ਲੁਧਿਆਣਾ ਕਾਂਡ ਬਨਾਮ ਵਿਆਨਾ ਕਾਂਡ : ਕਮਲਦੇਵ

ਗੁਰੂ ਰਵਿਦਾਸ ਧਰਮ ਯੁੱਧ ਮੋਰਚਾ ਵੱਲੋਂ ਕਮਿਸ਼ਨਰ ਨੂੰ ਮੰਗ-ਪੱਤਰ
ਜਲੰਧਰ, 29 ਦਸੰਬਰ (ਪ.ਪ.)-ਸ੍ਰੀ ਗੁਰੂ ਰਵਿਦਾਸ ਧਰਮ ਯੁੱਧ ਮੋਰਚਾ ਵੱਲੋਂ ਕਨਵੀਨਰ ਸਤੀਸ਼ ਕੁਮਾਰ ਭਾਰਤੀ ਦੀ ਅਗਵਾਈ ਵਿਚ ਮੰਡਲ ਕਮਿਸ਼ਨਰ ਜਲੰਧਰ ਸ੍ਰੀ ਐਸ. ਆਰ. ਲੱਧੜ ਨੂੰ ਮੰਗ ਪੱਤਰ ਦੇ ਕੇ ਆਖਿਆ ਕਿ ਪੰਜਾਬ ਸਟੇਟ ਅਨੁਸੂਚਿਤ ਜਾਤੀ ਜਨਜਾਤੀ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਜੈ ਢਿੱਲਵਾਂ ਕਤਲ ਕੇਸ ਵਿਚ ਅਨੁਸੂਚਿਤ ਜਾਤੀ-ਜਨਜਾਤੀ (ਅੱਤਿਆਚਾਰ ਰੋਕਥਾਮ) ਕਾਨੂੰਨ 1989 ਦੀ ਧਾਰਾ 3 (2) (ਵੀ) ਨੂੰ ਲਾਗੂ ਕੀਤਾ ਜਾਵੇ। ਜਲੰਧਰ ਮੰਡਲ ਦੇ ਕਮਿਸ਼ਨਰ ਨੂੰ ਮੈਮੋਰੰਡਮ ਦੇਣ ਵਾਲਿਆਂ ਵਿਚ ਸ੍ਰੀ ਸਤੀਸ਼ ਭਾਰਤੀ ਦੇ ਨਾਲ ਅਸ਼ੋਕ ਕੁੱਲਥਮ, ਸਤਨਾਮ ਸੰਧੂ, ਦੇਵ ਰਾਜ ਸੰਧੂ ਫਿਲੌਰ, ਸੁਰਿੰਦਰ ਢੰਡਾ ਪ੍ਰਧਾਨ ਅੰਬੇਡਕਰ ਸੈਨਾ ਪੰਜਾਬ, ਬਾਲ ਮੁਕੰਦ ਪਾਲ, ਵਿੱਕੀ ਬੂਟਾ ਮੰਡੀ, ਪ੍ਰੀਤਮ ਸਿੰਘ ਚੋਹਕਾਂ, ਕਮਲਜੀਤ ਆਬਾਦਪੁਰਾ, ਰਾਜ ਕੁਮਾਰ ਢਿੱਲਵਾਂ, ਜਸਪਾਲ ਢਿੱਲਵਾਂ ਤੇ ਮੋਤੀ ਰਾਮ ਦਕੋਹਾ ਆਦਿ ਆਗੂ ਵੀ ਮੌਜੂਦ ਸਨ।

ਗੁਰੂ ਰਵਿਦਾਸ ਧਰਮ ਯੁੱਧ ਮੋਰਚਾ ਨੇ ਮੰਡਲ ਕਮਿਸ਼ਨਰ ਨੂੰ ਦਿੱਤਾ ਮੈਮੋਰੰਡਮ


ਡੇਰਾ ਸੱਚਖੰਡ ਬੱਲਾਂ ਵਿਖੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ
ਕਿਸ਼ਨਗੜ੍ਹ, 25 ਨਵੰਬਰ (ਸੰਦੀਪ ਵਿਰਦੀ)-ਆਸਟ੍ਰੇਲੀਆ ਦੀ ਰਾਜਧਾਨੀ ਵੀਆਨਾ ਵਿਖੇ 24 ਮਈ ਨੂੰ ਪੂਰੇ ਵਿਸ਼ਵ ਵਿਚ ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਪ੍ਰਸਾਰ ਕਰਨ ਵਾਲੇ ਡੇਰਿਆਂ ਦੇ ਪ੍ਰਮੁੱਖ ਡੇਰਾ 108 ਸੰਤ ਸਰਵਣ ਦਾਸ ਡੇਰਾ ਸੱਚਖੰਡ ਬੱਲਾਂ ਦੇ ਮਹਾਨ ਪੂਜਨੀਯ ਗੱਦੀ ਨਸ਼ੀਨ ਸੰਤ ਨਰੰਜਣ ਦਾਸ ਅਤੇ ਮਹਾਨ ਪ੍ਰਚਾਰਕ ਬ੍ਰਹਮਲੀਨ ਸੰਤ ਰਾਮਾ ਨੰਦ ਜੀ 'ਤੇ ਕਾਤਲਾਨਾਂ ਹਮਲੇ ਦੀ ਖਬਰ ਤੋਂ ਬਾਅਦ ਸਮੁੱਚੀਆਂ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਵੱਲੋਂ ਕੌਮ ਦੇ ਅਮਰ ਸ਼ਹੀਦ ਸੰਤ ਰਾਮਾ ਨੰਦ ਜੀ ਦੀ ਸ਼ਹਾਦਤ ਤੋਂ ਬਾਅਦ ਰੋਸ ਮੁਜ਼ਾਹਰੇ ਵਜੋਂ ਸ਼ੁਰੂ ਹੋਏ ਅੰਦੋਲਨ ਵਿਚ ਸ਼ਹੀਦ ਹੋਏ ਚਾਰ ਅਣਖੀ ਯੋਧੇ ਸ਼ਹੀਦ ਤੇਲੂ ਰਾਮ, ਸ਼ਹੀਦ ਵਿਜੈ ਕੁਮਾਰ, ਸ਼ਹੀਦ ਪ੍ਰਕਾਸ਼ ਚੰਦ ਅਤੇ ਸ਼ਹੀਦ ਰਾਜਿੰਦਰ ਕੁਮਾਰ ਆਦਿ ਦੇ ਪਰਿਵਾਰਕ ਮੈਂਬਰਾਂ ਨੂੰ ਇਟਲੀ ਅਤੇ ਯੂਰਪ ਦੀਆਂ ਵੱਖ-ਵੱਖ ਸਭਾਵਾਂ ਤੋਂ ਬਾਅਦ ਅੱਜ ਡੇਰਾ ਸੱਚਖੰਡ ਬੱਲਾਂ ਵਿਖੇ ਅਮਰੀਕਾ ਦੀਆਂ ਸ੍ਰੀ ਗੁਰੂ ਰਵਿਦਾਸ ਸਭਾਵਾਂ ਜਿਨ੍ਹਾਂ ਵਿਚ ਸ੍ਰੀ ਗੁਰੂ ਰਵਿਦਾਸ ਸਭਾ ਪਿਸਟ ਵਰਗ, ਕਰਿਸਟਵਿਊ, ਦਿਊ, ਵੇ-ਵੇਅਰਸ, ਫੇਰੇਸਨੋ, ਬਾਮਸੇਫ ਕੈਲੋਫੋਰਨੀਆਂ ਯੂ. ਐਸ. ਏ. ਆਦਿ ਤੋਂ ਇਲਾਵਾ ਮਹਾਂਰਿਸ਼ੀ ਬਾਲਮੀਕ ਸਭਾ ਯੂਬਾ ਸਿਟੀ ਕੈਲੇਫੋਰਨੀਆ ਯੂ. ਐਸ. ਏ. ਵੱਲੋਂ ਇਕ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤ ਸੁਰਿੰਦਰ ਦਾਸ ਬਾਵਾ, ਤਵਿੰਦਰ ਕਜਲਾ, ਗਿਆਨ ਚੰਦ ਕਜਲਾ, ਦਿਆਲ ਰਾਮ ਕਜਲਾ, ਰਾਮ ਸਰੂਪ ਬਸਰਾ ਸਾਰੇ ਯੂ. ਐਸ. ਏ., ਰੋਹਿਤ ਫਗਵਾੜਾ, ਰੂਪ ਲਾਲ ਫਗਵਾੜਾ, ਮਹਿੰਦਰ ਲਾਲ ਕਜਲਾ ਸਰਪੰਚ, ਸੇਵਾ ਸਿੰਘ ਕਜਲਾ ਸਾਬਕਾ ਸਰਪੰਚ, ਨਿਰਮਲ ਦਾਸ ਕਜਲਾ, ਸੁਖਵਿੰਦਰ ਕਜਲਾ, ਗੁਰਦਿਆਲ ਰਾਮ ਕਜਲਾ ਸਾਰੇ ਮੁਜੱਫਰਪੁਰ ਵਾਲੇ ਅਤੇ ਸੇਠ ਸੱਤਪਾਲ ਬੂਟਾ ਮੰਡੀ, ਵਰਿੰਦਰ ਬੱਬੂ, ਬਾਬੂ ਤਰਸੇਮ ਲਾਲ ਸਰੋਆ ਆਦਿ ਹਾਜ਼ਰ ਸਨ।

ਐੱਨ.ਆਰ.ਆਈ. ਦਾਨੀ ਸੱਜਣ ਤੇ ਸ਼ਹੀਦ ਪਰਿਵਾਰਾਂ ਦੇ ਮੈਂਬਰ ਸਨਮਾਨਿਤ


ਢਿੱਲਵਾਂ-ਕਾਂਡ ਸਬੰਧੀ ਪੰਜਾਬ ਸਟੇਟ ਅਨੁਸੂਚਿਤ ਜਾਤੀ ਕਮਿਸ਼ਨ ਦੀਆਂ ਹਦਾਇਤਾਂ ਨੂੰ ਲਾਗੂ ਕੀਤਾ ਜਾਵੇ : ਸਤੀਸ਼ ਭਾਰਤੀ


ਭਿਖਾਰੀਆਂ ਦਾ ‘ਆਸ਼ਿਆਨਾ’ ਬਣੀ ਮਦਰਾਸ ਐਕਸਪ੍ਰੈੱਸ


ਪੰਜਾਬ ਨੂੰ ਅੱਗ ਲਾਉਣ ਵਾਲਿਆਂ ਖਿਲਾਫ ਕਾਰਵਾਈ ਹੋਵੇ : ਸਤੀਸ਼ ਭਾਰਤੀ


ਲੁਧਿਆਣਾ ਕਾਂਡ ਬਨਾਮ ਵਿਆਨਾ ਕਾਂਡ ਦੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਵਿਤਕਰਾ ਕਿਉਂ? ਕਮਲਦੇਵ


ਸਰਨਾ ਦੇ ਪੰਜਾਬ ਦਾਖਲੇ ‘ਤੇ ਲੱਗੇ ਰੋਕ : ਡਾ. ਰਾਜਕੁਮਾਰ


... ਅੱਗੇ ਪੜ੍ਹੋ

ਦੋ ਖ਼ਬਰਾਂ - ਕਮੇਟੀ ਆਸਟ੍ਰੀਆ ਭੇਜਾਂਗੇ, ਸਰੂਪ ਹਟਾਏ

ਸਿੱਖਾਂ ਨੂੰ ਦੇਸ਼ 'ਚੋਂ ਕੱਢਣ ਲੱਗੀ ਆਸਟ੍ਰੀਆ ਸਰਕਾਰ
ਇਕ ਕਮੇਟੀ ਆਸਟ੍ਰੀਆ ਭੇਜਾਂਗੇ: ਮੱਕੜ







ਵਿਆਨਾ ਦੇ ਗੁਰਦੁਆਰੇ 'ਚੋਂ ਰਵਿਦਾਸ ਭਾਈਚਾਰੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹਟਾਏ
ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਤੇ ਬਾਦਲ ਦੇ ਰਵੱਈਏ ਤੋਂ ਵਿਦੇਸ਼ੀ ਸਿੱਖ ਸੰਗਤਾਂ 'ਚ ਰੋਸ






ਵਿਆਨਾ 'ਚ ਸਿੱਖ ਨੌਜਵਾਨਾਂ 'ਤੇ ਜ਼ੁਲਮ ਹੋਇਆ
ਸ਼੍ਰੋਮਣੀ ਕਮੇਟੀ, ਸ੍ਰੀ ਅਕਾਲ ਤਖ਼ਤ ਅਤੇ ਅਕਾਲੀ ਦਲ ਨੇ ਜ਼ਿੰਮੇਵਾਰੀ ਨਹੀਂ ਨਿਭਾਈ-ਵਿਆਨਾ ਤੋਂ ਆਏ ਸਿੱਖ ਨੇਤਾ ਦਾ ਦੋਸ਼
ਅੰਮ੍ਰਿਤਸਰ-ਵਿਆਨਾ 'ਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ ਉਥੋਂ ਦੇ ਰਵੀਦਾਸ ਭਾਈਚਾਰੇ ਵੱਲੋਂ ਸ੍ਰੀ ਗਰੂ ਗ੍ਰੰਥ ਸਾਹਿਬ ਜੀ ਦੇ ਸਰਪੂ ਆਪਣੇ ਗੁਰਦੁਆਰਿਆਂ 'ਚੋਂ ਹਟਾ ਦਿੱਤੇ ਗਏ ਹਨ । ਦਲ ਖਾਲਸਾ ਦੇ ਦਫਤਰ ਵਿਆਨਾ ਤੋਂ ਪੁੱਜੇ ਸੁਖਦੇਵ ਸਿੰਘ ਨੇ ਦੱਸਿਆ ਕਿ ਵਿਆਨਾ ਕਾਂਡ ਦੀ ਅਸਲੀਅਤ ਨੂੰ ਜਾਣਬੁੱਝ ਕੇ ਛੁਪਾਇਆ ਗਿਆ ਹੈ।

ਇਸ ਨਾਲ ਸੰਗਤਾਂ 'ਚ ਭਾਰੀ ਨਿਰਾਸ਼ਾ ਹੋਈ ਹੈ। ਇਸ ਮੌਕੇ ਭਾਈ ਕੰਵਰਪਾਲ ਸਿੰਘ ਬਿੱਟੂ ਅਤੇ ਭਾਈ ਮੋਹਕਮ ਸਿੰਘ ਵੀ ਮੌਜੂਦ ਸਨ । ਉਨ੍ਹਾਂ ਨੇ ਆਸਟ੍ਰੀਆ ਦੇ ਹਜ਼ਾਰਾਂ ਸਿੱਖਾਂ ਦੇ ਦਸਤਖਤਾਂ ਵਾਲਾ ਪੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇੰਡੀਅਨ ਕੌਂਸਲ ਨੂੰ ਸੌਂਪਿਆ। ਉਨ੍ਹਾਂ ਕਿਹਾ ਕਿ ਜੋ ਘਟਨਾ ਉਥੇ ਵਾਪਰੀ, ਉਸ ਬਾਰੇ ਵਿਵਾਦ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਿਹਾ ਸੀ। ਉਸ ਸਾਰੇ ਮਾਮਲੇ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਾਉਣ ਦੀ ਲੋੜ ਹੈ। ਸੁਖਦੇਵ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਬਾਦਲ ਦੀ ਭੂਮਿਕਾ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਇਨ੍ਹਾਂ ਤਿੰਨਾਂ ਸੰਸਥਾਵਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ । ਉਸ ਨੇ ਕਿਹਾ ਕਿ ਉਥੋਂ ਦੀ ਸਰਕਾਰ ਵੀ ਇਹ ਮੰਨ ਚੁੱਕੀ ਹੈ ਕਿ ਇਹ ਘਟਨਾ ਕਿਸੇ ਹੋਰ ਕਾਰਨ ਨਹੀਂ, ਸਗੋਂ ਧਾਰਮਿਕ ਰਹਿਤ ਮਰਿਯਾਦਾ ਕਾਰਨ ਵਾਪਰੀ ਹੈ।

ਵਿਆਨਾ ਦੀਆਂ ਸਿੱਖ ਸੰਸਥਾਵਾਂ ਵਾਰ-ਵਾਰ ਰਵੀਦਾਸ ਭਾਈਚਾਰੇ ਤੋਂ ਮੰਗ ਕਰ ਰਹੀਆਂ ਸਨ ਕਿ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਗੱਦੀ ਲਾਉਣੀ ਬੰਦ ਕਰ ਦਿੱਤੀ ਜਾਵੇ ਜਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹਟਾ ਦਿੱਤੇ ਜਾਣ । ਉਨ੍ਹਾਂ ਦੱਸਿਆ ਕਿ ਛੇ ਸਿੱਖ ਨੌਜਵਾਨ ਜਸਪਾਲ ਸਿੰਘ, ਸਤਵਿੰਦਰ ਸਿੰਘ, ਤਰਸੇਮ ਸਿੰਘ, ਹਰਜੀਤ ਸਿੰਘ, ਹਰਦੀਪ ਸਿੰਘ ਤੇ ਸੁਖਵਿੰਦਰ ਸਿੰਘ ਅਜੇ ਵੀ ਉਥੋਂ ਦੀ ਜੇਲ੍ਹ ਵਿੱਚ ਹਨ ਅਤੇ ਉਥੋਂ ਦੇ ਵਕੀਲ ਇਨ੍ਹਾਂ ਲਈ ਕਾਨੂੰਨੀ ਲੜਾਈ ਲੜ ਰਹੇ ਹਨ। ਸੁਖਦੇਵ ਸਿੰਘ ਨੇ ਦੱਸਿਆ ਕਿ ਵਿਆਨਾ 'ਚ ਤਿੰਨ ਗੁਰਦੁਆਰੇ ਹਨ। ਦੋ ਗੁਰਦੁਆਰੇ ਡਿਸਟ੍ਰਿਕਟ 22 ਅਤੇ ਡਿਸਟ੍ਰਿਕਟ 12 ਵਿੱਚ ਹਨ। ਜਿਥੇ ਇਹ ਘਟਨਾ ਵਾਪਰੀ, ਉਹ ਗੁਰਦੁਆਰਾ ਰਵੀਦਾਸ ਨਾਲ ਸੰਬੰਧਿਤ ਹੈ, ਜਿਥੇ ਮਰਿਯਾਦਾ ਦੀ ਪਾਲਣਾ ਨਹੀਂ ਸੀ ਹੋ ਰਹੀ ।

24 ਮਈ ਨੂੰ ਜਦੋਂ ਘਟਨਾ ਵਾਪਰੀ ਤਾਂ ਉਸ ਵੇਲੇ ਹਾਜ਼ਰ ਛੇ ਸਿੱਖ ਨੌਜਵਾਨਾਂ ਨੇ ਮਰਿਯਾਦਾ ਦੀ ਉਲੰਘਣਾ ਦਾ ਵਿਰੋਧ ਕੀਤਾ, ਜਿਸ ਦੇ ਸਿੱਟੇ ਵਜੋਂ ਪ੍ਰਬੰਧਕਾਂ ਤੇ ਉਨ੍ਹਾਂ ਦੇ ਹਮਾਇਤੀਆਂ ਨੇ ਇਨ੍ਹਾਂ ਨੌਜਵਾਨਾਂ ਦੀ ਮਾਰਕੱਟੁ ਕੀਤੀ। ਵਿਆਨਾ ਪੁਲਸ ਅਤੇ ਜ਼ਖਮੀ ਹੋਏ ਸਿੱਖ ਨੌਜਵਾਨਾਂ ਤੋਂ ਪ੍ਰਾਪਤ ਜਾਣਕਾਰੀ ਪਿੱਛੋਂ ਇਨ੍ਹਾਂ ਨੌਜਵਾਨਾਂ ਨੂੰ ਕਾਬੂ ਕਰਕੇ ਇਨ੍ਹਾਂ 'ਤੇ ਉਬਲਦਾ ਪਾਣੀ ਅਤੇ ਉਬਲਦੀ ਦਾਲ ਤੱਕ ਪਾਈ ਗਈ । ਜਸਪਾਲ ਸਿੰਘ ਦੇ ਸਿਰ ਤੋਂ ਸਾਰੇ ਕੇਸ ਹੀ ਨੋਚ ਲਏ ਗਏ। ਛੇ ਨੌਜਵਾਨਾਂ 'ਚੋਂ ਪੰਜ ਸਿੱਖ ਨੌਜਵਾਨ ਪੰਜਾਬ ਦੇ ਹਨ । ਜਸਪਾਲ ਸਿੰਘ ਤੇ ਤਰਸੇਮ ਸਿੰਘ ਦੀ ਹਾਲਤ ਅਜੇ ਵੀ ਚਿੰਤਾਜਨਕ ਹੈ।

ਸੁਖਦੇਵ ਸਿੰਘ ਨੇ ਰੋਸ ਪ੍ਰਗਟ ਕੀਤਾ ਕਿ ਇਸ ਘਟਨਾ 'ਚ ਉਥੇ ਵੱਸਦੇ ਸਿੱਖ ਭਾਈਚਾਰੇ ਦਾ ਪੱਖ ਜਾਨਣ ਦਾ ਯਤਨ ਹੀ ਨਹੀਂ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਇਸ ਬਾਰੇ ਸਿੱਖਾਂ ਦੇ ਦਸਤਖਤਾਂ ਵਾਲਾ ਇਕ ਪੱਤਰ ਭਾਰਤੀ ਸਫਾਰਤਖਾਨੇ ਦੇ ਮੁਖੀ ਨੂੰ ਸੌਂਪਿਆ ਗਿਆ ਹੈ। ਉਨ੍ਹਾਂ ਦੁਨੀਆ ਭਰ ਦੀਆਂ ਸਿੱਖ ਜਥੇਬੰਦੀਆਂ ਤੋਂ ਮੰਗ ਕੀਤੀ ਕਿ ਇਸ ਘਟਨਾ ਦੀ ਨਿਰਪੱਖ ਜਾਂਚ ਹੋਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਆਪਣੀ ਟੀਮ ਉਥੇ ਭੇਜੀ, ਜੋ ਕਿ ਉਥੋਂ ਦੇ ਸਿੱਖਾਂ ਨੂੰ ਹੌਸਲਾ ਦੇਵੇ। ਇਸ ਮੌਕੇ ਜਸਪਾਲ ਸਿੰਘ ਵਾਸੀ ਪੱਟੀ ਦੇ ਪਿਤਾ ਸਤਨਾਮ ਸਿੰਘ ਨੇ ਦੱਸਿਆ ਕਿ ਜਸਪਾਲ ਛੇ ਸਾਲ ਪਹਿਲਾਂ ਵਿਆਨਾ ਗਿਆ ਸੀ ਅਤੇ ਉਸ ਪਿੱਛੋਂ ਕਦੇ ਘਰ ਨਹੀਂ ਆਇਆ ਅਤੇ ਉਥੇ ਵਾਪਰੀ ਘਟਨਾ ਬਾਰੇ ਵੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ। ਪਰਿਵਾਰ ਦੀ ਮਾੜੀ ਆਰਥਿਕ ਹਾਲਤ ਕਾਰਨ ਉਹ ਉਥੇ ਜਾ ਕੇ ਉਸ ਦਾ ਪਤਾ ਵੀ ਨਹੀਂ ਲੈ ਸਕਦੇ।

... ਅੱਗੇ ਪੜ੍ਹੋ

ਵਕੀਲ ਦਾ ਦਾਅਵਾ ਖ਼ਬਰ - ਅੰਬੇਦਕਰ ਲਹਿਰ ਸਟਾਇਲ 'ਚ

ਸਰਨਾ ਨੇ ਕਾਂਗਰਸ ਦੇ ਇਸ਼ਾਰੇ ‘ਤੇ ਸਿੱਖਾਂ ਤੇ ਰਵਿਦਾਸੀਆਂ ਨੂੰ ਲੜਾਉਣ ਦੀ ਰਚੀ ਸਾਜ਼ਿਸ਼
ਮਨੂੰਵਾਦੀ ਵਕੀਲ ਰਾਹੀਂ ਕੀਤਾ ਝੂਠਾ ਦਾਅਵਾ ਬਾਬਾ ਰਾਮਾਨੰਦ ਦੇ ਕਤਲ ਦਾ ਕਾਰਨ ਲੱਖਾਂ ਡਾਲਰ ਤੇ ਕਈ ਕਿੱਲੋ ਸੋਨਾ
ਸੰਤ ਨਿਰੰਜਨ ਦਾਸ ‘ਤੇ ਕੀਤਾ ਵਿਚਾਰਧਾਰਕ ਹਮਲਾ ਵਿਆਨਾ ਪੁਲੀਸ ਸੰਤਾਂ ਤੋਂ ਸੱਚ ਉਗਲਾਵੇ
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਕਾਂਗਰਸ ਦੇ ਇਸ਼ਾਰੇ ‘ਤੇ ਪੰਜਾਬ ਦਾ ਅਮਨ ਤਬਾਹ ਕਰਨ ਲਈ ਰੁੱਝ ਪਏ ਹਨ। ਉਨ੍ਹਾਂ ਦੀ ਸਾਜ਼ਿਸ਼ ਇਹੀ ਹੈ ਕਿ ਉਹ ਸਿੱਖਾਂ ਤੇ ਰਵਿਦਾਸੀਆਂ ਵਿੱਚ ਦੰਗੇ ਕਰਵਾ ਕੇ ਤੇ ਬਾਦਲ ਸਰਕਾਰ ਨੂੰ ਬਦਨਾਮ ਕਰਕੇ ਸ਼੍ਰੋਮਣੀ ਕਮੇਟੀ ਉੱਪਰ ਕਬਜ਼ਾ ਕਰ ਸਕਣ। ਪਰ ਇਸ ਰਾਜਨੀਤਕ ਲਾਲਸਾ ਕਾਰਨ ਦੋ ਭਾਈਚਾਰਿਆਂ ਸਿੱਖ ਤੇ ਰਵਿਦਾਸ ਭਾਈਚਾਰੇ ਦੀ ਲੰਬੀ ਚੱਲੀ ਆ ਰਹੀ ਸਾਂਝ ਨੂੰ ਤਬਾਹ ਕਰਨ ‘ਚ ਰੁੱਝ ਪਏ।


ਸਰਨਾ ਵੱਲੋਂ ਵੀਆਨਾ ਦੁਖਾਂਤ ਲਈ ਵਿਆਨਾ ਭੇਜੇ ਗਏ ਦਿੱਲੀ ਹਾਈਕੋਰਟ ਦੇ ਐਡਵੋਕੇਟ ਜੀ.ਕੇ. ਭਾਰਤੀ ਨੇ ਬਿਨਾਂ ਸਬੂਤਾਂ ਦੇ ਆਧਾਰ ‘ਤੇ ਇਹ ਨਤੀਜਾ ਕੱਢ ਮਾਰਿਆ ਕਿ ਵੀਆਨਾ ਦੀ ਪੁਲਿਸ ਨੇ ਸੰਤ ਰਾਮਾਨੰਦ ਦੇ ਕਤਲ ਦੇ ਲਈ ਉਨ੍ਹਾਂ ਸਿੱਖ ਨੌਜਵਾਨਾਂ ਦੇ ਵਿਰੁਧ ਤਾਂ ਮਾਮਲਾ ਦਰਜ ਕਰ ਲਿਆ ਹੈ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੁੰਦਾ ਵੇਖ ਕੇ ਉਸ ਦਾ ਵਿਰੋਧ ਕੀਤਾ ਸੀ, ਪਰ ਉਨ੍ਹਾਂ ਲੋਕਾਂ ਦੇ ਵਿਰੁੱਧ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ, ਜਿਨ੍ਹਾਂ ਨੇ ਉਹਨਾਂ ਨੌਜਵਾਨਾਂ ਨੂੰ ਰਾਡਾਂ, ਤਲਵਾਰਾਂ, ਆਦਿ ਦੇ ਨਾਲ ਅਧਮੋਇਆ ਕਰਕੇ ਉਨ੍ਹਾਂ ਉਪਰ ਗਰਮਾ-ਗਰਮ ਚਾਹ, ਪਾਣੀ ਤੇ ਦਾਲਾਂ ਪਾ ਕੇ ਮੌਤ ਦੇ ਕਿਨਾਰੇ ਪਹੁੰਚਾ ਦਿੱਤਾ। ਪੁਲਿਸ ਨੇ ਢਾਈ ਸੌ ਦੇ ਲਗਭਗ ਅਜਿਹੇ ਹਥਿਆਰ ਤੇ ਸਮਾਨ ਵੀ ਗੁਰਦੁਆਰੇ ਵਿਚੋਂ ਬਰਾਮਦ ਕੀਤੇ, ਜਿਸ ਦੇ ਨਾਲ ਨੌਜਵਾਨਾਂ ਨੂੰ ਮਾਰਿਆ ਕੁੱਟਿਆ ਤੇ ਜਲਾਇਆ ਗਿਆ ਸੀ। ਉਨ੍ਹਾਂ ਵਿਆਨਾ ਦੀਆਂ ਕਈ ਅਖ਼ਬਾਰਾਂ ਸਬੂਤ ਵਜੋਂ ਪੇਸ਼ ਕੀਤੀਆਂ, ਜਿਨ੍ਹਾਂ ‘ਚ ਉਕਤ ਘਟਨਾ ਨਾਲ ਸੰਬੰਧਿਤ ਸਿੱਖਾਂ ਨੂੰ ਲਾਦੇਨ ਦੀ ਜਥੇਬੰਦੀ ਦੇ ਮੈਂਬਰ ਗਰਦਾਨਿਆ ਗਿਆ।

ਐਡਵੋਕੇਟ ਭਾਰਤੀ ਨੇ ਇੱਕ ਹੋਰ ਗੱਪ ਮਾਰਦਿਆਂ ਦੱਸਿਆ ਕਿ ਜਦੋਂ ਉਥੋਂ ਦੀਆਂ ਵੱਖ-ਵੱਖ ਕੌਮਾਂ ਨਾਲ ਸੰਬੰਧਿਤ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਤਾਂ ਪਤਾ ਲੱਗਾ ਕਿ ਸੰਤ ਰਾਮਾਨੰਦ ਜੀ ਤੇ ਸੰਤ ਨਿਰੰਜਨ ਦਾਸ ਜੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਗੁਰਦੁਆਰੇ ‘ਚ ਗੁਰੂ ਗ੍ਰੰਥ ਸਾਹਿਬ ਦੇ ਇਕ ਪਾਸੇ ਆਸਣ ਲਗਾ ਕੇ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਜਾ ਰਹੀ ਸੀ, ਇਹ ਕੁਫਰ ਇੱਥੋਂ ਤੱਕ ਵਧ ਗਿਆ ਸੀ ਕਿ ਗੁਰੂ ਗ੍ਰੰਥ ਸਾਹਿਬ ‘ਤੇ ਰੁਮਾਲੇ ਚੜ੍ਹਾਉਣ ਤੋਂ ਪਹਿਲਾਂ ਪੈਰਾਂ ਨਾਲ ਛੁਹਾਉਣ ਦੀ ਕਾਰਵਾਈ ਕੀਤੀ ਜਾ ਰਹੀ ਸੀ। ਸ੍ਰੀ ਭਾਰਤੀ ਨੇ ਡੇਰਾ ਸੱਚਖੰਡ ਬੱਲਾਂ ਦੇ ਸ਼ਰਧਾਲੂਆਂ ਦੇ ਅੱਲੇ ਜ਼ਖ਼ਮਾਂ ‘ਤੇ ਲੂਣ ਛਿੜਕਦਿਆਂ ਦੱਸਿਆ ਪੰਜਾਬ ਦਾ ਜੋ ਵਿਆਨਾ ਵਿਖੇ ਚਾਰਟਰ ਜਹਾਜ਼ ਬਾਬਾ ਰਾਮਾਨੰਦ ਦੀ ਲਾਸ਼ ਨੂੰ ਲੈਣ ਗਿਆ ਸੀ, ਉਸ ਵਿਚ ਸੰਤ ਨਿਰੰਜਨ ਦਾਸ ਜੀ ਨੂੰ ਵੀ ਲਿਆਂਦਾ ਗਿਆ, ਜਦ ਕਿ ਪੁੱਛ-ਗਿੱਛ ਲਈ ਉਨ੍ਹਾਂ ਦਾ ਉਥੇ ਟਿਕਿਆ ਰਹਿਣਾ ਜਰੂਰੀ ਸੀ।


ਮਨੂੰਵਾਦੀ ਵਕੀਲ ਭਾਰਤੀ ਨੇ ਸੰਤ ਨਿਰੰਜਨ ਦਾਸ ਜੀ ‘ਤੇ ਇਕ ਹੋਰ ਹੋਝਾ ਵਾਰ ਕਰਦਿਆਂ ਕਿਹਾ ਕਿ ਸੰਤ ਨਿਰੰਜਨ ਦਾਸ ਆਪਣੇ ਨਾਲ ਬਿਨ੍ਹਾਂ ਐਲਾਨੇ ਲੱਖਾਂ ਡਾਲਰ ਤੇ ਕਈ ਕਿਲੋ ਸੋਨਾ ਲੈ ਆਏ ਹਨ। ਕਿਧਰੇ ਇਹ ਧਨ ਦੌਲਤ ਹੀ ਤਾਂ ਬਾਬਾ ਰਾਮਾ ਨੰਦ ਦੇ ਕਤਲ ਦਾ ਕਾਰਣ ਤਾਂ ਨਹੀਂ ਬਣੀ। ਇਸ ਦੇ ਲਈ ਵੀਆਨਾ ਪੁਲਿਸ ਵੱਲੋਂ ਸੰਤ ਨਿਰੰਜਨ ਦਾਸ ਪਾਸੋਂ ਪੁੱਛ-ਪੜਤਾਲ ਕਰਨੀ ਹੋਵੇਗੀ। ਉਨ੍ਹਾਂ ਨੇ ਗੁਰੂ ਘਰ ਦੀ ਸੰਗਤ ਨੂੰ ਇਸ ਕਾਂਡ ਦੀ ਜ਼ਿੰਮੇਵਾਰ ਠਹਿਰਾਉਂਦਿਆਂ ਕਿ ਜੋ ਰਿਵਾਲਵਰ ਮੌਕੇ ਤੋਂ ਪੁਲਿਸ ਨੇ ਬਰਾਮਦ ਕੀਤਾ ਹੈ, ਉਸ ਵਿਚੋਂ ਅੱਠ ਹੀ ਗੋਲੀਆਂ ਚੱਲ ਸਕਦੀਆਂ ਹਨ, ਜਦ ਕਿ ਪੁਲਿਸ ਅਨੁਸਾਰ ਮੌਕੇ ਤੇ 15 ਤੋਂ ਵੱਧ ਫਾਇਰ ਹੋਣ ਦੇ ਸਬੂਤ ਮਿਲੇ ਹਨ।

ਐਡਵੋਕੇਟ ਜੀ. ਕੇ. ਭਾਰਤੀ ਨੇ ਦੱਸਿਆ ਕਿ ਵੀਆਨਾ ਪੁਲਿਸ ਨੂੰ ਕੁੱਝ ਅੰਤਰ ਰਾਸ਼ਟਰੀ ਤੇ ਭਾਰਤੀ ਕਾਨੂੰਨਾਂ ਅਨੁਸਾਰ ਸੱਚ ਸਾਹਮਣੇ ਲਿਆਉਣ ਦੀ ਕਾਰਵਾਈ ਕਰਨ ਵਾਸਤੇ ਮਜਬੂਰ ਕਰਾਂਗੇ। ਇਸ ਮੌਕੇ ਤੇ ਮੌਜੂਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੋਮਣੀ ਅਕਾਲੀ ਦਲ, ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਾਈ ਸਾਹਮਣੇ ਲਿਆਉਣ ਅਤੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਅਤੇ ਬੇਗੁਨਾਹਾਂ ਨੂੰ ਬਚਾਉਣ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਖੋਹਿਆ ਗਿਆ ਹੈ, ਜੇ ਉਨ੍ਹਾਂ ਪਰਿਵਾਰਾਂ ਦਾ ਕੋਈ ਜੀਅ ਆਰਥਿਕ ਤੰਗੀ ਕਾਰਣ ਆਪਣੇ ਬੱਚੇ ਨੂੰ ਮਿਲਣ ਨਹੀਂ ਜਾ ਸਕਦਾ ਤਾਂ ਉਨ੍ਹਾਂ ਦਾ ਪਰਿਵਾਰ ਦਾ ਇਕ ਜੀਅ ਆਪਣੇ ਬੱਚੇ ਨੂੰ ਮਿਲਣ ਜਾਣ ਦਾ ਖਰਚਾ ਗੁਰਦੁਆਰਾ ਕਮੇਟੀ ਕਰਨ ਲਈ ਤਿਆਰ ਹੈ।

ਵਿਆਨਾ ਕਾਂਡ ਦਾ ਅਸਲੀ ਜ਼ਿੰਮੇਵਾਰ ਕੌਣ?
ਵਿਆਨਾ ਕਾਂਡ ਦਾ ਅਸਲੀ ਜ਼ਿੰਮੇਵਾਰ ਉਹੀ ਕੱਟੜ ਲੋਕ ਹਨ, ਜੋ ਔਰੰਗਜੇਬੀ ਵਿਚਾਰਧਾਰਾ ‘ਤੇ ਚੱਲ ਕੇ ਗੁਰੂ ਘਰ ‘ਚ ਸੰਤ ਰਾਮਾਨੰਦ ਜੀ ਤੇ ਸੰਤ ਨਿਰੰਜਨ ਦਾਸ ਜੀ ਉੱਪਰ ਹਮਲਾ ਬੋਲਣ ਆਏ ਸਨ। ਜੇ ਕੋਈ ਕਿਸੇ ਦੇ ਘਰ ‘ਤੇ ਹਮਲਾ ਬੋਲਣ ਆਵੇ ਤਾਂ ਕਾਨੂੰਨ ਇਹ ਇਜਾਜਤ ਦਿੰਦਾ ਹੈ ਕਿ ਸੈਲਫ ਡਿਫੈਂਸ ਦੇ ਲਈ ਆਪਣੀ ਰੱਖਿਆ ਕਰੋ। ਜੇਕਰ ਸੰਤਾਂ ‘ਤੇ ਹਮਲਾ ਬੋਲਿਆ ਗਿਆ ਤਾਂ ਸੰਗਤ ਕਿਵੇਂ ਬਰਦਾਸ਼ਤ ਕਰ ਸਕਦੀ ਸੀ? ਇਸ ਲਈ ਕਾਤਲਾਂ ਨਾਲ ਇਹੀ ਸਲੂਕ ਕੀਤਾ ਜਾਣਾ ਸੀ, ਜਿਹੋ ਜਿਹਾ ਸਰਨਾ ਦੱਸ ਰਹੇ ਹਨ। ਸੰਗਤ ਨੇ ਕਾਨੂੰਨ ਵਿਰੋਧੀ ਕੋਈ ਕੰਮ ਨਹੀਂ ਕੀਤਾ। ਇਕ ਸੰਗਤ ਦਾ ਪ੍ਰਚਾਰਕ ਸੰਤ ਰਾਮਾਨੰਦ ਕਤਲ ਕਰ ਦਿੱਤਾ ਹੋਵੇ ਤੇ ਦੂਸਰੇ ਪਾਸੇ ਕਾਤਲਾਂ ਨੂੰ ਬਚਾਉਣ ਦੀ ਸਾਜ਼ਿਸ਼ ਹੋਵੇ ਤਾਂ ਇਹ ਗੱਲਾਂ ਕਿਵੇਂ ਬਰਦਾਸ਼ਤ ਯੋਗ ਹਨ।

ਜਿੱਥੋਂ ਤੱਕ ਰਹਿਤ ਮਰਿਯਾਦਾ ਦਾ ਸੁਆਲ ਹੈ, ਉਹ ਪਿਆਰ ਨਾਲ ਵੀ ਮਸਲਾ ਹੱਲ ਕੀਤਾ ਜਾ ਸਕਦਾ ਸੀ। ਬੰਦੂਕਾਂ, ਤਲਵਾਰਾਂ ਨਾਲ ਲੈਸ ਹੋ ਕੇ ਗੁਰੂ ਘਰ ‘ਚ ਧਮਕਾਉਣ ਤੇ ਕਤਲ ਕਰਨ ਦੀ ਕੀ ਜ਼ਰੂਰਤ ਸੀ। ਦੋਸ਼ੀ ਕੌਣ ਹੈ? ਇਹੋ ਜਿਹੀ ਤਸਵੀਰ ਸਿੱਖ ਕੌਮ ਦੀ ਕੌਣ ਉਸਾਰ ਰਿਹਾ ਹੈ? ਅੱਜ ਕੀ ਕਾਰਨ ਹੈ ਕਿ ਵਿਆਨਾ ‘ਚ ਸਿੱਖ ਕੌਮ ਨੂੰ ਕੱਟੜਵਾਦੀ ਲੋਕਾਂ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਨਾ ਨੂੰ ਸਿੱਖ ਕੌਮ ਨੂੰ ਹੋਰ ਸੰਕਟ ‘ਚ ਨਹੀਂ ਪਾਉਣਾ ਚਾਹੀਦਾ। ਅਦਾਰਾ ਇੰਟਰਨੈਸ਼ਨਲ ਅੰਬੇਡਕਰ ਲਹਿਰ ਸਿੱਖ ਕੌਮ ਤੇ ਰਵਿਦਾਸ ਭਾਈਚਾਰੇ ਦੀ ਏਕਤਾ ਦੇ ਹੱਕ ‘ਚ ਹੈ ਪਰ ਸਰਨੇ ਵਰਗੇ ਚੌਧਰੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਜੋ ਮਨੂੰਵਾਦੀ ਚਾਲਾਂ ਤਹਿਤ ਰਵਿਦਾਸ ਭਾਈਚਾਰੇ ਤੇ ਸਿੱਖ ਕੌਮ ‘ਚ ਫੁੱਟ ਪਾ ਰਹੇ ਹਨ।

ਧੰਨਵਾਦ ਸਾਹਿਤ ਇੰਟਰਨੈਸ਼ਨਲ ਅੰਬੇਡਕਰ ਲਹਿਰ, 22 ਅਗਸਤ 2009 ਵਿਚੋਂ


ਜਾਗਰੂਕ ਜੱਟ ਦਾ ਜਵਾਬ
ਜੇ ਕੋਈ ਕਿਸੇ ਦੇ ਘਰ ‘ਤੇ ਹਮਲਾ ਬੋਲਣ ਆਵੇ ਤਾਂ ਕਾਨੂੰਨ ਇਹ ਇਜਾਜਤ ਦਿੰਦਾ ਹੈ ਕਿ ਸੈਲਫ ਡਿਫੈਂਸ ਦੇ ਲਈ ਆਪਣੀ ਰੱਖਿਆ ਕਰੋ।
ਸੈਲਫ ਡਿਫੈਂਸ ਤਦ ਤੱਕ ਹੁੰਦੀ ਹੈ, ਜਦ ਤੱਕ ਸਾਹਮਣੇ ਵਾਲੇ ਨੂੰ ਕਾਬੂ ਨਾ ਲਿਆ ਜਾਵੇ। ਜੇਕਰ ਸਾਹਮਣੇ ਵਾਲੇ ਅੱਧ ਮੋਇਆ ਪਿਆ ਹੈ ਅਤੇ ਤੁਸੀਂ ਉਪਰ ਗਰਮ ਗਰਮ ਤਰਲ ਪਦਾਰਥ ਪਾ ਰਹੇ ਹੋ ਤਾਂ ਤੁਸੀਂ ਮੂਰਖਾਂ ਨੂੰ ਮਹਾ ਮੂਰਖ ਬਣਾਉਣ ਲਈ ‘ਸੈਲਫ ਡਿਫੈਂਸ’ਦੱਸ ਸਕਦੇ ਹੋ ਪਰ ਜੱਟਾਂ ਤੇ ਅਸਲੀ ਪੰਜਾਬੀਆਂ ਨੂੰ ਨਹੀਂ।

ਜੇਕਰ ਸੰਤਾਂ ‘ਤੇ ਹਮਲਾ ਬੋਲਿਆ ਗਿਆ ਤਾਂ ਸੰਗਤ ਕਿਵੇਂ ਬਰਦਾਸ਼ਤ ਕਰ ਸਕਦੀ ਸੀ?
 ਜੇ ਸ੍ਰੀ ਗੁਰੂ ਗ੍ਰੰਥ ਦੀ ਬੇਅਦਬੀ ਹੋ ਰਹੀ ਹੋਵੇ ਤਾਂ ਸਿੱਖ ਸੰਗਤ ਬਰਦਾਸ਼ਤ ਕਰ ਲਵੇਗੀ?

ਜਿੱਥੋਂ ਤੱਕ ਰਹਿਤ ਮਰਿਯਾਦਾ ਦਾ ਸੁਆਲ ਹੈ, ਉਹ ਪਿਆਰ ਨਾਲ ਵੀ ਮਸਲਾ ਹੱਲ ਕੀਤਾ ਜਾ ਸਕਦਾ ਸੀ।
 2002 ਦਾ ਪਿਆਰ ਨਾਲ ਐਲਾਨ ਕੀਤਾ ਹੋਇਆ ਸੀ। ਕੀ ਗੱਲ, ਸੱਤਾਂ ਸਾਲਾਂ ਵਿਚ ਪੜ੍ਹਨ ਦਾ ਸਮਾਂ ਨਹੀਂ ਲੱਗਾ?

ਦੋਸ਼ੀ ਕੌਣ ਹੈ? ਇਹੋ ਜਿਹੀ ਤਸਵੀਰ ਸਿੱਖ ਕੌਮ ਦੀ ਕੌਣ ਉਸਾਰ ਰਿਹਾ ਹੈ?
ਸਾਰੇ ਪੁਆੜੇ ਦਾ ਜੜ੍ਹ ਤਾਂ ਅੰਬੇਡਕਰ ਲਹਿਰ ਰਸਾਲਾ ਹੀ ਹੈ। ਮੈਨੂੰ ਸਮਝ ਆ ਗਈ ਹੈ। ਬਾਕੀਆਂ ਨੂੰ ਜਲਦ ਹੀ ਖੁਲਾਸਾ ਕਰਾਂਗਾ।   

ਵੀਆਨਾ ਕਾਂਡ ਦੀ ਜਾਂਚ ਸੀ ਬੀ ਆਈ ਨੂੰ ਸੌਂਪੀ ਜਾਵੇ - ਜਗਜੀਤ ਸਿੰਘ
ਜਲੰਧਰ (08 ਅਗਸਤ) - ਪੰਜਾਬ ਦੇ ਸਾਬਕਾ ਲੋਕਲ ਬਾਡੀਜ਼ ਮੰਤਰੀ ਚੌਧਰੀ ਜਗਜੀਤ ਸਿੰਘ ਨੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਸਰਨਾ ਵਲੋਂ ਸੰਤ ਰਾਮਾਨੰਦ ਦੇ ਕਾਤਿਲਾਂ ਦੇ ਕੇਸ ਦੀ ਪੈਰਵੀ ਕਰਨ ਦੇ ਦਿੱਤੇ ਗਏ ਬਿਆਨ ਨੂੰ ਕਰੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਵਿਚ ਅੱਗ ਫੈਲਾਉਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਪੰਜਾਬ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ।

ਚੌਧਰੀ ਜਗਜੀਤ ਸਿੰਘ ਨੇ ਕਿਹਾ ਕਿ ਵੀਆਨਾ ਕਾਂਡ ਦੀ ਜਾਂਚ ਸੀ ਬੀ ਆਈ ਦੇ ਹਵਾਲੇ ਹੋਣੀ ਚਾਹੀਦੀ ਹੈ ਤਾਂਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇ। ਉਨ੍ਹਾਂ ਕਿਹਾ ਕਿ ਸੰਤ ਰਾਮਾਨੰਦ ਦੀ ਹੱਤਿਆ ਕਰਨ ਵਾਲਿਆਂ ਨੂੰ ਸਮਾਜ ਕਦੀ ਮੁਆਫ ਨਹੀਂ ਕਰੇਗਾ।

ਕਾਂਗਰਸ ਨੇ ਪਹਿਲਾਂ ਹੀ ਵਿਦੇਸ਼ ਮੰਤਰੀ ਐੱਸ ਐੱਮ ਕ੍ਰਿਸ਼ਨਾ ਅਤੇ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨਾਲ ਮੁਲਾਕਾਤ ਕਰਕੇ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਹੈ, ਹੁਣ ਪੰਜਾਬ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਇਸ ਕੇਸ ਨੂੰ ਸੀ ਬੀ ਆਈ ਨੂੰ ਸੌਪਣ ਲਈ ਪਹਿਲ ਕਰੇ ਪਰ ਸੂਬਾ ਸਰਕਾਰ ਹੁਣ ਤੱਕ ਖਾਮੋਸ਼ ਬੈਠੀ ਹੈ। ਜਗਜੀਤ ਸਿੰਘ ਨੇ ਕਿਹਾ ਕਿ ਉਹ ਡੇਰੇ ਨਾਲ 57 ਸਾਲ ਤੋਂ ਜੁੜੇ ਹੋਏ ਹਨ ਅਤੇ ਡੇਰਾ ਸੱਚਖੰਡ ਬੱਲਾਂ ਨੇ ਹਮੇਸ਼ਾ ਹੀ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈ।
... ਅੱਗੇ ਪੜ੍ਹੋ

ਸਰਨੇ ਵਲੋਂ ਮਦਦ ਕਰਨ ਦਾ ਐਲਾਨ, ਵਕੀਲ ਦਾ ਦਾਅਵਾ

ਸਰਦਾਰ ਸਰਨਾ ਸਾਹਿਬ ਦੇ 23.07.2009 ਨੂੰ ਦਿੱਤੇ ਗਏ ਭਾਸ਼ਣ ਦੀ ਵੀਡੀਓ







ਵੱਖਰੀ ਸ੍ਰੋਮਣੀ ਕਮੇਟੀ ਲਈ ਬਾਦਲਕਿਆਂ ਨੇ ਖੁਦ ਦਸਤਖਤ ਕੀਤੇ : ਸਰਨਾ ਕਿਹਾ, ਬਾਦਲ ਗ੍ਰਿਫਤਾਰ ਕਰਕੇ ਵਿਖਾਵੇ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅੱਜ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਦੇ ਗੁਰਧਾਮਾਂ ਦੀ ਸੇਵਾ ਸੰਭਾਲ ਲਈ ਦਿੱਲੀ ਵਿਖੇ ਗੁਰਦੁਆਰਾ ਪ੍ਰਬੰਧਕ ਬਣਾਈ ਗਈ ਸੀ। ਉਸੇ ਹੀ ਤਰਜ ਤੇ ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੇ ਉਹ ਹੱਕ ਵਿੱਚ ਹਨ। ਉਹਨਾਂ ਨੇ ਵੱਖਰੀ ਹਰਿਆਣਾ ਕਮੇਟੀ ਬਣਾਉਣ ਦਾ ਵਿਰੋਧ ਕਰ ਰਹੇ ਸ੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਲਗਾਤਾਰ ਕੀਤੀ ਜਾ ਰਹੀ ਬਿਆਨਬਾਜੀ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਜਦੋਂ ਵੀ ਕਿਸੇ ਡਿਕਟੇਟਰ ਨੂੰ ਆਪਣੇ ਹੱਥੋ ਆਪਣੀ ਕੋਈ ਵਸਤੂ ਜਾਂ ਅਹੁਦਾ ਖੁਸਦਾ ਨਜਰ ਆਉਂਦਾ ਹੈ ਤਾਂ ਉਹ ਇਸ ਤਰ੍ਹਾਂ ਹੀ ਤਿਲਮਿਲਾਉਂਦਾ ਹੈ। ਜਿਸ ਤਰ੍ਹਾਂ ਬਾਦਲ ਹੱਥੋ ਸ੍ਰੋਮਣੀ ਕਮੇਟੀ ਦੀ ਰਾਜ ਸੱਤਾ ਖੁਸਦੀ ਜਾ ਰਹੀ ਹੈ।

ਜਦੋਂ ਪੱਤਰਕਾਰਾਂ ਵਲੋਂ ਸਰਨਾ ਨੂੰ ਪੁਛਿਆ ਗਿਆ ਕਿ ਵੱਖਰੀ ਹਰਿਆਣਾ ਕਮੇਟੀ ਨੂੰ ਬਣਨ ਤੋਂ ਰੋਕਣ ਲਈ ਜਿਸ ਤਰ੍ਹਾਂ ਸ੍ਰੋਮਣੀ ਅਕਾਲੀ ਦਲ ਦੇ ਐਮ ਪੀ ਸੰਸਦ ਵਿੱਚ ਆਪਣੀ ਅਵਾਜ ਬੁਲੰਦ ਕਰਕੇ ਇਸ ਸਮੁੱਚੇ ਵਰਤਾਰੇ ਪਿੱਛੇ ਵਰਤਾਰੇ ਪਿਛੇ ਕਾਂਗਰਸ ਪਾਰਟੀ ਦਾ ਹੱਥ ਦੱਸ ਕੇ ਕਾਂਗਰਸ ਪਾਰਟੀ ਨੂੰ ਸਿੱਧੇ ਰੂਪ ਵਿੱਚ ਸਿੱਖ ਧਰਮ ਅੰਦਰ ਦਖਲ ਅੰਦਾਜੀ ਕਰਨ ਦੇ ਦੋਸ਼ ਲਗਾ ਰਹੇ ਹਨ। ਕੀ ਉਹ ਦੋਸ਼ ਸਹੀ ਹਨ? ਇਸ ਸਬੰਧੀ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਕਾਂਗਰਸ ਪਾਰਟੀ ਸਿੱਖ ਦੇ ਧਾਰਮਿਕ ਮਸਲਿਆ ਵਿੱਚ ਕੋਈ ਦਖਲ ਅੰਦਾਜੀ ਨਹੀਂ ਕਰ ਰਹੀ। ਬਲਕਿ ਬਾਦਲ ਭਾਜਪਾ ਦੀ ਮਦਦ ਲੈ ਕੇ ਸੰਸਦ ਅੰਦਰ ਇਸ ਮੁੱਦੇ ਸਬੰਧੀ ਬੇਲੋੜੀ ਖੱਪ ਪਾ ਰਿਹਾ ਹੈ।

ਸ੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ ਕਿਸੇ ਵੀ ਸੂਰਤ ਵਿੱਚ ਹਰਿਆਣਾ ਦੇ ਗੁਰਦੁਆਰੇ ਵੱਖਰੀ ਕਮੇਟੀ ਨੂੰ ਨਾ ਦਿੱਤੇ ਜਾਣ ਸਬੰਧੀ ਆਪਣਾ ਉੱਤਰ ਦਿੰਦਿਆ ਸਰਨਾ ਨੇ ਕਿਹਾ ਕਿ ਜਿਨ੍ਹਾਂ ਦਾ 500 ਕਰੋੜ ਰੁਪਏ ਦੀ ਰਾਸ਼ੀ ਤੇ ਗੁਰੂ ਦੀਆਂ ਗੋਲਕਾਂ ਨਾਲ ਢਿੱਡ ਨਹੀ ਭਰਦਾ ਉਹ ਹਰਿਆਣਾ ਦੇ ਗੁਰਦੁਆਰਿਆਂ ਦੀ 5 ਕਰੋੜ ਰੁਪਏ ਦੀ ਗੋਲਕ ਕਿਉ ਛੱਡਣਗੇ। ਸਰਨਾ ਨੇ ਸਪੱਸ਼ਟ ਕੀਤਾ ਕਿ ਹਰਿਆਣਾ ਮੰਦਰ ਵੱਖਰੀ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਕਈ ਹਿੰਦੂ ਬ੍ਰਾਮਣਾਂ, ਇਸਾਈਆਂ ਜਾਂ ਮੁਸਲਮਾਨਾਂ ਕੋਲ ਨਹੀਂ ਜਾ ਰਿਹਾ ਬਲ ਕਿ ਆਪਣੇ ਸਿੱਖ ਭਰਾਵਾਂ ਕੋਲ ਹੀ ਜਾ ਰਿਹਾ ਹੈ। ਇਸ ਲਈ ਮੱਕੜ ਤੇ ਬਾਦਲ ਨੂੰ ਕੀ ਤਕਲੀਫ ਹੈ? ਉਹਨਾਂ ਨੇ ਕਿਹਾ ਕਿ 1966 ਵਿੱਚ ਜਦੋਂ ਪੰਜਾਬੀ ਸੂਬਾ ਬਣਿਆ ਸੀ ਤਾਂ ਉਸ ਵੇਲੇ ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੇ ਇਕਰਾਰਨਾਮੇ ਉਪਰ ਪੰਥਕ ਆਗੂਆਂ ਨੇ ਆਪਣੇ ਦਸਖਤ ਕੀਤੇ ਸਨ ਹੁਣ ਉਹ ਆਪਣੇ ਵਾਅਦੇ ਤੋਂ ਕਿਉਂ ਮੁਕਰ ਰਹੇ ਹਨ।

ਵਿਆਨਾ ਕਾਂਡ ਸਬੰਧੀ ਤੁਹਾਡੇ ਵਲੋ ਕੀਤੀ ਗਈ ਬਿਆਨਬਾਜੀ ਨਾਲ ਡੇਰਾ ਸੱਚ ਖੰਡ ਬੱਲਾ ਦੇ ਸ਼ਰਧਾਲੂਆਂ ਵਲੋਂ ਜੋ ਥਾਂ ਥਾਂ ਤੇ ਪੁੱਤਲੇ ਸਾੜੇ ਗਏ। ਉਸ ਸਬੰਧੀ ਤੁਸੀ ਕੀ ਕਹਿਣਾ ਚਾਹੋਗੇ? ਇਸ ਤੇ ਸਰਨਾ ਨੇ ਰੋਹ ਭਰੇ ਅੰਦਾਜ ਵਿੱਚ ਕਿਹਾ ਕਿ ਇਸ ਸਮੁੱਚੀ ਕਾਰਵਾਈ ਪਿਛੇ ਸਿੱਧੇ ਰੂਪ ਵਿੱਚ ਬਾਦਲ ਸਰਕਾਰ ਦਾ ਹੱਥ ਹੈ ਪਰ ਮੈਂ ਵਿਆਨਾ ਵਿੱਚ ਵਾਪਰੇ ਸਮੁੱਚੇ ਕਾਂਡ ਦੀ ਸਹੀ ਢੰਗ ਨਾਲ ਜਾਂਚ ਕਰਵਾਕੇ ਹੀ ਦਮ ਲਵਾਂਗਾ ਕਿਉਂਕਿ ਇਸ ਕਾਂਡ ਦੇ ਪਿਛੇ ਇੱਕ ਬਹੁਤ ਵੱਡੀ ਸਾਜਿਸ਼ ਸੀ ਜਿਸ ਵਿੱਚ ਬੇਰੁਜ਼ਗਾਰ ਸਿੱਖ ਨੌਜਵਾਨਾਂ ਨੂੰ ਫਸਾਇਆ ਗਿਆ ਹੈ।

ਜਦੋ ਸਰਨਾ ਨੂੰ ਸਵਾਲ ਕੀਤਾ ਗਿਆ ਕਿ ਸਰਕਾਰ ਤੁਹਾਡੇ ਫਿਰਕੂ ਬਿਆਨਬਾਜੀ ਦੇ ਦੋਸ਼ ਲਗਾ ਕੇ ਤੁਹਾਨੂੰ ਗ੍ਰਿਫਤਾਰ ਕਰਨ ਦੀਆਂ ਸਕੀਮਾਂ ਬਣਾ ਰਹੀ ਹੈ ਤਾਂ ਉਹਨਾਂ ਨੇ ਹੱਸਦਿਆ ਕਿਹਾ ਕਿ ਸਰਕਾਰ ਜਦੋਂ ਚਾਹੇ ਮੈਨੂੰ ਗ੍ਰਿਫਤਾਰ ਕਰ ਲਵੇ ਮੈਂ ਆਪਣੇ ਕੱਪੜੇ ਸੂਟਕੇਸ ਵਿੱਚ ਤਿਆਰ ਰੱਖੇ ਹੋਏ ਹਨ। ਉਹਨਾਂ ਨੇ ਦੱਸਿਆ ਕਿ ਵਿਆਨਾ ਕਾਂਡ ਵਿੱਚ ਫਸੇ ਸਿੱਖ ਨੌਜਵਾਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀ ਤਰ੍ਹਾਂ ਵਚਣਬੱਧ ਹੈ। ਇਸ ਲਈ ਅਸੀ ਆਪਣਾ ਵਕੀਲ ਜੀ ਕੇ ਭਾਰਤੀ ਵਿਆਨਾ ਭੇਜ ਦਿੱਤਾ ਹੈ।

ਆਗਾਮੀ ਸ੍ਰੋਮਣੀ ਕਮੇਟੀ ਚੋਣਾਂ ਸਬੰਧੀ ਪੁਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸਰਨਾ ਨੇ ਕਿਹਾ ਕਿ ਅਸੀ ਜੋਰ ਸ਼ੋਰ ਨਾਲ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਲੜਾਂਗੇ ਤਾਂ ਕਿ ਸ੍ਰੋਮਣੀ ਕਮੇਟੀ ਬਾਦਲਕਿਆ ਤੋਂ ਮੁਕਤ ਕਰਵਾਇਆ ਜਾ ਸਕੇ। ਸੁਰਜੀਤ ਸਿੰਘ ਬਰਨਾਲਾ ਵਲੋਂ ਬਣਾਏ ਜਾ ਰਹੇ ਵੱਖਰੇ ਅਕਾਲੀ ਦਲ ਨੂੰ ਆਪਣਾ ਸਮਰੱਥਣ ਦੇਣ ਸਬੰਧੀ ਪੁਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਉਹਨਾਂ ਨੇ ਕਿਹਾ ਕਿ ਉਹ ਬਾਹਰੀ ਤੌਰ ਤੇ ਆਪਣਾ ਸਮਰਥਨ ਦੇ ਸਕਦੇ ਹਨ। ਸਰਨਾ ਨੇ ਕਿਹਾ ਕਿ ਉਹ ਸਮੁੱਚੇ ਰਵਿਦਾਸ ਭਾਈਚਾਰੇ ਦਾ ਸੱਚੇ ਦਿਲੋ ਸਨਮਾਨ ਕਰਦੇ ਹਨ ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਰਵਿਦਾਸ ਭਗਤ ਸਮੇਤ ਸਮੂਹ ਭਗਤਾਂ ਦੀ ਬਾਣੀ ਨੂੰ ਗੁਰੂ ਦਾ ਦਰਜਾ ਦਿੱਤਾ ਹੈ। ਉਹਨਾਂ ਕਿਹਾ ਕਿ ਉਹ ਇਸੇ ਮੁੱਦੇ ਦੇ ਸਬੰਧ ਵਿੱਚ ਜਲਦੀ ਹੀ ਦਿੱਲੀ ਵਿਖੇ ਸਮੁੱਚੇ ਰਵਿਦਾਸ ਭਾਈਚਾਰੇ ਨਾਲ ਸਬੰਧਤ ਸਮੂਹ ਸੰਪਰਦਾਵਾਂ ਦੀਆਂ ਦੀ ਇੱਕ ਵਿਸ਼ੇਸ਼ ਇਕੱਤਰਤਾ ਬੁਲਾ ਰਹੇ ਹਨ। ਜੋ ਕਿ ਆਪਣੀ ਆਸਥਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਰੱਖਦੀਆਂ ਹਨ।

ਇਸ ਮੌਕੇ ਤੇ ਉਹਨਾਂ ਦੇ ਨਾਲ ਜਥੇਦਾਰ ਜਸਵਿੰਦਰ ਸਿੰਘ, ਪਰਮਜੀਤ ਸਿੰਘ ਮੈਂਬਰ ਬਲਾਕ ਸੰਮਤੀ, ਅਜੀਤ ਸਿੰਘ ਤੇ ਰੁਪਿੰਦਰਪਾਲ ਸਿੰਘ ਗਰੇਵਾਲ ਸਮੇਤ ਲੁਧਿਆਣਾ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖਸ਼ੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਤੋਂ ਪਹਿਲਾ ਅੱਜ ਸੰਗਰੂਰ ਤੋਂ ਉਚੇਚੇ ਤੌਰ ਤੇ ਪਰਮਜੀਤ ਸਿੰਘ ਸਰਨਾ ਦਾ ਪਿੰਡ ਫੁੱਲਾਬਾਲ ਵਿਖੇ ਬਲਾਕ ਸੰਮਤੀ ਮੈਂਬਰ ਪਰਮਜੀਤ ਸਿੰਘ ਦੇ ਗ੍ਰਹਿ ਵਿਖੇ ਪੁੱਜਣ ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਵਲੋਂ ਉਹਨਾਂ ਦਾ ਭਰਵਾ ਸਵਾਗਤ ਕੀਤਾ ਗਿਆ ਤੇ ਉਹਨਾਂ ਨੂੰ ਜੈ ਕਾਰਿਆ ਦੀ ਗੂੰਜ ਵਿੱਚ ਸਿਰੋਪਾ ਤੇ ਸ੍ਰੀ ਸਾਹਿਬ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।


ਦਿੱਲੀ ਕਮੇਟੀ ਵਲੋਂ ਵੀਆਨਾ ਘਟਨਾ ਦੀ ਜਾਂਚ ਲਈ ਭੇਜੇ ਵਕੀਲ ਦਾ ਦਾਅਵਾ

ਘਟਨਾ ਨਾਲ ਸਬੰਧਤ ਸਿੱਖਾਂ ਨੂੰ ਉਸਾਮਾ ਬਿਨ ਲਾਦੇਨ ਦੀ ਜਥੇਬੰਦੀ ਦੇ ਮੈਂਬਰ ਵੀ ਦਸਿਆ ਗਿਆ
ਬਾਬਾ ਰਾਮਾਨੰਦ ਦੇ ਕਤਲ ਦਾ ਕਾਰਨ ਲੱਖਾਂ ਡਾਲਰ ਤੇ ਕਈ ਕਿਲੋ ਸੋਨਾ ਹੋ ਸਕਦਾ ਹੈ?
ਸੱਚ ਸਾਹਮਣੇ ਲਿਆਉਣ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ: ਸਰਨਾ

ਨਵੀਂ ਦਿੱਲੀ,18 ਅਗਸਤ (ਜਗਤਾਰ ਸਿੰਘ); ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੁਕਵਾਉਣ ਦੇ ਮਸਲੇ ਨੂੰ ਲੈ ਕੇ ਵੀਆਨਾ ਵਿਖੇ ਵਾਪਰੀ ਘਟਨਾ ਦੀ ਜਿਹੜੀ ਤਸਵੀਰ ਦੁਨੀਆਂ ਸਾਹਮਣੇ ਪੇਸ਼ ਕੀਤੀ ਜਾ ਰਹੀ ਹੈ, ਉਹ ਅਸਲ ਤੱਥਾਂ ਤੋਂ ਬਿਲਕੁਲ ਉਲਟ ਹੈ। ਅਜਿਹਾ ਕਰਨ ਦਾ ਮਕਸਦ ਸਿੱਖ ਕੌਮ ਨੂੰ ਅਤਿਵਾਦੀ ਦੇ ਰੂਪ ਵਿਚ ਪੇਸ਼ ਕਰਨਾ ਹੈ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਵੀਆਨਾ ਵਿਚ ਬਾਬਾ ਰਾਮਾਨੰਦ ਕਤਲ ਕਾਂਡ ਦੀ ਜਾਂਚ ਕਰਨ ਲਈ ਭੇਜੇ ਗਏ ਹਾਈ ਕੋਰਟ ਦੇ ਵਕੀਲ ਸ੍ਰੀ ਜੀ.ਕੇ. ਭਾਰਤੀ ਨੇ ਅੱਜ ਇਥੇ ਦਿੱਲੀ ਕਮੇਟੀ ਦੇ ਦਫ਼ਤਰ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਵੀਆਨਾ ਦੀਆਂ ਕਈ ਅਖ਼ਬਾਰਾਂ ਦੀਆਂ ਕਟਿੰਗ ਵੀ ਮੀਡੀਆ ਸਾਹਮਣੇ ਪੇਸ਼ ਕੀਤੀਆਂ ਜਿੰਨਾਂ ਵਿਚ ਉਕਤ ਘਟਨਾ ਨਾਲ ਸਬੰਧਤ ਸਿੱਖਾਂ ਨੂੰ ਉਸਾਮਾ ਬਿਨ ਲਾਦੇਨ ਦੀ ਜੱਥੇਬੰਦੀ ਦੇ ਮੈਂਬਰ ਤੱਕ ਗਰਦਾਨਿਆ ਗਿਆ ਸੀ। ਉਨਾਂ ਦੱਸਿਆ ਕਿ ਘਟਨਾ ਨਾਲ ਸਬੰਧਤ ਜੇਲ ਵਿਚ ਬੰਦ ਸਾਰੇ ਸਿੱਖਾਂ ਦੀ ਹਾਲਤ ਵੇਖ ਕੇ ਅਹਿਸਾਸ ਹੋ ਜਾਦਾਂ ਹੈ ਕਿ ਉਨ੍ਹਾਂ ਉੱਤੇ ਕਿੰਨਾ ਜ਼ੁਲਮ ਕੀਤਾ ਗਿਆ ਹੋਵੇਗਾ ਕਿਉਂਕਿ ਤਸੀਹੇ ਦੇਣ ਤੋਂ ਇਲਾਵਾ ਸਿੱਖਾਂ ਦੇ ਕੇਸਾਂ ਉਪਰ ਡੇਰੇ ਦੇ ਸਮਰਥਕਾਂ ਵਲੋਂ ਹਰ ਉਹ ਚੀਜ਼ ਪਾਈ ਗਈ ਜਿਹੜੀ ਉਸ ਵੇਲੇ ਗਰਮ ਭੱਠੀ ਉੱਤੇ ਰੱਖੀ ਹੋਈ ਸੀ।

ਸ੍ਰੀ ਭਾਰਤੀ ਨੇ ਦੱਸਿਆ ਕਿ ਅਸਲੀਅਤ ਜਾਨਣ ਸਬੰਧੀ ਜਦੋਂ ਉੱਥੋਂ ਦੀਆਂ ਵੱਖ-ਵੱਖ ਕੌਮਾਂ ਨਾਲ ਸਬੰਧਤ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਪਤਾ ਲੱਗਾ ਕਿ ਰਾਮਾਨੰਦ ਤੇ ਨਿਰੰਜਣ ਦਾਸ ਵਲੋਂ ਪਿਛਲੇ ਕਈ ਸਾਲਾਂ ਤੋਂ ਗੁਰਦੁਆਰੇ ਵਿਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਕ ਪਾਸੇ ਆਸਣ ਲਗਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਜਾ ਰਹੀ ਸੀ ਤੇ ਇਹ ਕੁਫਰ ਇੱਥੋਂ ਤਕ ਵੱਧ ਗਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਰੁਮਾਲਾ ਚੜ੍ਹਾਉਣ ਤੋਂ ਪਹਿਲਾਂ ਉਕਤ ਬਾਬਿਆਂ ਦੇ ਪੈਰਾਂ ਨਾਲ ਛੁਹਾਉਣ ਦੀ ਕਾਰਵਾਈ ਕੀਤੀ ਜਾ ਰਹੀ ਸੀ। ਉਨਾਂ ਹੈਰਾਨੀ ਪ੍ਰਗਟਾਈ ਕਿ ਵੀਆਨਾ ਦੀ ਪੁਲਿਸ ਨੇ ਉਨਾਂ ਸਿੱਖਾਂ ਵਿਰੁੱਧ ਤਾਂ ਮੁੱਕਦਮਾ ਦਰਜ ਕਰ ਲਿਆ, ਜਿਨਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਦਾ ਵਿਰੋਧ ਕੀਤਾ ਸੀ ਪਰ ਉਨਾਂ ਲੋਕਾਂ ਵਿਰੁਧ ਕੋਈ ਮੁਕਦਮਾ ਦਰਜ ਨਾ ਕੀਤਾ ਜਿਨਾਂ ਨੇ ਉਨਾਂ ਨੌਜਵਾਨਾਂ ਨੂੰ ਸਰੀਏ, ਤਲਵਾਰਾਂ,ਆਦਿ ਨਾਲ ਅਧ ਮਰਿਆ ਕਰ ਕੇ ਉਨਾਂ ’ਤੇ ਗਰਮ-ਗਰਮ ਚਾਹ,ਪਾਣੀ ਤੇ ਦਾਲ ਪਾ ਕੇ ਮੌਤ ਦੇ ਕਿਨਾਰੇ ਪਹੁੰਚਾ ਦਿੱਤਾ ਸੀ। ਸ੍ਰੀ ਭਾਰਤੀ ਨੇ ਦੱਸਿਆ ਕਿ ਵੀਆਨਾ ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਢਾਈ ਸੌ ਤੋਂ ਵੱਧ ਹਥਿਆਰ ਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਜਿਸ ਨਾਲ ਨੋਜਵਾਨਾਂ ਨੂੰ ਮਾਰਿਆ-ਕੁਟਿਆ ਗਿਆ ਸੀ।

ਸ੍ਰੀ ਭਾਰਤੀ ਨੇ ਦੱਸਿਆ ਕਿ ਪੰਜਾਬ ਦਾ ਜੋ ਵਿਸ਼ੇਸ਼ ਚਾਰਟਰਡ ਜਹਾਜ਼ ਬਾਬਾ ਰਾਮਾਨੰਦ ਦੀ ਲਾਸ਼ ਲੈਣ ਗਿਆ ਸੀ, ਉਸ ਵਿਚ ਹੀ ਬਾਬਾ ਨਿਰੰਜਣਦਾਸ ਨੂੰ ਵੀ ਲਿਆਂਦਾ ਗਿਆ ਜਦਕਿ ਪੁਛਗਿੱਛ ਲਈ ਉਸ ਦਾ ਉੱਥੇ ਟਿੱਕਿਆ ਰਹਿਣਾ ਬਹੁਤ ਜਰੂਰੀ ਸੀ। ਉਨਾਂ ਦੱਸਿਆ ਕਿ ਬਾਬਾ ਨਿਰੰਜਣ ਦਾਸ ਆਪਣੇ ਨਾਲ ਬਿਨਾਂ ਐਲਾਨੇ ਲੱਖਾਂ ਡਾਲਰ ਤੇ ਕਈ ਕਿਲੋ ਸੋਨਾ ਲੈ ਆਇਆ ਹੈ। ਐਡਵੋਕੇਟ ਭਾਰਤੀ ਨੇ ਸਵਾਲ ਉਠਾਇਆ ਕਿ ਕਿਧਰੇ ਇਹ ਧਨ ਦੌਲਤ ਹੀ ਤਾਂ ਬਾਬਾ ਰਾਮਾਨੰਦ ਦੇ ਕਤਲ ਦਾ ਕਾਰਨ ਤਾਂ ਨਹੀਂ ਬਣੀ? ਇਸ ਲਈ ਵੀਆਨਾ ਪੁਲਿਸ ਨੂੰ ਨਿਰੰਜਨ ਦਾਸ ਪਾਸੋਂ ਪੁੱਛਗਿੱਛ ਕਰਨੀ ਹੋਵੇਗੀ। ਉਹਨਾਂ ਇਹ ਵੀ ਦੱਸਿਆ ਕਿ ਜੋ ਰਿਵਾਲਵਰ ਮੌਕੇ ਤੋਂ ਪੁਲਿਸ ਨੇ ਬਰਾਮਦ ਕੀਤਾ, ਉਸ ਵਿਚੋਂ ਅੱਠ ਗੋਲੀਆਂ ਹੀ ਚੱਲ ਸਕਦੀਆਂ ਸਨ ਜਦਕਿ ਪੁਲਿਸ ਅਨੁਸਾਰ ਮੌਕੇ ਤੋਂ 15 ਤੋਂ ਵੱਧ ਫਾਇਰ ਹੋਣ ਦੇ ਸਬੂਤ ਮਿਸੇ ਹਨ। ਉਨਾਂ ਕਿਹਾ ਕਿ ਵੀਆਨਾ ਪੁਲਿਸ ਨੂੰ ਕੁੱਝ ਅੰਤਰਰਾਸ਼ਟਰੀ ਤੇ ਭਾਰਤੀ ਕਾਨੂੰਨ ਅਨੁਸਾਰ ਸੋਚ ਸਾਹਮਣੇ ਲਿਆਉਣ ਦੀ ਕਾਰਵਾਈ ਕਰਨ ਲਈ ਮਜਬੂਰ ਕਰਨਾ ਪਵੇਗਾ। ਪ੍ਰੈਸ ਕਾਨਫਰੰਸ ਵਿਚ ਮੌਜੂਦ ਸ. ਪਰਮਜੀਤ ਸਿੰਘ ਸਰਨਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਘਟਨਾ ਦੀ ਆਈ.ਬੀ. ਤੋਂ ਜਾਂਚ ਕਰਵਾਈ ਜਾਵੇ।

ਉਹਨਾਂ ਕਿਹਾ ਕਿ ਦਿੱਲੀ ਕਮੇਟੀ ਵਲੋਂ ਘਟਨਾ ਦੀ ਸਚਾਈ ਸਾਹਮਣੇ ਲਿਆਉਣ ਅਤੇ ਦੋਸ਼ੀਆਂ ਨੂੰ ਸਜਾ ਦਿਵਾਉਣ ਤੇ ਬੇਗੁਨਾਹਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਵੀ ਹਰ ਪੱਖੋਂ ਮਦਦ ਕੀਤੀ ਜਾਵੇਗੀ। ਸ. ਸਰਨਾ ਨੇ ਸਪੱਸ਼ਟ ਕੀਤਾ ਕਿ ਦਿੱਲੀ ਕਮੇਟੀ ਤੇ ਅਕਾਲੀ ਦਲ ਦਿੱਲੀ ਵਲੋਂ ਸੰਸਾਰ ਦੇ ਕਿਸੇ ਵੀ ਕੋਨੇ ਵਿਚ ਵਸਦੇ ਸਿੱਖ ਨੂੰ ਲਾਵਾਰਿਸ ਹੋਣ ਦਾ ਅਹਿਸਾਸ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੋਕੇ ਵੀਅਨਾ ਤੋਂ ਇੱਥੇ ਪੁੱਜੇ ਸ. ਗੁਰਦੇਵ ਸਿੰਘ ਤੇ ਜ਼ਖਮੀ ਹੋਏ ਸਿੱਖਾਂ ਦੇ ਪਰਵਾਰਕ ਮੈਂਬਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਦਿੱਲੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਆਗੂ ਮੌਜੂਦ ਸਨ।



ਡੇਰੇਦਾਰ ਰਾਮਾਨੰਦ ਦੇ ਕਤਲ ਮਾਮਲੇ ਦੇ ਲੁਕਵੇਂ ਤੱਥ ਅਤੇ ਸਰਨਾ ਵੱਲੋਂ ਕਾਂਗਰਸੀਆਂ ਦੇ ਤਲਵੇ ਚੱਟਣ ਲਈ ਮੁੱਦੇ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼

ਸਿੱਖਾਂ ਦੀ ਤਰ੍ਹਾਂ ਰਵਿਦਾਸੀਏ ਵੀ ਬ੍ਰਾਹਮਣਵਾਦੀਆਂ ਦੀ ਕਠਪੁਤਲੀ ਬਣੇ

ਵਿਆਨਾ ਘਟਨਾ ਰਾਮਾ ਨੰਦ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾ ਕੇ ਮੱਥਾ ਟਿਕਾਉਣ ਕਾਰਨ ਹੋਈ ਸੀ

ਸਰਨੇ ਵਲੋਂ ਵੀਆਨਾ ਕਾਂਡ ਦੇ ਸਿੱਖ ਨੌਜਵਾਨਾਂ ਦੀ ਮਦਦ ਕਰਨ ਦਾ ਐਲਾਨ

... ਅੱਗੇ ਪੜ੍ਹੋ

ਦੋ ਖ਼ਬਰਾਂ - ਹਮਲਾ ਕਿਉਂ? ਵਿਆਨਾ ਅੱਤਵਾਦੀਆਂ ਦਾ ਗੜ੍ਹ





... ਅੱਗੇ ਪੜ੍ਹੋ

ਨਿਰੰਜਣ ਦਾਸ ਤੇ ਰਾਮ ਨੰਦ ਉਤੇ ਦੋਸ਼ ਅਤੇ ਸਬੂਤ

ਨਿਰੰਜਣ ਦਾਸ ਤੇ ਰਾਮ ਨੰਦ ਉਤੇ ਦੋਸ਼ ਅਤੇ ਸਬੂਤ
















... ਅੱਗੇ ਪੜ੍ਹੋ