦੂ ਟਾਟਾ, ਬਿਰਲਾ, ਮਿਤੱਲ ਨਹੀਂ ਹਨ ਅਤੇ ਸਾਰੇ ਜੱਟ ਸਿੱਖ ਵੀ ਅਮੀਰ ਜਾਂ ਪੜ੍ਹੇ ਲਿਖੇ ਨਹੀਂ ਹਨ ਅਤੇ ਸਾਰਿਆਂ ਕੋਲ ਕਰੋੜਾਂ ਦੀ ਜ਼ਮੀਨ ਨਹੀਂ ਹੈ ਅਤੇ ਬੀਬੀ ਨੂਂ ਇਹ ਵੀ ਪਤਾ ਹੋਣਾਂ ਚਾਹੀਦਾ ਹੈ ਕਿ ਸਾਰੇ ਦਲਿਤ ਵੀ ਗਰੀਬ ਜਾਂ ਅਨਪੜ ਨਹੀਂ ਹੈ , ਪਰ ਬੀਬੀ ਦੇ ਲਹਿਜੇ ਤੋਂ ਇਹ ਪੜ੍ਹੀ ਲਿਖੀ ਅਨਪੜ੍ਹ ਜ਼ਰੂਰ ਲਗਦੀ ਹੈ ।

ਰਾੳ ਬਰਿੰਦਰਾ ਦੇ ਨਾਂ ਚਿੱਠੀ ਪਰਮਵੀਰ ਸਿੰਘ ਆਹਲੂਵਾਲੀਆ, ਮੈਲਬੌਰਨ, ਆਸਟਰੇਲੀਆ
ਮੈਂ ਅੱਜ ਮੀਡੀਆ ਪੰਜਾਬ ਤੇ ਇੱਕ ਖਤ ਪੜ੍ਹਿਆ ਜਿਸ ਵਿੱਚ ਮੇਰੇ ਵੀਰ ਰਾੳ ਬਰਿੰਦਰਾ ਨੇ ਮੇਰੇ ਬਾਰੇ ਤਾ ਕੁਝ ਜਿਆਦਾ ਨਹੀ ਲਿਖਿਆ ਪਰ ਰਾਜਵੀਰ ਨੂੰ ਬਹੁਤ ਕੁਝ ਕਿਹਾ ਹੈ ।

ਸਭ ਤੋ ਪਹਿਲਾ ਮੈਂ ਇਥੇ ਇਹ ਗੱਲ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈ ਮੀਡੀਆ ਪੰਜਾਬ ਨੂੰ ਜੰਗ ਦਾ ਅਖਾੜਾ ਨਹੀ ਬਣਾਉਣਾ ਚਾਹੁੰਦਾ । ਇਹ ਇੱਕ ਨਿਰਪੱਖ ਅਖਬਾਰ ਹੈ ਪਰ ਮੈਨੂੰ ਇਸ ਬੰਦੇ ਕੋਲੋ ਇਸ ਗੱਲ ਦਾ ਜਵਾਬ ਚਾਹੀਦਾ ਹੈ ਕਿ ਜਿਸ ਗੁਰੂ ਨੇ ਇਹ ਕਹਿਕੇ ਕਿ "ਰੰਗਰੇਟੇ ਗੁਰੂ ਕੇ ਬੇਟੇ" ਸਮਾਜ ਵਿੱਚੋ ਜਾਤ ਪਾਤ ਨੂੰ ਹੀ ਖਤਮ ਕਰ ਦਿੱਤਾ ਸੀ । ਖਾਲਸਾ ਸਾਜਨਾ ਪਿੱਛੇ ਵੀ ਗੁਰੂ ਸਹਿਬ ਦਾ ਇੱਕੋ ਇੱਕ ਉਦੇਸ਼ ਸੀ ਕਿ ਅਜਿਹਾ ਧਰਮ ਜਿਸ ਵਿੱਚ ਕੋਈ ਜਾਤ ਪਾਤ ਦਾ ਬੰਧਨ ਨਹੀ ਹੋਵੇਗਾ। ਅੱਜ ਵੀ ਸਿੱਖ ਧਰਮ ਵਿੱਚ ਅੰਮ੍ਰਿਤ ਛਕਾਉਣ ਤੋ ਪਹਿਲਾ ਕਿਸੇ ਦੀ ਵੀ ਜਾਤ ਨਹੀ ਪੁੱਛੀ ਜਾਂਦੀ । ਬਾਕੀ ਭਾਰਤ ਵਿੱਚ ਜਿੰਨੇ ਜ਼ੁਲਮ ਸਿੱਖਾਂ ਤੇ ਹੋਏ ਹਨ ਉਨ੍ਹੇ ਜ਼ੁਲਮ ਕਿਸੇ ਵੀ ਜਾਤੀ ਤੇ ਨਹੀ ਹੋਏ ਹੋਣੇ ।

ਜੇਕਰ ਅੰਬੇਦਕਰ ਦੀ ਧੀ ਕਮਲੇਸ ਅਹੀਰ ਨੂੰ ਤੁਹਾਡੀ ਇੰਨੀ ਹੀ ਚਿੰਤਾ ਹੈ ਤਾ ਉਹ ਮੀਡੀਆ ਵਿੱਚ ਫੋਕਾ ਭਾਸ਼ਣ ਦੇਣ ਦੀ ਬਜਾਏ ਭਾਰਤ ਵਿੱਚ ਜਾ ਕੇ ਤੁਹਾਡੀ ਆਵਾਜ ਕਿਉ ਨਹੀ ਬੁਲੰਦ ਕਰਦੀ ਬਾਕੀ ਵੀਰ ਘੱਟ ਕੋਈ ਵੀ ਨਹੀ ਕਰਦਾ ਕਿਸੇ ਵੀ ਉੱਚ ਸਰਕਾਰੀ ਅਹੁਦੇ ਤੇ ਬੈਠਾ ਵਿਅਕਤੀ ਕਿਸੇ ਹੋਰ ਦੀ ਗੱਲ ਹੀ ਨਹੀ ਸੁਣਦਾ । ਉਸ ਨੂੰ ਤਾ ਆਪਣੀ ਸਾਰੀ ਜਾਤ ਬਰਾਦਰੀ ਹੀ ਨਜ਼ਰ ਆਉਦੀ ਹੈ । ਬਾਕੀ ਪੱਛਮੀ ਮੁਲਕਾਂ ਵਿੱਚ ਵੀ ਗਰੀਬ ਲੋਕ ਹਨ ਇਥੇ ਤਾ ਕੋਈ ਰਿਜਰਵੇਸ਼ਨ ਨਹੀ । ਇਥੇ ਹਰੇਕ ਬੰਦੇ ਦੀ ਆਰਥਿਕਤਾ ਦੇਖਕੇ ਸਰਕਾਰ ਦੁਆਰਾ ਮਦੱਦ ਕੀਤੀ ਜਾਂਦੀ ਹੈ ।

ਅੱਜ ਪੰਜਾਬ ਵਿੱਚ ਜਿਮੀਦਾਰ ਆਰਥਿਕ ਹਾਲਤਾ ਤੋ ਤੰਗ ਆਕੇ ਆਤਮ ਹੱਤਿਆਵਾਂ ਕਰ ਰਹੇ ਹਨ ।ਜਦੋ ਕਿ ਬਹੁਤ ਸਾਰੇ ਲੋਕ ਮੌਜਾਂ ਮਾਣ ਰਹੇ ਹਨ । ਬਾਕੀ ਰਿਜਰਵੇਸ਼ਨ ਦਾ ਪਾੜਾ ਕਿਸ ਨੇ ਪਾਇਆ ਹੈ ।ਬਾਕੀ ਵੀਰ ਤੁਸੀ ਜੋ ਕੁਝ ਮਰਜੀ ਕਹੋ ਕਿ ਸਿੱਖ ਧਰਮ ਬੁੱਧ ਧਰਮ ਦੀ ਹੀ ਸਾਖਾਂ ਹੈ ਪਰ ਅੱਜ ਸੰਸਾਰ ਵਿੱਚ ਕਿਸੇ ਵੀ ਵਿਅਕਤੀ ਦਾ ਇੰਨ੍ਹਾਂ ਜੇਰਾ ਨਹੀ ਕਿ ਆਪਣਾ ਸਾਰਾ ਪਰਿਵਾਰ ਧਰਮ ਲਈ ਵਾਰ ਦੇਵੇ । ਆਪਣਾ ਪਿਤਾ ਕਿਸੇ ਹੋਰ ਧਰਮ ਲਈ ਵਾਰ ਦੇਵੇ ਜੋ ਕਿ ਮੇਰੇ ਦਸ਼ਮ ਪਿਤਾ ਨੇ ਕਰਕੇ ਵਿਖਾ ਦਿੱਤਾ ।

ਹੋ ਸਕਦਾ ਹੈ ਕਿ ਬੁੱਧ ਧਰਮ ਅੰਬੇਦਕਰ ਦੀ ਧੀ ਕਮਲੇਸ਼ ਅਹੀਰ ਨੂੰ ਬਹੁਤ ਚੰਗਾ ਲੱਗਾ ਹੋਵੇ ਤੇ ਉਹ ਤੁਹਾਡੇ ਸਾਰੇ ਸਮਾਜ ਨੂੰ ਬੋਧੀ ਬਣਾਉਣ ਲਈ ਪ੍ਰੇਰਦੀ ਹੋਵੇ ਪਰ ਸਿਰਫ ਤੇ ਸਿਰਫ ਇੱਕੋ ਗੱਲ ਸਿੱਖ ਧਰਮ ਸਾਰੇ ਸੰਸਾਰ ਦੇ ਧਰਮਾਂ ਤੋ ਵੱਖਰਾਂ ਹੈ ਜਿਸ ਦਾ ਇਤਿਹਾਸ ਸੁਣਕੇ ਗੋਰੇ ਵੀ ਹੈਰਾਨ ਹੋ ਜਾਂਦੇ ਹਨ ਕਮਲੇਸ਼ ਨੂੰ ਇਸ ਬਾਰੇ ਕੁਝ ਵੀ ਗਲਤ ਕਹਿਣ ਦਾ ਕੋਈ ਹੱਕ ਨਹੀ ਹੈ ।

ਜਿਸ ਜਿਸ ਮੇਰੇ ਵੀਰ ਭੈਣ ਨੇ ਯੂ ਟਿਊਬ ਤੇ ਇਹ ਵੀਡੀਉ ਦੇਖੀ ਹੋਵੇ ਉਹ ਸਹਿਜ ਹੀ ਇਹ ਸਮਝ ਸਕਦਾ ਹੈ ਕਿ ਉਹ ਕਿੰਨੀ ਅੱਗ ਉਗਲ ਰਹੀ ਹੈ । ਤੁਸੀ ਕਹਿੰਦੇ ਹੋ ਕਿ ਭਾਰਤ ਬਾਰੂਦ ਦੇ ਢੇਰ ਤੇ ਬੈਠਾ ਹਾਂ ਮੈ ਕਹਿੰਦਾ ਹਾਂ ਕਿ ਪੰਜਾਬ ਕੋਲ ਹੀ ਇੰਨ੍ਹਾ ਬਾਰੂਦ ਹੈ ਜੇਕਰ ਭਾਬੜ ਉੱਠੇ ਦਾ ਸਾਭਣੇ ਔਖੇ ਹੋ ਜਾਣਗੇ । ਇਸ ਗੱਲ ਦੀ ਗਵਾਹੀ ਇਤਿਹਾਸ ਆਪਣੇ ਆਪ ਭਰਦਾ ਹੈ । ਸੋ ਅਖੀਰ ਵਿੱਚ ਸਭ ਤੋ ਪਹਿਲਾ ਸਾਡੀ ਸ਼੍ਰੋਮਣੀ ਕਮੇਟੀ ਮਹਾ ਨਿਕੰਮੀ ਜਿਸ ਦੇ ਕਾਰਨ ਇਸ ਤਰ੍ਹਾ ਦੇ ਲੋਕ ਸਿਰ ਚੁੱਕਦੇ ਹਨ ਦੂਜਾ ਅਜੋਕੇ ਲੀਡਰ ਜਿਹੜੇ ਕਿ ਕੁਰਸੀ ਦੇ ਲਾਲਚੀ ਹਨ ਤੇ ਉਹਨਾਂ ਨੂੰ ਆਪਣੇ ਆਪ ਤੋ ਬਿਨਾ ਕੁਝ ਵੀ ਨਜ਼ਰ ਨਹੀ ਆਉਦਾ ।

ਵਹਿਗੂਰੂ ਜੀ ਕਾ ਖਾਲਸਾ
ਵਹਿਗੁਰੂ ਜੀ ਕੀ ਫਤਿਹ

ਰਾਉ ਬਰਿੰਦਰਾ ਸਵੈਨ ਦੇ ਵਿਚਾਰਾਂ ਸੰਬੰਧੀ - ਦਪਿੰਦਰ ਕੋਹਲੀ
ਜਿਵੇਂ ਡਾਕਟਰ ਸੁਖਪ੍ਰੀਤ ਸਿੰਘ ਨੇ ਕਿਹਾ ਕਿ ਜੇ ਸਾਰੇ ਦਲਿਤ ਬੁੱਧ ਧਰਮ ਅਪਣਾ ਲੈਣ ਤਾਂ ਉਹ ਬੁਧਸਿੱਟ ਬਣ ਜਾਣਗੇ ਅਤੇ ਫਿਰ ਜਨਰਲ ਕੈਟੇਗਰੀ ਵਿਚ ਆਉਣ ਨਾਲ ਜਾਤੀਵਾਦ ਖਤਮ ਹੋ ਜਾਵੇਗਾ। ਪਰ ਰਾਖਵਾਂਕਰਨ ਖੁਸ ਜਾਣ ਦੇ ਡਰੋ ਇਹ ਲੋਕ ਉਹ ਵੀ ਨਹੀਂ ਕਰ ਸਕਦੇ। ਸੋ ਇਸ ਮੁਸ਼ਕਲ ਦਾ ਹੱਲ ਕੀ ਹੈ। ਰਾਖਵਾਂਕਰਨ ਦੀ ਵਿਧੀ ਕਰਕੇ ਰਾਜਵੀਰ ਜੀ ਵਰਗੇ ਲੋਕ ਸੋਚਦੇ ਹਨ ਉਨ੍ਹਾਂ ਤੋ ਉਨ੍ਹਾਂ ਦਾ ਹੱਕ ਖੋਇਆ ਜਾ ਰਿਹਾ ਹੈ ਉਨ੍ਹਾਂ ਨੂੰ ਸ਼ਿਕਾਇਤ ਨਹੀਂ ਹੋਏਗੀ ਅਤੇ ਉਹ ਵੀ ਜੋ ਲੋਕ ਵਿਚਾਰੇ ਜਿੰਨਾਂ ਨੂੰ ਮੈਡੀਕਲ ਕਾਲਜਾ ਵਿਚ 33 ਪ੍ਰਤੀਸ਼ਤ ਰਾਖਵਾਂ ਹੋਣ ਦੀ ਵਜ੍ਹਾ ਕਰਕੇ ਸੀਟ ਨਹੀਂ ਮਿਲਦੀ। ਕੀ ਰਾੳ ਬਰਿਦਰਾ ਤੁਸੀਂ 100 ਪ੍ਰਤੀਸ਼ਤ ਰਾਖਵਾਂ ਕਰਨ ਚਾਹੁੰਦੇ ਹੋ।

ਨਾਲੇ ਗੱਲ ਪੰਜਾਬ ਦੀ ਚੱਲ ਰਹੀ ਹੈ ਅਤੇ ਸਿੱਖ ਧਰਮ ਦੀ। ਜਦ ਪੰਜਾਬ ਵਿਚ ਦਲਿਤਾਂ ਨਾਲ ਕੋਈ ਫਰਕ ਨਹੀਂ ਕੀਤਾ ਜਾਂਦਾ ਤਾਂ ਫਿਰ ਕਿਉਂ ਕਮਲੇਸ ਵਰਗੀ ਔਰਤ ਧਰਮ ਦੇ ਨਾ ਤੇ ਗਲਤ ਬੋਲ ਕੇ ਹਿੰਸਾ ਫਿਲਾ ਰਹੀ ਹੈ। ਤੁਸੀਂ ਕੰਪੀਟੀਸ਼ਨ ਚ ਆਉ। ਅਪਣਾ ਹੱਕ ਲੜ ਕੇ ਲਵੋ ਨਾਂ ਕਿ ਰਾਖਵਾਂਕਰਨ ਨਾਲ। ਬੁੱਧ ਧਰਮ ਅਪਣਾਓ ਚਾਹੇ ਸਿੱਖ। ਪਰ ਕਿਸੇ ਧਰਮ ਦੀ ਨਿੰਦਾ ਸਟੇਜ ਤੇ ਉੱਛਲ ਉੱਛਲ ਕੇ ਤੇ ਉੱਚੀ ਬੋਲ ਕੇ ਨਾ ਕਰੋ।

ਜਦੋਂ ਅੱਜ ਦੀ ਜਨਰੇਸ਼ਨ ਨੂੰ ਨਹੀਂ ਪਤਾ ਕਿ ਦਲਿਤ ਤੇ ਬਾਕੀ ਲੋਕਾਂ ਵਿਚ ਕੋਈ ਫਰਕ ਹੈ ਤਾਂ ਜਾਤੀਵਾਦ ਕਿਥੇ ਹੈ? ਤੁਸੀਂ ਰਾਖਵਾਂਕਰਨ ਵੀ ਚਾਹੁੰਦੇ ਹੋ ਤੇ ਬਰਾਬਰੀ ਦਾ ਵੀ ਢੰਡੋਰਾ ਪਿੱਟਦੇ ਹੋ। ਦੋ ਗਲੀ ਕਿਦਾਂ ਹੋ ਸਕਦੀਆਂ, ਜਦੋਂ ਰਾਖਵਾਂਕਰਨ ਦੀ ਗਲ ਆਉਂਦੀ ਹੈ ਤਾਂ ਬੱਚੇ ਪੁੱਛਦੇ ਹਨ ਰਾਖਵਾਂਕਰਨ ਕਿਉ ਤਾਂ ਉਨ੍ਹਾਂ ਅਨੁਸੂਚਿਤ ਜਾਤੀ ਦਾ ਇਤਿਹਾਸ ਸਮਝਾਉਣਾ ਪੈਦਾ ਹੈ। ਹੁਣ ਦੱਸੋ ਇਸ ਦਾ ਕੀ ਹੱਲ ਹੈ।

ਯੂਰਪ ਦੀ ਗੱਲ ਕਰਦੇ ਹੋ ਤਾਂ ਯੂਰਪ ਵਿਚ ਰਾਖਵਾਂਕਰਨ ਨਹੀਂ ਹੈ। ਸਾਰੇ ਕੰਮ ਕਰਦੇ ਹਨ ਅਤੇ ਆਪਣੇ ਚਾਦਰ ਵਿਚ ਰਹਿ ਕੇ ਪੈਰ ਪਸਾਰਦੇ ਹਨ। ਜੋ ਆਪਣੇ ਬਚਿਆਂ ਨੂੰ ਰੋਟੀ ਨਹੀਂ ਦੇ ਸਕਦਾ ਉਸ ਨੂੰ ਪੈਦਾ ਵੀ ਨਹੀਂ ਕਰਨਾ ਚਾਹੀਦਾ। ਵੋਟ ਵਾਲੇ ਲੀਡਰ ਵੀ ਆ ਕੇ ਇਹ ਨਹੀਂ ਕਹਿੰਦੇ ਕਿ ਵੋਟਾਂ ਦਾ ਖਿਆਲ ਰੱਖਉ ਤੇ ਬੱਚੇ ਜ਼ਿਆਦਾ ਪੈਦਾ ਕਰੋ। ਹੁਣ ਇਹ ਨਾ ਕਹਿਣਾ ਕਿ ਇੰਡੀਆ ਵਿਚ ਮੁਸਲਿਮ ਜਿਆਦਾ ਹਨ। ਕਮਲੇਸ ਨੇ ਪੰਜਾਬੀ ਚ ਲੈਕਚਰ ਦਿੱਤਾ ਹੈ ਤੇ ਮੈ ਪੰਜਾਬੀ ਵਿਚ ਹੀ ਸਿਰਫ਼ ਪੰਜਾਬ ਦੀ ਗੱਲ ਕਰ ਰਿਹਾ ਹਾਂ।

ਦਲਿਤ ਜਾਤੀ ਦਾ ਮਾਇਆਵਤੀ ਵਰਗਾ ਕੋਈ ਨੇਤਾ ਉਪਰ ਆ ਵੀ ਜਾਵੇ ਤਦ ਗਰੀਬ ਜਨਤਾ ਦਾ ਪੈਸਾ ਬੁੱਤ ਬਣਾਉਣ ਤੇ ਲਾ ਦਿੰਦਾ। ਬੂਟਾ ਸਿੰਘ ਜਾ ਚੌਧਰੀ ਜਗਜੀਤ ਵਰਗੇ ਕਿਹੜੇ ਘੱਟ ਕਰਦੇ ਜਿੰਨਾ ਨੂੰ ਤੁਸੀਂ ਵੋਟਾਂ ਪਾਉਂਦੇ ਹੋ। ਜੱਟ ਸਿੱਖ ਜਾਂ ਹਿੰਦੂ ਦੇ ਵੀ ਜੇ ਦਲਿਤ ਵੀਰਾ ਵਾਂਗ 6-6 ਬੱਚੇ ਹੁੰਦੇ ਤਾਂ ਉਹ ਵੀ ਅੱਜ ਗਰੀਬੀ ਰੇਖਾ ਤੋ ਥੱਲੇ ਹੁੰਦੇ। ਇਸ ਵਿਚ ਕਸੂਰ ਕਿਸੇ ਦਾ ਵੀ ਨਹੀਂ ਹੈ। ਹਰ ਬੰਦੇ ਨੂੰ ਦੁਨੀਆ ਤੇ ਸੰਘਰਸ਼ ਕਰਨਾ ਪੈਦਾ ਹੈ। ਕਾਲੇ ਅਫ਼ਰੀਕਣ ਦੇਖ ਲੋ ਉਥੇ ਜਾਤੀਵਾਦ ਹੈ ਉਹ ਵੀ ਤੇ ਗਰੀਬ ਹਨ। ਹੁਣ ਗਰੀਬੀ ਅਮੀਰੀ ਹੈਗੀ ਤਾਂ ਕੀ ਕਰੀਏ। ਇੱਥੇ ਲੱਖਾਂ ਪੰਜਾਬੀ ਮੁੰਡੇ ਜਦੋਂ ਬਾਹਰ ਆਉਂਦੇ ਇਨ੍ਹਾਂ ਕੋਲ 1 ਡਾਲਰ ਵੀ ਨਹੀਂ ਹੁੰਦਾ !। ਦੇਖਦਿਆਂ ਦੇਖਦਿਆਂ ਉਹ ਮਿਹਨਤ ਕਰਕੇ ਅਮੀਰ ਬਣ ਜਾਂਦੇ। ਸਾਰਾ ਕੁਝ ਮਿਹਨਤ ਤੇ ਨਿਰਭਰ ਕਰਦਾ ਤੇ ਬਾਕੀ ਲਾਇਫ ਸਟਾਈਲ ਤੇ।

ਦਪਿੰਦਰ ਕੋਹਲੀ california usa

ਗਗਨ ਦਮਾਮਾ ਵਾਜਿਉ ਰੇ - ਰਾਉ ਬਰਿੰਦਰਾ ਸਵੈਨ