ਜਰਮਨੀ ਦੀਆਂ ਸਮੂਹ ਪੰਥਕ ਜਥੇਬੰਦੀਆਂ ਦੀ ਮੀਟਿੰਗ ਫੈਸਲੇ

ਜਰਮਨ ਦੀਆਂ ਸਮੂਹ ਪੰਥਕ ਜਥੇਬੰਦੀਆ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਜਰੂਰੀ ਮੀਟਿੰਗ ਗੁਰਦੁਆਰਾ ਫਰੈਂਕਫੋਰਟ ਵਿੱਖੇ ਹੋਈ।

ਜਰਮਨੀ ਫਰੈਂਕਫੋਰਟ 10 ਦਸੰਬਰ (ਬਾਜਵਾ) ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਜਰਮਨ ਵਿਚ ਅੱਜ ਇਕ ਹੰਗਾਮੀ ਮੀਟਿੰਗ ਹੋਈ ਜਿਸ ਵਿਚ ਜਰਮਨ ਦੀਆਂ ਸਮੂਹ ਪੰਥਕ ਜਥੇਬੰਦੀਆ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਭਾਗ ਲਿਆਂ। ਇਹ ਮੀਟਿੰਗ ਜੋ ਪਿਛਲੇ ਸਮੇ ਪੰਜਾਬ ਦੇ ਸ਼ਹਿਰ ਲੁਧਿਆਣੇ ਵਿਚ ਖੂਨੀ ਕਾਂਡ ਪੰਜਾਬ ਦੀ ਪੁਲਿਸ ਨੇ ਸਿੰਘਾਂ ਤੇ ਗੋਲੀ ਚਲਾ ਕੇ ਇੱਕ ਸਿੰਘ ਸ਼ਹੀਦ ਕਰ ਦਿੱਤਾ ਅਤੇ ਦਰਜਨਾਂ ਹੀ ਸਿੰਘਾਂ ਨੂੰ ਜਖਮੀ ਕਰ ਦਿੱਤਾ ਸੀ, ਉਸ ਦੇ ਸਬੰਧ ਵਿਚ ਕੀਤੀ ਗਈ। ਇਸ ਮੀਟਿੰਗ ਦੀ ਸ਼ੁਰੂਆਤ ਭਾਈ ਸਤਨਾਮ ਸਿੰਘ ਬੱਬਰ ਮੁੱਖ ਸੇਵਾਦਾਰ ਗੁਰੂ ਘਰ ਕਲੋਨ ਨੇ ਕੀਤੀ। ਇਹਨਾ ਨੇ ਲੁਧਿਆਣੇ ਕਾਂਡ ਬਾਰੇ ਸਾਰਿਆਂ ਨੂੰ ਵਿਸਥਾਰ ਨਾਲ ਦੋਖੀ ਗੁਰੂ ਨਿੰਦਕ ਆਸ਼ੂਤੋਸ਼ ਬਾਰੇ ਜਾਣੂ ਕਰਵਾਇਆ ਅਤੇ ਸਟੇਜ ਦੀ ਸੇਵਾ ਨਿਭਾਈ।

ਭਾਈ ਗੁਰਮੀਤ ਸਿੰਘ ਖਨਿਆਣ ਪ੍ਰਧਾਨ ਸਿੱਖ ਫੈਡਰੇਸ਼ਨ ਜਰਮਨੀ ਨੇ ਕਿਹਾ ਕਿ ਸਾਨੂੰ ਇਸ ਕਾਂਡ ਦੇ ਦੋਸ਼ੀਆ ਨੂੰ ਸਫ਼ਤ ਤੋ ਸਫ਼ਤ ਸਜਾ ਦਵਾਉਣ ਲਈ ਠੋਸ ਮਤੇ ਪਾਸ ਕਰਨੇ ਚਾਹੀਦੇ ਹਨ। ਗੁਰੁਦਆਰਾ ਸਿੱਖ ਸੈਟਰ ਫਰੈਕਫਰਟ ਦੇ ਪ੍ਰਧਾਨ ਭਾਈ ਅਨੂਪ ਸਿੰਘ, ਮੀਤ ਪ੍ਰਧਾਨ ਭਾਈ ਕਮਲਜੀਤ ਸਿੰਘ ਰਾਏ, ਭਾਈ ਸੱਜਣ ਸਿੰਘ ਲੰਗਰ ਮੈਨਜਰ, ਜਨਰਲ ਸਕੱਤਰ ਭਾਈ ਹੀਰਾ ਸਿੰਘ ਮੱਤੇਵਾਲ, ਕੈਸ਼ੀਅਰ ਭਾਈ ਕਰਨੈਲ ਸਿੰਘ ਚੇਅਰਮੈਨ ਭਾਈ ਮਨਜੀਤ ਸਿੰਘ ਹੋਠੀ ਵੀ ਹਾਜ਼ਰ ਸਨ । ਭਾਈ ਗੁਰਦੀਪ ਸਿੰਘ ਪ੍ਰਦੇਸੀ ਹਾਈਜੈਕਰ , ਗੁਰਮਤਿ ਪ੍ਰਚਾਰ ਸਭਾ ਫਰੈਕਫਰਟ ਦੇ ਭਾਈ ਨਰਿੰਦਰ ਸਿੰਘ, ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ , ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ,ਭਾਈ ਜਤਿੰਦਰਬੀਰ ਸਿੰਘ ਭਾਈ ਅਵਤਾਰ ਸਿੰਘ ਪ੍ਰਧਾਨ, ਭਾਈ ਗੁਰਦਿਆਲ ਸਿੰਘ ਲਾਲੀ , ਭਾਈ ਮਨਜੀਤ ਸਿੰਘ ਜੋਧਪੁਰੀ, ਭਾਈ ਮਨਜੀਤ ਸਿੰਘ ਹੋਠੀ, ਭਾਈ ਜਤਿੰਦਰਵੀਰ ਸਿੰਘ, ਭਾਈ ਅਵਤਾਰ ਸਿੰਘ ਪ੍ਰਧਾਨ ਤੇ ਬੱਬਰ ਖਾਲਸਾ ਜਰਮਨੀ ਦੇ ਮੁੱਖੀ ਜਥੇਦਾਰ ਰੇਸ਼ਮ ਸਿੰਘ ਬੱਬਰ ,ਭਾਈ ਅਵਤਾਰ ਸਿੰਘ ਬੱਬਰ, ਭਾਈ ਜਸਵੰਤ ਸਿੰਘ ਬੱਬਰ ਅਤੇ ਇੰਟਰਨੈਸ਼ਨਲ ਬੱਬਰ ਖਾਲਸਾ ਦੇ ਜੱਥੇਦਾਰ ਭਾਈ ਹਰਦਵਿੰਦਰ ਸਿੰਘ ਅਤੇ ਭਾਈ ਗੁਰਪਾਲਾ ਸਿੰਘ ਬੱਬਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ, ਦੇ ਪ੍ਰਧਾਨ ਭਾਈ ਜਗਤਾਰ ਸਿੰਘ ਮਾਹਲ, ਅਤੇ (ਅ) ਯੂਥ ਵਿੰਗ ਜਰਮਨੀ ਦੇ ਪ੍ਰਧਾਨ ਭਾਈ ਭੁਪਿੰਦਰ ਸਿੰਘ, ਜਨਰਲ ਸਕੱਤਰ ਭਾਈ ਸੁਖਪ੍ਰੀਤ ਸਿੰਘ ਅਤੇ ਹੋਰ ਮੈਬਰ ਵੀ ਹਾਜਰ ਸਨ।

ਦਲ ਖਾਲਸਾ ਇੰਟਰਨੈਸ਼ਨਲ ਦੇ ਭਾਈ ਅੰਗਰੇਜ਼ ਸਿੰਘ ਸ੍ਰ ਹਰਮੀਤ ਸਿੰਘ ਭਾਈ ਸੁਰਿੰਦਰਪਾਲ ਸਿੰਘ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਅਵਤਾਰ ਸਿੰਘ ਹੁੰਦਲ, ਭਾਈ ਲਖਵਿੰਦਰ ਸਿੰਘ ਮੱਲ਼੍ਹੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਦੇ ਭਾਈ ਸੁਰਜੀਤ ਸਿੰਘ ਮਾਹਲ ਕਨਵੀਨਰ, ਭਾਈ ਗੁਰਵਿੰਦਰ ਸਿੰਘ ਕੋਹਲੀ ਸੀਨੀਅਰ ਮੀਤ ਪ੍ਰਧਾਨ ਅਤੇ ਜਨਰਲ ਸੈਕਟਰੀ, ਭਾਈ ਸਰਦੁਲ ਸਿੰਘ ਸੇਖੋਂ, ਭਾਈ ਤਰਸੇਮ ਸਿੰਘ ਅਟਵਾਲ, ਭਾਈ ਬਲਦੇਵ ਸਿੰਘ ਬਾਜਵਾ, ਮੁੱਖ ਸੇਵਾਦਾਰ ਗੁਰੂ ਘਰ ਮਨਹਾਇਮ ਭਾਈ ਗੋਲਡੀ, ਭਾਈ ਭਗਵਾਨ ਸਿੰਘ, ਭਾਈ ਅਵਤਾਰ ਸਿੰਘ, ਭਾਈ ਹਰਪਾਲ ਸਿੰਘ, ਭਾਈ ਸੋਹਣ ਸਿੰਘ, ਭਾਈ ਬਲਕਾਰ ਸਿੰਘ ਫਰੈਨਕਫੋਰਟ, ਭਾਈ ਬਲਵੀਰ ਸਿੰਘ ਖਾਲਸਾ, ਬੀਬੀ ਬਲਵਿੰਦਰ ਕੌਰ, ਭਾਈ ਕੁਲਜੀਤ ਸਿੰਘ, ਭਾਈ ਨਾਨਕ ਸਿੰਘ ਮੁਲਤਾਨੀ, ਭਾਈ ਦਿਲਕਾਰ ਸਿੰਘ, ਭਾਈ ਗੁਰਧਿਆਨ ਸਿੰਘ, ਭਾਈ ਨਿਰਮਲ ਸਿੰਘ, ਭਾਈ ਸਤਿੰਦਰ ਸਿੰਘ, ਭਾਈ ਸਰਬਜੀਤ ਸਿੰਘ ਹਾਜਰ ਸਨ।

ਇਹਨਾਂ ਸਾਰਿਆਂ ਨੇ ਇਹ ਮਤੇ ਪਾਸ ਕੀਤੇ ਹਨ।
ਅੱਜ ਮਿਤੀ 10 ਦਸੰਬਰ 2009 ਦਿਨ ਵੀਰਵਾਰ ਨੂੰ ਜਰਮਨ ਦੀਆਂ ਸਮੂਹ ਪੰਥਕ ਜਥੇਬੰਦੀਆ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਜਰੂਰੀ ਮੀਟਿੰਗ ਪਿਛਲੇ ਦਿਨੀ ਪੰਜਾਬ ਦੇ ਸ਼ਹਿਰ ਲੁਧਿਆਣਾ ਚ ਪੰਥ ਦੋਖੀ ਗੁਰੂ ਨਿੰਦਕ ਆਸ਼ੂਤੋਸ਼ ਦੇ ਕੂੜ ਪ੍ਰਚਾਰ ਖਿਲਾਫ਼ ਸਿੰਘਾਂ ਦੇ ਸ਼ਾਤਮਈ ਰੌਸ ਮਾਰਚ ਤੇ ਪੰਜਾਬ ਸਰਕਾਰ ਦੀ ਸ਼ਹਿ ਤੇ ਪੰਜਾਬ ਪੁਲਿਸ ਵੱਲੋ ਕੀਤਾ ਅਤਿਆਚਾਰ ਅਤੇ ਗੋਲੀਆਂ ਮਾਰਕੇ ਸਿੰਘ ਸ਼ਹੀਦ ਕੀਤਾ ਅਤੇ ਦਰਜਨਾਂ ਸਿੰਘਾਂ ਨੂੰ ਜਫ਼ਮੀ ਕਰਕੇ ਸਮੁੱਚੀ ਸਿੱਖ ਕੌਮ ਦੇ ਹਿਰਦੇ ਵਲੂੰਧਰ ਕਿ ਰੱਖ ਦਿੱਤੇ ਹਨ। ਜਿਸ ਦੀ ਅੱਜ ਜਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਿੰਘਾਂ ਵੱਲੋਂ ਸਖਤ ਸ਼ਬਦਾ ਵਿਚ ਨਿਖੇਧੀ ਕੀਤੀ ਗਈ ਅਤੇ ਹੇਠ ਲਿੱਖੇ ਮਤੇ ਪਾਏ ਗਏ ਹਨ।

1) ਅੱਜ ਦਾ ਇਕੱਠ ਗੋਲੀ ਕਾਂਡ ਦੀ ਨਿਖੇਧੀ ਕਰਦਾ ਹੈ ਅਤੇ ਦੋਸ਼ੀਆਂ ਖਿਲਾਫ਼ ਸਫ਼ਤ ਕਰਵਾਈ ਦੀ ਮੰਗ ਕਰਦਾ ਹੈ।

2) ਇਸ ਗੋਲੀ ਕਾਡ ਚ ਸ਼ਹੀਦ ਭਾਈ ਦਰਸ਼ਨ ਸਿੰਘ ਨੂੰ ਸ਼ਰਧਾਜਲੀ ਭੇਟ ਕਰਦਾ ਹੋਇਆ ਭਾਈ ਦਰਸ਼ਨ ਸਿੰਘ ਨੂੰ ਪੰਧ ਦਾ ਮਹਾਨ ਸ਼ਹੀਦ ਕਰਾਰ ਦਿੰਦਾ ਹੈ ਅਤੇ ਪ੍ਰਵਾਰ ਦੇ ਦੁੱਖ ਵਿਚ ਸ਼ਰੀਕ ਹੁੰਦਾ ਹੈ।

3) ਘੱਟ ਗਿਣਤੀ ਕਮਿਸ਼ਨ ਵੱਲੋਂ ਪਿਛਲੇ ਸਮੇ ਚ ਆਸ਼ੂਤੋਸ਼ ਦੇ ਡੇਰੇ ਤੋ ਬਹਾਰ ਦੇ ਸਮਾਗਮਾ ਤੇ ਪਬੰਦੀ ਲਗਾਈ ਗਈ ਸੀ। ਪਰ ਪੰਜਾਬ ਦੀ ਅਕਾਲੀ ਸਰਕਾਰ ਵੱਲੋਂ ਪਬੰਦੀ ਸ਼ੁਦਾ ਸੰਸਥਾ ਦਾ ਸਮਾਗਮ ਕਰਵਾਕੇ ਪੰਜਾਬ ਦਾ ਜੋ ਮਹੋਲ ਫ਼ਰਾਬ ਕੀਤਾ ਅਤੇ ਸਿੰਘਾਂ ਦਾ ਖੂਨ ਫ਼ਰਾਬਾ ਕੀਤਾ ਹੈ। ਇਸ ਲਈ ਬਾਦਲ ਸਰਕਾਰ ਨੂੰ ੰਿਜਮੇਵਾਰ (ਦੋਸ਼ੀ) ਠਹਰਾਇਆ ਜਾਦਾ ਹੈ।

4) ਅੱਜ ਦਾ ਇਕੱਠ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀਆਂ ਸਮੂਹ ਜਰਮਨੀ ਇਕਾਈਆਂ ਨੂੰ ਅਪੀਲ ਕਰਦਾ ਹੈ ਕਿ ਬਾਦਲ ਦਾ ਸਾਥ ਛੱਡ ਕੇ ਪੰਥਕ ਧਿਰਾ ਦਾ ਸਾਥ ਦੇਣ। ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰਦਾ ਹੈ ਕਿ ਉਹ ਬਾਦਲ ਪ੍ਰਵਾਰ ਦੀਆਂ ਪੰਥਕ ਵਿਰੋਧੀ ਕਾਰਵਾਈ ਨੂੰ ਸਾਹਮਣੇ ਰੱਖ ਕਿ ਉਸ ਦਾ ਵਿਰੋਧ ਕਰਨ ਅਤੇ ਪੰਥ ਦੀ ਚੜਦੀ ਕਲਾ ਲਈ ਪੰਥ ਦਾ ਸਾਥ ਦੇਣ ਦੀ ਅਪੀਲ ਕਰਦਾ ਹੈ।

5) ਅੱਜ ਦੇ ਪੰਥਕ ਇਕੱਠ ਵਿਚ ਇਹ ਸਰਬਸੰਮਤੀ ਨਾਲ ਫੈਸਲਾ ਲਿਆ ਗਿਆਂ ਹੈ ਕਿ ਬਾਦਲ ਪ੍ਰਵਾਰ ਦੀਆਂ ਪੰਥ ਵਿਰੋਧੀ ਕਾਰਵਾਈਆ ਕਾਰਨ ਉਸ ਨੂੰ ਸ਼੍ਰੀ ਅਕਾਲ ਤਫ਼ਤ ਸਾਹਿਬ ਤੇ ਤਲਬ ਕੀਤਾ ਜਾਵੇ।

6) ਅੱਜ ਦਾ ਇਕੱਠ ਪੰਜਾਬ ਵਿਚਲੀਆ ਪੰਥਕ ਧਿਰਾਂ ਨੂੰ ਅਪੀਲ ਕਰਦਾ ਹੈ ਕਿ ਉਹ ਇਸ ਨਾਜ਼ਕ ਮੋਕੇ ਤੇ ਪੰਥ ਦਾ ਸਾਥ ਰਲਮਿਲ ਕੇ ਦੇਣ ਨਾ ਕਿ ਇਕ ਦੁਜੇ ਖਿਲਾਫ ਬਿਆਨ ਦੇ ਕਿ ਪੰਥ ਦੀ ਸ਼ਕਤੀ ਨੂੰ ਖੇਰੂ-ਖੇਰੂ ਕਰਨ। ਉਹਨਾ ਕਿਹਾ ਇਸ ਮੌਕੇ ਪੰਥਕ ਜਥੇਬੰਦੀਆ ਅਤੇ ਸੰਤ ਸਮਾਜ ਨੇ ਜੋ ਸਟੈਡ ਲਿਆ ਹੈ ਉਹ ਸ਼ਲਾਘਾਯੋਗ ਹੈ। ਪਰ ਆਪਸ ਵਿਚ ਉਲਝ ਕੇ ਕੌਮੀ ਸ਼ਕਤੀ ਨੂੰ ਕਮਜੋਰ ਕਰ ਕਿ ਪੰਥ ਵਿਰੋਧੀ ਸ਼ਕਤੀਆ ਨੂੰ ਉਤਸ਼ਾਹ ਨਾ ਦਿਉ।

7) ਅੱਜ ਦਾ ਇਕੱਠ ਸ਼੍ਰੀ ਅਕਾਲ ਤਫ਼ਤ ਸਾਹਿਬ ਨੂੰ ਅਪੀਲ ਕਰਦਾ ਹੈ ਕਿ ਪੰਜ ਸਿੰਘ ਸਾਹਿਬਾਨ ਨੇ ਜੋ ਵੀ ਫੈਸਲਾ ਲੈਣਾ ਹੈ ਉਹ ਸ਼੍ਰੀ ਅਕਾਲ ਤਫ਼ਤ ਸਾਹਿਬ ਤੇ ਬੈਠ ਕਿ ਲੈਣ ਨਾ ਕਿ ਦਫ਼ਤਰ ਦੇ ਕਮਰੇ ਵਿਚ। ਜਿਸ ਨਾਲ ਪੰਥ ਚ ਏਕਤਾ ਅਤੇ ਇਕਸਾਰਤਾ ਬਣੀ ਰਹਿ ਸਕੇ।

8) ਅੱਜ ਦੇ ਪੰਥਕ ਇਕੱਠ ਵਿਚ ਇਹ ਸਰਬਸੰਮਤੀ ਨਾਲ ਫੈਸਲਾ ਲਿਆ ਗਿਆਂ ਹੈ ਕਿ ਜਿੰਨਾਂ ਚਿਰ ਸਰਕਾਰ ਲੁਧਿਆਣਾ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਨਹੀਂ ਦਿੰਦੀ ਉਨਾਂ ਚਿਰ ਕਿਸੇ ਵੀ ਅਕਾਲੀ ਵਿਧਾਇਕ ਨੂੰ ਜਰਮਨ ਦੀ ਕਿਸੇ ਵੀ ਸਟੇਜ ਤੋਂ ਬੋਲਣ ਦੀ ਪੂਰਨ ਤੌਰ ਤੇ ਪਾਬੰਦੀ ਹੋਏਗੀ।

ਸਮਾਪਤੀ ਤੋ ਬਾਅਦ 40 ਵਿਅਕਤੀਆਂ ਨੇ ਇਸ ਮਤੇ ਤੇ ਦਸਖਤ ਕਰਕੇ ਇਸ ਮਤੇ ਨੂੰ ਮਾਨਤਾ ਦਿੱਤੀ ਅਤੇ ਇਕ ਕਮੇਟੀ ਤਿਆਰ ਕਰਨ ਦਾ ਵੀ ਮਤਾ ਪਾਇਆ ਹੈ। ਜਿਸ ਦੀ ਡਿਉਟੀ ਗੁਰਦੁਆਰਾ ਕਮੇਟੀ ਫਰੈਕਫੋਰਟ ਦੀ ਲਾਈ ਹੈ ਕਿ ਉਹ ਜਰਮਨ ਦੇ ਸਾਰੇ ਗੁਰਦੁਵਾਰਿਆਂ ਨੂੰ ਚਿੱਠੀਆਂ ਪਾ ਕੇ ਸੁਚਿਤ ਕਰਨ ਕਿ ਹਰ ਇਕ ਗੁਰੂ ਘਰ ਇੱਕ ਇੱਕ ਵਿਆਕਤੀ ਜਰਮਨ ਦੀ ਕਮੇਟੀ ਵਾਸਤੇ ਦੇਣ। ਸਾਰੀਆਂ ਜੱਥੇਬੰਦੀਆਂ ਨੂੰ ਵੀ ਚਿੱਠੀਆਂ ਰਾਹੀ ਅਪੀਲ ਕਰਨ ਕਿ ਇੱਕ ਇੱਕ ਵਿਅਕਤੀ ਜਰਮਨ ਕਮੇਟੀ ਲਈ ਦੇਣ। ਇਹਨਾ ਦੇ ਜਵਾਬ ਤੋ ਬਾਅਦ ਇਕ ਮੀਟਿੰਗ ਬਲਾਉਣ ਅਤੇ ਜਰਮਨ ਦੀ ਇੱਕ ਕਮੇਟੀ ਦਾ ਸੰਗਠਨ ਕਰਨ।

ਲੁਧਿਆਣਾ ਚ ਨਿਰਦੋਸ਼ ਸਿੱਖਾਂ ਤੇ ਅੰਨੇਵਾਹ ਗੋਲੀਆਂ ਚਲਵਾਉਣ ਵਾਲੀ ਬਾਦਲ ਸਰਕਾਰ ਤੁਰੰਤ ਅਸਤੀਫਾ ਦੇਵੇ,ਪੰਜਾਬ ਦੀ ਜਨਤਾ ਅਕਾਲੀਆਂ ਤੋਂ ਦੁੱਖੀ ਹੋ ਗਈ-ਬਲਵਿੰਦਰ ਸਿੰਘ ਗੁਰਦਾਸਪੁਰੀ
ਜਰਮਨ- 10 ਦਸੰਬਰ (ਮਪ) ਇੰਡੀਅਨ ਉਵਰਸ਼ੀਜ ਕਾਂਗਰਸ ਜਰਮਨੀ ਦੇ ਚੇਅਰਮੈਂਨ ਸ:ਬਲਵਿੰਦਰ ਸਿੰਘ ਗੁਰਦਾਸਪੁਰੀ ਨੇ ਪ੍ਰੈਸ ਨੂੰ ਕਿਹਾ ਕਿ ਪਿਛਲੇ ਦਿਨੀਂ ਨੂਰਮਹਿਲੀਏ ਸਾਧ ਆਸੂਤੋਸ਼ ਦੇ ਲੁਧਿਆਣਾ ਚ ਸਮਾਗਮ ਨੂੰ ਬੰਦ ਕਰਵਾਉਣ ਦੇ ਲਈ ਸਾਂਤਮਈ ਢੰਗ ਨਾਲ ਜਾ ਰਹੇ ਨਿਰਦੋਸ਼ ਸਿੱਖਾਂ ਤੇ ਅੰਨੇਵਾਹ ਗੋਲੀਆਂ ਚਲਵਾਉਣ ਵਾਲੀ ਪੰਜਾਬ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੀ ਜੁਮੇਂਵਾਰ ਹੈ । ਜਿਸ ਲਈ ਤੁਰੰਤ ਬਾਦਲ ਸਰਕਾਰ ਨੂੰ ਆਪਣਾ ਅਸਤੀਫਾ ਦੇ ਦੇਣਾ ਚਾਹੀਦਾ ਹੈ । ਸ:ਬਲਵਿੰਦਰ ਸਿੰਘ ਗੁਰਦਾਸਪੁਰੀ ਨੇ ਕਿਹਾ ਕਿ ਜਦੋਂ ਵੀ ਬਾਦਲ ਦੀ ਸਰਕਾਰ ਰਾਜ ਸੱਤਾ ਵਿੱਚ ਆਉਂਦੀ ਹੈ ਤਾਂ ਉਸ ਵਕਤ ਨਿਰਦੋਸ਼ ਸਿੰਘਾਂ ਉਪਰ ਗੋਲੀਆਂ ਚਲਾਈਆਂ ਜਾਂਦੀਆਂ ਹਨ । ਇਸ ਲਈ ਤੁਰੰਤ ਪੰਜਾਬ ਸਰਕਾਰ ਨੂੰ ਬਰਖਾਸਤ ਕਰਕੇ ਪੰਜਾਬ ਅੰਦਰ ਰਾਸ਼ਟਰਪਤੀ ਰਾਜ ਲਾਇਆ ਜਾਵੇ ।

ਸ:ਬਲਵਿੰਦਰ ਸਿੰਘ ਗੁਰਦਾਸਪੁਰੀ ਨੇ ਕਿਹਾ ਕਿ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਅੰਦਰ ਅਪਣੇ ਆਪ ਨੂੰ ਪੰਥਕ ਸਰਕਾਰ ਅਖਵਾਉਣ ਵਾਲੀ ਸਰਕਾਰ ਦੇ ਬੰਦਿਆਂ ਵਲੋਂ ਪੱਗਾਂ ਉਛਾਲਣ ਦੀ ਘਟਨਾ ਸਮੁੱਚੀ ਸਿੱਖ ਕੌਮ ਲਈ ਸ਼ਰਮ ਵਾਲੀ ਗੱਲ ਹੈ ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜੀ ਹੈ । ਲੁਧਿਆਣਾ ਵਿਖੇ ਵਾਪਰੇ ਸਮੁੱਚੇ ਦੁਖਦਾਈ ਕਾਂਡ ਦੀ ਸੱਚਾਈ ਲੋਕਾਂ ਦੇ ਸਾਹਮਣੇ ਲਿਆਉਣ ਤੇ ਉਕਤ ਕਾਂਡ ਦੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਸੈਂਟਰ ਸਰਕਾਰ ਤੋਂ ਮੰਗ ਕੀਤੀ।