ਸ਼੍ਰੋ: ਕਮੇਟੀ ਚੋਣਾਂ ਲਈ ਕਿਸੇ ਡੇਰੇ ਦੇ ਸਮਰਥਨ ਦੀ ਜ਼ਰੂਰਤ ਨਹੀਂ - ਬਾਦਲ
ਚੰਡੀਗੜ੍ਹ, 2 ਸਤੰਬਰ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਉਣ ਵਾਲੀਆਂ ਚੋਣਾਂ ਸਬੰਧੀ ਉਨ੍ਹਾਂ ਨੂੰ ਬਾਬਾ ਗੁਰਮੀਤ ਰਾਮ ਰਹੀਮ ਵਰਗੇ ਕਿਸੇ ਡੇਰੇ ਤੋਂ ਸਮਰਥਨ ਲੈਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਅਜਿਹੇ ਦੋਸ਼ਾਂ ਨੂੰ ਸਫੈਦ ਝੂਠ ਕਰਾਰ ਦਿੱਤਾ ਕਿ ਅਕਾਲੀ ਦਲ ਕਿਸੇ ਅਜਿਹੇ ਡੇਰੇ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਸਮਰਥਨ ਲਈ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਹ ਚੋਣਾਂ ਹਮੇਸ਼ਾ ਆਪਣੇ ਬਲਬੂਤੇ 'ਤੇ ਲੜਦਾ ਆਇਆ ਹੈ ਅਤੇ ਇਸ ਵਾਰ ਵੀ ਆਪਣੇ ਬਲਬੂਤੇ 'ਤੇ ਹੀ ਲੜੇਗਾ, ਜਦੋਂ ਕਿ ਅਜਿਹੀਆਂ ਅਫਵਾਹਾਂ ਕਾਂਗਰਸ ਦੇ ਏਜੰਟਾਂ ਵੱਲੋਂ ਫੈਲਾਈਆਂ ਜਾ ਰਹੀਆਂ ਹਨ।
ਸ: ਬਾਦਲ ਨੇ ਸਪੱਸ਼ਟ ਕੀਤਾ ਕਿ ਅਕਾਲੀ ਦਲ ਨੇ ਹਮੇਸ਼ਾ ਅਸੂਲ ਅਤੇ ਸਿਧਾਂਤ ਦੀ ਸਿਆਸਤ ਕੀਤੀ ਹੈ ਅਤੇ ਸਿਆਸੀ ਰਿਆਇਤਾਂ ਅਤੇ ਫਾਇਦਿਆਂ ਨੂੰ ਵੇਖ ਕੇ ਫੈਸਲੇ ਨਹੀਂ ਲਏ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਵਿਚ ਲਗਾਈ ਗਈ ਐਮਰਜੈਂਸੀ ਮੌਕੇ ਵੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਅਕਾਲੀਆਂ ਨੂੰ ਹਮੇਸ਼ਾ ਲਈ ਰਾਜ-ਭਾਗ ਦੇਣ ਦੀ ਪੇਸ਼ਕਸ਼ ਕੀਤੀ ਸੀ, ਲੇਕਿਨ ਅਕਾਲੀ ਦਲ ਨੇ ਅਸੂਲ ਦੇ ਆਧਾਰ 'ਤੇ ਐਮਰਜੈਂਸੀ ਵਿਰੁੱਧ ਸੰਘਰਸ਼ ਕਰਨ ਦਾ ਫੈਸਲਾ ਲਿਆ ਸੀ। ਸ: ਬਾਦਲ ਨੇ ਮੰਤਰੀ ਮੰਡਲ ਵਿਚ ਕੈਪਟਨ ਕੰਵਲਜੀਤ ਸਿੰਘ ਦੇ ਅਕਾਲ ਚਲਾਣੇ ਕਾਰਨ ਖਾਲੀ ਹੋਏ ਸਥਾਨ ਅਤੇ ਸ: ਸ਼ੇਰ ਸਿੰਘ ਘੁਬਾਇਆ ਦੇ ਪਾਰਲੀਮੈਂਟ ਲਈ ਚੁਣੇ ਜਾਣ ਕਾਰਨ ਉਨ੍ਹਾਂ ਦੇ ਚੀਫ ਪਾਰਲੀਮਾਨੀ ਸਕੱਤਰ ਦੇ ਖਾਲੀ ਹੋਏ ਅਹੁਦਿਆਂ ਨੂੰ ਆਉਂਦੇ ਇਕ ਮਹੀਨੇ ਦੌਰਾਨ ਭਰ ਲਏ ਜਾਣ ਦਾ ਸੰਕੇਤ ਦਿੱਤਾ, ਪਰ ਇਸ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ ਕਿ ਮੰਤਰੀ ਮੰਡਲ ਵਿਚ ਸ਼ਾਮਿਲ ਹੋਣ ਵਾਲਾ ਕੌਣ ਖੁਸ਼ ਕਿਸਮਤ ਵਿਧਾਨਕਾਰ ਹੋਵੇਗਾ। ਪਰ ਉਨ੍ਹਾਂ ਇਹ ਸਪੱਸ਼ਟ ਕੀਤਾ ਕਿ ਮੰਤਰੀ ਮੰਡਲ ਵਿਚ ਇਸ ਤੋਂ ਇਲਾਵਾ ਹੋਰ ਕੋਈ ਰੱਦੋਬਦਲ ਨਹੀਂ ਕੀਤਾ ਜਾਵੇਗਾ।
ਬੀਤੇ ਦਿਨੀਂ ਸ਼ਿਮਲਾ ਵਿਖੇ ਭਾਜਪਾ ਵੱਲੋਂ ਕੌਮੀ ਪੱਧਰ ਦੇ ਕੀਤੀ ਗਈ ਚਿੰਤਨ ਬੈਠਕ ਦੌਰਾਨ ਪੰਜਾਬ ਦੇ ਕੁਝ ਭਾਜਪਾ ਆਗੂਆਂ ਵੱਲੋਂ ਪਾਰਲੀਮਾਨੀ ਚੋਣਾਂ ਦੌਰਾਨ ਭਾਜਪਾ ਦੀ ਹੋਈ ਹਾਰ ਲਈ ਅਕਾਲੀ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਸਬੰਧੀ ਛਪੀਆਂ ਖਬਰਾਂ ਸਬੰਧੀ ਪੁੱਛੇ ਜਾਣ 'ਤੇ ਸ: ਬਾਦਲ ਨੇ ਕਿਹਾ ਕਿ ਉਹ ਇਹ ਮੰਨਣ ਲਈ ਤਿਆਰ ਨਹੀਂ ਕਿ ਭਾਜਪਾ ਚੋਣਾਂ ਵਿਚ ਹਾਰੀ ਹੈ। ਉਨ੍ਹਾਂ ਦੱਸਿਆ ਕਿ ਭਾਜਪਾ ਇਕ ਸੀਟ 300 ਵੋਟਾਂ 'ਤੇ ਅਤੇ ਦੂਸਰੀ ਸੀਟ ਕੁਝ ਹਜ਼ਾਰ ਵੋਟਾਂ 'ਤੇ ਹਾਰੀ, ਜਦੋਂ ਕਿ ਤੀਸਰੀ ਸੀਟ ਉਸ ਵੱਲੋਂ ਜਿੱਤੀ ਗਈ। ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਉਕਤ ਦੋ ਸੀਟਾਂ ਦੀ ਹਾਰ ਨੂੰ ਹਾਰ ਨਹੀਂ ਸਮਝਿਆ ਜਾਣਾ ਚਾਹੀਦਾ।
ਕਾਂਗਰਸ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਯਤਨ 'ਚ - ਬਾਦਲ
ਸੁਖਬੀਰ, ਢੀਂਡਸਾ, ਅਟਵਾਲ, ਗਰਚਾ ਤੇ ਭੂੰਦੜ ਸਣੇ ਕਈ ਆਗੂ ਪੁੱਜੇ
ਅਹਿਮਦਗੜ੍ਹ, 4 ਸਤੰਬਰ (ਰਵਿੰਦਰਪੁਰੀ/ਅਮ੍ਰਿੰਤਪਾਲ ਸਿੰਘ ਕੈਲੇ/ਰਵਿੰਦਰ ਸਿੰਘ ਬਿੰਦਰਾ)-ਇੱਥੇ ਛਪਾਰ ਮੇਲੇ ਮੌਕੇ ਕਰਵਾਈ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇਸ਼ ਦਾ ਸਭ ਤੋਂ ਖੁਸ਼ਹਾਲ ਤੇ ਅਮਨ-ਪਸੰਦ ਸੂਬਾ ਹੈ ਜਿਥੇ ਕਦੇ ਵੀ ਕੋਈ ਫਿਰਕੂ ਘਟਨਾ ਨਹੀਂ ਵਾਪਰੀ ਪਰ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ 'ਚ ਅੱਤਵਾਦ ਫੈਲਣ ਦਾ ਡਰਾਵਾ ਦੇ ਕੇ ਸੂਬੇ ਦਾ ਮਾਹੌਲ ਖ਼ਰਾਬ ਕਰ ਰਹੀ ਹੈ। ਸ: ਬਾਦਲ ਨੇ ਕਿਹਾ ਕਿ ਹਰ ਨਾਗਰਿਕ ਨੂੰ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਪਰ ਅਸੀਂ ਕਿਸੇ ਵੀ ਮਾੜੇ ਅਨਸਰ ਨੂੰ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦੇਵਾਗੇ। ਸ: ਬਾਦਲ ਨੇ ਖਦਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਕਦੇ ਵੀ ਅਕਾਲੀ ਰਾਜ ਸਮੇਂ ਸੂਬੇ ਦੀ ਖੁਸ਼ਹਾਲੀ 'ਚ ਯੋਗਦਾਨ ਨਹੀਂ ਪਾਉਂਦੀ ਸਗੋਂ ਅਕਾਲੀ ਸਰਕਾਰ ਨੂੰ ਕਮਜ਼ੋਰ ਕਰਨ ਲਈ ਗਲਤ ਹੱਥਕੰਡੇ ਵਰਤਦੀ ਰਹਿੰਦੀ ਹੈ।
ਇਸ ਮੌਕੇ ਉੱਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਨੇ ਪੰਜਾਬ ਨੂੰ ਵਿਕਾਸ ਵੱਲ ਤੋਰਿਆ ਹੈ ਤੇ ਪੰਜਾਬ ਅੰਦਰ ਥਰਮਲ ਪਲਾਂਟ ਲਗਾਉਣ 'ਚ ਅਕਾਲੀ-ਭਾਜਪਾ ਸਰਕਾਰ ਦਾ ਹੀ ਅਹਿਮ ਰੋਲ ਹੈ ਜਿਸ ਨਾਲ ਆਉਣ ਵਾਲੇ ਸਮੇਂ ਦੌਰਾਨ ਪੰਜਾਬ 'ਚ ਬਿਜਲੀ ਦੀ ਕਿੱਲਤ ਨਹੀਂ ਰਹੇਗੀ। ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸਾਡੀ ਪਾਰਟੀ ਲੋਕ ਰਾਏ ਦੇ ਅਨੁਸਾਰ ਹੀ ਨੀਤੀਆਂ ਤੈਅ ਕਰਦੀ ਹੈ ਤੇ ਕਦੇ ਵੀ ਲੋਕ ਹਿੱਤਾਂ ਦੇ ਖਿਲਾਫ਼ ਕੋਈ ਕੰਮ ਨਹੀਂ ਕੀਤਾ।
ਇਸ ਕਾਨਫਰੰਸ ਨੂੰ ਹੋਰਨਾਂ ਤੋਂ ਇਲਾਵਾ ਸ: ਚਰਨਜੀਤ ਸਿੰਘ ਅਟਵਾਲ, ਜਥੇ: ਤੋਤਾ ਸਿੰਘ, ਸ: ਜਗਦੀਸ਼ ਸਿੰਘ ਗਰਚਾ, ਸ: ਬਲਵਿੰਦਰ ਸਿੰਘ ਭੂੰਦੜ, ਸ: ਗੁਰਦੇਵ ਸਿੰਘ ਬਾਦਲ, ਸੰਤਾ ਸਿੰਘ ਉਮੈਦਪੁਰੀ, ਮਾਨ ਸਿੰਘ ਗਰਚਾ, ਦਰਸ਼ਨ ਸਿੰਘ ਸ਼ਿਵਾਲਿਕ, ਮਨਪ੍ਰੀਤ ਸਿੰਘ ਇਯਾਲੀ, ਰਣਜੀਤ ਸਿਘ ਤਲਵੰਡੀ, ਅਮਰੀਕ ਸਿੰਘ ਆਲੀਵਾਲ , ਜਗਜੀਵਨਪਾਲ ਸਿੰਘ ਖੀਰਨੀਆਂ, ਭਾਗ ਸਿੰਘ ਮੱਲ੍ਹਾ, ਇਕਬਾਲ ਸਿੰਘ ਝੂੰਦਾਂ, ਗੁਰਮੇਲ ਸਿੰਘ ਸੰਗੋਵਾਲ, ਅਜਮੇਰ ਸਿੰਘ ਭਾਗਪੁਰ, ਕਰਮਜੀਤ ਸਿੰਘ ਭੈਰੋਮੁੰਨਾ, ਨੁਸਰਤ ਅਕਰਾਮ ਖਾਂ, ਰਾਜਿੰਦਰ ਸਿੰਘ ਕਾਂਝਲਾ, ਪ੍ਰਧਾਨ ਗੁਰਚਰਨ ਸਿੰਘ ਗਰੇਵਾਲ, ਜਥੇ: ਰਘਵੀਰ ਸਿੰਘ ਜਖੇਪਲ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਘਵੀਰ ਸਿੰਘ ਸਹਾਰਨਮਾਜਰਾ, ਹਰਪ੍ਰੀਤ ਸਿੰਘ ਗਰਚਾ, ਇੰਦਰਮੋਹਨ ਸਿੰਘ ਕਾਦੀਆਂ, ਬੀਬੀ ਬਲਵਿੰਦਰ ਕੌਰ ਲੂਥਰਾ, ਠੇਕੇਦਾਰ ਹਰਜਿੰਦਰ ਸਿੰਘ ਲਾਟੀ, ਬਲਵਿੰਦਰ ਸਿੰਘ ਤੀਰ ਆਦਿ ਹਾਜ਼ਰ ਸਨ।
ਬਾਦਲ ਪੰਜਾਬ ਦਾ ਭਲਾ ਨਹੀਂ ਕਰ ਸਕਦਾ - ਭੱਠਲ
ਅਕਾਲੀ ਸ਼ਰੇਆਮ ਪੰਜਾਬ ਨੂੰ ਲੁੱਟ ਰਹੇ ਹਨ - ਕੇ. ਪੀ.
ਮੰਡੀ ਅਹਿਮਦਗੜ੍ਹ, 4 ਸਤੰਬਰ-ਮੇਲਾ ਛਪਾਰ 'ਚ ਕਾਂਗਰਸ ਪਾਰਟੀ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰ ਦੀ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਲੋਟੂ ਈਸਟ ਇੰਡੀਆ ਕੰਪਨੀ ਵਾਲੀਆਂ ਨੀਤੀਆਂ ਅਖਤਿਆਰ ਕਰਕੇ ਪੰਜਾਬ ਨੂੰ ਜਿਥੇ ਲੁੱਟਣਾ ਸ਼ੁਰੂ ਕੀਤਾ ਹੈ, ਉਸਦੇ ਨਾਲ ਹੀ ਪੰਜਾਬ ਦੇ ਰਾਜਸੀ ਖੇਤਰ ਵਿਚ ਵੀ ਪੱਕੇ ਤੌਰ 'ਤੇ ਪਰਿਵਾਰ ਦਾ ਕਬਜ਼ਾ ਜਮਾਈ ਰੱਖਣ ਲਈ ਸਾਰੇ ਹੱਦਬੰਨੇ ਪਾਰ ਕਰ ਦਿੱਤੇ ਹਨ, ਜਿਸਦੇ ਨਾਲ ਸਿੱਖਾਂ ਨੂੰ ਹੀ ਨਹੀਂ ਸਗੋਂ ਸਮੁੱਚੇ ਪੰਜਾਬੀਆਂ ਨੂੰ ਇਸਦਾ ਖਮਿਆਜ਼ਾ ਭੁਗਤਣਾ ਪਵੇਗਾ। ਕਿਉਂਕਿ ਪਰਿਵਾਰਵਾਦ ਨੂੰ ਉਤਸ਼ਾਹਿਤ ਕਰਨ ਵਾਲਾ ਆਗੂ ਕਿਸੇ ਜਮਾਤ ਜਾਂ ਵਰਗ ਦਾ ਭਲਾ ਨਹੀਂ ਕਰ ਸਕਦਾ।
ਬੀਬੀ ਭੱਠਲ ਨੇ ਅੱਗੇ ਕਿਹਾ ਕਿ ਜਦੋਂ ਪੰਜਾਬ ਦੀ ਵੰਡ ਸਮੇਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਬਣੇ ਉਸ ਸਮੇਂ ਕੁਰਸੀ ਖਾਤਰ ਤਾਂ ਪੰਜਾਬ ਦੀ ਵੰਡ ਕਰਵਾਉਣ ਸਮੇਂ ਸ: ਬਾਦਲ ਨੇ ਰੌਲਾ ਨਹੀਂ ਪਾਇਆ ਪਰ ਜਦੋਂ ਗੋਲਕ ਵੰਡਣ ਦਾ ਸਮਾਂ ਆਇਆ (ਹਰਿਆਣਾ 'ਚ ਵੱਖਰੀ ਕਮੇਟੀ ਬਣਾਉਣ ਦਾ ਮੁੱਦਾ) ਤਾਂ ਸ: ਬਾਦਲ ਦੀ ਜੁੰਡਲੀ ਰੌਲਾ ਪਾਉਣ ਲੱਗੀ ਹੈ। ਬੀਬੀ ਭੱਠਲ ਨੇ ਦਾਅਵਾ ਕਰਦਿਆਂ ਕਿਹਾ ਕਿ ਜੇਕਰ ਦੁਨੀਆਂ ਵਿਚ ਝੂਠ ਬੋਲਣ ਦੇ ਮੁਕਾਬਲੇ ਕਰਵਾਏ ਜਾਣ ਤਾਂ ਦੋਵੇਂ ਬਾਦਲ ਪਹਿਲੇ ਨੰਬਰ 'ਤੇ ਆ ਜਾਣਗੇ ਕਿਉਂਕਿ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਚੋਣਾਂ ਸਮੇਂ ਤੇ ਹਰ ਰੋਜ਼ ਐਨੇ ਝੂਠੇ ਵਾਅਦੇ ਕਰ ਲਏ ਹਨ ਕਿ ਉਨ੍ਹਾਂ ਨੂੰ ਪੂਰਾ ਕਰਨ ਦੀ ਬਜਾਇ ਆਪਣੀਆਂ ਤੇ ਆਪਣੇ ਰਿਸ਼ਤੇਦਾਰਾਂ ਦੀਆਂ ਜੇਬਾਂ ਭਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਬੀਬੀ ਭੱਠਲ ਨੇ ਅੱਗੇ ਕਿਹਾ ਕਿ ਵਿਕਾਸ ਕਾਰਜ ਪੂਰੀ ਤਰ੍ਹਾਂ ਠੱਪ ਪਏ ਹਨ।
ਪੰਜਾਬ ਕਾਂਗਰਸ ਦੇ ਪ੍ਰਧਾਨ ਮਹਿੰਦਰ ਸਿੰਘ ਕੇ. ਪੀ. ਨੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਹਿਤੈਸ਼ੀ ਕਹਾਉਣ ਵਾਲੀ ਬਾਦਲ ਸਰਕਾਰ ਨੇ ਆਪਣੇ ਹੁਣ ਤੱਕ ਦੇ ਕਾਰਜਕਾਲ ਤੱਕ ਕਿਸਾਨਾਂ ਦੀ ਭਲਾਈ ਲਈ ਕੋਈ ਠੋਸ ਕਾਰਜ ਨਹੀਂ ਕੀਤੇ। ਜਦਕਿ ਝੋਨੇ ਦੀ ਫਸਲ ਲਈ ਬਿਜਲੀ ਸਪਲਾਈ ਨਾ ਦੇਣ, ਦਾਣਾ ਮੰਡੀਆਂ 'ਚ ਰੁਲਣਾ ਆਦਿ ਤੋਹਫੇ ਜ਼ਰੂਰ ਦਿੱਤੇ ਹਨ। ਸ: ਕੇ. ਪੀ. ਨੇ ਅੱਗੇ ਕਿਹਾ ਕਿ ਸ਼ਰਾਬ ਦੇ ਠੇਕੇ, ਰੇਤੇ ਦੇ ਠੇਕਿਆਂ ਆਦਿ 'ਤੇ ਸੁਖਬੀਰ ਸਿੰਘ ਬਾਦਲ ਦੀ ਜੁੰਡਲੀ ਦਾ ਕਬਜ਼ਾ ਹੈ ਤੇ ਸ਼ਰੇਆਮ ਗੁੰਡਾਗਰਦੀ ਕਰਕੇ ਪੰਜਾਬ ਨੂੰ ਲੁੱਟ ਰਹੇ ਹਨ।
ਕਾਂਗਰਸ ਕਾਨਫਰੰਸ ਦੇ ਇੰਚਾਰਜ ਵਿਧਾਇਕ ਜਸਵੀਰ ਸਿੰਘ ਜੱਸੀ ਖਗੂੰੜਾ ਨੇ ਜੋਸ਼ੀਲੇ ਭਾਸ਼ਨ 'ਚ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਖ਼ਤਮ ਹੋਣ ਕਿਨਾਰੇ ਹੈ ਅਤੇ ਹਰ ਫਰੰਟ 'ਤੇ ਫੇਲ੍ਹ ਹੋਈ ਪੰਜਾਬ ਸਰਕਾਰ ਨੂੰ ਪੰਜਾਬ ਦੇ ਲੋਕ ਹੁਣ ਗੱਦੀਓ ਲਾਹੁਣ ਦੀ ਤਿਆਰੀ 'ਚ ਜੁੱਟ ਬੈਠੇ ਹਨ।
ਕਾਨਫਰੰਸ ਦੌਰਾਨ ਮੈਂਬਰ ਪਾਰਲੀਮੈਂਟ ਸ੍ਰੀ ਮੁਨੀਸ਼ ਤਿਵਾੜੀ, ਐਮ. ਪੀ. ਸ: ਰਵਨੀਤ ਸਿੰਘ ਬਿੱਟੂ ਕੋਟਲੀ, ਐਮ. ਪੀ. ਸ: ਸੁਖਦੇਵ ਸਿੰਘ ਲਿਬੜਾ, ਵਿਧਾਇਕ ਤੇਜਪ੍ਰਕਾਸ਼ ਸਿੰਘ ਕੋਟਲੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਵਿਧਾਇਕ ਸਾਧੂ ਸਿੰਘ ਧਰਮਸੋਤ, ਡਾਇਰੈਕਟਰ ਪਰਮਜੀਤ ਸਿੰਘ ਘਵੱਦੀ, ਸਾਬਕਾ ਕੌਂਸਲਰ ਸਤਵਿੰਦਰ ਸਿੰਘ ਜਵੰਦੀ, ਸਾਬਕਾ ਮੰਤਰੀ ਸ੍ਰੀ ਹਰਨਾਮ ਦਾਸ ਜੌਹਰ, ਵਿਧਾਇਕ ਰਾਣਾ ਸੋਢੀ, ਸਾਬਕਾ ਮੰਤਰੀ ਜਸਵੀਰ ਸਿੰਘ ਸੰਗਰੂਰ, ਵਿਧਾਇਕ ਈਸ਼ਰ ਸਿੰਘ ਮੇਹਰਬਾਨ, ਵਿਧਾਇਕ ਗੁਰਦੀਪ ਸਿੰਘ ਭੈਣੀ, ਵਿਧਾਇਕ ਹਰਚੰਦ ਕੌਰ, ਯੂਥ ਆਗੂ ਰਣਜੀਤ ਸਿੰਘ ਮਾਂਗਟ ਪੀ. ਏ. ਜੱਸੀ ਖਗੂੰੜਾ ਆਦਿ ਆਗੂ ਹਾਜ਼ਰ ਸਨ।
ਬਾਦਲ ਨੇ ਸਿੱਖੀ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ - ਸ੍ਰ.ਹਰਵਿੰਦਰ ਸਿੰਘ ਸਰਨਾ
ਕੁਰਸੀ ਨੂੰ ਜੱਫਾ ਪਾਈ ਰੱਖਣ ਦੇ ਲਾਲਚ 'ਚ ਬਾਦਲ ਨੇ ਸਿੱਖੀ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ
ਨਵੀਂ ਦਿੱਲੀ, ਸਿੱਖ ਇਤਿਹਾਸ ਵਿੱਚ ਸ੍ਰ. ਪਰਕਾਸ਼ ਸਿੰਘ ਬਾਦਲ ਨੂੰ ਅਜਿਹੇ ਆਗੂ ਵਜੋਂ ਜਾਣਿਆ ਜਾਵੇਗਾ, ਜਿਸ ਨੇ ਸਿਰਫ ਸੱਤਾ ਦੀ ਕੁਰਸੀ ਨੂੰ ਜੱਫਾ ਪਾਈ ਰੱਖਣ ਦੇ ਲਾਲਚ ਵਿੱਚ ਕੌਮ ਦੀ ਰਵਾਇਤਾਂ ਤੇ ਮਾਨਤਾਵਾਂ ਦਾ ਰੱਜ ਕੇ ਘਾਣ ਕਰਦਿਆਂ ਸਿੱਖੀ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ.ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪੰਜਾਬ ਦੀਆਂ ਸਮੱਸਿਆ ਸਬੰਧੀ ਵਿਚਾਰ ਕਰਨ ਲਈ ਸ਼ਿਮਲਾ ਦੇ ਮਹਿੰਗੇ ਪੰਜ-ਤਾਰਾ ਹੋਟਲ ਵਿੱਚ ਕੀਤੇ ਗਏ 'ਪੰਜਾਬ ਵਿਚਾਰ ਸੰਮੇਲਨ' ਤੋਂ ਬਾਅਦ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਬਾਦਲ ਅਕਾਲੀ ਦਲ ਨੇ ਭਾਜਪਾ ਸੰਸਕ੍ਰਿਤੀ ਨੂੰ ਪੂਰੀ ਤਰ੍ਹਾਂ ਅਪਣਾ ਲਿਆ ਹੈ ਅਤੇ ਹੁਣ ਸਿੱਖੀ ਰਵਾਇਤਾਂ ਤੇ ਪਰੰਪਰਾਵਾਂ ਨਾਲ ਇਸ ਨੂੰ ਕੋਈ ਸਰੋਕਾਰ ਨਹੀਂ ਰਹਿ ਗਿਆ। ਇਸ ਲਈ ਇਸ ਦੇ ਮੁਖੀ ਸ੍ਰ. ਪਰਕਾਸ਼ ਸਿੰਘ ਬਾਦਲ ਨੂੰ ਆਪਣੀ ਪਾਰਟੀ ਅਕਾਲੀ ਦਲ ਦਾ ਨਾਮ ਬਦਲ ਕੇ ਭਾਜਪਾ ਦੀ ਗੁਲਾਮੀ ਦਾ ਪ੍ਰਤੀਕ ਤੇ ਉਨ੍ਹਾਂ (ਭਾਜਪਾ) ਦੇ ਹੀ ਮਨਭਾਉਂਦਾ ਕੋਈ ਹੋਰ ਨਾਮ ਰੱਖ ਲੈਣਾ ਚਾਹੀਦਾ ਹੈ।
ਸ੍ਰ. ਸਰਨਾ ਨੇ ਕਿਹਾ ਕਿ ਪੰਜਾਬ ਨਾਲ ਸਬੰਧਤ ਅਹਿਮ ਸਮੱਸਿਆਵਾਂ ਲਈ ਉਚੇਚੇ ਤੌਰ 'ਤੇ ਸ਼ਿਮਲਾ ਵਿਖੇ ਸੰਮੇਲਨ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ, ਸਗੋਂ ਇਸ ਲਈ ਬੁਨਿਆਦੀ ਸਮੱਸਿਆਵਾਂ ਦਾ ਅਮਲੀ ਤੌਰ 'ਤੇ ਹੱਲ ਕੱਢ ਕੇ, ਪੰਜਾਬ ਦੀ ਜਨਤਾ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਗੰਭੀਰਤਾ ਨਾਲ ਉਪਰਾਲੇ ਕਰਨੇ ਚਾਹੀਦੇ ਹਨ, ਪਰ ਬਾਦਲ ਦਲ ਨੇ ਨਾ ਕੇਵਲ ਅਜਿਹੇ ਉਪਰਾਲੇ ਕਰਨ ਤੋਂ ਪਾਸਾ ਵੱਟ ਲਿਆ ਹੈ, ਬਲਕਿ ਭਾਜਪਾ ਦੀ ਗੁਲਾਮੀ ਸਵੀਕਾਰ ਕਰਨ ਉਪਰੰਤ ਪੰਜਾਬ ਦੀਆਂ ਖੁਸ਼ਹਾਲੀ ਲਈ ਅਤਿ ਜ਼ਰੂਰੀ ਪੰਜਾਬ ਦੇ ਪਾਣੀਆਂ ਦਾ ਮਸਲਾ, ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਰਗੇ ਅਹਿਮ ਮਸਲਿਆਂ ਸੰਬੰਧੀ ਆਵਾਜ਼ ਚੁੱਕਣ ਤੋਂ ਵੀ ਬਿਲਕੁਲ ਮੁਨਕਰ ਹੋ ਚੁਕਿਆ ਹੈ। ਖ਼ਬਰਾ ਲਿੰਕ ਵੈੱਬ ਪੰਨਾ
ਪੰਜਾਬ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ - ਚੌਧਰੀ
ਭੋਗਪੁਰ, 8 ਅਕਤੂਬਰ (ਸੈਣੀ) - ਪੰਜਾਬ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਕਰਮਜੀਤ ਸਿੰਘ ਚੌਧਰੀ ਪ੍ਰਧਾਨ ਯੂਥ ਕਾਂਗਰਸ ਜਲੰਧਰ ਦਿਹਾਤੀ ਨੇ ਭੋਗਪੁਰ ਮੰਡੀ ਵਿਚ ਪ੍ਰੈੱਸ ਕਾਨਫ਼ਰੰਸ ਦੌਰਾਨ ਕਹੇ। ਸ: ਚੌਧਰੀ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਖੇਤਰ ਵਿਚ ਅਸਫਲ ਰਹੀ ਹੈ। ਅੱਜ ਪੰਜਾਬ ਦਾ ਕਿਸਾਨ ਮੰਡੀਆਂ ਵਿਚ ਰੁਲ ਰਿਹਾ ਹੈ ਤੇ ਆਮ ਵਿਅਕਤੀ ਦਾ ਮਹਿੰਗਾਈ ਨੇ ਕਚੂਮਰ ਕੱਢਿਆ ਹੋਇਆ ਹੈ। ਇਸ ਮੌਕੇ ਜਸਪਾਲ ਸਿੰਘ ਐਮ. ਸੀ., ਅਸ਼ਵਿਨ ਭੱਲਾ, ਰਾਜ ਕੁਮਾਰ ਭੱਲਾ, ਕਿਸ਼ਨ ਕੁਮਾਰ ਸੁਖੀਜਾ, ਰਕੇਸ਼ ਮਹਿਤਾ, ਰਛਪਾਲ, ਜਸ਼ਪਾਲ ਸੁਖੀਜਾ ਤੇ ਕਰਨੈਲ ਸਹੋਤਾ ਆਦਿ ਹਾਜ਼ਰ ਸਨ।
ਪੰਜਾਬ 'ਚ ਲੋਕਤੰਤਰ ਦੀ ਜਗ੍ਹਾ ਗੁੰਡਾਤੰਤਰ - ਅਮਰਿੰਦਰ
ਭਾਈ ਰਣਜੀਤ ਸਿੰਘ ਨੇ ਸ਼੍ਰੋਮਣੀ ਕਮੇਟੀ 'ਚ ਹੋਇਆਂ ਬੇਨਿਯਮੀਆਂ ਦਾ ਪਿਟਾਰ ਖੋਲ੍ਹਿਆ
9) ਬੁੱਤ ਸਥਾਪਨਾ, ਰੋਸ, ਰਾਖਵਾਂਕਰਨ, ਜਾਤੀ ਸੂਚਕ ਸ਼ਬਦ