ਜਲੰਧਰ, 13 ਦਸੰਬਰ (ਪ੍ਰਿਤਪਾਲ ਸਿੰਘ) - ਜੱਟ ਸਿੱਖ ਬਰਾਦਰੀ ਦੀ ਇਕ ਮੀਟਿੰਗ ਗੁਰਦੁਆਰਾ ਸਿੰਘ ਸਭਾ ਛਾਉਣੀ ਨਿਹੰਗ ਸਿੰਘਾਂ ਸੋਢਲ ਜਲੰਧਰ ਵਿਖੇ ਰਿਟਾ: ਪੁਲਿਸ ਇੰਸਪੈਕਟਰ ਸ: ਹਰਭਜਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਹੋਰਨਾਂ ਤੋਂ ਇਲਾਵਾ ਸ: ਅਮਰੀਕ ਸਿੰਘ ਗਿੱਲ, ਸ: ਮਿਲਖਾ ਸਿੰਘ ਰੰਧਾਵਾ, ਸ: ਕਸ਼ਮੀਰ ਸਿੰਘ ਚੀਮਾ, ਸ: ਗੁਰਬਖਸ਼ ਸਿੰਘ ਪੰਨੂ, ਐਨ. ਆਰ. ਆਈ. ਸਭਾ ਪੰਜਾਬ ਦੇ ਮੀਤ ਪ੍ਰਧਾਨ ਸ: ਸਹੋਤਾ, ਐਸ. ਐਸ. ਬਾਜਵਾ, ਐਸ. ਐਸ. ਕਾਹਲੋਂ, ਸ: ਚੰਨਣ ਸਿੰਘ ਨੰਬਰਦਾਰ ਆਦਿ ਉਚੇਚੇ ਤੌਰ 'ਤੇ ਸ਼ਾਮਿਲ ਹੋਏ।
ਮੀਟਿੰਗ ਵਿਚ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਿੱਖ ਨੌਜਵਾਨਾਂ ਦੇ ਵਿਆਹ ਸਿੱਖ ਆਨੰਦ ਕਾਰਜ ਐਕਟ ਅਧੀਨ ਕੀਤੇ ਜਾਣ। ਇਹ ਵੀ ਮੰਗ ਕੀਤੀ ਗਈ ਕਿ ਵਿਆਹ ਸਾਦੇ ਅਤੇ ਬਿਨਾਂ ਦਾਜ ਦੇ ਕੀਤੇ ਜਾਣ। ਭਰੂਣ ਹੱਤਿਆ ਬੰਦ ਕੀਤੀ ਜਾਵੇ ਕਿਉਂਕਿ ਕੁਖ ਵਿਚ ਲੜਕੀਆਂ ਨੂੰ ਜਨਮ ਤੋਂ ਪਹਿਲਾਂ ਮਾਰ ਦੇਣਾ ਘੋਰ ਪਾਪ ਹੈ। ਨਸ਼ਿਆਂ ਦੇ ਵੱਧ ਰਹੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਜ਼ੋਰਦਾਰ ਹੰਭਲਾ ਮਾਰਨ 'ਤੇ ਜ਼ੋਰ ਦਿੱਤਾ ਗਿਆ। ਹੋਰ ਸਮਾਜਿਕ ਬੁਰਾਈਆਂ ਵੀ ਖਤਮ ਕਰਨ 'ਤੇ ਜ਼ੋਰ ਦਿੱਤਾ ਗਿਆ।
ਜੱਟ ਸਿੱਖ ਸਭਾ ਜਲੰਧਰ ਦਾ ਪੁਨਰਗਠਨ ਹੋਵੇਗਾ
ਗੋਰੇ ਦੀ ਨਸਲੀ ਟਿੱਪਣੀ ਨੇ ਸਿੱਖ ਟਰੱਕ ਡਰਾਈਵਰ ਨੂੰ ਅਮਰੀਕਾ ਦਾ ਪੁਲਿਸ ਅਫ਼ਸਰ ਬਣਾਇਆ
ਇਹਨੂੰ ਕਹਿੰਦੇ ਅਣਖੀ ਜੱਟ, ਐਂਵੇ ਤਾਂ ਜੱਟ ਦੀ ਅਣਖ ਦੇ ਗੀਤ ਗਾਏ ਜਾਂਦੇ - ਜਾਗਰੂਕ ਜੱਟ
ਬੁੱਕਣ ਜੱਟ ਵਤਨ ਪਰਤੇ
ਜਾਤ ਦੇ ਅਧਾਰ ਉੱਤੇ ਰਿਜ਼ਰਵੇਸ਼ਨ ਖ਼ਤਮ ਕਰਨ ਦੀ ਮੰਗ
... ਅੱਗੇ ਪੜ੍ਹੋ