ਵਿਆਨਾ ਕਾਂਡ ਤੋਂ ਬਾਅਦ ਦੇ ਪਰਚੇ ਰੱਦ ਕੀਤੇ ਜਾਣ
ਜਲੰਧਰ, 10 ਜੁਲਾਈ (ਬਾਵਾ)-ਸ੍ਰੀ ਗੁਰੂ ਰਵਿਦਾਸ ਧਰਮ ਯੁੱਧ ਮੋਰਚਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਿਆਨਾ ਕਾਂਡ ਤੋਂ ਬਾਅਦ ਜਲੰਧਰ ‘ਚ ਹੋਏ ਘਟਨਾਚੱਕਰ ਦੇ ਸਬੰਧ ਵਿਚ ਦਰਜ ਪਰਚੇ ਰੱਦ ਕੀਤੇ ਜਾਣ। ਮੋਰਚੇ ਦੇ ਕਨਵੀਨਰ ਸ੍ਰੀ ਸਤੀਸ਼ ਭਾਰਤੀ ਨੇ ਕਿਹਾ ਹੈ ਕਿ ਜੇ ਇਸ ਸਬੰਧੀ ਹਫ਼ਤੇ ਵਿਚ ਫ਼ੈਸਲਾ ਨਾ ਕੀਤਾ ਗਿਆ ਤਾਂ ਸਰਕਾਰ ਵਿਰੁੱਧ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਨੇ ਪਰਚੇ ਰੱਦ ਕਰਨ ਸਬੰਧੀ ਮੰਡਲ ਕਮਿਸ਼ਨਰ ਦੀ ਅਗਵਾਈ ਵਿਚ ਬਣਾਈ ਕਮੇਟੀ ਨੂੰ ਕੇਵਲ ਮੰਡਲ ਤਕ ਹੀ ਸੀਮਤ ਕਰ ਦੇਣ ਲਈ ਵੀ ਸਰਕਾਰ ਦੀ ਨਿਖੇਧੀ ਕੀਤੀ ਹੈ।
ਸ੍ਰੀ ਗੁਰੂ ਰਵਿਦਾਸ ਧਰਮ ਯੁੱਧ ਮੋਰਚਾ ਪੰਜਾਬ ਦਾ ਗਠਨ
ਜਲੰਧਰ, 13 ਜੂਨ (ਐਚ. ਐਸ. ਬਾਵਾ)-ਸ੍ਰੀ ਗੁਰੂ ਰਵਿਦਾਸ ਸਭਾਵਾਂ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਕੀਤੀ ਗਈ ਇਕ ਵਿਸ਼ੇਸ਼ ਮੀਟਿੰਗ ਵਿਚ ‘ਸ੍ਰੀ ਗੁਰੂ ਰਵਿਦਾਸ ਧਰਮ ਯੁੱਧ ਮੋਰਚਾ ਪੰਜਾਬ’ ਬਣਾਉਣ ਦਾ ਫ਼ੈਸਲਾ ਕੀਤਾ ਗਿਆ। ਕਨਵੀਨਰ ਸ੍ਰੀ ਸਤੀਸ਼ ਕੁਮਾਰ ਭਾਰਤੀ ਦੀ ਅਗਵਾਈ ਵਿਚ ਸਰਬਸੰਮਤੀ ਨਾਲ ਬਣਾਈ ਗਈ ਇਕ 11 ਮੈਂਬਰੀ ਕਮੇਟੀ ਵਿਚ ਸ੍ਰੀ ਸੱਤ ਪਾਲ ਵਿਰਕ, ਸ੍ਰੀ ਕਿਸ਼ਨ ਦਾਸ ਮਹੇ, ਸ੍ਰੀ ਅਸ਼ੋਕ ਕੁਲਥਮ, ਸ੍ਰੀ ਸਤਨਾਮ ਸੰਧੂ, ਐਡਵੋਕੇਟ ਵਿਜੇ ਬੱਧਨ, ਪ੍ਰੋ: ਗੁਰਮੇਲ ਸਿੰਘ, ਸ: ਸੁਰਿੰਦਰ ਸਿੰਘ ਸੂਬਾ, ਸ੍ਰੀ ਰਾਜਿੰਦਰ ਰਾਣਾ, ਸ੍ਰੀ ਸੋਹਨ ਲਾਲ ਜੱਸੀ ਐਮ.ਸੀ. ਆਦਮਪੁਰ, ਅਤੇ ਸ੍ਰੀ ਮਨਦੀਪ ਜੱਸਲ ਸ਼ਾਮਿਲ ਹਨ। ਕਨਵੀਨਰ ਚੁਣੇ ਜਾਣ ਮਗਰੋਂ ਸ੍ਰੀ ਸਤੀਸ਼ ਭਾਰਤੀ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਮਨੁੱਖਤਾ ਵਿਰੋਧੀ ਤਾਕਤਾਂ ਨੂੰ ਬੌਧਿਕ, ਸੰਗਠਨਾਤਮਕ ਅਤੇ ਵਿਹਾਰਕ ਪੱਧਰ ‘ਤੇ ਢੁਕਵਾਂ ਜਵਾਬ ਦਿੱਤਾ ਜਾਵੇ।
ਇਸ ਦੇ ਨਾਲ ਹੀ ਨੌਜਵਾਨਾਂ ਨੂੰ ਸਿੱਖਿਆ ਪ੍ਰਤੀ ਜਾਗਰੂਕ ਕੀਤਾ ਜਾਵੇ ਅਤੇ ਨਸ਼ਿਆਂ ਤੋਂ ਦੂਰ ਕਰਕੇ ਸਮਾਜ ਤੇ ਕੌਮ ਪ੍ਰਤੀ ਕੁਰਬਾਨੀ ਦਾ ਜਜ਼ਬਾ ਪੈਦਾ ਕੀਤਾ ਜਾਏ। ਉਨ੍ਹਾਂ ਕਿਹਾ ਕਿ ਦਲਿਤਾਂ ਅਤੇ ਪਿਛੜੇ ਵਰਗ ਦੇ ਲੋਕਾਂ ਦੀ ਧਾਰਮਿਕ, ਸਮਾਜਿਕ ਅਤੇ ਆਰਥਿਕ ਅਜ਼ਾਦੀ ਨੂੰ ਸੱਟ ਮਾਰਨ ਵਾਲੀਆਂ ਤਾਕਤ ਨੂੰ ਠੱਲ੍ਹ ਪਾਉਣ ਲਈ ਵਿਆਪਕ ਰਣਨੀਤੀ ਤਿਆਰ ਕੀਤੀ ਜਾਏਗੀ ਅਤੇ ਵਿਆਨਾ ਦੀ ਘਟਨਾ ਤੋਂ ਬਾਅਦ ਸ਼ਹੀਦ ਹੋਏ ਲੋਕਾਂ ਦੇ ਪਰਿਵਾਰਾਂ ਦੀ ਹਰ ਪੱਖ ਤੋਂ ਸੁਰੱਖਿਆ ਕੀਤੀ ਜਾਏਗੀ।
ਦਲਿਤ ਇਕਮੁੱਠ ਹੋਣ - ਪ੍ਰੋ: ਸੰਜੇ ਪਾਸਵਾਨ
ਜਲੰਧਰ ‘ਚ ਵਿਚਾਰ ਗੋਸ਼ਟੀ, ਜੈ ਸਿੰਘ ਤੇ ਸਾਂਪਲਾ ਵੀ ਆਏ
ਜਲੰਧਰ, 21 ਜੂਨ (ਪ੍ਰਿਤਪਾਲ ਸਿੰਘ)-ਦਲਿਤ ਵਿਕਾਸ ਪ੍ਰੀਸ਼ਦ ਅਤੇ ਸ੍ਰੀ ਗੁਰੂ ਰਵਿਦਾਸ ਇੰਟਰਨੈਸ਼ਨਲ ਆਰੇਗਨਾਈਜ਼ੇਸ਼ਨ ਫਾਰ ਹਿਊਮਨ ਰਾਈਟਸ (ਰਜਿ:) ਯੂ. ਕੇ. ਦੀ ਪੰਜਾਬ ਇਕਾਈ ਵੱਲੋਂ ਸਥਾਨਕ ਹੋਟਲ ਵਿਚ ਸ਼ਾਮ ਨੂੰ ਇਕ ਵਿਚਾਰ ਗੋਸ਼ਟੀ ਕੀਤੀ ਗਈ, ਜਿਸ ਦਾ ਵਿਸ਼ਾ ਸੀ ‘ਸਤਿਗੁਰੂ ਕਬੀਰ ਜੀ ਦੀ ਬਾਣੀ ਤੇ ਸਮਾਜਿਕ ਸਰੋਕਾਰ’। ਇਸ ਗੋਸ਼ਟੀ ਦੇ ਮੁੱਖ ਮਹਿਮਾਨ ਸਨ ਬਿਹਾਰ ਤੋਂ ਆਏ ਪ੍ਰੋ: ਸੰਜੇ ਪਾਸਵਾਨ ਸਾਬਕਾ ਕੇਂਦਰੀ ਮੰਤਰੀ। ਇਸ ਮੌਕੇ ਦਲਿਤ ਨੇਤਾਵਾਂ ਸ੍ਰੀ ਵਿਜੈ ਸਾਂਪਲਾ, ਤੇਜਿੰਦਰ ਜੱਸਲ, ਮਾਸਟਰ ਹਰਬੰਸ, ਸ੍ਰੀ ਮਦਨਵੀਰ, ਕੌਂਸਲਰ ਕਸਤੂਰੀ ਲਾਲ ਤੋਂ ਇਲਾਵਾ ਸ੍ਰੀ ਜੈ ਸਿੰਘ ਫਿਲੌਰ ਨੇ ਵੀ ਸੰਬੋਧਨ ਕੀਤਾ। ਕੌਂਸਲ ਕਮਲ ਸ਼ਰਮਾ ਤੇ ਡਿਪਟੀ ਮੇਅਰ ਪਰਵੇਸ਼ ਟਾਂਗਰੀ ਵੀ ਹਾਜ਼ਰ ਸਨ। ਸਾਰੇ ਬੁਲਾਰਿਆਂ ਨੇ ਦਲਿਤਾਂ ਨੂੰ ਇਕ ਪਲੇਟਫਾਰਮ ‘ਤੇ ਇਕੱਠੇ ਹੋਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਸਰਮਾਏਦਾਰ ਦਲਿਤ ਛੋਟੇ ਦਲਿਤਾਂ ਨੂੰ ਖਾਈ ਜਾ ਰਿਹਾ ਹੈ, ਇਹ ਸਮਾਜਿਕ ਅਨਿਆਂ ਹੈ, ਜਿਸ ਵਿਰੁੱਧ ਡਟਣ ਦੀ ਲੋੜ ਹੈ।
ਪ੍ਰੋ: ਸੰਜੇ ਪਾਸਵਾਨ ਸਾਬਕਾ ਕੇਂਦਰੀ ਮੰਤਰੀ ਨੇ ਦਲਿਤਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਇਕਮੁੱਠ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਹੋਰ ਕਿਹਾ ਦਲਿਤ ਜੋ ਸਮਾਜ ਦੇ ਲਤਾੜੇ ਹੋਏ ਲੋਕ ਹਨ, ਅੱਜ ਅੰਦਰੋਂ ਤੇ ਬਾਹਰੋਂ ਕਈ ਖਤਰਿਆਂ ਵਿਚ ਘਿਰੇ ਹੋਏ ਹਨ। ਉਨ੍ਹਾਂ ਕਿਹਾ ਕਿ ਅਸੀਂ 31 ਜੁਲਾਈ ਨੂੰ ਦਿੱਲੀ ਦੇ ਚੈਮਸਫੋਰਡ ਕਲੱਬ ਵਿਚ ਸ਼ਹੀਦੀ ਦਿਵਸ ਮਨਾ ਰਹੇ ਹਾਂ ਜਿਸ ਵਿਚ ਸ਼ਹੀਦ ਊਧਮ ਸਿੰਘ ਤੇ ਹੋਰਨਾਂ ਸ਼ਹੀਦਾਂ ਤੋਂ ਇਲਾਵਾ ਸੰਤ ਰਾਮਾਨੰਦ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਡਾ: ਅੰਬੇਡਕਰ ਸਿਰਫ਼ 14 ਮਹੀਨੇ ਮੰਤਰੀ ਰਹੇ ਲੇਕਿਨ ਲੋਕ ਉਨ੍ਹਾਂ ਦੀਆਂ ਲਿਖਤਾਂ ਤੋਂ ਅੱਜ ਵੀ ਅਗਵਾਈ ਲੈ ਰਹੇ ਹਨ।
ਉਨ੍ਹਾਂ ਦਲਿਤਾਂ ਨੂੰ ਸੱਦਾ ਦਿੱਤਾ ਕਿ ਸਾਰੇ ਦਲਿਤ ਅੰਦੋਲਨਕਾਰੀ ਇਕਮੁੱਠ ਹੋਣੇ ਚਾਹੀਦੇ ਹਨ। ਦਲਿਤ ਦਾਸਤਾ ਵਿਰੋਧੀ ਅੰਦੋਲਨ ਦੇ ਸੰਚਾਰਕ ਸ੍ਰੀ ਜੈ ਸਿੰਘ ਫਿਲੌਰ ਨੇ ਕਿਹਾ ਕਿ ਖੇਤ ਮਜ਼ਦੂਰਾਂ ਦੀ ਕਮੀ ਦੇ ਬਾਵਜੂਦ ਮਜ਼ਦੂਰਾਂ ਨੂੰ ਪੂਰੀ ਮਜ਼ਦੂਰੀ ਨਹੀਂ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਦਲਿਤਾਂ ਦਾ ਫ਼ਿਲਮਾਂ ਵਿਚ ਵੀ ਮਜ਼ਾਕ ਉਡਾਇਆ ਜਾਂਦਾ ਹੈ। ਸੋ ਸਾਨੂੰ ਆਪਣੇ ਹੱਕਾਂ ਲਈ ਡਟ ਕੇ ਲੜਨ ਦੀ ਲੋੜ ਹੈ। ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਜਿਹੜੇ ਧਰਮੀ ਹੁੰਦੀ ਹਨ ਉਨ੍ਹਾਂ ਦਾ ਜੀਵਨ ਸੁਖੀ ਹੁੰਦਾ ਹੈ। ਜਦੋਂ ਅਸੀਂ ਧਰਮ ਤੋਂ ਦੂਰ ਹੁੰਦੇ ਹਾਂ ਉਦੋਂ ਸਾਰੀਆਂ ਬੁਰਾਈਆਂ ਘੇਰ ਲੈਂਦੀਆਂ ਹਨ।
ਕਬੀਰ ਜੀ ਨੇ ਬਾਣੀ ਵਿਚ ਜਨਮ ਤੋਂ ਲੈ ਕੇ ਇਨਸਾਨ ਦੇ ਮਰਨ ਤੱਕ ਦੀ ਗੱਲ ਕਰਕੇ ਸਿੱਖਿਆ ਦਿੱਤੀ ਹੈ ਪਰ ਅਸੀਂ ਉਸ ‘ਤੇ ਅਮਲ ਹੀ ਨਹੀਂ ਕਰ ਰਹੇ ਜਿਸ ਕਰਕੇ ਦੁੱਖਾਂ ਦੇ ਸੰਕਟ ਨੇ ਸਾਨੂੰ ਘੇਰਿਆ ਹੋਇਆ ਹੈ। ਸਟੇਜ ਸਕੱਤਰ ਦੀ ਸੇਵਾ ਮਨਜੀਤ ਬਾਲੀ ਨੇ ਨਿਭਾਈ। ਇਹ ਵਿਚਾਰ ਗੋਸ਼ਟੀ ਸ੍ਰੀ ਵਿਜੇ ਸਾਂਪਲਾ ਤੇ ਸ੍ਰੀ ਮਨਜੀਤ ਬਾਲੀ ਦੇ ਉੱਦਮ ਸਦਕਾ ਹੋਈ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਸ: ਜੀਤ ਸਿੰਘ ਮਿਗਲਾਨੀ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਅੰਬੇਡਕਰ ਸੈਨਾ ਵੱਲੋਂ ਆਰੰਭੇ ਸੰਘਰਸ਼ ਦਾ ਐਲਾਨ
ਜਲੰਧਰ, 21 ਜੂਨ (ਸ਼ਿਵ)-ਅੰਬੇਡਕਰ ਸੈਨਾ (ਮੂਲ ਨਿਵਾਸੀ ਪੰਜਾਬ) ਜਲੰਧਰ ਇਕਾਈ ਵਾਲਮੀਕ ਭਾਈਚਾਰੇ ਵੱਲੋਂ ਆਰੰਭੇ ਸੰਘਰਸ਼ ਦਾ ਪੂਰੀ ਤਰ੍ਹਾਂ ਸਮਰਥਨ ਕਰਨ ਲਈ ਵਚਨਬੱਧ ਹੈ। ਅੰਬੇਡਕਰ ਸੈਨਾ (ਮੂਲ ਨਿਵਾਸੀ) ਦੇ ਸਮੂਹ ਇਕੱਤਰ ਮੈਂਬਰਾਂ ਨੇ ਕਿਹਾ ਕਿ ਵਾਲਮੀਕ ਭਗਵਾਨ ਪ੍ਰਤੀ ਗੈਰ ਜ਼ਿੰਮੇਵਾਰ ਜਿਨ੍ਹਾਂ ਵੀ ਵਿਅਕਤੀਆਂ ਨੇ ਨਿਰਾਸ਼ਾਜਨਕ ਟਿੱਪਣੀਆਂ ਕੀਤੀਆਂ ਹਨ, ਅੰਬੇਡਕਰ ਸੈਨਾ (ਮੂਲ ਨਿਵਾਸੀ) ਇਨ੍ਹਾਂ ਦਾ ਜ਼ੋਰਦਾਰ ਖੰਡਨ ਕਰਦੀ ਹੈ। ਭਾਈਚਾਰੇ ਵੱਲੋਂ ਇਨ੍ਹਾਂ ਅਨਸਰਾਂ ਦੀਆਂ ਅਪਹੁਦਰੀਆਂ ਨੀਤੀਆਂ ਵਿਰੁੱਧ ਜਿਹੜਾ ਭਲਕੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ, ਇਸ ਵਿਚ ਉਨ੍ਹਾਂ ਦੀ ਸੈਨਾ ਦੇ ਨਾਲ-ਨਾਲ ਅੰਬੇਡਕਰ ਸੰਸਥਾਵਾਂ, ਸ੍ਰੀ ਗੁਰੂ ਰਵਿਦਾਸ ਸਭਾਵਾਂ ਅਤੇ ਸੰਸਥਾਵਾਂ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ ਵਿੱਢਣਗੀਆਂ।
ਇਸ ਸਮੇਂ (ਮੂਲ ਨਿਵਾਸੀ) ਸੈਨਾ ਜਲੰਧਰ ਦੇ ਪ੍ਰਧਾਨ ਹਰਭਜਨ ਸੰਧੂ, ਜਨਰਲ ਸਕੱਤਰ ਬਾਲ ਕਿਸ਼ਨ, ਹਲਕਾ ਕਰਤਾਰਪੁਰ ਦੇ ਪ੍ਰਧਾਨ ਹਰਜੀਤ ਕੁਮਾਰ ਸਾਬੀ, ਮਨੋਹਰ ਲਾਲ, ਦੀਪਕ ਕੁਮਾਰ, ਕਾਹਨਪੁਰ ਦੇ ਪ੍ਰਧਾਨ ਐਮ. ਡੀ. ਮੰਗਾ, ਪਰਮ ਬੱਲ, ਬੁੱਗਾ, ਸੋਨੂੰ, ਮਾਣਾ, ਵਰਿੰਦਰ ਸੋਨੀ, ਦਵਿੰਦਰ ਦੁੱਗਾ, ਅਸ਼ੋਕ ਕੁਮਾਰ ਅਤੇ ਪ੍ਰਧਾਨ ਪ੍ਰੀਤਮ ਸਿੰਘ ਆਦਿ ਹਾਜ਼ਰ ਸਨ।
ਅੱਜ ਪੰਜਾਬ ਬੰਦ ਨਹੀਂ - ਖੋਸਲਾ
ਜਲੰਧਰ, 22 ਜੂਨ (ਪ੍ਰਿਤਪਾਲ ਸਿੰਘ)-ਸਿਟੀ ਵਾਲਮੀਕ ਸਭਾ ਦੇ ਪ੍ਰਧਾਨ ਅਮ੍ਰਿਤ ਖੋਸਲਾ, ਚੇਅਰਮੈਨ ਰਾਜ ਕੁਮਾਰ, ਰਾਜੇਸ਼ ਭੱਟੀ, ਰਜਨੀਸ਼ ਸਹੋਤਾ ਐਡਵੋਕੇਟ, ਅਕਸ਼ਵੰਤ ਖੋਸਲਾ, ਰਮੇਸ਼ ਗਰੇਵਾਲ, ਰਾਜ ਕੁਮਾਰ ਆਦਿਆ, ਬਾਬਾ ਸੋਂਧੀ, ਸਤਪਾਲ ਗਿੱਲ, ਪੰਨਾ ਲਾਲ ਨਾਹਰ, ਯਸ਼ਪਾਲ ਗਿੱਲ ਤੇ ਡਾ: ਰਾਕੇਸ਼ ਸਭਰਵਾਲ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਭਗਵਾਨ ਵਾਲਮੀਕ ਬਾਰੇ ਛਪੀ ਕਿਤਾਬ ਦੀ ਲੇਖਿਕਾ ਤੇ ਹੋਰਨਾਂ ਵਿਰੁੱਧ ਪੰਜਾਬ ਸਰਕਾਰ ਨੇ ਸਖਤ ਕਾਰਵਾਈ ਕਰਨ ਦਾ ਜੋ ਭਰੋਸਾ ਦਿੱਤਾ ਹੈ ਉਸ ਨੂੰ ਮੁੱਖ ਰਖਦਿਆਂ ‘ਪੰਜਾਬ ਬੰਦ’ ਦਾ ਸੱਦਾ ਵਾਪਸ ਲੈ ਲਿਆ ਗਿਆ ਹੈ।
ਉੱਗੀ ‘ਚ ਵਾਲਮੀਕ ਭਾਈਚਾਰੇ ਵੱਲੋਂ ਰੋਸ ਮੁਜ਼ਾਹਰਾ
ਮੱਲ੍ਹੀਆਂ ਕਲਾਂ, 23 ਜੂਨ (ਮਨਜੀਤ ਮਾਨ)-ਨਜ਼ਦੀਕੀ ਪਿੰਡ ਉੱਗੀ ਜ਼ਿਲ੍ਹਾ ਜਲੰਧਰ ਵਿਖੇ ਵਾਲਮੀਕ ਭਾਈਚਾਰੇ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਵੱਖ-ਵੱਖ ਵਾਲਮੀਕ ਸੇਵਾਵਾਂ ਤੇ ਵਾਲਮੀਕ ਭਾਈਚਾਰੇ ਵੱਲੋਂ 23 ਜੂਨ ਨੂੰ ਪੰਜਾਬ ਬੰਦਾ ਦਾ ਸੱਦਾ ਕਪੂਰਥਲਾ ਦੇ ਕਿਸੇ ਨਿੱਜੀ ਸਕੂਲ ‘ਚ ਹਿੰਦੀ ਦੀ ਪੁਸਤਕ ‘ਪਰਾਗ’ ਨੂੰ ਲੈ ਕੇ ਦਿੱਤਾ ਗਿਆ, ਜਿਸ ਨੂੰ ਲੈ ਕੇ ਵਾਲਮੀਕ ਭਾਈਚਾਰੇ ਵੱਲੋਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨਾਲ ਮੀਟਿੰਗ ਰੱਖੀ ਗਈ ਸੀ ਅਤੇ 23 ਜੂਨ ਨੂੰ ਪੰਜਾਬ ਬੰਦ ਦਾ ਸੱਦਾ ਵਾਲਮੀਕ ਸਮਾਜ ਦੇ ਆਗੂਆਂ ਨੇ ਵਾਪਸ ਲੈ ਲਿਆ ਪਰ ਫਿਰ ਵੀ ਅੱਜ ਵਾਲਮੀਕ ਭਾਈਚਾਰੇ ਦੇ ਵੱਖ-ਵੱਖ ਆਗੂਆਂ ਨੇ ਪਿੰਡ ਉੱਗੀ ‘ਚ ਰੋਸ ਮੁਜ਼ਾਹਰਾ ਕੀਤਾ ਤੇ ਕਾਫੀ ਸਮਾਂ ਨਕੋਦਰ-ਕਪੂਰਥਲਾ ਮਾਰਗ ‘ਤੇ ਆਵਾਜਾਈ ਰੋਕੀ ਰੱਖੀ ਤੇ ਸੜਕ ਦੇ ਵਿਚਕਾਰ ਟਾਇਰਾਂ ਨੂੰ ਅੱਗ ਲਗਾ ਕੇ ਉਕਤ ਕਿਤਾਬ ਦੀ ਲੇਖਕਾ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਪਿੰਡ ਉੱਗੀ ਦੇ ਸਾਰੇ ਬਾਜ਼ਾਰ ਤੇ ਅੱਡੇ ‘ਚ ਸੁੰਨਸਾਨ ਛਾਈ ਰਹੀ ਤੇ ਦੇਖਦੇ ਹੀ ਦੇਖਦੇ ਪਿੰਡ ਉੱਗੀ ਪੁਲਿਸ ਛਾਉਣੀ ‘ਚ ਤਬਦੀਲ ਹੋ ਗਿਆ। ਇਸ ਮੌਕੇ ਭੜਕੇ ਲੋਕਾਂ ਨੇ ਨਕੋਦਰ ਤੋਂ ਕਪੂਰਥਲਾ ਵੱਲ ਆ ਰਹੀ ਪ੍ਰਿੰਸ ਬੱਸ ਜਿਸ ਨੂੰ ਡਰਾਈਵਰ ਕਮਲਜੀਤ ਸਿੰਘ ਚਲਾ ਰਿਹਾ ਸੀ, ਦੀ ਭੜਕੇ ਲੋਕਾਂ ਨੇ ਕਾਫੀ ਭੰਨ-ਤੋੜ ਕੀਤੀ। ਗੋਲਡਨ ਮਿੰਨੀ ਬੱਸ ਦੀ ਵੀ ਮਾਮੂਲੀ ਭੰਨ-ਤੋੜ ਕੀਤੀ।
ਭੜਕੇ ਲੋਕ ਹਿੰਦੀ ਪੁਸਤਕ ‘ਪਰਾਗ’ ਦੀ ਲੇਖਕਾ, ਸਕੂਲ ਦੇ ਪ੍ਰਿੰਸੀਪਲ ਤੇ ਚੇਅਰਮੈਨ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਸਨ। ਪ੍ਰੋਸ਼ਤਮ ਬਿੱਟੂ ਨਕੋਦਰ ਪ੍ਰਧਾਨ ਤਹਿਸੀਲ (ਭਾਵਾਧਸ) ਪੰਜਾਬ ਸਾਬੀ ਰਸੂਲਪੁਰ ਕਲਾਂ ਨੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਪ੍ਰੀਤਮ ਸਿੰਘ ਐਸ. ਡੀ. ਐਮ. ਨਕੋਦਰ, ਅਮਰਜੀਤ ਸਿੰਘ ਬਾਜਵਾ ਨਕੋਦਰ, ਗੁਰਵੰਤ ਸਿੰਘ ਐਸ. ਐਚ. ਓ. ਨਕੋਦਰ, ਵਿਮਲ ਕਾਂਤ ਐਸ. ਐਚ. ਓ ਸ਼ਾਹਕੋਟ, ਅਵਤਾਰ ਸਿੰਘ ਸਬ-ਇੰਸਪੈਕਟਰ ਉੱਗੀ ਹਾਜ਼ਰ ਸਨ। ਉਕਤ ਅਧਿਕਾਰੀਆਂ ਨੇ ਮਾਮਲਾ ਤੁਰੰਤ ਸ਼ਾਂਤ ਕਰਵਾਇਆ ਤੇ ਆਵਾਜਾਈ ਚਾਲੂ ਕਰਵਾਈ।
ਕੇਂਦਰ ਸਰਕਾਰ ਵਿਆਨਾ ਕਾਂਡ ਦੀ ਜਾਂਚ ਰਿਪੋਰਟ ਮੰਗਵਾ ਕੇ ਜਨਤਕ ਕਰੇ - ਮੋਰਚਾ
ਜਲੰਧਰ, 24 ਜੂਨ (ਐਚ. ਐਸ. ਬਾਵਾ)- ਸ੍ਰੀ ਗੁਰੂ ਰਵਿਦਾਸ ਧਰਮ ਯੁੱਧ ਮੋਰਚਾ ਨੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਵੀਆਨਾ ਕਾਂਡ ਦੀ ਜਾਂਚ ਰਿਪੋਰਟ ਆਸਟਰੀਆ ਸਰਕਾਰ ਤੋਂ ਪ੍ਰਾਪਤ ਕਰਕੇ ਜਨਤਕ ਕੀਤੀ ਜਾਵੇ ਤਾਂ ਜੋ ਮਨੁੱਖਤਾ ਵਿਰੋਧੀ ਤਾਕਤਾਂ ਵੱਲੋਂ ਆਪਸੀ ਭਾਈਚਾਰੇ ਅਤੇ ਸਾਂਝਾਂ ਨੂੰ ਤੋੜਨ ਲਈ ਫ਼ੈਲਾਈਆਂ ਜਾ ਰਹੀਆਂ ਅਫ਼ਵਾਹਾਂ ਨੂੰ ਠਲ੍ਹ ਪਾਈ ਜਾ ਸਕੇ। ਮੋਰਚੇ ਦੇ ਕਨਵੀਨਰ ਸ੍ਰੀ ਸਤੀਸ਼ ਭਾਰਤੀ ਨੇ ਕਿਹਾ ਕਿ ਡੇਰਾ ਸੱਚਖੰਡ ਬੱਲਾਂ ਦੇ ਸੰਤਾਂ ‘ਤੇ 24 ਮਈ ਨੂੰ ਹੋਏ ਹਮਲੇ ਬਾਰੇ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਇਸ ਘਟਨਾ ਪਿੱਛੇ ਕਿਸ ਖ਼ਾਸ ਸੰਸਥਾ ਜਾਂ ਵਿਅਕਤੀ ਦਾ ਹੱਥ ਹੈ? ਉਨ੍ਹਾਂ ਇਹ ਵੀ ਮੰਗ ਕੀਤੀ ਕਿ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਭਾਰਤ ਸਰਕਾਰ ਆਸਟਰੀਆ ਸਰਕਾਰ ‘ਤੇ ਜ਼ੋਰ ਪਾਏ।
ਸ੍ਰੀ ਗੁਰੂ ਰਵਿਦਾਸ ਇੰਟਰਨੈਸ਼ਨਲ ਮਹਾ ਸਭਾ ਵੱਲੋਂ ਸਮਾਗਮ
ਜਲੰਧਰ, 4 ਜੁਲਾਈ (ਪ੍ਰਿਤਪਾਲ ਸਿੰਘ)-ਸ੍ਰੀ ਗੁਰੂ ਰਵਿਦਾਸ ਇੰਟਰਨੈਸ਼ਨਲ ਮਹਾ ਸਭਾ ਵੱਲੋਂ ਸੰਤ ਰਾਮਾਨੰਦ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇਕ ਵਿਸ਼ਾਲ ਸਮਾਗਮ, ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਉੱਘੇ ਲੇਖਕ ਸ੍ਰੀ ਲਾਹੌਰੀ ਰਾਮ ਬਾਲੀ, ਸੰਪਾਦਕ ਭੀਮ ਪੱਤ੍ਰਿਕਾ ਨੇ ਕੀਤੀ। ਮੁੱਖ ਮਹਿਮਾਨ ਸੇਠ ਸੱਤਪਾਲ ਮੱਲ ਬੂਟਾਂ ਮੰਡੀ ਜਲੰਧਰ ਸਨ। ਇਸ ਸਮਾਗਮ ਨੂੰ ਡਾ: ਰੌਣਕੀ ਰਾਮ (ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ), ਸ੍ਰੀ ਲਾਹੌਰੀ ਰਾਮ ਬਾਲੀ ਜਲੰਧਰ, ਡਾ: ਜੀ. ਸੀ. ਕੌਲ (ਡੀ. ਏ. ਵੀ. ਕਾਲਜ ਜਲੰਧਰ), ਡਾ: ਐਸ. ਐਲ. ਵਿਰਦੀ, ਸ੍ਰੀ ਸੁਭਾਸ਼ ਮੁਸਾਫਿਰ (ਪਾਲਮਪੁਰ, ਹਿਮਾਚਲ ਪ੍ਰਦੇਸ਼) ਨੇ ਸੰਬੋਧਨ ਕੀਤਾ।
ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਜੇ ਕੁਮਾਰ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸੰਘਰਸ਼ ਕਮੇਟੀ ਸਾਧੂ ਰਾਮ ਤੱਲ੍ਹਣ ਚੇਅਰਮੈਨ, ਪੱਜਾਬ ਸਟੇਟ ਦਲਿਤ ਐਕਸ਼ਨ ਕਮੇਟੀ (ਰਜਿ:), ਹਰਭਜਨ ਸੁੰਮਨ ਪ੍ਰਧਾਨ ਅੰਬੇਡਕਰ ਫੋਰਸ (ਹੁਸ਼ਿਆਰਪੁਰ), ਬਿਸ਼ਨ ਦਾਸ ਸਹੋਤਾ ਪ੍ਰਧਾਨ ਵੀਰ ਵਾਲਮੀਕ ਮੰਦਿਰ (ਬਸਤੀ ਸ਼ੇਖ ਜਲੰਧਰ), ਸੁਭਾਸ਼ ਸੋਂਧੀ ਰਾਸ਼ਟਰੀ ਸੰਚਾਲਕ ਭਾਰਤੀਯ ਵਾਲਮੀਕੀ ਧਰਮ ਸਮਾਜ (ਰਜਿ:), ਸੰਨੀ ਥਾਪਰ ਖਜ਼ਾਨਚੀ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ:) ਪੰਜਾਬ ਸ਼ਾਖਾ, ਪ੍ਰਕਾਸ਼ ਸਿੰਘ ਰਾਣੀਪੁਰ, ਬਲਵਿੰਦਰ ਬੰਗਾ, ਮੋਹਨ ਲਾਲ (ਅਲਾਵਲਪੁਰ), ਜਥੇਦਾਰ ਸੁਰਜਨ ਸਿੰਘ, ਸ: ਅਮਰਜੀਤ ਸਿੰਘ ਕਿਸ਼ਨਗੜ੍ਹ, ਜਗਜੀਵਨ ਭਾਰਤੀ ਹਾਜ਼ਰ ਸਨ। ਇਸ ਮੌਕੇ ਕਈ ਮਤੇ ਪੇਸ਼ ਕੀਤੇ ਗਏ।
ਪਹਿਲੇ ਮਤੇ ਵਿਚ ਮੰਗ ਕੀਤੀ ਹੈ। ਸ੍ਰੀ ਗੁਰੂ ਰਵਿਦਾਸ ਇੰਟਰਨੈਸ਼ਨਲ ਮਹਾ ਸਭਾ ਸੰਤ ਰਾਮਾਨੰਦ ਵੱਲੋਂ ਜਨ-ਜਾਗਰਣ ਅਤੇ ਲੋਕ-ਕਲਿਆਣ ਦੀ ਮੁਹਿੰਮ ਨੂੰ ਅੱਗੇ ਤੋਰਨ ਦਾ ਪ੍ਰਣ ਕਰਦੀ ਹੈ।
ਅਜੀਤ ਜਲੰਧਰ ਖ਼ਬਰ ਵੈੱਬ-ਪੰਨਾ
ਵਾਲਮੀਕ ਮਜ਼੍ਹਬੀ ਸਿੱਖ ਐਕਸ਼ਨ ਕਮੇਟੀ ਵਲੋਂ ਮੰਗ-ਪੱਤਰ
ਜਲੰਧਰ, 7 ਜੁਲਾਈ (ਪ੍ਰਿਤਪਾਲ ਸਿੰਘ)-ਵਾਲਮੀਕ ਮਜ਼੍ਹਬੀ ਸਿੱਖ ਐਕਸ਼ਨ ਕਮੇਟੀ ਨੇ ਇਕ ਮੰਗ-ਪੱਤਰ ਰਾਹੀਂ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਆਈ. ਪੀ. ਸੀ., ਐਸ. ਸੀ./ਐਸ. ਟੀ. ਐਕਟ ਅਤੇ ਸੀ. ਆਰ. ਪੀ. ਸੀ. ਵਿਚ ਸੋਧ ਕੀਤੀ ਜਾਵੇ ਤਾਂ ਜੋ ਕੋਈ ਅੱਗੇ ਤੋਂ ਉਨ੍ਹਾਂ ਦੇ ਗੁਰੂਆਂ ਦਾ ਅਪਮਾਨ ਨਾ ਕਰ ਸਕੇ ਜਿਸ ਕਰਕੇ ਉਨ੍ਹਾਂ ਦੇ ਧਾਰਮਿਕ ਜਜ਼ਬਾਤਾਂ ਨੂੰ ਵਾਰ-ਵਾਰ ਠੇਸ ਪੁੱਜਦੀ ਹੈ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਦੋਸ਼ੀਆਂ ਲਈ ਸਜ਼ਾ ਦਸ ਸਾਲ ਤੱਕ ਕੀਤੀ ਜਾਵੇ।
ਅੱਜ ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਰਤੀ ਵਾਲਮੀਕ ਧਰਮ ਸਮਾਜ ਪੰਜਾਬ ਦੇ ਪ੍ਰਧਾਨ ਸ੍ਰੀ ਸੁਭਾਸ਼ ਸੋਂਧੀ, ਸ: ਬਲਬੀਰ ਸਿੰਘ ਚੀਮਾ, ਜਤਿੰਦਰ ਨਿੱਕਾ, ਭਗਵਾਨ ਵਾਲਮੀਕ ਸੈਨਾ ਪੰਜਾਬ ਦੇ ਪ੍ਰਧਾਨ ਨਵ ਵਿਕਾਸ ਸ਼ਿੰਪੂ ਤੇ ਗੁਰੂ ਰਵਿਦਾਸ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸ੍ਰੀ ਅਜੈ ਕੁਮਾਰ ਨੇ ਕਿਹਾ ਹੈ ਕਿ ਸੀ. ਬੀ ਐਸ. ਸੀ. ਦੀ ਹਿੰਦੀ ਦੀ ਕਿਤਾਬ ਜਿਸ ਵਿਚ ਲੇਖਕਾ ਨੇ ਭਗਵਾਨ ਵਾਲਮੀਕ ਵਿਰੁੱਧ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ, ਉਸ ਲੇਖਕਾ ਸਮੇਤ ਹੋਰ ਜੋ ਅਜਿਹੇ ਦੋਸ਼ੀ ਪਾਏ ਜਾਣਗੇ, ਉਨ੍ਹਾਂ ਨੂੰ ਸਖ਼ਤ ਸਜ਼ਾਵਾ ਦਿਵਾਉਣ ਲਈ ਸੰਵਿਧਾਨ ਦੀਆਂ ਧਾਰਾਵਾਂ ਵਿਚ ਸੋਧ ਕਰਨ ਲਈ 23 ਜੂਨ ‘ਪੰਜਾਬ ਬੰਦ’ ਦਾ ਜੋ ਸੱਦਾ ਦਿੱਤਾ ਗਿਆ ਸੀ, ਉਹ ਸੱਦਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਖਲ ਦੇਣ ਤੇ ਹੋਰਨਾਂ ਅਧਿਕਾਰੀਆਂ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਉਦੋਂ ਵਾਪਸ ਲੈ ਲਿਆ ਗਿਆ ਸੀ। ਇਹ ਬਾਰੇ ਮੀਟਿੰਗਾਂ 16 ਜੂਨ, 22 ਜੂਨ ਤੇ 23 ਜੂਨ ਨੂੰ ਕਾਹਨੂੰਵਾਨ ਤੇ ਚੰਡੀਗੜ੍ਹ ਵਿਚ ਹੋਈਆਂ ਸਨ। ਉਨ੍ਹਾਂ ਅੱਜ ਇਹ ਗੱਲ ਮੁੜ ਦੁਹਰਾਈ ਕਿ ਜੇ ਉਕਤ ਮੀਟਿੰਗਾਂ ਵਿਚ ਦਿੱਤੇ ਭਰੋਸੇ ਮੁਤਾਬਿਕ ਸੰਵਿਧਾਨ ਦੀਆਂ ਧਾਰਾਵਾਂ ਵਿਚ ਲੋੜੀਂਦੀ ਸੋਧ ਨਾ ਕੀਤੀ ਗਈ ਤਾਂ ਉਹ ਮੁੜ ਮੁਲਤਵੀ ਕੀਤਾ ਸੰਘਰਸ਼ ਆਰੰਭ ਕਰ ਦੇਣਗੇ।
ਧਰਮ ਯੁੱਧ ਮੋਰਚੇ ਵੱਲੋਂ ਰੋਸ ਪ੍ਰਦਰਸ਼ਨ
ਵਿਆਨਾ ਕਾਂਡ ਵਿਰੁੱਧ ਪ੍ਰਦਰਸ਼ਨ ਪ੍ਰਭਾਵਿਤ ਪਰਿਵਾਰਾਂ ਦੇ ਮੈਂਬਰਾਂ ਨੂੰ ਨੌਕਰੀ ਦੇਣ ਦੀ ਮੰਗ
ਜਲੰਧਰ, 9 ਜੁਲਾਈ (ਐਚ. ਐਸ. ਬਾਵਾ)-ਵਿਆਨਾ ਕਾਂਡ ਦੇ ਦੋਸ਼ੀਆਂ ਨੂੰ ਫ਼ਾਂਸੀ ਲਾਏ ਜਾਣ ਦੀ ਮੰਗ ਕਰਦਿਆਂ ਅੱਜ ਜਲੰਧਰ ਵਿਖੇ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਸ੍ਰੀ ਗੁਰੂ ਰਵਿਦਾਸ ਧਰਮ ਯੁੱਧ ਮੋਰਚਾ, ਪੰਜਾਬ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਉਕਤ ਕਾਂਡ ਤੋਂ ਬਾਅਦ ਪੰਜਾਬ ਵਿਚ ਹੋਏ ਰੋਸ ਪ੍ਰਦਰਸ਼ਨਾਂ ਦੌਰਾਨ ਮਾਰੇ ਗਏ ਨੌਜਵਾਨਾਂ ਦੇ ਪੀੜਤ ਪਰਿਵਾਰਾਂ ‘ਚੋਂ ਇਕ-ਇਕ ਮੈਂਬਰ ਨੂੰ ਨੌਕਰੀ ਦੇਣ ਦਾ ਪ੍ਰਬੰਧ ਕਰੇ। ਧਰਮ ਯੁੱਧ ਮੋਰਚੇ ਦੇ ਕਨਵੀਨਰ ਸਤੀਸ਼ ਭਾਰਤੀ, ਸੱਤਪਾਲ ਵਿਰਕ, ਅਸ਼ੋਕ ਕੁਲਥਮ, ਅੰਮ੍ਰਿਤ ਭੋਸਲੇ, ਸਤਨਾਮ ਸੰਧੂ, ਸੋਹਨ ਲਾਲ ਜੱਸੀ, ਰਜਿੰਦਰ ਰਾਣਾ ਅਤੇ ਡਾ: ਕਮਲਦੇਵ ਜੰਡੂਸਿੰਘਾ ਦੀ ਅਗਵਾਈ ਵਿਚ ਜਲੰਧਰ ਮੰਡਲ ਦੇ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਨੂੰ ਭੇਜੇ ਗਏ ਇਕ ਮੰਗ-ਪੱਤਰ ਵਿਚ ਕਿਹਾ ਗਿਆ ਹੈ ਕਿ ਵਿਆਨਾ ਕਾਂਡ ਤੋਂ ਬਾਅਦ ਪੰਜਾਬ ਵਿਚ ਹੋਈਆਂ ਘਟਨਾਵਾਂ ਸਬੰਧੀ ਦਰਜ ਪਰਚੇ ਕੀਤੇ ਵਾਅਦੇ ਮੁਤਾਬਿਕ ਰੱਦ ਕੀਤੇ ਜਾਣ ਅਤੇ ਜ਼ਖਮੀ ਵਿਅਕਤੀਆਂ ਨੂੰ ਵਾਅਦੇ ਅਨੁਸਾਰ ਰਾਹਤ ਦਿੱਤੀ ਜਾਵੇ।
ਇਸ ਮੌਕੇ ਰਾਜ ਕੁਮਾਰ ਨਕੋਦਰ, ਮੋਹਨ ਲਾਲ ਵਿਰਦੀ, ਪਿਆਰਾ ਰਾਮ ਸੰਧੂ ਆਦਿ ਨੇ ਵੀ ਵਿਚਾਰ ਪੇਸ਼ ਕੀਤੇ। ਹਾਜ਼ਰ ਆਗੂਆਂ ਵਿਚ ਮਨਜੀਤ ਡੁਮੇਲੀ ਫ਼ਗਵਾੜਾ, ਮਲਕੀਤ ਰਾਮ ਨਕੋਦਰ, ਭੁਪਿੰਦਰ ਕੁਮਾਰ ਨਕੋਦਰ, ਰਾਮ ਸਰੂਪ ਚੰਬਾ ਫਗਵਾੜਾ, ਸੰਸਾਰ ਚੰਦ ਬਿਆਸ ਪਿੰਡ, ਜਸਵਿੰਦਰ ਬੱਲ, ਅਵਤਾਰ ਚੰਦ ਕਾਲਾ ਬਾਹੀਆਂ, ਨਰੇਸ਼ ਕੁਮਾਰ ਢੱਡਾ ਅਤੇ ਤਰਲੋਕ ਚੰਦ ਚਿੱਟੀ ਆਦਿ ਹਾਜ਼ਰ ਸਨ। ਸਟੇਜ ਦੀ ਕਾਰਵਾਈ ਡਾ: ਕਮਲਦੇਵ ਜੰਡੂਸਿੰਘਾ ਅਤੇ ਸ੍ਰੀ ਰਾਜਿੰਦਰ ਰਾਣਾ ਨੇ ਨਿਭਾਈ।
ਜਿਨ੍ਹਾਂ ਮੰਗਾਂ ਲਈ ‘ਪੰਜਾਬ ਬੰਦ’ ਦਾ ਸੱਦਾ ਵਾਪਸ ਲਿਆ ਸੀ ਉਹ ਸਵੀਕਾਰ ਕੀਤੀਆਂ ਜਾਣ
ਸੰਤ ਰਾਮਾਨੰਦ ਦੀ ਯਾਦ ਵਿਚ ਬੂਟਾ ਮੰਡੀ ‘ਚ ਸਮਾਗਮ
ਜਲੰਧਰ, 17 ਜੁਲਾਈ (ਪ੍ਰਿਤਪਾਲ ਸਿੰਘ)-ਸ੍ਰੀ ਗੁਰੂ ਰਵਿਦਾਸ ਧਾਮ ਪ੍ਰਬੰਧਕ ਕਮੇਟੀ ਅਤੇ ਸ੍ਰੀ ਗੁਰੂ ਰਵਿਦਾਸ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ, ਬੂਟਾ ਮੰਡੀ ਜਲੰਧਰ ਵੱਲੋਂ ਡੇਰਾ ਸੱਚਖੰਡ ਬੱਲਾਂ ਦੇ ਸ਼ਹੀਦ ਸੰਤ ਰਾਮਾਨੰਦ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇਕ ਵਿਸ਼ਾਲ ਸਮਾਰੋਹ ਅੱਜ ਸਤਿਗੁਰੂ ਰਵਿਦਾਸ ਧਾਮ ਬੂਟਾ ਮੰਡੀ ਜਲੰਧਰ ਵਿਖੇ ਕਰਵਾਇਆ ਗਿਆ। ਸ਼ਰਧਾਂਜਲੀ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਚੌਧਰੀ ਜਗਜੀਤ ਸਿਘ ਸਾਬਕਾ ਮੰਤਰੀ ਪੰਜਾਬ, ਚੌਧਰੀ ਸੰਤੋਖ ਸਿੰਘ ਸਾਬਕਾ ਮੰਤਰੀ ਪੰਜਾਬ, ਸ੍ਰੀ ਅਵਿਨਾਸ਼ ਚੰਦਰ ਮੁੱਖ ਸੰਸਦੀ ਸਕੱਤਰ ਪੰਜਾਬ, ਸ੍ਰੀ ਸਤਨਾਮ ਕੈਂਥ, ਸਾਬਕਾ ਐਮ. ਪੀ., ਸ੍ਰੀ ਪਵਨ ਕੁਮਾਰ ਟੀਨੂੰ, ਚੇਅਰਮੈਨ ਪੰਜਾਬ ਐਸ. ਸੀ. ਲੈਂਡ ਡਿਵੈਲਪਮੈਂਟ ਐਂਡ ਫਾਈਨਾਂਸ ਕਾਰਪੋਰੇਸ਼ਨ ਪੰਜਾਬ, ਸ੍ਰੀ ਵਿਜੇ ਸਾਂਪਲਾ, ਚੇਅਰਮੈਨ ਖਾਦੀ ਬੋਰਡ ਪੰਜਾਬ, ਸ੍ਰੀਮਤੀ ਸੁਮਨ ਕੇ. ਪੀ., ਸੇਠ ਸੱਤਪਾਲ ਮੱਲ, ਸ੍ਰੀ ਸੁਰਿੰਦਰ ਮਹੇ, ਡਾ: ਰਾਮ ਲਾਲ ਜੱਸੀ, ਸ੍ਰੀ ਵਿਕਰਮ ਚੌਧਰੀ, ਬੀਬੀ ਸੁਰਿੰਦਰ ਕੌਰ ਕੌਂਸਲਰ, ਬੀਬੀ ਨਰਿੰਦਰ ਕੌਰ ਕੌਂਸਲਰ, ਸ੍ਰੀ ਗੁਰਮੀਤ ਰਾਮ ਨੰਬਰਦਾਰ ਕੌਂਸਲਰ, ਸ੍ਰੀ ਸੁਭਾਸ਼ ਸੋਂਧੀ, ਭਾਰਤੀ ਵਾਲਮੀਕ ਧਰਮ ਸਮਾਜ (ਰਜਿ:), ਸ੍ਰੀ ਰਮੇਸ਼ ਚੋਹਕਾਂ, ਸ੍ਰੀ ਵਿਜੇ ਦਕੋਹਾ, ਸ੍ਰੀ ਬਾਲ ਮੁਕੰਦ, ਸ੍ਰੀ ਠਾਕੁਰ ਦਾਸ ਸੁਮਨ, ਸ੍ਰੀ ਭਗਵਾਨ ਲਾਲ ਮਹੇ, ਸ੍ਰੀ ਗਿਰਧਾਰੀ ਲਾਲ ਕੌਲ, ਸ੍ਰੀ ਸੈਮੂਅਲ ਮਸੀਹ, ਸ੍ਰੀ ਰਾਮ ਰਾਜ ਯੂ. ਪੀ., ਸ੍ਰੀ ਹਰੀਸ਼ ਪੱਪੂ, ਸ੍ਰੀ ਚਿੰਤ ਰਾਮ ਮਹੇ, ਸ੍ਰੀ ਓਮ ਪ੍ਰਕਾਸ਼ ਮਹੇ, ਸ੍ਰੀ ਯਸ਼ਪਾਲ ਮਹੇ, ਸ੍ਰੀ ਦਵਿੰਦਰ ਪਾਲ ਮੱਲ, ਸ੍ਰੀ ਰਜਿੰਦਰ ਕਾਕਾ, ਸ੍ਰੀ ਚਿਰੰਜੀ ਲਾਲ ਮਹੇ, ਸ੍ਰੀ ਦਰਸ਼ਨ ਸਰਪੰਚ, ਸ੍ਰੀ ਮੁਲਖ ਰਾਜ ਮਲਹਨ, ਸ੍ਰੀ ਪੀ. ਡੀ. ਸ਼ਾਂਤ, ਗੁਲਜ਼ਾਰੀ ਲਾਲ ਸਾਰੰਗਲ, ਸ੍ਰੀ ਨਵੀਨ ਕਮਲ ਮਹੇ, ਸ੍ਰੀ ਹੁਸਨ ਲਾਲ ਮਹੇ, ਸ੍ਰੀ ਸੁਰਿੰਦਰ ਚੌਧਰੀ, ਸ੍ਰੀ ਅਨੰਤ ਰਾਮ ਸਾਰੰਗਲ, ਸ੍ਰੀ ਹਰਬੰਸ ਲਾਲ ਪ੍ਰਧਾਨ, ਸ੍ਰੀ ਇੰਦਰਜੀਤ, ਸ੍ਰੀ ਰਮੇਸ਼ ਚੰਦਰ, ਸ੍ਰੀ ਜੇ. ਬੀ. ਕੌਲ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਇੰਟਰਨੈਸ਼ਨਲ ਮਹਾਂਸਭਾ ਜਲੰਧਰ, ਬੀਬੀ ਗਿਆਨੋ ਲੱਲੀਆਂ ਤੇ ਸ੍ਰੀ ਓਮ ਪ੍ਰਕਾਸ਼ ਕੋਟ ਸਦੀਕ ਆਦਿ ਸ਼ਾਮਿਲ ਹੋਏ। ਇਸ ਮੌਕੇ ਕਈ ਮਤੇ ਪਾਸ ਕੀਤੇ ਗਏ।
ਅਜੀਤ ਜਲੰਧਰ ਖ਼ਬਰ ਵੈੱਬ-ਪੰਨਾ
ਅੰਬੇਡਕਰ ਸੈਨਾ ਵੱਲੋਂ ਘਿਰਾਓ ਦੀ ਚਿਤਾਵਨੀ
ਜਲੰਧਰ, 21 ਜੁਲਾਈ (ਪ੍ਰਿਤਪਾਲ ਸਿੰਘ)-ਅੰਬਡੇਕਰ ਸੈਨਾ (ਮੂਲ ਨਿਵਾਸੀ) ਦੇ ਪ੍ਰਧਾਨ ਸ੍ਰੀ ਹਰਭਜਨ ਸੁਮਨ ਨੇ ਅੱਜ ਇਥੇ ਪ੍ਰੈੱਸ ਕਾਨਫਰੰਸ ਵਿਚ ਇਸ ਗੱਲ ‘ਤੇ ਦੁੱਖ ਪ੍ਰਗਟਾਇਆ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਮਿਸ਼ਨ ‘ਤੇ ਪਹਿਰਾ ਦੇਣ ਵਾਲੀ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਦੇ ਪ੍ਰਧਾਨ ਨੇ ਅੱਜ ਤੱਕ ਵਿਆਨਾ (ਆਸਟਰੀਆ) ਵਿਖੇ ਸੰਤ ਰਾਮਾ ਨੰਦ ਦੀ ਹੋਈ ਸ਼ਹਾਦਤ ਬਾਰੇ ਇਕ ਵੀ ਸ਼ਬਦ ਪ੍ਰਤੀਕਰਮ ਵਜੋਂ ਨਹੀਂ ਬੋਲਿਆ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਜਿਤਨੇ ਵੱਡੇ-ਵੱਡੇ ਦਲਿਤਾਂ ਬਾਰੇ ਕਾਂਡ ਹੋਏ ਹਨ ਉਨ੍ਹਾਂ ਬਾਰੇ ਵੀ ਉਨ੍ਹਾਂ ਬਿਲਕੁੱਲ ਚੁਪ ਸਾਧੀ ਰੱਖੀ, ਜਿਸ ਕਾਰਨ ਉਨ੍ਹਾਂ ਪ੍ਰਤੀ ਸਮਾਜ ਵਿਚ ਭਾਰੀ ਰੋਸ ਹੈ।
ਇਸ ਮੌਕੇ ਹਰਭਜਨ ਸੰਧੂ, ਬਾਲ ਕ੍ਰਿਸ਼ਨ ਬਾਲੀ, ਰਣਜੀਤ ਸਾਬੀ, ਸੋਮ ਪ੍ਰਕਾਸ਼, ਗੋਰਖ ਸਿਮਖ ਤੇ ਬਲਬੀਰ ਮੰਡ ਵੀ ਹਾਜ਼ਰ ਸਨ।
ਅਜੀਤ ਜਲੰਧਰ ਖ਼ਬਰ ਵੈੱਬ-ਪੰਨਾ
ਡਾ: ਅੰਬੇਡਕਰ ਦੀ ਵਿਚਾਰਧਾਰਾ 'ਤੇ ਕੰਮ ਕਰਨ ਦੀ ਲੋੜ
ਜਲੰਧਰ, 7 ਅਕਤੂਬਰ (ਪ੍ਰਿਤਪਾਲ ਸਿੰਘ)-ਭਾਰਤ ਦੀ ਅਜ਼ੀਮ ਸ਼ਖਸੀਅਤ ਡਾ: ਭੀਮ ਰਾਓ ਅੰਬੇਡਕਰ ਦੇ ਵਿਚਾਰਾਂ 'ਤੇ ਖੋਜਪਰਕ ਕੰਮ ਕਰਨ ਲਈ ਸਥਾਪਤ ਕੀਤੇ ਗਏ ਇੰਸਟੀਚਿਊਟ ਆਫ ਅੰਬੇਡਕਰ ਸਟੱਡੀਜ਼ (ਰਜਿ:) ਵੱਲੋਂ ਪਲੇਠੀ ਵਰਕਸ਼ਾਂ ਇਕ ਸਥਾਨਕ ਹੋਟਲ ਵਿਚ ਹੋਈ। ਜਿਸ ਨੂੰ ਦਿੱਲੀ ਤੋਂ ਆਏ ਵਿਦਵਾਨ ਬਰੱਜ ਰੰਜਨ ਮਨੀ ਨੇ ਅੰਬੇਡਕਰ ਦੇ 'ਸੱਭਿਆਚਾਰਕ ਪਰਿਵਤਨ' 'ਤੇ ਖੁੱਲ੍ਹ ਕੇ ਚਰਚਾ ਕੀਤੀ ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਲੇਖਕਾਂ ਬੁੱਧੀਜੀਵੀਆਂ ਤੇ ਚਿੰਤਕਾਂ ਵੱਲੋਂ ਉਠਾਏ ਗਏ ਪ੍ਰਸ਼ਨਾਂ ਦੇ ਉੱਤਰ ਦਿੱਤੇ। ਉਨ੍ਹਾਂ ਨੇ ਡਾ: ਅੰਬੇਡਕਰ ਬਾਰੇ ਬੋਲਦਿਆਂ ਕਿਹਾ ਕਿ ਭਾਰਤ ਦੇ ਚਰਚਿਤ ਲੇਖਕ ਅਮਰੀਤਆ ਸੇਨ ਤੇ ਅਰੂੰਧਤੀ ਰਾਏ ਆਦਿ ਡਾ: ਅੰਬਡੇਕਰ ਦੇ ਵਿਚਾਰਾਂ 'ਤੇ ਬੋਲਣ ਦੀ ਹਿੰਮਤ ਕਿਉਂ ਨਹੀਂ ਕਰ ਰਹੇ ਜਦਕਿ ਭਾਰਤ ਵਿਚ ਅੰਬੇਡਕਰ ਹੀ ਅਜਿਹੇ ਵਿਚਾਰਵਾਨ ਹਨ ਜਿਹੜੇ ਭਾਰਤੀ ਸੰਸਕ੍ਰਿਤੀ ਵਿਚ ਬਦਲਾਅ ਦੀ ਰੌਂਅ ਵਿਚ ਸਨ।
ਇਸ ਅਨੋਖੀ ਵਰਕਸ਼ਾਪ ਵਿਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਰਾਜਨੀਤਕ ਚੇਤਨਾ ਦਾ ਨਾਂਅ ਹੀ ਅੰਬੇਡਕਰ ਚੇਤਨਾ ਨਹੀਂ ਹੈ। ਅੰਬੇਡਕਰ ਨੂੰ ਪੂਜਾ ਦੀ ਲੋੜ ਨਹੀਂ, ਉਨ੍ਹਾਂ ਦੇ ਵਿਚਾਰਾਂ ਉੱਤੇ ਕੰਮ ਕਰਨ ਦੀ ਲੋੜ ਹੈ। ਲਗਾਤਾਰ ਤਿੰਨ ਘੰਟੇ ਚੱਲੀ ਇਸ ਵਰਕਸ਼ਾਪ ਵਿਚ ਕਈ ਹੋਰ ਸਮਾਜਿਕ ਮੁੱਦੇ ਵੀ ਸਾਹਮਣੇ ਆਏ। ਇਸ ਵਰਕਸ਼ਾਪ ਦੇ ਦੂਜੇ ਸੈਸ਼ਨ ਵਿਚ ਸ੍ਰੀਮਤੀ ਰਮਣਿਕਾ ਗੁਪਤਾ, ਗਿਆਨ ਸਿੰਘ ਬੱਲ ਤੇ ਦਵਾਰਕਾ ਭਾਰਤੀ ਵੱਲੋਂ ਸੰਪਾਦਤ ਪੁਸਤਕ 'ਦਲਿਤ ਦਰਸ਼ਨ' (ਹਿੰਦੀ) 'ਤੇ ਡਾ: ਅਕਸ਼ੈ ਕੁਮਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਚਰਚਾ ਕੀਤੀ। ਇਸ ਤੋਂ ਪਹਿਲਾਂ ਪ੍ਰਧਾਨਗੀ ਮੰਡਲ ਵੱਲੋਂ ਇਸ ਪੁਸਤਕ ਨੂੰ ਰਿਲੀਜ਼ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚ ਬੈਠੇ ਡਾ: ਅਵਤਾਰ ਸਿੰਘ ਆਈ. ਏ. ਐਸ. ਨੇ ਕਿਹਾ ਕਿ ਡਾ: ਅੰਬੇਡਕਰ ਦੇ ਵਿਚਾਰ ਸਮਾਜਿਕ ਪਰਿਵਰਤਨ ਦੇ ਸੂਚਕ ਹਨ। ਡਾ: ਸੇਵਾ ਸਿੰਘ ਨੇ ਕਿਹਾ ਕਿ ਭਾਰਤ ਦੀ ਸੰਸਕ੍ਰਿਤੀ ਦੇ ਅਰਥ ਹਨ ਬ੍ਰਾਹਮਣਵਾਦ। ਸੋ ਬ੍ਰਾਹਮਣਵਾਦ ਦੀ ਪੂਰੀ ਕੋਸ਼ਿਸ਼ ਰਹੀ ਹੈ ਕਿ ਭਾਰਤ ਵਿਚ ਕੋਈ ਵੀ ਸੰਗਠਿਤ ਧਰਮ ਨਾ ਬਣ ਸਕੇ। ਪ੍ਰਧਾਨਗੀ ਮੰਡਲ ਵਿਚ ਬੈਠੇ ਗਿਆਨ ਸਿੰਘ ਬੱਲ ਨੇ ਇੰਸਟੀਚਿਊਟ ਬਾਰੇ ਜਾਣਕਾਰੀ ਦਿੱਤੀ।
ਵਰਕਸ਼ਾਪ ਵਿਚ ਡਾ: ਹਰਜਿੰਦਰ ਸਿੰਘ ਅਟਵਾਲ, ਡਾ: ਰਜਨੀਸ਼ ਬਹਾਦਰ ਸਿੰਘ, ਪ੍ਰੋ: ਪਿਆਰਾ ਸਿੰਘ ਭੋਗਲ, ਯਗਵਿੰਦਰ ਯੋਧਾ, ਸਾਹਿਤਕਾਰ ਤੇ ਆਲੋਚਕ ਕਹਾਣੀਕਾਰ ਮੋਹਨ ਲਾਲ ਫਿਲੌਰੀਆ, ਸਰੂਪ ਸਿਆਲਵੀ, ਭਗਵੰਤ ਰਸੂਲਪੁਰੀ, ਲੇਖਕ ਗੁਰਨਾਮ ਅਕੀਦਾ, ਰਜਿੰਦਰ ਰਾਹੀ, ਗੁਰਬਚਨ, ਕਰਨਲ ਤਿਲਕ ਰਾਜ, ਪ੍ਰਕਾਸ਼ ਕੌਰ ਸੇਧੂ, ਐਡਵੋਕੇਟ ਬਲਵਿੰਦਰ ਪੱਲਣ, ਰਣਜੀਤ ਕੁਮਾਰ, ਹਰਮੇਸ਼ ਮਾਨਵ, ਸ਼ੀਹਮਾਰ, ਸ੍ਰੀ ਗੌਤਰਾ ਆਰ. ਐਲ., ਕੁਲਵੀਰ ਕੰਵਲ ਰੈਸ਼ਨਿਲਸਟ ਦਿਲਰਾਜ, ਲੇਬਰ ਕਮਿਸ਼ਨਰ ਇੰਦਰਜੀਤ ਸਿੰਘ, ਲੇਬਰ ਲੀਡਰ, ਪ੍ਰਕਾਸ਼ ਜੱਸਲ, ਚਾਨਣ ਵਡਾਲਾ, ਬਾਲ ਕ੍ਰਿਸ਼ਨ, ਗੁਰਦੇਵ ਚੰਦ ਆਦਿ ਹਾਜ਼ਰ ਸਨ। ਸੁਖਜਿੰਦਰ ਨੇ ਸੰਤ ਰਾਮ ਉਦਾਸੀ ਦੇ ਗੀਤ ਗਾਏ। ਮੰਚ ਸੰਚਾਲਨ ਡਾ: ਕੇਵਲ ਸਿੰਘ ਪਰਵਾਨਾ ਨੇ ਬਹੁਤ ਸੁਚੱਜੇ ਢੰਗ ਨਾਲ ਕੀਤਾ।
ਧਰਮ ਯੁੱਧ ਮੋਰਚਾ ਪ੍ਰਚਾਰਕ ਤਿਆਰ ਕਰੇਗਾ
ਜਲੰਧਰ, 9 ਅਕਤੂਬਰ (ਬਾਵਾ) - ਸ੍ਰੀ ਗੁਰੂ ਰਵਿਦਾਸ ਧਰਮ ਯੁੱਧ ਮੋਰਚਾ ਸ੍ਰੀ ਗੁਰੂ ਰਵਿਦਾਸ ਦੀ 'ਬੇਗਮਪੁਰਾ ਸ਼ਹਿਰ' ਬਣਾਉਣ ਦੀ ਵਿਚਾਰਧਾਰਾ ਦਾ ਪ੍ਰਚਾਰ-ਪਸਾਰ ਕਰਨ ਲਈ ਪੰਜਾਬ ਵਿਚ ਪੰਜ ਹਜ਼ਾਰ ਧਰਮ ਪ੍ਰਚਾਰਕ ਤਿਆਰ ਕਰੇਗਾ। ਇਹ ਗੱਲ ਸ੍ਰੀ ਗੁਰੂ ਰਵਿਦਾਸ ਧਰਮਯੁੱਧ ਮੋਰਚਾ ਦੇ ਕਗਨਵੀਨਰ ਸ੍ਰੀ ਸਤੀਸ਼ ਕੁਮਾਰ ਭਾਰਤੀ ਨੇ ਮੋਰਚੇ ਦੀ ਕਾਰਕਾਰਨੀ ਦੀ ਮੀਟਿੰਗ ਤੋਂ ਬਾਅਦ ਜਾਰੀ ਇਕ ਬਿਆਨ ਵਿਚ ਆਖੀ। ਉਨ੍ਹਾਂ ਕਿਹਾ ਕਿ ਇਸ ਸੰਬੰਧ ਵਿਚ ਨਵੰਬਰ ਦੇ ਪਹਿਲੇ ਜਲੰਧਰ ਵਿਖੇ ਇਕ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਵਿਚ ਸਰਵਸ੍ਰੀ ਸੱਤਪਾਲ ਵਿਰਕ, ਅਸ਼ੋਕ ਕੁਲਥਮ, ਸਤਨਾਮ ਸੰਧੂ, ਸੋਹਣ ਲਾਲ ਜੱਸੀ, ਕਿਸ਼ਨ ਦਾਸ ਮਹੇ, ਰਜਿੰਦਰ ਰਾਣਾ ਤੇ ਬਾਲਮੁਕੰਦ ਪਾਲ, ਪ੍ਰਧਾਨ ਜਲੰਧਰ ਸ਼ਹਿਰੀ ਸ਼ਾਮਿਲ ਸਨ।
ਬੇਜ਼ਮੀਨਿਆਂ ਨੂੰ ਸੰਘਰਸ਼ ਦਾ ਸੱਦਾ
ਕਰਤਾਰਪੁਰ, 9 ਅਕਤੂਬਰ (ਜਸਵੰਤ ਵਰਮਾ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਤਹਿਸੀਲ ਕਮੇਟੀ ਦੀ ਮੀਟਿੰਗ ਤਹਿਸੀਲ ਪ੍ਰਧਾਨ ਕਾਲਾ ਦੁੱਗਰੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਦਲਿਤਾਂ ਬੇ-ਜ਼ਮੀਨੇ ਲੋਕਾਂ ਨੂੰ ਰਿਹਾਇਸ਼ ਢੇਰ ਸੁੱਟਣ, ਪਸ਼ੂ ਬੰਨਣ, ਪਖਾਨੇ ਬਣਾਉਣ ਲਈ ਅਲਾਟ ਪਲਾਟਾਂ ਤੇ ਕੀਤੇ ਕਬਜ਼ੇ ਦਿਵਾਉਣ, ਲੋੜਵੰਦ ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ ਅਲਾਟ ਕਰਾਉਣ ਅਤੇ ਨਰੇਗਾ ਤਹਿਤ ਲਗਾਤਾਰ ਰੋਜ਼ਗਾਰ ਅਤੇ ਲੋੜ ਅਨੁਸਾਰ ਬੇਰੁਜ਼ਗਾਰੀ ਭੱਤੇ ਦੀ ਪ੍ਰਾਪਤੀ ਲਈ ਸੰਘਰਸ਼ ਦਾ ਘੇਰਾ ਵਿਸ਼ਾਲ ਕਰਨ ਲਈ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਮੰਗ ਪੱਤਰ ਦੇਣ ਦੀ ਮੁਹਿੰਮ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਵਿਚ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਜ਼ਿਲ੍ਹਾ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਕਾਲਾ ਦੁੱਗਰੀ ਆਦਿ ਨੇ ਵੀ ਸੰਬੋਧਨ ਕੀਤਾ।
ਧਰਮ ਯੁੱਧ ਮੋਰਚੇ ਦੇ ਆਗੂਆਂ 'ਤੇ ਦਰਜ ਪਰਚੇ ਰੱਦ ਕੀਤੇ ਜਾਣ
ਭਾਜਪਾ ਮੈਂਬਰਸ਼ਿਪ ਦੇ ਕੰਮ ਤੋਂ ਸੰਘ ਆਗੂ ਨਾਰਾਜ਼-ਕਮਾਨ ਆਪਣੇ ਹੱਥ 'ਚ ਲਈ
ਜਲੰਧਰ, 12 ਅਕਤੂਬਰ (ਸ਼ਿਵ)-ਜਲੰਧਰ 'ਚ ਭਾਜਪਾ ਦੀ ਮੈਂਬਰਸ਼ਿਪ ਦਾ ਕੰਮ ਪੂਰਾ ਨਾ ਹੋਣ ਤੋਂ ਨਾਰਾਜ਼ ਸੰਘ ਨੇ ਕੰਮ ਨੂੰ ਸਿਰੇ ਚੜਾਉਣ ਲਈ ਆਪ ਕਮਾਨ ਸੰਭਾਲ ਲਈ ਹੈ ਤੇ ਬੀਤੇ ਦਿਨੀਂ ਮੇਅਰ ਹਾਊਸ 'ਚ ਸੱਦੀ ਮੀਟਿੰਗ 'ਚ ਸੰਘ ਆਗੂ ਕਸ਼ਮੀਰੀ ਲਾਲ ਖੰਨਾ ਨੇ ਭਾਜਪਾ ਕੌਂਸਲਰਾਂ ਨੂੰ ਮੈਂਬਰਸ਼ਿਪ ਕਰਨ ਲਈ ਕੰਮ ਬਾਰੇ ਕਈ ਅਹਿਮ ਨਿਰਦੇਸ਼ ਜਾਰੀ ਕੀਤੇ ਹਨ। ਜਾਣਕਾਰੀ ਮੁਤਾਬਿਕ ਉਕਤ ਮੀਟਿੰਗ 'ਚ ਮੇਅਰ ਰਾਕੇਸ਼ ਰਾਠੌਰ ਤੋਂ ਇਲਾਵਾ ਸ੍ਰੀ ਖੰਨਾ ਤੇ ਹੋਰ ਵੀ ਭਾਜਪਾ ਦੇ ਸਾਰੇ ਕੌਂਸਲਰ ਹਾਜ਼ਰ ਸਨ, ਜਿਨ੍ਹਾਂ 'ਚ ਦੋ ਭਾਜਪਾ ਕੌਂਸਲਰ ਗੈਰ ਹਾਜ਼ਰ ਸਨ। ਜਾਣਕਾਰੀ ਮੁਤਾਬਿਕ ਜਲੰਧਰ 'ਚ ਪਿਛਲੇ ਤਿੰਨ ਮਹੀਨੇ ਤੋਂ ਮੈਂਬਰਸ਼ਿਪ ਦਾ ਕੰਮ ਚੱਲ ਰਿਹਾ ਹੈ ਪਰ ਮੈਂਬਰਸ਼ਿਪ ਦਾ ਕੰਮ ਸਿਰੇ ਨਹੀਂ ਚੜ੍ਹ ਸਕਿਆ ਹੈ ਜਿਸ ਕਰਕੇ ਸੰਘ ਆਗੂ ਨੂੰ ਆਪ ਸਾਹਮਣੇ ਆ ਕੇ ਭਾਜਪਾ ਦੇ ਕੌਂਸਲਰਾਂ ਨੂੰ ਹਦਾਇਤ ਜਾਰੀ ਕਰਨੀ ਪਈ ਕਿ ਉਹ ਮੈਂਬਰਸ਼ਿਪ ਦਾ ਕੰਮ ਜਾਗਰੂਕ ਹੋ ਕੇ ਕਰਨ ਤੇ ਪਾਰਟੀ ਦੀਆਂ ਨੀਤੀਆਂ ਘਰ-ਘਰ ਪੁਚਾਉਣ।
ਸੂਤਰਾਂ ਦਾ ਕਹਿਣਾ ਹੈ ਕਿ ਉਕਤ ਮੀਟਿੰਗ ਵਿਚ ਕਈ ਕੌਂਸਲਰਾਂ ਨੇ ਤਾਂ ਕਿਹਾ ਕਿ ਮੈਂਬਰਸ਼ਿਪ ਦਾ ਕੰਮ ਉਹ ਇਕੱਲੇ ਕਿਵੇਂ ਕਰ ਸਕਦੇ ਹਨ ਕਿਉਂਕਿ ਕਈ ਆਗੂ ਤਾਂ ਕਾਪੀਆਂ ਘਰ ਰੱਖ ਕੇ ਬੈਠੇ ਹਨ ਜਿਸ ਕਰਕੇ ਮੈਂਬਰਸ਼ਿਪ ਦਾ ਕੰਮ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਕੌਂਸਲਰਾਂ ਨੇ ਸਿੱਧੇ ਤਾਂ ਸੀਨੀਅਰ ਆਗੂਆਂ ਦਾ ਨਾਂਅ ਨਹੀਂ ਲਿਆ ਪਰ ਦੱਸਿਆ ਜਾਂਦਾ ਹੈ ਕਿ ਇਸ਼ਾਰਾ ਜਲੰਧਰ ਦੇ ਪ੍ਰਧਾਨ ਵੱਲ ਸੀ ਜਿਨ੍ਹਾਂ ਨੇ ਮੈਂਬਰਸ਼ਿਪ ਕਰਨ ਲਈ ਕਾਪੀਆਂ ਲੋਕਾਂ ਨੂੰ ਨਹੀਂ ਦਿੱਤੀਆਂ ਹਨ।
ਧਰਮ ਯੁੱਧ ਮੋਰਚੇ ਵਲੋਂ ਚੌਹਾਲ ਕਮੇਟੀ ਦਾ ਗਠਨ
ਆਲ ਇੰਡੀਆ ਸ਼੍ਰੋਮਣੀ ਰੰਗਰੇਟਾ ਦਲ ਪੰਜਾਬ ਦੇ ਅਹੁਦੇਦਾਰਾਂ ਦੀ ਮੀਟਿੰਗ
ਮੱਲ੍ਹੀਆਂ ਕਲਾਂ, 19 ਅਕਤੂਬਰ (ਮਨਜੀਤ ਮਾਨ)-ਨਜ਼ਦੀਕੀ ਪਿੰਡ ਉੱਗੀ ਜ਼ਿਲ੍ਹਾ ਜਲੰਧਰ ਆਲ ਇੰਡੀਆ ਸ਼੍ਰੋਮਣੀ ਰੰਗਰੇਟਾ ਦਲ ਪੰਜਾਬ ਦੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਬਲਵੀਰ ਸਿੰਘ ਚੀਮਾ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਸਰਪੰਚ ਅਮਰਜੀਤ ਸਿੰਘ ਈਦਾ, ਮਾ: ਮਹਿੰਦਰਪਾਲ ਉੱਗੀ, ਪ੍ਰਕਾਸ਼ ਸਿੰਘ ਨਕੋਦਰ, ਬਲਾਕ ਪ੍ਰਧਾਨ ਪਰਮਜੀਤ ਸਿੰਘ ਮਾਨ, ਬਾਬਾ ਲੱਖੀ ਸ਼ਾਹ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੈਂਕੜੇ ਵਰਕਰਾਂ ਤੇ ਅਹੁਦੇਦਾਰਾਂ ਨੇ ਹਿੱਸਾ ਲਿਆ। ਮੀਟਿੰਗ ਇਕ ਰੈਲੀ ਦਾ ਰੂਪ ਧਾਰਨ ਕਰ ਗਈ। ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਬਲਵੀਰ ਸਿੰਘ ਚੀਮਾ ਪ੍ਰਧਾਨ ਆਲ ਇੰਡੀਆ ਸ਼੍ਰੋਮਣੀ ਰੰਗਰੇਟਾ ਦਲ ਪੰਜਾਬ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਵਾਲਮੀਕ ਕੌਮ ਤੇ ਸਮਾਜ ਹੁਣ ਜਾਗ੍ਰਿਤ ਹੋ ਚੁੱਕਾ ਹੈ, ਜਿਨ੍ਹਾਂ ਨੂੰ ਆਪਣੇ ਹੱਕ ਤੇ ਮੰਗਾਂ ਲੈਣ ਦੀ ਸੋਝੀ ਆ ਗਈ ਹੈ।
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਤੇ ਕਾਂਗਰਸ ਦੀਆਂ ਭ੍ਰਿਸ਼ਟ ਸਰਕਾਰਾਂ ਨੇ ਦਲਿਤਾਂ ਨੂੰ ਹਮੇਸ਼ਾ ਆਪਣਾ ਵੋਟ ਬੈਂਕ ਸਮਝ ਕੇ ਹੀ ਇਸਤੇਮਾਲ ਕੀਤਾ ਹੈ। ਉਨ੍ਹਾਂ ਕਿਹਾ ਕਿ
ਇਸ ਮੌਕੇ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਸਰਪੰਚ ਅਮਰਜੀਤ ਸਿੰਘ ਈਦਾ ਨੇ ਕਿਹਾ ਕਿ ਅੱਜ ਲੋੜ ਹੈ ਨੌਜਵਾਨ ਵਰਗ ਨੂੰ ਚੰਗੀ ਸੇਧ ਦੇਣ ਦੀ। ਇਸ ਮੌਕੇ ਸਮਾਜ ਸੇਵਕ ਰੇਸ਼ਮ ਲਾਲ ਕਾਲਾਸੰਘਿਆਂ ਸੇਵਾ ਮੁਕਤ ਪੰਜਾਬ ਰਾਜ ਬਿਜਲੀ ਬੋਰਡ, ਪਿਆਰਾ ਲਾਲ ਭੰਡਾਰੀ, ਗੁਰਨਾਮ ਸਿੰਘ ਟਿੱਕਾ ਮੈਂਬਰ ਪੰਚਾਇਤ, ਬਲਾਕ ਪ੍ਰਧਾਨ ਪਰਮਜੀਤ ਸਿੰਘ ਮਾਨ, ਬਲਕਾਰ ਸਿੰਘ ਮੰਤਰੀ, ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਗੁਰਮੇਲ ਕੌਰ ਗੇਲੋਂ, ਬੀਬੀ ਸਵਰਨੀ ਮੈਂਬਰ ਪੰਚਾਇਤ, ਅਵਤਾਰ ਰਾਏ ਤਾਰੂ, ਮਨੋਹਰ ਲਾਲ ਮੱਟੂ, ਪ੍ਰੋਫੈਸਰ ਭਾਗ ਸਿੰਘ, ਧਾਰਮਿਕ ਵਿੰਗ ਪੰਜਾਬ ਦੇ ਇੰਚਾਰਜ ਪਰਮਜੀਤ ਸਿੰਘ ਚਿੱਟੀ, ਪ੍ਰਕਾਸ਼ ਸਿੰਘ ਨਕੋਦਰ, ਕੈਪਟਨ ਭਜਨ ਸਿੰਘ, ਮਾ: ਸੁਦਾਗਰ ਸਿੰਘ ਨੇ ਵੀ ਭਾਰੀ ਇਕੱਠ ਨੂੰ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੁਰਜੀਤ ਸਿੰਘ ਟੁੱਟ ਨੇ ਨਿਭਾਈ।
6) ਸਿੱਖ ਤਾਲਮੇਲ ਕਮੇਟੀ, ਸਮਾਜ ਬਚਾਓ ਮੋਰਚਾ, ਹੋਰ ਜਥੇਬੰਦੀਆਂ
ਮੋਰਚਾ ਅਤੇ ਸੈਨਾਂ ਦੀਆਂ ਮੰਗਾਂ, ਰੋਸ, ਘਿਰਾਓ ਦੀ ਚਿਤਾਵਨੀ
ਹੱਕ ਮੰਗਿਆਂ ਨਹੀਂ ਮਿਲਦੇ ਹੱਕ ਤਾਂ ਖੋਹਣੇ ਪੈਂਦੇ ਹਨ।