ਵਿਆਨਾ ਵਿੱਚ ਹੋਏ ਝਗੜੇ ਦਾ ਕੌਮਾਂਤਰੀਕਰਨ, ਸੋਚੀ ਸਮਝੀ ਚਾਲ !!!!
ਬੜੇ ਹੀ ਸ਼ਾਤਿਰ ਦਿਮਾਗ ਨੇ ਬੜੀ ਹੀ ਗਿਣੀ ਮਿਥੀ ਚਾਲ ਤਹਿਤ ਆਸਟਰੀਆ ਦੀ ਰਾਜਧਾਨੀ ਵਿਆਨਾ 'ਚ ਗੁਰੂ ਰਵੀਦਾਸ ਟੈਂਪਲ ਗੁਰਦੁਆਰਾ 'ਚ ਹੋਈ ਹਿੰਸਾ ਕਰਵਾਈ। ਇਸ ਹਿੰਸਾਂ ਦਾ ਪਸਾਰਾ ਪੰਜਾਬ ਦੇ ਇਕ ਪ੍ਰਮੁੱਖ ਸ਼ਹਿਰ ਜਲੰਧਰ ਨੂੰ ਹੁੰਦਾ ਹੋਇਆ ਉੱਤਰੀ ਭਾਰਤ ਦੇ ਵਿਸ਼ੇਸ਼ ਖਿਤਿਆਂ ਵਿੱਚ ਅੱਗ ਦੀ ਤਰਾ੍ਹਂ ਫੈਲ ਗਿਆ। ਵਿਆਨਾ 'ਚ ਡੇਰਾ ਸਚਖੰਡ ਬੱਲਾਂ ਦੇ ਸੇਵਾਦਾਰ ਸੰਤ ਨਿਰੰਜਨ ਦਾਸ ਤੇ ਸੰਤ ਰਾਮਾਨੰਦ ਅਧਿਆਤਮਿਕ ਪ੍ਰਵਚਨ ਕਰਨ ਆਏ ਹੋਏ ਸਨ। ਜਦੋਂ ਸੰਤ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਰਾਹੀਂ ਨਿਹਾਲ ਕਰ ਰਹੇ ਸਨ ਤਾਂ ਉੱਥੇ ਕੁਝ ਅਜਿਹੇ ਵਿਅਕਤੀ ਆਏ ਜਿੰਨਾਂ ਕੋਲ ਚਾਕੂ ਅਤੇ ਪਿਸਤੌਲ ਸੀ। ਉਨ੍ਹਾਂ ਸੰਤਾਂ 'ਤੇ ਹਮਲਾ ਕਰ ਦਿੱਤਾ ਤੇ ਇਸ ਵਿੱਚ ਹਮਲਾਵਰਾਂ ਸਮੇਤ 30 ਵਿਅਕਤੀਆਂ ਨੂੰ ਜ਼ਖਮੀ ਹੋ ਗਏ। ਦੋਹਾਂ ਸੰਤਾਂ ਦੇ ਗੋਲੀਆਂ ਲੱਗੀਆਂ ਅਤੇ ਇਕ ਸੰਤ ਦੀ ਮੌਤ ਹੋ ਗਈ ਹੈ। ਜਿਉਂ ਹੀ ਇਸ ਘਟਨਾ ਦੀ ਫ਼ਬਰ ਡੇਰਾ ਬੱਲਾਂ (ਜਲੰਧਰ) 'ਚ ਪਹੁੰਚੀ ਤਾਂ ਇਸ ਡੇਰੇ ਨਾਲ ਜੁੜੇ ਹੋਏ ਸ਼ਰਧਾਲੂ ਭੜਕ ਉੱਠੇ। ਉਨ੍ਹਾਂ ਜਲੰਧਰ ਅਤੇ ਇਸ ਦੇ ਆਸ-ਪਾਸ ਦੇ ਸ਼ਹਿਰਾਂ 'ਚ ਤੋੜ-ਭੰਨ ਸ਼ੁਰੂ ਕਰ ਦਿੱਤੀ। ਸਰਕਾਰ ਨੂੰ ਮਜਬੂਰੀ ਵੱਸ ਕਰਫ਼ਿਊ ਲਗਾਉਣਾ ਪਿਆ ਹੈ ਤੇ ਕਈ ਹਿੱਸਿਆਂ 'ਚ ਫ਼ੌਜ ਤਾਇਨਾਤ ਕਰ ਦਿੱਤੀ ਗਈ ਹੈ। ਇਸ ਮੰਦਭਾਗੀ ਸਥਿਤੀ 'ਚ ਕੁਝ ਵਿਅਕਤੀਆਂ ਦੀਆਂ ਜਾਨਾਂ ਵੀ ਚਲੀਆਂ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਹਰ ਕੀਮਤ 'ਤੇ ਅਮਨ ਕਨੂੰਨ ਬਣਾਈ ਰੱਖਣ ਦੇ ਆਦੇਸ਼ ਦੇ ਦਿੱਤੇ ਗਏ ਹਨ।
ਜੇਕਰ ਇਸ ਸਾਰੀ ਘਟਨਾ ਬਾਰੇ ਗੰਭੀਰਤਾ ਨਾਲ ਸੋਚਿਆ ਜਾਵੇ ਤਾਂ ਇਕ ਅਜੀਬ ਕਿਸਮ ਦਾ ਦ੍ਰਿਸ਼ ਸਾਹਮਣੇ ਆਉਦਾ ਹੈ। ਹਿੰਸਾ ਦੀ ਪਹਿਲੀ ਘਟਨਾ ਵਿਆਨਾ 'ਚ ਹੋਈ। ਗੁਰਦੁਆਰੇ ਨਾਲ ਆਸਥਾ ਰੱਖਣ ਵਾਲੇ ਦੋ ਗਰੁੱਪਾਂ 'ਚ ਲੜਾਈ ਹੋਈ। ਇਹਨਾਂ ਦਾ ਆਪਸੀ ਦਵੰਦ ਅੱਜ ਦਾ ਨਹੀਂ ਬਹੁਤ ਪੁਰਾਣਾ ਸੀ। ਇਹ ਝਗੜਾ ਇਸ ਤਰ੍ਹਾ ਦਾ ਰੂਪ ਲੈ ਲਵੇਗਾ ਸ਼ਾਂਇਦ ਕਿਸੇ ਦੇ ਚਿੱਤ ਚੇਤੇ ਵਿੱਚ ਵੀ ਨਹੀਂ ਸੀ। ਇਸ ਘਟਨਾ ਦਾ ਸੇਕ ਘੁੱਪ ਵੱਸਦੇ ਪੰਜਾਬ ਨੂੰ ਜਾ ਲੱਗਾ ਹੁਣ ਤੱਕ ਅੰਕੜੇ ਦੱਸਦੇ ਹਨ ਕਿ 7000 ਕਰੋੜ ਰੁਪਏ ਦੀ ਸੰਪਤੀ ਨਸ਼ਟ ਹੋ ਚੁੱਕੀ ਏਡਾ ਨੁਕਸਾਨ ਇਹ ਤਾਂ ਕਹਿਰ ਸਾਂਈ ਦਾ ਹੈ। ਵਿਦੇਸ਼ਾਂ ਦੇ ਗੁਰਦੁਆਰਿਆਂ 'ਚ ਝਗੜੇ'ਚ ਆਮ ਹੁੰਦੇ ਰਹਿੰਦੇ ਹਨ। ਕਈ ਵਾਰ ਇਨ੍ਹਾਂ ਝਗੜਿਆਂ 'ਚ ਕਤਲ ਵੀ ਹੋ ਗਏ। ਪਾਰਟੀਆ ਦੀ ਖਿੱਚੋਤਾਣ, ਪ੍ਰਧਾਨ ਬਣਨ ਦੀ ਦੌੜ ਗੋਲਕ ਤੇ ਕਬਜਾ ਕਰਨ ਦਾ ਮੁੱਦਾ ਤਾਂ ਇੱਥੇ ਆਮ ਜਿਹਾ ਹੋ ਗਿਆ ਹੈ ਤੇ ਪੁਲਿਸ ਵੀ ਗੁਰਦੁਆਰਿਆਂ ਵਿੱਚ ਆਉਂਦੀ ਹੀ ਰਹਿੰਦੀ ਹੈ। ਪਰ ਇਹ ਜਿਸ ਸ਼ਹਿਰ ਦੀ ਘਟਨਾ ਹੁੰਦੀ ਹੈ, ਅਸਰ ਉੱਥੇ ਹੀ ਹੁੰਦਾ ਹੈ। ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਯੂਰਪੀ ਦੇਸ਼ ਦੇ ਗੁਰਦੁਆਰੇ ਦੇ ਝਗੜੇ ਦਾ ਕੌਮਾਂਤਰੀਕਰਨ ਹੋ ਗਿਆ ਹੈ ਤੇ ਇਸ ਦਾ ਅਸਰ ਪੰਜਾਬ ਤੱਕ ਪਹੁੰਚ ਗਿਆ ਹੈ। ਡੇਰਾ ਬੱਲਾਂ ਦੇ ਸ਼ਰਧਾਲੂਆਂ ਨੇ ੳਾਪਣੇ ਦੁੱਖ ਨੂੰ ਹਿੰਸਾਂ ਦੀ ਅੱਗ ਵਿੱਚ ਬਦਲ ਕੇ ਪੰਜਾਬ ਨੂੰ ਬਾਰੂਦ ਦੇ ਢੇਰ ਤੇ ਬਿਠਾ ਦਿੱਤਾ ਹੈ। ਪਰ ਦੁੱਖ ਨੂੰ ਹਿੰਸਾ ਦਾ ਰੂਪ ਦੇਣਾ ਬਿਲਕੁਲ ਵਾਜਬ ਨਹੀਂ। ਜੇਕਰ ਕੋਈ ਵੀ ਧਰਮ, ਡੇਰਾ ਜਾਂ ਮੱਠ ਹਿੰਸਾ ਦੀ ਸਿੱਖਿਆ ਦੇਂਦਾ ਹੈ ਤਾਂ ਉਹ ਆਪਣੇ ਧਾਰਮਿਕ ਉਦੇਸ਼ਾਂ ਤੋਂ ਥਿੜਕ ਜਾਂਦਾ ਹੈ। ਵਿਆਨਾ 'ਚ ਹੋਈ ਹਿੰਸਾ ਬਾਰੇ ਕਨੂੰਨੀ ਕਾਰਵਾਈ ਕਰਨੀ ਆਸਟਰੀਆ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ। ਪੰਜਾਬ ਸਰਕਾਰ ਇਸ ਮਾਮਲੇ 'ਚ ਉੱਥੇ ਕੁਝ ਨਹੀਂ ਕਰ ਸਕਦੀ। ਹਾਂ, ਇਹ ਜ਼ਰੂਰ ਹੈ ਕਿ ਪੰਜਾਬ ਸਰਕਾਰ ਭਾਰਤ ਸਰਕਾਰ ਦੇ ਵਿਦੇਸ਼ ਵਿਭਾਗ ਨੂੰ ਇਸ ਬਾਰੇ ਸੂਚਿਤ ਕਰੇ ਕਿ ਉਹ ਆਸਟਰੀਆ ਸਰਕਾਰ 'ਤੇ ਇਸ ਮਾਮਲੇ 'ਚ ਕਨੂੰਨੀ ਕਾਰਵਾਈ ਕਰਨ ਲਈ ਦਬਾ ਪਾਵੇ।
ਪੰਜਾਬ ਦੇ ਮੁੱਖ ਮੰਤਰੀ ਨੇ ਕੇਂਦਰੀ ਨੇਤਾਵਾਂ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਹੈ ਤੇ ਭਾਰਤ ਦੇ ਨਵੇਂ ਵਿਦੇਸ਼ ਮੰਤਰੀ ਸ੍ਰੀ ਕ੍ਰਿਸ਼ਨਾ ਨੇ ਕੌਮਾਂਤਰੀ ਪੱਧਰ 'ਤੇ ਇਹ ਮਾਮਲਾ ਉਠਾਇਆ ਹੈ। ਪੰਜਾਬ 'ਚ ਵਿਆਨਾ ਦੇ ਝਗੜੇ ਕਾਰਨ ਹਿੰਸਾ ਫੈਲਾਉਣੀ ਤੇ ਤੋੜ-ਭੰਨ ਕਰਨੀ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਜਾਪਦੀ।ਇੱਥੇ ਅਗਲਾ ਵਿਸ਼ਾ ਵਿਚਾਰਨ ਵਾਲਾ ਇਹ ਹੈ ਕਿ ਸਿਰਫ ਪੰਜਾਬ ਦਾ ਹੀ ਨਹੀਂ , ਬਲਕਿ ਯੋਰਪ ਦਾ ਵੀ ਹੈ । ਵਿਆਨਾ ਦੇ ਇਸ ਗੁਰਦੁਆਰੇ ਦੇ ਪ੍ਰੰਬਧਕਾਂ ਵਿੱਚ ਇੱਥੋਂ ਦੇ ਵਾਈਸ ਪ੍ਰਧਾਨ ਬਲਵਿੰਦਰ ਕੁਮਾਰ ਨੇ ਕੱਲ ਆਸਟਰੀਆ ਦੀ ਇੱਕ ਅਖਬਾਰ (kurier.at) ਤੇ ਇਹ ਬਿਆਨ ਦਿੱਤਾ ਕਿ ਸਿੱਖ ਵੀ ਤਾਲਿਬਾਨ ਦੀ ਤਰਾ੍ਹਂ ਹੀ ਹਨ। ਉਹਨਾਂ ਦੀ ਤਰ੍ਹਾ ਪੱਗਾਂ ਬੰਨਦੇ ਤੇ ਦਾੜੀਆ ਰੱਖਦੇ ਹਨ ਤੇ ਜੁਲਮ ਕਰਦੇ ਹਨ। ਇਹਨਾਂ ਨੇ 35 ਲੱਖ ਲੋਕਾਂ ਦੇ ਵਿਸ਼ਵਾਸ਼ ਨੂੰ ਉਹਨਾਂ ਦਾ ਪੋਪ ਦਾ ਕਤਲ ਕਰਕੇ ਤੋੜਿਆ ਹੈ। ਇਸ ਆਰਟੀਕਲ ਦੇ ਛੱਪਣ ਦੇ ਨਾਲ ਯੋਰਪ ਭਾਵ ਕਿ ਜਰਮਨ ਭਾਸ਼ਾ ਸਮਝਦੇ ਲੋਕ ਜੋ ਵੀ ਇਸ ਚੀਜ ਨੁੰ ਪੜ੍ਹਦੇ ਹਨ ਤਾਂ ਜੋ ਕਿ ਕੱਲ ਤੱਕ ਸਿੱਖਾਂ ਨੁੰ ਕੁਝ ਹੋਰ ਸਮਝਦੇ ਅੱਜ ਹੋਰ ਸਮਝਦੇ ਹਨ। ਸਭ ਇੱਥੋਂ ਦੇ ਮੂਲ ਨਿਵਾਸੀ ਜਿੰਨਾਂ ਨਾਲ ਦਹਾਕਿਆ ਤੋਂ ਸਾਂਝ ਬੜੀ ਮੁਸ਼ਕਲ ਦੇ ਨਾਲ ਬਣਾਈ ਹੈ। ਪਲਾਂ ਛਿਣਾਂ ਵਿੱਚ ਤਿੜਕਦੀ ਨਜ਼ਰ ਆ ਰਹੀ ਹੈ। ਸਮੂਹ ਪੰਜਾਬੀਆ ਨੇ ਸੰਤਾ ਹੀ ਹਤਿਆਂ ਤੇ ਦੁੱਖ ਦਾ ਇਜਹਾਰ ਕੀਤਾ ਹੈ । ਕਿਸਨੇ ਕਤਲ ਕੀਤਾ, ਕਿਉਂ ਕੀਤਾ ਬਿਨਾਂ ਇਹ ਜਾਣੇ ਇਸ ਨੂੰ ਮਨੁੱਖਤਾ ਦਾ ਘਾਤ ਦੱਸਿਆ ਤੇ ਉਸ ਹਮਦਰਦੀ ਤੇ ਦੁੱਖ ਦਾ ਸਿੱਲਾ ਬਲਵਿੰਦਰ ਕੁਮਾਰ ਵਰਗੇ ਘਟੀਆ ਤੇ ਅਕ੍ਰਿਤਘਣ ਇਨਸਾਨ ਨੇ ਸਿੱਖਾਂ ਦਾ ਮੁਕਾਬਲਾ ਤਾਲਿਬਾਨ ਨੇ ਕਰ ਕੇ ਵਾਪਿਸ ਸਾਨੂੰ ਮੋੜਿਆਂ। ਇਹ ਸੋਚ ਬਲਵਿੰਦਰ ਕੁਮਾਰ ਦੀ ਆਪਣੀ ਹੈ ਜਾਂ ਕਹਿੰਦੇ ਚੀਜਾਂ ਵਾਗੂ ਬੰਦੇ ਵੀ ਵਿਕਾਓੂ ਹੁੰਦੇ ਨੇ ਪੰਜਾਬੀ ਦੀ ਕਵਾਹਤ ਹੈ ਕਿ ਤੀਰਾਂ ਤੇ ਤਲਵਾਰਾਂ ਦੇ ਫੱਟ ਸਮਾਂ ਭਰ ਦਿੰਦਾਂ , ਪਰ ਇਹ ਜੁਬਾਨ ਦਾ ਫੱਟ.. ਮੰਨਣਾਂ ਤੇ ਕਹਿਣਾਂ ਇਹ ਬਣਦਾ ਹੈ ਕਿ ਹਰ ਫ਼ਿਰਕੇ ਲਈ ਜ਼ਰੂਰੀ ਹੈ ਕਿ ਉਹ ਦੂਜੇ ਫ਼ਿਰਕੇ ਸਬੰਧੀ ਕੋਈ ਵੀ ਇਤਰਾਜ਼ਯੋਗ ਕਾਰਵਾਈ ਨਾ ਕਰੇ।
ਗੁਰਦੁਆਰਿਆਂ ਦੀ ਆਪਣੀ ਮਰਯਾਦਾ ਹੈ ਉਸ ਦੀਆਂ ਹੱਦਾਂ 'ਚ ਰਹਿ ਕੇ ਹੀ ਧਰਮ ਪ੍ਰਚਾਰ ਕਰਨਾ ਚਾਹੀਦਾ ਹੈ। ਜਾਤ ਬਰਾਦਰੀਆਂ ਦੀ ਆਪਸੀ ਖਹਿਬਾਜ਼ੀ ਤੇ ਟਕਰਾਓ ਵੀ ਇਕ ਕਿਸਮ ਦੀ ਆਤੰਕੀ ਸੰਪਰਦਾਇਕਤਾ ਹੀ ਹੈ। ਇਹ ਆਤੰਕੀ ਸੰਪਰਦਾਇਕਤਾ ਇਸ ਕਦਰ ਸਿਰ ਚੜ੍ਹ ਕੇ ਬੋਲੇਗੀ ਕਦੇ ਵਿਚਾਰ ਵਿੱਚ ਨਹੀਂ ਸੀ। ਦੂਰ ਬੈਠਾ ਕੋਈ ਚਾਲ ਬਾਜ ਆਰ. ਐਸ. ਐਸ ਦਾ ਦਿਮਾਗ ਇੱਕ ਘਟਨਾਂ ਨੂੰ ਕੀ ਦਿਸ਼ਾ ਨਿਰਦੇਸ਼ ਦੇ ਕੇ ਕਿੱਧਰ ਮੋੜ ਕੇ ਲੈ ਗਿਆਂ ਪਤਾ ਹੀ ਨਹੀਂ ਲੱਗਾ ਪਲਾਂ ਛਿਣਾਂ ਵਿੱਚ ਵਿਆਨਾ ਵਿੱਚ ਡਿੱਗੀ ਚਿੰਗਆੜੀ ਨੇ ਸਦੀਆਂ ਦੀ ਸਾਂਝ ਵਿੱਚ ਲੀਕ ਮਾਰਨ ਦੀ ਕੋਸ਼ਿਸ਼ ਕੀਤੀ ਹੈ।