ਹਿੰਦੂ ਜਾਗ੍ਰਿਤੀ ਮੰਚ (ਹਿੰਦੁਸਤਾਨ) ਵੱਲੋਂ ਪੰਜਾਬੀ ਹਾਸਰਸ ਫਿਲਮ 'ਤੇ ਪਾਬੰਦੀ ਦੀ ਮੰਗ
ਜਲੰਧਰ, 26 ਅਕਤੂਬਰ (ਜਸਪਾਲ ਸਿੰਘ)-ਹਿੰਦੂ ਜਾਗ੍ਰਿਤੀ ਮੰਚ (ਹਿੰਦੁਸਤਾਨ) ਨੇ ਹਾਲ ਹੀ 'ਚ ਰਿਲੀਜ਼ ਹੋਈ ਪੰਜਾਬੀ ਹਾਸਰਸ ਫਿਲਮ 'ਫੈਮਿਲੀ ਖੁਸਰਿਆਂ ਦੀ' 'ਤੇ ਪਾਬੰਦੀ ਦੀ ਮੰਗ ਕਰਦੇ ਹੋਏ ਅੱਜ ਇਕ ਮੰਗ ਪੱਤਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੀਂ ਕੇਂਦਰ ਸਰਕਾਰ ਨੂੰ ਭੇਜਿਆ ਹੈ। ਇਸ ਮੌਕੇ ਮੰਚ ਦੇ ਵੱਖ-ਵੱਖ ਆਗੂਆਂ ਨੇ ਦੋਸ਼ ਲਗਾਇਆ ਹੈ ਕਿ ਫਿਲਮ 'ਚ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਫਿਲਮ 'ਤੇ ਪਾਬੰਦੀ ਨਾ ਲਗਾਈ ਗਈ ਤਾਂ ਸੰਘਰਸ਼ ਕੀਤਾ ਜਾਵੇਗਾ।
ਮੰਗ ਪੱਤਰ ਦੇਣ ਵਾਲਿਆਂ 'ਚ ਪ੍ਰਮੁੱਖ ਤੌਰ 'ਤੇ ਮਨਦੀਪ ਬਖਸ਼ੀ ਕੌਮੀ ਪ੍ਰਧਾਨ, ਸ੍ਰੀ ਕਮਲ ਸ਼ਰਮਾ ਚੇਅਰਮੈਨ, ਚੰਦਨ ਕਲੇਰ ਪ੍ਰਧਾਨ ਡਾ. ਅੰਬੇਡਕਰ ਸੈਨਾ ਪੰਜਾਬ, ਤਜਿੰਦਰ ਬਿੱਲਾ, ਸੁਰੇਸ਼ ਕੁਮਾਰ ਪ੍ਰਧਾਨ ਬ੍ਰਾਹਮਣ ਸਭਾ ਜਮਸ਼ੇਰ, ਮੁਕੇਸ਼ ਸ਼ਰਮਾ, ਕਮਲ ਦੇਵ, ਸ਼ਾਮ ਸ਼ਰਮਾ, ਵਿਨੋਦ ਯਾਦਵ, ਅਸ਼ੋਕ ਠਾਕਰ, ਵਿਜੇ ਛਾਬੜਾ, ਗੁਰਚਰਨ ਸਿੰਘ ਸੈਣੀ, ਦਵਿੰਦਰ ਸ਼ਰਮਾ, ਸਚਿਨ ਤਨੇਜਾ, ਸੰਜੀਵ ਸ਼ਰਮਾ, ਸ਼ੇਖਰ ਸ਼ਰਮਾ, ਰਾਜ ਕੁਮਾਰ ਕੋਹਲੀ, ਮਦਨ ਗੋਪਾਲ, ਕਰਨ ਸ਼ਰਮਾ, ਉਮ ਦੱਤ, ਕ੍ਰਿਸ਼ਨ ਕੁਮਾਰ ਤੇ ਸੁਰਿੰਦਰ ਕੁਮਾਰ ਆਦਿ ਹਾਜ਼ਰ ਸਨ।
ਸ਼ਿਵ ਸੈਨਾ ਮੀਟਿੰਗ ‘ਚ ਧਨੌਲੀ ਤੇ ਵਿਨੇ ਬਾਰੇ ਵਿਚਾਰਾਂ
ਗਊ ਹੱਤਿਆ 'ਤੇ ਪਾਬੰਦੀ ਲਗਾਉਣ ਦੀ ਮੰਗ ਉਠਾਈ
ਜਲੰਧਰ, 29 ਅਕਤੂਬਰ (ਸ਼ਿਵ)-ਆਲ ਇੰਡੀਆ ਸ਼ਿਵ ਸੈਨਾ ਹਿੰਦੋਸਤਾਨ ਦੇ ਪ੍ਰਧਾਨ ਸ੍ਰੀ ਪਵਨ ਗੁਪਤਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਰਾਜ 'ਚ ਗਊ ਹੱਤਿਆ ਨੂੰ ਰੋਕਣ ਲਈ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਲਈ ਕਾਨੂੰਨ ਬਣਾਏ। ਜਲੰਧਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਗੁਪਤਾ ਨੇ ਕਿਹਾ ਕਿ ਸ਼ਿਵ ਸੈਨਾ ਹਿੰਦੋਸਤਾਨ 24 ਅਕਤੂਬਰ ਤੋਂ ਲੈ ਕੇ 7 ਨਵੰਬਰ ਤੱਕ ਹਿੰਦੂ ਜਾਗਰਣ ਮੁਹਿੰਮ ਚਲਾਈ ਜਾ ਰਹੀ ਹੈ, ਜਿਸ 'ਚ ਗਊ ਹੱਤਿਆ ਤੋਂ ਇਲਾਵਾ ਹੋਰ ਵੀ ਕਈ ਅਹਿਮ ਮੁੱਦੇ ਉਠਾਏ ਜਾ ਰਹੇ ਹਨ। ਇਸ ਤੋਂ ਇਲਾਵਾ 8 ਨਵੰਬਰ ਤੋਂ ਲੈ ਕੇ 6 ਦਸੰਬਰ ਤੱਕ 11 ਰਾਜਾਂ 'ਚ ਪ੍ਰਦੇਸ਼ ਯੂਨਿਟਾਂ ਦੀਆਂ ਮੀਟਿੰਗਾਂ ਹੋ ਰਹੀਆਂ ਹਨ, ਜਿਸ 'ਚ ਉਕਤ ਮੁੱਦੇ ਵੀ ਵਿਚਾਰੇ ਜਾਣਗੇ। ਸ੍ਰੀ ਗੁਪਤਾ ਨੇ ਕਿਹਾ ਕਿ ਪਾਰਟੀ ਮੰਗ ਕਰਦੀ ਹੈ ਸੰਸਦ 'ਤੇ ਹਮਲਾ ਕਰਨ ਵਾਲੇ ਸਮੇਤ ਫਾਂਸੀ ਦੀ ਸਜ਼ਾ ਐਲਾਨੀ ਗਈ ਹੈ, ਉਨ੍ਹਾਂ ਨੂੰ ਫਾਂਸੀ ਦੇਣ ਦਾ ਕੰਮ ਕੀਤਾ ਜਾਏ। ਇਸ ਮੌਕੇ ਕ੍ਰਿਸ਼ਨ ਸ਼ਰਮਾ ਪੰਜਾਬ ਪ੍ਰਧਾਨ, ਬਲਜੀਤ ਟੇਸੀ, ਸੁਧੀਰ ਕੌਸ਼ਕ, ਅਰਵਿੰਦਰ ਮਿਸ਼ਰਾ, ਰੌਕੀ ਅਰੋੜਾ, ਨਰਿੰਦਰ ਥਾਪਰ ਤੋਂ ਇਲਾਵਾ ਹੋਰ ਪਾਰਟੀ ਛੱਡ ਕੇ ਆਏ ਰਜਨੀਸ਼ ਟੀਟੂ, ਪ੍ਰਸ਼ੋਤਮ ਫੌਜੀ, ਡਾ. ਸ਼ਰਮਾ ਵੀ ਹਾਜ਼ਰ ਸਨ।
ਭਿੰਡਰਾਂਵਾਲੇ ਦੀਆਂ ਤਸਵੀਰਾਂ ਪ੍ਰਤੀ ਨਰਮ ਰਵੱਈਆ ਤਿਆਗੇ ਸਰਕਾਰ
‘ਪੰਜਾਬ ਬੰਦ’ ਦਾ ਸੱਦਾ ਸਿਧਾਂਤਕ ਕੁਰਾਹਾ: ਦਿਆਲ ਸਿੰਘ
ਹਿੰਦੂ ਮਹਾਂ ਸਭਾ ਦਾ ਗਠਨ
ਸ਼ਾਹਕੋਟ, 13 ਨਵੰਬਰ (ਸੋਨੂੰ ਮਿੱਤਲ)-ਹਿੰਦੂ ਮਹਾ ਸਭਾ ਦਾ ਸ਼ਾਹਕੋਟ ਵਿਚ ਗਠਨ ਕੀਤਾ ਗਿਆ। ਇਸ ਸਬੰਧੀ ਕਪਿਲ ਵਡੈਹਰਾ, ਰਜਤ ਵਡੈਹਰਾ, ਯਸ਼ਪਾਲ ਰਿਹਾਨ, ਰਿੱਕੀ ਸੋਬਤੀ, ਕਪਿਲ ਅਰੋੜਾ, ਮਿੰਟੂ ਸ਼ਰਮਾ, ਸੰਜੀਵ ਪੁਰੀ, ਗੌਤਮ ਸੈਸ਼ਨ, ਰਾਜ ਕੁਮਾਰ ਬਾਂਸਲ, ਨਿਤਿਨ ਸ਼ਰਮਾ, ਸੰਦੀਪ ਪੁਰੀ, ਅਤੁਲ ਸ਼ਰਮਾ ਅਤੇ ਅਲੋਕ ਬੱਬੂ ਨੇ ਦੱਸਿਆ ਕਿ ਸਮੇਂ ਦੀ ਲੋੜ ਅਤੇ ਨੌਜਵਾਨਾਂ ਦੀ ਸੋਚ ਨਾਲ ਹਿੰਦੂ ਮਹਾਂ ਸਭਾ ਦਾ ਗਠਨ ਕੀਤਾ ਗਿਆ, ਜਿਸ ਵਿਚ ਭਾਈਚਾਰੇ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਉਨ੍ਹਾਂ ਦੀ ਮਦਦ ਤੋਂ ਇਲਾਵਾ ਸਮਾਜ ਭਲਾਈ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਨਾਲ ਕੀਤਾ ਜਾਵੇਗਾ। ਉਨ੍ਹਾਂ ਇਸ ਸਬੰਧੀ 11 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ। ਇਸ ਸਬੰਧੀ ਇਕ ਵਿਸ਼ੇਸ਼ ਮੀਟਿੰਗ ਸ੍ਰੀ ਹਨੂੰਮਾਨ ਮੰਦਿਰ ਵਿਖੇ ਕੀਤੀ ਗਈ। ਮੀਟਿੰਗ ਵਿਚ ਨੌਜਵਾਨਾਂ ਵੱਲੋਂ ਆਪਣੇ-ਆਪਣੇ ਸੁਝਾਅ ਵੀ ਦਿੱਤੇ ਗਏ। ਉਨ੍ਹਾਂ ਦੇ ਸੁਝਾਅ ਤੇ ਵਿਚਾਰ-ਵਟਾਂਦਰਾ ਕਰਨ ਉਪਰੰਤ ਅਗਲੀ ਰੂਪ-ਰੇਖਾ ਤਿਆਰ ਕਰਨ ਲਈ ਅਗਲੇ ਹਫ਼ਤੇ ਮੰਦਿਰ 'ਚ ਮੀਟਿੰਗ ਹੋਵੇਗੀ।