ਲਾਂਬੜਾ ‘ਚ ਗੋਲੀਬਾਰੀ
ਲਾਂਬੜਾ ਖੇਤਰ ‘ਚ ਅੱਜ ਸੁਰੱਖਿਆ ਬਲਾਂ ਨੂੰ ਉਸ ਸਮੇਂ ਫਾਇਰਿੰਗ ਕਰਨੀ ਜਦੋਂ ਉਥੇ ਪੁੱਜੇ ਆਈ. ਜੀ. ਜ਼ੋਨਲ ਸ੍ਰੀ ਸੰਜੀਵ ਕਾਲੜਾ ਉੱਕਦ ਪ੍ਰਦਰਸ਼ਨਕਾਰੀਆਂ ਨੇ ਧਾਵਾ ਬੋਲ ਦਿੱਤਾ। ਉਕਤ ਖੇਤਰ ‘ਚ ਸਥਿਤੀ ਤਣਾਅਪੂਰਨ ਹੋਣ ਦੀ ਸੂਚਨਾ ਮਿਲਣ ‘ਤੇ ਆਈ. ਜੀ. ਅਤੇ ਤਹਿਸੀਲਦਾਰ ਮਨਿੰਦਰ ਸਿੰਘ ਉਥੇ ਪੁੱਜੇ ਤਾਂ ਉਥੇ ਸੈਂਕੜੇ ਵਿਅਕਤੀਆਂ ਦਾ ਹਜੂਮ ਹੰਗਾਮਾ ਕਰ ਰਿਹਾ ਸੀ। ਜਦੋਂ ਆਈ. ਜੀ. ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਭੀੜ ਨੇ ਹੱਲਾ ਬੋਲ ਦਿੱਤਾ ਅਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਭੀੜ ਨੇ ਪੁਲਿਸ ਦੀਆਂ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਾਇਆ। ਕਈ ਪੁਲਿਸ ਕਰਮਚਾਰੀ ਵੀ ਜ਼ਖ਼ਮੀ ਹੋ ਗਏ। ਆਈ. ਜੀ. ਸ੍ਰੀ ਕਾਲੜਾ ਵੀ ਭੀੜ ‘ਚ ਘਿਰ ਗਏ। ਆਈ. ਜੀ. ਪੱਥਰ ਲੱਗਣ ਕਾਰਨ ਮਾਮੂਲੀ ਜ਼ਖ਼ਮੀ ਵੀ ਹੋ ਗਏ। ਉਨ੍ਹਾਂ ਨੂੰ ਬਚਾਉਣ ਲਈ ਅੱਗੇ ਆਇਆ ਅੰਗ ਰੱਖਿਅਕ ਵੀ ਜ਼ਖ਼ਮੀ ਹੋ ਗਿਆ, ਜਿਸ ਤੋਂ ਬਾਅਦ ਉਥੇ ਮੌਜੂਦ ਫੌਜ ਦੇ ਜਵਾਨਾਂ ਨੇ ਚਿਤਾਵਨੀ ਦੇਣ ਉਪਰੰਤ ਗੋਲੀ ਚਲਾ ਦਿੱਤੀ, ਜਿਸ ਕਾਰਨ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਲਾਠੀਚਾਰਜ ਵੀ ਕੀਤਾ ਗਿਆ। ਗੋਲੀ ਲੱਗਣ ਕਾਰਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਦੀ ਪਛਾਣ ਵਿਜੇ ਕੁਮਾਰ ਪੁੱਤਰ ਲਾਲ ਚੰਦ ਵਾਸੀ ਹੁਸੈਨਪੁਰ, ਸੰਜੀਵ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਲਾਂਬੜਾ ਅਤੇ ਵਿਨੇ ਕੁਮਾਰ ਪੁੱਤਰ ਮਨੋਹਰ ਲਾਲ ਵਾਸੀ ਲਾਂਬੜਾ ਕਾਲੋਨੀ ਤੌਰ ‘ਤੇ ਹੋਈ ਹੈ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪਥਰਾਅ ਅਤੇ ਲਾਠੀਚਾਰਜ ਦੌਰਾਨ ਇਕ ਦਰਜਨ ਤੋਂ ਵੱਧ ਵਿਅਕਤੀ ਅਤੇ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ। ਕਈ ਜ਼ਖਮੀਆਂ ਨੂੰ ਵੱਖ-ਵੱਖ ਨਿੱਜੀ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਉਕਤ ਘਟਨਾ ਤੋਂ ਬਾਅਦ ਖੇਤਰ ‘ਚ ਸਥਿਤੀ ਬੇਹੱਦ ਤਣਾਅਪੂਰਨ ਹੈ ਅਤੇ ਪੁਲਿਸ ਦੇ ਨਾਲ ਫੌਜ ਅਤੇ ਨੀਮ ਫੌਜੀ ਬਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਹਨ।
ਗੋਲੀ ਨਾਲ ਮਰਨ ਵਾਲੇ ਦੀ ਸ਼ਨਾਖਤ
ਲਾਂਬੜਾ, ਗੁਰਨੇਕ ਸਿੰਘ ਵਿਰਦੀ ਅਨੁਸਾਰ ਗੁੱਸੇ ਵਿਚ ਆਏ ਭਗਤਾਂ ਨੇ ਅੱਡਾ ਲਾਂਬੜਾ ਤੋਂ ਇਲਾਵਾ ਅੱਡਾ ਪ੍ਰਤਾਪ ਪੁਰਾ ਅਤੇ ਤਾਜਪੁਰ ਵਿਚ ਵੀ ਸੜਕ ਵਿਚਕਾਰ ਧਰਨਾ ਦਿੱਤਾ ਤੇ ਦੋਸ਼ੀਆਂ ਵਿਰੁੱਧ ਢੁਕਵੀਂ ਕਾਰਵਾਈ ਕਰਨ ਦੀ ਮੰਗ ਕੀਤੀ। ਪੁਲਿਸ ਨੇ ਸਥਿਤੀ ਕਾਬੂ ਕਰਨ ਲਈ ਲਾਂਬੜਾ, ਆਸਪਾਸ ਦੇ ਪਿੰਡ ਤੇ ਲਾਂਬੜਾ ਆਬਾਦੀ ਵਿਚ ਮਾਰਚ ਕੀਤਾ। ਲੋਕਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਘਰੋਂ ਬਾਹਰ ਨਿਕਲਣ ਤੋਂ ਰੋਕਿਆ ਜਾ ਰਿਹਾ ਹੈ। ਲਾਂਬੜਾ ਆਬਾਦੀ ਵਿਚ ਪੁਲਿਸ ਅਤੇ ਕਾਲੋਨੀ ਵਾਲਿਆਂ ਵਿਚ ਹੋਏ ਤਕਰਾਰ ਕਾਰਨ ਭੜਕੇ ਲੋਕਾਂ ਨੇ ਪੁਲਿਸ ਦੇ ਅੱਧੀ ਦਰਜਨ ਤੋਂ ਵੱਧ ਜਵਾਨਾਂ ਨੂੰ ਇਕ ਘਰ ਦੇ ਅੰਦਰ ਬੰਦ ਕਰ ਦਿੱਤਾ, ਜਿਸ ਦੀ ਭਿਣਕ ਥਾਣਾ ਲਾਂਬੜਾ ਦੇ ਮੁਖੀ ਅੰਡਰ ਸਿਖਲਾਈ ਆਈ. ਪੀ. ਐਸ. ਇੰਦਰਬੀਰ ਸਿੰਘ ਨੂੰ ਲੱਗੀ ਤੇ ਕਾਲੋਨੀ ਦੇ ਕੁਝ ਮੋਹਤਬਰ ਵਿਅਕਤੀਆਂ ਦੀ ਪੁਲਿਸ ਨਾਲ ਹੋਈ ਗੱਲਬਾਤ ਉਪਰੰਤ ਪੁਲਿਸ ਕਰਮੀਆਂ ਨੂੰ ਬੰਦ ਘਰ ਵਿਚੋਂ ਬਾਹਰ ਭੇਜ ਦਿੱਤਾ ਗਿਆ। ਆਸ-ਪਾਸ ਦੇ ਪਿੰਡਾਂ ਵਿਚੋਂ ਆਏ ਵਿਅਕਤੀਆਂ ਨੇ ਅੱਡਾ ਲਾਂਬੜਾ ਵਿਚ ਧਰਨਾ ਲਗਾ ਦਿੱਤਾ।
ਇਸੇ ਤਰ੍ਹਾਂ ਪਿੰਡ ਪ੍ਰਤਾਪ ਪੁਰਾ ਗੇਟ ਤੋਂ ਅੱਗੇ ਕਬਾੜ ਦੀਆਂ ਦੁਕਾਨਾਂ ਦੇ ਅੱਗੇ ਵੀ ਸੜਕ ਵਿਚਕਾਰ ਟਾਇਰਾਂ ਨੂੰ ਅੱਗ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪੁਲਿਸ ਦੀ ਕੁਆਲਿਸ ਗੱਡੀ ਨੰਬਰ 12 ਜੀ. 2785 ਨੂੰ ਅੱਗ ਲਗਾ ਕੇ ਸਾੜ ਦਿੱਤਾ। ਗੋਲੀ ਚੱਲਣ ਕਾਰਨ ਮਰਨ ਵਾਲੇ ਦੀ ਸ਼ਨਾਖਤ ਤੇਲੂ ਰਾਮ ਪੁੱਤਰ ਰੂੜਾ ਰਾਮ ਵਾਸੀ ਹੁਸੈਨਪੁਰ ਵਜੋਂ ਹੋਈ ਜੋ ਕਿ ਮੌਕੇ ‘ਤੇ ਹੀ ਮਾਰਿਆ ਗਿਆ ਸੀ, ਜਦੋਂ ਕਿ ਵਿਜੇ ਕੁਮਾਰ ਪੁੱਤਰ ਲਾਲ ਚੰਦ ਵਾਸੀ ਹੁਸੈਨਪੁਰ, ਵਿਜੇ ਕੁਮਾਰ ਪੁੱਤਰ ਮਨੋਹਰ ਲਾਲ ਵਾਸੀ ਹੁਸੈਨਪੁਰ ਅਤੇ ਸੰਜੀਵ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਲਾਂਬੜਾ ਗੋਲੀਆਂ ਲੱਗਣ ਕਾਰਨ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਲਾਂਬੜਾ ਵਿਚ ਲਗਾਏ ਕਰਫ਼ਿਊ ਵਿਚ ਸ਼ਾਮ ਪੰਜ ਤੋਂ ਛੇ ਵਜੇ ਤੱਕ ਢਿੱਲ ਦਿੱਤੀ ਗਈ ਤਾਂ ਕਿ ਲੋਕ ਆਪਣਾ ਲੋੜੀਂਦਾ ਸਾਮਾਨ ਖ੍ਰੀਦ ਸਕਣ।
ਢਿੱਲਵਾਂ ‘ਚ ਨੌਜਵਾਨ ਦੀ ਮੌਤ
ਬੀਤੀ ਰਾਤ ਪਿੰਡ ਢਿੱਲਵਾਂ ਵਿਖੇ ਵਾਪਰੀ ਇਕ ਹਿੰਸਕ ਘਟਨਾ ‘ਚ ਢਿੱਲਵਾਂ ‘ਚ ਇਕ ਕਾਂਗਰਸੀ ਆਗੂ ਸ੍ਰੀ ਗੁਰਚਰਨ ਦੁੱਗਲ ਦੇ ਭਤੀਜੇ ਵਿਜੇ ਕੁਮਾਰ (17) ਪੁੱਤਰ ਯਸ਼ਪਾਲ ਵਾਸੀ ਢਿੱਲਵਾਂ ਦੀ ਮੌਤ ਹੋ ਗਈ ਜਦਕਿ ਅੱਧੀ ਦਰਜਨ ਦੇ ਕਰੀਬ ਹੋਰ ਵਿਅਕਤੀ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਪਿੰਡ ਢਿੱਲਵਾਂ ‘ਚ ਕੁੱਝ ਲੋਕਾਂ ਵਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਇਨ੍ਹਾਂ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਨਗਰ ਨਿਗਮ ਜਲੰਧਰ ਦੇ ਵਾਰਡ ਨੰਬਰ-11 ਦੇ ਕੌਂਸਲਰ ਸ੍ਰੀ ਬਲਬੀਰ ਸਿੰਘ ਬਿੱਟੂ ਦੇ ਘਰ, ਦੁਕਾਨ ਅਤੇ ਦਫਤਰ ‘ਤੇ ਹਮਲਾ ਕਰਕੇ ਤੋੜ-ਭੰਨ ਕੀਤੀ ਗਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਕੌਂਸਲਰ ਬਲਬੀਰ ਸਿੰਘ ਬਿੱਟੂ ਦੀ ਕਾਰ ਦੀ ਵੀ ਭਾਰੀ ਭੰਨ-ਤੋੜ ਕੀਤੀ ਗਈ ਅਤੇ ਤੂੜੀ ਵਾਲੇ ਕੁੱਪ ਆਦਿ ਸਾੜ੍ਹ ਦਿੱਤੇ ਗਏ, ਜਿਨ੍ਹਾਂ ਨੂੰ ਖਦੇੜਨ ਲਈ ਬਿੱਟੂ ਦੇ ਕਿਸੇ ਸਮਰਥਕ ਵਲੋਂ ਕੀਤੀ ਗਈ ਫਾਈਰਿੰਗ ‘ਚ ਵਿਜੇ ਕੁਮਾਰ ਮਾਰਿਆ ਗਿਆ, ਜਿਸ ਨੂੰ ਸਿਵਲ ਹਸਪਤਾਲ ਲਿਜਾਂਦਾ ਗਿਆ। ਉਥੇ ਆਪ੍ਰੇਸ਼ਨ ਸਮੇਂ ਉਸ ਦੀ ਮੌਤ ਹੋ ਗਈ।
ਉਸ ਦੀ ਮੌਤ ਦੀ ਖਬਰ ਸੁਣਦੇ ਸਾਰ ਹੀ ਪਿੰਡ ‘ਚ ਮਾਹੌਲ ਤਣਾਅਪੂਰਨ ਤੇ ਸੋਗਮਈ ਬਣ ਗਿਆ। ਸੀਨੀਅਰ ਮਹਿਲਾ ਕਾਂਗਰਸੀ ਆਗੂ ਸ੍ਰੀਮਤੀ ਅੰਜੂ ਦੁੱਗਲ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਵਿਜੇ ਕੁਮਾਰ ਦੀ ਮੌਤ ਕੌਂਸਲਰ ਬਲਬੀਰ ਸਿੰਘ ਬਿੱਟੂ ਵਲੋਂ ਚਲਾਈ ਗਈ ਗੋਲੀ ਨਾਲ ਹੀ ਹੋਈ ਹੈ। ਓਧਰ ਬਲਬੀਰ ਸਿੰਘ ਬਿੱਟੂ ਨੇ ਆਪਣੇ ਉੱਪਰ ਲਗਾਏ ਗਏ ਦੋਸ਼ਾਂ ਨੂੰ ਝੂਠੇ ਅਤੇ ਬੇਬੁਨਿਆਦ ਦੱਸਦੇ ਹੋਏ ਕਿਹਾ ਹੈ ਕਿ ਉਨ੍ਹਾਂ ਕੋਲ ਨਾ ਤਾਂ ਕੋਈ ਹਥਿਆਰ ਹੈ ਤੇ ਨਾ ਹੀ ਕੋਈ ਲਾਈਸੈਂਸ, ਇਸ ਲਈ ਉਨ੍ਹਾਂ ਵਲੋਂ ਗੋਲੀ ਕਿਸ ਤਰ੍ਹਾਂ ਚਲਾਈ ਜਾ ਸਕਦੀ ਹੈ। ਇਸ ਮੌਕੇ ਉਨ੍ਹਾਂ ਮੰਨਿਆ ਕਿ ਕੁੱਝ ਲੋਕਾਂ ਨੇ ਉਨ੍ਹਾਂ ਦੀ ਦੁਕਾਨ ਅਤੇ ਦਫਤਰ ‘ਤੇ ਹਮਲਾ ਕੀਤਾ ਸੀ ਤੇ ਉਸ ਸਮੇਂ ਦੌਰਾਨ ਸਵੈ-ਰੱਖਿਆ ਲਈ ਉਨ੍ਹਾਂ ਦੇ ਕਿਸੇ ਸਮਰਥਕ ਵਲੋਂ ਚਲਾਈ ਗਈ ਗੋਲੀ ਦੀ ਲਪੇਟ ‘ਚ ਆ ਕੇ ਉਕਤ ਨੌਜਵਾਨ ਮਾਰਿਆ, ਜਿਸਦੀ ਮੌਤ ‘ਤੇ ਉਨ੍ਹਾਂ ਨੂੰ ਭਾਰੀ ਅਫਸੋਸ ਹੈ। ਇਥੇ ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਵਿਜੇ ਕੁਮਾਰ ਤਿੰਨ ਭੈਣਾਂ ਦਾ ਇਕੋ-ਇਕ ਭਰਾ ਸੀ।
ਕੌਂਸਲਰ ਬਿੱਟੂ ਤੇ ਸਾਥੀਆਂ ਦੇ ਖਿਲਾਫ ਕੇਸ ਦਰਜ
ਜਲੰਧਰ, 26 ਮਈ (ਪ. ਪ.)-ਬੀਤੀ ਰਾਤ ਪਿੰਡ ਢਿੱਲਵਾਂ ਵਿਖੇ ਵਾਪਰੀ ਗੋਲੀ ਚੱਲਣ ਦੀ ਘਟਨਾ ‘ਚ ਮਾਰੇ ਗਏ ਨੌਜਵਾਨ ਵਿਜੇ ਕੁਮਾਰ ਪੁੱਤਰ ਯਸ਼ਪਾਲ ਦੀ ਮੌਤ ਦੇ ਸਬੰਧ ‘ਚ ਥਾਣਾ ਸਦਰ ਦੀ ਪੁਲਿਸ ਨੇ ਨਗਰ ਨਿਗਮ ਦੇ ਵਾਰਡ ਨੰਬਰ-11 ਦੇ ਕੌਂਸਲਰ ਸ੍ਰੀ ਬਲਬੀਰ ਸਿੰਘ ਬਿੱਟੂ ਅਤੇ ਉਨ੍ਹਾਂ ਦੇ ਸਾਥੀਆਂ ਸਰੂਪ ਸਿੰਘ, ਜੀਤਾ, ਭਜਨ ਸਿੰਘ ਤੇ ਸੁੱਖੇ ਦੇ ਖਿਲਾਫ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਮੁਖੀ ਸ. ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਕਤ ਮਾਮਲਾ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ‘ਤੇ ਦਰਜ ਕੀਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹਰ ਵਾਰ ‘ਵਿਜੇ ਕੁਮਾਰ’ ਹੀ ਕਿਉਂ ਬਣਦੈ ਸ਼ਿਕਾਰ
ਜਲੰਧਰ, 26 ਮਈ (ਜਸਪਾਲ ਸਿੰਘ, ਸੁਮਿਤ ਦੁੱਗਲ)-ਇਹ ਇਤਫਾਕ ਹੈ ਜਾਂ ਫਿਰ ਕੁਝ ਹੋਰ। ਇਹ ਤਾਂ ਪਰਮਾਤਮਾ ਹੀ ਜਾਣੇ ਪਰ ਪਿਛਲੇ ਕੁਝ ਸਮੇਂ ਦੌਰਾਨ ਜ਼ਿਲ੍ਹੇ ‘ਚ ਦਲਿਤਾਂ ਨਾਲ ਵਾਪਰੀਆਂ ਹਿੰਸਕ ਘਟਨਾਵਾਂ ‘ਚ ਹਰ ਵਾਰ ‘ਵਿਜੇ ਕੁਮਾਰ’ ਹੀ ਕਿਉਂ ਮਾਰਿਆ ਜਾਂਦਾ ਹੈ। ਇਨ੍ਹਾਂ ਘਟਨਾਵਾਂ ‘ਚ ਮਾਰਿਆ ਜਾਣ ਵਾਲਾ ਵਿਜੇ ਕੁਮਾਰ ਇਕ ਹੀ ਆਦਮੀ ਨਹੀਂ ਹੈ, ਜੋ ਵਾਰ-ਵਾਰ ਮਰ ਰਿਹਾ ਹੈ। ਹਾਂ, ਇਹ ਸੰਯੋਗ ਜਰੂਰ ਹੈ ਕਿ ਅਜਿਹੀਆਂ ਘਟਨਾਵਾਂ ‘ਚ ਮਾਰੇ ਗਏ ਵਿਅਕਤੀ ਦਾ ਨਾਂ ਵਿਜੇ ਕੁਮਾਰ ਹੀ ਹੁੰਦਾ ਹੈ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਬੀਤੇ ਸਮੇਂ ਦੌਰਾਨ ਸ਼ਾਹਕੋਟ ਵਿਖੇ ਥਾਣੇ ‘ਚ ਪੁਲਿਸ ਦੀ ਕੁੱਟ ਨਾਲ ਮਾਰੇ ਗਏ ਦਲਿਤ ਵਿਅਕਤੀ ਦਾ ਨਾਂ ਜੇਕਰ ਵਿਜੇ ਕੁਮਾਰ ਸੀ ਤਾਂ ਨੂਰਮਹਿਲ ‘ਚ ਪੁਲਿਸ ਗੋਲੀ ਨਾਲ ਮਾਰਿਆ ਗਿਆ ਵਿਅਕਤੀ ਵੀ ਵਿਜੇ ਕੁਮਾਰ ਹੀ ਸੀ ਤੇ ਤੱਲ੍ਹਣ ਕਾਂਡ ਵੇਲੇ ਪੁਲਿਸ ਗੋਲੀ ਦਾ ਸ਼ਿਕਾਰ ਹੋਣ ਵਾਲਾ ਨੌਜਵਾਨ ਦਾ ਨਾਂ ਵੀ ਵਿਜੇ ਕੁਮਾਰ ਕਾਲਾ ਸੀ ਜਦਕਿ ਬੀਤੀ ਰਾਤ ਢਿੱਲਵਾਂ ਵਿਖੇ ਗੋਲੀ ਲੱਗਣ ਕਾਰਨ ਮਾਰੇ ਗਏ 17 ਸਾਲਾ ਨੌਜਵਾਨ ਦਾ ਨਾਂ ਵੀ ਵਿਜੇ ਕੁਮਾਰ ਹੀ ਸੀ।
ਮੁਜ਼ਾਹਰਾਕਾਰੀ ਦੀ ਮੌਤ
ਜਲੰਧਰ (ਮਨਵੀਰ ਸਿੰਘ ਵਾਲੀਆ, ਜਸਪਾਲ ਸਿੰਘ)-ਬੀਤੀ ਦੇਰ ਰਾਤ ਜਲੰਧਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਬਲਬੀਰ ਸਿੰਘ ਬਿੱਟੂ ਵੱਲੋਂ ਕਥਿਤ ਰੂਪ ਵਿਚ ਸਵੈ ਰੱਖਿਆ ਲਈ ਚਲਾਈ ਗੋਲੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਬੀਤੀ ਦੇਰ ਭੀੜ ਨੇ 11 ਨੰਬਰ ਵਾਰਡ ਦੇ ਕੌਂਸਲਰ ਬਲਬੀਰ ਸਿੰਘ ਬਿੱਟੂ ‘ਤੇ ਹਮਲਾ ਕਰਕੇ ਉਸ ਦੀ ਕਾਰ ਸਾੜ ਦਿੱਤੀ। ਇਸ ਪਿੱਛੋਂ ਉਸ ਵਲੋਂ ਸਵੈ ਰੱਖਿਆ ਲਈ ਚਲਾਈ ਗੋਲੀ ਨਾਲ ਇਕ ਮੁਜ਼ਾਹਰਾਕਾਰੀ ਵਿਜੇ ਕੁਮਾਰ ਵਾਸੀ ਢਿਲਵਾਂ ਮਾਰਿਆ ਗਿਆ। …
ਕੌਂਸਲਰ ਬਿੱਟੂ ਅਤੇ ਸਾਥੀਆਂ ‘ਤੇ ਕੇਸ ਦਰਜ
ਬੀਤੀ ਰਾਤ ਪਿੰਡ ਢਿੱਲਵਾਂ ਵਿਖੇ ਵਾਪਰੀ ਗੋਲੀ ਚੱਲਣ ਦੀ ਘਟਨਾ ‘ਚ ਮਾਰੇ ਗਏ ਨੌਜਵਾਨ ਵਿਜੇ ਕੁਮਾਰ ਪੁੱਤਰ ਯਸ਼ਪਾਲ ਦੀ ਮੌਤ ਦੇ ਸਬੰਧ ‘ਚ ਥਾਣਾ ਸਦਰ ਦੀ ਪੁਲਿਸ ਨੇ ਧਾਰਾ 302 ਤਹਿਤ ਵਾਰਡ ਨੰਬਰ-11 ਦੇ ਕੌਂਸਲਰ ਸ੍ਰੀ ਬਲਬੀਰ ਸਿੰਘ ਬਿੱਟੂ ਅਤੇ ਉਸਦੇ ਸਾਥੀਆਂ ‘ਤੇ ਕੇਸ ਦਰਜ ਕਰ ਲਿਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਕੌਂਸਲਰ ਅਤੇ ਉਸਦੇ ਸਾਥੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਢਿਲਵਾਂ ਕਤਲ ਕੇਸ ਦੇ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ - ਦਲਿਤ ਐਕਸ਼ਨ ਕਮੇਟੀ
ਜਲੰਧਰ, 22 ਜੂਨ (ਬਾਵਾ)-ਪੰਜਾਬ ਸਟੇਟ ਦਲਿਤ ਐਕਸ਼ਨ ਕਮੇਟੀ ਦਾ ਇਕ ਵਫ਼ਦ ਸ੍ਰੀ ਲਾਹੌਰੀ ਰਾਮ ਬਾਲੀ ਦੀ ਅਗਵਾਈ ਵਿਚ ਐਸ.ਐਸ.ਪੀ. ਜਲੰਧਰ ਨੂੰ ਅੱਜ ਸਵੇਰੇ ਮਿਲਿਆ। ਵਫ਼ਦ ਵਿਚ ਕਮੇਟੀ ਦੇ ਪ੍ਰਧਾਨ ਜੇ.ਬੀ. ਕੌਲ, ਬਲਵਿੰਦਰ ਬੰਗਾ ਅਤੇ ਜਥੇਦਾਰ ਸੁਰਜਨ ਸਿੰਘ ਪਰਾਗਪੁਰ ਸ਼ਾਮਿਲ ਸਨ। ਵਫ਼ਦ ਨਾਲ ਪਿੰਡ ਢਿੱਲਵਾਂ ਦੇ ਦਲਿਤ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਸਨ। ਕਮੇਟੀ ਨੇ ਐਸ.ਐਸ.ਪੀ. ਜਲੰਧਰ ਨੂੰ ਦਿੱਤੇ ਮੰਗ ਪੱਤਰ ਵਿਚ ਕਿਹਾ ਹੈ ਕਿ ਢਿਲਵਾਂ ਵਿਖੇ 25 ਮਈ ਨੂੰ ਇਕ ਦਲਿਤ-ਵਿਜੇ ਕੁਮਾਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਇਕ ਮਹੀਨਾ ਬੀਤੇ ਜਾਣ ਤੋਂ ਬਾਅਦ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ। ਸਗੋਂ ਦੋਸ਼ੀ ਪਿੰਡ ਵਿਚ ਸ਼ਰੇਆਮ ਘੁੰਮ ਰਿਹਾ ਹੈ। ਐਸ.ਐਸ.ਪੀ. ਨੇ ਵਫ਼ਦ ਦੀ ਗੱਲਬਾਤ ਬਹੁਤ ਧੀਰਜ ਨਾਲ ਸੁਣੀ ਅਤੇ ਉਨ੍ਹਾਂ ਨੇ ‘ਢਿਲਵਾਂ ਕਤਲ ਕੇਸ’ ਦੀ ਪੜਤਾਲ ਲਈ ਐਸ.ਪੀ. ਜਲੰਧਰ ਨੂੰ ਬਤੌਰ ਜਾਂਚ ਅਧਿਕਾਰੀ ਨਿਯੁਕਤ ਕਰ ਦਿੱਤਾ ਹੈ। ਪੰਜਾਬ ਸਟੇਟ ਦਲਿਤ ਐਕਸ਼ਨ ਕਮੇਟੀ ਨੇ ਐਲਾਨ ਕੀਤਾ ਹੈ ਕਿ ਕਮੇਟੀ ਢਿਲਵਾਂ ਕਤਲ ਕੇਸ ਦੀ ਪੈਰਵਾਈ ਇਨਸਾਫ ਮਿਲਣ ਤੱਕ ਪੂਰੀ ਤਨਦੇਹੀ ਨਾਲ ਕਰੇਗੀ।
ਵਿਜੇ ਕੁਮਾਰ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਵਫ਼ਦ ਅਧਿਕਾਰੀਆਂ ਨੂੰ ਮਿਲਿਆ
ਜਲੰਧਰ, 23 ਜੁਲਾਈ (ਬਾਵਾ)-ਵਿਆਨਾ ਕਾਂਡ ਤੋਂ ਬਾਅਦ ਦੇ ਘਟਨਾਕ੍ਰਮ ‘ਚ ਮਾਰੇ ਗਏ ਵਿਜੇ ਕੁਮਾਰ ਢਿਲਵਾਂ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਾਉਣ ਲਈ ਸ੍ਰੀ ਗੁਰੂ ਰਵਿਦਾਸ ਧਰਮ ਯੁੱਧ ਮੋਰਚਾ ਪੰਜਾਬ ਦਾ ਇਕ ਵਫ਼ਦ ਮੋਰਚੇ ਦੇ ਕਨਵੀਨਰ ਸ੍ਰੀ ਸਤੀਸ਼ ਕੁਮਾਰ ਭਾਰਤੀ ਦੀ ਅਗਵਾਈ ਵਿਚ ਪ੍ਰਸ਼ਾਸ਼ਨਿਕ ਅਤੇ ਪੁਲਿਸ ਅਧਿਕਾਰੀਆਂ ਨੂੰ ਮਿਲਿਆ। ਵਫ਼ਦ ਵਿਚ ਸ੍ਰੀ ਸੱਤਪਾਲ ਵਿਰਕ, ਸ੍ਰੀ ਅਸ਼ੋਕ ਕੁਲਥਮ, ਸ੍ਰੀ ਕਿਸ਼ਨ ਦਾਸ ਮਹੇ, ਡਾ: ਕਮਲਦੇਵ, ਸ੍ਰੀ ਸੋਹਣ ਲਾਲ ਜੱਸੀ, ਸ੍ਰੀ ਅੰਮ੍ਰਿਤ ਭੋਸਲੇ, ਸ੍ਰੀ ਧਰਮ ਪਾਲ ਲੇਸੜੀਵਾਲ, ਸ੍ਰੀ ਮੋਹਨ ਲਾਲ ਵਿਰਦੀ ਸਰਪੰਚ ਅਤੇ ਵਿਜੇ ਕੁਮਾਰ ਦੇ ਪਿਤਾ ਯਸ਼ਪਾਲ ‘ਤੇ ਹੋਰ ਰਿਸ਼ਤੇਦਾਰ ਸ਼ਾਮਿਲ ਸਨ। ਵਫ਼ਦ ਨੇ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਸ੍ਰੀ ਐਸ. ਆਰ. ਲੱਧੜ, ਆਈ. ਜੀ. ਸ੍ਰੀ ਸੰਜੀਵ ਕਾਲੜਾ, ਡੀ. ਆਈ. ਜੀ. ਸ੍ਰੀ ਈਸ਼ਵਰ ਸਿੰਘ, ਡਿਪਟੀ ਕਮਿਸ਼ਨਰ ਸ: ਅਜੀਤ ਸਿੰਘ ਪੰਨੂੰ ਅਤੇ ਐਸ. ਐਸ. ਪੀ. ਸ੍ਰੀ ਆਰ. ਕੇ. ਜੈਸਵਾਲ ਨੂੰ ਮੁਲਾਕਾਤ ਕੀਤੀ ਜਿਨ੍ਹਾਂ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਢਿੱਲਵਾਂ ਕਾਂਡ ਦੇ ਦੋਸ਼ੀ ਗ੍ਰਿਫ਼ਤਾਰ ਨਾ ਕੀਤੇ ਤਾਂ ਚੱਕਾ ਜਾਮ ਕੀਤਾ ਜਾਵੇਗਾ
ਜਲੰਧਰ, 4 ਅਗਸਤ (ਪ੍ਰਿਤਪਾਲ ਸਿੰਘ)-ਜੇਕਰ ਇਕ ਹਫਤੇ ਦੇ ਅੰਦਰ-ਅੰਦਰ ਢਿੱਲਵਾਂ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਪੰਜਾਬ ਵਿਚ ਚੱਕਾ ਜਾਮ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਗੁਰੂ ਰਵਿਦਾਸ ਧਰਮ ਯੁੱਧ ਮੋਰਚਾ ਪੰਜਾਬ ਦੇ ਕਨਵੀਨਰ ਸ੍ਰੀ ਸਤੀਸ਼ ਕੁਮਾਰ ਭਾਰਤੀ ਨੇ ਅੱਜ ਜਲੰਧਰ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਰੋਸ ਮੁਜ਼ਾਹਰੇ ਵਿਚ ਭਾਰੀ ਗਿਣਤੀ ਵਿਚ ਸ਼ਾਮਿਲ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਜੇਕਰ ਪੰਜਾਬ ਸਰਕਾਰ 9 ਅਗਸਤ ਤੱਕ ਢਿਲਵਾਂ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰਦੀ ਤਾਂ ਸ੍ਰੀ ਗੁਰੂ ਰਵਿਦਾਸ ਧਰਮ ਯੁੱਧ ਮੋਰਚਾ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਪੰਜਾਬ ਵਿਚ ਚੱਕਾ ਜਾਮ ਕਰੇਗਾ। ਸ੍ਰੀ ਭਾਰਤੀ ਨੇ ਕਿਹਾ ਕਿ ਵਿਆਨਾ ਕਾਂਡ ਤੋਂ ਬਾਅਦ ਜਲੰਧਰ ਵਿਚ ਹੋ ਰਹੇ ਪ੍ਰਦਰਸ਼ਨਾਂ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਦੋ ਮੈਂਬਰੀ ਕਮੇਟੀ ਰਾਹੀਂ ਨਜ਼ਰਸਾਨੀ ਕਰਵਾ ਕੇ ਉਨ੍ਹਾਂ ਵਿਅਕਤੀਆਂ ਵਿਰੁੱਧ ਮੁਕੱਦਮੇ ਰੱਦ ਕਰਾ ਦੇਵੇਗੀ ਜਿਨ੍ਹਾਂ ਵਿਰੁੱਧ ਗੜਬੜ ਕਰਕੇ ਕੇਸ ਦਰਜ ਹਨ। ਪਰ ਉਨ੍ਹਾਂ ਵਿਰੁੱਧ ਮੁਕੱਦਮੇ ਅਜੇ ਤੱਕ ਰੱਦ ਨਹੀਂ ਹੋਏ, ਜੋ ਰੱਦ ਕੀਤੇ ਜਾਣ। ਸ੍ਰੀ ਸਤਪਾਲ ਵਿਰਕ ਨੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਇਸ ਮੌਕੇ ਅਸ਼ੋਕ ਕੁਲਥਮ, ਸਤਨਾਮ ਸੰਧੂ, ਕ੍ਰਿਸ਼ਨ ਦਾਸ ਮਹੇ, ਸੰਤ ਕ੍ਰਿਸ਼ਨ ਨਾਥ ਡੇਰਾ ਬਾਬਾ ਫੂਲਨਾਥ ਚੂਹੇੜੂ, ਲਾਲ ਜੱਸੀ, ਰਜਿੰਦਰ ਰਾਣਾ, ਡਾ: ਕਮਲ ਦੇਵ, ਧਰਮ ਪਾਲ ਲੇਸੜੀ ਵਾਲ, ਰਾਕੇਸ਼ ਬਾਘਾ ਭੋਗਪੁਰ, ਰਾਮ ਸਰੂਪ ਸਰੋਆ, ਪਿਆਰਾ ਸੰਧੂ ਕੋਟ ਰਾਣੀ ਫਗਵਾੜਾ, ਤਰਸੇਮ ਡੁਮੇਲੀ ਫਗਵਾੜਾ, ਰਾਮ ਮੂਰਤੀ ਲਾਡੋਵਾਲੀ, ਬਾਲ ਮੁਕੰਦ ਪਾਲ, ਤਾਰਾ ਸਿੰਘ ਬੈਂਸ ਐਮ ਸੀ. ਆਦਮਪੁਰ, ਮੋਹਨ ਲਾਲ ਵਿਰਦੀ ਸਰਪੰਚ, ਗੁਰਮੁੱਖ ਮਲਪੋਤਾ, ਰਾਜ ਕੁਮਾਰ ਨਕੋਦਰ, ਮਲਕੀਤ ਨਕੋਦਰ, ਸੁੱਖ ਰਾਮ ਚੌਹਾਨ, ਸੁਭਾਸ਼ ਸੌਂਧੀ, ਬਾਲਮੀਕ ਧਰਮ ਸਮਾਜ ਸਭਾ, ਰਾਜੇਸ਼ ਬਾਘਾ ਰਾਸ਼ਟਰੀ ਜਨਰਲ ਸਕੱਤਰ, ਗੁਰਮੀਤ ਦੁੱਗਲ ਕੌਂਸਲਰ, ਵਿਜੈ ਦਕੋਹਾ ਸਕੱਤਰ ਪੰਜਾਬ ਕਾਂਗਰਸ ਐਸ. ਸੀ ਮੋਰਚਾ ਭਾਜਪਾ, ਮਨਦੀਪ ਜੱਸਲ, ਕਾਂਸੀ ਰਾਮ ਕੋਟ ਰਾਮਦਾਸ, ਜਸਵਿੰਦਰ ਰਾਣਾ, ਐਡਵੋਕੇਟ ਵਿਜੈ ਬੱਧਨ, ਟੇਕ ਚੰਦ ਬੰਗੜ, ਗਿਆਨ ਚੰਦ ਚੌਹਾਨ, ਅਜੈ ਯਾਦਵ, ਜੰਗ ਬਹਾਦਰ ਕੌਲ ਪ੍ਰਧਾਨ ਦਲਿਤ ਐਕਸ਼ਨ ਕਮੇਟੀ, ਚਮਨ ਲਾਲ ਕਰਤਾਰਪੁਰ, ਸੰਸਾਰ ਚੰਦ ਬਿਆਸ ਪਿੰਡ, ਕੇਵਲ ਸਿੰਘ ਹਜ਼ਾਰਾ, ਜਸਵੰਤ ਰਾਏ ਸਰਪੰਚ ਪਰਸਰਾਮਪੁਰ, ਦਿਲਬਾਰ ਰਾਣੇ ਆਦਿ ਨੇਤਾਵਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਧਰਨੇ ਕਾਰਨ ਪਹਿਲਾ ਸਵੇਰੇ ਟਰੈਫਿਕ ਪੂਰੀ ਤਰ੍ਹਾਂ ਜਾਮ ਰਿਹਾ, ਜਿਸ ਕਾਰਨ ਲੋਕ ਬੜੇ ਪ੍ਰੇਸ਼ਾਨ ਹੋਏ। ਪੁਲਿਸ ਦਾ ਵਿਸ਼ੇਸ਼ ਪ੍ਰਬੰਧ ਸੀ।
ਕੌਂਸਲਰ ਬਿੱਟੂ ਵੱਲੋਂ ਸਮਰਥਕਾਂ ਸਮੇਤ ਚੱਕਾ ਜਾਮ
ਜਲੰਧਰ ਛਾਉਣੀ, 7 ਅਗਸਤ (ਜਸਪਾਲ ਸਿੰਘ)-ਨਗਰ-ਨਿਗਮ ਦੇ ਵਾਰਡ ਨੰਬਰ-11 ਦੇ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਬਲਬੀਰ ਸਿੰਘ ਬਿੱਟੂ ਨੇ ਅੱਜ ਆਪਣੇ ਸੈਂਕੜੇ ਸਮਰਥਕਾਂ ਸਮੇਤ ਰਾਮਾ ਮੰਡੀ ਚੌਂਕ ਦੇ ਨੇੜੇ ਜਲੰਧਰ-ਫਗਵਾੜਾ ਜੀ. ਟੀ. ਰੋਡ ‘ਤੇ ਕਰੀਬ 2 ਘੰਟੇ ਚੱਕਾ ਜਾਮ ਕਰਕੇ ਧਰਨਾ ਦਿੱਤਾ। ਇਸ ਮੌਕੇ ਧਰਨਾਕਾਰੀਆਂ ਨੇ ਕੌਂਸਲਰ ਬਲਬੀਰ ਸਿੰਘ ਬਿੱਟੂ ਵਿਰੁੱਧ ਦਰਜ ਝੂਠੇ ਕਤਲ ਦੇ ਮਾਮਲੇ ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਪੁਲਿਸ ਨੂੰ ਇਕ ਹਫਤੇ ਦੀ ਚੇਤਾਵਨੀ ਦਿੱਤੀ। ਮੌਕੇ ‘ਤੇ ਪੁੱਜੇ ਐਸ. ਪੀ. ਸਰਬਜੀਤ ਸਿੰਘ ਅਤੇ ਡੀ. ਐਸ. ਪੀ. ਪ੍ਰਮਿੰਦਰ ਸਿੰਘ ਵਲੋਂ ਵਾਰ-ਵਾਰ ਧਰਨਾ ਚੁੱਕਣ ਲਈ ਕੀਤੀਆਂ ਅਪੀਲਾਂ ਦਾ ਵੀ ਧਰਨਾਕਾਰੀਆਂ ‘ਤੇ ਕੋਈ ਅਸਰ ਨਾ ਹੋਇਆ। ਜਿਸ ਕਾਰਨ ਜੀ. ਟੀ. ਰੋਡ ‘ਤੇ ਕਈ ਕਿਲੋਮੀਟਰ ਤੱਕ ਜਾਮ ਲੱਗ ਗਿਆ ਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਬਾਅਦ ‘ਚ ਧਰਨਾਕਾਰੀ ਇਕ ਰੋਸ ਰੈਲੀ ਦੀ ਸ਼ਕਲ ‘ਚ ਡੀ. ਆਈ. ਜੀ. ਦਫਤਰ ਪੁੱਜੇ। ਜਿੱਥੇ ਉਨ੍ਹਾਂ ਆਈ. ਜੀ. ਸ੍ਰੀ ਸੰਜੀਵ ਕਾਲੜਾ ਅਤੇ ਡੀ. ਆਈ. ਜੀ. ਸ੍ਰੀ ਈਸ਼ਵਰ ਸਿੰਘ ਨੂੰ ਮੰਗ ਪੱਤਰ ਸੌਪਿਆ। ਇਸ ਮੌਕੇ ਸ੍ਰੀ ਬਿੱਟੂ ਦੇ ਨਾਲ ਪਰਮਜੀਤ ਸਿੰਘ ਰਾਏਪੁਰ, ਮਨਜੀਤ ਸਿੰਘ ਟਰਾਂਸਪੋਰਟਰ, ਸਰਵਿੰਦਰ ਸਿੰਘ ਢੱਡਾ, ਅਰੁਣ ਸ਼ਰਮਾ, ਪੁਨੀਤ ਸ਼ੁਕਲਾ, ਸਤਪਾਲ ਸਿੰਘ ਜੌਹਲ, ਪ੍ਰਮਿੰਦਰਪਾਲ ਸਿੰਘ ਖਾਲਸਾ, ਜੋਗਿੰਦਰ ਸਿੰਘ ਜੋਗੀ, ਸੁਖਵਿੰਦਰ ਸਿੰਘ ਖਾਲਸਾ, ਲਖਬੀਰ ਸਿੰਘ ਜੌਹਲ, ਕੇਵਲ ਸਿੰਘ ਭੰਗੂ, ਜਸਬੀਰ ਸਿੰਘ ਕੋਟ, ਸੁਖਦੇਵ ਸਿੰਘ ਸੁੱਖਾ, ਮਨਜੀਤ ਸਿੰਘ ਕੋਟਲੀ, ਗੁਰਬਚਨ ਸਿੰਘ ਮੱਕੜ, ਜਸਬੀਰ ਸਿੰਘ ਦਕੋਹਾ, ਸ਼ਰਨਜੀਤ ਸਿੰਘ ਭਾਟੀਆ , ਮੰਨਾ ਸਿੰਘ ਮਿਨਹਾਸ, ਸਰਪੰਚ ਰਮਨ ਜੌਹਲ, ਅਬਿੰਦਰ ਸਿੰਘ ਕੁਲਾਰ, ਪਰਮਜੀਤ ਸਿੰਘ ਪੰਮਾ, ਅਨੂਪ ਕੌਰ, ਗਰਦਾਵਰ ਸਿੰਘ ਸਰਪੰਚ ਹਰਦੋਫਰਾਲਾ, ਸਤਨਾਮ ਸਿੰਘ ਸੱਤੀ ਦੀਪਨਗਰ, ਦਿਲਬਾਗ ਸਿੰਘ ਤੇ ਹੋਰ ਸਮਰਥਕ ਵੱਡੀ ਗਿਣਤੀ ‘ਚ ਹਾਜ਼ਰ ਹੋਏ।
ਜਦੋਂ ਅਕਾਲੀ ਆਗੂਆਂ ਤੇ ਵਰਕਰਾਂ ਨੇ ਸਰਕਾਰ ਖਿਲਾਫ਼ ਧਰਨਾ ਲਗਾਇਆ
ਜਲੰਧਰ-ਅਕਾਲੀ ਕੌਂਸਲਰ ਬਲਬੀਰ ਸਿੰਘ ਬਿੱਟੂ ਦੇ ਖਿਲਾਫ ਦਰਜ ਕੇਸ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਰਾਮਾ ਮੰਡੀ ਚੌਂਕ ਦੇ ਨੇੜੇ ਉਨ੍ਹਾਂ ਦੇ ਸਮੱਰਥਕਾਂ ਵਲੋਂ ਲਗਾਏ ਗਏ ਧਰਨੇ ‘ਚ ਹਾਲਾਂਕਿ ਵੱਡੀ ਗਿਣਤੀ ‘ਚ ਲੋਕ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਨ੍ਹਾਂ ਦੇ ਸਮਰਥਨ ‘ਚ ਆਏ ਤੇ ਝੂਠਾ ਕੇਸ ਰੱਦ ਕਰਨ ਦੀ ਮੰਗ ਕੀਤੀ ਪਰ ਧਰਨਾਕਾਰੀਆਂ ‘ਚ ਬਹੁਤੇ ਲੋਕ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਆਗੂ ਅਤੇ ਵਰਕਰ ਹੀ ਸਨ।
22 ਅਗਸਤ ਨੂੰ ਚੱਕਾ ਜਾਮ - ਪੰਜਾਬ ਸਰਕਾਰ ਕਰ ਰਹੀ ਹੈ ਵਾਅਦਾ ਖਿਲਾਫ਼ੀ – ਭੌਂਸਲੇ
ਫਿਲੌਰ 18 ਅਗਸਤ (ਚੰਦੜ•) ਵਿਆਨਾ ਕਾਂਡ ਦੌਰਾਨ ਸ਼ਹੀਦ ਹੋਏ ਵਿਜੇ ਕੁਮਾਰ ਦੇ ਕਾਤਲ ਬਲਵੀਰ ਕੁਮਾਰ ਬਿੱਟੂ ਅਕਾਲੀ ਕੌਂਸਲਰ ਨੂੰ ਗ੍ਰਿਫਤਾਰ ਕਰਵਾਉਣ, ਪੰਜਾਬ ਅੰਦਰ ਦਲਿਤਾਂ ’ਤੇ ਹੋਏ ਪਰਚੇ ਵਾਪਸ ਕਰਵਾਉਣ ਅਤੇ ਪਰਮਜੀਤ ਸਰਨਾ ’ਤੇ ਪਰਚਾ ਦਰਜ ਕਰਵਾਉਣ ਲਈ ਅੱਜ ਸ੍ਰੀ ਗੁਰੂ ਰਵਿਦਾਸ ਮੰਦਿਰ ਨੰਗਲ ਵਿਖੇ ਮੀਟਿੰਗ ਹੋਈ। ਜਿਸ ਨੂੰ ਉਚੇਚੇ ਤੌਰ ’ਤੇ ਸੰਬੋਧਨ ਕਰਨ ਆਏ ਕਨਵੀਨਰ ਨੇ ਕਿਹਾ ਕਿ ਅਸੀਂ ਪਿਛਲੇ 2 ਮਹੀਨਿਆਂ ਤੋਂ ਸਰਕਾਰ ਨੂੰ ਅਪੀਲ ਕਰ ਰਹੇ ਹਾਂ। ਪਰ ਸਰਕਾਰ ਜਾਣ ਬੁੱਝ ਕੇ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਹੁਣ ਦਲਿਤਾਂ ਦੇ ਸਬਰ ਦਾ ਪਿਆਲਾ ਭਰ ਚੁੱਕਾ ਹੈ, ਹੁਣ ਸਾਨੂੰ ਮਜਬੂਰਨ ਪੰਜਾਬ ਸਰਕਾਰ ਦੇ ਖਿਲਾਫ ਸੰਘਰਸ਼ ਦਾ ਸੱਦਾ ਦੇਣਾ ਪਵੇਗਾ। ਜੇ ਪ੍ਰਸਾਸ਼ਨ 22 ਅਗਸਤ ਤੱਕ ਬਿੱਟੂ ਕੌਂਸਲਰ ਨੂੰ ਗ੍ਰਿਫਤਾਰ ਨਹੀਂ ਕਰਦਾ ਤਾਂ ਮਜਬੂਰਨ ਸਾਨੂੰ ਪੰਜਾਬ ਭਰ ’ਚ ਚੱਕੇ ਜਾਮ ਕਰਨ ਦਾ ਸੱਦਾ ਦੇਣਾ ਪਵੇਗਾ। ਜਿਸਦਾ 22 ਅਗਸਤ ਨੂੰ ਐਲਾਨ ਕਰ ਦਿੱਤਾ ਜਾਵੇਗਾ। ਉਨਾਂ ਸਮਾਜ ਨੂੰ ਕੌਮੀ ਅੰਦੋਲਨ ’ਚ ਕੁੱਦਣ ਦੀ ਅਪੀਲ ਕੀਤੀ ।
ਇਸ ਮੀਟਿੰਗ ਵਿੱਚ ਸ੍ਰੀ ਅੰਮ੍ਰਿਤਪਾਲ ਭੌਂਸਲੇ ਪ੍ਰਧਾਨ ਅੰਬੇਡਕਰ ਸੈਨਾ ਪੰਜਾਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਾਅਦਾ ਖਿਲਾਫੀ ਕਰ ਰਹੀ ਹੈ। ਕਿਉਂਕਿ ਦਲਿਤਾਂ ’ਤੇ ਦਰਜ ਪਰਚੇ ਅਜੇ ਤੱਕ ਵਾਪਸ ਨਹੀਂ ਹੋਏ। ਉਨਾਂ ਪੰਜਾਬ ਭਰ ’ਚ ਹੋਣ ਵਾਲੇ ਚੱਕੇ ਜਾਮ ਦਾ ਸਮਰਥਨ ਕਰਨ ਦਾ ਐਲਾਨ ਕੀਤਾ। ਇਸ ਮੀਟਿੰਗ ਨੂੰ ਸੁਸ਼ੀਲ ਕੁਮਾਰ ਵਿਰਦੀ, ਗੁਰਮੁੱਖ ਫਲਪੋਤਾ, ਖੁਸ਼ੀ ਰਾਮ ਪੰਚ, ਬਲਦੇਵ ਜੌਹਲ, ਅਸ਼ੋਕ ਕੁਲਥਮ, ਰਜਿੰਦਰ ਰਾਣਾ, ਬਾਲ ਮੁਕੰਦ ਪਾਲ, ਅਮਰੀਕ ਜੌਹਲ, ਹੁਸਨ ਲਾਲ ਚੌਂਕੜੀਆ ਆਦਿ ਨੇ ਸੰਬੋਧਨ ਕੀਤਾ।
ਧਰਮ ਯੁੱਧ ਮੋਰਚਾ ਰਾਜਪਾਲ ਨੂੰ ਮਿਲੇਗਾ - ਸਤੀਸ਼ ਭਾਰਤੀ
ਜਲੰਧਰ, 22 ਅਗਸਤ (ਬਾਵਾ)-ਸ੍ਰੀ ਗੁਰੂ ਰਵਿਦਾਸ ਧਰਮ ਯੁੱਧ ਮੋਰਚਾ ਪੰਜਾਬ ਨੇ ਫ਼ੈਸਲਾ ਕੀਤਾ ਹੈ ਕਿ ਦਲਿਤ ਨੌਜਵਾਨ ਵਿਜੇ ਕੁਮਾਰ ਢਿਲਵਾਂ ਦੇ ਕਾਤਲਾਂ ਨੂੰ ਰਾਜਸੀ ਸ਼ਰਨ ਦੇਣ ਵਾਲੀ ਬਾਦਲ ਸਰਕਾਰ ਵਿਰੁੱਧ ਵਿੱਢਿਆ ਗਿਆ ਤਿੱਖਾ ਅੰਦੋਲਨ ਜਾਰੀ ਰੱਖਿਆ ਜਾਏਗਾ। ਅੱਜ ਇਥੇ ਧਰਮ ਯੁੱਧ ਮੋਰਚਾ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਕਨਵੀਨਰ ਸ੍ਰੀ ਸਤੀਸ਼ ਕੁਮਾਰ ਭਾਰਤੀ ਨੇ ਕਿਹਾ ਕਿ ਬਾਦਲ ਸਰਕਾਰ ਦੀ ਇਸ ਪੱਖਪਾਤੀ ਨੀਤੀ ਨਾਲ ਪੰਜਾਬ ਵਿਚ ਕਾਨੂੰਨ ਦਾ ਰਾਜ ਨਹੀਂ ਰਿਹਾ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਪੰਜਾਬ ਵਿਚ ਚੱਕਾ ਜਾਮ ਕਰਨ ਵਰਗੀ ਸਖ਼ਤ ਕਾਰਵਾਈ ਕਰਨ ਤੋਂ ਪਹਿਲਾਂ ਅਨੁਸੂਚਿਤ ਜਾਤੀ ਕਮਿਸ਼ਨ, ਮਨੁੱਖੀ ਅਧਿਕਾਰ ਕਮਿਸ਼ਨ, ਰਾਜਪਾਲ ਅਤੇ ਡੀ. ਜੀ. ਪੀ. ਨੂੰ ਮਿਲ ਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਜਾਵੇਗਾ। ਮੀਟਿੰਗ ਵਿਚ ਸ੍ਰੀ ਕ੍ਰਿਸ਼ਨ ਦਾਸ ਮਹੇ, ਸ੍ਰੀ ਸੋਸਹਨ ਲਾਲ ਜੱਸੀ, ਅਸ਼ੋਕ ਕੁਲਥਮ, ਰਜਿੰਦਰ ਰਾਣਾ, ਡਾ: ਕਮਲਦੇਵ, ਰਾਮ ਸਰੂਪ ਸਰੋਆ, ਅੰਮ੍ਰਿਤ ਭੋਸਲੇ ਪ੍ਰਧਾਨ ਅੰਬੇਡਕਰ ਸੈਨਾ ਪੰਜਾਬ, ਸ੍ਰੀ ਨਰੇਸ਼ ਢੰਡਾ ਆਦਿ ਆਗੂਆਂ ਨੇ ਆਪਣੇ ਵਿਚਾਰ ਰੱਖੇ।
ਆਦਿ ਧਰਮੀ ਸਮਾਜ ਏਕਤਾ ਕਮੇਟੀ ਵੱਲੋਂ ਸੰਘਰਸ਼ ਦੀ ਚਿਤਾਵਨੀ
ਜਲੰਧਰ, 30 ਅਗਸਤ (ਪ. ਪ.)-ਵਿਆਨਾ ਘਟਨਾ ਤੋਂ ਬਾਅਦ ਪ੍ਰਦਰਸ਼ਨ ਦੌੰਰਾਨ ਗੋਲੀ ਲੱਗਣ ਕਾਰਨ ਮਾਰੇ ਗਏ ਵਿਜੈ ਕੁਮਾਰ ਦੇ ਕਾਤਲ ਅਜੇ ਤੱਕ ਸ਼ਰੇਆਮ ਪਿੰਡ ਵਿਚ ਘੁੰਮ ਰਹੇ ਹਨ ਤੇ ਧਮਕੀਆਂ ਦੇ ਰਹੇ ਹਨ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਹ ਬਿਆਨ ਪਿੰਡ ਢਿੱਲਵਾਂ ਵਿਚ ਨਵੀਂ ਬਣਾਈ ਗਈ ਕਮੇਟੀ (ਆਦਿ ਧਰਮੀ ਏਕਤਾ ਕਮੇਟੀ) ਦੇ ਪ੍ਰਧਾਨ ਰਾਮ ਪ੍ਰਕਾਸ਼ ਘੱਗਾ, ਗੁਰਚਰਨ ਦੁੱਗਲ ਤੇ ਵਾਈਸ ਪ੍ਰਧਾਨ ਨਾਥ ਪਾਲ ਨੇ ਦਿੱਤੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਣਗੇ। ਇਸ ਮੌਕੇ 'ਤੇ ਪਾਰਟੀ ਮੈਂਬਰ ਹਰਮੇਸ਼ ਕੁਮਾਰ, ਲਵਲੀ, ਨਰਿੰਦਰ ਕਾਲਾ, ਪਰਮਿੰਦਰ ਕਾਲਾ, ਰਾਜ ਕੁਮਾਰ, ਰਕੇਸ਼ ਕੁਮਾਰ, ਪਾਸੀ, ਕੁੰਦਨ ਲਾਲ, ਪਰਮਜੀਤ, ਸ੍ਰੀਮਤੀ ਅੰਜੂ ਦੁੱਗਲ, ਸੰਦੀਪ, ਸੰਜੀਵ ਕੁਮਾਰ, ਸੁਨੀਲ ਕੁਮਾਰ, ਅਸ਼ੋਕ ਕੁਮਾਰ, ਅਮਨਦੀਪ, ਚਿਰੰਜੀ ਲਾਲ, ਚਮਨ ਲਾਲ ਤੇ ਕਿਸ਼ਨ ਦਾਸ ਆਦਿ ਵੀ ਮੌਜੂਦ ਸਨ।
ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਵਿਜੇ ਢਿਲਵਾਂ ਦੀ ਮਾਤਾ ਵੱਲੋਂ ਧਰਨਾ 6 ਨੂੰ
ਜਲੰਧਰ, 31 ਅਗਸਤ (ਐਚ. ਐਸ. ਬਾਵਾ)-ਬੀਤੀ 25 ਮਈ ਨੂੰ ਢਿਲਵਾਂ ਵਿਖੇ ਗੋਲੀ ਦਾ ਨਿਸ਼ਾਨਾ ਬਣਾਏ ਗਏ ਦਲਿਤ ਨੌਜਵਾਨ ਵਿਜੇ ਢਿਲਵਾਂ ਦੇ ਮਾਮਲੇ ਵਿਚ ਇਨਸਾਫ਼ ਲੈਣ ਲਈ ਢਿਲਵਾਂ ਨਿਵਾਸੀਆਂ, ਪੰਜਾਬ ਦੀਆਂ ਸਮੂਹ ਸ੍ਰੀ ਗੁਰੂ ਰਵਿਦਾਸ ਸਭਾਵਾਂ, ਸ੍ਰੀ ਗੁਰੂ ਰਵਿਦਾਸ ਇੰਟਰਨੈਸ਼ਨਲ ਮਹਾਂਸਭਾ, ਅੰਬੇਡਕਰ ਸੈਨਾ(ਮੂਲਨਿਵਾਸੀ), ਅੰਬੇਡਕਰ ਸੈਨਾ (ਪੰਜਾਬ), ਪੰਜਾਬ ਸਟੇਟ ਦਲਿਤ ਐਕਸ਼ਨ ਕਮੇਟੀ ਅਤੇ ਆਲ ਇੰਡੀਆ ਸਮਤਾ ਸੈਨਿਕ ਦਲ ਨੇ ‘ਵਿਜੇ ਕੁਮਾਰ ਕਤਲ ਕੇਸ ਇਨਸਾਫ਼ ਅੰਦੋਲਨ’ ਸਾਂਝੇ ਤੌਰ ‘ਤੇ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਇਹ ਜਾਣਕਾਰੀ ਅੱਜ ਇਥੇ ਦਿੰਦਿਆਂ ਸ੍ਰੀ ਲਾਹੌਰੀ ਰਾਮ ਬਾਲੀ ਨੇ ਦੱਸਿਆ ਕਿ ਅੰਦੋਲਨ ਦੀ ਪਹਿਲੀ ਕੜੀ ਵਜੋਂ ਐਤਵਾਰ, 6 ਸਤੰਬਰ ਨੂੰ ਸਵੇਰੇ 10 ਵਜੇ ਵਿਜੇ ਕੁਮਾਰ ਢਿਲਵਾਂ ਦੀ ਮਾਤਾ ਸ੍ਰੀਮਤੀ ਅਲਕਾ ਰਾਮਾ ਮੰਡੀ ਚੌਂਕ, ਜਲੰਧਰ ਵਿਖੇ ਧਰਨੇ ‘ਤੇ ਬੈਠੇਗੀ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਵੱਲੋਂ ਧਾਰਾ 302 ਤਹਿਤ ਰਿਪੋਰਟ ਦਰਜ ਕਰ ਲੈਣ ਅਤੇ ਤਿੰਨ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ‘ਤੇ ਵੀ ਅਜੇ ਤੱਕ ਦੋਸ਼ੀ ਗ੍ਰਿਫ਼ਤਾਰ ਨਹੀਂ ਕੀਤੇ ਗਏ ਹਾਲਾਂਕਿ ਕਈ ਵਾਰ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਇਸ ਸਬੰਧੀ ਮੁਲਾਕਾਤਾਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇ ਧਰਨੇ ਤੋਂ ਬਾਅਦ ਵੀ ਇਨਸਾਫ਼ ਨਾ ਮਿਲਿਆ ਤਾਂ ਅਗਲੀ ਰਣਨੀਤੀ ਉਲੀਕ ਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਵਿਜੇ ਢਿਲਵਾਂ ਦੇ ਪਿਤਾ ਸ੍ਰੀ ਜਸਪਾਲ ਤੋਂ ਇਲਾਵਾ ਉਕਤ ਜਥੇਬੰਦੀਆਂ ਵੱਲੋਂ ਸ੍ਰੀ ਸਾਧੂ ਰਾਮ, ਸ੍ਰੀ ਜੇ. ਬੀ. ਕੌਲ, ਕਾਮਰੇਡ ਕੇਵਲ ਸਿੰਘ ਹਜ਼ਾਰਾ, ਸ੍ਰੀ ਰਾਮ ਲੁਭਾਇਆ, ਸ੍ਰੀ ਹਰਭਜਨ ਸੰਧੂ, ਸ੍ਰੀ ਬਲਵਿੰਦਰ ਬੱਗਾ, ਸ੍ਰੀ ਚਰਨ ਦਾਸ ਸੰਧੂ, ਸ੍ਰੀ ਨਾਥ ਪਾਲ ਆਦਿ ਹਾਜ਼ਰ ਸਨ।
ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਰੋਸ ਮਾਰਚ
ਕਰਤਾਰਪੁਰ, 1 ਸਤੰਬਰ (ਕਾਹਲੋਂ, ਵਰਮਾ)-ਬੀਤੀ 24 ਮਈ ਨੂੰ ਵਿਆਨਾ ਵਿਖੇ ਡੇਰਾ ਬੱਲਾਂ ਵਾਲੇ ਸੰਤਾਂ ‘ਤੇ ਕੀਤੇ ਜਾਨਲੇਵਾ ਹਮਲੇ ਉਪਰੰਤ ਜਲੰਧਰ ਦੇ ਕਈ ਹਿੱਸਿਆਂ ‘ਚ ਫੈਲੀ ਹਿੰਸਾ ਕਾਰਨ 26 ਮਈ ਨੂੰ ਜਲੰਧਰ ਦੇ ਕੌਂਸਲਰ ਬਲਬੀਰ ਸਿੰਘ ਬਿੱਟੂ ਦੀ ਗੋਲੀ ਨਾਲ ਕਥਿਤ ਤੌਰ ‘ਤੇ ਮਾਰੇ ਗਏ ਵਿਜੇ ਕੁਮਾਰ ਅਤੇ ਇਸੇ ਸਬੰਧ ‘ਚ ਦਰਜ ਹੋਏ ਪਰਚੇ ‘ਚ ਗਰਦਾਨੇ ਗਏ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸ੍ਰੀ ਗੁਰੂ ਰਵਿਦਾਸ ਧਰਮ ਯੁੱਧ ਮੋਰਚਾ ਵਲੋਂ ਸ਼ੁਰੂ ਕੀਤੇ ਗਏ ਰੋਸ ਮਾਰਚਾਂ ਦੀ ਲੜੀ ਤਹਿਤ ਕਰਤਾਰਪੁਰ ‘ਚ ਰੋਸ ਮਾਰਚ ਕੀਤਾ ਗਿਆ ਤੇ ਇਸ ਸਬੰਧੀ ਸਥਾਨਕ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਮੋਰਚੇ ਦੇ ਆਗੂ ਸਤੀਸ਼ ਕੁਮਾਰ, ਸਤਨਾਮ ਸੰਧੂ, ਅਸ਼ੋਕ ਕੁਲਥਮ, ਕਿਸ਼ਨਦਾਸ ਮਹੇ, ਸੋਹਣ ਲਾਲ ਜੱਸੀ, ਸੁਖਦੇਵ ਸੁੱਖੀ, ਚਮਨ ਲਾਲ, ਸਰੂਪ ਲਾਲ, ਕੌਸ਼ਲ ਕੁਮਾਰ, ਰਵੀ ਕੁਮਾਰ ਤੇ ਹੋਰ ਆਗੂ ਸ਼ਾਮਿਲ ਹੋਏ ਤੇ ਇਸ ਤੋਂ ਪਹਿਲਾਂ ਆਰੀਆ ਨਗਰ ‘ਚ ਕੀਤੀ ਗਈ ਰੋਸ ਰੈਲੀ ਨੂੰ ਵੀ ਸੰਬੋਧਨ ਕੀਤਾ। ਰੋਸ ਮਾਰਚ ਦੌਰਾਨ ਕੁਝ ਦੇਰ ਲਈ ਸਥਾਨਕ ਚੌਕ ‘ਚ ਦਿੱਤੇ ਧਰਨੇ ਕਾਰਨ ਅੱਧੇ ਘੰਟੇ ਲਈ ਕੌਮੀ ਮਾਰਗ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਤੇ ਦੂਰ-ਦੂਰ ਤਕ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ।
ਧਰਮ ਯੁੱਧ ਮੋਰਚਾ ਦਾ ਵਫ਼ਦ ਡੀ. ਜੀ. ਪੀ. ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਮਿਲਿਆ
ਜਲੰਧਰ, 4 ਸਤੰਬਰ (ਬਾਵਾ)-ਪੰਜਾਬ ਪੁਲਿਸ ਦੇ ਮੁਖੀ ਸ: ਪੀ. ਐਸ. ਗਿੱਲ ਨੇ ਸ੍ਰੀ ਗੁਰੂ ਰਵਿਦਾਸ ਧਰਮ ਯੁੱਧ ਮੋਰਚਾ ਪੰਜਾਬ ਦੇ ਕਨਵੀਨਰ ਸ੍ਰੀ ਸਤੀਸ਼ ਭਾਰਤੀ ਦੀ ਅਗਵਾਈ ਵਿਚ ਮਿਲੇ ਇਕ ਵਫ਼ਦ ਨੂੰ ਢਿਲਵਾਂ ਕਾਂਡ ਸਬੰਧੀ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਇਹ ਜਾਣਕਾਰੀ ਦਿੰਦਿਆਂ ਸ੍ਰੀ ਸਤੀਸ਼ ਭਾਰਤੀ ਨੇ ਦੱਸਿਆ ਕਿ ਢਿਲਵਾਂ ਕਾਂਡ ਨੂੰ ਤਿੰਨ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ‘ਤੇ ਵੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਸਬੰਧ ਵਿਚ ਰੋਸ ਮਾਰਚ ਕਰਦੇ ਧਰਮਯੁੱਧ ਮੋਰਚੇ ਦੇ 180 ਵਰਕਰਾਂ ‘ਤੇ ਝੂਠੇ ਕੇਸ ਦਰਜ ਕੀਤੇ ਜਾਣ ਦੇ ਰੋਸ ਵਜੋਂ ਇਹ ਵਫ਼ਦ ਪੁਲਿਸ ਮੁਖੀ ਨੂੰ ਮਿਲਿਆ। ਵਫ਼ਦ ਨੇ ਪੁਲਿਸ ਮੁਖੀ ਨੂੰ ਦੱਸਿਆ ਕਿ ਉਕਤ ਕਾਂਡ ਦੇ ਦੋਸ਼ੀਆਂ ਨੂੰ ਫੜਨ ਦੀ ਬਜਾਏ ਉਨ੍ਹਾਂ ‘ਤੇ ਸਮਝੌਤੇ ਲਈ ਦਬਾਅ ਬਣਾਇਆ ਜਾ ਰਿਹਾ ਸੀ ਅਤੇ ਹੁਣ ਝੂਠੇ ਕੇਸ ਦਰਜ ਕਰ ਦਿੱਤੇ ਗਏ ਹਨ। ਉਨ੍ਹਾਂ ਝੂਠੇ ਕੇਸ ਦਰਜ ਕਰਨ ਵਾਲੇ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ। ਵਫ਼ਦ ਮਨੁੱਖੀ ਅਧਿਕਾਰ ਕਮਿਸ਼ਨ, ਪੰਜਾਬ ਨੂੰ ਵੀ ਮਿਲਿਆ ਅਤੇ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਵਫ਼ਦ ਵਿਚ ਸ੍ਰੀ ਰਾਜਾ ਰਾਮ ਸਿਆਣ ਚੰਡੀਗੜ੍ਹ, ਪਰਮਜੀਤ ਕੈਂਥ ਪਟਿਆਲਾ, ਅੰਮ੍ਰਿਤ ਭੋਂਸਲੇ ਫ਼ਿਲੌਰ, ਅਸ਼ੋਕ ਕੁਲਥਮ ਫ਼ਗਵਾੜਾ, ਸਤਨਾਮ ਸੰਧੂ ਨਵਾਂਸ਼ਹਿਰ, ਸੋਹਣ ਲਾਲ ਜੱਸੀ ਆਦਮਪੁਰ, ਕਿਸ਼ਨ ਦਾਸ ਮਹੇ ਕਠਾਰ, ਰਜਿੰਦਰ ਰਾਣਾ ਕਰਤਾਰਪੁਰ ਅਤੇ ਐਡਵੋਕੇਟ ਵਿਜੇ ਬੱਧਣ ਜਲੰਧਰ ਸ਼ਾਮਿਲ ਸਨ।
ਰਾਮਾ ਮੰਡੀ ਚੌਕ ‘ਚ ਧਰਨਾ
ਜਲੰਧਰ ਛਾਉਣੀ, 6 ਸਤੰਬਰ (ਜਸਪਾਲ ਸਿੰਘ)-ਪਿਛਲੇ ਦਿਨੀਂ ਵਿਆਨਾ ਕਾਂਡ ਤੋਂ ਬਾਅਦ ਵਾਪਰੀਆਂ ਹਿੰਸਕ ਘਟਨਾਵਾਂ ਦੌਰਾਨ ਗੋਲੀ ਲੱਗਣ ਕਾਰਨ ਮਾਰੇ ਗਏ ਢਿੱਲਵਾਂ ਦੇ ਨੌਜਵਾਨ ਵਿਜੇ ਕੁਮਾਰ ਦੇ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਅੱਜ ਰਾਮਾ ਮੰਡੀ ਚੌਕ ਵਿਖੇ ਵਿਸ਼ਾਲ ਰੋਸ ਧਰਨਾ ਪੂਰਨ ਸ਼ਾਂਤਮਈ ਢੰਗ ਨਾਲ ਦਿੱਤਾ ਗਿਆ। ਇਸ ਮੌਕੇ ਧਰਨੇ ‘ਚ ਮ੍ਰਿਤਕ ਵਿਜੇ ਕੁਮਾਰ ਦੀ ਮਾਤਾ ਸ੍ਰੀਮਤੀ ਅਲਕਾ ਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਦਲਿਤ ਭਾਈਚਾਰੇ ਦੇ ਆਗੂ ਸ਼ਾਮਿਲ ਹੋਏ। ਰਾਮਾ ਮੰਡੀ ਚੌਕ ‘ਚ ਦਿੱਤੇ ਗਏ ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸਟੇਟ ਦਲਿਤ ਐਕਸ਼ਨ ਕਮੇਟੀ, ਸ੍ਰੀ ਗੁਰੂ ਰਵਿਦਾਸ ਇੰਟਰਨੈਸ਼ਨਲ ਮਹਾਂਸਭਾ, ਅੰਬੇਡਕਰ ਸੈਨਾ ਮੂਲ ਨਿਵਾਸੀ, ਸ੍ਰੀ ਗੁਰੂ ਰਵਿਦਾਸ ਧਰਮ ਯੁੱਧ ਮੋਰਚਾ ਤੇ ਅੰਬੇਡਕਰ ਸੈਨਾ ਆਦਿ ਜਥੇਬੰਦੀਆਂ ਦੇ ਵੱਖ-ਵੱਖ ਆਗੂਆਂ ਨੇ ਜਿੱਥੇ ਪੁਲਿਸ ਦੀ ਢਿੱਲਮੱਠ ਵਾਲੀ ਕਾਰਵਾਈ ਦੀ ਨਿੰਦਾ ਕੀਤੀ ਉਥੇ ਉਨ੍ਹਾਂ ਚਿਤਾਵਨੀ ਦਿੱਤੀ ਕਿ ਕਥਿਤ ਦੋਸ਼ੀਆਂ ਕੌਂਸਲਰ ਬਲਬੀਰ ਸਿੰਘ ਤੇ ਸਾਥੀਆਂ ਦੀ ਗ੍ਰਿਫਤਾਰੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਹ ਧਰਨਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਚੱਲਿਆ ਤੇ ਇਸ ਵਿੱਚ ਉੱਘੇ ਦਲਿਤ ਆਗੂ ਸ੍ਰੀ ਲਾਹੌਰੀ ਰਾਮ ਬਾਲੀ, ਸਾਧੂ ਰਾਮ ਤੱਲ੍ਹਣ, ਹਰਭਜਨ ਸੁੰਮਨ, ਨਾਥਪਾਲ ਢਿੱਲਵਾਂ, ਸਤੀਸ਼ ਭਾਰਤੀ, ਜੇ. ਬੀ. ਕੌਲ, ਅਸ਼ੋਕ ਕੁਲਥਮ, ਨੰਬਰਦਾਰ ਰੂਪ ਲਾਲ, ਬਲਬੀਰ ਮੰਡ, ਚੰਦਰ ਮੋਹਨ ਪਤਾਰਾ, ਰਾਜ ਕੁਮਾਰ ਢਿੱਲਵਾਂ ਤੇ ਪਿਆਰਾ ਲਾਲ ਕਲੇਰ ਆਦਿ ਆਗੂ ਵੀ ਸ਼ਾਮਿਲ ਸਨ। ਇਸ ਮੌਕੇ ਪੁਲਿਸ ਦੇ ਐਸ. ਪੀ. ਤੇ ਡੀ. ਐਸ. ਪੀ. ਰੈਂਕ ਦੇ ਅਧਿਕਾਰੀ ਏ. ਸੀ. ਲਗਾ ਕੇ ਇਕ ਲਾਲ ਰੰਗ ਦੀ ਗੱਡੀ ਵਿੱਚ ਹੀ ਬੈਠ ਕੇ ਸਥਿਤੀ ‘ਤੇ ਨਜ਼ਰ ਰੱਖ ਰਹੇ ਸਨ।
ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਧਰਨਾ
ਜਲੰਧਰ, 6 ਸਤੰਬਰ (ਪਵਨ ਖਰਬੰਦਾ)-ਬੀਤੇ ਦਿਨ ਰਾਮ ਨਗਰ ਰੇਲਵੇ ਫਾਟਕ ਸਥਿਤ ਗਾਂਧੀ ਨਗਰ ‘ਚ ਇਕ ਘਰ ਦੇ ਪਰਿਵਾਰਕ ਮੈਂਬਰਾਂ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਚੀਜ਼ ਖਾ ਕੇ ਮਰੇ ਵਿਅਕਤੀ ਦੀ ਪਤਨੀ ਨੇ ਇਲਾਕਾ ਵਾਸੀਆਂ ਨੂੰ ਨਾਲ ਲੈ ਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕਈ ਘੰਟੇ ਪੁਲਿਸ ਦੇ ਖਿਲਾਫ਼ ਧਰਨਾ ਦਿੱਤਾ। ਜਿਸ ਦੌਰਾਨ ਮੌਕੇ ‘ਤੇ ਪੁੱਜੇ ਡੀ. ਐਸ. ਪੀ. ਗਗਨਜੀਤ ਸਿੰਘ ਨੇ ਲੋਕਾਂ ਨੂੰ ਸ਼ਾਂਤ ਕਰਦੇ ਹੋਏ ਬਾਕੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ। ਬੀਤੇ ਦਿਨ ਦੇਵਰਾਜ ਪੁੱਤਰ ਵਤਨ ਚੰਦ ਨੇ ਆਪਣੀ ਨੂੰਹ ਤੇ ਪੁੱਤਰ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਚੀਜ਼ ਖਾ ਲਈ ਸੀ ਤੇ ਉਸ ਦੀ ਮੌਤ ਹੋ ਗਈ ਸੀ। ਜਿਸ ਦੇ ਰੋਸ ਵਜੋਂ ਉਸ ਦੀ ਪਤਨੀ ਤੇ ਇਲਾਕਾ ਵਾਸੀਆਂ ਵੱਲੋਂ ਕਾਫ਼ੀ ਦੇਰ ਹੰਗਾਮਾ ਕੀਤਾ ਗਿਆ ਸੀ ਤੇ ਪੁਲਿਸ ਨੇ ਮੌਕੇ ਤੋਂ ਹੀ 3 ਦੋਸ਼ੀਆਂ ਨੂੰ ਕਾਬੂ ਕਰ ਲਿਆ ਸੀ। ਅੱਜ ਮਾਹੌਲ ਫਿਰ ਉਸ ਸਮੇਂ ਤਨਾਅਪੂਰਨ ਹੋ ਗਿਆ ਜਦੋਂ ਮ੍ਰਿਤਕ ਦੀ ਪਤਨੀ ਬਖਸ਼ੋ ਰਾਣੀ ਨੇ ਅਤੇ ਕੁਝ ਇਲਾਕਾ ਵਾਸੀਆਂ ਨੇ ਬਾਕੀ ਰਹਿੰਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਕਈ ਘੰਟੇ ਪੁਲਿਸ ਦੀ ਢਿੱਲੀ ਕਾਰਵਾਈ ਖਿਲਾਫ਼ ਪ੍ਰਦਰਸ਼ਨ ਕੀਤਾ। ਜਿਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਦੀ ਪੁਲਿਸ ਨੇ ਮ੍ਰਿਤਕ ਦੀ ਨੂੰਹ ਪੂਨਮ ਪਤਨੀ ਰਾਜ ਕੁਮਾਰ ਨੂੰ ਕਾਬੂ ਕਰ ਲਿਆ ਪ੍ਰੰਤੂ ਉਕਤ ਇਲਾਕਾ ਵਾਸੀ ਇਸੇ ਗੱਲ ‘ਤੇ ਹੀ ਅੜੇ ਰਹੇ ਕਿ ਪੰਜਵੇਂ ਦੋਸ਼ੀ ਰਾਜੂ ਨੂੰ ਵੀ ਕਾਬੂ ਕੀਤਾ ਜਾਵੇ ਜੋ ਕਿ ਪੂਨਮ ਦਾ ਰਿਸ਼ਤੇ ‘ਚ ਮਾਮਾ ਲਗਦਾ ਹੈ। ਬਾਕੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਾਰਨ ਮ੍ਰਿਤਕ ਦਾ ਅਜੇ ਤਕ ਨਾ ਹੀ ਪੋਸਟਮਾਰਟਮ ਕਰਵਾਇਆ ਗਿਆ ਹੈ ਤੇ ਨਾ ਹੀ ਉਸ ਦੀ ਲਾਸ਼ ਦਾ ਸਸਕਾਰ ਕੀਤਾ ਗਿਆ ਹੈ।
ਦੋਸ਼ੀਆਂ ਦੀ ਗ੍ਰਿਫ਼ਤਾਰੀ ਤੱਕ ਸੰਘਰਸ਼ ਜਾਰੀ ਰੱਖਾਂਗੇ - ਨਾਥਪਾਲ
ਜਲੰਧਰ, 18 ਸਤੰਬਰ (ਜਸਪਾਲ ਸਿੰਘ)-ਆਦਿ-ਧਰਮ ਸਮਾਜ ਏਕਤਾ ਕਮੇਟੀ ਪਿੰਡ ਢਿੱਲਵਾਂ ਦੇ ਆਗੂ ਸ੍ਰੀ ਨਾਥਪਾਲ, ਗੁਰਚਰਨ ਦੁੱਗਲ, ਰਾਜ ਕੁਮਾਰ ਮਹੇ, ਤਿਲਕ ਰਾਜ, ਪਾਸੀ, ਕੁੰਦਨ ਲਾਲ, ਨਰਿੰਦਰ ਕੁਮਾਰ, ਪ੍ਰਮਿੰਦਰ ਕਾਲਾ, ਲਵਲੀ ਅਤੇ ਸ਼ੰਮੀ ਆਦਿ ਨੇ ਕਿਹਾ ਹੈ ਕਿ ਵਿਆਨਾ ਕਾਂਡ ਤੋਂ ਬਾਅਦ ਪਿੰਡ ਢਿੱਲਵਾਂ ਵਿਖੇ ਗੋਲੀ ਲੱਗਣ ਕਾਰਨ ਮਾਰੇ ਗਏ ਨੌਜਵਾਨ ਵਿਜੇ ਕੁਮਾਰ ਦੇ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਕ ਪ੍ਰੈਸ ਬਿਆਨ ‘ਚ ਉਨ੍ਹਾਂ ਦੋਸ਼ ਲਗਾਇਆ ਕਿ ਉਕਤ ਕਥਿਤ ਦੋਸ਼ੀ ਅਕਾਲੀ ਕੌਂਸਲਰ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਲਚ ਅਤੇ ਧਮਕੀਆਂ ਦੇ ਰਿਹਾ ਹੈ ਪਰ ਦਲਿਤ ਸਮਾਜ ਕਦੇਂ ਵੀ ਝੁਕੇਗਾ ਨਹੀਂ ਤੇ ਇਨਸਾਫ ਲਈ ਜਦੋ-ਜਹਿਦ ਜਾਰੀ ਰੱਖੇਗਾ। ਇਸ ਮੌਕੇ ਸ੍ਰੀ ਨਾਥਪਾਲ ਨੇ ਝੂਠੀਆਂ ਖਬਰਾਂ ਲਗਵਾਉਣ ਵਾਲੇ ਕੁੱਝ ਦਲਿਤ ਆਗੂਆਂ ਨੂੰ ਵੀ ਤਾੜਨਾ ਕੀਤੀ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ।
ਵਿਜੇ ਕੁਮਾਰ ਮਾਮਲੇ ਦੀ ਜਾਂਚ ਕ੍ਰਾਈਮ ਬ੍ਰਾਂਚ ਚੰਡੀਗੜ੍ਹ ਦੇ ਹਵਾਲੇ
ਜਲੰਧਰ, 21 ਸਤੰਬਰ (ਪ.ਪ.)-ਵਿਆਨਾ ਕਾਂਡ ਤੋਂ ਬਾਅਦ ਵਾਪਰੀਆਂ ਹਿੰਸਕ ਘਟਨਾਵਾਂ ਵਿੱਚ ਮਾਰੇ ਗਏ ਢਿੱਲਵਾਂ ਦੇ ਨੌਜਵਾਨ ਵਿਜੇ ਕੁਮਾਰ ਦੇ ਮਾਮਲੇ ਦੀ ਜਾਂਚ ਉੱਚ ਅਧਿਕਾਰੀਆਂ ਵਲੋਂ ਜ਼ਿਲ੍ਹਾ ਪੁਲਿਸ ਕੋਲੋਂ ਲੈ ਕੇ ਕ੍ਰਾਈਮ ਬ੍ਰਾਂਚ ਚੰਡੀਗੜ੍ਹ ਦੇ ਹਵਾਲੇ ਕੀਤੀ ਗਈ ਹੈ। ਜਿਸਦੀ ਪੁਸ਼ਟੀ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਆਰ. ਕੇ. ਜਾਇਸਵਾਲ ਨੇ ਕੀਤੀ ਹੈ।
ਵਿਜੇ ਕੁਮਾਰ ਦੀ ਮਾਤਾ ਭੁੱਖ ਹੜਤਾਲ ‘ਤੇ ਬੈਠੀ
ਜਲੰਧਰ, 22 ਸਤੰਬਰ (ਜਸਪਾਲ ਸਿੰਘ)-ਵਿਆਨਾ ਕਾਂਡ ਤੋਂ ਬਾਅਦ ਵਾਪਰੀਆਂ ਹਿੰਸਕ ਘਟਨਾਵਾਂ ਵਿੱਚ ਮਾਰੇ ਗਏ ਢਿੱਲਵਾਂ ਦੇ ਨੌਜਵਾਨ ਵਿਜੇ ਕੁਮਾਰ ਦੇ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਵਿਜੇ ਢਿੱਲਵਾਂ ਕਤਲ ਕੇਸ ਇਨਸਾਫ ਅੰਦੋਲਨ ਵਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਦੇ ਅੱਜ ਪਹਿਲੇ ਦਿਨ ਵਿਜੇ ਕੁਮਾਰ ਦੀ ਮਾਤਾ ਭੁੱਖ ਹੜਤਾਲ ‘ਤੇ ਬੈਠੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਜਾਣਬੁੱਝ ਕੇ ਦੋਸ਼ੀਆਂ ਦੀ ਮਦਦ ਕਰ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਭੁੱਖ ਹੜਤਾਲ ਨੂੰ ਪੰਜਾਬ ਸਟੇਟ ਦਲਿਤ ਐਕਸ਼ਨ ਕਮੇਟੀ, ਸ੍ਰੀ ਗੁਰੂ ਰਵਿਦਾਸ ਇੰਟਰਨੈਸ਼ਨਲ ਮਹਾਂਸਭਾ, ਅੰਬੇਡਕਰ ਸੈਨਾ ਮੂਲ ਨਿਵਾਸੀ, ਸ੍ਰੀ ਗੁਰੂ ਰਵਿਦਾਸ ਧਰਮ ਯੁੱਧ ਮੋਰਚਾ ਤੇ ਅੰਬੇਡਕਰ ਸੈਨਾ ਆਦਿ ਜਥੇਬੰਦੀਆਂ ਵਲੋਂ ਆਪਣਾ ਸਮਰਥਨ ਦਿੱਤਾ ਗਿਆ। ਇਸ ਮੌਕੇ ਉੱਘੇ ਦਲਿਤ ਆਗੂ ਲਹੌਰੀ ਰਾਮ ਬਾਲੀ, ਹਰਭਜਨ ਸੁੰਮਨ, ਨਾਥਪਾਲ ਢਿੱਲਵਾਂ, ਕਨਵੀਨਰ ਸਤੀਸ਼ ਭਾਰਤੀ, ਜੇ. ਬੀ. ਕੌਲ, ਬਲਬੀਰ ਮੰਡ, ਰਾਜ ਕੁਮਾਰ ਢਿੱਲਵਾਂ, ਬਲਵਿੰਦਰ ਬੰਗਾ, ਰਜਿੰਦਰ ਰਾਣਾ, ਬਾਲ ਮੁਕੰਦ ਬਾਲ, ਵਰਿੰਦਰ ਕੁਮਾਰ, ਪ੍ਰਮਿੰਦਰ ਕਾਲਾ, ਨਰਿੰਦਰ ਕਾਲਾ, ਪਿਆਰਾ ਲਾਲ ਕਲੇਰ, ਪ੍ਰਸ਼ੋਤਮ, ਤਿਲਕ ਰਾਜ, ਸੁਰਿੰਦਰ ਢੰਡਾ, ਭਜਨ ਲਾਲ ਚੋਪੜਾ, ਸ੍ਰੀਮਤੀ ਸ਼ਾਂਤੀ ਰਾਣੀ, ਜਸਵੀਰ ਕੌਰ ਤੇ ਗਿਆਨ ਕੌਰ ਆਦਿ ਵੀ ਹਾਜ਼ਰ ਸਨ। ਸ੍ਰੀ ਨਾਥਪਾਲ ਨੇ ਦੱਸਿਆ ਕਿ ਇਹ ਲੜੀਵਾਰ ਭੁੱਖ ਹੜਤਾਲ 25 ਸਤੰਬਰ ਤੱਕ ਜਾਰੀ ਰਹੇਗੀ।
ਭੁੱਖ ਹੜਤਾਲ ਦੀ ਕੋਈ ਤੁੱਕ ਨਹੀਂ ਬਣਦੀ
ਜਲੰਧਰ, 22 ਸਤੰਬਰ (ਜਸਪਾਲ ਸਿੰਘ)-ਨਗਰ ਨਿਗਮ ਦੇ ਵਾਰਡ ਨੰਬਰ-11 ਦੇ ਕੌਂਸਲਰ ਬਲਬੀਰ ਸਿੰਘ ਬਿੱਟੂ ਦੇ ਹਮਾਇਤੀਆਂ ਮਨਜੀਤ ਸਿੰਘ ਟਰਾਂਸਪੋਰਟਰ, ਗੁਰਜੀਤ ਸਿੰਘ ਰਾਣਾ, ਜਰਨੈਲ ਸਿੰਘ ਲਾਲੀ ਤੇ ਹੋਰਨਾਂ ਨੇ ਅੱਜ ਵਿਜੇ ਕੁਮਾਰ ਦੀ ਮਾਤਾ ਤੇ ਹੋਰਨਾਂ ਵਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਨੂੰ ਬੇਤੁੱਕਾ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਉੱਚ ਅਧਿਕਾਰੀਆਂ ਵਲੋਂ ਜ਼ਿਲ੍ਹਾ ਪੁਲਿਸ ਕੋਲੋਂ ਲੈ ਕੇ ਕ੍ਰਾਈਮ ਬ੍ਰਾਂਚ ਚੰਡੀਗੜ੍ਹ ਦੇ ਹਵਾਲੇ ਕਰ ਦਿੱਤੇ ਜਾਣ ਕਾਰਨ ਹੁਣ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ਦਾ ਰੋਲ ਇਕ ਤਰ੍ਹਾਂ ਨਾਲ ਖਤਮ ਹੋ ਗਿਆ ਹੈ। ਜਿਸ ਕਾਰਨ ਇਸ ਭੁੱਖ ਹੜਤਾਲ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ। ਬਿਆਨ ਵਿੱਚ ਉਕਤ ਆਗੂਆਂ ਨੇ ਕਿਹਾ ਹੈ ਕਿ ਵਿਜੇ ਕੁਮਾਰ ਦੀ ਮੌਤ ਦਾ ਜਿੰਨਾ ਦੁੱਖ ਉਸਦੇ ਪਰਿਵਾਰ ਨੂੰ ਹੈ ਉਨ੍ਹਾਂ ਹੀ ਦੁੱਖ ਕੌਂਸਲਰ ਬਿੱਟੂ ਤੇ ਹੋਰਨਾਂ ਨੂੰ ਵੀ ਹੈ ਪਰ ਕੁਝ ਲੋਕਾਂ ਵਲੋਂ ਜਾਣਬੁੱਝ ਕੇ ਬਿੱਟੂ ਨੂੰ ਇਸ ਮਾਮਲੇ ਵਿੱਚ ਫਸਾਏ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜੋ ਕਿਸੇ ਵੀ ਤਰ੍ਹਾਂ ਕਾਮਯਾਬ ਨਹੀਂ ਹੋਣ ਦਿੱਤੀਆਂ ਜਾਣਗੀਆਂ।
ਦਲਿਤ ਜਥੇਬੰਦੀਆਂ ਵੱਲੋਂ ਭੁੱਖ ਹੜਤਾਲ ਜਾਰੀ
ਜਲੰਧਰ, 23 ਸਤੰਬਰ (ਜਸਪਾਲ ਸਿੰਘ)-ਵਿਆਨਾ ਕਾਂਡ ਤੋਂ ਬਾਅਦ ਵਾਪਰੀਆਂ ਹਿੰਸਕ ਘਟਨਾਵਾਂ ਵਿੱਚ ਮਾਰੇ ਗਏ ਢਿੱਲਵਾਂ ਦੇ ਨੌਜਵਾਨ ਵਿਜੇ ਕੁਮਾਰ ਦੇ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਵਿਜੇ ਢਿੱਲਵਾਂ ਕਤਲ ਕੇਸ ਇਨਸਾਫ ਅੰਦੋਲਨ ਵਲੋਂ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਅੱਜ ਦੂਸਰੇ ਦਿਨ ਵੀ ਜਾਰੀ ਰਹੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਜਾਣਬੁੱਝ ਕੇ ਦੋਸ਼ੀਆਂ ਦੀ ਮਦਦ ਕਰ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਭੁੱਖ ਹੜਤਾਲ ਨੂੰ ਪੰਜਾਬ ਸਟੇਟ ਦਲਿਤ ਐਕਸ਼ਨ ਕਮੇਟੀ, ਸ੍ਰੀ ਗੁਰੂ ਰਵਿਦਾਸ ਇੰਟਰਨੈਸ਼ਨਲ ਮਹਾਂਸਭਾ, ਅੰਬੇਡਕਰ ਸੈਨਾ ਮੂਲ ਨਿਵਾਸੀ, ਸ੍ਰੀ ਗੁਰੂ ਰਵਿਦਾਸ ਧਰਮ ਯੁੱਧ ਮੋਰਚਾ, ਸਮਾਤ ਸੈਨਿਕ ਦਲ ਤੇ ਅੰਬੇਡਕਰ ਸੈਨਾ ਆਦਿ ਜਥੇਬੰਦੀਆਂ ਵਲੋਂ ਆਪਣਾ ਸਮਰਥਨ ਦਿੱਤਾ ਗਿਆ ਹੈ।
ਭੁੱਖ ਹੜਤਾਲ ਤੀਸਰੇ ਦਿਨ ‘ਚ
ਜਲੰਧਰ, 24 ਸਤੰਬਰ (ਜਸਪਾਲ ਸਿੰਘ)-ਵਿਆਨਾ ਕਾਂਡ ਤੋਂ ਬਾਅਦ ਵਾਪਰੀਆਂ ਹਿੰਸਕ ਘਟਨਾਵਾਂ ‘ਚ ਮਾਰੇ ਗਏ ਢਿੱਲਵਾਂ ਦੇ ਨੌਜਵਾਨ ਵਿਜੇ ਕੁਮਾਰ ਦੇ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਵੱਖ-ਵੱਖ ਦਲਿਤ ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਕੀਤੀ ਜਾ ਰਹੀ ਭੁੱਖ ਹੜਤਾਲ ਅੱਜ ਤੀਸਰੇ ਦਿਨ ਵਿੱਚ ਦਾਖਲ ਹੋ ਗਈ। ਅੱਜ ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਜ਼ਿਲ੍ਹਾ ਪ੍ਰਧਾਨ ਹਰਭਜਨ ਸੰਧੂ, ਜਨਰਲ ਸਕੱਤਰ ਬਾਲ ਕਿਸ਼ਨ, ਦਿਹਾਤੀ ਪ੍ਰਧਾਨ ਬਲਬੀਰ ਮੰਡ, ਸ਼ਹਿਰੀ ਪ੍ਰਧਾਨ ਰਾਮ ਮੂਰਤੀ, ਰਣਜੀਤ ਸਾਬੀ, ਪਲਵਿੰਦਰ ਸਈਪੁਰ, ਰਾਜਾ, ਮੁਕੇਸ਼ ਬੰਟੂ, ਗੌਰੀ ਬੌਬ, ਐਮ. ਐਲ. ਬੰਟੀ, ਰਿੰਕੂ, ਅਸ਼ਵਨੀ, ਵਿਨੋਦ ਮੋਦੀ, ਸੁਰਿੰਦਰ ਪਾਲ ਤੇ ਹੋਰ ਵੀ ਹਾਜ਼ਰ ਸਨ।
ਦਲਿਤ ਜਥੇਬੰਦੀਆਂ ਦੀ ਭੁੱਖ ਹੜਤਾਲ ਚੌਥੇ ਦਿਨ ‘ਚ
ਜਲੰਧਰ, 25 ਸਤੰਬਰ (ਜਸਪਾਲ ਸਿੰਘ)-ਵਿਆਨਾ ਕਾਂਡ ਤੋਂ ਬਾਅਦ ਵਾਪਰੀਆਂ ਹਿੰਸਕ ਘਟਨਾਵਾਂ ਵਿੱਚ ਮਾਰੇ ਗਏ ਢਿੱਲਵਾਂ ਦੇ ਨੌਜਵਾਨ ਵਿਜੇ ਕੁਮਾਰ ਦੇ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਵੱਖ-ਵੱਖ ਦਲਿਤ ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਕੀਤੀ ਜਾ ਰਹੀ ਭੁੱਖ ਹੜਤਾਲ ਅੱਜ ਚੌਥੇ ਦਿਨ ਜਾਰੀ ਰਹੀ। ਅੱਜ ਸ੍ਰੀ ਗੁਰੂ ਰਵਿਦਾਸ ਫੋਰਸ ਪੰਜਾਬ ਦੇ ਆਗੂ ਡਾ: ਯਸ਼, ਸਤੀਸ਼ ਸੁੰਮਨ, ਯਸ਼ਪਾਲ ਖਲਵਾੜਾ, ਬਲਬੀਰ ਲੱਲੀ, ਜਗਪਾਲ ਲੱਲੀ, ਧਨੀ ਰਾਮ ਸੂਦ, ਨਰੇਸ਼ ਕੁਮਾਰ, ਨਿਤੀਸ਼, ਮਨਜੀਤ ਕੁਮਾਰ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਨਾਥਪਾਲ ਢਿੱਲਵਾਂ, ਸ੍ਰੀ ਰਾਜ ਕੁਮਾਰ ਮਹੇ ਤੇ ਹੋਰ ਆਗੂ ਵੀ ਹਾਜ਼ਰ ਸਨ।
ਅਨੁਸੂਚਿਤ ਜਾਤੀ ਕਮਿਸ਼ਨ ਨੇ ਢਿਲਵਾਂ ਕਾਂਡ ਦਾ ਗੰਭੀਰ ਨੋਟਿਸ ਲਿਆ
ਜਲੰਧਰ, 27 ਸਤੰਬਰ (ਐਚ. ਐਸ. ਬਾਵਾ)-ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਨੇ ਢਿਲਵਾਂ ਵਿਖੇ ਹੋਏ ਗੋਲੀਕਾਂਡ ਦਾ ਸਖ਼ਤ ਨੋਟਿਸ ਲਿਆ ਹੈ। ਕਮਿਸ਼ਨ ਦੇ ਚੇਅਰਮੈਨ ਸ: ਨਰੰਜਨ ਸਿੰਘ ਨੇ ਇਕ ਪੱਤਰ ਰਾਹੀਂ ਪੰਜਾਬ ਦੇ ਡੀ. ਜੀ.ਪੀ. ਨੂੰ ਇਸ ਮਾਮਲੇ ਵਿਚ ਐਸ. ਸੀ. ਐਸ. ਟੀ. ਐਕਟ ਲਗਾਉਣ ਦੀ ਸਿਫਾਰਿਸ਼ ਕਰਦਿਆਂ ਕਿਹਾ ਹੈ ਕਿ ਇਸ ਸੰਦਰਭ ਵਿਚ ਕੀਤੀ ਕਾਰਵਾਈ ਦੀ ਰਿਪੋਰਟ ਕਮਿਸ਼ਨ ਨੂੰ 15 ਦਿਨਾਂ ਵਿਚ ਭੇਜੀ ਜਾਵੇ। ਸ੍ਰੀ ਗੁਰੂ ਰਵਿਦਾਸ ਧਰਮ ਯੁੱਧ ਮੋਰਚਾ ਦੇ ਕਨਵੀਨਰ ਸ੍ਰੀ ਸਤੀਸ਼ ਭਾਰਤੀ ਨੇ ਕਮਿਸ਼ਨ ਦੇ ਪੱਤਰ ਦੇ ਹਵਾਲੇ ਨਾਲ ਗੱਲ ਕਰਦਿਆਂ ਦੱਸਿਆ ਕਿ ਕਮਿਸ਼ਨ ਨੇ ਸਪਸ਼ਟ ਕੀਤਾ ਹੈ ਕਿ ਅਕਸਰ ਇਸ ਤਰ੍ਹਾਂ ਦੇ ਕੇਸਾਂ ਵਿਚ ਉਕਤ ਐਕਟ ਨਾਲ ਸੰਬੰਧਤ ਧਾਰਾ ਵੀ ਲਾਈ ਜਾਂਦੀ ਹੈ ਪਰ ਇਸ ਮਾਮਲੇ ਵਿਚ ਇੰਜ ਨਹੀਂ ਕੀਤਾ ਗਿਆ। ਚੇਅਰਮੈਨ ਸ: ਨਰੰਜਨ ਸਿੰਘ ਨੇ ਆਪਣੇ ਪੱਤਰ ਵਿਚ ਕਿਹਾ ਹੈ ਕਿ ਪੰਜਾਬ ਪੁਲਿਸ ਦੇ ਮੁਖੀ ਨੇ ਪਹਿਲਾਂ ਹੀ ਇਸ ਤਰ੍ਹਾਂ ਦੇ ਕੇਸਾਂ ਵਿਚ ਉਕਤ ਐਕਟ ਨਾਲ ਸਬੰਧਿਤ ਧਾਰਾਵਾਂ ਲਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਪਰ ਇਸ ਮਾਮਲੇ ਵਿਚ ਇਨ੍ਹਾਂ ਹਦਾਇਤਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ।
ਦਲਿਤਾਂ ਨੂੰ ਨੀਵਾਂ ਦਿਖਾਉਣ ਖਾਤਰ ਢਿੱਲਵਾਂ ਕਾਂਡ ਦੇ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਗਏ - ਭਾਰਤੀ
2) ਸ. ਪਰਮਜੀਤ ਸਿੰਘ ਸਰਨਾ ਦੇ ਬਿਆਨ ਕਰਕੇ ਪ੍ਰਤੀਕਰਮ