ਬਾਦਲ ਆਪਣੇ 83ਵੇਂ ਜਨਮ ਦਿਨ ਦੇ ਜਸ਼ਨ ਮਨਾ ਰਿਹਾ ਸੀ, ਕੌਂਮ ਦੇ ਹੀਰੇ ਹਸਪਤਾਲਾਂ ਵਿੱਚ ਜਿੰਦਗੀ-ਮੌਂਤ ਨਾਲ ਜੂਝ ਰਹੇ ਸਨ:- ਅਮੈਰਿਕਨ ਸਿੱਖ ਆਰਗੇਨਾਈਜੇਸ਼ਨ “ਗਦਾਰਾਂ ਨਾਲ ਯਾਰੀ-ਪੰਥ ਨਾਲ ਗਦਾਰੀ”
ਦੂਸਰਿਆਂ ਦੇ ਘਰ ਨੂੰ ਲੱਗੀ ਅੱਗ ਬੈਸੰਤਰ ਹੀ ਲੱਗਦੀ ਹੈ, ਸੇਕ ਉਦੋਂ ਲੱਗਦਾ ਹੈ ਜਦੋਂ ਇਹ ਆਪਣੇ ਘਰ ਨੂੰ ਲੱਗੇ ।ਲੁਧਿਆਣਾ ਕਾਂਡ ਚ ਜੋ ਵੀ ਅੱਗ ਲੱਗੀ, ਬਾਦਲ ਨੂੰ ਉਹ ਬੈਸੰਤਰ ਹੀ ਜਾਪੀ ।ਖੈਰ ! ਇਸਨੂੰ ਸੇਕ ਲੱਗਦਾ ਵੀ ਕਿਵੇਂ, ਕਿਉਕਿ ਇਸ ਕਾਂਡ ਨੂੰ ਲਾਂਬੂ ਤਾਂ ਬਿਹਾਰੀ ਭਈਏ ਆਸ਼ੂਤੋਸ਼ ਦੀ ਹਮਾਇਤ ਵਿੱਚ ਇਸ ਹਿੰਦੂਤਵੀ ਏਜੰਟ ਨੇ ਆਪਣੇ ਹੱਥੀ ਲਾਏ ਸਨ ।ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਅਮੈਰਿਕਨ ਸਿੱਖ ਆਰਗੇਨਾਈਜੇਸ਼ਨ ਦੇ ਆਗੂਆਂ ਜਥੇਦਾਰ ਦਵਿੰਦਰ ਸਿੰਘ, ਭਾਈ ਸੁਰਿੰਦਰ ਸਿੰਘ “ਜੌਹਲ”,ਪ੍ਰੋ. ਰਜਿੰਦਰਪਾਲ ਸਿੰਘ, ਭਾਈ ਜਸਦੇਵ ਸਿੰਘ, ਭਾਈ ਦਿਦਾਰ ਸਿੰਘ ਕੈਲੀਫੋਰਨੀਆਂ, ਭਾਈ ਸੁਰਜੀਤ ਸਿੰਘ, ਭਾਈ ਪ੍ਰਿਤਪਾਲ ਸਿੰਘ, ਭਾਈ ਸਤਪ੍ਰਕਾਸ਼ ਸਿੰਘ, ਭਾਈ ਕਰਨੈਲ ਸਿੰਘ “ਸਲੇਮਪੁਰ”,ਭਾਈ ਬਲਜਿੰਦਰਪਾਲ ਸਿੰਘ, ਚਰਨਜੀਤ ਸਿੰਘ “ਸਮਰਾ” ਨਿਊਯਾਰਕ, ਭਾਈ ਸੁਖਦੇਵ ਸਿੰਘ, ਭਾਈ ਇੰਦਰਪਾਲ ਸਿੰਘ ਸਿਆਟਲ ਅਤੇ ਭਾਈ ਭਪਿੰਦਰ ਸਿੰਘ ਵਰਜੀਨੀਆਂ ਨੇ ਸਾਝੇ ਤੌਰ ਤੇ ਕੀਤਾ ।
ਸਿੱਖ ਆਗੂਆਂ ਨੇ ਕਿਹਾ ਕੌਂਮ ਸਹਿਜੇ ਹੀ ਅੰਦਾਜਾ ਲਗਾ ਸਕਦੀ ਹੈ ਕਿ ਬਾਦਲ ਕਿੰਨਾਂ ਬੇ-ਰਹਿਮ, ਬੇ-ਸ਼ਰਮ, ਬੇ-ਹਯਾ, ਬੇ-ਈਮਾਨ, ਅਤੇ ਦਰਿੰਦਾ ਹੈ ਆਦਮੀ ਹੋ ਸਕਦਾ ਹੈ ਜਿਸਦੇ ਤਾਨਾਸ਼ਾਹੀ ਰਾਜ ਅੰਦਰ ਚੱਲੀਆਂ ਗੋਲੀਆਂ ਨਾਲ ਜਿਥੇ ਇੱਕ ਸਿੰਘ ਸ਼ਹੀਦੀ ਪ੍ਰਾਪਤ ਕਰ ਚੁੱਕਾ ਸੀ ਅਤੇ ਖੁੂਨ ਨਾਲ ਲੱਥ-ਪੱਥ ਹੋਏ ਬਾਕੀ ਕੌਂਮ ਦੇ ਹੀਰੇ ਹਸਪਤਾਲਾਂ ਵਿੱਚ ਜਿੰਦਗੀ ਮੌਤ ਨਾਲ ਜੂਝ ਰਹੇ ਸਨ, ਇਹ ਕਮੀਨਾ ਆਪਣੇ ਜੱਦੀ ਪਿੰਡ ਵਿੱਚ 83ਵੇਂ ਜਨਮ ਦਿਨ ਦੇ ਕੇਕ ਕੱਟਕੇ ਜ਼ਸ਼ਨ ਮਨਾ ਰਿਹਾ ਸੀ । ਉਨ੍ਹਾਂ ਕਿਹਾ ਕਿ ਸਿੱਖ ਤਵਾਰੀਖ ਅੰਦਰ ਬਾਦਲ ਗਦਾਰ-ਏ-ਕੌਂਮ ਅਤੇ ਮਨਹੂਸ ਵਿਅੱਕਤੀ ਤਸਲੀਮ ਹੋਵੇਗਾ ਕਿਉਕਿ 83 ਸਾਲ ਦੀ ਉਮਰ ਤੱਕ ਰਾਜ-ਸਤਾ ਦੀ ਪ੍ਰਾਪਤੀ ਲਈ ਜਿਨਾਂ ਇਸਨੇ ਸਿੱਖ ਕੌਂਮ ਦਾ ਨੁਕਸਾਨ ਕੀਤਾ ਉਨਾਂ ਸ਼ਾਇਦ ਹੀ ਕਿਸੇ ਨੇ ਕੀਤਾ ਹੋਵੇ ।
1978 ਦੇ ਖੂਨੀਂ ਸਾਕੇ ਤੋਂ ਲੈ ਕੇ 5 ਦਸੰਬਰ 2009 ਦੇ ਲੁਧਿਆਣਾ ਕਾਂਡ ਦੀਆਂ ਘਟਨਾਵਾਂ ਇਸੇ ਕੜੀ ਦਾ ਹਿੱਸਾ ਹਨ ।
ਸੁਖਬੀਰ ਬਾਦਲ ਦੇ ਪੰਜਾਬ ਕੈਬਨਿਟ ਅੰਦਰ ਦਿੱਤੇ ਬਿਆਨ ਜਿਸ ਵਿਚ ਉਸ ਨੇ ਕਿਹਾ ਕਿ “ਜੇਕਰ ਗੋਲੀ ਨਾ ਚਲਾਈ ਜਾਂਦੀ ਤਾਂ ਕਿਸੇ ਵੱਡੇ ਨੁਕਸਾਨ ਦਾ ਖਤਰਾ ਸੀ,ਤੇ ਤਿੱਖਾ ਪ੍ਰਤੀਕਰਮ ਜਾਹਿਰ ਕਰਦਿਆਂ
ਸਿੱਖ ਆਗੂਆਂ ਨੇ ਕਿਹਾ ਕਿ ਸਿੱਖਾਂ ਨੇ ਤਾਂ ਇਸ ਵਿਚ ਜਰਾ ਵੀ ਨੁਕਸਾਨ ਨਹੀ ਕੀਤਾ ਇਨਾਂ ਦੇ ਫਿਰ ਵੀ ਗੋਲੀਆਂ ਮਾਰੀਆ ਗਈਆ ,
- ਜਦੋਂ ਕਿ 4 ਦਸੰਬਰ ਨੂੰ ਪ੍ਰਵਾਸੀ ਭਈਆਂ ਨੇ ਪੰਜਾਬ ਦੀ ਅਮਨ ਸ਼ਾਂਤੀ ਭੰਗ ਹੀ ਨਹੀ ਕੀਤੀ ਸਗੋਂ ਮਿਲਟਰੀ ਦੀਆਂ ਗੱਡੀਆਂ ਅਤੇ ਹੋਰ ਵਾਹਨਾਂ ਨੂੰ ਵੀ ਅੱਗਾ ਨਾਲ ਸਾੜਿਆ ਫੂਕਿਆ,
- ਇਥੇ ਹੀ ਬੱਸ ਨਹੀ ਕੁਝ ਮਹੀਨੇ ਪਹਿਲਾਂ ਵਿਆਨਾ ਕਾਂਡ ਵਿਚ ਰਾਮਾਨੰਦ ਦੀ ਹੱਤਿਆ ਤੋਂ ਬਾਅਦ ਪੰਜਾਬ ਪੂਰੇ ਦੋ ਦਿਨ ਅੱਗ ਦੀਆਂ ਲਾਟਾਂ ਵਿਚ ਸੜਦਾ ਰਿਹਾ।ਜਿਸ ਵਿਚ ਪੰਜਾਬ ਦਾ ਕਰੀਬ 700 ਕਰੋੜ ਰੁਪਏ ਦਾ ਨੁਕਸਾਨ ਹੋਇਆ,
- ਉਦੋਂ ਗੋਲੀਆਂ ਕਿਉ ਨਹੀ ਚੱਲੀਆਂ?
- ਉਦੋਂ ਤਾਂ ਸਾੜ ਫੂਕ ਕਰਨ ਵਾਲੇ ਲੋਕਾਂ ਤੇ ਪਾਏ ਕੇਸ ਵਾਪਸ ਹੀ ਨਹੀ ਲਏ ਸਗੋਂ ਪੰਜਾਬ ਨੂੰ ਸਾੜਨ ਵਾਲੇ ਮਾਰੇ ਗਏ ਇੱਕਾ ਦੁੱਕਾ ਲੋਕਾਂ ਨੂੰ ਸਰਕਾਰੀ ਮੁਆਵਜੇ ਨਾਲ ਵੀ ਨਿਵਾਜਿਆ ਗਿਆ।
ਬਿਆਨ ਦੇ ਅਖੀਰ ਵਿਚ ਸਿੱਖ ਆਗੂਆਂ ਨੇ ਦੇਸ਼-ਵਿਦੇਸ਼ ਵਿਚ ਵੱਸ ਰਹੇ ਬਾਦਲ ਨਾਲ ਸਬੰਧਿਤ ਆਪਣੇ ਵੀਰਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ
ਵੀਰੋ ! ਬਿਖੜੇ ਸਮੇ ਅੱਜ ਪੰਥ ਨੂੰ ਇੱਕ ਇੱਕ ਸਿੱਖ ਦੀ ਲੋੜ ਹੈ। ਆਉ!ਇਸ ਗਦਾਰ ਨਾਲੋਂ ਨਾਤਾ ਤੋੜ ਕੇ ਖਾਲਸਾ ਪੰਥ ਨਾਲ ਖਲੋਵੋ!
ਅਤੇ ਇਕੱਠਿਆਂ ਹੋ ਕੇ ਪੰਥ ਦੀ ਚੜਦੀ ਕਲਾ ਜੂਝੀਏ, ਇਹ ਹੀ ਅੱਜ ਵਕਤ ਦਾ ਤਕਾਜ਼ਾ ਹੈ ਅਤੇ ਇਹ ਹੀ ਖਾਲਸਾ ਪੰਥ ਪ੍ਰਤੀ ਵਫਾਦਾਰੀ ਅਤੇ ਫਰਜਾਂ ਦੀ ਪੂਰਤੀ ਹੈ।
ਅਖੌਤੀ ਬਾਦਲ ਸਰਕਾਰੇ-ਤੇਰੇ ਨਿੱਤ ਨਵੇਂ ਕਾਰੇ
(ਨਿਊਯਾਰਕ):- ਦੋਆਬੀਆ ਕਮਿਸ਼ਨ ਤੇ ਪਾਬੰਦੀ ਲਾਉਣੀ, ਜਗਨ ਨਾਥ ਦੀ ਯਾਤਰਾ ਅੱਗੇ ਝਾੜੂ ਫੇਰਨਾ ਕਿਹੜੀ ਸਿੱਖੀ ਹੈ-ਅਮੈਰਿਕਨ ਸਿੱਖ ਆਰਗੇਨਾਈਜੇਸ਼ਨ
ਸਿੱਖ ਸਿਧਾਤਾਂ ਦਾ ਘਾਣ ਕਰਨ ਵਾਲੇ ਪ੍ਰਕਾਸ਼ ਸਿੰਹੁ ਬਾਦਲ ਨੂੰ ਸਿੱਖ ਆਖੋਗੇ ਜਾਂ ਪਗੜੀਧਾਰੀ ਹਿੰਦੂ ਜੋ ਪੰਥ ਦੋਖੀਆ ਨਾਲ ਜੂਝਣ ਵਾਲੇ ਸਿੱਖਾਂ ਤੇ ਗੋਲੀਆਂ ਚਲਵਾਉਂਦਾ ਹੈ ਅਤੇ ਹਿੰਦੂਆਂ ਦੀਆਂ ਯਾਤਰਾਵਾਂ ਅੱਗੇ ਆਪ ਜਾ ਕੇ ਝਾੜੂ ਫੇਰਦਾ ਹੈ।ਓੁਪਰੋਕਤ ਬਿਆਨ ਏ.ਐਸ.ਓ.ਦੇ ਆਗੂਆ ਜਥੇਦਾਰ ਦਵਿੰਦਰ ਸਿੰਘ, ਭਾਈ ਸੁਰਿੰਦਰ ਸਿੰਘ ''ਜੌਹਲ'',ਪ੍ਰੋ. ਰਜਿੰਦਰਪਾਲ ਸਿੰਘ, ਭਾਈ ਜਸਦੇਵ ਸਿੰਘ, ਭਾਈ ਦਿਦਾਰ ਸਿੰਘ ਕੈਲੀਫੋਰਨੀਆਂ, ਭਾਈ ਸੁਰਜੀਤ ਸਿੰਘ, ਭਾਈ ਪ੍ਰਿਤਪਾਲ ਸਿੰਘ, ਭਾਈ ਸਤਪ੍ਰਕਾਸ਼ ਸਿੰਘ, ਭਾਈ ਕਰਨੈਲ ਸਿੰਘ ''ਸਲੇਮਪੁਰ'',ਭਾਈ ਬਲਜਿੰਦਰਪਾਲ ਸਿੰਘ, ਚਰਨਜੀਤ ਸਿੰਘ ''ਸਮਰਾ'' ਨਿਊਯਾਰਕ, ਭਾਈ ਸੁਖਦੇਵ ਸਿੰਘ, ਭਾਈ ਇੰਦਰਪਾਲ ਸਿੰਘ ਸਿਆਟਲ ਅਤੇ ਭਾਈ ਭਪਿੰਦਰ ਸਿੰਘ ਵਰਜੀਨੀਆਂ ਨੇ ਦੋ ਵੱਖ ਵੱਖ ਘਟਨਾਵਾਂ ਤੇ ਪ੍ਰਤੀਕਰਮ ਜਾਹਿਰ ਕਰਦਿਆਂ ਇਸ ਦੇ ਘਟੀਆ ਕਿਰਦਾਰ ਦੀ ਨਿਖੇਧੀ ਕਰਦਿਆਂ ਕਹੇ।
ਸਿੱਖ ਆਗੂਆ ਨੇ ਕਿਹਾ ਇਕ ਪਾਸੇ ਲੁਧਿਆਣਾ ਕਾਂਡ ਅੰਦਰ ਆਸ਼ੂਤੋਸ਼ ਭਈਏ ਦੀ ਵੰਗਾਰ ਨੂੰ ਕਬੂਲਦਿਆਂ ਜਿਥੇ ਪੰਥ ਦੇ ਮਰਜੀਵੜੇ ਗੁਰਸਿੱਖਾਂ ਦੀਆਂ ਛਾਤੀਆਂ ਵਿਚ ਇਸਦੇ ਹੁਕਮ ਨਾਲ ਗੋਲੀਆਂ ਮਾਰੀਆਂ ਗਈਆ ਉਥੇ ਬਿਪਰਾਂ ਦੇ ਇਸ ਏਜੰਟ ਨੇ ਲੁਧਿਆਣਾ ਵਿਚ ਹੀ ਜਗਨਨਾਥ ਦੀ ਯਾਤਰਾ ਨੂੰ ਹਰੀ ਝੰਡੀ ਹੀ ਨਹੀ ਦਿਤੀ ਸਗੋਂ ਹਿੰਦੂਆਂ ਦਾ ਨਿਮਾਣਾ ਸੇਵਕ ਬਣ ਕੇ ਯਾਤਰਾ ਦੇ ਅੱਗੇ ਝਾੜੂ ਵੀ ਫੇਰਿਆ।ਸਿੱਖ ਆਗੂਆ ਨੇ ਕਿਹਾ ਇਸ ਦੀ ਸਿੱਖਾਂ ਪ੍ਰਤੀ ਗਦਾਰੀ ਅਤੇ ਮਕਾਰੀ ਦੀ ਹੱਦ ਤਾਂ ਉਦੋ ਹੋਰ ਵੀ ਸਿਖਰਾਂ ਛੂਹ ਗਈ ਜਦੋ ਲੁਧਿਆਣਾ ਕਾਂਡ ਵਿਚ ਜ਼ਖਮੀ ਹੋਏ ਮਰਜੀਵੜਿਆਂ ਨਾਲ ਹੋਈ ਸਿਤਮਜਰੀਫੀ ਦੀ ਨਿਰਪੱਖ ਜਾਂਚ ਕਰਾਉਣ ਲਈ 19 ਦਸੰਬਰ ਨੂੰ ਲੁਧਿਆਣਾ ਵਿਚ ਬਿਠਾਏ ਦੋਆਬੀਆ ਕਮਿਸ਼ਨ ਤੇ ਇਹ ਕਹਿ ਕੇ ਪਾਬੰਦੀ ਲਗਵਾ ਦਿਤੀ ਕਿ ਇਸ ਨਾਲ ਪੰਜਾਬ ਦਾ ਮਾਹੋਲ ਖਰਾਬ ਹੋ ਸਕਦਾ ਹੈ।
ਇਥੇ ਜਿਕਰਯੋਗ ਹੈ ਕਿ ਲੁਧਿਆਣਾ ਕਾਂਡ ਅੰਦਰ ਪਥੰਕ ਜਥੇਬੰਦੀਆਂ ਦੇ ਜੋਰ ਪਾਉਣ ਤੇ ਜਦੋਂ ਸਿੱਖਾਂ ਦੇ ਕਾਤਲਾਂ ਤੇ ਕੋਈ ਵੀ ਐਫ ਆਈ ਦਰਜ ਨਾ ਹੋਈ ਤਾਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਵਲੋ ਸਿੱਖ ਜਥੇਬੰਦੀਆਂ ਦੀ ਮਦਦ ਨਾਲ ਜੰਮੂ ਕਸ਼ਮੀਰ ਦੇ ਸਾਬਕਾ ਜੱਜ ਜਸਟਿਸ ਟੀ.ਐਸ.ਦੁਆਬੀਆ ਰਾਹੀਂ ਦੁਆਬੀਆ ਕਮਿਸ਼ਨ ਬਣਾ ਕੇ ਕੋਰਟ ਦਾ ਦਰਵਾਜਾ ਖੜਕਾਉਣ ਲਈ ਚਸ਼ਮਦੀਨ ਗਵਾਹਾਂ ਤੋਂ ਹਲਫੀਆ ਬਿਆਨ ਲੈਣੇ ਸਨ। ਬਾਦਲ ਨੇ ਆਪਣੇ ਗੁਨਾਹਾਂ ਨੂੰ ਛੁਪਾਉਣ ਲਈ ਸਵੇਰ ਤੋਂ ਹੀ ਭਾਰੀ ਗਿਣਤੀ ਵਿੱਚ ਪੁਲੀਸ ਫੋਰਸਾਂ ਲਗਾ ਕੇ ਸਿੱਖਾਂ ਨੂੰ ਉਥੇ ਪਹੁੰਚਣ ਹੀ ਨਾ ਦਿਤਾ। ਜਦੋਂ ਕਿ ਸ਼੍ਰੋਮਣੀ ਤੱਤ ਖਾਲਸਾ ਦੇ ਆਗੂ ਭਾਈ ਜਰਨੈਲ ਸਿੰਘ ਖਾਲਸਾ ਕੁਝ ਕੁ ਸਿੱਘ ਪੁਲਿਸ ਦੀ ਅੱਖੀਂ ਘਟਾ ਪਾ ਕੇ ਬਿਆਨ ਦਰਜ ਕਰਵਾ ਗਏ । ਇਸ ਘਿਨਾਉਣੀ ਹਰਕਤ ਨੂੰ ਜਸਟਿਸ ਦੁਆਬੀਆ ਵਲੋ ਵੀ ਪ੍ਰੈਸ ਕਾਨਫਰੰਸ ਵਿਚ ਨਸ਼ਰ ਕੀਤਾ ਗਿਆ ਕਿ ਮੈਂ ਪਹਿਲਾ ਪੰਜਾਬ ਅੰਦਰ ਧੱਕੇਸ਼ਾਹੀ ਦੀਆਂ ਕਹਾਣੀਆ ਪੜੀਆ ਸਨ ਪਰ ਅੱਜ ਅੱਖੀਂ ਵੇਖ ਲਿਆ ਹੈ।ਸਿੱਖ ਆਗੂਆ ਨੇ ਕਿਹਾ ਕਿ ਬਾਦਲ ਦੇ ਗੁਨਾਹਾਂ ਦੀ ਮੂੰਹ ਬੋਲਦੀ ਤਸਵੀਰ ਅੱਜ ਸਭ ਦੇ ਸਾਹਮਣੇ ਹੈ।
ਜੇਕਰ ਸਿੱਖ ਕੌਮ ਨੇ ਇਸ ਪੰਥ-ਦੋਖੀ ਨੂੰ ਸਿੱਖਾਂ ਦੇ ਧਾਰਮਿਕ ਅਤੇ ਰਾਜਸੀ ਖੇਤਰ ਵਿਚੋ ਚਲਦਾ ਨਾ ਕੀਤਾ ਤਾਂ ਇਹ ਪੰਥ ਦੀ ਕਿਸ਼ਤੀ ਨੂੰ ਹਿੰਦੂਤਵ ਦੇ ਖਾਰੇ ਸਮੁੰਦਰ ਵਿਚ ਲਿਜਾ ਕੇ ਹੀ ਖੜੀ ਕਰੇਗਾ। ਸਿੱਖ ਆਗੂਆ ਨੇ ਸਮੂੰਹ ਪੰਥਕ ਜਥੇਬੰਦੀਆਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਆਪਣੇ ਸੌੜੇ ਹਿੱਤਾਂ ਤੋ ਉਤੇ ਉਠ ਕੇ ਇਕ ਸਾਝਾ ਪੰਥਕ-ਫਰੰਟ ਬਣਾ ਕੇ ਆਉਦੀਆਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚੋੰ ਇਸ ਆਰ.ਐਸ.ਐਸ.ਦੇ ਏਜੰਟ ਨੂੰ ਚਲਦਾ ਕਰੋ ਇਹੋ ਹੀ ਲੁਧਿਆਣਾ ਕਾਂਡ ਦੇ ਸ਼ਹੀਦ ਭਾਈ ਦਰਸ਼ਨ ਸਿੰਘ ਨੂੰ ਸੱਚੀ ਸ਼ਰਧਾਜਲੀ ਹੋਵੇਗੀ ਅਤੇ ਜ਼ਖਮੀ ਸਿੱਖ-ਯੋਧਿਆਂ ਨਾਲ ਸੱਚੀ ਹਮਦਰਦੀ ਹੋਵੇਗੀ।
ਲੁਧਿਆਣਾ ਗੋਲੀ ਦੇ ਸ਼ਹੀਦ ਭਾਈ ਦਰਸ਼ਨ ਸਿੰਘ ਲੋਹਾਰਾ ਦੀ ਅੰਤਮ ਅਰਦਾਸ 'ਚ ਪੰਥਕ ਜਥੇਬੰਦੀਆਂ ਨੇ ਦਿੱਤੀ ਸ਼ਰਧਾਝਲੀ
ਪੰਥ ਦੋਖੀਆ ਖਿਲਾਫ ਸਾਂਝਾ ਪਲੇਟਫਾਰਮ ਉਲੀਕਣ ਦੀ ਤਾਈਦ ਕੀਤੀ ਗਈ
ਲੁਧਿਆਣਾ 14 ਦਸੰਬਰ:- 5 ਦਸੰਬਰ ਨੂੰ ਲਧਿਆਣਾ ਵਿਖੇ ਸਰਕਾਰੀ ਸ਼ਹਿ ਤੇ ਪੰਥ ਦੋਖੀ ਅਤੇ ਗੁਰੂ ਨਿੰਦਕ ਆਸ਼ੂਤੋਸ਼ ਨੂਰਮਹਿਲੀਏ ਦੇ ਸਮਾਗਮ ਨੂੰ ਰੋਕਣ ਲਈ ਗਏ ਸਿੰਘਾਂ ਦੇ ਕਾਫਲੇ ਤੇ ਬਿਨਾਂ ਕਿਸੇ ਚਿਤਾਵਣੀ ਦੇ ਗੋਲੀਆ ਚਲਾ ਕਿ ਸ਼ਹੀਦ ਕੀਤੇ ਗਏ ਭਾਈ ਦਰਸ਼ਨ ਸਿੰਘ ਲੋਹਾਰਾ ਦੀ ਅੰਤਿੰਮ ਅਰਦਾਸ ਅਤੇ ਅਖੰਡਪਾਠ ਦਾ ਭੋਗ ਅੱਜ ਉਨ੍ਹਾਂ ਦੇ ਪਿੰਡ ਲੋਹਾਰਾ ਵਿਖੇ ਪਾਇਆ ਗਿਆ। ਇਸ ਮੋਕੇ ਸਿੱਖ ਪੰਥ ਦੀਆਂ ਸਾਰੀਆ ਹੀ ਪੰਥਕ ਜਥੇਬੰਦੀਆ, ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ, ਸੰਤ ਸਮਾਜ, ਅਕਾਲੀ ਦਲ ਅੰਮਿਤਸਰ, ਦਲ ਖਾਲਸਾ, ਤੱਤ ਖਾਲਸਾ, ਅਕਾਲੀ ਦਲ ਪੰਚ ਪ੍ਰਧਾਨੀ, ਖਾਲਸਾ ਐਕਸ਼ਨ ਕਮੇਟੀ ਸਮੇਤ ਵਡੀ ਗਿਣਤੀ ਵਿਚ ਨਿਹੰਗ ਸਿੰਘ ਜਥੇਬੰਦੀਆ ਅਤੇ ਸਿੰਘਾਂ ਦੇ ਕਾਫਲੇ ਵਹੀਰਾ ਘਤ ਕਿ ਪਹੁੰਚੇ। ਸਟੇਜ ਸਕੱਤਰ ਦੀ ਭੁਮੀਕਾ ਭਾਈ ਹਰਚਰਨ ਸਿੰਘ ਲੋਹਾਰਾ ਦੇ ਨਿਭਾਈ।
ਇਸ ਮੌਕੇ ਸਾਰਿਆ ਹੀ ਜਥੇਬੰਦੀਆ ਦੇ ਬੁਲਾਰਿਆ ਨੇ ਸ਼ਹੀਦ ਭਾਈ ਦਰਸ਼ਨ ਸਿੰਘ ਨੂੰ ਸ਼ਰਧਾ ਦੇ ਫੁਲ ਭੇਂਟ ਕੀਤੇ ਅਤੇ ਸਾਰਿਆ ਨੇ ਇਕ ਸਾਝਾਂ ਪਲੇਟਫਾਰਮ ਤੇ ਇਕਠੇ ਹੋਣ ਤੇ ਜੋਰ ਦਿੱਤਾ ਮਗਰ ਸਾਂਝਾ ਪਲੇਟਫਾਰਮ ਹੋਂਦ 'ਚ ਕਿਵੇ ਆਏਗਾ ਇਸ ਪਾਸੇ ਕਿਸੇ ਬੁਲਾਰੇ ਨੇ ਕੁਝ ਨਹੀ ਕਿਹਾ। ਇਸ ਮੋਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਭਾਈ ਦਰਸ਼ਨ ਸਿੰਘ ਦੀ ਸ਼ਹਾਦਤ ਸਿੱਖ ਕੌਮ ਲਈ ਇਕ ਸੰਕੇਤ ਹੈ ਕਿ ਸਾਨੂੰ ਫਿਰ ਇਨ੍ਹਾਂ ਪੰਥ ਦੋਖੀਆ ਖਿਲਾਫ ਮੈਦਾਨ ਵਿਚ ਨਿਤਰਨਾ ਪਵੇਗਾ। ਉਨ੍ਹਾਂ ਕਿਹਾ ਕਿ ਇਸ ਗੋਲੀ ਕਾਢ ਲਈ ਸਿਧੇ ਤੌਰ ਤੇ ਬਾਦਲ ਪਰਿਵਾਰ ਜਿੰਮੇਦਾਰ ਹੈ। ਜਿਸ ਦੀ ਗੋਲੀਆ ਹਮੇਸ਼ਾ ਸਿੰਘਾਂ ਦੇ ਹੀ ਹਿੱਕਾਂ 'ਚ ਹੀ ਵਜਦੀਆ ਹੈ। ਉਨ੍ਹਾਂ ਇਸ ਮੋਕੇ ਸੰਗਤ ਨੂੰ ਕਿਹਾ ਕਿ ਇਨ੍ਹਾਂ ਬਾਦਲਕਿਆ ਅਤੇ ਪਾਖੰਡੀ ਡੇਰੇਦਾਰਾ ਖਿਲਾਫ ਕੋਈ ਵੀ ਪ੍ਰੋਗਰਾਮ ਉਲੀਕ ਲਿਆ ਜਾਵੇ ਮੈਂ ਉਸ ਦੀ ਅਗਵਾਈ ਕਰਗਾਂ। ਅਖੰਡ ਕਰਿਤਨੀ ਜਥਾ ਇੰਟਰਨੈਸ਼ਲ ਦੇ ਮੁਖੀ ਜਥੇਦਾਰ ਬਲਦੇਵ ਸਿੰਘ ਨੇ ਕਿਹਾ ਕਿ ਸ਼ਹੀਦਾ ਦੇ ਪਰਿਵਾਰਾਂ ਨੂੰ ਭੋਗ ਤੱਕ ਨਹੀ ਭੋਗ ਉਪਰੰਤ ਵੀ ਯਾਦ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਾਈ ਦਰਸ਼ਨ ਸਿੰਘ ਆਪਣੀ ਡਿਉਟੀ ਨਿਭਾ ਗਿਆ ਹੈ। ਹੁਣ ਸਮਾਂ ਅਤੇ ਹਵਾ ਸਾਡੇ ਹਕ 'ਚ ਹੈ ਲੌੜ ਸਿਰਫ ਇਕ ਮੁਠ ਹੋਣ ਦੀ ਹੈ।
ਉਨ੍ਹਾ ਕਿਹਾ ਕਿ ਪਹਿਲਾ 1978 ਵੇਲੇ 13 ਸ਼ਹੀਦ ਸਿੰਘਾਂ ਦੀ ਸ਼ਹਾਦਤ ਹੋਈ ਉਸੇ ਤਰਾ ਹੀ ਲੁਧਿਆਣਾ ਕਾਢ ਵੀ ਵਾਪਰਿਆ। ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਦੇ ਸਮੇਂ ਕਿਉ ਕੋਈ ਪਾਖੰਡੀ ਸਾਧ ਨਹੀ ਉਠਿਆ ਕਿਉ ਕਿ ਉਨ੍ਹਾ ਨੂੰ ਪਤਾਂ ਸੀ ਕਿ ਅਗਲੇ ਦਿਨ ਭੁੱੜ-ਭੁੱੜੀ ਤੇ ਗੋਲੀ ਵੱਜਣੀ ਸੀ। ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਹੋਰਾ ਕੋਲ ਇਕ ਪੰਥ ਦੋਖੀਆ ਦੀ ਦੁਸ਼ਟ ਸੋਧ ਸੁਧਾਈ ਲਿਸਟ ਹੁੰਦੀ ਸੀ ਤੇ ਉਹ ਕਿਹਾ ਕਰਦੇ ਸਨ ਕਿ ਇਨ੍ਹਾਂ ਦੁਸ਼ਟਾ ਦੀ ਸੋਧ ਸੁਧਾਈ 'ਚ ਦੇਰ ਤਾਂ ਹੋ ਸਕਦੀ ਹੈ ਪਰ ਹਨੇਰ ਨਹੀ ਹੋ ਸਕਦੀ। ਗਿਆਨੀ ਬਲਦੇਵ ਸਿੰਘ ਨੇ ਕਿਹਾ ਕਿ ਜਿਹੜੇ ਪਾਖੰਡੀ ਡੇਰੇਦਾਰਾ, ਗੁਰੂ ਨਿੰਦਕ ਦੁਸ਼ਟਾ ਦੀ ਲਿਸਟ 'ਚ ਸ਼ਾਮਲ ਹੋ ਗਏ ਹਨ ਉਨ੍ਹਾਂ ਦੀ ਸੌਧਾ ਅੱਜ ਨਹੀ ਤੇ ਕੱਲ ਤੈਅ ਹੈ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਸਿੱਖ ਨਿਸ਼ਾਨੇ ਦੀ ਪਰਾਪੱਤੀ ਖਾਲੀਸਤਾਨ ਤੋਂ ਬਿਨ੍ਹਾਂ ਸੰਭਵ ਨਹੀ। ਉਨ੍ਹਾਂ ਕਿਹਾ ਕਿ ਇਕ ਸੋਚੀ ਸਮਝੀ ਸ਼ਾਜਿਸ਼ ਤਹਿਤ ਸਿੱਖ ਕੋਮ ਨੂੰ ਗੁਲਾਮ ਬਣਾਈਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਥ ਦਾ ਨਿਸ਼ਾਨਾ ਹੁਣ ਸ਼੍ਰੋਮਣੀ ਕਮੇਟੀ ਦੀ ਚੋਣਾ ਹੀ ਹੋਣਾ ਚਾਹੀਦਾ ਹੈ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕਾਬਜ ਹੋ ਕਿ ਇਨ੍ਹਾਂ ਡੇਰੇਦਾਰਾ ਅਤੇ ਬਾਦਲਾਂ ਨੂੰ ਪੰਜਾਬ ਚੋਂ ਭਜਾਉਣ ਦੀ ਜਿੰਮੇਦਾਰੀ ਮੈਂ ਚੁਕਦਾ ਹਾਂ। ਇਸ ਮੌਕੇ ਦਮਦਮੀ ਟਕਸਾਲ ਦੇ ਮੁਖਿ ਹਰਨਾਮ ਸਿੰਘ ਧੁੰਮਾ, ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ, ਖਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਭਾਈ ਮੋਹਕਮ ਸਿੰਘ, ਭਾਈ ਜਸਬਰਿ ਸਿੰਘ ਖੰਡੁਰ, ਅਕਾਲੀ ਦਲ ਪੰਚ ਪ੍ਰਧਾਨੀ ਦੇ ਹਰਪਾਲ ਸਿੰਘ ਚੀਮਾ, ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ, ਅਮਰੀਕ ਸਿੰਘ ਇਸਰੂ, ਸੁਲਤਾਨ ਸਿੰਘ ਸੋਢੀ, ਸਤਨਾਮ ਸਿੰਘ ਪੋਂਟਾ ਸਾਹਿਬ, ਮਨਜੀਤ ਸਿੰਘ ਭੋਮਾ ਦੱਲ ਖਾਲਸਾ, ਬਲਜੀਤ ਸਿੰਘ ਦਾਦੂਵਾਲ, ਰਣਜੀਤ ਸਿੰਘ ਢਡਰੀਆ ਹਾਜ਼ਰ ਸਨ।