ਬੀਬੀ ਕਮਲੇਸ਼ ਅਹੀਰ ਦੇ ਨਾਂ ਖੁੱਲ੍ਹਾ ਖਤ - ਸਤਨਾਮ ਸਿੰਘ ਬਬਰ, ਜਰਮਨੀ
ਕਮਲੇਸ਼ ਅਹੀਰ ਦੇ ਬਿਆਨਾਂ ਦੀ ਜਿੰਨੀ ਵੀ ਨਿੰਦਾ ਕੀਤੀ ਜਾਏ ਥੋੜੀ ਹੈ । ਦੁਨੀਆਂ ਭਰਦੇ ਬੁੱਧੀਜੀਵੀ ਅਗਰ ਅੰਦਾਜ਼ਾ ਲਾਉਣ ਤਾਂ ਕੀ ਵੀਆਨਾ ਵਰਗੇ ਕਾਂਡ ਨੂੰ ਟਾਲਿਆ ਜਾ ਸਕਦਾ ਹੈ ?
ਕਮਲੇਸ਼ ਅਹੀਰ ਦੇ ਵਿਚਾਰਾਂ ਨੂੰ ਯੂ ਟਿਊਬ ਡਾਟ ਕੌਮ (www.youtube.com) ਤੇ ਸੁਨਣ ਦਾ ਮੌਕਾ ਮਿਲਿਆ ਤਾਂ ਮੈਂ ਹੈਰਾਨ ਰਹਿ ਗਿਆ, 'ਭਾਰਤ ਰਤਨ ਡਾ: ਬੀ. ਆਰ. ਅੰਬੇਡਕਰ ਵੇਲਫੇਅਰ ਐਸੋਸੀਏਸ਼ਨ ਇਟਲੀ (ਰਜਿ.)' ਦੀ ਸਟੇਜ ਤੋਂ ਸਿੱਖਾਂ ਦੇ ਖਿਲਾਫ ਜੋ ਜ਼ਹਿਰ ਉਗਲਿਆ ਗਿਆ, ਸੁਣਕੇ ਬਹੁਤ ਦੁੱਖ ਹੋਇਆ । ਅਗਰ ਇਹੋ ਜਿਹੇ ਪ੍ਰਚਾਰਕ ਸਟੇਜਾਂ ਤੋਂ ਇਹੋ ਜਿਹੇ ਭੜਕਾਊ ਭਾਸ਼ਣ ਦੇ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਨਗੇ ਤਾਂ ਨਤੀਜੇ ਤਾਂ ਭੈੜੇ ਨਿਕਲਣੇ ਹੀ ਨਿਕਲਣੇ ਹਨ ।
ਬੀਬੀ ਕਮਲੇਸ਼ ਅਹੀਰ ਜੀ ਦਾ ਮੰਨਣਾ ਹੈ ਕਿ ਢਾਈ ਹਜ਼ਾਰ ਸਾਲ (2.500 ਸਾਲ) ਪਹਿਲਾਂ ਮਹਾਤਮਾ ਬੁੱਧ ਜੀ ਪੰਜ ਭਿਕਸ਼ੂ ਬਣਾ ਗਏ ਹਨ, ਗੁਰੂ ਗੋਬਿੰਦ ਸਿੰਘ ਕਿਹੜੇ ਕੋਈ ਨਵੇਂ ਪੰਜ ਪਿਆਰੇ ਸਾਜੇ ਹਨ । ਕੇਸਰੀ ਰੰਗ ਵੀ ਬੁੱਧ ਦਾ ਦਿੱਤਾ ਹੋਇਆ ਹੈ, ਉਸੇ ਰੰਗ 'ਚ ਹੀ ਫਿਰ ਗੁਰੂ ਗੋਬਿੰਦ ਸਿੰਘ ਦੁਬਾਰਾ ਲਪੇਟ ਗਏ । ਮੈਂ ਪੁੱਛਦੀ ਹਾਂ ਕਿ ਨਵਾਂ ਕੀ ਦਿੱਤਾ ? ਔਰਤ ਜਾਤੀ ਨੂੰ ਵੀ ਬੁੱਧ ਨੇ ਹੀ ਸਾਰੇ ਹੱਕ ਦਿੱਤੇ ਹਨ । ਫਿਰ ਟਾਂਚ ਨਾਲ ਕਹਿੰਦੀ ਹੈ, ਮਾਤਾ ਸੁੰਦਰੀ ਜੀ ਨੂੰ ਅੰਮ੍ਰਿਤ ਵਿੱਚ ਪਤਾਸੇ ਪਾਉਣ ਨੂੰ ਦਿੱਤੇ ਹਨ, ਹੋਰ ਕੀ ਕੀਤਾ ਹੈ ? ਦਰਬਾਰ ਸਾਹਿਬ 'ਚ ਕਿਸੇ ਬੀਬੀ ਨੂੰ ਕੀਰਤਨ ਕਰਨ ਦੀ ਇਜ਼ਾਜਤ ਨਹੀਂ ਅਤੇ ਨਾਹੀ ਅਕਾਲ ਤਫ਼ਤ ਦੀ ਜਥੇਦਾਰੀ ਦੀ, ਇਨ੍ਹਾਂ ਲੋਕਾਂ ਦਾ ਦਿਮਾਗ਼ ਖਰਾਬ ਹੋ ਗਿਆ ਹੈ ।
1950 ਦੇ ਸੰਵਿਧਾਨ 'ਚ ਬਾਬਾ ਬੀ. ਆਰ. ਅੰਬੇਡਕਰ ਨੇ ਔਰਤ ਜਾਤੀ ਨੂੰ ਪੂਰਣ ਅਧਿਕਾਰ ਲੈ ਕੇ ਦਿੱਤੇ ਹਨ, ਰਿਜ਼ਰਵੇਸ਼ਨ, ਆਪਣੀ ਮਰਜ਼ੀ ਦੀ ਸ਼ਾਦੀ, ਮਰਜ਼ੀ ਨਾਲ ਤਲਾਕ ਦਾ ਹੱਕ ਇਹ ਸਭ ਬਾਬਾ ਜੀ ਦੀ ਦੇਣ ਹੈ ।
ਬੀਬੀ ਕਮਲੇਸ਼ ਅਹੀਰ ਨੂੰ 1950 ਦਾ ਇਤਿਹਾਸ ਚੇਤੇ ਹੈ, 500 ਸਾਲ ਤੋਂ ਵੀ ਪਹਿਲਾਂ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਵਿੱਚ ਔਰਤ ਜਾਤੀ ਲਈ ਸ਼ਬਦ ਉਚਾਰਣ ਕਰਦੇ ਹਨ
ਕਮਲੇਸ਼ ਅਹੀਰ ਦੇ ਬਿਆਨਾਂ ਦੀ ਜਿੰਨੀ ਵੀ ਨਿੰਦਾ ਕੀਤੀ ਜਾਏ ਥੋੜੀ ਹੈ । ਦੁਨੀਆਂ ਭਰਦੇ ਬੁੱਧੀਜੀਵੀ ਅਗਰ ਅੰਦਾਜ਼ਾ ਲਾਉਣ ਤਾਂ ਕੀ ਵੀਆਨਾ ਵਰਗੇ ਕਾਂਡ ਨੂੰ ਟਾਲਿਆ ਜਾ ਸਕਦਾ ਹੈ ?
ਕਮਲੇਸ਼ ਅਹੀਰ ਦੇ ਵਿਚਾਰਾਂ ਨੂੰ ਯੂ ਟਿਊਬ ਡਾਟ ਕੌਮ (www.youtube.com) ਤੇ ਸੁਨਣ ਦਾ ਮੌਕਾ ਮਿਲਿਆ ਤਾਂ ਮੈਂ ਹੈਰਾਨ ਰਹਿ ਗਿਆ, 'ਭਾਰਤ ਰਤਨ ਡਾ: ਬੀ. ਆਰ. ਅੰਬੇਡਕਰ ਵੇਲਫੇਅਰ ਐਸੋਸੀਏਸ਼ਨ ਇਟਲੀ (ਰਜਿ.)' ਦੀ ਸਟੇਜ ਤੋਂ ਸਿੱਖਾਂ ਦੇ ਖਿਲਾਫ ਜੋ ਜ਼ਹਿਰ ਉਗਲਿਆ ਗਿਆ, ਸੁਣਕੇ ਬਹੁਤ ਦੁੱਖ ਹੋਇਆ । ਅਗਰ ਇਹੋ ਜਿਹੇ ਪ੍ਰਚਾਰਕ ਸਟੇਜਾਂ ਤੋਂ ਇਹੋ ਜਿਹੇ ਭੜਕਾਊ ਭਾਸ਼ਣ ਦੇ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਨਗੇ ਤਾਂ ਨਤੀਜੇ ਤਾਂ ਭੈੜੇ ਨਿਕਲਣੇ ਹੀ ਨਿਕਲਣੇ ਹਨ ।
ਬੀਬੀ ਕਮਲੇਸ਼ ਅਹੀਰ ਜੀ ਦਾ ਮੰਨਣਾ ਹੈ ਕਿ ਢਾਈ ਹਜ਼ਾਰ ਸਾਲ (2.500 ਸਾਲ) ਪਹਿਲਾਂ ਮਹਾਤਮਾ ਬੁੱਧ ਜੀ ਪੰਜ ਭਿਕਸ਼ੂ ਬਣਾ ਗਏ ਹਨ, ਗੁਰੂ ਗੋਬਿੰਦ ਸਿੰਘ ਕਿਹੜੇ ਕੋਈ ਨਵੇਂ ਪੰਜ ਪਿਆਰੇ ਸਾਜੇ ਹਨ । ਕੇਸਰੀ ਰੰਗ ਵੀ ਬੁੱਧ ਦਾ ਦਿੱਤਾ ਹੋਇਆ ਹੈ, ਉਸੇ ਰੰਗ 'ਚ ਹੀ ਫਿਰ ਗੁਰੂ ਗੋਬਿੰਦ ਸਿੰਘ ਦੁਬਾਰਾ ਲਪੇਟ ਗਏ । ਮੈਂ ਪੁੱਛਦੀ ਹਾਂ ਕਿ ਨਵਾਂ ਕੀ ਦਿੱਤਾ ? ਔਰਤ ਜਾਤੀ ਨੂੰ ਵੀ ਬੁੱਧ ਨੇ ਹੀ ਸਾਰੇ ਹੱਕ ਦਿੱਤੇ ਹਨ । ਫਿਰ ਟਾਂਚ ਨਾਲ ਕਹਿੰਦੀ ਹੈ, ਮਾਤਾ ਸੁੰਦਰੀ ਜੀ ਨੂੰ ਅੰਮ੍ਰਿਤ ਵਿੱਚ ਪਤਾਸੇ ਪਾਉਣ ਨੂੰ ਦਿੱਤੇ ਹਨ, ਹੋਰ ਕੀ ਕੀਤਾ ਹੈ ? ਦਰਬਾਰ ਸਾਹਿਬ 'ਚ ਕਿਸੇ ਬੀਬੀ ਨੂੰ ਕੀਰਤਨ ਕਰਨ ਦੀ ਇਜ਼ਾਜਤ ਨਹੀਂ ਅਤੇ ਨਾਹੀ ਅਕਾਲ ਤਫ਼ਤ ਦੀ ਜਥੇਦਾਰੀ ਦੀ, ਇਨ੍ਹਾਂ ਲੋਕਾਂ ਦਾ ਦਿਮਾਗ਼ ਖਰਾਬ ਹੋ ਗਿਆ ਹੈ ।
1950 ਦੇ ਸੰਵਿਧਾਨ 'ਚ ਬਾਬਾ ਬੀ. ਆਰ. ਅੰਬੇਡਕਰ ਨੇ ਔਰਤ ਜਾਤੀ ਨੂੰ ਪੂਰਣ ਅਧਿਕਾਰ ਲੈ ਕੇ ਦਿੱਤੇ ਹਨ, ਰਿਜ਼ਰਵੇਸ਼ਨ, ਆਪਣੀ ਮਰਜ਼ੀ ਦੀ ਸ਼ਾਦੀ, ਮਰਜ਼ੀ ਨਾਲ ਤਲਾਕ ਦਾ ਹੱਕ ਇਹ ਸਭ ਬਾਬਾ ਜੀ ਦੀ ਦੇਣ ਹੈ ।
ਬੀਬੀ ਕਮਲੇਸ਼ ਅਹੀਰ ਨੂੰ 1950 ਦਾ ਇਤਿਹਾਸ ਚੇਤੇ ਹੈ, 500 ਸਾਲ ਤੋਂ ਵੀ ਪਹਿਲਾਂ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਵਿੱਚ ਔਰਤ ਜਾਤੀ ਲਈ ਸ਼ਬਦ ਉਚਾਰਣ ਕਰਦੇ ਹਨ
(ਰਾਗ ਆਸਾ ਮਹਲਾ 1, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 473)
ਇਹ ਉਸ ਸਮੇਂ ਦੀ ਵੀ ਗੱਲ ਹੈ, ਜਦੋਂ ਔਰਤ ਦਾ ਪਤੀ ਮਰ ਜਾਣ ਤੇ ਉਸ ਔਰਤ ਨੂੰ ਵੀ ਨਾਲ ਹੀ ਸਤੀ ਕੀਤਾ ਜਾਂਦਾ ਸੀ (ਭਾਵਕਿ ਨਾਲ ਹੀ ਸਾੜਿਆ ਜਾਂਦਾ ਸੀ) ਤੀਜੇ ਪਾਤਿਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਇਸ ਰਸਮ ਨੂੰ ਨਾ ਕਿ ਫ਼ਤਮ ਹੀ ਨਹੀਂ ਕੀਤਾ ਸਗੋਂ ਆਪਣੇ ਸ਼ਬਦਾਂ 'ਚ ਉਸ ਦੀ ਤਰਜ਼ਮਾਨੀ ਵੀ ਕੀਤੀ ।
ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ ॥
(ਸਲੋਕੁ ਮਹਲਾ 3, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 787)
ਇਹ ਪਰਉਪਕਾਰ ਗੁਰੂ ਸਾਹਿਬਾਨਾਂ ਦੇ ਹਨ ।
ਸ੍ਰੀ ਹਰਿਮੰਦਰ ਸਾਹਿਬ ਵਿੱਚ ਔਰਤਾਂ ਦਾ ਕੀਰਤਨ ਕਰਨਾ ਜਾਂ ਨਾ ਕਰਨਾ ਇਹ ਸਿੱਖ ਕੌਮ ਦਾ ਅੰਦਰੂਨੀ ਮਸਲਾ ਹੈ, ਕਿਸੇ ਵੀ ਅੰਬੇਡਕਾਰੀ ਨੂੰ ਇਹ ਹੱਕ ਬਿਲਕੁਲ ਨਹੀਂ ਹੈ ਕਿ ਉਹ ਸਿੱਖਾਂ ਦੀ ਮਾਣ - ਮਰਿਯਾਦਾ ૪ ਰਹਿਤ - ਮਰਿਯਾਦਾ ਵਿੱਚ ਕਿਸੇ ਕਿਸਮ ਦੀ ਦਖਲ - ਅੰਦਾਜ਼ੀ ਦੀ ਗੱਲ ਕਰਨ ।
ਉਤਰੀ ਭਾਰਤ ਵਿੱਚ ਜਨਮੇ ਰਵਿਦਾਸੀ ਭਾਈਚਾਰੇ, ਆਦਧਰਮੀ, ਮੱਝਵੀ ਸਿੱਖਾਂ, ਕਬੀਰ ਦਾਸੀਆਂ ਆਦਿ ਸਭ ਨੂੰ ਮੇਰੀ ਇਹ ਬੇਨਤੀ ਹੈ ਕਿ ਸਿੱਖ ਧਰਮ ਹੀ ਇੱਕੋ ਇੱਕ ਐਸਾ ਧਰਮ ਹੈ, ਜੋ ਸਭ ਨੂੰ ਆਪਣੇ 'ਚ ਜ਼ਜਬ ਕਰਦਾ ਹੈ, ਸਿਰਫ ਤਾਂ ਸਿਰਫ ਸਿੱਖ ਬਣਾਉਂਦਾ ਹੈ, ਹੋਰ ਕੋਈ ਐਹੋ ਜਿਹਾ ਧਰਮ ਨਹੀਂ ਹੈ । ਕਦੇ ਇਨ੍ਹਾਂ ਲੋਕਾਂ ਨੂੰ ਬ੍ਰਾਹਮਣ ਹਰੀਜਨ ਬਣਾਉਂਦਾ ਹੈ, ਕਦੇ ਦਲਿਤ ਬਣਾਉਂਦਾ ਹੈ ਅਤੇ ਕਹਿੰਦਾ ਹੈ ਹੁਣ ਤੁਸੀਂ ਹਰੀ ਦੇ ਜਨ ਬਣ ਗਏ ਹੋ, ਬ੍ਰਾਹਮਣ ਆਪ ਬ੍ਰਾਹਮਣ ਰਹਿੰਦਾ ਹੈ, ਖੱਤਰੀ ਆਪ ਖੱਤਰੀ ਰਹਿੰਦਾ, ਕਦੇ ਸੋਚਿਆ ਧਰਮ ਨਿਰਪੱਖਤਾ ਦਾ ਹੋਕਾ ਦੇਣ ਵਾਲਾ ਆਪ ਹਰੀਜਨ ਕਿਉਂ ਨਹੀਂ ਬਣਦਾ ? ਆਪ ਦਲਿਤ ਕਿਉਂ ਨਹੀਂ ਬਣਦਾ ? ਉਹ ਦਲਿਤਾਂ, ਹਰੀਜਨਾਂ ਦੀਆਂ ਕਲੋਨੀਆਂ ਤਾਂ ਸ਼ਹਿਰੋਂ ਜਾਂ ਪਿੰਡੋਂ ਬਾਹਰ ਹੱਡਾ ਰੇੜੀਆਂ, ਕਬਰਾਂ ਜਾਂ ਸਿਵਿਆਂ 'ਚ ਬਣਾਉਣ ਨੂੰ ਪਲਾਂਟ ਤਾਂ ਦਿੰਦਾ ਹੈ, ਪਿੰਡ 'ਚ ਪਈਆਂ ਸ਼ਾਮਲਾਟ ਜ਼ਮੀਨਾਂ ਨੂੰ ਉਨ੍ਹਾਂ ਵਿੱਚ ਕਿਉਂ ਨਹੀਂ ਵੰਡਦਾ, ਜਰਾ ਸੋਚੋ ?
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੋਂ ਸੱਖਣੇ ਹੋ ਕੇ, ਚੂਹੜੇ, ਚਮਾਰ, ਜੁਲਾਹੇ, ਤੇਲੀ, ਝੀਰ, ਨਾਈ, ਛੀਂਬੇ, ਜੱਟ ਲੁਹਾਰ, ਤਰਖਾਣ, ਘਮਿਆਰ ਆਦਿ ਤਾਂ ਅਖਵਾ ਸਕੋਗੇ ਐਪਰ ਬ੍ਰਾਹਮਣ, ਖੱਤਰੀ ਜਾਂ ਵੈਸ਼ ਕਦੀ ਨਹੀਂ ਅਖਵਾ ਸਕੋਗੇ । ਬਸ ਇਹ ਇੱਕ ਸਿੱਖ ਧਰਮ ਹੀ ਐਸਾ ਧਰਮ ਹੈ, ਜੋ ਸਭ ਨੂੰ ਆਪਣੀ ਗੋਦੀ ਵਿੱਚ ਬਿਠਾਉਂਦਾ ਹੈ,
ਧੰਨ - ਧੰਨ ਗੁਰੂ ਗੋਬਿੰਦ ਸਿੰਘ ਜੀ ।
ਵੀਆਨਾ ਵਿੱਚ ਵਾਪਰੇ ਕਾਂਡ ਨਾਲ ਜਿੱਥੇ ਰਵਿਦਾਸੀ ਭਾਈਚਾਰੇ ਜਾਂ ਦਲਿਤ ਭਾਈਚਾਰੇ ਵਿੱਚ ਇੱਕ ਸਦੀਵੀ ਸਾਂਝ ਵਿੱਚ ਤ੍ਰੇੜ ਆਈ ਹੈ, ਬਹੁਤ ਦੁਖਦਾਈ ਗੱਲ ਹੈ । ਏਥੇ ਸਾਨੂੰ ਸਾਰਿਆਂ ਨੂੰ ਪਿਆਰ ਤੇ ਧਸੱਮਲ ਦੀ ਲੋੜ ਹੈ, ਇਹ ਕੋਈ ਜਲਦੀ 'ਚ ਲਿਆ ਜਾਣ ਵਾਲਾ ਫੈਸਲਾ ਨਹੀਂ ਹੈ ਅਤੇ ਨਾਹੀ ਲਿਆ ਜਾਣਾ ਚਾਹੀਦਾ ਹੈ । ਸਾਨੂੰ ਸਾਡੀ ਸੌੜੀ ਸੋਚ ਤੋਂ ਉਪਰ ਉਠਕੇ ਇਸ ਪਿੱਛੇ ਵਾਪਰੇ ਇਤਿਹਾਸ ਅਤੇ ਆਉਣ ਵਾਲੇ ਭਵਿੱਖ ਵਿੱਚ ਅੰਤਰ ਨੂੰ ਸਮਝਣ ਦੀ ਜ਼ਰੂਰਤ ਹੈ ।
ਅੱਜ ਸ਼ਬਦ ਗੁਰੂ ਨੂੰ ਵੰਡਣ ਵਾਲੇ ਕੀ ਸੋਚਕੇ ਇਹ ਫੈਸਲਾ ਲੈ ਰਹੇ ਹਨ ਕਿ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਵਾਪਿਸ ਗੁਰਦੁਆਰਿਆਂ ਵਿੱਚ ਦੇਣ ਨਾਲ ਕੀ ਭਗਤ ਰਵਿਦਾਸ ਜੀ ਦਾ ਸ਼ਬਦ ਗੁਰੂ ਕੋਈ ਹੋਰ ਸੀ ਤੇ ਉਹ ਹੁਣ ਵੰਡਿਆ ਗਿਆ ਹੈ ? ਧੁਰ ਕੀ ਬਾਣੀ, ਅਕਾਲ ਪੁਰਖ ਦੀ ਬਾਣੀ, ਕੀ ਅੱਜ ਰਵਿਦਾਸ ਦੀ ਬਾਣੀ ਬਣਕੇ ਰਹਿ ਜਾਵੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਅਲੱਗ ਹੋ ਜਾਵੇਗੀ । ਨਹੀਂ, ਹਰਗਿਜ ਨਹੀਂ ।
ਸਿੱਖ ਇਤਿਹਾਸ ਨੇ ਸਿਰਫ ਤਾਂ ਸਿਰਫ ਸ਼ਬਦਾਂ ਨੂੰ ਲਿਖਿਆ ਹੀ ਨਹੀਂ, ਸਗੋਂ ਇੱਕ - ਇੱਕ ਸ਼ਬਦ ਦੇ ਬੋਲ ਤੇ ਇੱਕ - ਇੱਕ ਵੱਖਰਾ ਇਤਿਹਾਸ ਸਿਰਜਿਆ ਹੈ । ਸਿੱਖਾਂ ਨੇ ਇੱਕ - ਇੱਕ ਸ਼ਬਦ ਦੇ ਬੋਲ ਤੇ ਸ਼ਹਾਦਤਾਂ ਦੇ ਯਾਮ ਪੀਤੇ ਹਨ, ਇਸ ਸ਼ਬਦ ਨੂੰ ਸੰਭਾਲਣ ਲਈ ਹੀ ਤੱਤੀਆਂ ਤਵੀਆਂ ਤੇ ਬੈਠਣਾ ਪਿਆ, ਛੋਟੇ - ਛੋਟੇ ਮਾਸੂਮ ਬੱਚਿਆਂ ਨੂੰ ਸਰਹੰਦ ਦੀਆਂ ਨੀਂਹਾਂ ਵਿੱਚ ਖੜੌਣਾ ਪਿਆ, ਰੰਬੀਆਂ ਨਾਲ ਖੋਪਰ ਲਹਾਉਣੇ ਪਏ, ਆਰਿਆਂ ਨਾਲ ਚੀਰ ਹੋਣਾ ਪਿਆ, ਬੱਚਿਆਂ ਦੇ ਟੋਟੇ - ਟੋਟੇ ਕਰਵਾਕੇ ਝੋਲੀਆਂ ਵਿੱਚ ਪਵਾਉਣੇ ਪਏ, ਚਰਖੜੀਆਂ ਤੇ ਚੜ੍ਹਣਾ ਪਿਆ, ਦੇਗ਼ਾਂ ਦੇ ਵਿੱਚ ਉਬਲਣਾ ਪਿਆ, ਬੰਦ - ਬੰਦ ਕਟਵਾਉਣੇ ਪਏ ਦੇ ਇਤਿਹਾਸ ਨੂੰ ਸਿਰਜਦਿਆਂ 500 ਸਾਲ ਤੋਂ ਵੀ ਵੱਧ ਸਮਾਂ ਲੱਗ ਗਿਆ ਤੇ ਹੱਕ ਸੱਚ ਇਨਸਾਫ ਲਈ ਕੁਰਬਾਨੀਆਂ ਕਰਨੀਆਂ ਅਤੇ ਸ਼ਬਦ ਗੁਰੂ ਦੀ ਮੋਹਰ ਨੂੰ ਬਚਾਉਣਾ ਹੀ ਸਿੱਖੀ ਹੈ, ਇਸਦੀ ਮਾਣ - ਮਰਿਯਾਦਾ, ਸਿਧਾਂਤ ਤੇ ਅਨੁਸ਼ਾਸ਼ਨ ਹੀ ਦੁਨੀਆਂ ਨੂੰ ਉਸ ਸਚਾਈ, ਅਕਾਲ - ਪੁਰਖ, ਪ੍ਰਮਾਤਮਾਂ, ਬੇਗਮਪੁਰਾ 'ਚ ਲੀਨ ਕਰ ਸਕਦਾ ਹੈ, ਹੋਰ ਕੋਈ ਨਹੀਂ।
ਅਗਰ ਅਸੀਂ ਥੋੜਾ ਜਿਹਾ ਹੀ ਧਿਆਨ ਇਸ ਪਾਸੇ ਦੇਈਏ ਤਾਂ ਅਵੱਸ਼ ਸਾਨੂੰ ਸਭਨਾਂ ਨੂੰ ਸਮਝ ਪੈ ਜਾਣੀ ਚਾਹੀਦੀ ਹੈ ਕਿ ਸਦੀਆਂ ਤੋਂ ਲਿਤਾੜੇ ਜਾਂਦੇ ਸ਼ੂਦਰ, ਨੀਚ, ਅਨਸੂਚਿਤ ਜਾਤੀ ਨੂੰ ਹੀ ਉਚਾ ਚੁੱਕਣ ਲਈ ਸਿੱਖ ਧਰਮ ਹੋਂਦ ਵਿੱਚ ਆਇਆ। ਬੁੱਧ ਧਰਮ ਨੂੰ ਮੰਨਣ ਵਾਲੇ ਪਰਮ - ਧਰਮ ਅਹਿੰਸਾ ਦੇ ਪੁਜਾਰੀ ਕੀ ਇਸ ਗੱਲ ਦਾ ਜਵਾਬ ਦੇ ਸਕਣਗੇ ਕਿ ਵੀਆਨਾ ਵਿੱਚ ਹੋਏ ਦੁਖਦਾਈ ਕਾਂਡ ਨੂੰ ਲੈ ਕੇ ਪੰਜਾਬ ਦੀ ਸੰਪਤੀ (ਸ੍ਰਕਾਰੀ ਅੰਕੜਿਆਂ ਮੁਤਾਬਿਕ 4000 ਕ੍ਰੋੜ ਰੁਪਏ) ਨੂੰ ਤਬਾਹ ਕਰਨਾ, ਪੰਜਾਬ ਦੇ ਮਾਹੌਲ ਨੂੰ ਆਸ਼ਾਂਤ ਬਣਾਉਣਾ, ਅੱਗਾਂ ਲਾਉਣੀਆਂ ਤੇ ਸਿੱਖ ਧਰਮ ਦੇ ਜਜ਼ਬਾਤਾਂ ਦੀ ਪ੍ਰਵਾਹ ਵੀ ਨਾ ਕਰਨੀ, ਜੋ ਇੱਕ ਨਹਾਇਤ ਹੀ ਨਿੰਦਣਯੋਗ ਕਾਰਾ ਸੀ । ਜਿਸਨੂੰ ਸਿੱਖ ਕੌਮ ਨੇ ਬਹੁਤ ਹੀ ਫਰਾਖਦਿਲੀ ਨਾਲ ਬਰਦਾਸ਼ਤ ਕੀਤਾ ਹੈ । ਕਿਉਂਕਿ ਸਿੱਖ ਧਰਮ ਹਰੇਕ ਧਰਮ ਦਾ ਸਤਿਕਾਰ ਕਰਦਾ ਹੈ, ਐਪਰ ਜਦੋਂ ਕੋਈ ਸਿੱਖ ਧਰਮ ਵਿੱਚ ਖੁਦ ਦਖਲ ਅੰਦਾਜ਼ੀ ਕਰੇ ਅਤੇ ਸਿੱਖੀ ਦੀ ਮਾਣ - ਮਰਿਯਾਦਾ ਨਾਲ ਖਿਲਵਾੜ ਕਰੇ, ਤਾਂ ਨਿਰਣਾ ਖੁਦ ਹੀ ਕਰਨਾ ਪੈਣਾ ਹੈ ਕਿ ਇਸਦੇ ਨਤੀਜੇ ਕਿੰਨੇ ਭੈੜੇ ਨਿਕਲ ਸਕਦੇ ਹਨ । ਕਿਸੇ ਨੂੰ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ ਕਿ ਉਹ ਦੂਜਿਆਂ ਦੇ ਧਰਮਾਂ ਲਈ ਮੰਦਭਾਸ਼ਾ ਜਾਂ ਭੱਦੀ ਭਾਸ਼ਾ ਨਾਲ ਗੱਲ ਕਰੇ । ਕਿਸੇ ਵੀ ਪ੍ਰਚਾਰਕ ਨੂੰ ਇਹ ਸ਼ੋਭਦਾ ਨਹੀਂ । ਜਿਸ ਭੱਦੀ ਭਾਸ਼ਾ 'ਚ 'ਕਮਲੇਸ਼ ਅਹੀਰ' ਨੇ ਸਿੱਖ ਧਰਮ ਦੇ ਖਿਲਾਫ ਜੋ ਊਲ - ਜਲੂਲ ਬੋਲਿਆ ਹੈ ਉਹ ਬਿਲਕੁਲ ਸਚਾਈ ਦੇ ਤੱਥਾਂ ਤੋਂ ਕੋਹਾਂ ਦੂਰ ਹੈ ।
ਰਵਿਦਾਸੀ ਭਾਈਚਾਰੇ ਨਾਲ ਸਿੱਖਾਂ ਦੀਆਂ ਕੋਈ ਫਰਜ਼ੀ ਸਾਂਝਾ ਨਹੀਂ ਹਨ, ਬਲਕਿ ਧੁਰੋ - ਧੁਰਾਤਰ, ਜੁਗਾ - ਜੁਗੰਤਰ ਤੱਕ ਸਦੀਵੀ ਸਾਂਝਾ ਦਾ ਨਾਤਾ, ਜੋ ਅਮਰ ਰਹਿਣਾ ਹੈ, ਜਿਸਨੂੰ ਕੋਈ ਵੀ ਦੁਨੀਆਂ ਦੀ ਤਾਕਤ ਨਾਂ ਤਾਂ ਤੋੜ ਸਕੇਗੀ ਅਤੇ ਨਾ ਹੀ ਕੋਈ ਅਲੱਗ ਕਰ ਸਕੇਗਾ । ਇੱਥੇ ਇੱਕ 'ਅਹੀਰਾ' ਕੀ ਲੱਖਾਂ 'ਅਹੀਰਾ' ਇਸ ਸਰਬ ਸਾਂਝੀ ਵਾਲਤਾ ਨੂੰ ਤੋੜਣ ਲਈ ਬੇਸ਼ੱਕ ਜਿੰਨੀ ਮਰਜ਼ੀ ਜ਼ਹਿਰ ਉਗਲਣ, ਕੋਈ ਫਰਕ ਨਹੀਂ ਪੈਂਦਾ, ਇਹ ਆਉਣ ਵਾਲਾ ਸਮਾਂ ਵੀ ਸਾਬਤ ਕਰ ਦੇਵੇਗਾ ਕਿ 'ਕਾਵਾਂ ਦੇ ਕਹੇ ਕਦੇ ਢੱਗੇ ਨਹੀਂ ਮਰਦੇ' ।
ਭਗਤ ਰਵਿਦਾਸ ਜੀ ਦੀ ਬਾਣੀ ਇਲਾਹੀ ਬਾਣੀ ਹੈ, ਰੱਬੀ ਬਾਣੀ ਹੈ ਅਤੇ ਸ਼ਬਦ ਗੁਰੂ ਵਿੱਚ ਸਮਾਈ ਗਈ ਹੈ,
(ਸੋਰਠਿ ਮਹਲਾ 1 ਘਰੁ 1 ਅਸਟਪਦੀਆ ਚਉਤੁਕੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 634)
ਸ਼ਬਦ ਗੁਰ ਕੋਈ ਅੱਖਰਾਂ ਦੀ ਗਿਣਤੀ ਨਹੀਂ, ਸ਼ਬਦ ਨਾਮ ਹੈ ਅਤੇ ਨਾਮ ਹੀ ਅੰਮ੍ਰਿਤ ਹੈ । ਤੁਸੀਂ ਬੇਸ਼ਕ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਵੱਖਰੀ ਕਰ ਸਕਦੇ ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਵਿਦਾਸ ਭਵਨਾਂ ਚੋਂ ਉਠਵਾ ਸਕਦੇ ਹੋ, ਤੁਹਾਨੂੰ ਹੋੜਣ ਤੇ ਰੋਕਣ ਵਾਲਾ ਕੋਈ ਨਹੀਂ ਹੈ ।
ਮੈਂ ਉਨ੍ਹਾਂ ਰਵਿਦਾਸੀ ਭਾਈਚਾਰੇ ਨੂੰ ਪੁੱਛਣਾ ਚਾਹੁੰਦਾ ਹਾਂ ਕਿਤੇ ਤੁਸੀਂ ਸ਼ਬਦ ਗੁਰੂ ਦੀ ਗਲਤ ਵਿਆਖਿਆ ਤਾਂ ਨਹੀਂ ਸਮਝ ਰਹੇ ?
ਕੀ ਤੁਸੀਂ ਪਾਣੀ ਨੂੰ ਅੰਮ੍ਰਿਤ ਸਮਝਦੇ ਹੋ ?
ਕੀ ਤੁਸੀਂ ਪਤਾਸਿਆਂ ਦੇ ਮਿਸ਼ਰਣ ਨੂੰ ਅੰਮ੍ਰਿਤ ਸਮਝਦੇ ਹੋ ?
ਅੰਮ੍ਰਿਤ ਛਕਣਾ ਗੁਰਿ ਮਰਿਯਾਦਾ ਦੇ ਨੇਮ 'ਚ ਆਉਣਾ ਹੈ, ਰਹਿਤ ਮਰਿਯਾਦਾ ਨੂੰ ਅਪਨਾਉਣਾ ਹੈ । ਜੋ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੋਂ ਪੰਜ ਪਿਆਰੇ ਦਿੰਦੇ ਹਨ, ਜਿਸ ਨੂੰ ਕਮਾਉਣਾ ਹੀ ਸਿੱਖੀ ਹੈ ।
ਪਾਇਆ ਅੰਮ੍ਰਿਤੁ ਗੁਰਿ ਕ੍ਰਿਪਾ ਕੀਨੀ ਸਚਾ ਮਨਿ ਵਸਾਇਆ ॥
(ਰਾਮਕਲੀ ਮਹਲਾ 3, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 917)
ਸੋ ਜਾਨੈ ਜਿਨਿ ਚਾਖਿਆ ਹਰਿ ਨਾਮੁ ਅਮੋਲਾ ॥
ਕੀਮਤਿ ਕਹੀ ਨ ਜਾਈਐ ਕਿਆ ਕਹਿ ਮੁਖਿ ਬੋਲਾ ॥
(ਬਿਲਾਵਲੁ ਮਹਲਾ 5, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 808)
ਬੀਬੀ ਜੀ ਇੱਕ ਚੰਗੇ ਪ੍ਰਚਾਰਕ ਲਈ ਏਡੇ ਵੱਡੇ ਝੱਖ ਮਾਰਨੇ ਸ਼ੋਭਦੇ ਨਹੀਂ । ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਨਮ ਖੱਤਰੀਆਂ ਘਰੇ ਹੋਇਆ । 9 ਸਾਲ ਦੀ ਉਪਰ ਵਿੱਚ ਹਿੰਦੂ ਨੀਤੀਆਂ ਦਾ ਵਿਰੋਧ ਕਰਨਾ ਤੇ ਪੁਰਾਤਨ ਅਤੇ ਪ੍ਰਵਾਰਕ ਰਸਮੋਂ ਰਿਵਾਜ਼ਾਂ ਨੂੰ ਇੰਝ ਤੋੜਣਾ ਤੇ ਬ੍ਰਾਹਮਣਵਾਦ ਦੇ ਊਚ ਨੀਚਤਾ ਦੀ ਭਿੱਟਤਾ ਨੂੰ ਦੂਰ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ । ਇਹ ਇੱਕ ਅਟੱਲ ਸਚਾਈ ਦਾ ਉਹ ਧੁਰਾ ਹੈ, ਜਿਸਤੋਂ ਸਿੱਖੀ ਦਾ ਮੁੱਢ ਬੰਨ੍ਹਿਆ ਗਿਆ ਹੈ ।
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥
ਨਾ ਏਹੁ ਤੁਟੈ ਨਾ ਮਲੁ ਲਗੈ ਨਾ ਏਹੁ ਜਲੈ ਨ ਜਾਇ ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥
ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥
ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥
ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥1॥
(ਸਲੋਕ ਮਹਲਾ 1, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 471)
ਜੋ ਜੁਗਾ ਜੁਗੰਤਰਾਂ ਤੱਕ ਅਮਰ ਰਹਿਣ ਵਾਲੇ ਵਿਚਾਰ ਪ੍ਰਗਟ ਕਰਨਾ ਹੀ ਨਹੀਂ ਬਲਕਿ ਇਨ੍ਹਾਂ ਬਚਨਾਂ ਨੂੰ ਪੁਗਾਉਣ ਲਈ, ਸ਼ੂਦਰ ਜਾਤੀ ਚੋਂ ਭਾਈ ਮਰਦਾਨਾ ਜੀ ਅਤੇ ਭਾਈ ਬਾਲਾ ਜੀ ਨਾਲ ਸਾਰੀ ਜ਼ਿੰਦਗੀ ਦਾ ਸਾਥ ਨਿਭਾਉਣਾ ਹੀ ਨਹੀਂ ਬਲਕਿ ਕਹਿਣੀ ਤੇ ਕਰਨੀ ਤੇ ਪਹਿਰਾ ਦੇਣਾ ਹੀ ਇੱਕ ਮਹਾਨਤਾ ਦਾ ਰਾਹ ਹੈ ।
ਦੁਨੀਆਂ ਦਾ ਕੋਈ ਵੀ ਪ੍ਰਚਾਰਕ ਜਾਂ ਬੁਲਾਰਾ ਇਹ ਕਿਤੇ ਵੀ ਸਿੱਧ ਨਹੀਂ ਕਰ ਸਕਦਾ ਕਿ ਕਿਸੇ ਬੁੱਧ ਦੇ ਭਿਕਸ਼ੂ ਜਾਂ ਕਿਸੇ ਪ੍ਰਚਾਰਕ ਨੇ ਇਹ ਸਿੱਖਿਆ ਗੁਰੂ ਨਾਨਕ ਦੇਵ ਜੀ ਨੂੰ ਦਿੱਤੀ ਹੋਵੇ ਜਾਂ ਕਿਸੇ ਮੱਠ 'ਚ ਬਹਿਣ ਵਾਲੇ ਸਾਧੂ - ਸੰਤ ਦਿੱਤੀ ਹੋਵੇ । ਸਗੋਂ ਸਿੱਧ ਗੋਸ਼ਟਾਂ ਨੂੰ ਪੜ੍ਹੋ ਤੇ ਪਤਾ ਲੱਗ ਜਾਏਗਾ ਕਿ ਉਨ੍ਹਾਂ ਨੂੰ ਵੀ ਕਰਾਮਾਤੀ ਅਡੰਬਰਾਂ ਤੋਂ ਵਰਜਕੇ ਸਿੱਧੇ ਅਕਾਲ ਪੁਰਖ ਨਾਲ ਜੁੜਣ ਦੀ ਵਿਧੀ ਗੁਰੂ ਨਾਨਕ ਦੇਵ ਜੀ ਨੇ ਦਿੱਤੀ ।
(ਸੋਰਠਿ ਮਹਲਾ 5, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 621)
ਬੁੱਧ ਧਰਮ ਸੰਸਾਰ ਤਿਆਗਣ ਦੀ ਗੱਲ ਕਰਦਾ ਹੈ ਅਤੇ ਗੁਰੂ ਨਾਨਕ ਦੇਵ ਜੀ ਸੰਸਾਰ ਵਸਾਉਣ ਦੀ ਗੱਲ ਕਰਦੇ ਹਨ ।
ਸਿੱਖ ਧਰਮ ਨੂੰ 230 ਸਾਲ ਲੱਗੇ ਅੰਮ੍ਰਿਤ ਦੀ ਦਾਤ ਤੱਕ ਜਾਣ ਲਈ ਤੇ ਦਸਾਂ ਜਾਮਿਆਂ 'ਚ ਜਾ ਕੇ, ਗੁਰੂ ਗੋਬਿੰਦ ਸਿੰਘ ਖਾਲਸਾ ਸਾਜਣਾ ਪਿਆ ਤੇ ਪੰਜਾਂ ਪਿਆਰਿਆਂ ਦੀ ਚੋਣ ਕਰਨੀ ਪਈ ਤੇ 300 ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਅੱਜ ਸਿੱਖ ਕੌਮ ਗੁਜ਼ਾਰ ਰਹੀ ਹੈ ।
ਹਰੇਕ ਧਰਮ ਆਪਣੇ ਅਕੀਦੇ ਮੁਤਾਬਿਕ ਸੁਖੀ ਵਸੇ, ਸਿੱਖ ਧਰਮ ਕਿਸੇ ਵੀ ਧਰਮ ਦਾ ਵਿਰੋਧੀ ਨਹੀਂ । ਸਮਝ ਨਹੀਂ ਪੈ ਰਹੀ, ਫਿਰ ਸਿੱਖ ਧਰਮ ਨੂੰ ਪ੍ਰਵਾਨਣ ਦੀ ਬਜਾਇ, ਆਪਣੇ 'ਚ ਰਲਗੱਡ ਕਰਨ ਦੀਆਂ ਇਨ੍ਹਾਂ ਸ਼ਰਾਰਤੀ ਅਨਸਰਾਂ ਦੀਆਂ ਭਾਵਨਾਵਾਂ ਕੀ ਨੇ ? ਹਿੰਦੂ ਧਰਮ ਨੇ ਅੱਜ ਤੱਕ ਸਿੱਖ ਕੌਮ ਨੂੰ ਵੱਖਰੀ ਕੌਮ ਮੰਨਣ ਤੋਂ ਇਨਕਾਰ ਕੀਤਾ ਹੈ ਤੇ ਉਹ ਵੀ ਕਹਿੰਦਾ ਹੈ ਕਿ ਸਿੱਖ ਵੀ ਕੇਸਾਧਾਰੀ ਹਿੰਦੂ ਹੀ ਹਨ, ਕਿਉਂਕਿ ਉਹ ਵੀ ਹਿੰਦੂਆਂ ਚੋਂ ਆਏ ਹਨ । ਬੁੱਧ ਧਰਮ ਦੇ ਧਾਰਨੀ ਵੀ ਅੱਜ ਦਲੀਲਾਂ ਦਿੰਦੇ ਹਨ ਕਿ ਸਿੱਖ ਧਰਮ ਦੀ ਵੱਖਰੀ ਹੋਂਦ ਕਿਹੜੀ ਹੈ ? ਇਹ ਤਾਂ ਮਹਾਤਮਾ ਬੁੱਧ ਦੇ ਵਿਚਾਰਾਂ ਦੀ ਹੀ ਤਰਜ਼ਮਾਨੀ ਹੈ ।
ਰਵਿਦਾਸੀ ਭਾਈਚਾਰੇ ਲਈ ਅਸਲ ਦੁਖਦਾਈ ਗੱਲ ਇਹ ਹੈ ਕਿ ਇਨ੍ਹਾਂ ਨਾਂ ਤਾਂ ਗੁਰੂ ਰਵਿਦਾਸ ਜੀ ਦੀ ਬਾਣੀ ਨੂੰ ਹੀ ਮੰਨਿਆ ਅਤੇ ਨਾ ਹੀ ਉਨ੍ਹਾਂ ਦੇ ਸੰਸਕਾਰ ਗ੍ਰਹਿਣ ਕੀਤੇ । ਸਗੋਂ ਉਨ੍ਹਾਂ ਦੀ ਸਾਬਤ ਸੂਰਤ ਤੋਂ ਵੀ ਕੋਈ ਸਬਕ ਜਾਂ ਸੇਧ ਨਾ ਲੈ ਸਕੇ । ਨਾ ਹੀ ਆਪਣੇ ਆਪ ਨੂੰ ਨਸ਼ਿਆਂ, ਵੈਲਾਂ ਆਦਿ ਤੋਂ ਮੁੱਕਤ ਹੋਣ ਦੀ ਗੱਲ ਕੀਤੀ, ਸਗੋਂ ਸਿਗਰਟ, ਤੰਬਾਕੂ ਦਾ ਸੇਵਨ ਆਮ ਹੀ ਨਹੀਂ ਸਗੋਂ ਖੁੱਲ੍ਹੇਆਮ ਕਰਨ ਨਾਲ ਸਿੱਖ ਧਰਮ ਤੋਂ ਦੂਰ ਜਾਣਾ ਹੀ ਨਹੀਂ ਸਗੋਂ ਆਮ ਲੋਕਾਈ ਨਾਲੋਂ ਵੀ ਪੱਛੜ ਜਾਣ ਵਾਲੀ ਗੱਲ ਹੈ । ਅੱਜ ਦੁਨੀਆਂ ਖੁੱਲ੍ਹੇਆਮ ਸਿਗਰਟ ਨੋਸ਼ੀ ਅਤੇ ਤੰਬਾਕੂ - ਹੁੱਕਾ ਆਦਿ ਤੇ ਪਾਬੰਦੀਆਂ ਲਾ ਕੇ, ਇਨਸਾਨੀਅਤ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲਈ ਸੋਚ ਰਹੀ ਹੈ ।
ਜਰਾ ਗਹੁ ਨਾਲ ਸੋਚੋ, ਸਿੱਖ ਧਰਮ 500 ਸਾਲ ਤੋਂ ਵੀ ਵੱਧ ਸਮੇਂ ਤੋਂ ਇਨ੍ਹਾਂ ਬੁਰਾਈਆਂ ਤੋਂ ਬਚਣ ਲਈ ਹੋਕਾ ਹੀ ਨਹੀਂ ਦਿੰਦਾ ਆ ਰਿਹਾ ਹੈ ਸਗੋਂ ਡੱਟਕੇ ਪਹਿਰਾ ਦਿੰਦਾ ਆ ਰਿਹਾ ਹੈ । ਅਸੀਂ ਆਪਣੀ ਕਮਜ਼ੋਰੀ ਤੋਂ ਬਚਣ ਲਈ ਦੂਸਰਿਆਂ ਤੇ ਦੂਸ਼ਣ ਲਾਉਣ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ ਕਿ ਸਿੱਖ ਧਰਮ ਸਾਨੂੰ ਆਪਣੇ ਵਿੱਚ ਜ਼ਜਬ ਨਹੀਂ ਕਰ ਰਿਹਾ । ਸਿੱਖ ਧਰਮ ਤਾਂ ਅਸਲ 'ਚ ਹੈ ਹੀ ਗਰੀਬਾਂ, ਅਨਾਥਾਂ, ਨਿਮਾਣਿਆਂ, ਨਿਤਾਣਿਆਂ ਦਾ । ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਤੇ ਕਹਿੰਦੇ ਹੀ ਰਹਿਣਗੇ, ਜਦੋਂ ਤੱਕ ਇਹ ਸ੍ਰਿਸ਼ਟੀ ਰਹਿਣੀ ਹੈ ।
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥
(ਸਿਰੀਰਾਗੁ ਮਹਲਾ 1, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 15)
ਸ੍ਰੀ ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੀ ਉਮਰ ਵਿੱਚ ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ) ਨੂੰ ਖਿਤਾਬ ਦਿੰਦੇ ਹਨ, 'ਰੰਗਰੇਟੇ ਗੁਰੂ ਕੇ ਬੇਟੇ' । ਮਾਛੀਵਾੜੇ ਦੇ ਜੰਗਲਾਂ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਈ ਸੰਗਤ ਸਿੰਘ ਜੀ ਦੇ ਸਿਰ ਤੇ ਕਲਗੀ ਤੋੜਾ ਸਜਾਕੇ ਉਨ੍ਹਾਂ ਨੂੰ ਜੰਗ ਦੀ ਕਮਾਨ ਦਿੰਦੇ ਹਨ । ਹੋਰ ਅੱਗੇ ਜਿੱਥੋਂ ਤਾਈਂ ਅੱਜ ਤੱਕ ਕੋਈ ਵੀ ਰਹਿਬਰ ਨਹੀਂ ਜਾ ਸਕਿਆ । ਵੱਖ - ਵੱਖ ਜਾਤੀਆਂ ਚੋਂ ਅੰਮ੍ਰਿਤ ਛਕਾ ਕੇ ਚੁਣੇ ਗਏ ਪੰਜਾਂ ਪਿਆਰਿਆਂ ਤੋਂ ਫਿਰ ਆਪ ਅੰਮ੍ਰਿਤ ਦੀ ਦਾਤ ਲੈ ਕੇ, ਗੁਰੂ ਤੋਂ ਚੇਲੇ ਤੇ ਆਪ ਉਨ੍ਹਾਂ ਚੇਲਿਆਂ ਨੂੰ ਆਪਣਾ ਗੁਰੂ ਮੰਨਦੇ ਹਨ । ਇਹ ਇੱਕ ਵੱਖਰੀ ਰੀਤ ਹੈ । ਹੋਰ ਅੱਗੇ ਚਾਰ ਪੁੱਤਰ ਸ਼ਹੀਦ ਹੋ ਜਾਂਦੇ ਹਨ, ਦੋ ਮੈਦਾਨਿ ਜੰਗ ਅੰਦਰ ਤੇ ਦੋ ਸਰਹੰਦ ਦੀਆਂ ਨੀਂਹਾਂ ਵਿੱਚ, ਮੁਕਤਸਰ ਦੀ ਧਰਤੀ ਤੇ ਮਾਤਾ ਜੀਤੋ ਜੀ ਆਉਂਦੇ ਹਨ ਤੇ ਭਰੇ ਦੀਵਾਨ ਵਿੱਚ ਆਪਣੇ ਬੱਚਿਆਂ ਨੂੰ ਨਾਂ ਦੇਖਕੇ ਪੁੱਛਦੇ ਹਨ, ਗੁਰੂ ਦੇਵ ਜੀ ਬੱਚੇ ਨਜ਼ਰ ਨਹੀਂ ਆਉਂਦੇ ਤਾਂ ਗੁਰੂ ਗੋਬਿੰਦ ਸਿੰਘ ਜੀ ਉਚਾਰਦੇ ਹਨ, 'ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ । ਚਾਰ ਮੂਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ ।'
ਸਾਡਾ ਬੀਬੀ ਕਮਲੇਸ਼ ਅਹੀਰ ਨੂੰ ਖੁੱਲਾ ਸੱਦਾ ਹੈ । ਸਿੱਖ ਧਰਮ ਬਾਰੇ ਖੁੱਲ੍ਹੀ ਵਿਚਾਰ ਲਈ ਜਿੱਥੇ ਵੀ ਉਹ ਕਹਿਣ ਅਸੀਂ ਗੱਲ ਕਰਨ ਲਈ ਹਾਜ਼ਰ ਹਾਂ ।
ਗੁਰੂ ਪੰਥ ਦਾ ਦਾਸ
ਸਤਨਾਮ ਸਿੰਘ ਬਬਰ ਜਰਮਨੀ