ਵਾਲਮੀਕ ਆਸ਼ਰਮ ਤੇ ਸਾਧੂ ਸਮਾਜ ਦੇ ਸੰਤਾਂ ਤੇ ਯੂਥ ਵਰਗ ਦੇ ਨੌਜਵਾਨਾਂ ਦੀ ਮੀਟਿੰਗ
ਮੱਲ੍ਹੀਆਂ ਕਲਾਂ/ਲਾਂਬੜਾ, 26 ਅਕਤੂਬਰ (ਮਨਜੀਤ ਮਾਨ)-ਅੱਜ ਇਥੇ ਨਜ਼ਦੀਕੀ ਪਿੰਡ ਕੁਲਾਰਾਂ ਜ਼ਿਲ੍ਹਾ ਜਲੰਧਰ ਵਿਖੇ ਭਗਵਾਨ ਵਾਲਮੀਕ ਆਸ਼ਰਮ ਵਿਖੇ ਧੂਣਾ ਸਾਹਿਬ ਅੰਮ੍ਰਿਤਸਰ ਟਰੱਸਟ ਦੇ ਮੁਖੀ ਬਾਬਾ ਮਲਕੀਤ ਨਾਥ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਕ ਅਹਿਮ ਤੇ ਜ਼ਰੂਰੀ ਮੀਟਿੰਗ ਆਸ਼ਰਮ ਦੇ ਮੁਖੀ ਬਾਬਾ ਸੇਵਕ ਨਾਥ ਸ਼੍ਰੋਮਣੀ ਰੰਗਰੇਟਾ ਦਲ ਪੰਜਾਬ ਦੇ ਸੂਬਾ ਪ੍ਰਧਾਨ ਸ: ਬਲਵੀਰ ਸਿੰਘ ਚੀਮਾ, ਯੂਥ ਵਿੰਗ ਪੰਜਾਬ ਦੇ ਸੂਬਾ ਪ੍ਰਧਾਨ ਸਰਪੰਚ ਅਮਰਜੀਤ ਸਿੰਘ ਈਦਾ, ਦੀ ਸਰਪ੍ਰਸਤੀ ਹੇਠ ਕੀਤੀ ਗਈ ਜਿਸ 'ਚ ਭਗਵਾਨ ਵਾਲਮੀਕ ਸਮਾਜ ਨਾਲ ਦਰਦ/ਹਮਦਰਦੀ ਰੱਖਣ, ਭਗਵਾਨ ਵਾਲਮੀਕੀ ਜੀ ਦੇ ਖਿਲਾਫ਼ ਅਪ ਸ਼ਬਦ ਬੋਲਣ ਵਾਲਿਆਂ ਦੇ ਖਿਲਾਫ਼ ਡੱਟ ਕੇ ਮੁਕਾਬਲਾ ਕਰਨ ਲਈ ਵਿਚਾਰਾਂ ਹੋਈਆਂ, ਇਸ ਮੌਕੇ ਡੇਰੇ ਦੇ ਮੁਖੀ ਬਾਬਾ ਸੇਵਕ ਨਾਥ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਪੰਜਾਬ 'ਚ ਭਗਵਾਨ ਵਾਲਮੀਕ ਜੀ ਦੇ ਖਿਲਾਫ਼ ਸਾਧੂ ਜਾਂ ਸੰਸਥਾਵਾਂ ਗਲਤ ਪ੍ਰਚਾਰ ਕਰ ਰਹੀਆਂ ਹਨ ਸਾਧੂ ਤੇ ਸੰਤ ਸਮਾਜ ਉਸ ਨੂੰ ਸਹਿਣ ਨਹੀਂ ਕਰੇਗਾ।
ਉਨ੍ਹਾਂ ਕਿਹਾ ਕਿ ਓਸ਼ੋ ਦੇ ਪੈਰੋਕਾਰਾਂ ਵੱਲੋਂ ਜੋ ਭਗਵਾਨ ਵਾਲਮੀਕ ਜੀ ਦੇ ਖਿਲਾਫ਼ ਗ਼ਲਤ ਪ੍ਰਚਾਰ ਕੀਤਾ ਗਿਆ ਸੀ, ਉਸ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਜੋ ਇਕ ਨਵੰਬਰ ਤੋਂ 7 ਨਵੰਬਰ ਤੱਕ ਓਸ਼ੋ ਦੇ ਸਤਿਸੰਗ ਹੁਸ਼ਿਆਰਪੁਰ ਵਿਖੇ ਹੋ ਰਹੇ ਹਨ ਉਨ੍ਹਾਂ ਨੂੰ ਸਾਧੂ ਸਮਾਜ ਤੇ ਯੂਥ ਵਰਗ ਕਿਸੇ ਵੀ ਹਾਲਤ 'ਚ ਨਹੀਂ ਹੋਣ ਦੇਣਗੇ। ਇਸ ਮੌਕੇ ਸ਼੍ਰੋਮਣੀ ਰੰਗਰੇਟਾ ਦਲ ਪੰਜਾਬ ਦੇ ਸੂਬਾ ਪ੍ਰਧਾਨ ਸ: ਬਲਵੀਰ ਸਿੰਘ ਚੀਮਾ ਨੇ ਕਿਹਾ ਕਿ ਭਗਵਾਨ ਵਾਲਮੀਕ ਜੀ ਦੇ ਖਿਲਾਫ਼ ਅਪ ਸ਼ਬਦ ਬੋਲਣ ਵਾਲੇ, ਸਾਧੂਆਂ ਜਾਂ ਕਿਤਾਬਾਂ 'ਚ ਗ਼ਲਤ ਲਿਖਤਾਂ ਲਿਖ ਕੇ ਵਾਲਮੀਕ ਭਾਈਚਾਰੇ ਦੇ ਲੋਕਾਂ ਦੇ ਮਨਾਂ 'ਤੇ ਸਿੱਧੀ ਸੇਠ ਪਹੁੰਚਾਈ ਜਾ ਰਹੀ ਹੈ, ਜਿਸ ਦੇ ਸਬੰਧ 'ਚ ਦੋ ਵਾਰ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨਾਲ ਦੋ ਵਾਰ ਮੀਟਿੰਗ ਹੋਈ, ਪਰ ਇਸ ਦਾ ਨਤੀਜਾ ਬੇਸਿੱਟਾ ਰਿਹਾ।
ਇਸ ਮੌਕੇ ਯੂਥ ਵਿੰਗ ਪੰਜਾਬ ਦੇ ਸੂਬਾ ਪ੍ਰਧਾਨ ਸਰਪੰਚ ਅਮਰਜੀਤ ਸਿੰਘ ਈਦਾ ਨੇ ਕਿਹਾ ਕਿ ਸਮੁੱਚੇ ਪੰਜਾਬ 'ਚ ਯੂਥ ਵਿੰਗ ਦੇ ਯੂਨਿਟ ਸਥਾਪਿਤ ਕਰਨ ਤੋਂ ਬਾਅਦ ਵਲੰਟੀਅਰ ਫੋਰਸ ਵੀ ਤਿਆਰ ਕੀਤੀ ਜਾਵੇਗੀ। ਇਸ ਮੌਕੇ ਸੰਤ ਬਾਬਾ ਸੇਵਕ ਨਾਥ, ਸੰਤ ਬਾਬਾ ਮਲਕੀਤ ਨਾਥ, ਸੰਤ ਬਾਬਾ ਭਜਨ ਨਾਥ, ਬਾਬਾ ਮੱਘਰ ਨਾਥ, ਬਾਬਾ ਸ਼ਰਧਾ ਨਾਥ, ਬਾਬਾ ਬਾਜ ਨਾਥ, ਬਾਬਾ ਜਗਤ ਨਾਥ, ਬਾਬਾ ਵਣਜਾਰਾ ਨਾਥ ਧਾਰਮਿਕ ਵਿੰਗ ਪੰਜਾਬ ਦੇ ਇੰਚਾਰਜ ਬਾਬਾ ਪਰਮਜੀਤ ਸਿੰਘ ਚਿੱਟੀ ਸਰਬਨ ਸਿੰਘ ਮੋਠਾਂਵਾਲ, ਸਾਬ ਸਿੰਘ ਗਿੱਦੜਪਿੰਡੀ, ਪ੍ਰੋ: ਭਾਗ ਸਿੰਘ, ਪ੍ਰਕਾਸ਼ ਸਿੰਘ ਨਕੋਦਰ, ਮਨੋਹਰ ਲਾਲ ਮੱਟੂ, ਕੈਪਟਨ ਭਜਨ ਸਿੰਘ ਪਛਾੜੀਆਂ, ਮਾ: ਸੁਦਾਗਰ ਸਿੰਘ ਢੱਡਾ, ਮਾ: ਮਹਿੰਦਰਪਾਲ ਉੱਗੀ ਸਰਪੰਚ, ਲਛਮਣ ਸਿੰਘ ਦੀਪੇਵਾਲ, ਸਰਪੰਚ ਕੁਲਵੰਤ ਸਿੰਘ ਬੱਲ ਕੋਹਨਾ, ਪਰਮਜੀਤ ਸਿੰਘ ਮਾਨ, ਬਾਬਾ ਲੱਖੀ ਸ਼ਾਹ, ਗਿਆਨੀ ਹਰਬੰਸ ਸਿੰਘ ਕੁਲਾਰ, ਅਜੀਤ ਸਿੰਘ, ਅਮਨਦੀਪ ਸਿੰਘ ਵਾਣਵਾਲਾ, ਪ੍ਰਗਟ ਸਿੰਘ, ਜਸਵੰਤ ਸਿੰਘ ਕਾਂਤਾ, ਸਰਪੰਚ ਰਾਜ ਕੁਮਾਰ, ਰਾਜ ਜਗਜੀਤ ਸਿੰਘ ਸਰਪੰਚ, ਜੋਗਿੰਦਰ ਸਿੰਘ, ਸੋਮ ਨਾਥ, ਗੁਰਦੇਵ ਸਿੰਘ ਕੌਲਪੁਰ, ਬੀਰ ਸਿੰਘ ਜੰਡਿਆਲਾ, ਰੌਨੀ ਗਿੱਲ, ਮਲਕੀਤ ਸਿੰਘ, ਡਾ: ਨਿਰਮਲ ਸਿੰਘ, ਬਲਵਿੰਦਰ ਕੁਲਾਰ, ਟੋਨੀ ਪ੍ਰਧਾਨ ਨਕੋਦਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਗੁਰੂ ਰਵਿਦਾਸ ਮਿਸ਼ਨ ਅਤੇ ਵੈਲਫੇਅਰ ਸੁਸਾਇਟੀ ਦੀ ਮੀਟਿੰਗ
ਜਲੰਧਰ, 26 ਅਕਤੂਬਰ (ਪ. ਪ.)-ਸ੍ਰੀ ਗੁਰੂ ਰਵਿਦਾਸ ਮਿਸ਼ਨ ਅਤੇ ਵੈਲਫੇਅਰ ਸੁਸਾਇਟੀ ਪਿੰਡ ਮਾਣਕੋ (ਨੇੜੇ ਕਠਾਰ) ਦੀ ਮੀਟਿੰਗ ਸਤਨਾਮ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੀਤ ਪ੍ਰਧਾਨ ਗੁਰਮੇਲ ਸਿੰਘ ਸੰਧੂ, ਜਨਰਲ ਸਕੱਤਰ ਸੇਵਾ ਦਾਸ, ਸਕੱਤਰ ਬਲਵੀਰ ਚੰਦ, ਖਜ਼ਾਨਚੀ ਕਮਲਜੀਤ ਸਿੰਘ ਸੰਧੂ, ਸਲਾਹਕਾਰ ਸਤਨਾਮ ਸਿੰਘ ਵਿਰਦੀ, ਦਫਤਰ ਸਕੱਤਰ ਪ੍ਰੇਮ ਚੰਦ, ਪ੍ਰੈੱਸ ਸਕੱਤਰ ਜਗਜੀਤ ਸਿੰਘ, ਰਾਮਪਾਲ ਬੰਗੜ, ਜਸਪਾਲ ਸਿੰਘ ਸੰਧੂ, ਬਲਵੀਰ ਸਿੰਘ ਸੰਧੂ, ਰਮੇਸ਼ ਲਾਲ, ਬਲਜੀਤ ਕੁਮਾਰ ਅਲਾਵਲਪੁਰ, ਜਗਜੀਤ ਸਿੰਘ ਘੁੰਮਣਾ, ਨਿਰਮਲ ਸਿੰਘ ਚੂਹੜਵਾਲੀ, ਨਰਿੰਦਰ ਸਿੰਘ ਵਿਰਦੀ, ਹਰਿੰਦਰ ਸਿੰਘ ਸਮੇਤ ਸਮੂਹ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਰਾਜ ਰਾਣੀ ਪਿੰਡ ਘੁੜਿਆਲ ਨੂੰ ਬਿਮਾਰੀ ਦੇ ਇਲਾਜ ਵਾਸਤੇ ਸੁਸਾਇਟੀ ਵੱਲੋਂ 2000 ਰੁਪਏ ਦੀ ਮਾਲੀ ਮਦਦ ਦਿੱਤੀ ਗਈ ਅਤੇ ਸੁਸਾਇਟੀ ਵੱਲੋਂ ਅੱਗੇ ਤੋਂ ਵੀ ਸਮਾਜ ਭਲਾਈ ਦੇ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਪ੍ਰਣ ਕੀਤਾ। ਸੁਸਾਇਟੀ ਦੇ ਸਮੂਹ ਮੈਂਬਰਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ ਗਈ।
ਸਾਂਪਲਾ ਤੇ ਹੋਰ ਦਲਿਤ ਆਗੂਆਂ ਨੂੰ ਨਜ਼ਰਅੰਦਾਜ਼ ਕਰਨ ਦਾ ਮਾਮਲਾ ਭਾਜਪਾ ਹਾਈ ਕਮਾਨ ਕੋਲ ਉਠਾਵਾਂਗੇ - ਬਾਲੀ
ਜਲੰਧਰ, 5 ਨਵੰਬਰ (ਜਸਪਾਲ ਸਿੰਘ)-ਭਾਰਤੀ ਜਨਤਾ ਪਾਰਟੀ ਐਸ. ਸੀ. ਮੋਰਚਾ ਦੇ ਸੂਬਾ ਮੀਤ ਪ੍ਰਧਾਨ ਮਨਜੀਤ ਬਾਲੀ ਤੱਲ੍ਹਣ ਨੇ ਕਿਹਾ ਕਿ ਉਹ ਜਲਦੀ ਹੀ ਇਕ ਵਫ਼ਦ ਲੈ ਕੇ ਭਾਜਪਾ ਹਾਈ ਕਮਾਨ ਪ੍ਰਧਾਨ ਰਾਜਨਾਥ ਸਿੰਘ, ਵਿਰੋਧੀ ਧਿਰ ਦੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਅਤੇ ਅਰੁਣ ਜੇਤਲੀ ਨੂੰ ਮਿਲ ਕੇ, ਭਾਜਪਾ ਪੰਜਾਬ ਦੇ ਕੁਝ ਆਗੂਆਂ ਵੱਲੋਂ ਪਾਰਟੀ ਨੂੰ ਵਾਦ-ਵਿਵਾਦ ਵਿਚ ਧੱਕਣ ਅਤੇ ਸੂਬੇ ਵਿਚ ਪਾਰਟੀ ਦੀ ਅਸਲ ਤਾਕਤ ਦਲਿਤ ਵਰਗ ਨੂੰ ਨਜ਼ਰਅੰਦਾਜ਼ ਕਰਨ ਸਬੰਧੀ ਸ਼ਿਕਾਇਤ ਕਰਨਗੇ। ਬਾਲੀ ਨੇ ਰੋਹ ਭਰੇ ਲਹਿਜ਼ੇ ਵਿਚ ਕਿਹਾ ਕਿ ਨਗਰ ਨਿਗਮ ਜਲੰਧਰ ਦੇ ਕੰਪਲੈਕਸ ਦੇ ਮਹੂਰਤ ਸਮੇਂ ਦਿੱਤੇ ਗਏ ਇਸ਼ਤਿਹਾਰ ਅਤੇ ਹੋਰਡਿੰਗਜ਼ ਵਿਚ ਸ੍ਰੀ ਵਿਜੈ ਸਾਂਪਲਾ ਚੇਅਰਮੈਨ ਪੰਜਾਬ ਖਾਦੀ ਬੋਰਡ ਅਤੇ ਜਲੰਧਰ ਨਾਲ ਸੰਬੰਧਿਤ ਭਾਜਪਾ ਐਸ. ਸੀ. ਮੋਰਚਾ ਦੇ ਰਾਸ਼ਟਰੀ ਸਕੱਤਰ ਰਾਜੇਸ਼ ਬਾਘਾ ਦਾ ਨਾਂਅ ਸ਼ਾਮਿਲ ਨਾ ਕਰਨਾ ਮਹਿਜ਼ ਗਲਤੀ ਨਹੀਂ ਸੀ, ਬਲਕਿ ਜਾਣ-ਬੁਝ ਕੇ ਸਾਜ਼ਿਸ਼ ਅਧੀਨ, ਡਾ. ਅੰਬੇਦਕਰ ਧਾਰਾ ਦੇ ਸਭ ਤੋਂ ਵੱਡੇ ਮੁਦੱਈ ਅਤੇ ਮਜ਼ਬੂਤ ਦਲਿਤ ਆਗੂਆਂ ਨੂੰ ਅਪਮਾਨਿਤ ਕਰਕੇ ਪਾਰਟੀ ਦੀ ਮਰਿਆਦਾ ਨੂੰ ਢਾਹ ਲਗਾਈ ਗਈ ਹੈ। ਆਗੂ ਨੇ ਇਹ ਵੀ ਦੋਸ਼ ਲਗਾਇਆ ਕਿ ਅਜਿਹੇ ਪਾਰਟੀ ਵਿਰੋਧੀ ਆਗੂਆਂ ਦੀ ਵਜ੍ਹਾ ਕਰਕੇ ਹੀ ਭਾਜਪਾ-ਅਕਾਲੀ ਗਠਜੋੜ ਵਿਚ ਤਣਾਓ ਵੱਧ ਰਿਹਾ ਹੈ।
ਬਾਲੀ ਦੇ ਨਾਲ ਇਸ ਸਮੇਂ ਰਮੇਸ਼ ਕਾਲਾ, ਪ੍ਰਸ਼ੋਤਮ ਗੋਗੀ ਪੰਚ, ਜੀਵਨ ਜੱਸੀ ਮੈਂਬਰ ਬਲਾਕ ਸੰਮਤੀ, ਗਿਆਨ ਕੌਰ ਪੰਚ, ਗੁਰਮੇਜ ਲਾਲ ਮੈਂਬਰ ਬਲਾਕ ਸੰਮਤੀ, ਸੋਹਣ ਲਾਲ ਗੋਰਾ, ਬਲਵਿੰਦਰ ਕਲੇਰ, ਕੁਲਦੀਪ ਮਾਹੀ ਮੈਂਬਰ ਬਲਾਕ ਸੰਮਤੀ, ਮੰਗਲ ਸਿੰਘ, ਵਰਿੰਦਰ ਸੰਮੀ, ਰੋਬਿਨ, ਰਾਜ ਕੁਮਾਰ ਜੋਗੀ, ਜੱਸੀ ਸਲੇਮਪੁਰ, ਗੁਰਪ੍ਰੀਤ ਸਿੰਘ ਗੋਪੀ, ਸੰਦੀਪ ਪੰਚ ਉੱਚਾ ਤੇ ਬਿਮਲ ਕਲੇਰ ਆਦਿ ਵੀ ਹਾਜ਼ਰ ਸਨ।
ਬੀ. ਆਰ. ਅੰਬੇਦਕਰ ਆਈ. ਟੀ. ਆਈ. ਨੂੰ ਮਾਨਤਾ
ਜਲੰਧਰ, 7 ਨਵੰਬਰ (ਸ਼ਿਵ)-ਡਾ. ਬੀ. ਆਰ. ਅੰਬੇਦਕਰ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸ: ਕਰਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਜੋ ਗ਼ਰੀਬ ਤੇ ਲੋੜਵੰਦ ਬੱਚਿਆਂ ਲਈ ਬਾਬਾ ਗੁਰਮੁਖ ਦਾਸ ਦੀ ਬਾਗੀਚੀ, ਚੰਦਨ ਨਗਰ ਕਰਤਾਰਪੁਰ 'ਚ ਆਈ. ਟੀ. ਆਈ. ਖੋਲ੍ਹਣ ਲਈ ਉਪਰਾਲੇ ਕੀਤੇ ਸਨ, ਉਸ 'ਚ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਦੋ ਕੋਰਸਾਂ ਕੰਪਿਊਟਰ ਆਪ੍ਰੇਟਰ ਅਤੇ ਪ੍ਰੋਗਰਾਮਿੰਗ ਐਪਲੀਕੇਸ਼ਨ, ਜਿਸ ਲਈ ਯੋਗਤਾ ਬਾਰ੍ਹਵੀਂ ਪਾਸ ਤੇ ਦੂਸਰੇ ਕੋਰਸ ਡਰੈੱਸ ਮੇਕਿੰਗ ਲਈ ਯੋਗਤਾ ਦਸਵੀਂ ਪਾਸ ਹੈ, ਲਈ ਮਾਨਤਾ ਮਿਲ ਗਈ ਹੈ। ਉਨ੍ਹਾਂ ਦੱਸਿਆ ਬੱਚਿਆਂ ਦੇ ਉਜਵਲ ਭਵਿੱਖ ਲਈ ਉਪਰੋਕਤ ਦੋਵੇਂ ਕੋਰਸ ਬਹੁਤ ਹੀ ਜਲਦੀ ਸ਼ੁਰੁ ਕੀਤੇ ਜਾ ਰਹੇ ਹਨ।
ਦਲਿਤ ਭਾਈਚਾਰੇ ਦੇ ਲੋਕਾਂ ਨੂੰ ਪਲਾਟਾਂ 'ਤੇ ਕਬਜ਼ੇ ਯੂਥ ਵਿੰਗ ਧੱਕੇ ਨਾਲ ਦਿਵਾਵੇਗਾ
ਮੱਲ੍ਹੀਆਂ ਕਲਾਂ/ਲਾਂਬੜਾ, 15 ਨਵੰਬਰ (ਮਨਜੀਤ ਮਾਨ)-ਅੱਜ ਇਥੋਂ ਨਜ਼ਦੀਕੀ ਪਿੰਡ ਉੱਗੀ, ਜ਼ਿਲ੍ਹਾ ਜਲੰਧਰ ਵਿਖੇ ਸ਼੍ਰੋਮਣੀ ਰੰਗਰੇਟਾ ਦਲ ਪੰਜਾਬ ਦੇ ਸੂਬਾ ਪ੍ਰਧਾਨ ਸਰਪੰਚ ਅਮਰਜੀਤ ਸਿੰਘ ਈਦਾ ਦੀ ਸਰਪ੍ਰਸਤੀ ਹੇਠ ਤੇ ਸ਼੍ਰੋਮਣੀ ਰੰਗਰੇਟਾ ਦਲ ਪੰਜਾਬ ਦੇ ਸੂਬਾ ਪ੍ਰਧਾਨ ਸ: ਬਲਵੀਰ ਸਿੰਘ ਚੀਮਾ ਦੀ ਅਗਵਾਈ ਹੇਠ ਮਾ: ਮਹਿੰਦਰਪਾਲ ਉੱਗੀ ਜਨਰਲ ਸਕੱਤਰ ਦੇ ਗ੍ਰਹਿ ਵਿਖੇ ਹੋਈ, ਜਿਸ ਵਿਚ ਸੈਂਕੜੇ ਯੂਥ ਵਿੰਗ ਦੇ ਵਰਕਰਾਂ ਤੇ ਅਹੁਦੇਦਾਰਾਂ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ਵਿਚ ਦਲਿਤਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੇ ਹੋਰ ਮੁੱਦਿਆਂ 'ਤੇ ਅਹਿਮ ਵਿਚਾਰਾਂ ਹੋਈਆਂ।
ਇਸ ਮੌਕੇ ਸ਼੍ਰੋਮਣੀ ਰੰਗਰੇਟਾ ਦਲ ਪੰਜਾਬ ਦੇ ਸੂਬਾ ਪ੍ਰਧਾਨ ਸ: ਬਲਵੀਰ ਸਿੰਘ ਚੀਮਾ ਨੇ ਯੂਥ ਵਿੰਗ ਦੇ ਵਰਕਰਾਂ ਤੇ ਅਹੁਦੇਦਾਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮੁੱਚੇ ਪੰਜਾਬ 'ਚ ਗਰੀਬਾਂ ਤੇ ਦਲਿਤਾਂ ਨਾਲ ਧਨਾਢ ਤੇ ਸਰਮਾਏਦਾਰ ਲੋਕਾਂ ਵੱਲੋਂ ਹਰ ਰੋਜ਼ ਧੱਕੇਸ਼ਾਹੀਆਂ ਕਰਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਤੇ ਦਲਿਤਾਂ ਦੇ ਪਲਾਟਾਂ 'ਤੇ ਸਰਮਾਏਦਾਰਾਂ ਵੱਲੋਂ ਕਬਜ਼ੇ ਕੀਤੇ ਜਾ ਰਹੇ ਹਨ। ਇਸ ਨੂੰ ਹੋਰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਹੋਰ ਕਿਹਾ ਕਿ ਸਾਰੇ ਪੰਜਾਬ 'ਚ ਦਲਿਤਾਂ ਨੂੰ 5-5 ਮਰਲੇ ਦੇ ਪਲਾਟਾਂ 'ਤੇ ਕਬਜ਼ੇ ਦਿਵਾਏ ਜਾਣਗੇ ਤੇ ਸਰਮਾਏਦਾਰਾਂ ਹੇਠ ਵਗ ਰਹੀਆਂ ਜ਼ਮੀਨਾਂ ਨੂੰ ਛੁਡਾਇਆ ਜਾਵੇਗਾ। ਸ: ਚੀਮਾ ਨੇ ਮੌਜੂਦਾ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਮਾਏਦਾਰਾਂ ਹੇਠ ਵਗ ਰਹੀ ਜ਼ਮੀਨ ਨੂੰ ਜਲਦੀ ਨਾ ਛੁਡਾਇਆ ਗਿਆ ਤਾਂ ਸ਼੍ਰੋਮਣੀ ਰੰਗਰੇਟਾ ਦਲ ਪੰਜਾਬ ਪੂਰੇ ਪੰਜਾਬ 'ਚ ਲੰਬਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗਾ।
ਇਸ ਮੌਕੇ ਯੂਥ ਵਿੰਗ ਪੰਜਾਬ ਦੇ ਸੂਬਾ ਪ੍ਰਧਾਨ ਸਰਪੰਚ ਅਮਰਜੀਤ ਸਿੰਘ ਈਦਾ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮੁੱਚੇ ਪੰਜਾਬ ਦੇ ਸੂਬੇ ਵਿਚ ਸ਼੍ਰੋਮਣੀ ਰੰਗਰੇਟਾ ਦਲ ਯੂਥ ਵਿੰਗ ਪੰਜਾਬ ਦੀ ਸ਼ਾਖ਼ ਵਧ ਰਹੀ ਹੈ ਤੇ ਯੂਥ ਵਰਗ ਦਲਿਤਾਂ 'ਤੇ ਹੋ ਰਹੇ ਅੱਤਿਆਚਾਰਾਂ ਨੂੰ ਸਹਿਣ ਨਹੀਂ ਕਰੇਗਾ ਤੇ ਯੂਥ ਵਿੰਗ ਲੋਕਾਂ ਲਈ ਦਿਨ-ਰਾਤ ਇਕ ਕਰ ਦੇਵੇਗਾ। ਸ: ਈਦਾ ਨੇ ਹੋਰ ਕਿਹਾ ਕਿ ਕਾਲਾਸੰਘਿਆਂ ਜ਼ਿਲ੍ਹਾ ਕਪੂਰਥਲਾ 'ਚ ਜੋ ਪਲਾਟਾਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ, ਉਨ੍ਹਾਂ ਪਲਾਟਾਂ ਦੇ ਸਬੰਧ 'ਚ ਪ੍ਰਸ਼ਾਸਨ ਨੇ 20 ਦਿਨ ਦਾ ਸਮਾਂ ਲਿਆ ਸੀ ਪਰ ਅਜੇ ਤੱਕ ਪ੍ਰਸ਼ਾਸਨ ਦਲਿਤ ਲੋਕਾਂ ਨੂੰ ਪਲਾਟਾਂ ਦੇ ਸਬੰਧ 'ਚ ਕੋਈ ਵੀ ਇਨਸਾਫ ਨਹੀਂ ਦੇ ਸਕੀ, ਜਿਸ ਦੇ ਸਬੰਧ 'ਚ ਕਾਲਾਸੰਘਿਆਂ 'ਚ 26 ਨਵੰਬਰ ਨੂੰ ਸ਼੍ਰੋਮਣੀ ਰੰਗਰੇਟਾ ਦਲ (ਪੰਜਾਬ) ਯੂਥ ਵਿੰਗ ਹੋਰ ਸਮੁੱਚੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਪਲਾਟਾਂ 'ਤੇ ਧੱਕੇਸ਼ਾਹੀ ਨਾਲ ਕਬਜ਼ੇ ਦਿਵਾ ਕੇ ਰਹੇਗਾ, ਜਿਸ ਦੀ ਸ਼ੁਰੂਆਤ ਕਾਲਾਸੰਘਿਆਂ, ਜ਼ਿਲ੍ਹਾ ਕਪੂਰਥਲਾ ਤੋਂ ਕੀਤੀ ਜਾਵੇਗੀ ਤੇ ਸਾਰੇ ਪੰਜਾਬ 'ਚ ਦਲਿਤਾਂ ਨੂੰ ਪਲਾਟਾਂ 'ਤੇ ਕਾਬਜ਼ ਕੀਤਾ ਜਾਵੇਗਾ ਜੋ ਵੀ ਹਲਾਤ ਖਰਾਬ ਹੋਣਗੇ, ਉਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਤੇ ਦਲਿਤ ਭਾਈਚਾਰੇ ਦੇ ਲੋਕ ਲੀਡਰਾਂ, ਮੰਤਰੀਆਂ ਦਾ ਵਿਹੜਿਆਂ ਵਿਚੋਂ ਬਾਈਕਾਟ ਕਰ ਦੇਣਗੇ।
ਇਸ ਮੌਕੇ ਮਾ: ਮਹਿੰਦਰਪਾਲ ਉੱਗੀ, ਸੰਤੋਖ ਘਾਰੂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੰਡਾਲਾ, ਕੈਪਟਨ ਭਜਨ ਸਿੰਘ ਪਛਾੜੀਆਂ, ਸਰਪੰਚ ਅਮਰੀਕ ਹੰਸ, ਡਾ: ਮਧੂ, ਸਰਪੰਚ ਮਨੋਹਰ ਲਾਲ ਬੈਂਸ, ਸਰਬਣ ਸਿੰਘ ਮੋਠਾਂਵਾਲ, ਮਿਸਟਰ ਕਬੱਡੀ ਰੌਨੀ ਗਿੱਲ, ਸਰਪੰਚ ਸੁਖਵੰਤ ਸਿੰਘ, ਪਰਮਜੀਤ ਮਾਨ, ਬੀਰ ਸਿੰਘ ਜੰਡਿਆਲਾ, ਸਾਬੀ ਰਸੂਲਪੁਰੀ, ਸੋਨੂੰ ਕਾਲਾਸੰਘਿਆਂ, ਬਾਬਾ ਸਰਦਾਰਾ ਰਸੂਲਪੁਰੀ, ਮਲਕੀਤ ਸਿੰਘ ਈਦਾ, ਹਰਪਾਲ ਸਿੰਘ ਈਦਾ, ਬਾਬਾ ਜ਼ਿੰਦਾ, ਡਾ: ਬਲਜੀਤ ਸਿੰਘ ਮਖੂ, ਨਿਰਮਲ ਸਿੰਘ ਕਪੂਰਥਲਾ, ਪਿੱਪਲ ਸਿੰਘ ਮਖੂ, ਜੋਬਨ ਮਖੂ, ਦਲਬੀਰ ਸਿੰਘ ਸਭਰਵਾਲ, ਪ੍ਰਿੰਸੀਪਲ ਕੁਲਦੀਪ ਸਿੰਘ ਕਾਂਗਣਾ ਕ੍ਰਾਈਮ ਬਿਊਰੋ ਆਦਿ ਆਗੂ ਵੀ ਇਸ ਮੌਕੇ ਹਾਜ਼ਰ ਸਨ।
ਧਰਮ ਬਦਲ ਕੇ ਇਸਾਈ ਤੇ ਮੁਸਲਿਮ ਬਣੇ ਲੋਕਾਂ ਨੂੰ ਰਾਖਵਾਂਕਰਨ ਦੇਣ ਦਾ ਡਟ ਕੇ ਵਿਰੋਧ ਕਰਾਂਗੇ - ਕਟਾਰੀਆ
ਜਲੰਧਰ, 17 ਨਵੰਬਰ (ਐਚ.ਐਸ.ਬਾਵਾ)-ਸੱਚਰ ਕਮੇਟੀ, ਮੌਇਲੀ ਕਮੇਟੀ ਅਤੇ ਮਿਸ਼ਰਾ ਕਮੇਟੀ ਤੋਂ ਮਨਮਰਜ਼ੀ ਦੀਆਂ ਰਿਪੋਰਟਾਂ ਲੈ ਕੇ ਕੇਂਦਰ ਸਰਕਾਰ ਵੱਲੋਂ ਧਰਮ ਬਦਲ ਕੇ ਇਸਾਈ ਤੇ ਮੁਸਲਮਾਨ ਬਣੇ ਲੋਕਾਂ ਨੂੰ ਰਾਖਵਾਂਕਰਨ ਦੇਣ ਦੀ ਹਰ ਕੋਸ਼ਿਸ਼ ਦਾ 'ਅਨੁਸੂਚਿਤ ਜਾਤੀ ਆਰਕਸ਼ਣ ਬਚਾਓ ਮੰਚ' ਵੱਲੋਂ ਡਟਵਾਂ ਵਿਰੋਧ ਕੀਤਾ ਜਾਏਗਾ। 'ਆਰਕਸ਼ਣ ਬਚਾਓ ਮੰਚ' ਦੇ ਕੌਮੀ ਆਗੂ ਤੇ ਸਾਬਕਾ ਸਾਂਸਦ ਸ੍ਰੀ ਰਤਨ ਲਾਲ ਕਟਾਰੀਆ ਨੇ ਅੱਜ ਜਲੰਧਰ ਵਿਖੇ ਹੋਈ ਮੰਚ ਦੀ ਮੀਟਿੰਗ ਮਗਰੋਂ ਮੰਚ ਦੇ ਪੰਜਾਬ ਦੇ ਕਨਵੀਨਰ ਤੇ ਪੰਜਾਬ ਖਾਦੀ ਬੋਰਡ ਦੇ ਚੇਅਰਮੈਨ ਸ੍ਰੀ ਵਿਜੇ ਸਾਂਪਲਾ ਤੇ ਸੀਨੀਅਰ ਭਾਜਪਾ ਆਗੂ ਸ੍ਰੀ ਸੋਮ ਪ੍ਰਕਾਸ਼ ਦੀ ਹਾਜ਼ਰੀ 'ਚ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੰਚ ਵੱਲੋਂ 26 ਨਵੰਬਰ ਤੋਂ 26 ਜਨਵਰੀ 2010 ਤਕ 'ਸੰਵਿਧਾਨ ਸੰਮਾਨ ਸਮਾਰੋਹ' ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਦੌਰਾਨ ਗੋਸ਼ਟੀਆਂ, ਪ੍ਰਦਰਸ਼ਨਾਂ, ਧਰਨਿਆਂ ਆਦਿ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਸੰਸਦ ਭਵਨ ਵਿਖੇ ਵਿਸ਼ਾਲ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰਪਤੀ, ਪ੍ਰਧਾਨਮੰਤਰੀ ਅਤੇ ਲੋਕ ਸਭਾ ਸਪੀਕਰ ਨੂੰ ਮੰਗ ਪੱਤਰ ਦਿੱਤੇ ਜਾਣਗੇ। ਇਸ ਮੌਕੇ ਆਰ.ਐਸ.ਐਸ. ਦੇ ਸ੍ਰੀ ਦਵਿੰਦਰ ਪ੍ਰਸ਼ਾਦ ਗੁਪਤਾ, ਐਸ.ਸੀ.ਬੀ.ਸੀ. ਟੀਚਰ ਯੂਨੀਅਨ ਦੇ ਡਾ: ਸਵਰਨ ਸਿੰਘ ਕਲਿਆਣ, ਡਾ: ਵਿਜੇ ਸਿੰਘ, ਦੀਵਾਨ ਅਮਿਤ ਅਰੋੜਾ ਆਦਿ ਆਗੂ ਹਾਜ਼ਰ ਸਨ।