ਮੰਦਿਰ 'ਚ ਮੂਰਤੀ ਨੂੰ ਲਪੇਟਾ ਮਾਰੀ ਬੈਠੇ ਨਾਗ ਨੂੰ ਦੇਖਣ ਵੱਡੀ ਗਿਣਤੀ ਵਿਚ ਲੋਕ ਪੁੱਜੇ
ਜਲੰਧਰ ਛਾਉਣੀ, 18 ਅਗਸਤ (ਜਸਪਾਲ ਸਿੰਘ)-ਸਥਾਨਕ ਐਮ. ਈ. ਐਸ. ਕੁਆਰਟਰਾਂ 'ਚ ਸਥਿਤ ਸ੍ਰੀ ਸਿੱਧ ਬਾਬਾ ਬਾਲਕ ਨਾਥ ਮੰਦਿਰ 'ਚ ਅੱਜ ਸ਼ਾਮੀਂ ਬਾਬਾ ਬਾਲਕ ਨਾਥ ਦੀ ਮੂਰਤੀ ਦੇ ਦੁਆਲੇ ਇਕ ਨਾਗ ਲਪੇਟਾ ਮਾਰ ਕੇ ਬੈਠ ਗਿਆ। ਜਿਸ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਸ਼ਰਧਾਲੂ ਮੰਦਿਰ 'ਚ ਇਕੱਠੇ ਹੋ ਗਏ। ਕੁਝ ਲੋਕਾਂ ਨੇ ਇਸ ਨੂੰ ਭਗਵਾਨ ਦਾ ਕੌਤਕ ਦੱਸਦੇ ਹੋਏ ਮੰਦਿਰ 'ਚ ਨਾਗ ਦੇਵਤਾ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਔਰਤਾਂ ਵਲੋਂ ਮੰਦਿਰ 'ਚ ਕੀਰਤਨ-ਕਥਾ ਸ਼ੁਰੂ ਕਰ ਦਿੱਤੀ। ਜੋ ਦੇਰ ਰਾਤ ਤੱਕ ਜਾਰੀ ਸੀ। ਮਿਲੀ ਜਾਣਕਾਰੀ ਅਨੁਸਾਰ ਮੰਦਿਰ ਦੇ ਪੁਜਾਰੀ ਨੇ ਆਰਤੀ ਸਮੇਂ ਦੇਖਿਆ ਕਿ ਇਕ ਨਾਗ ਬਾਬਾ ਬਾਲਕ ਨਾਥ ਦੀ ਮੂਰਤੀ ਨਾਲ ਲਿਪਟ ਕੇ ਬੈਠਾ ਹੋਇਆ ਹੈ। ਜਿਸ 'ਤੇ ਉਨ੍ਹਾਂ ਇਸ ਦੀ ਜਾਣਕਾਰੀ ਮੰਦਿਰ 'ਚ ਆਏ ਕੁਝ ਸ਼ਰਧਾਲੂਆਂ ਨੂੰ ਦਿੱਤੀ। ਕੁਝ ਹੀ ਸਮੇਂ 'ਚ ਇਹ ਗੱਲ ਸਾਰੇ ਇਲਾਕੇ 'ਚ ਫੈਲ ਗਈ।
ਕੰਗਣੀਵਾਲ ਨਿਵਾਸੀਆਂ ਵਲੋਂ ਸਦਰ ਥਾਣੇ ਦੇ ਬਾਹਰ ਵਿਸ਼ਾਲ ਰੋਸ ਧਰਨਾ
ਜਲੰਧਰ ਛਾਉਣੀ, 10 ਜੂਨ (ਜਸਪਾਲ ਸਿੰਘ)-ਪਿੰਡ ਕੰਗਣੀਵਾਲ ਦੇ ਨਿਵਾਸੀਆਂ ਨੇ ਅੱਜ ਬਸਪਾ ਆਗੂਆਂ ਸ੍ਰੀ ਵਿਨੋਦ ਮੋਦੀ ਅਤੇ ਕਮਲ ਦੇਵ ਦੀ ਅਗਵਾਈ ਹੇਠ ਸਦਰ ਥਾਣੇ ਦੇ ਬਾਹਰ ਵਿਸ਼ਾਲ ਰੋਸ ਧਰਨਾ ਦਿੱਤਾ। ਇਸ ਮੌਕੇ ਧਰਨਾਕਾਰੀਆਂ ਨੇ ਦੋਸ਼ ਲਗਾਇਆ ਕਿ ਪੁਲਿਸ ਪਿੰਡ ਕੰਗਣੀਵਾਲ ਦੇ ਸਰਪੰਚ ਦੇ ਖਿਲਾਫ ਕਾਰਵਾਈ ਨਹੀਂ ਕਰ ਰਹੀ। ਧਰਨੇ ਦੀ ਅਗਵਾਈ ਕਰ ਰਹੇ ਉਕਤ ਆਗੂਆਂ ਨੇ ਦੋਸ਼ ਲਗਾਇਆ ਕਿ ਬੀਤੇ ਦਿਨੀਂ ਪਿੰਡ ਦੇ ਸਰਪੰਚ ਨੇ ਪਿੰਡ ਦੇ ਹੀ ਬਸਪਾ ਆਗੂ ਸ੍ਰੀ ਜਗਜੀਤ ਕੁਮਾਰ ਦੀ ਭੈਣ ਨਾਲ ਗਾਲੀ-ਗਲੋਚ ਕੀਤਾ ਪਰ ਪੁਲਿਸ ਵਲੋਂ ਦੋਸ਼ੀ ਸਰਪੰਚ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ। ਸ੍ਰੀ ਜਗਜੀਤ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਦੀ ਭੈਣ ਪਿੰਡ ਦੇ ਹੀ ਮੰਦਿਰ 'ਚ ਮੱਥਾ ਟੇਕਣ ਜਾ ਰਹੀ ਸੀ ਕਿ ਸਰਪੰਚ ਨੇ ਉਸ ਨਾਲ ਗਾਲੀ-ਗਲੋਚ ਕਰਨ ਤੋਂ ਇਲਾਵਾ ਜਾਤੀ ਸੂਚਕ ਸ਼ਬਦ ਵੀ ਕਹੇ। ਇਸ ਮੌਕੇ ਪਿੰਡ ਨਿਵਾਸੀ ਨਿਰਮਲ ਕੌਰ ਅਤੇ ਸ. ਫੁੰਮਣ ਸਿੰਘ ਆਦਿ ਵੀ ਮੌਜੂਦ ਸਨ। ਜਿਸਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਪਰ ਅਜੇ ਤੱਕ ਦੋਸ਼ੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਕਾਰਨ ਅੱਜ ਉਨ੍ਹਾਂ ਨੂੰ ਮਜ਼ਬੂਰਨ ਇਹ ਧਰਨਾ ਲਗਾਉਣਾ ਪਿਆ।
ਅੰਬੇਡਕਰ ਸੈਨਾ (ਮੂਲਵਾਸੀ) ਵੱਲੋਂ ਰੋਸ ਮਾਰਚ
ਜਲੰਧਰ, 15 ਅਗਸਤ (ਪ੍ਰਿਤਪਾਲ ਸਿੰਘ)-ਅੰਬੇਡਕਰ ਸੈਨਾ (ਮੂਲ ਨਿਵਾਸੀ) ਨੇ ਰੋਸ ਵਜੋਂ ਆਜ਼ਾਦੀ ਦਿਵਸ ਨੂੰ ਕਾਲੇ ਦਿਵਸ ਦੇ ਰੂਪ ਵਿਚ ਮਨਾਇਆ। ਸੈਨਾ ਦੇ ਪੰਜਾਬ ਪ੍ਰਧਾਨ ਹਰਭਜਨ ਸੁਮਨ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜ਼ਿਲ੍ਹਾ ਪ੍ਰਧਾਨ ਹਰਭਜਨ ਸੰਧੂ ਤੇ ਬਾਲ ਕ੍ਰਿਸ਼ਨ ਦੀ ਅਗਵਾਈ ਵਿਚ ਕਾਲੇ ਝੰਡੇ ਲੈ ਕੇ ਰੋਸ ਮਾਰਚ ਕੀਤਾ। ਇਹ ਮਾਰਚ ਅੰਬੇਡਕਰ ਸੈਨਾ ਦੇ ਦਫਤਰ ਤੋਂ ਆਰੰਭ ਹੋ ਕੇ ਪਠਾਨਕੋਟ ਚੌਕ ਤੇ ਲੰਮਾ ਪਿੰਡ ਤੋਂ ਹੁੰਦਾ ਹੋਇਆ ਕਿਸ਼ਨਪੁਰਾ ਪੁੱਜ ਕੇ ਸਮਾਪਤ ਹੋਇਆ। ਇਸ ਮੌਕੇ ਹਰਭਜਨ ਸੰਧੂ, ਹਰਭਜਨ ਸੁਮਨ ਅਤੇ ਬਾਲਕ੍ਰਿਸ਼ਨ ਨੇ ਸੰਬੋਧਨ ਕੀਤਾ। ਉਨ੍ਹਾਂ ਆਖਿਆ ਕਿ 62 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਵੀ ਸਾਡਾ ਸਮਾਜ ਆਰਥਿਕ, ਸਮਾਜਿਕ ਅਤੇ ਧਾਰਮਿਕ ਤੌਰ 'ਤੇ ਗੁਲਾਮ ਹੈ, ਸਾਡੇ ਸਮਾਜ ਨੂੰ ਗੁਲਾਮ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਉਨ੍ਹਾਂ ਸਮਾਜ 'ਤੇ ਜਬਰ-ਜ਼ੁਲਮ ਢਾਹੁਣ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ।
ਉਨ੍ਹਾਂ ਮੰਗ ਕੀਤੀ ਵਿਜੇ ਕੁਮਾਰ ਦੇ ਕਤਲ ਦੇ ਦੋਸ਼ ਵਿਚ ਢਿੱਲਵਾਂ ਦੇ ਕੌਂਸਲਰ ਨੇ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮੌਕੇ ਪ੍ਰਧਾਨ ਬਲਬੀਰ ਮੰਡ ਪ੍ਰਧਾਨ ਕਪੂਰਥਲਾ, ਗੋਰੀ ਬੋਧ, ਰਾਮ ਮੂਰਤੀ ਪ੍ਰਧਾਨ ਬੂਟਾ ਮੰਡੀ, ਸੋਮ ਪ੍ਰਕਾਸ਼ ਪ੍ਰਧਾਨ ਹਲਕਾ ਆਦਮਪੁਰ, ਰਣਜੀਤ ਮਾਲੀ ਕਰਤਾਰਪੁਰ, ਤਲਵਿੰਦਰ ਮਨੀਪੁਰ, ਐਮ. ਡੀ. ਮੰਗਾ ਕਾਹਨਪੁਰ, ਰਾਮ ਪ੍ਰਕਾਸ਼ ਚੰਦ, ਪ੍ਰੀਤਮ ਸਿੰਘ, ਵਿਜੇ ਅਸ਼ਵਨੀ, ਸਤਿੰਦਰ ਫੌਜੀ, ਪ੍ਰਿਥੀ ਚੰਦ, ਵਿਜੇ ਪ੍ਰਧਾਨ, ਅਮਰਜੀਤ ਬਿੱਟੂ, ਰਾਜਾ ਹਰਜਿੰਦਰ ਸਿੰਘ ਸਮੇਤ ਸੈਨਾ ਦੇ ਸਾਰੇ ਸਾਥੀ ਮੌਜੂਦ ਸਨ।
ਥਾਣਾ 4 'ਚ ਰੋਸ ਪ੍ਰਦਰਸ਼ਨ
ਜਲੰਧਰ, 22 ਸਤੰਬਰ (ਪਵਨ ਖਰਬੰਦਾ)-ਲਿੰਕ ਨਗਰ ਲਾਡੋਵਾਲੀ ਰੋਡ ਦੇ ਵਾਸੀਆਂ ਅਤੇ ਵਾਲਮੀਕੀ ਮਜ਼੍ਹਬੀ ਸਿੱਖ ਮੋਰਚਾ ਪੰਜਾਬ ਵੱਲੋਂ ਅੱਜ ਥਾਣਾ 4 ਵਿਖੇ ਰੋਸ ਪ੍ਰਦਰਸ਼ਨ ਕਰਦੇ ਹੋਏ ਮੁਹੱਲੇ 'ਚ ਹੀ ਧੱਕੇਸ਼ਾਹੀ ਨਾਲ ਟਾਵਰ ਲਾਉਣ ਵਾਲੇ ਵਿਅਕਤੀ ਦੇ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ ਤੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਉਕਤ ਵਿਅਕਤੀ ਵੱਲੋਂ ਜਾਤੀ ਸੂਚਕ ਸ਼ਬਦ ਤੇ ਧਮਕੀਆਂ ਦੇਣ ਦੇ ਵੀ ਦੋਸ਼ ਲਾਏ ਗਏ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮਹਿੰਦਰ ਸਿੰਘ ਹਮੀਰਾ, ਤੋਤਾ ਰਾਮ, ਮੀਨਾ ਹੰਸ, ਰਾਜਵੰਤ ਸਿੰਘ, ਰਾਜ ਕੁਮਾਰ, ਸੁਭਾਸ਼ ਚੰਦਰ, ਸਵਰਨੀ, ਬਖਸ਼ੋ, ਸੁਨੀਤਾ, ਸਵਰਨ ਲਤਾ, ਰਣਜੀਤ ਕੌਰ, ਅਨੀਤਾ, ਹਰਬੰਸ ਸਿੰਘ ਆਦਿ ਨੇ ਦੱਸਿਆ ਕਿ ਮੁਹੱਲੇ 'ਚ ਹੀ ਰਹਿਣ ਵਾਲੇ ਮਨਜੀਤ ਸਿੰਘ ਵੱਲੋਂ ਧੱਕੇ ਨਾਲ ਟਾਵਰ ਲਾਇਆ ਜਾ ਰਿਹਾ ਹੈ ਤੇ ਰੋਕਣ 'ਤੇ ਉਸ ਨੇ ਮੁਹੱਲੇ 'ਚ ਹੀ ਰਹਿਣ ਵਾਲੇ ਲੋਕਾਂ ਨੂੰ ਜਾਤੀ ਸੂਚਕ ਸ਼ਬਦ ਕਹੇ ਤੇ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ। ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀ ਤੋਂ ਮੰਗ ਕੀਤੀ ਹੈ ਕਿ ਉਕਤ ਵਿਅਕਤੀ ਦੇ ਖਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨਗਰ ਨਿਗਮ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ।
ਬਸਪਾ (ਅੰਬੇਡਕਰ) ਵੱਲੋਂ ਮਹਿੰਗਾਈ ਵਿਰੁੱਧ ਧਰਨਾ
ਜਲੰਧਰ, 18 ਅਗਸਤ (ਅ. ਬ.)-ਬਹੁਜਨ ਸਮਾਜ ਪਾਰਟੀ (ਅੰਬੇਡਕਰ) ਵੱਲੋਂ ਅੱਜ ਹਲਕਾ ਜਲੰਧਰ ਛਾਉਣੀ ਲੇਬਰ ਚੌਕ ਵਿਖੇ ਪਾਰਟੀ ਦੇ ਵਰਕਰਾਂ ਅਤੇ ਮਜ਼ਦੂਰਾਂ ਵੱਲੋਂ ਵਧ ਰਹੀ ਮਹਿੰਗਾਈ, ਬਿਜਲੀ ਦੇ ਕੱਟਾਂ ਅਤੇ ਪੰਜਾਬ ਸਰਕਾਰ ਵਿਰੁੱਧ ਵਿਸ਼ਾਲ ਧਰਨਾ ਦਿੱਤਾ ਗਿਆ ਜਿਸ ਦੀ ਅਗਵਾਈ ਬਸਪਾ (ਅ) ਦੇ ਜਨਰਲ ਸਕੱਤਰ ਪੰਜਾਬ ਸ੍ਰੀ ਤਾਰਾ ਸਿੰਘ ਗਿੱਲ ਅਤੇ ਜ਼ਿਲ੍ਹਾ ਪ੍ਰਧਾਨ ਤਿਲਕ ਰਾਜ ਥਾਪਰ ਨੇ ਕੀਤੀ। ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਵਧ ਰਹੀ ਮਹਿੰਗਾਈ ਅਤੇ ਬਿਜਲੀ ਕੱਟ ਅਤੇ ਗਰੀਬਾਂ ਤੇ ਮਜ਼ਦੂਰਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਦੇ ਵਿਰੁੱਧ ਰੋਸ ਪ੍ਰਗਟਾਵਾ ਕੀਤਾ। ਇਸ ਮੌਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਸ੍ਰੀ ਤਾਰਾ ਸਿੰਘ ਗਿੱਲ ਨੇ ਕਿਹਾ ਕਿ ਗਰੀਬਾਂ ਅਤੇ ਮਜ਼ਦੂਰਾਂ ਨੂੰ ਬਸਪਾ (ਅ) ਦੇ ਝੰਡੇ ਹੇਠ ਇਕੱਠੇ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ। ਇਸ ਮੌਕੇ 'ਤੇ ਪੰਜਾਬ ਦੇ ਜਨਰਲ ਸਕੱਤਰ ਜ਼ਿਲ੍ਹਾ ਪ੍ਰਧਾਨ ਤਿਲਕ ਰਾਜ ਥਾਪਰ, ਜੇ. ਪੀ. ਵੜੈਚ, ਸੋਹਨ ਲਾਲ, ਮਦਨ ਲਾਲ, ਸੂਰਜ ਚੰਦ, ਧਰਮਪਾਲ ਰਾਜਨ, ਮੰਗਤ ਰਾਤ, ਬਿੰਦੂ, ਤੂਫਾਨੀ, ਮਿਸਤਰੀ ਮੋਹਨ ਲਾਲ, ਪੇਂਟਰ ਸੁਰਿੰਦਰ ਪਾਂਡੇ, ਜਤਿੰਦਰ ਜਸਵਾਲ ਅਤੇ ਰਾਮ ਸਿੰਘ ਵੀ ਹਾਜ਼ਰ ਸਨ।
ਮਜ਼ਦੂਰਾਂ ਵੱਲੋਂ ਹੱਲਾ ਬੋਲ ਕਾਨਫਰੰਸ
ਕਰਤਾਰਪੁਰ, 21 ਸਤੰਬਰ (ਜਸਵੰਤ ਵਰਮਾ)-ਮਜ਼ਦੂਰ ਜਥੇਬੰਦੀਆਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਮਜ਼ਦੂਰ ਮੁਕਤੀ ਮੋਰਚਾ, ਦਿਹਾਤੀ ਮਜ਼ਦੂਰ ਮੋਰਚਾ ਆਦਿ ਮਜ਼ਦੂਰ ਜਥੇਬੰਦੀਆਂ ਦੇ ਸੱਦੇ 'ਤੇ ਬੇਜ਼ਮੀਨਿਆਂ ਲਈ ਸਿਰ ਢੱਕਣ, ਢੇਰ ਸੁੱਟਣ, ਪਸ਼ੂ ਬੰਨ੍ਹਣ, ਪਖਾਨੇ ਬਣਾਉਣ ਆਦਿ ਮਸਲਿਆਂ ਦੇ ਹੱਲ, ਲੱਕ ਤੋੜ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਖਾਤਮੇ ਅਤੇ ਬੇਰੁਜ਼ਗਾਰੀ ਭੱਤੇ ਦੀ ਪ੍ਰਾਪਤੀ ਲਈ ਸਥਾਨਕ ਬੱਸ ਅੱਡੇ ਵਿਖੇ ਇਕ ਹੱਲਾ ਬੋਲ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਵਿਚ ਸੈਂਕੜੇ ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ ਅਤੇ ਇਨ੍ਹਾਂ ਨੂੰ ਤਰਸੇਮ ਪੀਟਰ, ਤਰਸੇਮ ਯੋਧਾ, ਸ਼ੇਰ ਸਿੰਘ ਫਰਵਾਹੀ ਆਦਿ ਨੇ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਲੋਕ ਮਾਰੂ ਗਲਤ ਨੀਤੀਆਂ ਦੀ ਆਲੋਚਨਾ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਵੱਧ ਰਹੀ ਮਹਿੰਗਾਈ ਨੂੰ ਨੱਥ ਪਾਈ ਜਾਵੇ ਅਤੇ ਬੇਜ਼ਮੀਨੇ ਮਜ਼ਦੂਰਾਂ ਨੂੰ ਪਲਾਟ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਪ੍ਰਬੰਧ ਕਰੇ ਅਤੇ ਸੰਸਾਰੀਕਰਨ, ਉਦਾਰੀਕਰਨ, ਨਿੱਜੀਕਰਨ ਦੀਆਂ ਨੀਤੀਆਂ ਦਾ ਤਿਆਗ ਕਰਕੇ ਸਰਕਾਰ ਮਜ਼ਦੂਰਾਂ ਦੀ ਦਿਹਾੜੀ 250 ਰੁਪਏ ਪ੍ਰਤੀ ਦਿਨ ਕਰੇ। ਇਸ ਮੌਕੇ ਬਲਵਿੰਦਰ ਸਿੰਘ ਭੁੱਲਰ, ਹਰੀ ਰਾਮ ਰਸੂਲਪੁਰੀ, ਹੰਸ ਰਾਜ ਪੱਬਵਾਂ, ਮੇਘਾ ਸਿੰਘ, ਕਸ਼ਮੀਰ ਸਿੰਘ, ਪਰਮਜੀਤ, ਪ੍ਰੇਮ ਸਾਰਸਰ ਆਦਿ ਨੇ ਵੀ ਸੰਬੋਧਨ ਕੀਤਾ ਅਤੇ ਬਾਅਦ ਵਿਚ ਪੂਰੇ ਸ਼ਹਿਰ ਵਿਚ ਰੋਸ ਰੈਲੀ ਕੱਢੀ ਗਈ।
ਸੰਸਾਰਪੁਰ ਦੇ ਈਸਾਈਆਂ ਵੱਲੋਂ ਬਿਸ਼ਪ ਹਾਊਸ ਵਿਚ ਪ੍ਰਦਰਸ਼ਨ
ਜਲੰਧਰ, 6 ਸਤੰਬਰ (ਪ੍ਰਿਤਪਾਲ ਸਿੰਘ)-ਅੱਜ ਇਥੇ ਬਿਸ਼ਪ ਹਾਊਸ ਸਿਵਲ ਲਾਈਨਜ਼ ਜਲੰਧਰ ਵਿਖੇ ਸੇਂਟ ਅਨਥਨੀ ਕੈਥੋਲਿਕ ਚਰਚ ਸੰਸਾਰਪੁਰ ਦੇ ਈਸਾਈ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਨੇ ਵਿਖਾਵਾ ਕੀਤਾ ਅਤੇ ਧਰਨਾ ਵੀ ਦਿੱਤਾ। ਉਹ ਮੰਗ ਕਰ ਰਹੇ ਸਨ ਕਿ ਚਰਚ (ਗਿਰਜਾਘਰ) ਦੇ ਇੰਚਾਰਜ ਪਾਦਰੀ ਫਾਦਰ ਕੇ. ਜੇ. ਥੋਮਸ ਅਤੇ ਬਾਬੂ ਜੌਨ ਨੂੰ ਬਦਲਿਆ ਜਾਵੇ। ਇਨ੍ਹਾਂ ਦੀ ਅਗਵਾਈ ਕਰਨ ਵਾਲੇ ਗਿਰਧਾਰੀ ਲਾਲ ਤੇ ਮੈਥਿਓ ਰਾਏ ਨੇ ਦੋਸ਼ ਲਗਾਇਆ ਕਿ ਪੰਜਾਬ ਵਿਚ ਵਿਦੇਸ਼ ਵਿਚ ਧਰਮ ਪ੍ਰਚਾਰ ਲਈ ਜਾਣ ਵਾਲੇ ਈਸਾਈ ਪ੍ਰਚਾਰਕਾਂ ਨੂੰ ਮਾਨਤਾ ਵਾਲੇ ਸਰਟੀਫਿਕੇਟ ਜੋ ਪਹਿਲਾ ਮੁਫਤ ਦਿੱਤੇ ਜਾਂਦੇ ਸਨ, ਹੁਣ ਪੈਸੇ ਲੈ ਕੇ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਕਤ ਧਾਰਮਿਕ ਆਗੂਆਂ ਦੇ ਮਾੜੇ ਵਤੀਰੇ ਕਾਰਨ ਸੰਸਾਰਪੁਰ ਦੇ ਈਸਾਈ ਭਾਈਚਾਰੇ ਵਿਚ ਧੜੇਬੰਦੀ ਪੈਦਾ ਹੋਣ ਕਰਕੇ ਉਥੇ ਮਾਹੌਲ ਬਹੁਤ ਖਿਚਾਅ ਵਾਲਾ ਬਣਿਆ ਹੋਇਆ ਹੈ ਤੇ ਕਿਸੇ ਵੇਲੇ ਵੀ ਲੜਾਈ ਹੋ ਸਕਦੀ ਹੈ। ਵਿਖਾਵਾਕਾਰੀਆਂ ਦੀ ਅਗਵਾਈ ਕਰਨ ਵਾਲੇ ਸ੍ਰੀ ਗਿਰਧਾਰੀ ਲਾਲ ਤੇ ਸ੍ਰੀ ਮੈਥਿਓ ਰਾਏ ਨੇ ਹੋਰ ਕਿਹਾ ਹੈ ਕਿ ਜੇ ਕੱਲ੍ਹ ਨੂੰ ਉਥੇ ਹਾਲਾਤ ਖਰਾਬ ਹੋਏ ਤਾਂ ਇਸ ਦੀ ਜ਼ਿੰਮੇਵਾਰੀ ਬਿਸ਼ਪ ਹਾਊਸ ਦੇ ਬਿਸ਼ਪ ਅਨਿਲ ਕੁਟੋ, ਫਾਦਰ ਵੜੈਚ ਤੇ ਫਾਦਰ ਥੋਮਸ ਦੀ ਹੋਵੇਗੀ। ਜਦੋਂ ਬਿਸ਼ਪ ਹਾਊਸ ਵਿਚ ਰਹਿ ਰਹੇ ਫਾਦਰ ਕੇ. ਜੇ. ਥੋਮਸ ਨਾਲ ਸੰਪਰਕ ਕਰਕੇ ਇਸ ਬਾਰੇ ਉਨ੍ਹਾਂ ਦੇ ਵਿਚਾਰ ਜਾਣੇ ਗਏ ਤਾਂ ਉਨ੍ਹਾਂ ਕਿਹਾ ਕਿ ਉਕਤ ਦੋਵਾਂ ਵਿਅਕਤੀਆਂ ਦਾ ਰਵੱਈਆ ਬਹੁਤ ਮਾੜਾ ਹੈ।
ਚਰਚ ਰੱਬ ਦਾ ਘਰ ਹੈ, ਇਥੇ ਕਿਸੇ ਨੂੰ ਪ੍ਰਦਰਸ਼ਨ ਕਰਨ ਜਾਂ ਧਰਨਾ ਮਾਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਚਰਚ ਦੇ ਸੰਵਿਧਾਨ ਮੁਤਾਬਿਕ ਇਨ੍ਹਾਂ ਦੋਵਾਂ ਨੂੰ 16 ਅਗਸਤ ਨੂੰ ਮੁਅੱਤਲ ਕਰ ਦਿੱਤਾ ਸੀ। ਇਨ੍ਹਾਂ 'ਤੇ ਚਰਚ ਵਿਰੋਧੀ ਸਰਗਰਮੀਆਂ ਕਰਨ ਅਤੇ ਨਫ਼ਰਤ ਵਾਲਾ ਮਾਹੌਲ ਪੈਦਾ ਕਰਨ ਦਾ ਦੋਸ਼ ਹੈ। ਉਨ੍ਹਾਂ ਇਨ੍ਹਾਂ ਦੋਵਾਂ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਨਿਰਮੂਲ ਕਰਾਰ ਦਿੱਤਾ। ਸ੍ਰੀ ਥੋਮਸ ਨੇ ਕਿਹਾ ਕਿ ਇਹ ਲੋਕ 8 ਫਰਵਰੀ ਤੋਂ ਵਿਖਾਵੇ ਕਰਕੇ ਪ੍ਰਾਰਥਨਾ ਵਿਚ ਵਿਘਨ ਪਾਉਂਦੇ ਹਨ ਅਤੇ ਚਰਚ ਵਿਰੋਧੀ ਸਰਗਰਮੀਆਂ ਵਿਚ ਜੁਟੇ ਹੋਏ ਹਨ। ਇਹ ਦੋਵੇਂ ਸੰਸਾਰਪੁਰ ਚਰਚ ਦੇ ਸਲਾਹਕਾਰ ਸਨ, ਹੁਣ ਇਨ੍ਹਾਂ ਦੀ ਥਾਂ 'ਤੇ ਉਨ੍ਹਾਂ ਅੱਜ ਤਿੰਨ ਨਵੇਂ ਸਲਾਹਕਾਰ ਨਿਯੁਕਤ ਕੀਤੇ ਹਨ। ਇਹ ਹਨ ਇੰਦਰਜੀਤ, ਸੁਮਿਤ ਪਾਲ ਤੇ ਅਯੂਬ ਮਸੀਹ। ਉਨ੍ਹਾਂ ਕਿਹਾ ਕਿ ਜੇ ਕੋਈ ਮਾਨਤਾ ਵਾਲੇ ਸਰਟੀਫਿਕੇਟ ਲਈ ਪੈਸੇ ਲੈਣ ਦੀ ਗੱਲ ਸਾਬਤ ਕਰ ਦੇਵੇ ਤਾਂ ਉਹ ਇਸ ਲਈ ਨਕਦ ਇਨਾਮ ਦੇਣ ਲਈ ਤਿਆਰ ਹਨ। ਇਸ ਬਾਰੇ ਬੇਸ਼ੱਕ ਜਾਂਚ ਕਰਵਾ ਲਈ ਜਾਵੇ। ਵਿਖਾਵਾ ਕਰਨ ਵਾਲਿਆਂ ਵਿਚ ਲਤੀਫਾ, ਸਲੀਮ, ਮਾਸਟਰ ਲੱਕੀ,; ਜੌਨੀ, ਅਗਸਟਨ, ਮਾਟਾ, ਮੈਥਿਓ ਰਾਏ, ਕਮਲੇਸ਼ ਬਿਮਲਾ ਦੇ ਨਾਂਅ ਵਰਨਣਯੋਗ ਹਨ। ਵਿਖਾਵੇ ਵਾਲੇ ਸਵੇਰੇ 11 ਵਜੇ ਦੇ ਆਏ ਹੋਏ ਸਨ।
ਪੰਜਾਬ ਕ੍ਰਿਸਚੀਅਨ ਮੂਵਮੈਂਟ ਦੇ ਯੂਥ ਵਿੰਗ ਵਲੋਂ ਰੋਡ ਮਾਰਚ
ਸ਼ਮਸ਼ਾਨਘਾਟ ਨੂੰ ਲੈ ਕੇ ਈਸਾਈ ਤੇ ਮੁਸਲਮਾਨ ਭਾਈਚਾਰਾ ਆਹਮੋ-ਸਾਹਮਣੇ
ਜਲੰਧਰ ਛਾਉਣੀ, 10 ਸਤੰਬਰ (ਜਸਪਾਲ ਸਿੰਘ)-ਗੜ੍ਹਾ ਖੇਤਰ 'ਚ ਸਥਿਤ ਸ਼ਮਸ਼ਾਨਘਾਟ ਦੀ ਜ਼ਮੀਨ ਨੂੰ ਲੈ ਕੇ ਅੱਜ ਈਸਾਈ ਤੇ ਮੁਸਲਮਾਨ ਭਾਈਚਾਰੇ ਦੇ ਲੋਕ ਆਹਮੋ-ਸਾਹਮਣੇ ਹੋ ਗਏ ਪਰ ਮੌਕੇ 'ਤੇ ਪੁੱਜੀ ਸੈਨਾ ਅਤੇ ਥਾਣਾ ਛਾਉਣੀ ਦੀ ਪੁਲਿਸ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕੀਤਾ। ਹਾਲਾਂਕਿ ਬਾਅਦ 'ਚ ਉਕਤ ਵਿਵਾਦਿਤ ਜ਼ਮੀਨ ਮੁਸਲਮਾਨ ਭਾਈਚਾਰੇ ਦੇ ਨਾਂ 'ਤੇ ਹੀ ਨਿਕਲੀ ਪਰ ਇਸਤੋਂ ਪਹਿਲਾਂ ਦੋਵਾਂ ਧਿਰਾਂ 'ਚ ਹਾਲਾਤ ਟਕਰਾਅ ਵਾਲੇ ਬਣੇ ਹੋਏ ਸਨ।ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਈਸਾਈ ਭਾਈਚਾਰੇ ਦੇ ਲੋਕ ਉਕਤ ਵਿਵਾਦਿਤ ਜ਼ਮੀਨ ਨੂੰ ਆਪਣੀ ਦੱਸਦੇ ਹੋਏ ਇਸ 'ਤੇ ਈਸਾਈ ਭਾਈਚਾਰੇ ਦਾ ਸ਼ਮਸ਼ਾਨਘਾਟ ਬਣਾਉਣ ਦਾ ਯਤਨ ਕਰਨ ਲੱਗੇ। ਜਿਸ 'ਤੇ ਮੁਸਲਮਾਨ ਭਾਈਚਾਰੇ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਸ਼ਮਸ਼ਾਨਘਾਟ ਵਿਖੇ ਇਕੱਠੇ ਹੋ ਗਏ ਤੇ ਈਸਾਈ ਭਾਈਚਾਰੇ ਦਾ ਵਿਰੋਧ ਕਰਨ ਲੱਗੇ। ਇਸ ਦੌਰਾਨ ਮੌਕੇ 'ਤੇ ਪੁੱਜੀ ਸੈਨਾ ਅਤੇ ਥਾਣਾ ਛਾਉਣੀ ਦੀ ਪੁਲਿਸ ਨੇ ਦੋਵਾਂ ਧਿਰਾਂ ਨੂੰ ਸਮਝਾ ਕੇ ਸ਼ਾਂਤ ਕੀਤੇ ਤੇ ਬਾਅਦ 'ਚ ਦਸਤਾਵੇਜ਼ਾਂ ਦੀ ਜਾਂਚ ਤੋਂ ਪਤਾ ਲੱਗਾ ਕਿ ਉਕਤ ਵਿਵਾਦਿਤ ਜ਼ਮੀਨ ਮੁਸਲਮਾਨ ਭਾਈਚਾਰੇ ਦੀ ਹੀ ਹੈ। ਜਿਸ 'ਤੇ ਈਸਾਈ ਭਾਈਚਾਰੇ ਨੇ ਆਪਣੀ ਦਾਅਵੇਦਾਰੀ ਤਿਆਗਦੇ ਹੋਏ ਦਸਤਾਵੇਜ਼ਾਂ 'ਤੇ ਆਪਣੀ ਸਹਿਮਤੀ ਦੇ ਦਿੱਤੀ।
ਸਰਕਾਰ ਦਲਿਤ ਸਮਾਜ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰੇ - ਚੰਦਰ ਮੋਹਨ
ਜਲੰਧਰ, 9 ਅਗਸਤ (ਪੱਤਰ ਪ੍ਰੇਰਕ)-ਵਿਸ਼ਵ ਗੁਰੂ ਰਵਿਦਾਸ ਮਿਸ਼ਨ ਦੇ ਆਗੂ ਸ੍ਰੀ ਚੰਦਰ ਮੋਹਨ ਪਤਾਰਾ, ਸ੍ਰੀ ਰਾਕੇਸ਼ ਸੇਮੀ, ਸ੍ਰੀ ਰਾਮ ਲੁਭਾਇਆ ਅਤੇ ਸ੍ਰੀ ਲੱਭਾ ਸੇਮੀ ਨੇ ਇਕ ਬਿਆਨ ਵਿੱਚ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਦਲਿਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰੇ। ਉਨ੍ਹਾਂ ਕਿਹਾ ਦਲਿਤ ਸਮਾਜ ਹਮੇਸ਼ਾਂ ਹੀ ਸ਼ਾਂਤੀ ਅਤੇ ਅਹਿੰਸਾ ਦਾ ਹਾਮੀ ਰਿਹਾ ਹੈ ਪਰ ਇਸਦੇ ਬਾਵਜੂਦ ਦਲਿਤਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਦਿੱਤੇ ਗਏ ਬਿਆਨ ਦੀ ਵੀ ਜ਼ੋਰਦਾਰ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਉਨ੍ਹਾਂ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਹੈ।
ਰਵਿਦਾਸ ਭਵਨ ਦੇ ਬਾਹਰ ਕੰਡਿਆਲੀ ਤਾਰ ਲਗਾਉਣ ਦਾ ਵਿਰੋਧ
ਜਲੰਧਰ ਛਾਉਣੀ, 9 ਅਗਸਤ (ਜਸਪਾਲ ਸਿੰਘ)-ਸਥਾਨਕ ਫਗਵਾੜਾ ਰੋਡ 'ਤੇ ਸਥਿਤ ਸ੍ਰੀ ਗੁਰੂ ਰਵਿਦਾਸ ਭਵਨ ਦੇ ਬਾਹਰ ਫੌਜ ਵਲੋਂ ਕੰਡਿਆਲੀ ਤਾਰ ਲਗਾਉਣ 'ਤੇ ਅੱਜ ਭਾਈਚਾਰੇ ਦੇ ਲੋਕ ਭੜਕ ਗਏ ਤੇ ਉਨ੍ਹਾਂ ਫੌਜ ਦੀ ਇਸ ਕਾਰਵਾਈ ਦਾ ਵਿਰੋਧ ਕਰਦੇ ਹੋਏ ਇਕ ਹਫਤੇ ਦਾ ਅਲਟੀਮੇਟਮ ਦਿੱਤਾ ਹੈ। ਵਿਰੋਧ ਕਰ ਰਹੇ ਰਵਿਦਾਸ ਭਵਨ ਦੇ ਮੁੱਖ ਸੇਵਾਦਾਰ ਸ੍ਰੀ ਮੁਲਖ ਰਾਜ, ਸ੍ਰੀ ਵਿਜੇ ਦਕੋਹਾ, ਕੌਂਸਲਰ ਸ੍ਰੀਮਤੀ ਬਿਮਲਾ ਰਾਣੀ, ਕੌਂਸਲਰ ਸ੍ਰੀਮਤੀ ਜਸਬੀਰ ਕੌਰ, ਮੁਕੰਦ ਲਾਲ, ਰੂਪ ਲਾਲ ਨੰਬਰਦਾਰ, ਲਾਲ ਚੰਦ, ਰਾਮ ਲਾਲ, ਗੁਰਦਾਸ ਰਾਮ, ਗਿਆਨ ਚੰਦ ਤੇ ਹੋਰਨਾਂ ਨੇ ਫੌਜ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਕ ਹਫਤੇ ਦੇ ਅੰਦਰ-ਅੰਦਰ ਫੌਜ ਨੇ ਰਵਿਦਾਸ ਭਵਨ ਦੇ ਬਾਹਰ ਲਗਾਈ ਕੰਡਿਆਲੀ ਤਾਰ ਨੂੰ ਨਾ ਹਟਾਇਆ ਤਾਂ ਸਮੁੱਚਾ ਭਾਈਚਾਰਾ ਸੰਘਰਸ਼ ਕਰੇਗਾ। ਜਿਸਦੀ ਜਿੰਮੇਵਾਰੀ ਫੌਜ ਪ੍ਰਸ਼ਾਸਨ ਦੀ ਹੋਵੇਗੀ। ਸ੍ਰੀ ਵਿਜੇ ਦਕੋਹਾ ਨੇ ਕਿਹਾ ਕਿ ਛਾਉਣੀ ਖੇਤਰ 'ਚ ਅਨੇਕਾਂ ਹੋਰ ਧਾਰਮਿਕ ਅਸਥਾਨ ਹਨ ਪਰ ਫੌਜ ਨੇ ਸ੍ਰੀ ਗੁਰੂ ਰਵਿਦਾਸ ਭਵਨ ਦੇ ਆਲੇ-ਦੁਆਲੇ ਹੀ ਕੰਡਿਆਲੀ ਤਾਰ ਲਗਾਈ ਹੈ। ਅਜਿਹਾ ਕਰਕੇ ਫੌਜ ਦੇ ਅਧਿਕਾਰੀ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ।
ਬ੍ਰਿਗੇਡੀਅਰ ਵੱਲੋਂ ਕੰਡਿਆਲੀਆਂ ਤਾਰਾਂ ਹਟਾਉਣ ਦਾ ਭਰੋਸਾ
ਜਲੰਧਰ ਛਾਉਣੀ, 10 ਅਗਸਤ (ਜਸਪਾਲ ਸਿੰਘ)-ਸਥਾਨਕ ਸ੍ਰੀ ਗੁਰੂ ਰਵਿਦਾਸ ਭਵਨ ਦੇ ਬਾਹਰ ਫੌਜ ਵਲੋਂ ਲਗਾਈ ਕੰਡਿਆਲੀ ਤਾਰ ਦਾ ਬੀਤੇ ਦਿਨੀਂ ਰਵਿਦਾਸ ਭਾਈਚਾਰੇ ਵਲੋਂ ਵਿਰੋਧ ਕੀਤੇ ਜਾਣ ਕਾਰਨ ਅੱਜ ਸਬ-ਏਰੀਆ ਕਮਾਂਡਰ ਅਤੇ ਬੋਰਡ ਪ੍ਰਧਾਨ ਬ੍ਰਿਗੇਡੀਅਰ ਏ. ਕੇ. ਸ਼ਰਮਾ ਨੇ ਮੌਕੇ 'ਤੇ ਪੁੱਜ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਭਰੋਸਾ ਦਿੱਤਾ ਕਿ ਭਵਨ ਦੇ ਬਾਹਰੋਂ ਤਾਰੋਂ ਹਟਾ ਦਿੱਤੀਆਂ ਜਾਣਗੀਆਂ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਭਵਨ ਦੇ ਮੁੱਖ ਸੇਵਾਦਾਰ ਸ੍ਰੀ ਮੁਲਖ ਰਾਜ, ਸ੍ਰੀ ਵਿਜੇ ਦਕੋਹਾ, ਨੰਬਰਦਾਰ ਰੂਪ ਲਾਲ ਬੰਮੀਆਂਵਾਲ, ਸਤਨਾਮ ਸਿੰਘ ਬੰਮੀਆਂਵਾਲ, ਸ੍ਰੀ ਗੁਰਦਾਸ ਰਾਮ, ਸ੍ਰੀ ਮੁਕੰਦ ਲਾਲ, ਸ੍ਰੀ ਲਾਲ ਚੰਦ, ਸ੍ਰੀ ਰਾਮ ਲਾਲ, ਸ੍ਰੀ ਗਿਆਨ ਚੰਦ ਤੇ ਹੋਰ ਬਹੁਤ ਪਤਵੰਤੇ ਹਾਜ਼ਰ ਸਨ।
ਸ਼ਿਵ ਸੈਨਾ ਰਾਸ਼ਟਰਵਾਦੀ ਵੱਲੋਂ ਭਰਤੀ ਮੁਹਿੰਮ ਸ਼ੁਰੂ
ਲੁਧਿਆਣਾ, 29 ਅਗਸਤ (ਜੇਤਲੀ)-ਅਖਿਲ ਭਾਰਤੀ ਸ਼ਿਵ ਸੈਨਾ ਰਾਸ਼ਟਰਵਾਦੀ ਵੱਲੋਂ ਸਮੁੱਚੇ ਪੰਜਾਬ ਅੰਦਰ 5 ਨੁਕਾਤੀ ਪ੍ਰੋਗਰਾਮ ਤਹਿਤ ਭਰਤੀ ਮੁਹਿੰਮ ਆਰੰਭ ਕਰਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਸਾਲ ਦੇ ਅੰਤ ਤੱਕ ਇਕ ਲੱਖ ਮੈਂਬਰ ਭਰਤੀ ਕਰਨ ਦਾ ਟੀਚਾ ਰੱਖਿਆ ਗਿਆ ਹੈ। ਰਾਸ਼ਟਰੀ ਪ੍ਰਧਾਨ ਜਗਦੀਸ਼ ਤਾਂਗੜੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਭਰਤੀ ਮੁਹਿੰਮ ਤੋਂ ਇਲਾਵਾ ਪਾਰਟੀ ਪ੍ਰਧਾਨ ਜਗਦੀਸ਼ ਤਾਂਗੜੀ ਵੱਲੋਂ ਕਈ ਅਹਿਮ ਫ਼ੈਸਲੇ ਕਰਕੇ 5 ਨੁਕਾਤੀ ਪ੍ਰੋਗਰਾਮ ਉਲੀਕਿਆ ਗਿਆ। ਇਸ ਸਬੰਧੀ ਰਾਸ਼ਟਰੀ ਜਨਰਲ ਸਕੱਤਰ ਡਾ: ਅਸ਼ੋਕ ਦਿਉੜਾ ਤੇ ਪੰਜਾਬ ਪ੍ਰਧਾਨ ਬਲਜੀਤ ਸਿੰਘ ਜੱਸੀਆਂ ਨੇ ਦੱਸਿਆ ਕਿ ਸਮੁੱਚੇ ਪੰਜਾਬ ਅੰਦਰ ਪਾਰਟੀ ਦਾ ਰਾਜਨੀਤਿਕ ਅਧਾਰ ਵਧਾਉਣ ਲਈ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਾ ਮੁਕਤ ਕਰਨਾ, ਕੰਨਿਆ ਭਰੂਣ ਹੱਤਿਆ 'ਤੇ ਸਖਤੀ ਨਾਲ ਰੋਕ ਲਗਾਉਣਾ, ਸਮਾਜ ਕੁਰੀਤੀਆਂ, ਅੱਤਵਾਦ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨਾ ਤੇ ਲਾਮਬੰਦ ਕਰਨਾ, ਗਊ ਹੱਤਿਆ ਤੇ ਬਣੇ ਕਾਨੂੰਨ ਨੂੰ ਪਰਪੱਕ ਰੂਪ ਵਿਚ ਲਾਗੂ ਕਰਾਉਣਾ ਇਸ 5 ਨੁਕਾਤੀ ਪ੍ਰੋਗਰਾਮ ਵਿਚ ਸ਼ਾਮਿਲ ਹੈ।
ਅੱਜ ਕੀਤੀਆਂ ਨਵੀਆਂ ਨਿਯੁਕਤੀਆਂ ਵਿਚ ਸੂਰਜ ਪੰਡਿਤ ਲੁਧਿਆਣਾ (ਦਿਹਾਤੀ) ਪ੍ਰਧਾਨ, ਦਵਿੰਦਰ ਸਿੰਘ ਮੂੰਡੀਆਂ ਤੋਂ ਇਲਾਵਾ ਵਿਸ਼ਾਲ ਬੈਂਸ (ਸ਼ਹਿਰੀ) ਉਪ ਪ੍ਰਧਾਨ ਨਿਯੁਕਤ ਕੀਤੇ ਗਏ। ਲੁਧਿਆਣਾ ਵਾਰਡ ਨੰ: 3 ਸ੍ਰੀ ਪ੍ਰਤੀਕ ਸ਼ਰਮਾ, ਵਾਰਡ ਨੰ: 4 ਸਾਗਰ ਸੈਣੀ, ਵਾਰਡ ਨੰ: 11 ਦਵਿੰਦਰ ਸਿੰਘ ਸ਼ੇਰਗਿੱਲ, ਵਾਰਡ ਨੰ: 21 ਨਰੇਸ਼ ਸਹੋਤਾ, ਵਾਰਡ ਨੰ: 22 ਪ੍ਰਿੰਸ ਕੁਮਾਰ, ਵਾਰਡ ਨੰ: 27 ਜੋਲੀ ਸ਼ਰਮਾ, ਰਮਨ ਕੁਮਾਰ, ਵਾਰਡ ਨੰ: 28 ਪਵਨ ਕੁਮਾਰ ਰੂਬੀ, ਵਿਮਲ ਕੁਮਾਰ, ਵਾਰਡ ਨੰ: 30 ਅਮਨ ਸ਼ਰਮਾ, ਬਿਕਰਮਜੀਤ ਸਿੰਘ ਨੂੰ ਬਤੌਰ ਵਾਰਡ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਐਸ. ਐਸ. ਅਰੋੜਾ ਸਲਾਹਕਾਰ, ਸ਼ਰਨਜੀਤ ਚਾਹਲ ਸੀਨੀਅਰ ਉਪ-ਪ੍ਰਧਾਨ ਪੰਜਾਬ, ਪ੍ਰਦੀਪ ਸਭਰਵਾਲ, ਕੈਲਾਸ਼ ਕੋਮਲ, ਤੇਲੂ ਰਾਮ, ਹੀਰਾ ਆਦਿ ਹਾਜ਼ਰ ਸਨ।
ਸ਼ਿਵ ਸੈਨਿਕਾਂ ਵੱਲੋਂ ਸੱਚਖੰਡ ਐਕਸਪ੍ਰੈਸ 'ਤੇ ਪਥਰਾਓ
ਅੰਮ੍ਰਿਤਸਰ, 5 ਸਤੰਬਰ (ਲਾਂਬਾ/ਹਰਮਿੰਦਰ)-ਅੰਮ੍ਰਿਤਸਰ ਤੋਂ ਸ੍ਰੀ ਹਜ਼ੂਰ ਸਾਹਿਬ ਨੂੰ ਜਾਣ ਵਾਲੀ ਸੱਚਖੰਡ ਐਕਸਪ੍ਰੈਸ 'ਚ ਝਾਂਸੀ ਰੇਲਵੇ ਸਟੇਸ਼ਨ 'ਤੇ ਸ਼ਿਵ ਸੈਨਿਕਾਂ ਵੱਲੋਂ ਜਬਰੀ ਦਾਖ਼ਲ ਹੋਣ ਤੇ ਗੱਡੀ 'ਤੇ ਪਥਰਾਓ ਕਰਨ ਦੀ ਸੂਚਨਾ ਮਿਲੀ ਹੈ। ਇਸ ਗੱਡੀ ਰਾਹੀਂ ਹਜ਼ੂਰ ਸਾਹਿਬ ਜਾ ਰਹੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੋਆਰਡੀਨੇਟਰ ਸਕੱਤਰ ਸ: ਸਤਨਾਮ ਸਿੰਘ ਨੇ ਫੋਨ 'ਤੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਝਾਂਸੀ ਵਿਖੇ ਸ਼ਿਵ ਸੈਨਿਕਾਂ ਦੀ ਕੋਈ ਰੈਲੀ ਸੀ। ਉਨ੍ਹਾਂ ਦੱਸਿਆ ਕਿ ਸੱਚਖੰਡ ਐਕਸਪ੍ਰੈਸ ਦੇ ਝਾਂਸੀ ਰੇਲਵੇ ਸਟੇਸ਼ਨ 'ਤੇ ਕੁਝ ਸ਼ਿਵ ਸੈਨਿਕ ਇਸ ਗੱਡੀ ਵਿਚ ਸਵਾਰ ਹੋ ਗਏ ਅਤੇ ਉਨ੍ਹਾਂ ਨੇ ਯਾਤਰੀਆਂ ਨੂੰ ਸੀਟਾਂ ਤੋਂ ਜਬਰੀ ਉਠਾ ਕੇ ਸੀਟਾਂ ਮੱਲਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦਾ ਵਿਰੋਧ ਕਰਨ 'ਤੇ ਸ਼ਿਵ ਸੈਨਿਕਾਂ ਨੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਕੇ ਝਾਂਸੀ ਤੋਂ 25-30 ਕਿਲੋਮੀਟਰ ਅੱਗੇ ਜਾ ਕੇ ਵਿਰਾਨ ਜਗ੍ਹਾ 'ਤੇ ਗੱਡੀ ਰੋਕ ਕੇ ਪਥਰਾਅ ਕੀਤਾ। ਉਨ੍ਹਾਂ ਦੱਸਿਆ ਕਿ ਪੁਲਿਸ ਦੀ ਦਖ਼ਲ ਅੰਦਾਜ਼ੀ ਤੋਂ ਬਾਅਦ ਕਰੀਬ ਪੌਣੇ ਘੰਟੇ ਬਾਅਦ ਗੱਡੀ ਆਪਣੀ ਮੰਜਿਲ ਵੱਲ ਰਵਾਨਾ ਹੋਈ
ਰਾਖਵੇਂਕਰਨ ਬਿੱਲ 'ਚ ਵਾਲਮੀਕੀ ਔਰਤਾਂ ਦਾ ਕੋਟਾ ਵੀ ਰੱਖਿਆ ਜਾਵੇ - ਜ਼ਖਮੀ
ਜਲੰਧਰ, 15 ਜੂਨ (ਜਸਪਾਲ ਸਿੰਘ)-ਵਾਲਮੀਕੀ ਮਹਿਲਾ ਰਾਖਵਾਂਕਰਨ ਸੰਘਰਸ਼ ਮੋਰਚਾ ਪੰਜਾਬ ਦੇ ਪ੍ਰਧਾਨ ਕਾਮਰੇਡ ਮੋਹਨ ਲਾਲ ਜ਼ਖਮੀਂ ਨੇ ਮੰਗ ਕੀਤੀ ਹੈ ਕਿ ਲੋਕ ਸਭਾ 'ਚ ਦੇਸ਼ ਦੀਆਂ ਔਰਤਾਂ ਲਈ 33 ਫੀਸਦੀ ਰਾਖਵਾਂਕਰਨ ਦੇਣ ਲਈ ਸਰਕਾਰ ਵਲੋਂ ਰੱਖੇ ਜਾਣ ਵਾਲੇ ਬਿੱਲ 'ਚ ਵਾਲਮੀਕੀ ਸਮਾਜ ਦੀਆਂ ਔਰਤਾਂ ਲਈ ਕੋਟਾ ਰਾਖਵਾਂ ਰੱਖਿਆ ਜਾਵੇ। ਇਸ ਸਬੰਧੀ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਲਿਖੇ ਪੱਤਰ 'ਚ ਉਨ੍ਹਾਂ ਕਿਹਾ ਹੈ ਕਿ ਯੂ. ਪੀ. ਏ. ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਆਪਣੇ 100 ਦਿਨ ਦੇ ਏਜੰਡੇ 'ਚ ਔਰਤਾਂ ਨੂੰ ਲੋਕ ਸਭਾ 'ਚ 33 ਫੀਸਦੀ ਰਾਖਵਾਂਕਰਨ ਦੇਣ ਸਬੰਧੀ ਮਤਾ ਪਾਸ ਕਰਨ ਜਾ ਰਹੀ ਹੈ ਪਰ ਇਸ ਮਤੇ 'ਚ ਵਾਲਮੀਕੀ ਸਮਾਜ ਦੀਆਂ ਔਰਤਾਂ ਲਈ ਕੋਈ ਕੋਟਾ ਨਹੀਂ ਰੱਖਿਆ ਗਿਆ।
ਕਾਮਰੇਡ ਜ਼ਖਮੀਂ ਨੇ ਕਿਹਾ ਕਿ ਉਹ ਵਾਲਮੀਕ ਸਮਾਜ ਦੀ ਤਰਫੋਂ ਬਿੱਲ ਦਾ ਵਿਰੋਧ ਨਹੀਂ ਕਰਦੇ ਪਰ ਵਾਲਮੀਕ ਸਮਾਜ ਸਦੀਆਂ ਤੋਂ ਪੱਛੜਿਆ ਹੋਇਆ ਹੈ ਤੇ ਇਸ ਸਮਾਜ ਦੀ ਹਿੱਸੇਦਾਰੀ ਲਈ ਬਿੱਲ 'ਚ ਇਕ ਸ਼ਬਦ ਵੀ ਨਹੀਂ ਲਿਖਿਆ ਗਿਆ। ਉਨ੍ਹਾਂ ਕਿਹਾ ਕਿ ਵਾਲਮੀਕ ਸਮਾਜ ਦੀਆਂ ਔਰਤਾਂ ਨੂੰ ਰਾਖਵੇਂਕਰਨ ਦੀ ਸਖ਼ਤ ਲੋੜ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਬਿੱਲ 'ਚ ਅਨੁਸੂਚਿਤ ਜਾਤੀ, ਅਨੁਸੂਚਿਤ ਜਨ ਜਾਤੀ, ਓ. ਬੀ. ਸੀ. ਤੇ ਪੱਛੜੇ ਵਰਗਾਂ ਲਈ ਅਲੱਗ ਤੋਂ ਕੋਟਾ ਰੱਖਿਆ ਜਾਵੇ। ਕਾਮਰੇਡ ਜ਼ਖਮੀਂ ਨੇ ਚਿਤਾਵਨੀ ਦਿੱਤੀ ਕਿ ਉਹ ਕੋਈ ਜਾਤੀਵਾਦ ਦਾ ਅੰਦੋਲਨ ਸ਼ੁਰੂ ਨਹੀਂ ਕਰਨਾ ਚਾਹੁੰਦੇ ਪਰ ਜੇਕਰ ਅਜਿਹਾ ਕਰਨ ਦੀ ਲੋੜ ਪਈ ਤਾਂ ਉਹ ਪਿੱਛੇ ਨਹੀਂ ਹੱਟਣਗੇ।
ਕਨੌਜੀਆ ਬਰਾਦਰੀ ਨੂੰ ਅਨੁਸੂਚਿਤ ਜਾਤੀਆਂ ਦੀ ਸੂਚੀ 'ਚ ਸ਼ਾਮਿਲ ਕੀਤਾ ਜਾਵੇ
ਜਲੰਧਰ, 10 ਜੂਨ (ਪ੍ਰਿਤਪਾਲ ਸਿੰਘ)-ਕਨੌਜੀਆ ਮਹਾਂ ਸਭਾ (ਰਜਿ:) ਪੰਜਾਬ ਦੀ ਮੀਟਿੰਗ ਪ੍ਰਧਾਨ ਸ੍ਰੀ ਓਮ ਪ੍ਰਕਾਸ਼ ਕਨੌਜੀਆ ਦੀ ਪ੍ਰਧਾਨਗੀ ਹੇਠ ਸ੍ਰੀ ਸੀਤਾ ਮਾਤਾ ਮੰਦਿਰ ਦਰੇਸੀ ਗਰਾਊਂਡ ਲੁਧਿਆਣਾ ਵਿਖੇ ਹੋਈ। ਇਸ ਮੀਟਿੰਗ ਵਿਚ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੀਆਂ ਕਨੌਜੀਆ ਮਹਾਂ ਸਭਾਵਾਂ ਦੇ ਮੈਂਬਰ ਸ਼ਾਮਿਲ ਹੋਏ। ਮੀਟਿੰਗ ਵਿਚ ਸਭ ਤੋਂ ਪਹਿਲਾਂ ਸੱਚਖੰਡ ਬੱਲਾਂ ਦੇ ਸੰਤ ਰਾਮਾ ਨੰਦ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਪੰਜਾਬ ਦੇ ਪ੍ਰਧਾਨ ਸ੍ਰੀ ਭੀਮ ਪ੍ਰਕਾਸ਼ ਕਨੌਜੀਆ ਅਤੇ ਚੇਅਰਮੈਨ ਸ੍ਰੀ ਰਤਨ ਲਾਲ ਕਨੌਜੀਆ ਵੱਲੋਂ 611 ਮੈਂਬਰੀ ਕਮੇਟੀ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਕਨੌਜੀਆ ਬਰਾਦਰੀ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਡਾ: ਦਲਜੀਤ ਸਿੰਘ ਚੀਮਾ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਪੰਜਾਬ ਸਰਕਾਰ ਤੋਂ ਕਨੌਜੀਆ ਬਰਾਦਰੀ ਨੂੰ ਅਨੁਸੂਚਿਤ ਜਾਤੀਆਂ ਦੀ ਸੂਚੀ ਵਿਚ ਸ਼ਾਮਿਲ ਕਰਨ ਦੀ ਮੰਗ ਕੀਤੀ ਗਈ। ਮੀਟਿੰਗ ਵਿਚ ਹੋਰ ਸ਼ਾਮਿਲ ਹੋਣ ਵਾਲਿਆਂ ਵਿਚ ਕਨੌਜੀਆ ਬਰਾਦਰੀ ਦੇ ਸਰਵ ਸ੍ਰੀ ਫੂਲ ਚੰਦ, ਬਲਰਾਜ, ਪ੍ਰੇਮ ਚੰਦ, ਬੰਦੀ, ਸ਼ਿਵ ਕੁਮਾਰ, ਰਵੀ, ਦਲੀਪ, ਭਜਨ, ਪ੍ਰਾਣ ਨਾਥ, ਚਮਨ ਲਾਲ, ਰਾਜੇਸ਼, ਨਾਨਕ ਚੰਦ, ਅਜੈ, ਵਿਪਨ ਕੁਮਾਰ, ਕਮਲ, ਰਮੇਸ਼, ਵਿਜੇ ਕੁਮਾਰ ਤੇ ਰੋਬਿਨ ਕਨੌਜੀਆ ਦੇ ਨਾਮ ਵਰਨਣ ਯੋਗ ਹਨ।
ਸਰਕਾਰ ਨੇ ਮੁਸਲਮਾਨਾਂ ਨੂੰ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਜਾਰੀ ਕਰਨ ਦੀ ਕੀਤੀ ਮਨਾਹੀ
ਜਲੰਧਰ, 2 ਸਤੰਬਰ (ਪ੍ਰਿਤਪਾਲ ਸਿੰਘ)-ਪੰਜਾਬ ਸਰਕਾਰ ਨੇ ਪੰਜਾਬ ਵਿਚ ਘੱਟ ਗਿਣਤੀ ਮੁਸਲਿਮ ਭਾਈਚਾਰੇ ਨੂੰ ਮਿਲੀ ਅਨੁਸੂਚਿਤ ਜਾਤੀ ਦਰਜੇ ਦੀ ਸਹੂਲਤ ਬਿਲਕੁਲ ਸਮਾਪਤ ਕਰ ਦਿੱਤੀ ਹੈ। ਪੰਜਾਬ ਸਰਕਾਰ ਨੇ 28-11-08 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰ ਨੂੰ ਹਦਾਇਤਾਂ ਭੇਜੀਆਂ ਹਨ ਕਿ ਮੁਸਲਿਮ ਧਰਮ ਨਾਲ ਸੰਬੰਧਿਤ ਕਿਸੇ ਵੀ ਵਿਅਕਤੀ, ਭਾਵੇਂ ਉਸ ਦੀ ਜਾਤ ਅਨੁਸੂਚਿਤ ਜਾਤੀ ਵਿਚ ਵੀ ਸ਼ਾਮਿਲ ਕਿਉਂ ਨਾ ਹੋਵੇ, ਨੂੰ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਜਾਰੀ ਨਾ ਕੀਤਾ ਜਾਵੇ। ਸਰਟੀਫਿਕੇਟ ਜਾਰੀ ਨਾ ਕਰਨ ਦੀ ਪ੍ਰਤੀਕਿਰਿਆ ਵਜੋਂ ਬਿਆਨ ਜਾਰੀ ਕਰਦਿਆਂ ਜੱਦੀ-ਪੁਸ਼ਤੀ ਪੰਜਾਬੀ ਮੁਸਲਿਮ ਭਾਈਚਾਰਾ ਪੰਜਾਬ ਦੇ ਚੇਅਰਮੈਨ ਮੇਹਰ ਮੁਹੰਮਦ ਮਲਿਕ ਨੇ ਕਿਹਾ ਕਿ ਇਹ ਅਕਾਲੀ-ਭਾਜਪਾ ਸਰਕਾਰ ਦਾ ਫ਼ੈਸਲਾ ਘੱਟ ਗਿਣਤੀ ਮੁਸਲਿਮ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਅਤੇ ਸਰਾਸਰ ਅਨਿਆਇ ਹੈ। ਮਲਿਕ ਨੇ ਕਿਹਾ ਕਿ ਵਿਧਾਨ ਸਭਾ ਅਤੇ ਪਾਰਲੀਮੈਂਟ ਦੀਆਂ ਚੋਣਾਂ ਵਿਚ ਮੁਸਲਿਮ ਭਾਈਚਾਰੇ ਨੇ ਠੋਕ ਵਜਾ ਕੇ ਅਕਾਲੀ-ਭਾਜਪਾ ਸਰਕਾਰ ਬਣਾਉਣ ਵਿਚ ਮਦਦ ਕੀਤੀ ਸੀ, ਜਿਸ ਦਾ ਸਿਲ੍ਹਾ ਪੰਜਾਬ ਸਰਕਾਰ ਨੇ ਇਹ ਦਿੱਤਾ ਕਿ ਇਹ ਨਿਗੂਣੀ ਜਿਹੀ ਸਹੂਲਤ ਵੀ ਸਾਡੇ ਕੋਲੋਂ ਖੋਹ ਲਈ ਗਈ। ਮਲਿਕ ਨੇ ਕਿਹਾ ਕਿ 47 ਦੀ ਵੰਡ ਤੋਂ ਬਾਅਦ ਜੋ ਦੋ-ਦੋ, ਚਾਰ-ਚਾਰ ਘਰ ਪਿੰਡਾਂ ਵਿਚ ਰਹਿੰਦੇ ਹਨ ਤੇ ਉਨ੍ਹਾਂ ਦੇ ਬੱਚਿਆਂ ਨੂੰ ਜੋ ਮਾੜੀ-ਮੋਟੀ ਸਹੂਲਤ ਮਿਲਦੀ ਸੀ, ਦੇ ਖੁੱਸਣ ਨਾਲ ਮੁਸ਼ਕਿਲਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਮਲਿਕ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਸਹੂਲਤ ਉਪਰ ਮੁੜ ਤੋਂ ਵਿਚਾਰ ਕਰਕੇ ਸਰਟੀਫਿਕੇਟ ਦੇਣ ਦੀ ਸਹੂਲਤ ਮੁੜ ਤੋਂ ਦਿਵਾਈ ਜਾਵੇ।
ਪੰਜਾਬ ਤੋਂ ਬਾਹਰ ਜਾਤ

ਪਾਤ ਦੀ ਗੱਲ ਕਰਦਿਆਂ
ਸਾਬਕਾ ਸਰਪੰਚ ਨੂੰ ਜਾਤੀਸੂਚਕ ਸ਼ਬਦ ਕਹਿਣ 'ਤੇ ਭੜਕੇ ਧੀਣਾ ਨਿਵਾਸੀਕਾਰਵਾਈ ਦੀ ਮੰਗ ਨੂੰ ਲੈ ਕੇ ਕੀਤਾ ਪ੍ਰਦਰਸ਼ਨ
ਜਲੰਧਰ ਛਾਉਣੀ, 27 ਜੂਨ (ਜਸਪਾਲ ਸਿੰਘ)-ਸਦਰ ਥਾਣੇ ਅਧੀਨ ਆਉਂਦੇ ਪਿੰਡ ਧੀਣਾ ਦੀ ਸਾਬਕਾ ਸਰਪੰਚ ਸ੍ਰੀਮਤੀ ਜਗਦੀਸ਼ ਕੌਰ ਨੂੰ ਪਿੰਡ ਫੋਲੜੀਵਾਲ ਦੇ ਇਕ ਵਿਅਕਤੀ ਵਲੋਂ ਜਾਤੀਸੂਚਕ ਸ਼ਬਦ ਕਹਿਣ 'ਤੇ ਗੁੱਸੇ 'ਚ ਆਏ ਉਸਦੇ ਸਮਰਥਕਾਂ ਵਲੋਂ ਵਿਸ਼ਾਲ ਰੋਸ ਪ੍ਰਦਰਸ਼ਨ ਕਰਕੇ ਦੋਸ਼ੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ। ਧਰਨੇ ਦੀ ਅਗਵਾਈ ਕਰ ਰਹੇ ਸੰਮਤੀ ਮੈਂਬਰ ਸ੍ਰੀ ਰਾਜੇਸ਼ ਭੱਟੀ ਅਤੇ ਮੈਂਬਰ ਪੰਚਾਇਤ ਧੀਣਾ ਸ੍ਰੀ ਬਚਿੱਤਰ ਸਿੰਘ ਕੁਲਾਰ ਨੇ ਦੱਸਿਆ ਕਿ ਛਾਉਣੀ ਨਿਵਾਸੀ ਕਿਸੇ ਵਿਅਕਤੀ ਦਾ ਧੀਣਾ ਦੇ ਕਿਸੇ ਹੋਰ ਵਿਅਕਤੀ ਨਾਲ ਕੋਠੀ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ ਤੇ ਇਸੇ ਰੰਜਿਸ਼ ਕਾਰਨ ਪਿੰਡ ਫੋਲੜੀਵਾਲ ਦੇ ਇਕ ਵਿਅਕਤੀ ਨੇ ਅੱਜ ਪਿੰਡ ਦੀ ਸਾਬਕਾ ਸਰਪੰਚ ਜਗਦੀਸ਼ ਕੌਰ ਨੂੰ ਘੇਰ ਕੇ ਨਾ ਕੇਵਲ ਜਾਤੀਸੂਚਕ ਸ਼ਬਦ ਹੀ ਕਹੇ ਸਗੋਂ ਆਪਣੇ ਮੋਬਾਈਲ 'ਚ ਉਸਦੀਆਂ ਤਸਵੀਰਾਂ ਵੀ ਖਿੱਚੀਆਂ। ਜਿਸਦੀ ਸ਼ਿਕਾਇਤ ਡੀ. ਐਸ. ਪੀ. ਸ: ਬਲਕਾਰ ਸਿੰਘ ਅਤੇ ਸਦਰ ਥਾਣੇ ਦੀ ਪੁਲਿਸ ਨੂੰ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸਰਪੰਚ ਸ੍ਰੀ ਬਲਵੰਤ ਰਾਏ, ਸ੍ਰੀਮਤੀ ਮਨਜੀਤ ਕੌਰ ਪੰਚ, ਰੂਪ ਲਾਲ ਪੰਚ, ਹਰਦੀਪ ਕੌਰ ਪੰਚ, ਸ੍ਰੀਮਤੀ ਪ੍ਰਕਾਸ਼ ਕੌਰ ਸਾਬਕਾ ਸਰਪੰਚ, ਸੁਖਰਾਜ, ਵਾਲਮੀਕ ਮੰਦਿਰ ਕਮੇਟੀ ਦੇ ਪ੍ਰਧਾਨ ਸ੍ਰੀ ਮਨਜੀਤ ਸਹੋਤਾ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਰੌਬਿਨ ਰੋਸ਼ੀ, ਸ੍ਰੀ ਵਿਲਿਅਮ, ਪੀਟਰ ਬਾਲਾ, ਸੁਖਬੀਰ ਸਿੰਘ, ਟੋਨੀ, ਵਿਜੇ, ਸੋਨੂੰ, ਸਾਦਿਕ ਤੇ ਬੁੱਗਾ ਆਦਿ ਵੀ ਸ਼ਾਮਿਲ ਸਨ।
ਜਾਤੀ ਸੂਚਕ ਅਪਸ਼ਬਦ ਕਹਿਣ 'ਤੇ ਹੰਗਾਮਾ
ਜਲੰਧਰ, 29 ਅਗਸਤ (ਕ੍ਰਾ. ਰਿ.)-ਸਥਾਨਕ ਮਿਲਕ ਬਾਰ ਚੌਕ ਦੇ ਨੇੜੇ ਸਥਿਤ ਨੀਲਮ ਮਾਰਕੀਟ ਵਿਖੇ ਅੱਜ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਵਾਲਮੀਕ ਸਮਾਜ ਨਾਲ ਸਬੰਧਿਤ ਦੋ ਨੌਜਵਾਨਾਂ ਨੇ ਮਾਰਕੀਟ 'ਚ ਕਰਿਆਨੇ ਦੀ ਦੁਕਾਨ ਚਲਾਉਂਦੇ ਇਕ ਦੁਕਾਨਦਾਰ ਉੱਪਰ ਜਾਤੀਸੂਚਕ ਅਪਸ਼ਬਦ ਕਹਿਣ ਦੇ ਦੋਸ਼ ਲਗਾਉਂਦੇ ਹੋਏ ਉਸ ਦੇ ਖਿਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ। ਮਿਲੀ ਜਾਣਕਾਰੀ ਮੁਤਾਬਿਕ ਬਾਅਦ 'ਚ ਦੋਵਾਂ ਧਿਰਾਂ ਦਰਮਿਆਨ ਰਾਜ਼ੀਨਾਮਾ ਹੋ ਗਿਆ।
ਪਟਿਆਲਾ, ਮੰਡੀ ਗੋਬਿੰਦਗੜ੍ਹ, 16 ਅਗਸਤ (ਬਲਜਿੰਦਰ ਸਿੰਘ)-ਪੰਜਾਬ ਦੀ ਮੌਜੂਦਾ ਅਕਾਲੀ ਭਾਜਪਾ ਸਰਕਾਰ ਨੇ ਦਲਿਤ ਵਰਗ ਅਤੇ ਗਰੀਬ ਲੋਕਾਂ ਨੂੰ ਰਾਹਤ ਦੇਣ ਲਈ ਨਾ ਕੇਵਲ ਸਕੀਮਾਂ ਬਣਾਈਆਂ ਸਗੋਂ ਉਨ੍ਹਾਂ ਨੂੰ ਅਮਲੀ ਰੂਪ ਦਿੱਤਾ ਪਰ ਕੁਝ ਲੋਕ ਗਲਤ ਤਰੀਕਿਆਂ ਨਾਲ ਇਨ੍ਹਾਂ ਸਕੀਮਾਂ ਦਾ ਲਾਭ ਲੈ ਲੈਂਦੇ ਹਨ ਜਦੋਂਕਿ ਯੋਗ ਅਤੇ ਸਕੀਮ ਅਧੀਨ ਆਉਣ ਵਾਲੇ ਲੋਕ ਵਾਂਝੇ ਰਹਿ ਜਾਂਦੇ ਹਨ ਜਿਸ ਵਿਚ ਸਰਕਾਰ ਦੋਸ਼ੀ ਨਹੀਂ ਬਲਕਿ ਸਮਾਜ ਦੇ ਉਹ ਲੋਕ ਜ਼ਿੰਮੇਵਾਰ ਹਨ ਜੋ ਆਪਣੀ ਡਿਊਟੀ ਵਿਚ ਕੋਤਾਹੀ ਕਰਦੇ ਹਨ। ਇਹ ਵਿਚਾਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਯੋਜਨਾ ਬੋਰਡ ਦੀ ਚੇਅਰਪਰਸਨ ਬੀਬੀ ਸਤਵਿੰਦਰ ਕੌਰ ਧਾਲੀਵਾਲ ਨੇ ਨਜ਼ਦੀਕੀ ਪਿੰਡ ਚਤੁਰਪੁਰਾ ਵਿਖੇ ਸਸਤਾ ਅਨਾਜ ਤੇ ਰਾਸ਼ਣ ਦੇਣ ਲਈ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਨੀਲੇ ਕਾਰਡ ਵੰਡਣ ਲਈ ਰੱਖੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।
ਇਸ ਮੌਕੇ 'ਤੇ ਨਗਰ ਕੌਂਸਲ ਗੋਬਿੰਦਗੜ੍ਹ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਭਾਂਬਰੀ, ਕੌਂਸਲਰ ਹਰਪਾਲ ਸਿੰਘ ਨਸਰਾਲੀ, ਬਲਾਕ ਸਮੰਤੀ ਮੈਂਬਰ ਇੰਦਰਜੀਤ ਸਿੰਘ, ਸਵਰਨ ਸਿੰਘ ਬਿੱਲੂ, ਹਰਮਿੰਦਰ ਸਿੰਘ ਖਟੜਾ, ਮੋਹਣ ਸਿੰਘ ਚਤੁਰਪੁਰਾ, ਸਤਨਾਮ ਸਿੰਘ, ਸਾਬਕਾ ਸਰਪੰਚ ਹਰਚੰਦ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ। ਉਨ੍ਹਾਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿਚ ਨਰੇਗਾ ਸਕੀਮ ਤਹਿਤ ਕਰੋੜਾਂ ਰੁਪਿਆ ਆ ਗਿਆ ਹੈ ਜਿਸ ਨਾਲ ਪਿੰਡਾਂ ਦੀ ਨੁਹਾਰ ਬਦਲੀ ਜਾ ਸਕਦੀ ਹੈ ਪਰ ਉਸ ਪੈਸੇ ਨੂੰ ਪਿੰਡ ਦੇ ਵਿਕਾਸ ਅਤੇ ਲਾਭ ਲਈ ਖਰਚ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤਾਂ ਨੂੰ ਵਿਕਾਸ ਕੰਮਾਂ ਲਈ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਸਰਕਾਰ ਮੱਧ ਅਤੇ ਉੱਚ ਵਰਗ ਦੇ ਲੋਕਾਂ ਦਾ ਜੀਵਨ ਪੱਧਰ ਨੀਵਾਂ ਕਰਨ ਲਈ ਵਚਨਬੱਧ ਤਾਂ ਕਿ ਬਰਾਬਰਤਾ ਆ ਸਕੇ। - ਜਾਗਰੂਕ ਜੱਟ
10) ਭ. ਬਾਲਮੀਕ ਸ਼ੋਭਾ ਯਾਤਰਾ ਅਤੇ ਵਿਦਾਈ ਰੋਸ ਪ੍ਰਦਰਸ਼ਨ